ਛਾਤੀ ਦਾ ਕੈਂਸਰ, ਆਮ ਤੌਰ 'ਤੇ ਛਾਤੀ ਦੇ ਟਿਸ਼ੂ (ਨਿੱਪਲ ਤੱਕ ਦੁੱਧ) ਪਹੁੰਚਾਉਣ ਵਾਲੀਆਂ ਟਿਊਬ) ਅਤੇ ਲੋਬਸ (ਟਿਸ਼ੂ ਜੋ ਦੁੱਧ ਬਣਾਉਂਦੇ ਹਨ) ਵਿਚ ਬਹੁਤ ਜਿਆਦਾ ਵਿਕਾਸ ਕਾਰਣ ਹੁੰਦਾ ਹੈ|
ਇਹ ਆਦਮੀ ਅਤੇ ਔਰਤਾਂ ਦੋਹਾਂ ਨੂੰ ਹੋ ਸਕਦਾ ਹੈ, ਹਾਲਾਂਕਿ ਇਹ ਬਿਮਾਰੀ ਆਦਮੀਆਂ ਨੂੰ ਵਿਰਲੇ ਹੀ ਹੁੰਦੀ ਹੈ| ਛਾਤੀ ਦਾ ਕੈਂਸਰ ਕਈ ਤਰ੍ਹਾਂ ਦਾ ਹੋ ਸਕਦਾ ਹੈ ਜੀਵੇਂ ਕਿ:
ਡੱਕਟਲ ਕ੍ਰਾਸੀਨੋਮਾ: ਟਿਸ਼ੂ ਕਾਰਣ ਹੋਣ ਵਾਲਾ ਕੈਂਸਰ
ਲਾਬੁਲਰ ਕ੍ਰਾਸੀਨੋਮਾ: ਲਾਬੁਲਰ ਕਾਰਣ ਹੋਣ ਵਾਲਾ ਕੈਂਸਰ
ਹਵਾਲੇ:
www.cdc.gov
www.cancer.gov
www.who.int
www.health.puducherry.gov.in
ਛਾਤੀ ਦੇ ਕੈਂਸਰ ਦਾ ਸਭ ਤੋਂ ਮਹਤਵਪੂਰਣ ਲੱਛਣ ਛਾਤੀ ਵਿਚ ਗਿਲ੍ਹਟੀ ਹੋਣਾ ਹੈ, ਜੋ ਕਿ ਛਾਤੀ ਦੇ ਬਾਕੀ ਹਿੱਸਿਆਂ ਤੋਂ ਵੱਖਰਾ ਪ੍ਰਤੀਤ ਹੁੰਦਾ ਹੈ|
ਗਿਲ੍ਹਟੀ ਹੋਣ ਤੋਂ ਇਲਾਵਾ, ਛਾਤੀ ਦੇ ਕੈਂਸਰ ਅੰਤਰਗਤ ਹੇਠਲੇ ਲੱਛਣ ਵੀ ਸ਼ਾਮਿਲ ਹੋ ਸਕਦੇ ਹਨ:
-
ਛਾਤੀ ਦਾ ਬਹੁਤ ਜ਼ਿਆਦਾ ਮੋਟਾ, ਵੱਡਾ ਜਾਂ ਨਿੱਕਾ ਹੋ ਜਾਣਾ ਹੈ|
-
ਨਿੱਪਲ ਦੀ ਸਥਿਤੀ ਜਾਂ ਆਕਾਰ ਵਿਚ ਬਦਲਾਉ ਹੋਣਾ ਜਾਂ ਨਿੱਪਲ ਦਾ ਅੰਦਰ ਦੀ ਤਰਫ਼ ਮੁੜਨਾ (ਉਲਟਾ ਹੋਣਾ)|
-
ਛਾਤੀ ਵਿਚ ਵੱਟ ਪੈਣਾ ਜਾਂ ਗੱਡੇ ਹੋਣਾ
-
ਨਿੱਪਲ ਦੇ ਆਲੇ-ਦੁਆਲੇ ਰੈਸ਼ਾ ਹੋਣਾ|
-
ਛਾਤੀ ਜਾਂ ਕੱਛ ਦੇ ਹਿੱਸੇ ਵਿਚ ਲਗਾਤਾਰ ਦਰਦ ਦੇ ਨਾਲ ਨਿੱਪਲ ਵਿਚੋਂ ਰਿਸਾਵ ਹੋਣਾ|
-
