ਪੰਜਾਬੀ
  • English
  • हिन्दी
  • ગુજરાતી
  • বাংলা
  • தமிழ்
ਲਾਗਿਨ
  • ਰਜਿਸਟਰ
  • ਸਾਈਨ - ਇਨ
A A A A
A - A A +
ਚਿਤ੍ਰ ਪਾਠਕ ਸੁਵਿਧਾ | ਮੁਖ ਵਿਸ਼ੇ ਤੋਂ ਅੱਗੇ | ਮਦਦ
 
  ਮੈਨੂ
  • ਮੁੱਖ
  • ਐਨ.ਐਚ.ਪੀ. ਬਾਰੇ
    • ਸੰਗਠਨ ਦਾ ਨਕਸ਼ਾ
  • ਤੇਜ਼ ਨਿਰਦੇਸ਼ਨ
    • ਤੰਦਰੁਸਤ ਜੀਵਨ ਸ਼ੈਲੀ
      • ਨੌਜਵਾਨਾਂ ਦੀ ਸਿਹਤ
      • ਔਰਤਾਂ ਦੀ ਸਿਹਤ
      • ਗਰਭਵਸਥਾ
      • ਹੋਰ
        • ਮੂੰਹ ਦੀ ਸਿਹਤ
        • ਨਜ਼ਰਅੰਦਾਜ਼ ਨਾ ਕਰਨ ਵਾਲੇ ਲੱਛਣ
        • ਸਿਹਤਮੰਦ ਲਿਵਿੰਗ
        • ਸਿਹਤਮੰਦ ਆਹਾਰ
        • ਸ਼ਰਾਬ ਦੀ ਵਰਤੋਂ ਕਾਰਣ ਹੋਣ ਵਾਲੀ ਪਰੇਸ਼ਾਨੀ
    • ਬਿਮਾਰੀ/ਹਾਲਾਤ ਬਾਰੇ ਜਾਣਕਾਰੀ
      • ਡਰੱਗਜ਼ ਅਤੇ ਫਾਰਮਾਸਿਊਟੀਕਲਜ਼
      • ਮੁਢਲੀ ਡਾਕਟਰੀ ਸਹਾਇਤਾ
      • ਇੰਟਰਐਕਟਿਵ ਟਿਊਟੋਰਿਅਲ ਜਨ ਸਿਹਤ ਚੇਤਾਵਨੀ
      • ਵਿਚਾਰ-ਵਟਾਂਦਰਾ
    • ਡਾਇਰੈਕਟਰੀ ਸਰਵਿਸਿਜ਼ ਅਤੇ ਰੈਗੂਲੇਸ਼ਨ
      • ਕਮੇਟੀ ਅਤੇ ਕਮਿਸ਼ਨ
      • ਡਾਇਰੈਕਟਰੀ ਸਰਵਿਸਿਜ਼
      • ਸਿਹਰ ਬਾਰੇ ਯੋਜਨਾਵਾਂ
      • ਮਿਆਰਾਂ ਅਤੇ ਪਰੋਟੋਕਾਲ
  • ਨਿਵਾਰਣ ਕਾਰਜਵਿਧੀ
  • ਬੀਮਾ ਯੋਜਨਾਵਾਂ
  • ਪੇਸ਼ਾਵਰ ਵਾਧਾ
    • ਪੇਸ਼ਾ
    • ਈ- ਲਰਨਿੰਗ
    • ਪ੍ਰੋਫੈਸ਼ਨਲ ਖ਼ਬਰ
    • ਈ.ਐਚ.ਆਰ- ਮਿਆਰੀ ਹੈਲਪਡੈਸਕ
    • ਪ੍ਰੋਫੈਸ਼ਨਲ ਸਰੋਤ
    • ਪ੍ਰੋਫੈਸ਼ਨਲ ਫ਼ੋਰਮ
  • ਯਾਤਰਾ ਸੰਬੰਧੀ ਸਿਹਤ
  • ਮਿਆਰੀ ਗਵਰਨਸ ਅਤੇ ਪ੍ਰੋਟੋਕਾਲ
  • ਆਯੁਸ਼
    • ਆਯੁਰਵੈਦ
    • ਯੋਗਾ
    • ਯੂਨਾਨੀ
    • ਸਿੱਧਾ
    • ਹੋਮੀਓਪੈਥੀ
    • ਨੈਚਰੋਪੈਥੀ
    • ਅਧਿਆਤਮਿਕਤਾ ਅਤੇ ਸਿਹਤ
  • ਫੁਟਕਲ
    • ਆਪਦਾ ਪ੍ਰਬੰਧਨ
    • ਸਿਹਤ ਸੰਬੰਧੀ ਪ੍ਰੋਗਰਾਮ
    • ਸਧਾਰਣ ਫ਼ੋਰਮ
    • ਆਮ ਖ਼ਬਰਾਂ
    • ਹੋਰ
      • ਹੈਲਥਕੇਅਰ ਅਵਿਸ਼ਕਾਰ
      • ਮਿਲੇਨੀਅਮ ਵਿਕਾਸ ਟੀਚੇ (ਐਮ.ਡੀ.ਜੀ ਐਸ)
      • ਵਿਸ਼ਵ-ਵਿਆਪੀ ਸਿਹਤ ਕਵਰੇਜ
  • ਬਾਹਰੀ ਲਾਭਦਾਇਕ ਲਿੰਕ
    • ਉਪਯੋਗੀ ਲਿੰਕ
    • ਸਟੇਟ ਹੈਲਥ ਵੈੱਬਸਾਇਟ
    • m-ਹੈਲਥ
    • ਟੈਲੀ-ਦਵਾਈ ਕੇਂਦਰ
    • ਦਾਨ
    • ਸੰਕਟਕਾਲੀਨ ਹੈਲਪਲਾਈਨ
    • ਸਿਹਤ ਵਿਡਜਿਟ
    • ਸਿਹਤ ਮੰਤਰਾਲੇ ਤੋਂ ਸੂਚਨਾ
    • ਰਿਮੋਟ ਮੈਡੀਕਲ ਜੰਤਰ
  • ਜਾਣਕਾਰੀ ਦੇਣਾ
  • ਅਕਸਰ ਪੁੱਛੇ ਜਾਣ ਵਾਲੇ ਸਵਾਲ
  • ਟੇਂਡਰ
  • ਸੰਪਰਕ
  • ਸਿਹਤਮੰਦ ਭਾਰਤ
Close Menu
ਸਿਹਤਮੰਦ ਜੀਵਨ ਸ਼ੈਲੀ

