
ਅਕਤੂਬਰ “ਛਾਤੀ ਦੇ ਕੈਂਸਰ ਦਾ ਜਾਗਰੂਕਤਾ ਮਹੀਨਾ” ਹੈ, ਹਰ ਸਾਲ ਇਸ ਮਹੀਨੇ ਵਿਚ ਕੈਂਸਰ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰ ਲਈ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ| ਕੈਂਸਰ ਦਾ ਆਭ ਤੋਂ ਪ੍ਰਚਲਿਤ ਰੂਪ ਛਾਤੀ ਦਾ ਕੈਂਸਰ ਹੀ ਹੈ| ਇਹ ਬਿਮਾਰੀ ਭਾਰਤ ਦੇ ਨਾਲ-ਨਾਲ ਸੰਪੂਰਣ ਵਿਸ਼ਵ ਲਈ ਇਕ ਵੱਡੀ ਸਮੱਸਿਆ ਬਣ ਚੁੱਕੀ ਹੈ|
ਛਾਤੀ ਦਾ ਕੈਂਸਰ, ਛਾਤੀ ਵਿਚਲੇ ਸੈੱਲ ਦੇ ਬੇਕ਼ਾਬੂ ਵਿਕਾਸ ਕਾਰਣ ਹੁੰਦਾ ਹੈ, ਫਲਸਰੂਪ ਛਾਤੀ ਵਿਚ ਗੜ੍ਹ ਜਾਂ ਗਿਲੱਟੀ ਬਣ ਜਾਂਦੀ ਹੈ| ਇਹ ਕੈਂਸਰ ਦੇ ਇਲਾਜ ਦਾ ਇਕ ਰੂਪ ਹੈ| ਜੇਕਰ ਇਸ ਬਿਮਾਰੀ ਦਾ ਪਤਾ ਜਲਦੀ ਨਹੀਂ ਲੱਗ ਪਾਉਂਦਾ ਤਾਂ ਇਹ ਬਿਮਾਰੀ ਜਾਨਲੇਵਾ ਵੀ ਹੋ ਸਕਦੀ ਹੈ ਅਤੇ ਨਾਲ ਹੀ ਇਹ ਸਰੀਰ ਦੇ ਹੋਰ ਹਿੱਸਿਆਂ ਵਿਚ ਵੀ ਪ੍ਰਸਾਰਿਤ ਹੋ ਸਕਦਾ ਹੈ|
ਛਾਤੀ ਦਾ ਕੈਂਸਰ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਦੀਆਂ ਔਰਤਾਂ ਨੂੰ ਸਮਾਨ ਰਪੁ ਵਿਚ ਪ੍ਰਭਾਵਿਤ ਕਰਦਾ ਹੈ| ਇਹ ਬਿਮਾਰੀ ਕਿਸੇ ਵੀ ਉਮਰ ਵਿਚ ਹੋ ਸਕਦੀ ਹੈ ਪਰ ਅਧਿਕਤਰ ਇਹ ਬਿਮਾਰੀ 40 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਹੁੰਦੀ ਹੈ| ਭਾਰਤ ਵਿਚ ਔਰਤਾਂ ਵਿਚ ਪਾਏ ਜਾਣ ਵਾਲੇ ਵਿਭਿੰਨ ਕੈਂਸਰ ਰੂਪਾਂ ਵਿਚੋਂ 25% ਤੋਂ 31% ਨੂੰ ਛਾਤੀ ਦਾ ਕੈਂਸਰ ਹੀ ਹੁੰਦਾ ਹੈ| ਛਾਤੀ ਦਾ ਕੈਂਸਰ ਵਿਕਸਿਤ ਹੋਣ ਦੀ ਔਸਤ ਉਮਰ ਵਿਚ ਮਹੱਤਵਪੂਰਨ ਤਬਦੀਲੀ ਆਈ ਹੈ| ਹੁਣ ਇਹ ਬਿਮਾਰੀ 50-70 ਦੀ ਉਮਰ ਦੀ ਬਜਾਇ 30-50 ਸਾਲਾਂ ਵਿਚ ਹੀ ਵਿਕਸਿਤ ਹੋ ਜਾਂਦੀ ਹੈ|
