ਈਬੋਲਾ ਵਾਇਰਸ ਡਿਜ਼ੀਜ਼ (ਈ.ਵੀ.ਡੀ)

 • ਈਬੋਲਾ ਵਾਇਰਸ ਡਿਜ਼ੀਜ਼ ਨੂੰ ਈਬੋਲਾ ਹੇਮਰੈਜਿਕ ਫ਼ੀਵਰ ਕਿਹਾ ਜਾਂਦਾ ਹੈ| ਇਹ ਇਕ ਅਜਿਹਾ ਹੇਮਰੈਜਿਕ ਵਾਇਰਲ ਬੁਖ਼ਾਰ ਹੈ ਜੋ ਕਿ ਵਿਅਕਤੀ ਦੇ ਖ਼ੂਨ ਦੇ ਸਿਸਟਮ ਨੂੰ ਪ੍ਰਭਾਵਿਤ ਕਰਦਾ ਹੈ| 
 • ਇਹ ਅਕਸਰ ਮਨੁੱਖ ਅਤੇ ਜਾਨਵਰਾਂ (ਨਰਵਾਨਰਾਂ) ਜਿਵੇਂ ਕਿ (ਬੰਦਰ, ਗੋਰਿਲੇ ਅਤੇ ਚਿਮਪੈਨਜੀ) ਵਿਚ ਹੋਣ ਵਾਲੀ ਘਾਤਕ ਅਤੇ ਗੰਭੀਰ ਬਿਮਾਰੀ ਹੈ|
 • ਇਹ ਵਾਇਰਸ ਟੀਕੇ ਰਾਹੀਂ ਜੰਗਲੀ ਜਾਨਵਰਾਂ ਤੋਂ ਲੋਕਾਂ ਵਿਚ ਪ੍ਰਸਾਰਿਤ ਹੁੰਦਾ ਹੈ ਅਤੇ ਮਨੁੱਖੀ ਆਬਾਦੀ ਵਿਚ ਫੈਲ ਜਾਂਦਾ ਹੈ| 
 • ਲਗਭਗ90% ਮਾਮਲਿਆਂ ਵਿਚ ਈ.ਵੀ.ਡੀ ਬਹੁਤ ਹੀ ਘਾਤਕ ਹੈ|
 • ਈ.ਵੀ.ਡੀ ਮੁੱਖ ਤੌਰ ’ਤੇ ਮੱਧ ਅਤੇ ਪੱਛਮੀ ਅਫ਼ਰੀਕਾ ਦੇ ਨੇੜਲੇ ਖੰਡੀ ਬਾਰਸ਼ ਵਾਲੇ ਪਿੰਡਾਂ ਵਿਚ (ਅਚਾਨਕ ਹੋਣ ਵਾਲੀ ਬਿਮਾਰੀ)  ਦੇ ਰੂਪ ਵਿਚ ਵਾਪਰਦਾ ਹੈ| 
 • ਈਬੋਲਾ ਸਾਲ 2014 ਵਿਚ ਸਭ ਤੋਂ ਵੱਧ ਪੱਛਮੀ ਅਫ਼ਰੀਕਾ ਵਿਚ ਫੈਲਿਆ ਜਿਸ ਨੇ ਮੁੱਖ ਤੌਰ’ਤੇ ਗੁਇਨੀਆ, ਲਾਇਬੇਰੀਆ, ਸੀਅਰਾ, ਲਿਓਨ ਅਤੇ ਨਾਈਜੀਰੀਆ ਨੂੰ ਪ੍ਰਭਾਵਿਤ ਕੀਤਾ ਹੈ| ਅਗਸਤ 2014 ਤੱਕ 1,750 ਤੋਂ ਵੱਧ ਸੰਦਿਗਧ ਮਾਮਲਿਆਂ ਬਾਰੇ ਪਤਾ ਲੱਗਿਆ ਹੈ|
 • ਇਸ ਸੰਕ੍ਰਮਣ ਤੋਂ ਪ੍ਰਭਾਵਿਤ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ| ਇਸ ਬਿਮਾਰੀ ਦੇ ਇਲਾਜ ਲਈ ਕੋਈ ਵੀ ਖ਼ਾਸ ਇਲਾਜ ਜਾਂ ਦਵਾਈਆਂ ਉਪਲਬਧ ਨਹੀਂ ਹਨ| 