ਜਾਣਕਾਰੀ

ਭਰਪੂਰ ਪੌਸ਼ਟਿਕਤਾ, ਰੋਜ਼ਾਨਾ ਕਸਰਤ ਅਤੇ ਲੋੜੀਂਦੀ ਨੀਂਦ ਆਦਿ ਸਿਹਤਮੰਦ ਜੀਵਨ ਦੀ ਬੁਨਿਆਦ ਹਨ| ਸਿਹਤਮੰਦ ਜੀਵਨ ਜੀਉਣ ਦਾ ਢੰਗ ਤੁਹਾਨੂੰ ਫਿੱਟ, ਊਰਜਾਵਾਨ ਰੱਖਦਾ ਹੈ ਅਤੇ ਬਿਮਾਰੀ ਦੇ ਘੱਟ ਖ਼ਤਰੇ ਨੂੰ ਵੀ ਘੱਟ ਕਰਦਾ ਹੈ| ਵਿਸ਼ਵ ਸਿਹਤ ਸੰਗਠਨ ਅਨੁਸਾਰ, ਸਿਹਤਮੰਦ ਜ਼ਿੰਦਗੀ ਚੰਗਾ ਜੀਵਨ ਬਿਤਾਉਣ ਦਾ ਇਕ ਬਹਿਤਰ ਤਰੀਕਾ ਹੈ, ਜਿਸ ਨਾਲ ਵਿਅਕਤੀ ਨੂੰ ਉਸ ਦੀ ਜ਼ਿੰਦਗੀ ਨੂੰ ਜਿਉਣ ਦੇ ਹੋਰ ਪਹਿਲੂਆਂ ਦਾ ਅਨੰਦ ਲੈਣ ਵਿੱਚ ਮਦਦ ਮਿਲਦੀ ਹੈ| ਜੀਵਨ ਨੂੰ ਸਿਹਤਮੰਦ ਤਰੀਕੇ ਨਾਲ ਬਿਤਾਉਣ ਦਾ ਇਹ ਤਰੀਕਾ ਗੰਭੀਰ ਰੂਪ ਵਿੱਚ ਬੀਮਾਰ ਹੋਣ ਜਾਂ ਜਲਦੀ ਹੋਣ ਵਾਲੀ ਮੌਤ ਦੇ ਕਾਰਣਾਂ ਤੇ ਖ਼ਤਰੇ ਨੂੰ ਘਟਾਉਂਦਾ ਹੈ| ਅਸਲ ਵਿਚ ਚੰਗੀ ਸਿਹਤ ਦਾ ਅਰਥ ਸਿਰਫ਼ ਕਿਸੇ ਬੀਮਾਰੀ ਜਾਂ ਬਿਮਾਰੀ ਤੋਂ ਬਚਣ ਨਾਲ ਹੀ ਸੰਬੰਧਿਤ ਨਹੀਂ ਹੈ, ਬਲਕਿ ਇਹ ਤਾਂ ਸਰੀਰਕ, ਮਾਨਸਿਕ ਅਤੇ ਸਮਾਜਿਕ ਭਲਾਈ ਨਾਲ ਵੀ ਜੁੜਿਆ ਹੋਇਆ ਹੈ|