ਖ਼ਤਰੇ ਦੇ ਪੱਖ :
ਪਰਿਵਾਰਿਕ ਇਤਿਹਾਸ: ਉਨ੍ਹਾਂ ਔਤਰਾਂ ਨੂੰ ਜਿਨ੍ਹਾਂ ਦੀਆਂ ਮਾਵਾਂ ਜਾਂ ਭੈਣਾ ਵਿਚੋਂ ਕੋਈ ਵੀ ਛਾਤੀ ਦੇ ਕੈਂਸਰ ਤੋਂ ਪੀੜਿਤ ਹੋਣ, ਉਨ੍ਹਾਂ ਵਿਚ ਛਾਤੀ ਦੇ ਕੈਂਸਰ ਦਾ ਖ਼ਤਰਾ ਹੋਰ ਜ਼ਿਆਦਾ ਵੱਧ ਜਾਂਦਾ ਹੈ|
ਛਾਤੀ ਵਿਚ ਗਿੱਲਟੀ: ਜਿਨ੍ਹਾਂ ਔਰਤਾਂ ਵਿਚ ਵਿਸ਼ੇਸ਼ ਤਰ੍ਹਾਂ ਦੀ ਕੈਂਸਰ ਰਹਿਤ ਗਿੱਲਟੀ ਹੁੰਦੀ ਹੈ, ਪਰ ਬਾਅਦ ਵਿਚ ਇਸ ਗਿੱਲਟੀ ਅੰਦਰ ਕੈਂਸਰ ਹੋਣ ਦੀ ਸੰਭਾਵਨਾਵਾਂ ਵੱਧ ਜਾਂਦੀਆਂ ਹਨ|
ਛਾਤੀ ਵਿਚਲੇ ਸੰਘਣੇ ਟਿਸ਼ੂ: ਜਿਨ੍ਹਾਂ ਔਰਤਾਂ ਦੀ ਛਾਤੀ ਵਿਚ ਸੰਘਣੇ ਟਿਸ਼ੂ ਪਾਏ ਜਾਂਦੇ ਹਨ ਉਨ੍ਹਾਂ ਵਿਚ ਛਾਤੀ ਦਾ ਕੈਂਸਰ ਹੋਣ ਦੀ ਸੰਭਾਵਨਾ ਜ਼ਿਆਦਾ ਹੋ ਜਾਂਦੀ ਹੈ|
ਉਮਰ: ਔਰਤਾਂ ਵਿਚ ਉਮਰ ਵੱਧਣ ਦੇ ਨਾਲ-ਨਾਲ ਛਾਤੀ ਦੇ ਕੈਂਸਰ ਦਾ ਖ਼ਤਰਾ ਵਿਚ ਵੱਧ ਜਾਂਦਾ ਹੈ|
ਖ਼ੁਰਾਕ ਅਤੇ ਜੀਵਨ ਸ਼ੈਲੀ ਵਿਚ ਵਿਕਲਪ : ਜੋ ਔਰਤਾਂ ਸਿਗਰਟ ਜਾਂ ਚਰਬੀ ਵਾਲੀ ਖ਼ੁਰਾਕ ਦਾ ਸੇਵਨ ਕਰਦੀਆਂ ਹਨ ਉਨਾਂ ਵਿਚ ਛਾਤੀ ਦੇ ਕੈਂਸਰ ਦਾ ਖ਼ਤਰਾ ਵੱਧ ਹੁੰਦਾ ਹੈ|
ਰੇਡੀਏਸ਼ਨ : ਲਗਾਤਾਰ ਐਕਸਰੇ ਅਤੇ ਸੀ-ਟੀ ਸਕੈਨ ਕਰਾਉਣ ਵਾਲੀਆਂ ਔਰਤਾਂ ਵਿਚ ਛਾਤੀ ਦਾ ਕੈਂਸਰ ਵਿਕਸਿਤ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ|
ਮੋਟਾਪਾ: ਜ਼ਿਆਦਾ ਵਜਨ ਵਾਲੀਆਂ ਔਰਤਾਂ ਵਿਚ ਵੀ ਛਾਤੀ ਦੇ ਕੈਂਸਰ ਦਾ ਖ਼ਤਰਾ ਵੱਧ ਹੁੰਦਾ ਹੈ|