  ਇਤਿਹਾਸ
  ਈ.ਵੀ.ਡੀ ਸਭ ਤੋਂ ਪਹਿਲਾਂ ਸੁਡਾਨ ਅਤੇ ਕਾਂਗੋ ਦੇ ਡੈਮੋਕਰੈਟਿਕ ਰੀਪਬਲਿਕ ਵਿੱਚ ਪੈਦਾ ਹੋਇਆ ਹੈ| ਇਸ ਬਿਮਾਰੀ ਦਾ ਪ੍ਰਕੋਪ ਵਿਸ਼ੇਸ਼ ਰੂਪ ਵਿਚ ਸਹਾਰਾ ਅਫਰੀਕਾ ਦੇ ਉੱਪ ਖੰਡੀ ਖੇਤਰਾਂ ਵਿੱਚ ਵਾਪਰਿਆ ਹੈ| 1976 ਤੋਂ 2013 ਤੱਕ 1000 ਦੇ ਕਰੀਬ ਲੋਕ ਇਸ ਲਾਗ ਤੋਂ ਪ੍ਰਭਾਵਿਤ ਹੋਏ ਹਨ| ਪਹਿਲੀ ਵਾਰ ਈਬੋਲਾ ਵਾਇਰਸ 1976 ਦੌਰਾਨ ਸੁਡਾਨ ਅਤੇ ਜ਼ੇਅਰ ਵਿਚ ਈਬੋਲਾ ਹੇਮਰੈਜਿਕ ਫ਼ੀਵਰ ਦੇ ਫੈਲਣ ਕਰਕੇ ਪਤਾ ਲੱਗਿਆ ਸੀ| ਸਾਲ 1976 ਵਿਚ ਕਾਂਗੋ (ਜੈਰੇ) ਦੇ ਲੋਕਤੰਤਰੀ ਗਣਰਾਜ ਈਬੋਲਾ ਦਰਿਆ ਦੇ ਕੰਡੇ ਫੈਲਣ ਕਰਕੇ ਇਸ ਬਿਮਾਰੀ ਦਾ ਨਾਂ ਈਬੋਲਾ ਪੈ ਗਿਆ| 
   

ਈਬੋਲਾ ਵਾਇਰਸ ਦੇ ਲੱਛਣ
 1. ਬੁਖ਼ਾਰ
 2. ਸਿਰਦਰਦ
 3. ਕਮਜ਼ੋਰੀ
 4. ਜੋੜਾਂ ਅਤੇ ਮਾਸਪੇਸ਼ੀਆਂ ਵਿਚ ਦਰਦ
 5. ਦਸਤ
 6. ਉਲਟੀ
 7. ਪੇਟ ਵਿੱਚ ਦਰਦ
 8. ਭੁੱਖ ਘੱਟ ਲਗਣਾ
ਇਸ ਬਿਮਾਰੀ ਵਿਚ ਖ਼ੂਨ ਵਹਿਣਾ ਸ਼ੁਰੂ ਹੋ ਜਾਂਦਾ ਹੈ ਜਿਸ ਕਰਕੇ ਅੱਖਾਂ, ਨੱਕ, ਕੰਨਾਂ ਇਥੋਂ ਤੱਕ ਕੇ ਸਰੀਰ ਦੇ ਅੰਦਰਲੇ ਹਿੱਸਿਆਂ ਵਿਚੋਂ ਖ਼ੂਨ ਵਹਿਣ ਲੱਗ ਪੈਂਦਾ ਹੈ| 
ਇਸ ਬਿਮਾਰੀ ਦੇ ਲੱਛਣ,  ਲਗਭਗ 2 ਤੋਂ 21 ਦਿਨਾਂ ਵਿਚਕਾਰ ਨਜ਼ਰ ਆਉਣ ਲੱਗਦੇ ਹਨ, ਜਿਸ ਵਿਚੋਂ 8-10 ਦਿਨ ਈਬੋਲਾ ਵਾਇਰਸ ਦਾ ਸਾਹਮਣਾ ਕਰਨ ਦੀ ਸਭ ਤੋਂ ਆਮ ਮਿਆਦ ਹੈ|

