ਕੈਂਸਰ ਬੇਕਾਬੂ ਸੈੱਲ ਦਾ ਇਕ ਅਜਿਹਾ ਸਮੂਹ ਹੈ ਜੋ ਅਸਧਾਰਨ ਟਿਸ਼ੂ ਦੇ ਵਿਕਾਸ ਦੀ ਅਗਵਾਈ ਕਰਦਾ ਹੈ| ਅਕਸਰ ਲੋਕ ਕੈਂਸਰ ਅਤੇ ਟਿਊਮਰ ਨੂੰ ਸਮਾਨਾਰਥੀ ਸਮਝ ਲੈਂਦੇ ਹਨ| ਪਰ ਸਾਰੇ ਟਿਊਮਰ ਕੈਂਸਰ ਨਹੀਂ ਹੋ ਸਕਦੇ|
ਟਿਊਮਰ ਦੀਆਂ ਦੋ ਮੁੱਖ ਕਿਸਮਾਂ ਹਨ : ਮਲਿਗਨੰਟ ਅਤੇ ਬਿਨਾਇਨ
ਮਲਿਗਨੰਟ ਟਿਊਮਰ : ਇਹ ਕੈਂਸਰ ਦੇ ਉਹ ਸੈੱਲ ਹਨ, ਜੋ ਹਮਲਾ ਕਰਦੇ ਹਨ ਅਤੇ ਆਲੇ-ਦੁਆਲੇ ਦੇ ਤੰਦਰੁਸਤ ਟਿਸ਼ੂ ਤੇ ਸਰੀਰ ਦੇ ਅੰਦਰੂਨੀ ਅੰਗਾਂ ਨੂੰ ਤਬਾਹ ਕਰ ਦਿੰਦੇ ਹਨ| ਕੈਂਸਰ ਲਿੰਫ਼ ਸਿਸਟਮ ਦੁਆਰਾ, ਸਰੀਰ ਦੇ ਦੁਰਾਡੇ ਹਿੱਸਿਆਂ ਵਿਚ ਜਾਂ ਖ਼ੂਨ ਪ੍ਰਵਾਹ ਵਿਚ ਫੈਲ ਜਾਂਦਾ ਹੈ| ਹਰ ਪ੍ਰਕਾਰ ਦੇ ਟਿਊਮਰ ਕੈਂਸਰ ਨਹੀਂ ਹੁੰਦੇ ਹਨ|
ਬਿਨਾਇਨ ਟਿਊਮਰ : ਇਸ ਪ੍ਰਕਾਰ ਦੇ ਟਿਊਮਰ ਬੇ-ਹਿਸਾਬ ਤਰੀਕੇ ਨਾਲ ਨਹੀਂ ਵੱਧਦੇ ਜਾਂ ਇਹ ਨੇੜਲੇ ਟਿਸ਼ੂ ’ਤੇ ਹਮਲਾ ਨਹੀਂ ਕਰਦੇ| ਇਸ ਪੂਰੇ ਸਰੀਰ ਵਿਚ ਵੀ ਨਹੀਂ ਫੈਲਦੇ|
ਏਥੇ ਲਗਭਗ 200 ਤਰ੍ਹਾਂ ਦੇ ਵੱਖ-ਵੱਖ ਪ੍ਰਕਾਰ ਦੇ ਕੈਂਸਰ ਹਨ, ਜੋ ਕਿ ਇਨਸਾਨ ਨੂੰ ਪ੍ਰਭਾਵਿਤ ਕਰਦੇ ਹਨ| ਜ਼ਿਆਦਾਤਰ ਉਨ੍ਹਾਂ ਦੇ ਨਾਂ ਵੀ ਜਿਥੋਂ ਉਹ ਸ਼ੁਰੂ ਹੁੰਦੇ ਹਨ, ਉਸ ਅਨੁਸਾਰ ਰਖੇ ਜਾਂਦੇ ਹਨ| ਉਦਾਹਣ ਦੇ ਤੌਰ ’ਤੇ ਫੇਫੜਿਆਂ ਦਾ ਕੈਂਸਰ ਫੇਫੜਿਆਂ ਤੋਂ ਅਤੇ ਛਾਤੀ ਦਾ ਕੈਂਸਰ ਛਾਤੀ ਤੋਂ ਸ਼ੁਰੂ ਹੁੰਦਾ ਹੈ| ਸਰੀਰ ਦੇ ਇਕ ਹਿੱਸੇ ਤੋਂ ਦੂਜੇ ਹਿੱਸੇ ਵਿਚ ਫੈਲਣ ਵਾਲੇ ਕੈਂਸਰ ਨੂੰ ਮਟੈੱਸਟਸਿਸ ਕਿਹਾ ਜਾਂਦਾ ਹੈ| ਕੈਂਸਰ ਦੇ ਲੱਛਣ ਅਤੇ ਇਲਾਜ, ਕੈਂਸਰ ਕਿਸ ਪ੍ਰਕਾਰ ਦਾ ਹੈ ਅਤੇ ਕਿੰਨਾ ਕੁ ਫੈਲ ਇਸ ’ਤੇ ਨਿਰਭਰ ਕਰਦਾ ਹੈ| ਜਿਆਦਾਤਰ ਇਲਾਜ ਵਿਚ ਸਰਜਰੀ, ਰੇਡੀਏਸ਼ਨ ਜਾਂ ਕੀਮੋਥੈਰੇਪੀ ਨੂੰ ਸ਼ਾਮਿਲ ਕੀਤਾ ਜਾਂਦਾ ਹੈ|
ਹਵਾਲੇ : http://www.cancer.org/
http://www.who.int/cancer/en/
http://www.iarc.fr/
http://www.cdc.gov/cancer/