ਐਸਟਰੋਜਨ ਦੇ ਸੰਪਰਕ ਵਿਚ ਆਉਣਾ: ਜਿਨ੍ਹਾਂ ਔਰਤਾਂ ਨੂੰ ਮਹਾਵਾਰੀ ਸਮੇਂ ਤੋਂ ਪਹਿਲਾਂ ਮੀਨੋਪੌਜ਼ ਸਾਧਾਰਣ ਦੀ ਤੁਲਨਾ ਤੋਂ ਬਾਅਦ ਵਿਚ ਹੁੰਦਾ ਹੈ, ਉਨ੍ਹਾਂ ਔਰਤਾਂ ਵਿਚ ਛਾਤੀ ਦਾ ਕੈਂਸਰ ਵਿਕਸਿਤ ਹੋਣ ਦਾ ਖ਼ਤਰਾ ਜ਼ਿਆਦਾ ਹੋ ਜਾਂਦਾ ਹੈ| ਇਸ ਦਾ ਕਾਰਣ ਇਹ ਹੈ ਕਿ ਉਸ ਦਾ ਸਰੀਰ ਲੰਮੇ ਸਮੇਂ ਤੱਕ ਐਸਟਰੋਜਨ ਦੇ ਸੰਪਰਕ ਵਿਚ ਰਿਹਾ ਹੈ|
ਸੰਕੇਤਾਂ ਲਈ ਵੇਖੋ:
ਛਾਤੀ ਦੇ ਸਵੈ ਪਰੀਖਣ ਲਈ , ਕਿਰਪਾ ਇਸ ਲਿੰਕ ਦੀ
ਪਾਲਣਾ ਕਰੋ:
ਛਾਤੀ ਦੇ ਕੈਂਸਰ ਦੀ ਰੋਕਥਾਮ ਲਈ ਸੁਝਾਅ:
-
ਆਪਣੀ ਛਾਤੀ ਦਾ ਸਵੈ ਪਰੀਖਣ ਕਰਨਾ ਬਹੁਤ ਜਰੂਰੀ ਹੈ| ਔਰਤਾਂ ਨੂੰ ਆਪਣੀ ਛਾਤੀ ਨੂੰ ਕਿਵੇਂ ਵੇਖਣਾ ਅਤੇ ਮਹਿਸੂਸ ਕਰਨਾ ਹੈ ਇਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ| ਅਗਰ ਤੁਸੀਂ ਆਪਣੀ ਛਾਤੀ ਵਿਚ ਕਿਸੇ ਵੀ ਤਰ੍ਹਾਂ ਦਾ ਬਦਲਾਉ ਮਹਿਸੂਸ ਕਰਦੇ ਹੋ ਤਾਂ ਆਪਣੇ ਡਾਕਟਰ ਨਾਲ ਸੰਪਰਕ ਕਰੋ|
-
ਜਿਨ੍ਹਾਂ ਔਰਤਾਂ ਦੀ ਉਮਰ 40 ਜਾਂ ਉਸ ਤੋਂ ਵੱਧ ਹੈ ਉਨ੍ਹਾਂ ਨੂੰ ਮੈਮੋਗਰਾਫ਼ੀ ਕਰਾਉਣ ਦੀ ਸਲਾਹ ਦਿੱਤੀ ਜਾਂਦੀ ਹੈ| ਮੈਮੋਗ੍ਰਾਫੀ ਸਧਾਰਨ ਰੇਡੀਓ ਗ੍ਰਾਫਿਕ ਤਕਨੀਕ ਹੈ, ਜੋ ਕਿ ਛਾਤੀ ਦੀ ਬੇਨਿਯਮੀ ਖੋਜਣ ਵਿੱਚ ਮਦਦ ਕਰਦੀ ਹੈ|
-
ਆਪਣੀ ਖ਼ੁਰਾਕ ਵਿਚ ਵੱਧ ਤੋਂ ਵੱਧ ਫਲਾਂ ਅਤੇ ਸਬਜੀਆਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਕਿਉਂ ਕੀ ਇਹ ਸਿਹਤਮੰਦ ਵਜਨ ਬਣਾਏ ਰੱਖਣ ਵਿਚ ਮਦਦ ਕਰਦੇ ਹਨ|