 

ਈਬੋਲਾ ਵਾਇਰਸ ਜੀਨਸ ਵਿਚ ਚਾਰ ਜਾਂ ਪੰਜ ਪ੍ਰਕਾਰ ਦੇ ਵਾਇਰਸ ਈਬੋਲਾ ਵਾਇਰਸ, ਫੈਮਲੀ ਫਿਲੋਵਿਰਡੀ, ਆਡਰ ਮੋਨੋਨੀਗੇਵਾਇਲੇਟਸ ਕਾਰਣ ਹੁੰਦਾ ਹੈ| ਚਾਰ ਬਿਮਾਰੀਆਂ ਜੋ ਇਨਸਾਨ ਵਿਚ ਵਾਇਰਸ ਪੈਦਾ ਕਰਦੀਆਂ ਹਨ: 
 • ਬੂੰਦੀਬਗਿਉ ਈਬੋਲਾ ਵਾਇਰਸ (ਬੀ.ਡੀ.ਬੀ.ਵੀ)
 • ਜੈਰੇ ਈਬੋਲਾ ਵਾਇਰਸ (ਈ.ਬੀ.ਓ.ਵੀ)
 • ਸੁਡਾਨ ਈਬੋਲਾ ਵਾਇਰਸ (ਐਸ.ਯੂ.ਡੀ.ਵੀ)
 • ਟਾਇ ਫੋਰੇਸਟ ਈਬੋਲਾ ਵਾਇਰਸ (ਟੀ.ਏ.ਐਫ.ਵੀ)
 
ਬੀ.ਡੀ.ਬੀ.ਵੀ, ਈ.ਬੀ.ਓ.ਵੀ ਅਤੇ ਐਸ.ਯੂ.ਡੀ.ਵੀ ਵਾਇਰਸ ਅਫ਼ਰੀਕਾ ਵਿੱਚ ਪਾਇਆ ਜਾਣ ਵਾਲਿਆ ਬਹੁਤ ਹੀ ਖ਼ਤਰਨਾਕ ਹੈ, ਜੋ ਬਹੁਤ ਸਾਰੀਆਂ ਮੌਤਾਂ ਦਾ ਕਾਰਣ ਹੈ|
ਪੰਜਵਾਂ ਵਾਇਰਸ ਜਿਸ ਨੂੰ ਰਿਸਟੋਨ ਈਬੋਲਾ ਵਾਇਰਸ (ਐਰ.ਈ.ਐਸ.ਟੀ.ਵੀ) ਗੈਰ ਮਨੁੱਖੀ ਪ੍ਰਾਈਮੈਟ੍ਸ (ਬੰਦਰ, ਗੋਰਿਲੇ ਅਤੇ ਚਿਮਪੈਨਜੀ) ਵਿਚ ਪਾਇਆ ਜਾਂਦਾ ਹੈ| 
 
ਪ੍ਰਸਾਰਣ
(ਅ) ਸੰਕ੍ਰਮਣ ਦਾ ਪ੍ਰਾਇਮਰੀ ਸਰੋਤ: ਇਸ ਵਾਇਰਸ ਜਾਨਵਰਾਂ ਤੋਂ ਮਨੁੱਖਾਂ ਵਿਚ ਪ੍ਰਸਾਰਿਤ ਹੁੰਦਾ ਹੈ| ਇਹ ਵਾਇਰਸ ਜ਼ੁਨੋਟਿਕ (ਜਾਨਵਰਾਂ ਤੋਂ ਪੈਦਾ ਹੋਣ ਵਾਲਾ) ਜਿਸ ਦਾ ਮੁੱਖ ਸਰੋਤ ਚਮਗਿੱਦੜ ਹਨ| 
 