ਕੈਂਸਰ ਦੇ ਲੱਛਣ, ਸਰੀਰ ਦੇ ਜਿਸ ਹਿੱਸੇ ’ਤੇ ਕੈਂਸਰ ਦਾ ਪ੍ਰਭਾਵ ਹੁੰਦਾ ਹੈ, ਤੋਂ ਹੀ ਪਤਾ ਚਲ ਜਾਂਦਾ ਹੈ| ਆਮ ਤੌਰ ’ਤੇ ਕੈਂਸਰ ਦੇ ਲੱਛਣ ਸਾਧਾਰਣ ਰੂਪ ਵਿਚ ਕਮਜ਼ੋਰੀ, ਸਰੀਰ ਦਾ ਭਾਰ ਘੱਟ ਹੋਣ ਜਾਂ ਥਕਾਵਟ ਦੇ ਰੂਪ ਵਿਚ ਦਿਖਾਈ ਦਿੰਦੇ ਹਨ, ਜੇਕਰ ਕਿਸੇ ਵੀ ਵਿਅਕਤੀ ਨੂੰ ਇਕ ਹਫ਼ਤੇ ਤੋਂ ਜ਼ਿਆਦਾ ਅਸਾਧਾਰਨ ਲੱਛਣ ਮਹਿਸੂਸ ਹੋ ਰਹੇ ਹੋਣ, ਤਾਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ, ਉਸ ਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ|
ਸਾਧਾਰਣ ਲੱਛਣ : ਸਥਾਨਕ ਲੱਛਣ ਆਮ ਤੌਰ 'ਤੇ ਟਿਊਮਰ ਜਾਂ ਕੈਂਸਰ ਉਸ ਦੇ ਪੁੰਜ ਕਾਰਨ ਹੁੰਦੇ ਹਨ| ਉਦਾਹਰਣ ਦੇ ਤੌਰ ’ਤੇ ਇਸੋਫੈਜਿਯਲ ਕੈਂਸਰ ਕਾਰਣ ਖਾਨ ਵਾਲੀ ਪਾਈਪ ਤੰਗ ਹੋ ਜਾਂਦੀ ਹੈ, ਜਿਸ ਕਰਕੇ ਨਿਗਲਣ ਵਿਚ ਪਰੇਸ਼ਾਨੀ ਹੁੰਦੀ ਹੈ| ਕਰੋਲਰੋਰੈਕਟਲ
ਕੈਂਸਰ ਅੰਤਰਗਤ ਆਂਦਰਾ ਵਿਚ ਰੁਕਾਵਟ ਜਾਂ ਤੰਗੀ ਆ ਜਾਂਦੀ ਹੈ, ਜਿਸ ਕਾਰਣ ਟੱਟੀ ਆਉਣ ਵਿਚ ਪਰੇਸ਼ਾਨੀ ਹੋਣ ਲੱਗ ਪੈਂਦੀ ਹੈ|
ਸੰਸਥਾਤਮਕ ਲੱਛਣ : ਕੈਂਸਰ ਦੇ ਸਾਧਾਰਣ ਲੱਛਣ ਉਸ ਦੇ ਦੂਰ ਪ੍ਰਭਾਵਾਂ ਕਾਰਣ ਹੁੰਦੇ ਹਨ, ਜੋ ਕਿ ਸਿੱਧੇ ਰੂਪ ਵਿਚ ਜਾਂ ਮੈਟਾਸਟੇਟਿਕ ਦੇ ਫੈਲਣ ਨਾਲ ਸੰਬੰਧਿਤ ਨਹੀਂ ਹਨ| ਇਸ ਵਿਚ ਹੇਠ ਲਿੱਖੇ ਨੁਕਤੇ ਸ਼ਾਮਿਲ ਹੋ ਸਕਦੇ ਹਨ:
-
ਬੇਲੋੜੀਦਾ ਭਾਰ ਘੱਟ ਹੋਣਾ
-
ਬਹੁਤ ਹੀ ਆਸਾਨੀ ਨਾਲ ਥੱਕ ਜਾਣਾ (ਥਕਾਵਟ)
-
ਚਮੜੀ ਦਾ ਰੰਗ ਬਦਲ ਜਾਣਾ/ਦਿੱਖ ਵਿੱਚ ਬਦਲਾਉ ਆਉਣਾ
ਹਵਾਲੇ : www.cancerresearchuk.org
www.nhs.uk
ਕੈਂਸਰ ਹੋਣ ਦੇ ਕਈ ਕਾਰਣ ਹਨ:
-
ਜੈਨੇਟਿਕ ਮਿਊਟੇਸ਼ਨ
-
ਸੂਰਜ/ਰੇਡੀਏਸ਼ਨ ਕਾਰਣ ਨੁਕਸਾਨਦੇਹ ਕਿਰਣਾਂ ਦਾ ਸਾਹਮਣਾ ਕਰਨਾ
-
ਖ਼ੁਰਾਕ ਅਤੇ ਸਰੀਰਕ ਗਤੀਵਿਧਿਆਂ
-
ਖ਼ਾਨਦਾਨੀ
-
ਵਾਤਾਵਰਨਕ ਕਾਰਕ
-
ਇਡੀਓਪੈਥਿਕ/ਅਣਜਾਣ
ਹਵਾਲੇ :www.cancer.org
ਆਮ ਤੌਰ 'ਤੇ ਕੈਂਸਰ ਦੀ ਪਛਾਣ ਕਰਨ ਵੇਲੇ ਉਸ ਦੇ ਚਿੰਨ੍ਹ ਅਤੇ ਲੱਛਣਾਂ ਦਾ ਪਤਾ ਸਕਰੀਨਿੰਗ ਟੈਸਟ ਦੇ ਜਰੀਏ ਕੀਤਾ ਜਾ ਸਕਦਾ ਹੈ|