-
ਛਾਤੀ ਦਾ ਦੁੱਧ ਚੁੰਘਾਉਣ ਵਾਲੀਆਂ ਮਾਂਵਾਂ ਨੂੰ ਘਟੋ-ਘੱਟ ਇਕ ਸਾਲ ਤੱਕ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਣਾ ਚਾਹੀਦਾ ਹੈ|
-
ਸਿਗਰਟ ਅਤੇ ਸ਼ਰਾਬ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ|
ਛਾਤੀ ਦੇ ਕੈਂਸਰ ਦੇ ਪਰੀਖਣ ਬਾਰੇ ਜਾਗਰੂਕਤਾ ਅਜੋਕੇ ਸਮੇਂ ਦੀ ਮੰਗ ਹੈ| ਯੋਗ ਡਾਕਟਰ ਦੁਆਰਾ ਨਿਯਮਿਤ ਰੂਪ ਵਿਚ, 20 ਸਾਲ ਦੀ ਉਮਰ ਤੋਂ ਹੀ ਸਕਰੀਨਿੰਗ ਜਰੂਰ ਕਰਾਉਣੀ ਚਾਹੀਦੀ ਹੈ, ਤਾਂਕਿ ਇਸ ਬਿਮਾਰੀ ਦਾ ਛੇਤੀ ਤੋਂ ਛੇਤੀ ਪਤਾ ਲਗਾਇਆ ਜਾ ਸੱਕੇ ਤੇ ਇਸ ਬਿਮਾਰੀ ਦਾ ਸਫਲਤਾਪੂਰਵਕ ਇਲਾਜ ਕੀਤਾ ਜਾ ਸੱਕੇ|
“ਬਿਮਾਰੀ ਦੀ ਛੇਤੀ ਜਾਣਕਾਰੀ, ਉਸ ਦੀ ਰੋਕਥਾਮ ਦੀ ਕੂੰਜੀ ਹੈ ”
ਛਾਤੀ ਦੇ ਕੈਂਸਰ ਬਾਰੇ ਮਿੱਥਾਂ ਨੂੰ ਦੂਰ ਕਰਨਾ:
ਜੇਕਰ ਤੁਹਾਡੀ ਛਾਤੀ ਵਿਚ ਗਿੱਲਟੀ ਹੈ, ਤਾਂ ਇਸ ਦਾ ਮਤਲਬ ਤੁਹਾਨੂੰ ਛਾਤੀ ਦਾ ਕੈਂਸਰ ਹੈ?
ਛਾਤੀ ਵਿਚ ਹੋਣ ਵਾਲੀ ਹਰ ਗਿੱਲਟੀ ਕੈਂਸਰ ਹੋਵੇ ਇਹ ਜਰੂਰੀ ਨਹੀਂ ਹੈ, ਅਜਿਹਾ ਬਹੁਤ ਹੀ ਘੱਟ ਪਰਿਸਥਿਤੀਆਂ ਵਿਚ ਹੁੰਦਾ ਹੈ| ਪਰ ਜੇਕਰ ਛਾਤੀ ਵਿਚ ਲਗਾਤਾਰ ਇਕਮੁਸ਼ਤ ਗਿੱਲਟੀ ਜਾਂ ਛਾਤੀ ਦੇ ਟਿਸ਼ੂ ਵਿੱਚ ਕੋਈ ਤਬਦੀਲੀ ਹੋਵੇ ਤਾਂ ਛਾਤੀ ਦੇ ਕਲੀਨਿਕਲ ਪ੍ਰੀਖਿਆ ਲਈ ਹਮੇਸ਼ਾ ਆਪਣੇ ਡਾਕਟਰ ਨੂੰ ਸੰਪਰਕ ਕਰੋ|
ਅਗਰ ਤੁਹਾਡੇ ਪਰਿਵਾਰ ਵਿਚ ਛਾਤੀ ਦਾ ਕੈਂਸਰ ਹੋਣ ਦਾ ਇਤਿਹਾਸ ਸੀ, ਤਾਂ ਤੁਹਾਡੇ ਅੰਦਰ ਵੀ ਛਾਤੀ ਦਾ ਕੈਂਸਰ ਹੋਣ ਦਾ ਖ਼ਤਰਾ ਹੁੰਦਾ ਹੈ?