(ਬ) ਸੰਕ੍ਰਮਣ ਦਾ ਸੈਕੰਡਰੀ ਸਰੋਤ : ਇਹ ਵਾਇਰਸ ਵਿਅਕਤੀ ਤੋਂ ਵਿਅਕਤੀ ਵਿਚ ਇਸ ਤਰ੍ਹਾਂ ਫੈਲਦਾ ਹੈ:
 1. ਸਰੀਰਕ ਤਰਲ ਪਦਾਰਥਾਂ ਨਾਲ ਸਿੱਧੇ ਸੰਪਰਕ ਰਾਹੀਂ ਜਿਵੇਂ ਕਿ ਸੰਕ੍ਰਮਿਤ ਵਿਅਕਤੀ ਦੇ ਖ਼ੂਨ, ਪਸੀਨਾ,ਥੁੱਕ, ਵੀਰਜ ਜਾਂ ਹੋਰਨਾਂ ਸਰੀਰਕ ਤਰਲ ਦੇ ਰਸਾਉ ਰਾਹੀਂ|
 2. ਚੀਜਾਂ ਦੇ ਸੰਪਰਕ ਨਾਲ ਜਿਵੇਂ ਕਿ ਸੰਕ੍ਰਮਿਤ ਵਿਅਕਤੀ ਦੁਆਰਾ ਪ੍ਰਯੋਗ ਕੀਤੀ ਗਈ ਸੂਈਆਂ ਨਾਲ|
 3. ਸੰਕ੍ਰਮਿਤ ਵਿਅਕਤੀ ਦਾ ਮਰਿਆ ਹੋਇਆ ਸਰੀਰ ਵੀ ਸੰਕ੍ਰਮਣ ਦਾ ਸਰੋਤ ਹੋ ਸਕਦਾ ਹੈ| 
ਸੰਚਾਰਨ ਬਾਰੇ ਕੁਝ ਤੱਥ
 • ਈਬੋਲਾ ਹਵਾ ਦੁਆਰਾ ਪ੍ਰਸਾਰਿਤ ਨਹੀਂ ਹੁੰਦਾ ਹੈ| 
 • ਈਬੋਲਾ ਪਾਣੀ ਦੁਆਰਾ ਪ੍ਰਸਾਰਿਤ ਨਹੀਂ ਹੁੰਦਾ ਹੈ| 
 • ਈਬੋਲਾ ਖਾਣੇ ਦੁਆਰਾ ਪ੍ਰਸਾਰਿਤ ਨਹੀਂ ਹੁੰਦਾ ਹੈ| 
ਇਹ ਗੱਲ ਬਿਲਕੁਲ ਸਾਫ਼ ਹੈ ਕਿ ਇਹ ਬਿਮਾਰੀ ਖਾਣਾ, ਪਾਣੀ ਅਤੇ ਹਵਾ ਤੋਂ ਪੈਦਾ ਹੋਈ ਬਿਮਾਰੀ ਨਹੀਂ ਹੈ|
 
ਜ਼ੋਖਮ ਦਾ ਖਤਰਾ
ਪ੍ਰਕੋਪ ਦੇ ਦੌਰਾਨ, ਸੰਕ੍ਰਮਣ ਦਾ ਖਤਰਾ ਜ਼ਿਆਦਾ ਹੁੰਦਾ ਹੈ, ਜਿਵੇਂ ਕਿ 
 • ਸਿਹਤ ਕਿਰਤੀ
 • ਸੰਕ੍ਰਮਿਤ ਵਿਅਕਤੀ ਦੇ ਪਰਿਵਾਰ ਵਾਲੇ ਜਾਂ ਉਸ ਦੇ ਸੰਪਰਕ ਵਿਚ ਆਉਣ ਵਾਲੇ ਲੋਕ|
 • ਦਫ਼ਨਾਉਣ ਸਮਾਰੋਹ ਵੇਲੇ ਮ੍ਰਿਤਕ ਦੇ ਸਰੀਰ ਨਾਲ ਸਿੱਧੇ ਸੰਪਰਕ ਸੋਗ ਮਨਾਉਣ ਵਾਲੇ ਲੋਕ| 
 • ਬਿਮਾਰੀ ਵਾਲੇ ਖੇਤਰ ਵਿਚ ਜਾਉਣ ਵਾਲੇ ਯਾਤਰੀ