ਸਿਹਤਮੰਦ ਜੀਵਨਸ਼ੈਲੀ ਅਪਨਾਉਣ ਵਾਲਾ ਵਿਅਕਤੀ ਆਪਣੇ ਪਰਿਵਾਰ ਦੇ ਦੂਜੇ ਲੋਕਾਂ ਖ਼ਾਸ ਕਰਕੇ ਆਪਣੇ ਬੱਚਿਆਂ ਲਈ ਸਕਾਰਾਤਮਕ ਆਦਰਸ਼ ਦੀ ਭੂਮਿਕਾ ਅਦਾ ਕਰਦਾ ਹੈ| ਇਸ ਪ੍ਰਕਾਰ ਦਾ ਵਿਅਕਤੀ ਬੱਚਿਆਂ ਦੇ ਵੱਡੇ ਹੋਣ ਲਈ ਇੱਕ ਵਧੀਆ ਵਾਤਾਵਰਣ ਤਿਆਰ ਕਰ ਸਕਦਾ ਹੈ| ਸਿਹਤਮੰਦ ਜੀਵਨ ਸ਼ੈਲੀ ਦੀ ਪਾਲਣਾ ਕਰਨ ਨਾਲ ਉਨ੍ਹਾਂ ਦੀ ਮਦਦ ਕਰ ਕੇ, ਹੁਣ ਅਤੇ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੀ ਭਲਾਈ ਅਤੇ ਖ਼ੁਸ਼ੀ ਵਿਚ ਯੋਗਦਾਨ ਪਾ ਸਕਦੇ ਹੋ| 

ਕਿਸੇ ਵੀ ਵਿਅਕਤੀ ਨੂੰ ਤਮਾਕੂਨੋਸ਼ੀ ਜਾਂ ਸ਼ਰਾਬ ਪੀਣ ਦੀ ਬਜਾਏ, ਸਕਾਰਾਤਮਕ ਢੰਗ ਨਾਲ ਆਪਣੇ ਤਨਾਉ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ| ਲੰਬੀ ਅਤੇ ਆਰਾਮਦਾਇਕ ਜ਼ਿੰਦਗੀ ਜਿਉਣ ਲਈ, ਸਿਹਤਮੰਦ ਜੀਵਨ ਸ਼ੈਲੀ ਅਪਣਾਉਣੀ ਚਾਹੀਦੀ ਹੈ|

ਨਿਯਮਿਤ ਤੌਰ ’ਤੇ ਹੇਠ ਲਿਖੇ ਕਾਰਕ ਤੁਹਾਡੇ ਜੀਵਨ ਢੰਗ ਨੂੰ ਪ੍ਰਭਾਵਤ ਕਰ ਸਕਦੇ ਹਨ:

ਖਾਣਾ

ਸੈੱਲਸ ਦੇ ਵਿਕਾਸ ਅਤੇ ਮੇਟਾਬੋਲਿਜ਼ਮ ਲਈ ਸਾਡਾ ਦਿਲ, ਮਾਸਪੇਸ਼ੀਆਂ, ਹੱਡੀਆਂ, ਇਮਿਊਨ-ਸਿਸਟਮ ਅਤੇ ਸਰੀਰਕ ਪ੍ਰਣਾਲੀਆਂ ਨਿਰੰਤਰ ਤੌਰ ’ਤੇ ਪੌਸ਼ਟਿਕ ਤੱਤ ਦੀ ਸਪਲਾਈ ਤੇ ਨਿਰਭਰ ਕਰਦੀਆਂ ਹਨ| ਪ੍ਰੋਟੀਨ, ਵਿਟਾਮਿਨ, ਕਾਰਬੋਹਾਈਡਰੇਟ, ਖਣਿਜ ਅਤੇ ਚਰਬੀ ਦੇ ਰੂਪ ਵਿੱਚ ਲੋੜੀਂਦੇ ਪੌਸ਼ਟਿਕ ਤੱਤ ਪ੍ਰਾਪਤ ਕਰਨ ਲਈ ਸਾਨੂੰ ਵੱਖ-ਵੱਖ ਪ੍ਰਕਾਰ ਦੀ ਖ਼ੁਰਾਕ ਦੀ ਲੋੜ ਹੁੰਦੀ ਹੈ| ਸਿਹਤਮੰਦ ਜੀਵਤ ਲਈ

ਚਿਕਨ ਵਰਗੀ ਘੱਟ ਚਰਬੀ ਵਾਲੇ ਮੀਟ, ਫਲ਼ੀਦਾਰ, ਅੰਡੇ ਅਤੇ ਗਿਰੀਦਾਰ ਭੋਜਨ ਪਦਾਰਥਾਂ ਦੀ ਵਰਤੋਂ ਕਰਨੀ ਚਾਹੀਦੀ ਹੈ| ਆਪਣੀ ਜੀਵਨ ਸ਼ੈਲੀ ਦੇ ਮਾਧਿਅਮ ਰਾਹੀਂ ਵਜਨ ਨੂੰ ਘੱਟ ਕਰਨ ਲਈ ਆਪਣੇ ਖਾਣੇ ਦੀ ਮਾਤਰਾ ਅਤੇ ਕਾਰਡੀਓਵੈਸਕੁਲਰ ਅਤੇ ਹੋਰ ਬਿਮਾਰੀਆਂ ਦੇ ਜ਼ੋਖ਼ਮ ਨੂੰ ਸੀਮਿਤ ਕਰਨਾ ਚਾਹੀਦਾ ਹੈ| 

ਕਸਰਤ ਕਰਨਾ

ਭੋਜਨ ਵਿਚ ਪੋਸ਼ਣ ਦੇ ਨਾਲ ਕੈਲੋਰੀਜ਼ ਦੀ ਮਾਤਰਾ ਵੀ ਹੁੰਦੀ ਹੈ, ਜੇਕਰ ਕੋਈ ਵਿਅਕਤੀ ਕਸਰਤ ਨਹੀਂ ਕਰਦਾ ਤਾਂ ਉਸ ਦੇ ਸਰੀਰ ਦਾ ਵਜਨ ਵਧਣ ਦੀ ਸੰਭਾਵਨਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ| ਵਾਧੂ ਵਜਨ ਨਾਲ ਦਿਲ ਦੀ ਬਿਮਾਰੀ, ਟਾਈਪ-2 ਡਾਈਬੀਟੀਜ਼ ਅਤੇ ਕੈਂਸਰ ਹੋਣ ਦਾ ਖ਼ਤਰਾ ਵੀ ਵਧ ਜਾਂਦਾ ਹੈ| ਤੁਹਾਡੀ ਜੀਵਨਸ਼ੈਲੀ ਨਿਰੰਤਰ ਰੂਪ ਵਿਚ ਰੋਜ਼ਾਨਾ ਦੀਆਂ ਗਤੀਵਿਧੀਆਂ ਲਈ, ਤੰਦਰੁਸਤ ਜੀਵਨ ਅਤੇ ਘੱਟ ਵਜਨ ਨੂੰ ਬਨਾਏ ਰੱਖਨ ਵਿਚ ਮਦਦ ਕਰਦੀ ਹੈ| ਤੁਹਾਨੂੰ ਹਮੇਸ਼ਾ ਭਾਰ ਚੁੱਕ ਕੇ, ਏਅਰੋਬਿਕ ਅਭਿਆਸਾ ਦੇ ਨਾਲ-ਨਾਲ, ਸੈਰ ਜਾਂ ਪੈਦਲ ਚਲ ਕੇ ਆਪਣੀਆਂ ਮਾਸ-ਪੇਸ਼ੀਆਂ ਨੂੰ ਮਜ਼ਬੂਤ ​​ਕਰਨਾ ਚਾਹੀਦਾ ਹੈ| ਸਰੀਰ ਦੀ ਲਚਕ ਨੂੰ ਸੁਧਾਰਨ ਅਤੇ ਬਰਕਰਾਰ ਰੱਖਣ ਲਈ ਯੋਗਾ ਦੇ ਅਭਿਆਸ ਨੂੰ ਵੀ ਆਪਣੀ ਜੀਵਨਸ਼ੈਲੀ ਵਿਚ ਸ਼ਾਮਲ ਕਰਨਾ ਚਾਹੀਦਾ ਹੈ|

