ਆਯੁਰਵੈਦ ਸਰੀਰ ਦਾ ਗਿਆਨ ਹੈ, ਜਿਸ ਵਿਚ ਵਿਅਕਤੀ ਨੂੰ ਤੰਦਰੁਸਤ ਅਤੇ ਖੁਸ਼ ਰੱਖਣ ਲਈ ਸਾਰੇ ਜ਼ਰੂਰੀ ਤੱਤ ਸ਼ਾਮਿਲ ਹਨ| ਇਸ ਵਿਚ ਸਹੀ ਆਚਰਨ (ਧਰਮ) ਜੋ ਕਿ ਤੰਦਰੁਸਤ ਸਮਾਜ ਦੇ ਵਿਕਾਸ ਲਈ ਜਰੂਰੀ ਹਨ ਦਾ ਅਧਿਐਨ ਸ਼ਾਮਿਲ ਹੈ| ਇਸ ਤੋਂ ਬਾਅਦ ਇਹ ਜੀਵਨ ਦੇ ਦਾਰਸ਼ਨਿਕ ਪਹਿਲੂ ਨਾਲ ਸੰਬੰਧਿਤ ਹੈ, ਜਿਸ ਦਾ ਸਾਰੇ ਜੀਵਾਂ ਦੇ ਨਾਲ-ਨਾਲ ਮਨੁੱਖੀ ਖੁਸ਼ੀ ਵਿਚ ਵੀ ਵਿਸ਼ੇਸ਼ ਯੋਗਦਾਨ ਹੈ| ਪਰ ਇਸ ਦੇ ਬਾਵਜੂਦ ਇਹ ਮਨੁੱਖੀ ਯਤਨ ਦੀਆਂ ਸੀਮਾਵਾਂ ਨੂੰ ਵੀ ਪਛਾਣਦਾ ਹੈ| ਇਸ ਦੇ ਨਾਲ ਹੀ ਇਸ ਵਿਚ ਜੀਵਨ ਨੂੰ ਲੰਮਾ ਕਰਨ ਅਤੇ ਤਾਜ਼ਗੀ ਦੇ ਢੰਗ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ|
ਆਯੁਰਵੈਦ ਸਿਰਫ਼ ਮਨੁੱਖੀ ਸਿਹਤ ਨਾਲ ਸੰਬੰਧਿਤ ਨਹੀਂ ਹੈ!
ਅਗਰ ਤੁਸੀਂ ਸਿਰਫ਼ ਮਨੁੱਖੀ ਸਿਹਤ ਨਾਲ ਸੰਬੰਧਿਤ ਜਾਣਕਾਰੀ ਪ੍ਰਪਾਤ ਕਰਨਾ ਚਾਹੁੰਦੇ ਹੋ ਤਾਂ ਬੋਲੋ “ਮਨੁੱਖੀ ਸਿਹਤ ਸੰਬੰਧਿਤ”
ਆਯੁਰਵੈਦ ਹਰ ਸਜੀਵ ਅਤੇ ਬੇਜਾਨ ਚੀਜ਼ਾਂ ਬਾਰੇ ਗੱਲ ਕਰਦਾ ਹੈ| ਇਸ ਨੂੰ ਤਿੰਨ ਮੁੱਖ ਸ਼ਾਖਾਵਾਂ ਜਿਵੇਂ ਕਿ ਮਨੁੱਖੀ ਜੀਵਨ ਨਾਲ ਨਜਿੱਠਣ ਵਾਲਾ “ਨਾਰਾ ਆਯੁਰਵੈਦ”, ਜਾਨਵਰਾਂ ਦੀ ਜ਼ਿੰਦਗੀ ਨਾਲ ਸੰਬੰਧਿਤ “ਸੱਤਵ” ਅਤੇ ਪੌਧਿਆਂ ਦੀ ਜ਼ਿੰਦਗੀ ਉਨ੍ਹਾਂ ਦੇ ਵਿਕਾਸ ਅਤੇ ਰੋਗ ਨਾਲ ਨਜਿੱਠਣ ਵਾਲਾ “ਵ੍ਰਿਸ਼” ਆਯੁਰਵੈਦ| ਜਦੋਂ ਆਯੁਰਵੈਦ ਵਿਗਿਆਨ ਦਾ ਡੂੰਘਾ ਅਧਿਐਨ ਕੀਤਾ ਜਾਂਦਾ ਹੈ ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਹ ਸਿਰਫ਼ ਦਵਾਈਆਂ ਦਾ ਸਿਸਟਮ ਨਹੀਂ ਹੈ ਬਲਕਿ ਸਕਾਰਾਤਮਕ ਸਿਹਤ ਅਤੇ ਅਧਿਆਤਮਿਕ ਉਪਲਬਧੀਆਂ ਨੂੰ ਪੂਰਾ ਕਰਨ ਦਾ ਇਕ ਰਾਹ ਜਾਂ ਤਰੀਕਾ ਹੈ|
ਆਯੁਰਵੈਦ ਨੂੰ 8 ਭਾਗਾਂ ਵਿੱਚ ਵੰਡਿਆ ਗਿਆ ਹੈ, ਇਸ ਨੂੰ ਵਿਗਿਆਨਕ ਤੌਰ ’ਤੇ ਹੋਰ ਅੱਗੇ 8 ਭਾਗਾਂ ਜਿਸ ਨੂੰ ਸ਼ਾਲਿਹੋਤ ਸਮਿਤਾ ਕਿਹਾ ਜਾਂਦਾ ਹੈ| ਇਸ ਦਾ ਫ਼ਾਰਸੀ, ਅਰਬੀ, ਤਿੱਬਤੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਗਿਆ ਹੈ| ਫ਼ਾਰਸੀ ਅਨੁਵਾਦ ’ਤੇ 1387 AD ਤਪਨ ਵੀ ਪਹਿਲਾਂ ਦਾ ਸਮਾਂ ਦਿੱਤਾ ਗਿਆ ਹੈ| ਇਸ ਤੋਂ ਇਲਾਵਾ ਆਯੁਰਵੈਦ ਵਿਚ ਵੱਖ-ਵੱਖ ਜਾਤੀਆਂ-ਪ੍ਰਜਾਤੀਆਂ, ਜੀਵਾਂ ਅਤੇ ਪੰਛੀਆਂ ਦੇ ਇਲਾਜ਼ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ|