ਸਕਰੀਨਿੰਗ : ਸਕਰੀਨਿੰਗ ਟੈਸਟ ਰਾਹੀਂ ਕੈਂਸਰ ਦੇ ਸ਼ੁਰੂਆਤੀ ਪੜਾਅ (ਲੱਛਣਾਂ ਦੇ ਸਾਹਮਣੇ ਆਉਣ ਤੋਂ ਪਹਿਲਾਂ) ਦਾ ਪਤਾ ਕੀਤਾ ਜਾਂਦਾ ਹੈ| ਜਦੋਂ ਅਸਾਧਾਰਣ ਟਿਸ਼ੂ ਜਾਂ ਕੈਂਸਰ ਦਾ ਪਤਾ ਜਲਦੀ ਲੱਗ ਜਾਂਦਾ ਹੈਂ, ਤਾਂ ਉਸ ਦਾ ਇਲਾਜ ਕਰਨਾ ਆਸਾਨ ਹੋ ਜਾਂਦਾ ਹੈ| ਜਦੋਂ ਤੱਕ ਕੈਂਸਰ ਦੇ ਲੱਛਣ ਦਿਖਾਈ ਦਿੰਦੇ ਹਨ, ਤਾਂ ਕਈ ਵਾਰੀ ਉਸ ਵੇਲੇ ਤੱਕ, ਕੈਂਸਰ ਸਰੀਰ ਵਿਚ ਫੈਲ ਸਕਦਾ ਹੈ| ਅਜਿਹੀ ਸਥਿਤੀ ਵਿਚ ਕੈਂਸਰ ਦਾ ਇਲਾਜ ਕਰਨਾ ਔਖਾ ਹੋ ਜਾਂਦਾ ਹੈ| ਇਕ ਗੱਲ ਧਿਆਨ ਦੇਣ ਯੋਗ ਹੈ ਕਿ ਅਗਰ ਡਾਕਟਰ ਕਿਸੇ ਵੀ ਪ੍ਰਕਾਰ ਦੇ ਸਕਰੀਨਿੰਗ ਟੈਸਟ ਦਾ ਸੁਝਾਅ ਦਿੰਦਾ ਹੈ ਤਾਂ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਹੁੰਦਾ ਹੈ ਕਿ ਕੈਂਸਰ ਦੀ ਬਿਮਾਰੀ ਹੀ ਹੋ ਸਕਦੀ ਹੈ| ਜਿਨ੍ਹਾਂ ਲੋਕਾਂ ਵਿਚ ਕੈਂਸਰ ਹੋਣ ਦੀ ਸੰਭਾਵਨਾ ਹੁੰਦੀ ਹੈ, ਉਨ੍ਹਾਂ ਦਾ ਮੈਡੀਕਲ ਟੈਸਟ ਬਹੁਤ ਜਰੂਰੀ ਹੁੰਦਾ ਹੈ| ਇਸ ਵਿਚ ਖ਼ੂਨ ਟੈਸਟ, ਐਕਸ-ਰੇ, ਐਮ.ਆਰ.ਆਈ, ਪੈਪ-ਸਿਮਰਸ ਸੀ.ਟੀ. ਸਕੈਨ ਅਤੇ ਇੰਡੋਸਕੋਪੀ ਨੂੰ ਸ਼ਾਮਿਲ ਕੀਤਾ ਜਾਂਦਾ ਹੈ|
ਕੈਂਸਰ ਨੂੰ ਸੈੱਲ ਦੇ ਸੁਭਾਅ ਅਨੁਸਾਰ, ਜਿਸ ਅੰਤਰਗਤ ਉਹ ਟਿਊਮਰ ਸੈੱਲ ਨਾਲ ਮੇਲ ਖਾਂਦੇ ਹਨ ਦੇ ਰੂਪ ਵਿਚ ਵਰਗੀਕ੍ਰਿਤ ਕੀਤਾ ਜਾਂਦਾ ਹੈ| ਇਸ ਦਾ ਵਰਗੀਕਰਣ ਇਸ ਪ੍ਰਕਾਰ ਹੈ:
-
ਕਾਰਸੀਨੋਮਾ : ਜਿਹੜਾ ਕੈਂਸਰ ਏਪੀਥਿਲਿਅਲ (ਨਾੜੀ) ਸੈੱਲ ਨਾਲ ਸੰਬੰਧਿਤ ਹੁੰਦਾ ਹੈ, ਉਸ ਨੂੰ ਕਾਰਸੀਨੋਮਾ ਦੇ ਤੌਰ ’ਤੇ ਜਾਣਿਆ ਜਾਂਦਾ ਹੈ| ਕੈਂਸਰ ਦਾ ਇਕ ਗਰੁੱਪ ਜਿਹੜਾ ਕਿ ਬਜ਼ੁਰਗ ਲੋਕਾਂ ਵਿਚ ਬਹੁਤ ਹੀ ਆਮ ਹੈ ਅਤੇ ਇਸ ਵਿਚ ਛਾਤੀ, ਪ੍ਰੋਸਟੇਟ, ਫੇਫੜੇ, ਪਾਚਕ ਅਤੇ ਕੌਲਨ ਦੇ ਵਿਕਾਸ ਵਰਗੇ ਸਾਰੇ ਕੈਂਸਰ ਸ਼ਾਮਿਲ ਹਨ|
-
ਸਰਕੋਮਾ: ਇਸ ਪ੍ਰਕਾਰ ਦਾ ਯੋਗਿਕ ਕੈਂਸਰ( ਹੱਡੀ, ਉਪਾਸਥੀ {ਕਾਰਟਲਿਜ}, ਚਰਬੀ) ਵਿਚੋਂ ਉਪਜਦਾ ਹੈ, ਇਨ੍ਹਾਂ ਵਿਚੋਂ ਹਰ ਸੈੱਲ ਮੈਜ਼ਨਕਾਇਮਲ ਤੋਂ ਉਤਪੰਨ ਹੁੰਦਾ ਹੈ, ਜੋ ਕਿ ਬੋਨਮੈਰੋ ਤੋਂ ਬਾਹਰ ਹੈ|