ਛਾਤੀ ਦੇ ਕੈਂਸਰ ਤੋਂ ਪੀੜਿਤ ਔਰਤਾਂ ਵਿਚ ਲਗਭਗ ਸਿਰਫ਼ 10% ਔਰਤਾਂ ਵਿਚ ਹੀ ਪਰਿਵਾਰਿਕ ਛਾਤੀ ਦੇ ਕੈਂਸਰ ਤੋਂ ਪੀੜਿਤ ਹੋਣ ਦਾ ਇਤਿਹਾਸ ਹੁੰਦਾ ਹੈ| ਕੈਂਸਰ ਤੋਂ ਪੀੜਿਤ ਹੋਣ ਵਾਲੀ ਅਧਿਕਤਰ ਔਰਤਾਂ ਦੇ ਪਰਿਵਾਰ ਵਿਚ, ਕੈਂਸਰ ਤੋਂ ਪੀੜਿਤ ਹੋਣ ਦਾ ਇਤਿਹਾਸ ਨਹੀਂ ਹੁੰਦਾ|
ਛਾਤੀ ਦਾ ਕੈਂਸਰ ਛੂਤ ਦੀ ਬਿਮਾਰੀ ਹੈ?
ਛਾਤੀ ਦਾ ਕੈਂਸਰ ਨਾ ਤਾਂ ਕਿਸੇ ਤੋਂ ਪ੍ਰਪਾਤ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਇਹ ਬਿਮਾਰੀ ਕਿਸੇ ਵਿਚ ਪਰਿਵਰਤਿਤ ਕੀਤੀ ਜਾ ਸਕਦਾ ਹੈ| ਇਹ ਸੰਚਾਰੀ ਰੋਗ ਨਹੀਂ ਹੈ|
ਮੈਮੋਗਰਾਮ ਛਾਤੀ ਦੇ ਕੈਂਸਰ ਦੇ ਫੈਲਣ ਦਾ ਕਾਰਨ ਬਣ ਸਕਦਾ ਹੈ?
ਛਾਤੀ ਦਾ ਐਕਸ-ਰੇ ਜਾਂ ਮੈਮੋਗਰਾਮ ਛਾਤੀ ਦੇ ਕੈਂਸਰ ਦਾ ਪਤਾ ਕਰਨ ਵਿਚ ਮਦਦ ਕਰਦਾ ਹੈ| ਇਸ ਦੇ ਪਰੀਖਣ ਲਈ ਬਹੁਤ ਘੱਟ ਮਾਤਰਾ ਵਿਚ ਰੇਡੀਏਸ਼ਨ ਦੀ ਲੋੜ ਹੁੰਦੀ ਹੈ ਅਤੇ ਇਸ ਰੇਡੀਏਸ਼ਨ ਦੇ ਨੁਕਸਾਨ ਦਾ ਜ਼ੋਖ਼ਮ ਬਹੁਤ ਘੱਟ ਹੁੰਦਾ ਹੈ|
ਵਾਲੇ:
- PUBLISHED DATE : Oct 19, 2015
- PUBLISHED BY : NHP CC DC
- CREATED / VALIDATED BY : NHP Admin
- LAST UPDATED BY : Oct 03, 2016
Discussion
You would need to login or signup to start a Discussion