ਚਿਕਨਗੁਨੀਆ ਬੁਖ਼ਾਰ

ਚਿਕਨਗੁਨੀਆ ਬੁਖ਼ਾਰ ਭਿਆਨਕ ਪਰ ਗੈਰ-ਘਾਤਕ, ਵਾਇਰਲ ਬਿਮਾਰੀ ਹੈ| ਇਹ ਬਿਮਾਰੀ ਸੰਕ੍ਰਮਿਤ ਮਾਦਾ ਏਡੀਜ਼ ਏਜੀਪਟੀ ਮੱਛਰ ਦੇ ਕੱਟਣ ਨਾਲ ਫੈਲਦੀ  ਹੈ। ਏਡੀਜ਼ ਏਜੀਪਟੀ ਮੱਛਰ ਜਿੱਥੇ ਸਾਫ਼ ਪਾਣੀ ਵਿਚ ਇਕੱਠਾ ਹੁੰਦਾ ਹੈ ਤੇ  ਉੱਥੇ ਬ੍ਰੀਡ ਕਰਦਾ ਹੈ| ਪਾਣੀ ਦੇ ਕੰਟੇਨਰ, ਟੈਂਕ, ਬੇਕਾਰ ਹੋ ਚੁੱਕੀ ਸਮੱਗਰੀ, ਬਾਲਟੀ, ਭਾਂਡੇ, ਟਾਇਰ ਅਤੇ  ਫੁੱਲਦਾਨ ਆਦਿ ਮੱਛਰਾਂ ਦੇ ਪ੍ਰਮੁੱਖ ਪ੍ਰਜਨਨ ਸਥਾਨ ਹਨ| ਏਡੀਜ਼ ਮੱਛਰ ਦੇ ਕੱਟਣ ਦਾ ਮੁੱਖ ਸਮਾਂ ਸਵੇਰ ਵੇਲੇ ਜਾਂ ਦੇਰ ਸ਼ਾਮ ਹੁੰਦਾ ਹੈ| ਚਿਕਨਗੁਨੀਆ ਬੁਖ਼ਾਰ, ਟੋਗਾਵਿਰਡੀ ਪਰਿਵਾਰਕ ਜੀਨਸ ਵਾਇਰਸ ਅਲਫ਼ਾਵਾਇਰਸ ਦੇ ਕਾਰਣ ਹੁੰਦਾ ਹੈ| ਇਸ ਦੀ ਤਸ਼ਖ਼ੀਸ ਲੱਛਣ, ਸਰੀਰਕ ਬਦਲਾਉ ਦੇ ਪਤਾ ਲੱਗਣ (ਉਦਾਹਰਣ ਰੂਪ ਵਿਚ ਜੋੜਾਂ ਵਿਚ ਸੋਜਸ) ਪ੍ਰਯੋਗਸ਼ਾਲਾ ਵਿਚ ਹੋਏ ਟੈਸਟ ਅਤੇ ਸੰਕ੍ਰਮਿਤ ਮੱਛਰ ਦੇ ਐਕਸਪੋਜਰ ਦੀ ਸੰਭਾਵਨਾ ’ਤੇ ਆਧਾਰਿਤ ਹੁੰਦਾ ਹੈ| ਚਿਕਨਗੁਨੀਆ ਬੁਖ਼ਾਰ ਦਾ ਕੋਈ ਖ਼ਾਸ ਇਲਾਜ ਨਹੀਂ ਹੈ| ਇਲਾਜ ਮੁੱਖ ਤੌਰ 'ਤੇ ਲੱਛਣਾਂ ਨੂੰ ਘੱਟ ਕਰਨ ਲਈ ਸਹਾਇਕ ਹੈ| 

ਹਵਾਲੇ:
www.who.int
www.nvbdcp.gov.in
www.cdc.gov
www.icmr.nic.in

ਇਸ ਮੋਡੀਊਲ ਦੀ ਅਧਿਐਨ ਸਮੱਗਰੀ ਕੇਂਦਰੀ ਸਿਹਤ ਸਿੱਖਿਆ ਬਿਊਰੋ ਦਿੱਲੀ, ਦੀ ਡਾਕਟਰ ਇੰਦੂ ਗਰੇਵਾਲ ਦੁਆਰਾ 3 ਨਵੰਬਰ 2014 ਨੂੰ ਪ੍ਰਮਾਣਿਤ ਕੀਤੀ ਗਈ ਹੈ|