ਕੱਛ ਹੇਠ ਜਾਂ ਮੋਢਿਆਂ ਦੇ ਆਲੇ-ਦੁਆਲੇ ਸੋਜਸ ਹੋਣਾ|
ਹਵਾਲੇ: www.merckmanuals.com
ਛਾਤੀ ਦਾ ਕੈਂਸਰ ਹੋਣ ਦੇ ਸਹੀ ਕਾਰਣਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ, ਪਰ ਇਸ ਬਿਮਾਰੀ ਨਾਲ ਜੁੜੇ ਜ਼ੋਖਮ ਦੇ ਹੇਠ ਲਿਖੇ ਕਾਰਕ ਹੋ ਸਕਦੇ ਹਨ:
-
ਉਮਰ: ਛਾਤੀ ਦੇ ਕੈਂਸਰ ਦਾ ਜ਼ੋਖਮ ਉਮਰ ਦੇ ਨਾਲ-ਨਾਲ ਵੱਧਦਾ ਰਹਿੰਦਾ ਹੈ| ਇਹ ਮੰਨਿਆ ਗਿਆ ਹੈ ਕਿ ਛਾਤੀ ਦੇ ਕੈਂਸਰ ਦਾ ਖਤਰਾ ਪੰਜਾਹ ਸਾਲ ਦੀ ਉਮਰ ਜਾਂ ਉਸ ਤੋਂ ਵੱਧ ਉਮਰ ਦੀਆਂ ਔਰਤਾਂ ਵਿਚ ਜ਼ਿਆਦਾ ਹੁੰਦਾ ਹੈ ਅਰਥਾਤ ਜਿਨ੍ਹਾਂ ਔਰਤਾਂ ਦੀ ਮਹਾਵਾਰੀ ਰੁੱਕ ਚੁੱਕੀ ਹੋਵੇ|
-
ਐਸਟ੍ਰੋਜਨ ਦਾ ਪੱਧਰ : ਸਰੀਰ ਉੱਚ ਪੱਧਰ ’ਤੇ ਐਸਟ੍ਰੋਜਨ ਦਾ ਉਤਸਰਜਣ ਕਰਦਾ ਹੈ| ਇਹ ਮਾਹਵਾਰੀ ਦੇ ਜਲਦੀ ਸ਼ੁਰੂ ਹੋਣ ਤੇ ਦੇਰ ਨਾਲ ਖਤਮ ਹੋਣ ਕਾਰਣ ਹੁੰਦਾ ਹੈ| ਇਸ ਤੋਂ ਇਲਾਵਾ ਬੱਚਾ ਨਾ ਹੋਣਾ ਜਾ ਬੱਚੇ ਦੇ ਦੇਰ ਨਾਲ ਪੈਦਾ ਹੋਣ ਕਾਰਣ ਵੀ ਛਾਤੀ ਦੇ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ| ਕਿਉਂ ਕਿ ਗਰਭਵਸਥਾ ਦੌਰਾਨ ਸਰੀਰ ਦੇ ਐਸਟ੍ਰੋਜਨ ਦਾ ਉਤਸਰਜਣ ਵੱਧ ਜਾਂਦਾ ਹੈ|
-
ਪਾਰਿਵਾਰਿਕ ਇਤਿਹਾਸ: ਅਗਰ ਪਰਿਵਾਰ ਦੇ ਕਿਸੀ ਵੀ ਮੈਂਬਰ ਨੂੰ ਅੰਡਕੋਸ਼ ਕੈਂਸਰ ਜਾਂ ਛਾਤੀ ਦੇ ਕੈਂਸਰ ਵਰਗੀ ਪਰੇਸ਼ਾਨੀ ਹੈ ਤਾਂ ਆਉਣ ਵਾਲੇ ਸਮੇਂ ਵਿਚ ਪਰਿਵਾਰ ਦੇ ਹੋਰ ਲੋਕਾਂ ਵਿਚ ਵੀ ਛਾਤੀ ਦੇ ਕੈਂਸਰ ਦਾ ਖਤਰਾ ਵਿਕਸਿਤ ਹੋ ਸਕਦਾ ਹੈ| ਵਿਸ਼ੇਸ਼ ਜਿਨ ਜਿਸ ਨੂੰ ਬੀ. ਆਰ.