ਸੌਣਾ/ਨੀਂਦ ਲੈਣਾ

ਜਦੋਂ ਵਿਅਕਤੀ ਸੌਂਦਾ ਹੈ ਤਾਂ ਉਸ ਸਮੇਂ ਮੇਟਾਬੋਲਿਜ਼ਮ ਵਿਚਲੀ ਨਿਰੰਤਰਤਾ, ਸੈਲੂਲਰ ਟਿਸ਼ੂ ਦੀ ਪੁਨਰ-ਸੁਰਜੀਤੀ ਅਤੇ ਸਰੀਰ ਦੀ ਸਵੈ-ਮੁਰੰਮਤ ਕਾਇਮ ਰਹਿੰਦੀ ਹੈ| ਇਸ ਦੌਰਾਨ ਸਰੀਰਕ ਗਤੀਵਿਧੀ ਦੇ ਘੱਟ ਹੋਣ ਨਾਲ ਮੈਮੋਰੀ ਦੀ ਇਕਸਾਰਤਾ ਅਤੇ ਭੁੱਖ ਨਿਯਮਿਤ ਹੋ ਜਾਂਦੀ ਹੈ|  ਸਿਹਤਮੰਦ ਜੀਵਨ ਸ਼ੈਲੀ ਲਈ ਜ਼ਿਆਦਾਤਰ ਵਿਅਕਤੀਆਂ ਲਈ ਰੋਜ਼ਾਨਾ ਸੱਤ ਤੋਂ ਨੌਂ ਘੰਟੇ ਦੀ ਨੀਂਦ ਨੁੰ ਅਨੁਕੂਲ ਮੰਨਿਆ ਜਾਂਦਾ ਹੈ| 