ਲੱਛਣ
ਇਸ ਵਿਚ ਅਚਾਨਕ ਬੁਖ਼ਾਰ ਸ਼ੁਰੂ ਹੋ ਜਾਂਦਾ ਹੈ, ਠੰਡ ਲੱਗਣ ਦੇ ਨਾਲ ਜੋੜਾਂ ਦਾ ਦਰਦ ਸ਼ੁਰੂ ਹੋ ਜਾਂਦਾ ਹੈ| ਇਸ ਵਿਚ ਲੱਛਣ ਸ਼ਾਮਲ ਹਨ:
 • ਮਾਸਪੇਸ਼ੀਆਂ ਦਾ ਦਰਦ
 • ਥਕਾਵਟ ਅਤੇ ਮਤਲੀ
 • ਸਿਰ ਦਰਦ
 • ਰਾਸ਼
 • ਜੋੜਾਂ ਵਿਚ ਬਹੁਤ ਹੀ ਨਿਤਾਣਾ ਜਿਹਾ ਦਰਦ ਹੁੰਦਾ ਹੈ ਪਰ ਅਕਸਰ ਇਹ ਦਰਦ ਕੁਝ ਦਿਨਾਂ ਤੇ ਹਫ਼ਤਿਆਂ ਵਿਚ ਠੀਕ ਹੋ ਜਾਂਦਾ ਹੈ|

ਹਵਾਲੇ:
www.cdc.gov

ਚਿਕਨਗੁਨੀਆ ਬੁਖ਼ਾਰ ਦਾ ਵਾਇਰਸ ਸੰਕ੍ਰਮਿਤ ਮੱਛਰ ਦੇ ਕੱਟਣ ਨਾਲ ਫੈਲਦਾ ਹੈ| ਮੱਛਰ ਜਦੋਂ ਚਿਕਨਗੁਨੀਆ ਨਾਲ ਸੰਕ੍ਰਮਿਤ ਵਿਅਕਤੀ ਨੂੰ ਕੱਟਦਾ ਹੈ ਤਾਂ ਉਹ  ਸੰਕ੍ਰਮਿਤ ਹੋ ਜਾਂਦਾ ਹੈ| ਇਸ ਬਿਮਾਰੀ ਦੇ ਪ੍ਰਫੁੱਲਤ ਹੋਣ ਦੀ ਮਿਆਦ (ਬਿਮਾਰੀ ਦੇ ਸੰਕ੍ਰਮਣ ਦੇ ਸਮੇਂ) 2 ਤੋਂ 12 ਦਿਨ ਤੱਕ ਹੋ ਸਕਦੀ ਹੈ, ਪਰ ਆਮ ਤੌਰ ’ਤੇ ਇਹ ਮਿਆਦ 3 ਤੋਂ 7 ਦਿਨ ਹੋ ਸਕਦੀ ਹੈ| “ਸੈਲੰਟ” ਚਿਕਨਗੁਨੀਆ ਵਾਇਰਸ ਸੰਕ੍ਰਮਣ (ਬੀਮਾਰ ਹੋਏ ਬਿਨਾਂ ਸੰਕ੍ਰਮਣ) ਘੱਟ ਹੀ ਵਾਪਰਦਾ ਹੈ|

ਹਵਾਲੇ:

www.nvbdcp.gov.in
www.cdc.gov

ਚਿਕਨਗੁਨੀਆ ਅਤੇ ਡੇਂਗੂ ਦੀ ਕਲੀਨਿਕਲ ਦਿੱਖ ਬਿਲਕੁਲ ਸਮਾਨ ਹੁੰਦੀ ਹੈ| ਇਸ ਲਈ ਡੇਂਗੂ ਦੀ ਮੌਜੂਦਗੀ ਦੇ ਮਾਮਲੇ ਵਿਚ ਪ੍ਰਯੋਗਸ਼ਾਲਾ ਵਿਚ ਹੋਈ ਪੁਸ਼ਟੀ ਮਹੱਤਵਪੂਰਣ ਹੈ| ਇੰਜ਼ਾਇਮ-ਲਿੰਕਡ ਇਮਿਉਨੋ-ਸੋਰਬੇਂਟ ਏਸੇ (ਈਲਿਸਾ) ਵਿਚ ਆਈ.ਜੀ.ਐਮ (IgM) ਅਤੇ ਆਈ.ਜੀ.ਜੀ (IgG) ਏਨਟੀ ਚਿਕਨਗੁਨੀਆ ਏਨਟੀਬਾਡੀ ਦੀ ਮੌਜੂਦਗੀ ਦੀ ਪੁਸ਼ਟੀ ਕਰ ਸਕਦੇ ਹਨ|