-
ਲਿੰਮ੍ਫੋਮਾ ਅਤੇ ਲੁਕੇਮੀਆ: ਇਹ ਦੋ ਪ੍ਰਕਾਰ ਦੇ ਕੈਂਸਰ ਹਿਮੈਟੋਪੋਏਟਿਕ (ਖ਼ੂਨ ਬਣਾਉਣ ਵਾਲੇ) ਸੈੱਲ ਤੋਂ ਪੈਦਾ ਹੁੰਦਾ ਹੈ, ਜੋ ਕਿ ਕ੍ਰਮਵਾਰ ਗੁੱਦੇ ਨੂੰ ਛੱਡ ਖ਼ੂਨ ਅਤੇ ਲਿੰਫ ਨੋਡ ਵਿਚ ਵਿਕਸਿਤ ਹੁੰਦੇ ਹਨ| ਲੁਕੇਮੀਆ ਆਮ ਤੌਰ ’ਤੇ ਬੱਚਿਆਂ ਵਿਚ ਪਾਇਆ ਜਾਣ ਵਾਲਾ ਕੈਂਸਰ ਹੈ|
-
ਜਰਮ ਸੈੱਲ (ਜੀਵਾਣੂ) ਟਿਊਮਰ : ਇਸ ਪ੍ਰਕਾਰ ਦਾ ਕੈਂਸਰ ਪਲੂਰੀਪੋਟੇਨਟ (ਸਟੈਮ ਸੈੱਲ ਦੇ ਹਵਾਲੇ ਰਾਹੀਂ) ਇਸ ਵਿਚ ਜਰਮ ਲੇਅਰ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ : ਐਨਡੋਡਰਮ (ਪੇਟ ਦੀ ਅੰਦਰਲੀ ਪਰਤ, ਗੈਸਟਰੋਇੰਟੇਸਟਾਈਨਲ ਟ੍ਰੈਕਟ ਅਤੇ ਫੇਫੜੇ), ਮੈਸੋਡਰਮ (ਮਾਸਪੇਸ਼ੀਆਂ , ਹੱਡੀਆਂ, ਖ਼ੂਨ ਅਤੇ ਯੂਰੋਜਨਾਇਟ) ਅਤੇ ਐਕਟੋਡਰਮ (ਏਪੀਡਰਮਲ ਟਿਸ਼ੂ ਅਤੇ ਦਿਮਾਗੀ ਸਿਸਟਮ) ਇਹ ਅਕਸਰ ਅੰਡਕੋਸ਼ ਜਾਂ ਅੰਡਾਸ਼ਯ (ਸੈਮੀਨੋਮਾ) ਵਿਚ ਪੇਸ਼ ਹਨ|
-
ਬਲਾਸਟੋਮਾ : ਇਸ ਪ੍ਰਕਾਰ ਦਾ ਕੈਂਸਰ ਇਮਟਯੁਰ ਪ੍ਰੀਕਰਮਰ ਸੈੱਲ ਜਾਂ ਭਰੂਣ (ਏਮਬ੍ਰੀਆਨਿਕ) ਟਿਸ਼ੂ ’ਤੋਂ ਉਪਜਦਾ ਹੈ| ਬਲਾਸਟੋਮਾ ਬਾਲਗ ਲੋਕਾਂ ਤੋਂ ਵੱਧ ਬੱਚਿਆਂ ਵਿਚ ਪਾਇਆ ਜਾਂਦਾ ਹੈ|
ਹਵਾਲੇ : www.cancer.org
www.cancerresearchuk.org
ਸੁਧਾਰਾਤਮਕ ਇਲਾਜ : ਸੁਧਾਰਾਤਮਕ ਇਲਾਜ ਮਰੀਜ਼ ਨੂੰ ਬਿਹਤਰ ਮਹਿਸੂਸ ਕਰਨ ਅਤੇ ਕੈਂਸਰ ਦੇ ਹਮਲੇ ਨੂੰ ਰੋਕਣ ਬਾਰੇ ਇਲਾਜ ਕਰਨ ਦਾ ਹਵਾਲਾ ਦਿੰਦਾ ਹੈ| ਇਸ ਇਲਾਜ ਦੇ ਦੌਰਾਨ ਕੈਂਸਰ ਦੇ ਮਰੀਜ ਲਈ ਸਰੀਰਕ, ਭਾਵਾਤਮਕ, ਅਧਿਆਤਮਕ ਅਤੇ ਮਨੋ-ਸਮਾਜਕ ਦਰਦ ਦੇ ਅਨੁਭਵ ਨੂੰ ਘੱਟ ਕਰਨ ਦੀ ਕੋਸ਼ਿਸ ਕੀਤੀ ਜਾਂਦੀ ਹੈ|
