ਦੁਨੀਆ ਭਰ ਵਿੱਚ ਦਮੇ ਅਤੇ ਇਸਦੇ ਪ੍ਰਬੰਧਨ ਬਾਰੇ ਜਾਗਰੂਕਤਾ ਵਧਾਉਣ ਲਈ ਗਲੋਬਲ ਇਨੀਸ਼ੀਏਟਿਵ ਫ਼ਾਰ ਦਮਾ (ਜੀ.ਆਈ.ਐਨ.ਏ) ਦੁਆਰਾ ਵਿਸ਼ਵ ਦਮਾ ਦਿਵਸ (ਡਬਲਿਊ.ਏ.ਡੀ) ਆਯੋਜਤ ਕੀਤਾ ਜਾਂਦਾ ਹੈ| ਇਹ ਦਿਨ ਹਰ ਸਾਲ ਮਈ ਦੇ ਪਹਿਲੇ ਮੰਗਲਵਾਰ ਨੂੰ ਮਨਾਇਆ ਜਾਂਦਾ ਹੈ| ਇਸ ਦਿਨ ਹੋਣ ਵਾਲੀਆਂ ਵਿਭਿੰਨ ਗਤੀਵਿਧੀਆਂ ਦੁਆਰਾ ਸਾਰੀ ਦੁਨੀਆ ਵਿਚ ਦਮੇ ਵਾਲੇ ਮਰੀਜ਼ਾਂ ਨੂੰ ਆਪਣੇ ਦਮੇ ’ਤੇ ਕਾਬੂ ਰੱਖਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ|
ਵਿਸ਼ਵ ਦਮਾ ਦਿਵਸ ਦੇ ਸਾਲ 2019 ਦਾ ਥੀਮ ਦਮੇ ਨੂੰ ਨਿਯੰਤਰਿਤ ਕਰਨ ਲਈ ‘ਸੱਟਾਪ’ ਨੂੰ ਅਪਣਾਉ ਹੈ : ਇਸ ਥੀਮ ਅੰਤਰਗਤ ‘ਸੱਟਾਪ’ ਤੋਂ ਭਾਵ ਲੱਛਣ ਮੁਲਾਂਕਣ (ਐਸ), ਪਰੀਖਣ ਪ੍ਰਤੀਕਿਰਿਆ (ਟੀ), ਨਿਰੀਖਣ ਅਤੇ ਮੁਲਾਂਕਣਾ (ਓ) ਅਤੇ ਇਲਾਜ ਅਨੁਕੂਲਨ ਲਈ ਅੱਗੇ ਵਧੋ (ਪੀ) ਹੈ|
ਮੁੱਖ ਤੱਥ-
ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਿਊ.ਐਚ.ਓ) ਅਨੁਸਾਰ ਤਕਰੀਬਨ 23.5 ਕਰੋੜ ਲੋਕ ਦੁਨੀਆਂ ਭਰ ਵਿਚ ਦਮੇ ਦੀ ਬਿਮਾਰੀ ਤੋਂ ਪੀੜਤ ਹਨ|
ਦਮੇ ਨੂੰ ਠੀਕ ਨਹੀਂ ਕੀਤਾ ਜਾ ਸਕਦਾ ਪਰ ਪਰ ਉਚਿਤ ਪ੍ਰਬੰਧਨਾਂ ਦੁਆਰਾ ਇਸ ਰੋਗ ਕਾਰਣ ਹੋਣ ਵਾਲੇ ਵਿਕਾਰ ’ਤੇ ਕਾਬੂ ਪਾਇਆ ਜਾ ਸਕਦਾ ਹੈ ਜਿਸ ਨਾਲ ਲੋਕ ਵਧੀਆ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਹਨ|
ਦਮਾ ਪ੍ਰਮੁੱਖ ਗੈਰ ਸੰਚਾਰਕ ਬਿਮਾਰੀਆਂ ਵਿੱਚੋਂ ਇੱਕ ਹੈ ਅਤੇ ਬੱਚਿਆਂ ਵਿੱਚ ਹੋਣ ਵਾਲੀਆਂ ਬਿਮਾਰੀਆਂ ਵਿਚੋਂ ਇਹ ਸਭ ਤੋਂ ਆਮ ਹੈ
ਕੁਝ ਬੱਚੇ ਜਿਨ੍ਹਾਂ ਨੂੰ ਹਲਕਾ ਜਿਹਾ ਦਮਾ ਹੁੰਦਾ ਹੈ ਕਈ ਵਾਰ ਉਨ੍ਹਾਂ ਵਿਚ ਲੱਛਣ ਨਹੀਂ ਹੁੰਦੇ, ਪਰ ਉਮਰ ਦੇ ਨਾਲ ਲੱਛਣ ਬਿਨਾਂ ਕਿਸੇ ਚੇਤਾਵਨੀ ਦੇ ਵਾਪਸ ਆ ਸਕਦੇ ਹਨ|