ਤਨਾਉ ਨੂੰ ਘਟਾਉਣਾ

ਤੁਹਾਨੂੰ ਪ੍ਰਤੀਕ੍ਰਿਆ ਲਈ ਤਿਆਰ ਕਰਨ ਵਾਲੇ ਹਾਰਮੋਨ ਦੇ ਨਿਕਲਣ ਨਾਲ ਤੁਹਾਡਾ ਸਰੀਰ ਰੋਜ਼ਾਨਾ ਤਨਾਉ ਦਾ ਜਵਾਬ ਦਿੰਦਾ ਹੈ| ਹਾਲਾਂਕਿ ਤਨਾਉ ਦਾ ਕੁਝ ਹਿੱਸਾ ਅਟੱਲ ਅਤੇ ਜ਼ਰੂਰੀ ਹੁੰਦਾ ਹੈ ਪਰ ਵਾਧੂ ਤਨਾਉ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ| ਜੇ ਤੁਸੀਂ ਆਰਾਮਦਾਈ ਤਰੀਕੇ ਨਾਲ ਇਸ ਬਹੁਤ ਜ਼ਿਆਦਾ ਤਨਾਉ ਪੂਰਣ ਸਥਿਤੀ ਨੂੰ ਦੂਰ ਨਹੀਂ ਕਰਦੇ ਤਾਂ ਇਸ ਦੇ ਮਾੜੇ ਪ੍ਰਭਾਵਾਂ ਦਾ ਨਿਰਮਾਣ ਹੁੰਦਾ ਹੈ, ਜਿਸ ਕਾਰਣ ਮਾਸਪੇਸ਼ੀਆਂ ਵਿਚ ਦਰਦ, ਸਿਰ ਦਰਦ, ਨੀਂਦ ਵਿਚ ਪਰੇਸ਼ਾਨੀ ਅਤੇ ਹੋਰ ਲੱਛਣ ਪੈਦਾ ਹੋ ਸਕਦੇ ਹਨ| ਅਜਿਹੀ ਜੀਵਨਸ਼ੈਲੀ ਜਿਸ ਵਿਚ ਨਿਯਮਿਤ ਤੌਰ ’ਤੇ ਤਨਾਉ ਸ਼ਾਮਿਲ ਹੁੰਦਾ ਹੈ, ਅਤੇ ਇਸ ਤੋਂ ਪਹਿਲਾਂ ਕਿ ਅਜਿਹੀ ਅਵਸਥਾ ਅਤੰਦਰੁਸਤ ਪੱਧਰ ਤੋਂ ਅੱਗੇ ਵੱਧ ਜਾਏ, ਉਸ ਚੱਕਰ ਨੂੰ ਪਹਿਲਾਂ ਹੀ ਤੋੜ ਦੇਣਾ ਚਾਹੀਦਾ ਹੈ| ਸਰੀਰ ਦੀ ਮਸਾਜ, ਖਿੱਚਾਉ, ਯੋਗ ਜਾਂ ਕਸਰਤ ਨਾਲ ਤੁਸੀਂ ਸਰੀਰਿਕ ਆਰਾਮ ਦੀ ਪ੍ਰਾਪਤੀ ਕਰ ਸਕਦੇ ਹੋ| ਮਾਨਸਿਕ ਦਬਾਉ ਤੋਂ ਛੁਟਕਾਰਾ ਪਾਉਣ ਲਈ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਜੁੜਨਾ ਚਾਹੀਦਾ ਹੈ| ਇਸ ਤੋਂ ਇਲਾਵਾ ਪੜ੍ਹਨ ਲਈ ਸਮਾਂ ਕੱਢਣਾ, ਆਪਣੇ ਸ਼ੌਕ ਜਾਂ ਤਜਰਬੇ ਨੂੰ ਅਪਣਾਉਣਾ ਆਦਿ ਗਤੀਵਿਧੀਆਂ ਨਾਲ ਵੀ ਤੁਸੀਂ ਚੰਗਾ ਮਹਿਸੂਸ ਕਰ ਸਕਦੇ ਹੋ| 

ਲੋਕਾਂ ਦੁਆਰਾ ਸਿਹਤਮੰਦ ਜੀਵਨ-ਸ਼ੈਲੀ ਨੂੰ ਕਿਉਂ ਅਪਣਾਉਣਾ ਚਾਹੀਦਾ ਹੈ?

ਇਹ ਬਹੁਤ ਹੀ ਮਹੱਤਵਪੂਰਣ ਅਤੇ ਸਾਰਥਕ ਸਵਾਲ ਹੈ-

ਤੁਹਾਨੂੰ ਸਿਹਤਮੰਦ ਜੀਵਨ ਸ਼ੈਲੀ ਨੂੰ ਕਿਉਂ ਅਪਣਾਉਣਾ ਚਾਹੀਦਾ ਹੈ?