 

ਇਹ ਲਾਗ ਦੇ ਸ਼ੁਰੂਆਤੀ ਪੜਾਅ ਵਿਚ ਇਸ ਬਿਮਾਰੀ  ਤਸ਼ਖ਼ੀਸ ਕਰਨ ਵਿਚ ਮੁਸ਼ਕਲ ਆਉਂਦੀ ਹੈ, ਕਿਉਂਕਿ ਸ਼ੁਰੂਆਤੀ ਲੱਛਣ ਦੇ ਰੂਪ ਈਬੋਲਾ ਵਾਇਰਸ ਦਾ ਪਤਾ ਨਹੀਂ ਲਗਦਾ| ਹਾਲਾਂਕਿ ਇਸ ਨੂੰ ਕਈ
 
ਲੈਬ ਟੈਸਟ ਰਾਹੀਂ ਪਤਾ ਕੀਤਾ ਜਾ ਸਕਦਾ ਹੈ ਜਿਵੇਂ ਕਿ:
 • ਏਨਟੀਬੋਡੀ-ਕੈਪਚਰ ਇੰਜ਼ਾਇਮ ਲਿੰਕਡ ਇਮਿਉਨਉਓਬਸਰ੍ਬੇਨਟ ਏਸੇ(ਈ.ਐਲ.ਆਈ.ਐਸ.ਏ)
 • ਏਨਟੀਜੇਨ ਡੀਡੇਕਸਨ ਟੈਸਟ
 • ਪੋਲੀਮੇਰੇਸ ਚੇਨ ਰਿਏਕਸ਼ਨ (ਪੀ.ਸੀ.ਆਰ)
 • ਵਾਇਰਸ ਆਈਸੋਲੇਸ਼ਨ ਬਾਏ ਸੈੱਲ ਕੱਲਚਰ
 • ਇਲੈਕਟਰੋਨ ਮਾਈਕਰੋਸਕੋਪੀਇਹ ਲਾਗ ਦੇ ਸ਼ੁਰੂਆਤੀ ਪੜਾਅ ਵਿਚ ਇਸ ਬਿਮਾਰੀ  ਤਸ਼ਖ਼ੀਸ ਕਰਨ ਵਿਚ ਮੁਸ਼ਕਲ ਆਉਂਦੀ ਹੈ, ਕਿਉਂਕਿ ਸ਼ੁਰੂਆਤੀ ਲੱਛਣ ਦੇ ਰੂਪ ਈਬੋਲਾ ਵਾਇਰਸ ਦਾ ਪਤਾ ਨਹੀਂ ਲਗਦਾ| ਹਾਲਾਂਕਿ ਇਸ ਨੂੰ ਕਈ
   
  ਲੈਬ ਟੈਸਟ ਰਾਹੀਂ ਪਤਾ ਕੀਤਾ ਜਾ ਸਕਦਾ ਹੈ ਜਿਵੇਂ ਕਿ:
  • ਏਨਟੀਬੋਡੀ-ਕੈਪਚਰ ਇੰਜ਼ਾਇਮ ਲਿੰਕਡ ਇਮਿਉਨਉਓਬਸਰ੍ਬੇਨਟ ਏਸੇ(ਈ.ਐਲ.ਆਈ.ਐਸ.ਏ)
  • ਏਨਟੀਜੇਨ ਡੀਡੇਕਸਨ ਟੈਸਟ
  • ਪੋਲੀਮੇਰੇਸ ਚੇਨ ਰਿਏਕਸ਼ਨ (ਪੀ.ਸੀ.ਆਰ)
  • ਵਾਇਰਸ ਆਈਸੋਲੇਸ਼ਨ ਬਾਏ ਸੈੱਲ ਕੱਲਚਰ
  • ਇਲੈਕਟਰੋਨ ਮਾਈਕਰੋਸਕੋਪੀ

 