ਸਰਜਰੀ : ਸਰਜਰੀ ਵਿੱਕੋਲਿੱਤਰੇ ਕੈਂਸਰ ਦੇ ਇਲਾਜ ਦਾ ਬੁਨਿਆਦੀ ਢੰਗ ਹੈ ਅਤੇ ਸੁਧਾਰਾਤਮਕ ਉਪਾਅ ਅਤੇ ਜਿਉਣ ਦੀ ਮੋਹਲਤ ਪ੍ਰਦਾਨ ਕਰਦਾ ਹੈ|ਆਮ ਤੌਰ’ਤੇ ਇਸ ਲਈ ਬਾਇਓਪਸੀ ਦੀ ਲੋੜ ਹੁੰਦੀ ਹੈ| ਇਹ ਖ਼ਾਸ ਤੌਰ ’ਤੇ ਨਿਸ਼ਚਿਤ ਤਸ਼ਖੀਸ ਨੂੰ ਸਥਾਪਤ ਕਰਨ ਅਤੇ ਟਿਊਮਰ ਦੇ ਇਲਾਜ ਤੇ ਉਸ ਨੂੰ ਫੈਲਣ ਤੋਂ ਰੋਕਣ ਦਾ ਇਕ ਮਹੱਤਵਪੂਰਨ ਹਿੱਸਾ ਹੈ| (ਕੁਝ ਮਾਮਲਿਆਂ ਵਿਚ) ਸਥਾਨੀਕ੍ਰਿਤ ਕੈਂਸਰ ਦੀ ਸਰਜਰੀ ਰਾਹੀਂ ਆਮ ਤੌਰ ’ਤੇ ਉਸ ਸਥਾਨ ਦੇ ਲਿੰਮ ਨੋਡ ਨੇ ਨਾਲ-ਨਾਲ ਪੂਰੇ ਮਾਸ ਦੇ ਪੁੰਜ ਨੂੰ ਹਟਾ ਦਿੱਤਾ ਜਾਂਦਾ ਹੈ|
ਰੇਡੀਏਸ਼ਨ : ਰੇਡੀਏਸ਼ਨ ਥੈਰੇਪੀ ਅੰਤਰਗਤ ਕਿਰਣਾਂ ਰਾਹੀਂ ਇਲਾਜ ਦੁਆਰਾ ਜਾਂ ਤਾਂ ਕੈਂਸਰ ਦਾ ਇਲਾਜ ਕੀਤਾ ਜਾਂਦਾ ਫਿਰ ਉਸ ਦੇ ਲੱਛਣ ਨੂੰ ਸੁਧਾਰਣ/ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ| ਲਗਭਗ ਅੱਧ ਤੋਂ ਜ਼ਿਆਦਾ ਮਾਮਿਲਆਂ ਵਿਚ ਬ੍ਰੈਕੀਥੈਰੇਪੀ ਦੇ ਰੂਪ ਵਿਚ ਅੰਦਰੂਨੀ ਸਰੋਤਾਂ ਰਾਹੀਂ ਅਤੇ ਜਾਂ ਤਾਂ ਬਾਹਰੀ ਇਲਾਜ ਰਾਹੀਂ ਇਸ ਪ੍ਰਕਾਰ ਦੇ ਇਲਾਜ ਦਾ ਪ੍ਰਯੋਗ ਕੀਤਾ ਜਾਂਦਾ ਹੈ|
ਕੀਮੋਥੈਰੇਪੀ : ਸਰਜਰੀ ਦੇ ਨਾਲ-ਨਾਲ ਕਈ ਪ੍ਰਕਾਰ ਦੇ ਕੈਂਸਰ ਜਿਵੇਂ ਕਿ: ਛਾਤੀ, ਕੋਲੋਰੇਕਟਲ, ਪੈਨਕ੍ਰੀਏਟਿਕ, ਓਸਟੋਜੈਨਿਕ, ਸਰਕੋਮਾ, ਟੈਸਟੀਕਿਉਲਰ, ਅੰਡਕੋਸ਼ ਅਤੇ ਫੇਫੜਿਆਂ ਵਿਚ ਕੀਮੋਥੈਰੇਪੀ ਨੂੰ ਵੀ ਸ਼ਾਮਿਲ ਕਰਨਾ ਬਹੁਤ ਹੀ ਲਾਭਦਾਇਕ ਹੁੰਦਾ ਹੈ|
ਕੈਂਸਰ ਦੇ ਇਲਾਜ ਲਈ ਸਟੈਮ ਸੈੱਲ ਨੂੰ ਟ੍ਰਾਂਸਪਲਾਂਟ ਕਰਨਾ : ਕਈ ਵਾਰੀ ਕੈਂਸਰ ਦੇ ਇਲਾਜ ਲਈ ਕੀਮੋਥੈਰੇਪੀ ਦੇ ਨਾਲ-ਨਾਲ ਰੇਡੀਏਸ਼ਨ ਥੈਰੇਪੀ ਦੇ ਵਰਤੋਂ ਕੀਤੀ ਜਾਂਦੀ ਹੈ| ਇਸ ਪ੍ਰਕਾਰ ਦਾ ਇਲਾਜ ਕਰਨ ਵੇਲੇ ਬੋਨ ਮੈਰੋ ਵਿਚ ਸਟੈਮ ਸੈੱਲ ਵੀ ਮਰ ਜਾਂਦੇ ਹਨ| ਇਲਾਜ ਦੇ ਤੁਰੰਤ ਬਾਅਦ ਹੀ ਜੋ ਸਟੈਮ ਸੈੱਲ ਤਬਾਹ ਹੋ ਗਏ ਹਨ ਉਨ੍ਹਾਂ ਦੀ ਥਾਂ ਨਵੇਂ ਸਟੈਮ ਸੈੱਲ ਦਾ ਸਥਾਨਾਂਤਰ ਕੀਤਾ ਜਾਂਦਾ ਹੈ| ਇਨ੍ਹਾਂ ਸਟੈਮ ਸੈੱਲਸ ਨੂੰ ਖ਼ੂਨ ਦੀ ਤਰ੍ਹਾਂ ਨਾੜਾਂ ਵਿਚ ਚੜ੍ਹਾਇਆ ਜਾਂਦਾ ਹੈ| ਸਮੇਂ ਅਨੁਸਾਰ ਇਹ ਸਟੈਮ ਸੈੱਲ ਬੋਨਮੈਰੋ ਵਿਚ ਮਿਸ਼ਰਤ ਹੋ ਜਾਂਦੇ ਹਨ ਅਤੇ ਅਤੇ ਨਵੇਂ ਸੈੱਲਸ ਬਣਨ ਲੱਗ ਜਾਂਦੇ ਹਨ| ਇਸ ਪ੍ਰਕਿਰਿਆ ਨੂੰ ਏਨਗ੍ਰਾਫ਼ਟਮੇਂਟ ਕਿਹਾ ਜਾਂਦਾ ਹੈ|