ਵਿਭਿੰਨ ਰਿਵਰਸ ਟ੍ਰਾਂਸਕ੍ਰਿਪਟੇਸ-ਪੋਲੀਮ੍ਰੇਜ਼ ਚੇਨ ਅਭਿਕਿਰਿਆ (ਆਰ.ਟੀ-ਪੀ.ਸੀ.ਆਰ) ਢੰਗ ਵੀ ਉਪਲੱਬਧ ਹਨ ਪਰ ਇਸ ਦੇ ਕਈ  ਵੇਰੀਏਬਲ ਬਹੁਤ ਹੀ ਸੰਵੇਦਨਸ਼ੀਲ ਹਨ| ਕਲੀਨੀਕਲ ਨਮੂਨਿਆਂ ਦੇ ਉਤਪਾਦ ਨੂੰ (ਆਰ.ਟੀ-ਪੀ.ਸੀ.ਆਰ) ਜੀਨੋਟਾਈਪ ਲਈ ਵਰਤਿਆ ਜਾ ਸਕਦਾ ਹੈ ਜਿਸ ਵਿਚ ਵੱਖ-ਵੱਖ ਭੂਗੋਲਿਕ ਸਰੋਤਾਂ ਤੋਂ ਪ੍ਰਾਪਤ ਵਿਭਿੰਨ ਨਮੂਨਿਆਂ ਦੀ ਆਪਸ ਵਿਚ ਤੁਲਨਾ ਕੀਤੀ ਜਾਂਦੀ ਹੈ|

ਹਵਾਲੇ:
www.who.int
www.icmr.nic.in

 

ਚਿਕਨਗੁਨੀਆ ਲਈ ਕੋਈ ਵਿਸ਼ੇਸ਼ ਇਲਾਜ ਨਹੀਂ ਹੈ| ਇਸ ਦੇ ਲੱਛਣਾਂ ਨੂੰ ਸੌਖਾ ਕਰਨ ਲਈ ਦਿੱਤਾ ਸਿਰਫ਼ ਸਹਾਇਕ ਇਲਾਜ ਹੀ ਦਿੱਤਾ ਜਾ ਸਕਦਾ ਹੈ|

 • ਦਰਦ ਤੋਂ ਰਾਹਤ ਪਾਉਣ ਲਈ ਗੈਰ-ਸਟੇਰਿਉਡਲ ਏਨਟੀ-ਇੰਫਲਾਮੇਟਰੀ ਦਵਾਈਆਂ ਦਿੱਤੀਆਂ ਜਾ ਸਕਦੀਆਂ ਹਨ|
 • ਏਨਟੀਵਾਇਰਲ ਡਰੱਗਜ਼ ਜਿਵੇਂ ਕਿ ਐਸੀਕਲੋਵੀਰ(ਗੰਭੀਰ ਮਾਮਲਿਆਂ ਵਿਚ ਸਿਰਫ਼ ਡਾਕਟਰ ਦੀ ਸਲਾਹ ਨਾਲ) ਵੀ ਦਿੱਤੀ ਜਾ ਸਕਦੀ ਹੈ|
 • ਤਰਲ ਪਦਾਰਥ ਦਾ ਸੇਵਨ: ਕਾਫ਼ੀ ਮਾਤਰਾ ਵਿਚ ਤਰਲ ਪਦਾਰਥ ਦਾ ਸੇਵਨ ਹਾਈਡਰੇਟਿਡ ਰੱਖਣ ਵਿਚ ਮਦਦ ਕਰਦਾ ਹੈ|
 • ਹੋਰਨਾ ਲੋਕਾਂ ਵਿਚ ਇਸ ਬਿਮਾਰੀ ਦੇ ਸੰਕ੍ਰਮਣ ਦੇ ਪ੍ਰਸਾਰ ਤੋਂ ਬਚਨ ਲਈ ਸੰਭਵ ਤੌਰ 'ਤੇ ਜਿੰਨਾ ਜ਼ਿਆਦਾ ਹੋ ਸਕੇ ਲਾਗ ਵਾਲੇ ਵਿਅਕਤੀ ਨੂੰ ਮੱਛਰਾਂ ਤੋਂ ਦੂਰ ਰੱਖਣਾ ਚਾਹੀਦਾ ਹੈ|

ਹਵਾਲੇ:
www.who.int

 