ਦਮਾ ਇਕ ਅਜਿਹੀ ਬੀਮਾਰੀ ਹੈ ਜਿਸ ਵਿਚ ਮਰੀਜ ਨੂੰ ਸਾਹ ਚੜਨ, ਸਾਹ ਘੁਟਣ, ਛਾਤੀ ਵਿਚ ਤਕਲੀਫ਼ ਅਤੇ ਬਾਰ –ਬਾਰ ਖੰਘ ਹੋਣ ਦੀ ਸਮੱਸਿਆ ਹੁੰਦੀ ਹੈ| ਜਿਸ ਦੀ ਮੌਜੂਦਗੀ ਅਤੇ ਗੰਭੀਰਤਾ ਵਿਚ ਬਦਲਾਉ ਵਾਪਰਦਾ ਰਹਿੰਦਾ ਹੈ| ਦਮੇ ਦੇ ਦੌਰੇ ਦੌਰਾਨ, ਸਾਹ ਲੈਣ ਵਾਲੀਆਂ ਨਾੜਾਂ ਵਿਚ ਸੋਜਸ ਆ ਜਾਉਂਦੀ ਹੈ, ਜਿਸ ਕਾਰਣ ਸਾਹ ਲੈਣ ਦਾ ਰਾਹ ਤੰਗ ਹੋ ਜਾਂਦਾ ਹੈ ਅਤੇ ਇਸ ਤਰ੍ਹਾਂ ਫੇਫੜਿਆਂ ਵਿਚ ਹਵਾ ਦਾ ਵਹਾਅ ਘੱਟ ਹੋ ਜਾਂਦਾ ਹੈ|
ਦਮੇ ਦੇ ਸਹੀ ਕਾਰਣਾਂ ਦਾ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਪਾਇਆ, ਹਾਲਾਂਕਿ ਵਾਤਾਵਰਣਕ ਸੰਪਰਕ ਦੇ ਨਾਲ ਜੈਨੇਟਿਕ ਕਾਰਕ ਅਤੇ ਸਾਹ ਰਾਹੀਂ ਅੰਦਰ ਜਾਉਣ ਵਾਲੇ ਪਦਾਰਥ ਦਮਾ ਦੇ ਵਿਕਾਸ ਵਿਚ ਵਾਧਾ ਕਰਨ ਵਾਲੇ ਜ਼ੋਖਮ ਕਾਰਕ ਹੁੰਦੇ ਹਨ| ਆਮ ਤੌਰ ’ਤੇ ਜ਼ੋਖਮ ਕਾਰਕਾਂ ਦੀ ਸੂਚੀ ਵਿਚ ਘਰ ਦੀ ਧੂੜ, ਬਿਸਤਰੇ ਦੀ ਧੂੜ, ਕਾਰਪੈਟ, ਫਰਨੀਚਰ ਪ੍ਰਦੂਸ਼ਣ, ਪਾਲਤੂ ਜਾਨਵਰ, ਪਰਾਗ, ਮੋਲਡਸ ਤਮਾਕੂ ਦਾ ਧੂੰਆਂ ਅਤੇ ਕੰਮ ਵਾਲੀ ਥਾਂ ਤੇ ਰਸਾਇਣਕ ਜਲਣਕਾਰ ਆਦਿ ਸ਼ਾਮਿਲ ਹਨ|
ਵਾਇਰਲ ਸੰਕਰਮਣ, ਠੰਡੀ ਹਵਾ, ਗੁੱਸਾ ਜਾਂ ਡਰ, ਸਰੀਰਕ ਕਸਰਤ, ਕੁਝ ਦਵਾਈਆਂ ਜਿਵੇਂ ਕਿ; (ਜਿਵੇਂ ਕਿ ਐਸਪਰੀਨ, ਗੈਰ ਸਟੀਰੌਇਡ ਐਂਟੀ-ਇਨਫਲਾਮੇਟਰੀ ਡਰੱਗਜ਼ ਅਤੇ ਬੀਟਾ-ਬਲੌਕਰਜ਼ ਜੋ ਹਾਈ ਬਲੱਡ ਪ੍ਰੈਸ਼ਰ, ਦਿਲ ਦੀ ਬਿਮਾਰੀ ਅਤੇ ਮਾਈਗਰੇਨ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ) ਦਮੇ ਲਈ ਟਰਿਗਰ ਦੇ ਤੌਰ ’ਤੇ ਵੀ ਕੰਮ ਕਰਦੇ ਹਨ| ਅਜੋਕੇ ਸਮੇਂ ਸ਼ਹਿਰੀਕਰਨ ਨੂੰ ਵੀ ਦਮੇ ਵਿੱਚ ਹੋਣ ਵਾਲੇ ਵਾਧੇ ਦੇ ਨਾਲ ਜੋੜਿਆ ਜਾ ਸਕਦਾ ਹੈ|