ਸਿਹਤਮੰਦ ਜੀਵਨ-ਸ਼ੈਲੀ ਦੁਆਰਾ ਵਿਅਕਤੀ ਲੰਮੇ ਸਮੇਂ ਤੱਕ ਵਧੇਰੇ ਖੁਸ਼ਹਾਲ ਜੀਵਨ ਬਤੀਤ ਕਰ ਸਕਦਾ ਹੈ| ਭਾਰਤ ਵਿਚ ਜੀਵਨ-ਸ਼ੈਲੀ ਨਾਲ ਸੰਬੰਧੀ ਬਿਮਾਰੀਆਂ ਦੇ ਵਧਦੇ ਪ੍ਰਭਾਵ ਨਾਲ, ਚਾਰ ਵਿਚੋਂ ਹਰ ਇਕ ਵਿਅਕਤੀ ਵਿਚ ਸੱਤਰ ਸਾਲ ਦੀ ਉਮਰ ਤੋਂ ਪਹਿਲਾਂ ਹੀ ਕਈ ਪ੍ਰਕਾਰ ਦੀਆਂ ਗੈਰ-ਸੰਚਾਰੀ ਬਿਮਾਰੀਆਂ ਕਾਰਣ ਮੌਤ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ| ਬੁਰੀਆਂ ਆਦਤਾਂ ਅਪਣਾਉਣਾ ਜਿਵੇਂ ਕਿ ਖ਼ੁਰਾਕ ਵਿਚ ਕਮੀ, ਕਸਰਤ ਦੀ ਕਮੀ, ਬਹੁਤ ਜ਼ਿਆਦਾ ਨੀਂਦ ਲੈਣਾ, ਬਹੁਤ ਜ਼ਿਆਦਾ ਸਿਗਰਟਨੋਸ਼ੀ ਜਾਂ ਸ਼ਰਾਬ ਦੀ ਵਰਤੋਂ ਕਾਰਣ ਤੁਸੀਂ ਉਨ੍ਹਾਂ 38 ਮਿਲੀਅਨ ਲੋਕਾਂ ਦੀ ਗਿਣਤੀ ਵਿਚ ਆ ਜਾਂਦੇ ਹੋ ਜੋ ਇਕ ਜਾਂ ਵਧੇਰੀਆਂ ਸਿਹਤ ਸਮੱਸਿਆਵਾਂ ਕਾਰਣ ਬਹੁਤ ਹੀ ਸੀਮਿਤ ਹਨ| 

ਅਸੀਂ ਆਪਣੀਆਂ ਮਾੜੀਆਂ ਆਦਤਾਂ ਨੂੰ ਕਿਸ ਤਰ੍ਹਾਂ ਕਾਬੂ ਕਰ ਕੇ ਸਿਹਤਮੰਦ ਰਹਿੰਦੇ ਹਾਂ?

ਬੁਰੀਆਂ ਆਦਤਾਂ ਸਾਨੂੰ ਤੰਦਰੁਸਤ ਰਹਿਣ ਲਈ ਪ੍ਰਤਿਬੰਧਤ ਕਰਦੀਆਂ ਹਨ| ਤੰਬਾਕੂ, ਸ਼ਰਾਬ, ਸਰੀਰਕ ਗਤੀਵਿਧੀਆਂ ਵਿਚ ਕਮੀ ਅਤੇ ਜੰਕ ਫੂਡ ਸਿਹਤ ਲਈ ਬਹੁਤ ਨੁਕਸਾਨਦੇਹ ਹਨ| ਸ਼ਕਤੀ ਬੁਰੀਆਂ ਆਦਤਾਂ ਤੋਂ ਦੂਰ ਰੱਖਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ| ਲੰਮੇ ਅਤੇ ਸਿਹਤਮੰਦ ਜੀਵਨ ਨੂੰ ਜਿਉਣ ਲਈ ਸਿਹਤਮੰਦ ਜੀਵਨ-ਸ਼ੈਲੀ ਦਾ ਪਾਲਣ ਕਰਨ ਦੀ ਸਹੁੰ ਚੁੱਕੋ|

ਸਿਹਤਮੰਦ ਜੀਵਤ ਬਾਰੇ ਹੋਰ ਜਾਣਨ ਲਈ ਇੱਥੇ ਕਲਿੱਕ ਕਰੋ

ਜੀਵਨਸ਼ੈਲੀ ਸੰਬੰਧੀ ਰੋਗ:

ਸਾਨੂੰ ਹਮੇਸ਼ਾ ਸਿਹਤਮੰਦ ਜੀਵਨ-ਸ਼ੈਲੀ ਦੀ ਪਾਲਣਾ ਕਰਨਾ ਚਾਹੀਦੀ ਹੈ; ਨਹੀਂ ਤਾਂ ਅਸੀਂ ਹੇਠ ਲਿਖੀਆਂ ਆਮ ਬਿਮਾਰੀਆਂ ਸਮੇਤ ਕਿਸੇ ਵੀ ਪ੍ਰਕਾਰ ਦੀ ਬਿਮਾਰੀ ਦਾ ਸਾਮ੍ਹਣਾ ਕਰ ਸਕਦੇ ਹਾਂ:

  • ਐਥੀਰੋਸਕਲਰੋਸਿਸ

  • ਦਿਮਾਗੀ ਸਿਹਤ

  • ਮੋਟਾਪਾ

  • ਨਿਰਾਸ਼ਾਜਨਕ ਵਿਕਾਰ

  • ਸ਼ਰਾਬ ’ਤੇ ਨਿਰਭਰਤਾ

  • ਚਿੰਤਾ ਸੰਬੰਧੀ ਵਿਕਾਰ

  • ਕੋਲੋਰੇਕਟਲ ਕੈਂਸਰ

  • ਟਾਈਪ 2 ਡਾਈਬੀਟੀਜ਼

  • ਸੀ.ਓ.ਪੀ.ਡੀ

  • ਹਾਈਪਰਟੈਨਸ਼ਨ

  • ਸਰਵਾਇਕਲ ਕੈਂਸਰ

  • ਮੂੰਹ ਦਾ  ਕੈਂਸਰ

  • ਛਾਤੀ ਦਾ ਕੈਂਸਰ

  • ਅਨੀਂਦਰਾ

 

ਇਹ ਲਿੱਖਤ ਸਮੱਗਰੀ ਡਾਇਰੇਕਟੋਰੇਟ ਜਨਰਲ ਆਫ਼ ਹੈਲਥ ਸਰਵਿਸਿਜ਼, ਐਮ.ਓ.ਐਚ.ਐਫਡਬਲਿਊ, ਜੀ.ਓ.ਆਈ ਦੁਆਰਾ ਪ੍ਰਮਾਣਿਤ ਹੈ| 

  • PUBLISHED DATE : Jul 17, 2017
  • PUBLISHED BY : NHP Admin
  • CREATED / VALIDATED BY : Dr. Manisha Batra
  • LAST UPDATED BY : Jul 17, 2017

Discussion

You would need to login or signup to start a Discussion

Write your comments

This question is for preventing automated spam submissions
This website is certified by Health On the Net Foundation. Click to verify.

ਇਹ ਪੋਰਟਲ ਰਾਸ਼ਟਰੀ ਸਿਹਤ ਪੋਰਟਲ ਦੇ ਸਿਹਤ ਸੂਚਨਾ ਕੇਂਦਰ (CHI) ਦੁਆਰਾ ਵਿਕਸਿਤ ਤੇ ਤਿਆਰ ਕੀਤਾ ਗਿਆ ਹੈ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ (MoHFW) ਦੁਆਰਾ ਰਾਸ਼ਟਰੀ ਸਿਹਤ ਤੇ ਪਰਿਵਾਰ ਭਲਾਈ ਸੰਸਥਾ (NIHFW) ਵਿਚ ਗਠਿਤ ਕੀਤਾ ਗਿਆ ਹੈ.

web-information
  • National Health Portal
  • Open Government data on Health and Family Welfare Powered by data.gov.in
  • E-Book-2016
  • My-Hospital
  • Mother  Child Tracking System
  • Nikshay
  • Rashtriya Bal Swasthya Karyakram (RBSK)
  • National Organ and Tissue Transplant Organization
  • Common Man's Interface for Welfare Schemes
  • PORTAL FOR PUBLIC GRIEVANCES
  • Ebola Virus Disease
  • E-Hospital
  • Digital Hospital
  • My Government
  • Prime Minister&'s National Relief Fund
  • National Voter&'s Service Portal
  • National Portal of India
  • Expenditure Statements & Financial Reports O/o Chief Controller of Accounts
  • Swine Flu-H1N1 Seasonal Influenza
  • Message for HFM, MOS and Secretary
  • Medical Counselling
  • Rural Health Training Center Najafgarah
  • Pension Fund Regulatory and Development Authority
  • MoHFW
ਬੇਦਾਵਾ | ਅਸੈੱਸਬਿਲਟੀ ਬਿਆਨ | ਵਰਤੋ ਦੀਆਂ ਸ਼ਰਤਾਂ | ਸਾਈਟ ਦਾ ਨਕਸ਼ਾ
© 2015 MoHFW, ਭਾਰਤ ਸਰਕਾਰ , ਸਾਰੇ ਹੱਕ ਰਾਖਵੇਂ ਹਨ| .