ਚਿਕਨਗੁਨੀਆ ਦੇ ਵਾਇਰਸ ਦੇ ਇਲਾਜ ਲਈ ਨਾ ਤਾਂ ਕੋਈ ਟੀਕਾ ਅਤੇ ਨਾ ਹੀ ਕੋਈ ਦਵਾਈ ਉਪਲੱਬਧ ਹੈ| ਮੱਛਰਾਂ ਦੇ ਕੱਟਣ ਤੋਂ ਬਚਨਾ ਹੀ ਸਭ ਤੋਂ ਵੱਡੀ ਰੋਕਥਾਮ ਹੈ| ਮੱਛਰਾਂ ਦੇ ਪ੍ਰਜਨਨ ਸਥਾਨ ਨੂੰ ਖ਼ਤਮ ਕਰਨਾ ਇਸ ਦੀ ਰੋਕਥਾਮ ਦੀ ਇਕ ਹੋਰ ਕੁੰਜੀ ਹੈ|

ਮੱਛਰਾਂ ਕਾਰਣ ਪ੍ਰਸਾਰਿਤ ਹੋਣ ਵਾਲੇ ਰੋਗ ਜਿਵੇਂ ਕਿ ਡੇਂਗੂ ਇਨ੍ਹਾਂ ਸਭ ਦੀ ਰੋਕਥਾਮ ਇਕ ਸਮਾਨ ਹੈ:

 • ਆਪਣੀ ਚਮੜੀ ’ਤੇ ਮੱਛਰ ਮਾਰਨ ਵਾਲੀ ਕਰੀਮ ਜਿਸ ਵਿਚ ਡੀ.ਈ.ਈ.ਟੀ, ਪਿਕਾਰਡੀਨ, ਓਈਲ ਆਫ਼ ਲੇਮਨ ਐਕੁਪਲਾਇਟਸ ਦਾ ਪ੍ਰਯੋਗ ਕਰੋ| ਹਮੇਸ਼ਾ ਪੈਕੇਟ ’ਤੇ ਦਿੱਤੇ ਨਿਰਦੇਸਾਂ ਦਾ ਪਾਲਣ ਕਰੋ|
 • ਲੱਤਾਂ ਬਾਹਵਾਂ ਨੂੰ ਢੱਕ ਕੇ ਰੱਖੋ (ਕਪੜਿਆਂ ਵਿਚ ਪ੍ਰੇਮਰਥਿੰਨ ਜਾਂ ਕਿਸੇ ਹੋਰ ਕਰੀਮ ਦਾ ਪ੍ਰਯੋਗ ਕਰੋ)
 • ਮੱਛਰਾਂ ਨੂੰ ਬਾਹਰ ਰੱਖਣ ਲਈ ਦਰਵਾਜ਼ੇ ਅਤੇ ਖਿੜਕਿਆਂ ਨੂੰ ਸੁਰੱਖਿਤ ਰੂਪ ਵਿਚ ਸਕ੍ਰੀਨ ਕਰਵਾਉ|
 • ਇਸ ਤੋਂ ਇਲਾਵਾ ਚਿਕਨਗੁਨੀਆ ਬੁਖ਼ਾਰ ਨਾਲ ਸੰਕ੍ਰਮਿਤ ਵਿਅਕਤੀ ਨੂੰ ਸੰਕ੍ਰਮਣ ਦੇ ਪ੍ਰਸਾਰ ਤੋਂ ਬਚਣ ਲਈ ਮੱਛਰ ਕੱਟਣ ਦੇ ਜੋਖ਼ਮ ਤੋਂ ਬਚਣਾ ਚਾਹੀਦਾ ਹੈ| ਮੱਛਰ ਕੱਟਣ ਤੋਂ ਬਚਣ ਲਈ ਬਾਹਰ ਬਾਹਰ ਜਾਉਣ ਵੇਲੇ ਮੱਛਰਾਂ ਨੂੰ ਦੂਰ/ਮਾਰਨ ਵਾਲੀ ਕਰੀਮ ਦਾ ਪ੍ਰਯੋਗ ਕਰੋ ਜਾਂ ਅੰਦਰ ਰਹਿਣ ਵੇਲੇ ਸਕ੍ਰੀਨ ਜਾਂ ਜਾਲੀ ਦਾ ਪ੍ਰਯੋਗ ਕਰੋ|

ਹਵਾਲੇ:
www.cdc.gov

 

 

 

 • PUBLISHED DATE : Dec 17, 2015
 • PUBLISHED BY : Zahid
 • CREATED / VALIDATED BY : Dr. Manisha Batra
 • LAST UPDATED ON : Dec 17, 2015

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.