ਈਬੋਲਾ ਵਾਇਰਸ ਲਈ ਹੁਣ ਤੱਕ ਕੋਈ ਟੀਕਾ ਉਪਲਬਧ ਨਹੀਂ ਹੈ| ਟੀਕਾ ਵਿਕਸਿਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ| ਇਸ ਬਿਮਾਰੀ ਦਾ ਹੁਣ ਤੱਕ ਕੋਈ ਖ਼ਾਸ ਇਲਾਜ ਤੱਕ ਨਹੀਂ ਹੈ| ਇਸ ਪਰ ਇਸ ਦੇ ਬਾਵਜੂਦ ਈਬੋਲਾ ਵਾਇਰਸ ਰੋਗ ਲਈ ਮਿਆਰੀ ਇਲਾਜ ਤੇ ਤੌਰ ’ਤੇ ਇਸ ਵਿਚ ਤੀਬਰ ਸਹਾਇਕ ਥੈਰੇਪੀ ਸ਼ਾਮਿਲ ਹੈ: 
 • ਮਰੀਜ ਦੇ ਤਰਲ ਅਤੇ ਇਲਕਟਰੋਲਾਈਸਿੱਸ ਦਾ ਪ੍ਰਬੰਧਨ ਕਰਨਾ
 • ਆਕਸੀਜਨ ਦੀ ਸਥਿਤੀ ਅਤੇ ਖ਼ੂਨ ਦੇ ਦਬਾਅ ਨੂੰ ਕਾਇਮ ਰੱਖਣਾ
 • ਕਿਸੇ ਹੋਰ ਲਾਗ ਦੇ ਇਲਾਜ ਲਈ
ਈਬੋਲਾ ਹੇਮਰੈਜਿਕ ਫ਼ੀਵਰ (ਈ.ਐਚ.ਐਫ਼)  ਦੀ ਸਮੇਂ ਤੇ ਹੀ ਸਹਾਇਕ ਦੇਖਭਾਲ/ਇਲਾਜ ਮੁਹੱਈਆ ਕਰਾਉਣਾ ਬਹੁਤ ਹੀ ਮਹੱਤਵਪੂਰਨ ਤੇ ਜਰੂਰੀ ਹੈ|  ਇਸ ਬਿਮਾਰੀ ਦੇ ਸ਼ੁਰੂਆਤੀ ਪੜਾਅ ਦਾ ਪਤਾ ਕਰਨਾ ਬਹੁਤ ਹੀ ਮੁਸ਼ਕਿਲ ਹੈ| ਸ਼ੁਰੂ ਵਿਚ ਹੋਣ ਵਾਲਾ ਸਿਰਦਰਦ ਅਤੇ ਬੁਖ਼ਾਰ ਵਿਸ਼ਿਸ਼ਟ ਨਹੀਂ ਹੁੰਦਾ ਬਲਕਿ ਆਸਾਨੀ ਨਾਲ ਇਸ ਨੂੰ ਕੋਈਹੋਰ ਬਿਮਾਰੀ ਸਮਝ ਲਿਆ ਜਾਂਦਾ ਹੈ| ਇਸ ਬਿਮਾਰੀ ਦੀ ਰੋਕਥਾਮ ਇੱਕ ਚੁਣੌਤੀ ਵਾਲਾ ਕੰਮ ਹੈ ਕਿਉਂਕਿ ਇਸ ਬਾਰੇ ਹਾਲੇ ਤੱਕ ਇਹ ਪਤਾ ਨਹੀਂ ਲੱਗ ਸੱਕਿਆ ਕੇ ਈ.ਐਚ.ਐਫ਼ ਦੀ  ਬਿਮਾਰੀ ਤੋਂ ਕਿੰਨੇ ਲੋਕ  ਪੀੜਿਤ ਹਨ | 
 