ਦਮੇ ਦੀ ਬਿਮਾਰੀ ਦਾ ਵਿਗਿਆਨਕ ਇਤਿਹਾਸ ਅਤੇ ਸਾਹ ਦੀ ਸਮੱਸਿਆ ਵਿਚ ਕੀਤੇ ਜਾਣ ਵਾਲੇ ਟੈਸਟਾਂ (ਪਲਮਨਰੀ ਫੰਕਸ਼ਨ ਟੈਸਟ-ਸਪਾਈਰੋਮੈਟਰੀ) ਦੀ ਮਦਦ ਨਾਲ ਨਿਦਾਨ ਕੀਤਾ ਜਾ ਸਕਦਾ ਹੈ| ਦਮੇ ਲਈ ਕੋਈ ਇਲਾਜ ਨਹੀਂ ਹੈ ਪਰ ਅਸਰਦਾਰ ਤਰੀਕੇ ਨਾਲ ਕੀਤੇ ਜਾਣ ਵਾਲੇ ਇਲਾਜ ਅਤੇ ਪ੍ਰਬੰਧਨ ਨਾਲ ਦਮੇ ਦੇ ਲੱਛਣਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ| ਦਮੇ ਦੇ ਲੱਛਣਾਂ ਦਾ ਕਾਰਣ ਵਾਲੇ ਟ੍ਰਿਗਰ ਤੋਂ ਬਚਣ ਲਈ ਡਾਕਟਰੀ ਪੇਸ਼ੇਵਰ ਅਤੇ ਸਿੱਖਿਅਤਾਂ ਦੁਆਰਾ ਦਿੱਤੇ ਗਏ ਦਿਸ਼ਾ ਨਿਰਦੇਸ਼ ਦੁਆਰਾ ਦਮੇ ਦੀ ਬਿਮਾਰੀ ਨੂੰ ਪ੍ਰਬੰਧਿਤ ਕੀਤਾ ਜਾ ਸਕਦਾ ਹੈ|
ਨਿਯਮਤ ਕਸਰਤ ਦਮੇ ਦੇ ਲੱਛਣਾਂ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ| ਜਿਵੇਂ ਕਿ ਸਰੀਰਕ ਗਤੀਵਿਧੀਆਂ ਬਿਨਾਂ ਦਮੇ ਵਾਲੇ ਵਿਅਕਤੀ ਲਈ ਮਹੱਤਵਪੂਰਨ ਹੁੰਦੀਆਂ ਹਨ ਉਸ ਪ੍ਰਕਾਰ ਹੀ ਇਹ ਦਮੇ ਦੇ ਮਰੀਜਾਂ ਲਈ ਵੀ ਇਹ ਗਤੀਵਿਧੀਆਂ ਉਨ੍ਹੀਆਂ ਹੀ ਜਰੂਰੀ ਹੁੰਦੀਆਂ ਹਨ| ਇਸ ਲਈ ਦਮਾ ਹੋਣ ਤੋਂ ਪਹਿਲਾਂ ਹੀ ਇਸ ਨੂੰ ਨਿਯੰਤ੍ਰਿਤ ਕਰਨਾ ਜਰੂਰੀ ਹੁੰਦਾ ਹੈ| ਦਮਾ ਸਮਾਜ ਹਰ ਪੱਧਰ ਦੇ ਲੋਕਾਂ ਜਿਵੇਂ ਕਿ ਐਥਲੀਟਸ, ਨੇਤਾ, ਮਸ਼ਹੂਰ ਹਸਤੀਆਂ ਸਭ ਨੂੰ ਪ੍ਰਭਾਵਿਤ ਕਰ ਸਕਦਾ ਹੈ| ਪਰ ਇਸ ਦੇ ਨਾਲ ਹੀ ਦਮੇ ਦੇ ਢੁਕਵੇਂ ਪ੍ਰਬੰਧਨ ਦੁਆਰਾ ਸਫ਼ਲ ਅਤੇ ਕਿਰਿਆਸ਼ੀਲ ਜੀਵਨ ਬਤੀਤ ਕੀਤਾ ਜਾ ਸਕਦਾ ਹੈ|
ਇਸ ਲਿੰਕ ’ਤੇ ਕਲਿੱਕ ਕਰਕੇ www.nhp.gov.in/ ਦਮੇ ਬਾਰੇ ਹੋਰ ਜਾਣਕਾਰੀ ਪ੍ਰਪਾਤ ਕੀਤੀ ਜਾ ਸਕਦੀ ਹੈ|
ਔਟਿਜ਼ਮ ਬਾਰੇ ਹੋਰ ਕਲਿੱਕ ਕਰੋ:
ਹਵਾਲੇ-
https://www.who.int/features/factfiles/asthma/en/