ਸੀ.ਏ1 ਅਤੇ ਬੀ. ਆਰ.ਸੀ.ਏ 2 ਦੇ ਰੂਪ ਵਿਚ ਜਾਣਿਆ ਜਾਂਦਾ ਹੈ| ਇਹ ਜੀਨ ਛਾਤੀ ਦੇ ਕੈਂਸਰ ਦੇ ਖਤਰੇ ਨੂੰ ਵਧਾਉਂਦਾ ਹੈ| ਇਸ ਜੀਨ ਦੇ ਪ੍ਰਸਾਰਣ ਦੀ ਸੰਭਾਵਨਾ ਮਾਂ-ਪਿਉ ਰਾਹੀਂ ਬੱਚੇ ਵਿਚ ਹੁੰਦੀ ਹੈ| ਤੀਜਾ ਜੀਨ ਟੀ.ਪੀ 53 ਵੀ ਛਾਤੀ ਦੇ ਕੈਂਸਰ ਨੂੰ ਵਿਕਸਿਤ ਕਰਨ ਵਾਲੇ ਖਤਰੇ ਦੇ ਨਾਲ ਜੁੜਿਆ ਹੋਇਆ ਹੈ|
-
ਸ਼ਰਾਬ: ਛਾਤੀ ਦੇ ਕੈਂਸਰ ਦੇ ਵਿਕਸਿਤ ਹੋਣ ਦਾ ਖਤਰਾ ਸ਼ਰਾਬ ਦੇ ਸੇਵਨ ਕਰਨ ਨਾਲ ਜੁੜਿਆ ਹੋਇਆ ਹੈ|
-
ਸਿਗਰਟ ਪੀਣਾ: ਸਿਗਰਟ ਵੀ ਛਾਤੀ ਦੇ ਕੈਂਸਰ ਨੂੰ ਵਿਕਸਿਤ ਹੋਣ ਦੇ ਖਤਰੇ ਨਾਲ ਜੁੜਿਆ ਹੋਇਆ ਹੈ|
-
ਰੇਡੀਏਸ਼ਨ: ਮੈਡੀਕਲ ਪ੍ਰਕਿਰਿਆ, ਵਿਚ ਰੇਡੀਏਸ਼ਨ ਦਾ ਇਸਤੇਮਾਲ ਜਿਵੇਂ ਕਿ ਐਕਸ-ਰੇ ਅਤੇ ਸੀ.ਟੀ ਸਕੈਨ ਦੇ ਪ੍ਰਯੋਗ ਦੁਆਰਾ ਪੈਦਾ ਹੋਣ ਵਾਲੀ ਰੇਡੀਏਸ਼ਨ, ਛਾਤੀ ਦੇ ਕੈਂਸਰ ਨੂੰ ਵਿਕਸਿਤ ਹੋਣ ਦੇ ਖਤਰੇ ਨੂੰ ਵਧਾ ਦਿੰਦਾ ਹੈ|
ਹਵਾਲੇ: www.nhs.uk
ਆਪਣੇ ਡਾਕਟਰ ਨਾਲ ਸਲਾਹ ਕਰੋ: ਅਗਰ ਛਾਤੀ ਦਾ ਰੰਗ, ਆਕਾਰ ਅਤੇ ਗਿਲ੍ਹਟੀ ਵਿਚ ਕਿਸੇ ਵੀ ਤਰ੍ਹਾਂ ਦੇ ਬਦਲਾਉ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ, ਤੁਰੰਤ ਤੁਹਾਨੂੰ ਆਪਣੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ|