ਹਵਾਲੇ : training.seer.cancer.gov
-
ਕੈਂਸਰ ਛੂਤ ਹੈ : ਕੈਂਸਰ ਛੂਤ ਨਹੀਂ ਹੈਂ ਅਤੇ ਨਾ ਹੀ ਫਲੂ ਜਾਂ ਜ਼ੁਖਾਮ ਦੀ ਤਰ੍ਹਾਂ ਫੈਲਦਾ ਹੈ| ਇਸ ਨੂੰ ਛੂਤ ਦੀ ਬੀਮਾਰੀ ਜਾਂ ਸੰਚਾਰੀ ਬਿਮਾਰੀ ਦੇ ਰੂਪ ਵਿਚ ਵਰਗੀਕ੍ਰਿਤ ਨਹੀਂ ਕਰਨਾ ਚਾਹੀਦਾ ਹੈ|
-
ਕੈਂਸਰ ਜੱਦੀ ਬਿਮਾਰੀ ਹੈ: ਆਮ ਤੌਰ 'ਤੇ ਕੈਂਸਰ ਜੀਵਨ ਸ਼ੈਲੀ ਦੀ ਬਿਮਾਰੀ ਹੈ| ਜਿਸ ਦੇ ਜਿੰਮੇਵਾਰ ਕਾਰਕ ਸ਼ਰਾਬ, ਤੰਬਾਕੂ, ਰਸਾਇਣ , ਜ਼ਿਹਰ ਅਤੇ ਹਾਰਮੋਨ ਵਿਚ ਪਰੇਸ਼ਾਨੀ ਹੋ ਸਕਦੇ ਹਨ|
-
ਰੈਗੂਲਰ ਚੈੱਕਅੱਪ ਅਤੇ ਅਜੋਕੇ ਸਮੇਂ ਮੈਡੀਕਲ ਤਕਨਾਲੋਜੀ ਰਾਹੀਂ ਸ਼ੁਰੂਆਤ ਵਿਚ ਹੀ ਕੈਂਸਰ ਦਾ ਪਤਾ ਲੱਗ ਜਾਂਦਾ ਹੈ: ਬਾਕਾਇਦਾ ਮੈਡੀਕਲ ਦੇਖਭਾਲ ਰਾਹੀਂ ਸ਼ੁਰੂਆਤ ਵਿਚ ਹੀ ਕੈਂਸਰ ਦਾ ਪਤਾ ਲੱਗ ਕਰਨ ਦੀ ਯੋਜਨ ਵਿਚ ਬਹੁਤ ਹੀ ਵਾਧਾ ਹੋਇਆ ਹੈ ਪਰ ਇਸ ਦੀ ਕੋਈ ਗਾਰੰਟੀ ਨਹੀਂ ਹੈ| ਅਧਿਕਤਰ ਤੌਰ ’ਤੇ ਕੈਂਸਰ ਦਾ ਸ਼ੁਰੂ ਵਿਚ ਹੀ ਪਤਾ ਲੱਗ ਜਾਂਦਾ ਹੈ ਪਰ ਕੁਝ ਬਾਰੇ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ|
-
ਸੂਈ ਦੁਆਰਾ ਬਾਇਓਪਸੀ ਜਾਂ ਬਾਇਓਪਸੀ ਸਰੀਰ ਵਿਚਲੇ ਕੈਂਸਰ ਦੇ ਸੈੱਲ ਨੂੰ ਉਕਸਾਉਂਦਾ ਹੈ, ਜੋ ਸੈੱਲ ਸਰੀਰ ਦੇ ਬਾਕੀ ਹਿੱਸਿਆਂ ਤੱਕ ਪਹੁੰਚਾਉਂਦੇ ਹਨ: ਕਈ ਕਿਸਮ ਦੇ ਕੈਂਸਰ ਵਿਚ ਕੋਈ ਵੀ ਫੈਸਲਾਕੁਨ ਸਬੂਤ ਨਹੀਂ ਹਨ ਕਿ ਸੂਈ ਦੁਆਰਾ ਬਾਇਓਪਸੀ (ਕੈਂਸਰ ਦੀ ਤਸ਼ਖ਼ੀਸ ਕਰਨ ਦੇ ਢੰਗ) ਨਾਲ ਕੈਂਸਰ ਫੈਲਿਆ ਹੈ|
-
ਹਰ ਪ੍ਰਕਾਰ ਦੇ ਕੈਂਸਰ ਦਾ ਇਲਾਜ ਹੈ : ਕੈਂਸਰ ਨਾਲ ਪੀੜਿਤ ਵਿਅਕਤੀ ਡਾਕਟਰ ਨਾਲ ਮਸ਼ਵਰਾ ਕਰਕੇ ਇਸ ਬਿਮਾਰੀ ਦੇ ਇਲਾਜ ਬਾਰੇ ਵਿਚਾਰ ਕਰ ਸਕਦਾ ਹੈ ਅਤੇ ਉਸ ਬਾਰੇ ਗਿਆਨ ਹਾਸਿਲ ਕਰ ਸਕਦਾ ਹੈ| ਜੋ ਸਕਦਾ ਹੈ ਕੈਂਸਰ ਨਾਲ ਪੀੜਿਤ ਕੁਝ ਲੋਕਾਂ ਵਿਚ ਕਿਸੇ ਵੀ ਪ੍ਰਕਾਰ ਦੇ ਕੋਈ ਲੱਛਣ ਨਜ਼ਰ ਨਾ ਆਉਂਦੇ ਹੋਣ ਜਾਂ ਕੁਝ ਲੋਕ ਜੋ ਅੰਤਿਮ ਪੜਾਅ ਤੱਕ ਹੋਣ ਉਨ੍ਹਾਂ ਨੂੰ ਸਿਰਦ ਦਰਦ ਤੋਂ ਛੁਟਕਾਰੇ ਲਈ ਦਵਾਈ ਦਿੱਤੀ ਜਾਂਦੀ ਹੈ|