ਭਾਰਤ ਵਿਚ ਸੰਕਟਕਾਲੀਨ ਦੇਖਭਾਲ ਕੇਂਦਰ ਦੀ ਸਥਾਪਨਾ
 
ਡਬਲਿਊ.ਐਚ.ਓ ਨੇ ਇਹ ਐਲਾਨ ਕੀਤਾ ਹੈ ਕਿ ਪੱਛਮੀ ਅਫ਼ਰੀਕਾ ਵਿਚ ਈਬੋਲਾ ਵਾਇਰਸ ਦੀ ਸ਼ੁਰੂਆਤ "ਜਨਤਕ ਸਿਹਤ ਲਈ ਗੁੰਝਲਦਾਰ ਸਥਿਤੀ ਹੈ ਜੋ ਉਨ੍ਹਾਂ ਨੂੰ ਸੰਕਟ ਨੂੰ ਵੱਲ ਲਿਜਾ ਸਕਦੀ" ਸੀ| ਭਾਰਤ ਸਰਕਾਰ ਨੇ 24 ਘੰਟਿਆਂ ਲਈ 'ਐਮਰਜੰਸੀ ਹੈਲਪਲਾਈਨ ਅਪਰੇਸ਼ਨ ਸੇਂਟਰ' ਦੀ ਸ਼ੁਰੂਆਤ ਕੀਤੀ ਜੋ ਤਕਨੀਕੀ ਟਰੈਕਿੰਗ ਅਤੇ ਨਿਗਰਾਨੀ ਸਿਸਟਮ ਪ੍ਰਦਾਨ ਕਰਦਾ ਹੈ| ਰਾਮ ਮਨੋਹਰ ਲੋਹੀਆ ਹਸਪਤਾਲ ਅਤੇ ਦਿੱਲੀ ਮੈਡੀਕਲ ਸਾਇੰਸਜ਼ ਦੇ ਆਲ ਇੰਡੀਆ ਇੰਸਟੀਚਿਊਟ ਵਿਚ ਈ.ਵੀ.ਡੀ ਨਾਲ ਪੀੜਿਤ ਵਿਅਕਤੀ ਦੇ ਪ੍ਰਬੰਧਨ ਅਤੇ ਇਲਾਜ ਲਈ  ਉਸ ਦੀ ਪਛਾਣ ਕੀਤੀ ਜਾਂਦੀ ਹੈ| ਹੈਲਪਲਾਈਨ ਨੰਬਰ (011) -23061469 , 3205 ਅਤੇ 1302 ਹਨ| 
 
 

 

ਰਾਇਮਰੀ ਰੋਕਥਾਮ ਲਈ ਇਕੱਲਤਾ ਅਤੇ ਬੈਰੀਅਰ ਨਰਸਿੰਗ ਤਕਨੀਕ ਦਾ ਸੁਮੇਲ ਬਹੁਤ ਹੀ ਚੰਗਾ ਉਪਾਅ ਹੈ| ਇਕੱਲੇਪਣ ਦੀ ਵਿਧੀ ਅਨੁਸਾਰ ਜੋ ਲੋਕ ਇਸ ਬਿਮਾਰੀ ਦੇ ਸੰਕ੍ਰਮਣ ਤੋਂ ਪੀੜਿਤ ਨਹੀਂ ਹਨ, ਉਨ੍ਹਾਂ ਲੋਕਾਂ ਨੂੰ ਵੱਖਰਾ ਕੀਤਾ ਜਾਂਦਾ ਹੈ| 
ਕੁਆਰੰਟੀਨ, ਇਕੱਲਤਾ ਨੂੰ ਲਾਗੂ ਕਰਨ ਦੀ ਇਕ ਅਜਿਹੀ ਸਥਿਤੀ ਹੈ, ਜੋ ਸੰਚਾਰੀ ਰੋਗ ਦੇ ਫੈਲਣ ਅਤੇ ਉਸ ਦੇ ਅਸਰ ਨੂੰ ਘੱਟ ਕਰਨ ਵਿਚ ਅਸਰਦਾਰ ਹੈ| ਜੋ ਲੋਕ ਇਸ ਛੂਤ ਸੀ ਬਿਮਾਰੀ ਨਾਲ ਸੰਕ੍ਰਮਿਤ ਹਨ ਉਨ੍ਹਾਂ ਲਈ ਤੰਦਰੁਸਤ ਲੋਕਾਂ ਨਾਲ ਸੰਪਰਕ ਕਾਇਮ ਕਰਨ ਦੀ ਸਖ਼ਤ ਮਨਾਹੀ ਹੁੰਦੀ ਹੈ| ਆਮ ਤੌਰ 'ਤੇ, ਈਬੋਲਾ ਵਾਇਰਸ ਰੋਗ ਦੇ ਮਾਮਲੇ ਵਿੱਚ 2 ਤੋਂ 21 ਦਿਨਾਂ ਦਾ ਸਮਾਂ, ਕੁਆਰੰਟੀਨ ਦੀ ਮਿਆਦ ਅਤੇ ਬਿਮਾਰੀ ਦੇ ਪ੍ਰਫੁੱਲਤ ਹੋਣ ਦੀ ਮਿਆਦ ਦੀ ਲੰਬਾਈ ( ਲਾਗ ਅਤੇ ਲੱਛਣ ਦੀ ਦਿੱਖ ਦੇ ਵਿਚਕਾਰ ਦੀ ਮਿਆਦ ) ਬਰਾਬਰ ਹੁੰਦੀ ਹੈ|
 