ਪ੍ਰਤੀਬਿੰਬ: ਮੈਮੋਗ੍ਰਾਫੀ ਅਤੇ ਛਾਤੀ ਦੇ ਅਲਟਰਾਸਾਉਂਡ ਸਕੈਨ ਦਾ ਪ੍ਰਯੋਗ ਵੀ ਛਾਤੀ ਦੇ ਕੈਂਸਰ ਦਾ ਪਤਾ ਕਰਨ ਲਈ ਕੀਤਾ ਜਾਂਦਾ ਹੈ| ਅਲਟਰਾਸਾਉਂਡ ਉੱਚ - ਆਵਿਰਤੀ ਆਵਾਜ਼ ਵੇਵ ਦੇ ਪ੍ਰਯੋਗ ਰਾਹੀਂ ਛਾਤੀ ਦੇ ਅੰਦਰ ਦਾ ਚਿੱਤਰ ਦਾ ਨਿਰਮਾਣ ਕਰਦਾ ਹੈ| ਇਹ ਚਿੱਤਰ ਛਾਤੀ ਵਿਚ ਮੌਜੂਦ ਕਿਸੇ ਵੀ ਗਿਲ੍ਹਟੀ ਜਾਂ ਅਸਧਾਰਣ ਜਾਣਕਾਰੀ ਦਿੰਦਾ ਹੈ| ਅਗਰ ਤੁਹਾਨੂੰ ਛਾਤੀ ਵਿਚ ਮੌਜੂਦ
ਕਿਸੇ ਵੀ ਠੋਸ ਜਾਂ ਤਰਲ ਪਦਾਰਥ ਬਾਰੇ ਜਾਣਕਾਰੀ ਪ੍ਰਪਾਤ ਕਰਨ ਦੀ ਲੋੜ ਹੈ ਤਾਂ ਤੁਹਾਡਾ ਡਾਕਟਰ ਤੁਹਾਨੂੰ ਅਲਟਰਾਸਾਉਂਡ ਕਰਨ ਦੀ ਸਲਾਹ ਦੇ ਸਕਦਾ ਹੈ|
ਸੂਖਮ ਵਿਸ਼ਲੇਸ਼ਣ : ਆਮ ਤੌਰ ’ਤੇ ਜਦੋਂ ਮੈਮੋਗਰਾਮ ਅਤੇ ਹੋਰ ਪ੍ਰਤੀਬਿੰਬ ਟੈਸਟ ਜਾਂ ਸਰੀਰਕ ਪਰੀਖਣ ਰਾਹੀਂ ਛਾਤੀ ਵਿਚ ਪਰਿਵਰਤਨ ਪਾਇਆ ਜਾਂਦਾ ਹੈ ਤਾਂ ਉਸ ਦੀ ਪੁਸ਼ਟੀ ਲਈ ਬਿਅਓਪਸੀ ਕੀਤੀ ਜਾਂਦੀ ਹੈ| ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿ ਇਸ ਰਾਹੀਂ ਕੈਂਸਰ ਦੀ ਸੰਭਾਵਨਾਵਾਂ ਦਾ ਪਤਾ ਲੱਗ ਜਾਂਦਾ ਹੈ|
ਹਵਾਲੇ: www.nhs.uk
ਛਾਤੀ ਦੇ ਕੈਂਸਰ ਲਈ ਮੁੱਖ ਇਲਾਜ ਦੀ ਜਰੂਰਤ ਹੈ:
-
ਸਰਜਰੀ : ਸਰਜਰੀ ਦਾ ਪ੍ਰਯੋਗ ਸਰੀਰ ਦੇ ਟਿਊਮਰ ਨੂੰ ਪ੍ਰੱਤਖ ਰੂਪ ਵਿਚ ਕਢਣ ਦੇ ਨਾਲ-ਨਾਲ ਆਲੇ-ਦੁਆਲੇ ਦੇ ਕੁਝ ਟਿਸ਼ੂਆਂ ਨੂੰ ਵੀ ਕਢਣ ਲਈ ਕੀਤਾ ਜਾਂਦਾ ਹੈ|
-
ਰੇਡੀਓਥੈਰੇਪੀ : ਰੇਡੀਓਥੈਰੇਪੀ ਦਾ ਪ੍ਰਯੋਗ ਸਰਜਰੀ ਦੇ ਬਾਅਦ ਟਿਊਮਰ ਦੇ ਤਲ ਸਟੇ ਖੇਤਰੀ ਲਿੰਫ ਨੋਡ ਵਿਚ ਸਥਾਪਤ ਕੈਂਸਰ ਟਿਸ਼ੂ ਨੂੰ ਨਸ਼ਟ ਕਰਨ ਲਈ ਕੀਤਾ ਜਾਂਦਾ ਹੈ| ਇਸ ਨਾਲ ਦੁਬਾਰਾ ਕੈਂਸਰ ਹੋਣ ਅਤੇ ਉਸ ਕਾਰਣ ਹੋਣ ਵਾਲੀ ਸਰਜਰੀ ਤੋਂ ਬਚਿਆ ਜਾ ਸਕਦਾ ਹੈ|