-
ਕੈਂਸਰ ਹਮੇਸ਼ਾ ਦਰਦਦਾਈ/ਦੁਖਦਾਈ ਹੁੰਦਾ ਹੈ: ਕੁਝ ਕੈਂਸਰ ਇਹੋ ਜਿਹੇ ਹਨ ਜਿਨ੍ਹਾਂ ਵਿਚ ਦਰਦ ਨਹੀਂ ਹੁੰਦਾ ਹੈ| ਜਿਨ੍ਹਾਂ ਲੋਕਾਂ ਨੂੰ ਦਰਦ ਹੁੰਦਾ ਹੈ ਇਸ ਦਾ ਅਰਥ ਇਹ ਹੈ ਕਿ ਉਨ੍ਹਾਂ ਲੋਕਾ ਦੀ ਬਿਮਾਰੀ ਦੀ ਪੱਧਰ ਬਹੁਤ ਉੱਚਾ ਹੁੰਦਾ ਹੈ, ਅਜਿਹੇ ਵੇਲੇ ਡਾਕਟਰ ਨੂੰ ਇਸ ਬਾਰੇ ਸੁਚੇਤ ਕਰਨ ਦੀ ਲੋੜ ਹੈ ਅਤੇ ਇਸ ਦੇ ਪ੍ਰਬੰਧਨ ਲਈ ਬਿਹਤਰ ਤਰੀਕਿਆਂ ਦੀ ਸਿੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ| ਹਾਲਾਂਕਿ ਸਾਰਾ ਦਰਦ ਖ਼ਤਮ ਨਹੀਂ ਕੀਤਾ ਜਾ ਸਕਦਾ ਹੈ| ਇਸ ਨੂੰ ਸਿਰਫ਼ ਕੁਝ ਹੱਦ ਤੱਕ ਕ਼ਾਬੂ ਕੀਤਾ ਜਾ ਸਕਦਾ ਹੈ, ਜਿਸ ਦਾ ਅਸਰ ਮਰੀਜ ਦੀ ਰੋਜ਼ਾਨਾ ਜ਼ਿੰਦਗੀ ’ਤੇ ਪੈਂਦਾ ਹੈ|
-
ਜ਼ਿਆਦਾਤਰ ਛਾਤੀ ਦੀ ਗਿਲਟੀ ਕੈਂਸਰ ਹੁੰਦੀ ਹੈ : ਇਹ ਗਲਤ ਹੈ ਕਿ ਜ਼ਿਆਦਾਤਰ ਛਾਤੀ ਦੀ ਗਿਲਟੀ ਕੈਂਸਰ ਹੁੰਦੀ ਹੈ, ਪਰ ਇਸ ਨੂੰ ਡਾਕਟਰ ਦੁਆਰਾ ਚੈਕ ਕੀਤਾ ਜਾਣਾ ਚਾਹੀਦਾ ਹੈ| ਔਰਤਾਂ ਨੂੰ ਇਸ ਬਾਰੇ ਕਿਸੇ ਵੀ ਅਨੁਭਵ ਨੂੰ ਕਹਿੰਦੇ ਝਿਜਕਨਾ ਨਹੀਂ ਚਾਹੀਦਾ, ਕਿਉਂਕਿ ਛਾਤੀ ਦੇ ਕੈਂਸਰ ਦਾ ਜਲਦੀ ਪਤਾ ਲਗਨਾ ਚੰਗਾ ਰਹਿੰਦਾ ਹੈ| ਤੁਹਾਡਾ ਡਾਕਟਰ ਤੁਹਾਨੂੰ ਮੈਮੋਗਰਾਮ, ਅਲਟਰਾਸਾਉਂਡ ਜਾਂ ਬਾਇਓਪਸੀ ਕਰਾਉਣ ਦੀ ਸਿਫਾਰਸ਼ ਕਰ ਸਕਦਾ ਹੈ|
-
ਛਾਤੀ ਦਾ ਆਰੋਪਣ ਕੈਂਸਰ ਦੇ ਖ਼ਤਰੇ ਨੂੰ ਵੱਧਾ ਸਕਦਾ ਹੈ: ਛਾਤੀ ਦੇ ਆਰੋਪਣ ਨਾਲ ਔਰਤਾਂ ਵਿਚ ਕੈਂਸਰ ਦਾ ਖ਼ਤਰਾ ਬਹੁਤ ਜਿਆਦਾ ਨਹੀਂ ਹੁੰਦਾ ਹੈ, ਮਿਆਰੀ ਮੈਮੋਗਰਾਮ ਚੰਗੀ ਤਰ੍ਹਾਂ ਕਾਰਜ ਨਹੀਂ ਕਰਦਾ ਪਰ ਐਕਸ-ਰੇ ਰਾਹੀਂ ਛਾਤੀ ਦੇ ਟਿਸ਼ੂ ਦਾ ਮੁਆਇਨਾ ਕਰਨ ਦੀ ਲੋੜ ਹੁੰਦੀ ਹੈ|
-
ਮੈਮੋਗਰਾਫ਼ੀ ਦਾ ਰਿਣਾਤਮਕ ਨਤੀਜੇ ਦਾ ਮਤਲਬ ਕੈਂਸਰ ਬਾਰੇ ਚਿੰਤਾ ਨਹੀਂ : ਇਸ ਤੋਂ ਪਹਿਲਾਂ ਕਿ ਛਾਤੀ ਵਿਚ ਕੋਈ ਲੱਛਣ ਪੈਦਾ ਹੋਣ ਜਾਂ ਇਸ ਬਾਰੇ ਕੁਝ ਮਹਿਸੂਸ ਕੀਤਾ ਜਾਵੇ ਮੈਮੋਗ੍ਰਾਫੀ ਦਾ ਟੈਸਟ ਕੈਂਸਰ ਪਤਾ ਕਰਨ ਲਈ ਕੀਤਾ ਜਾਂਦਾ ਹੈ| ਕੁੱਲ ਮਿਲਾ ਕੇ, ਮੈਮੋਗਰਾਮ ਦੁਆਰਾ 80-90% ਕੈਂਸਰ ਦਾ ਪਤਾ ਲੱਗ ਜਾਂਦਾ ਹੈ ਪਰ 10-20% ਮਾਮਲੇ ਅਹਿਜੇ ਵੀ ਹਨ ਜਿਸ ਵਿਚ ਇਸ ਬਿਮਾਰੀ ਬਾਰੇ ਕੁਝ ਪਤਾ ਨਹੀਂ ਲਗਦਾ|