ਰੋਕਥਾਮ ਅਤੇ ਹਵਾਈ ਯਾਤਰਾ ਦੀ ਦਿਸ਼ਾ ਬਾਰੇ ਪਤਾ ਕਰਨ ਲਈ, ਹੇਠਲੇ ਲਿੰਕ ਤੇ ਕਲਿੱਕ ਕਰੋ:

http://www.cdc.gov 
http://www.who.int 

ਬੈਰੀਅਰ ਨਰਸਿੰਗ ਤਕਨੀਕ ਵਿੱਚ ਸ਼ਾਮਿਲ ਹਨ:

 

 • ਸੁਰੱਖਿਆ ਕੱਪੜੇ ਪਾਉਣਾ ਜਿਵੇਂ ਕਿ (ਮਾਸਕ, ਦਸਤਾਨੇ, ਗਾਊਨ  ਅਤੇ ਚਸ਼ਮਾ)
 • ਲਾਗ-ਕੰਟਰੋਲ ਉਪਾਅ ਦੀ ਵਰਤੋ ਜਿਵੇਂ ਕਿ (ਕੀਟਾਣੂਨਾਸ਼ਕ ਸਮੱਗਰੀ ਦੀ ਰੁਟੀਨ ਵਰਤੋਂ)
 • ਆਪਨੇ ਵਾਤਾਵਰਣ ਅਤੇ ਆਲੇ-ਦੁਆਲੇ ਵਿਚ ਰੋਗਾਣੂਨਾਸ਼ਕ ਦੀ ਧੂਣੀ ਬਾਲਣਾ|ਇਹ ਵਾਇਰਸ ਗਰਮੀ, ਧੁੱਪ, ਸੋਡਾ ਅਤੇ ਸਾਬਣ ਦੀ ਹੋਂਦ ਵਿਚ ਬਚ ਨਹੀਂ ਸਕਦੇ| 
 • ਮੁਰਦਾ ਸਰੀਰ ਈਬੋਲਾ ਪ੍ਰਸਾਰਿਤ ਕਰ ਸਕਦੇ ਹਨ|ਇਸ ਨੂੰ ਸੁਰੱਖਿਤ ਗੇਅਰ ਤੋਂ ਬਿਨਾਂ ਸਪਰਸ਼ ਨਾ ਕਰੋ ਜਾਂ ਇਸ ਤੋਂ ਬਚਨਾ ਹੀ ਬਹਿਤਰ ਰਹਿੰਦਾ ਹੈ|
 • ਆਪਣੇ ਹੱਥ ਸਾਬਣ ਨਾਲ ਧੋਵੋ ਜਾਂ ਸੈਨੀਟਾਈਜ਼ਰ ਦੀ ਵਰਤੋਂ ਕਰੋ|  

 • PUBLISHED DATE : Oct 10, 2015
 • PUBLISHED BY : NHP CC DC
 • CREATED / VALIDATED BY : NHP Admin
 • LAST UPDATED ON : Oct 10, 2015

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.