ਸ਼ਾਇਦ ਇਹ ਸਾਰੀ ਦੁਨੀਆ ਵਿਚ ਮੈਡੀਕਲ ਗਿਆਨ ਦੇ ਵਿਵਸਥਿਤ ਰੂਪ ਦਾ ਇਸ ਸਭ ਤੋਂ ਵੱਡਾ ਪਹਿਲਾ ਇਤਿਹਾਸਕ ਰਿਕਾਰਡ ਹੈ|
ਆਯੁਰਵੈਦ ਅਨੁਸਾਰ ਸਿਹਤ ਅਤੇ ਸਿਹਤਮੰਦ ਬਾਰੇ ਜਾਣਕਾਰੀ ਪ੍ਰਪਾਤ ਕਰਨ ਲਈ ਬੋਲੋ “ਸਿਹਤ ਅਤੇ ਸਿਹਤਮੰਦ”| ਜੀਵਨ ਦਾ ਸਭ ਤੋਂ ਉੱਚਤਮ ਟੀਚਾ,ਨਿਆਂਈਂ ਕੰਮ (ਧਰਮ), ਵੈਲਥ (ਅਰਥ), ਇੱਛਾ ਦੀ ਪੂਰਤੀ (ਕਾਮਾ) ਅਤੇ ਮੁਕਤੀ ਦੀ ਪ੍ਰਾਪਤੀ (ਮੋਕਸ਼ਾ) ਹੈ ਅਤੇ ਇਨ੍ਹਾਂ ਸਭ ਸਾਰੇ ਨੂੰ ਸਿਰਫ਼ ਸਿਹਤਮੰਦ ਜੀਵਨ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ| ਸਵਸਥ (ਸਿਹਤ) ਨੂੰ ਦੋਸ਼ਾ ਧਤੂ ਸਮਯਾ (ਚੰਗਾ ਪਾਚਨਤੰਤਰ), ਪਲੱਸ, ਪ੍ਰਸੰਨਾ ਆਤਮਾ, ਇੰਦ੍ਰੀਆਂ ਅਤੇ ਮਨ (ਜੀਵ ਦਾ ਖੁਸ਼ ਰਹਿਣਾ, ਇੰਦਰੀਆਂ ਅਤੇ ਮਨ) ਹੈ| ਇੱਥੇ ਇੰਦਰੀਆਂ ਤੋਂ ਭਾਵ ਗਿਆਨ ਇੰਦਰੀਆਂ ਹਨ| ਇਸ ਨੂੰ ਕਿਰਿਆ (ਕਰਮ ਇੰਦਰੀਆਂ) ਜਿਵੇਂ ਕਿ ਮੂੰਹ, ਹੱਥ, ਪੈਰ, ਮਲ-ਮੂਤਰ ਅਤੇ ਪ੍ਰਜਨਨ ਅੰਗ ਦੇ ਨਾਲ ਜੋੜ ਕੇ ਦੇਖਿਆ ਗਿਆ ਹੈ|
ਸਕਾਰਾਤਮਕ ਸਿਹਤ ਨੂੰ ਪ੍ਰਭਾਸ਼ਿਤ ਕੀਤਾ ਗਿਆ ਹੈ
(ਏ) ਦੂਸ਼ਾ ਧਾਤੂ ਸਮਿਆ (ਚੰਗੀ ਤਰ੍ਹਾਂ ਸੰਤੁਲਿਤ ਪਾਚਨ)
(ਬੀ) ਪ੍ਰਸੰਸਾ ਆਤਮਾ, ਇੰਦ੍ਰਿਆ, ਮਨ (ਰੂਹ, ਇੰਦਰੀਆਂ ਅਤੇ ਮਨ ਦੀ ਖੁਸ਼ਹਾਲ ਅਵਸਥਾ)
ਹਵਾਲੇ:
https://archive.org
e-Samhita - National Institute of Indian Medical Heritage
https://archive.org
https://archive.org
https://archive.org
https://archive.org
http://indianmedicine.nic.in/
http://www.ccras.nic.in/
http://www.nia.nic.in
http://www.ravdelhi.nic.in
http://www.ccimindia.org/
www.indigenousmedimini.gov.lk/
www.aryavaidyasala.com/
www.avpayurveda.com/
http://www.communityhealth.in
- PUBLISHED DATE : Jun 08, 2015
- PUBLISHED BY : NHP CC DC
- CREATED / VALIDATED BY : NHP Admin
- LAST UPDATED ON : Jun 08, 2018
Discussion
You would need to login or signup to start a Discussion