-
ਕੀਮੋਥੈਰੇਪੀ : ਆਮ ਤੌਰ ’ਤੇ ਏਸੱਟਰੋਜਨ ਰਿਸਿਪੇਟਰ ਨੈਗੇਟਿਵ (ਈ.ਆਰ), ਬਿਮਾਰੀ ਦੇ ਦੂਜੇ ਅਤੇ ਚੋਥੇ ਪੜਾਅ ਵਿਚ ਲਾਭਦਾਇਕ ਹੁੰਦਾ ਹੈ| ਪਰ ਇਸ ਪਧਤੀ ਦਾ ਪ੍ਰਯੋਗ ਤਿੰਨ ਤੋਂ ਛੇ ਮਹੀਨਿਆਂ ਤੱਕ ਹੀ ਕੀਤਾ ਜਾ ਸਕਦਾ ਹੈ|
ਹਵਾਲੇ:
www.breastcancer.org
www.cancer.org
-
ਸਾਰੀਆਂ ਉਮਰ ਦੀਆਂ ਔਰਤਾਂ ਨੂੰ ਨਿਯਮਤ ਕਸਰਤ ਅਤੇ ਸਿਹਤਮੰਦ ਖੁਰਾਕ ਦੀ ਸਲਾਹ ਦਿੱਤੀ ਜਾਂਦੀ ਹੈ|
-
ਜੋ ਔਰਤਾਂ ਬੱਚਿਆਂ ਨੂੰ ਆਪਣਾ ਦੁੱਧ ਪਿਆਉਂਦੀਆਂ ਹਨ, ਉਨ੍ਹਾਂ ਵਿਚ ਛਾਤੀ ਦਾ ਕੈਂਸਰ ਵਿਕਸਿਤ ਹੋਣ ਦੀ ਸੰਭਾਵਨਾ, ਆਪਣਾ ਦੁੱਧ ਨਾ ਪਿਆਉਣ ਵਾਲੀਆਂ ਔਰਤਾਂ ਦੀ ਤੁਲਨਾ ਵਿਚ ਬਹੁਤ ਘੱਟ ਹੁੰਦੀ ਹੈ| ਹੁਣ ਤੱਕ ਛਾਤੀ ਦਾ ਕੈਂਸਰ ਹੋਣ ਦੇ ਕਾਰਣ ਪੂਰੀ ਤਰ੍ਹਾਂ ਸਮਝ ਨਹੀਂ ਆਏ| ਪਰ ਇਹ ਨਿਯਮਿਤ ਰੂਪ ਵਿਚ ਔਰਤਾਂ ਦੇ ਔਵੁਲੇਟ ਨਹੀਂ ਕਰਨ ਦੇ ਕਾਰਣ ਹੁੰਦਾ ਹੈ| ਜਦੋਂ ਉਹ ਆਪਣਾ ਦੁੱਧ ਪਿਆਉਂਦੀਆਂ ਹਨ ਤਾਂ ਐਸਟ੍ਰੋਜਨ ਪੱਧਰ ਸਥਿਰ ਰਹਿੰਦਾ ਹੈ|
-
ਛਾਤੀ ਸਵੈ-ਪਰੀਖਣ (ਬੀ.ਐ.ਈ) ਰੁਟੀਨ ਪਰੀਖਣ ਹਨ, ਜਿਸ ਨੂੰ ਹਰ ਮਹੀਨ ਹੋਣ ਵਾਲੀ ਸਰੀਰਕ ਜਾਂਚ ਨਾਲ ਆਸਾਨੀ ਨਾਲ ਕੀਤਾ ਜਾ ਸਕਦਾ ਹੈ ਜਿਸ ਨਾਲ ਛਾਤੀ ਵਿਚ ਕਿਸੇ ਵੀ ਤਰ੍ਹਾਂ ਦੀ ਗੀਲ੍ਹਟੀ ਜਾਂ ਹੋਰਨਾਂ ਪਰਿਵਰਤਨਾਂ ਬਾਰੇ ਜਾਣਕਾਰੀ ਪ੍ਰਪਾਤ ਕੀਤੀ ਜਾ ਸਕਦੀ ਹੈ
.png)