-
ਸਾਨੂੰ ਕੈਂਸਰ ਬਾਰੇ ਗੱਲ ਕਰਨ ਦੀ ਲੋੜ ਨਹੀਂ ਹੈ : ਕੈਂਸਰ ਬਾਰੇ ਗੱਲ ਕਰਨਾ ਉਸ ਵੇਲੇ ਮੁਸ਼ਕਲ ਹੋ ਸਕਦਾ ਹੈ ਜਦੋਂ ਤੁਹਾਨੂੰ ਇਹ ਪਤਾ ਨਾ ਹੋਵੇ ਕਿ ਕਿ ਗੱਲ ਕਰਨੀ ਚਾਹੀਦੀ ਹੈ ਅਤੇ ਹੋਰ ਲੋਕ ਇਸ ਬਾਰੇ ਪ੍ਰਤੀਕਿਰਿਆ ਕਿਵੇਂ ਵਿਅਕਤ ਕਰਨਗੇ| ਭਾਈਵਾਲ, ਪਰਿਵਾਰ, ਦੋਸਤਾਂ ਅਤੇ ਆਪਣੇ ਸਾਥੀ ਨਾਲ ਕੈਂਸਰ ਬਾਰੇ ਗੱਲ ਕਰਨ ਨਾਲ ਵਿਅਕਤੀ ਹਲਕਾ ਮਹਿਸੂਸ ਕਰਦਾ ਹੈ ਅਤੇ ਇਸ ਬਿਮਾਰੀ ਨਾਲ ਖੁੱਲ੍ਹ ਕੇ ਨਜਿੱਠਣ ਨਾਲ ਨਤੀਜੇ ਵਿੱਚ ਸੁਧਾਰ ਆਉਂਦਾ ਹੈ ਅਤੇ ਮਰੀਜ ਨੂੰ ਰਾਹਤ ਮਹਿਸੂਸ ਹੁੰਦੀ ਹੈ|
-
ਕੁਝ ਵੀ ਨਹੀਂ ਹੈ ਜੋ ਕੈਂਸਰ ਦੇ ਇਲਾਜ ਲਈ ਕੀਤਾ ਜਾ ਸਕਦਾ ਹੋਵੇ: ਇਹ ਸਿਰਫ਼ ਇਕ ਧਾਰਣਾ ਹੈ ਜਿਸ ਨੂੰ ਬਦਲਣ ਦੀ ਲੋੜ ਹੈ| ਕੈਂਸਰ ਬਾਰੇ ਜਲਦੀ ਪਤਾ ਹੋਣ ’ਤੇ ਬਹੁਤ ਕੁਝ ਅਹਿਜਾ ਹੈ ਜੋ ਬਦਲਿਆ ਜਾ ਸਕਦਾ ਹੈ ਅਤੇ ਸਹੀ ਤਰੀਕਿਆਂ ਨੂੰ ਅਪਣਾਉਣ ਨਾਲ ਇਕ ਤਿਹਾਈ ਤੋਂ ਜ਼ਿਆਦਾ ਕੈਂਸਰ ਨੂੰ ਠੀਕ ਕੀਤਾ ਜਾ ਸਕਦਾ ਹੈ|
-
ਕੈਂਸਰ ਦੇ ਕੋਈ ਸੰਕੇਤ ਜਾਂ ਲੱਛਣ ਨਹੀਂ ਹੁੰਦੇ ਹਨ : ਇਹ ਸਹੀ ਹੈ ਕਿ ਕੈਂਸਰ ਦੇ ਸ਼ੁਰੂਆਤੀ ਚਿੰਨ੍ਹ ਅਤੇ ਲੱਛਣ ਤੋਂ ਇਹ ਪਤਾ ਨਹੀਂ ਲਗਦਾ ਕੀ ਇਹ ਕੈਂਸਰ ਹੀ ਹੈ ਪਰ ਇਸ ਦੇ ਬਾਵਜੂਦ ਇਸ ਵਿਚ ਕਈ ਪ੍ਰਕਾਰ ਜਿਵੇਂ ਕਿ ਛਾਤੀ, ਬੱਚੇਦਾਨੀ, ਚਮੜੀ, ਮੂੰਹ ਅਤੇ ਕਰੋਲਰੋਰੈਕਟਲ
ਅਤੇ ਕੁਝ ਛੋਟੀ ਉਮਰ ਵਿਚ ਹੋਣ ਵਾਲੇ ਕੈਂਸਰ ਵੀ ਸ਼ਾਮਲ ਹਨ| ਸ਼ੁਰੂਆਤੀ ਤੌਰ ’ਤੇ ਹੀ ਇਸ ਬਾਰੇ ਜਾਗਰੂਕਤਾ ਵਿਅਕਤੀਗਤ ਸਿਹਤ ਲਈ ਬਹੁਤ ਜਰੂਰੀ ਹੈ| ਨੀਤੀ ਨਿਰਮਾਤਾ ਨੂੰ ਇਸ ਬਾਰੇ ਸੁਚੇਤ ਹੋਣ ਦੀ ਲੋੜ ਹੈ ਅਤੇ ਕੈਂਸਰ ਦੇ ਚਿੰਨ੍ਹ ਅਤੇ ਲੱਛਣ ਦਾ ਗਿਆਨ ਹੋਣਾ ਲਾਜ਼ਮੀ ਹੈ|
ਹਵਾਲੇ : www.worldcancerday.org
www.mayoclinic.org