ਡਾਇਰੀਆ/ਦਸਤ

ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ) ਦੀ ਪਰਿਭਾਸ਼ਾ ਅਨੁਸਾਰ ਕਿਸੇ ਇਕ ਵਿਅਕਤੀ ਨੂੰ ਪ੍ਰਤੀ ਦਿਨ ਰੋਜ਼ਾਨਾ ਰੁਟੀਨ ਤੋਂ ਵੱਧ, 3 ਵਾਰ ਜਾਂ ਉਸ ਤੋਂ ਜ਼ਿਆਦਾ ਵਾਰ ਹੋਣ ਵਾਲੀ ਪਤਲੀ/ਪਾਣੀ ਵਾਲੀ ਟੱਟੀ ਨੂੰ ਡਾਇਰੀਆ/ਦਸਤ ਕਿਹਾ ਜਾਂਦਾ ਹੈ| ਇਹ, ਆਮ ਤੌਰ 'ਤੇ ਗੈਸਟਰੋਇੰਟੇਸਟਾਈਨਲ ਲਾਗ ਦੇ ਲੱਛਣ ਹਨ ਜੋ ਕਿ ਵਿਭਿੰਨ ਪ੍ਰਕਾਰ ਦੇ ਵਾਇਰਸ, ਪਰਜੀਵੀਆਂ ਅਤੇ ਬੈਕਟੀਰੀਆ ਦੇ ਕਾਰਣ ਹੁੰਦਾ ਹੈ| 
 
ਯੂਨੀਸੈਫ ਦੀ ਰਿਪੋਰਟ ਮੁਤਾਬਕ, ਦਸਤ ਦੀ ਬਿਮਾਰੀ ਦੁਨੀਆ ਭਰ ਵਿਚ ਹਰ ਸਾਲ ਕਰੀਬ ਪੰਜ ਸਾਲ ਦੀ ਉਮਰ ਦੇ 1.3 ਲੱਖ ਬੱਚਿਆਂ ਦੀ ਮੌਤ ਦਾ ਦੂਜਾ ਸਭ ਤੋਂ ਆਮ ਕਾਰਣ ਹੈ| ਅੱਧੇ ਤੋਂ ਜ਼ਿਆਦਾ ਮੌਤਾਂ ਦੇ ਹਾਦਸੇ ਸਿਰਫ਼ ਪੰਜ ਦੇਸਾਂ, ਖ਼ਾਸ ਤੌਰ ’ਤੇ  ਭਾਰਤ, ਨਾਈਜੀਰੀਆ, ਅਫਗਾਨਿਸਤਾਨ, ਪਾਕਿਸਤਾਨ ਅਤੇ ਈਥੋਪੀਆ ਵਿਚ ਹੁੰਦੇ ਹਨ| ਹਾਲਾਂਕਿ ਇਹ ਬਿਮਾਰੀ ਰੋਕਥਾਮ ਅਤੇ ਇਲਾਜਯੋਗ ਹੈ| ਗੰਭੀਰ ਰੂਪ ਵਿਚ ਦਸਤ ਦੀ ਬਿਮਾਰੀ ਸਰੀਰ ਵਿਚ ਤਰਲ ਖ਼ਤਮ ਹੋ ਜਾਣ ਕਾਰਣ ਹੁੰਦੀ ਹੈ| ਇਹ ਖ਼ਾਸ ਤੌਰ ’ਤੇ ਬੱਚਿਆਂ, ਕੁਪੋਸ਼ਣ ਦੇ ਸ਼ਿਕਾਰ ਲੋਕਾਂ ਅਤੇ ਜਿਨ੍ਹਾਂ ਦੀ ਪ੍ਰਤੀਰਖਿਆ ਪ੍ਰਣਾਲੀ ਘੱਟ ਹੁੰਦੀ ਹੈ ਲਈ ਜਾਨਲੇਵਾ ਹੈ| ਇਸ ਬਿਮਾਰੀ ਦਾ ਲਾਗ ਸਫ਼ਾਈ ਦੀ ਖ਼ਰਾਬ ਹਾਲਤ ਕਾਰਣ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ, ਦੂਸ਼ਿਤ ਭੋਜਨ ਜਾਂ ਖਾਨ-ਪੀਣ ਵਾਲੀਆਂ ਚੀਜਾਂ ਦੁਆਰਾ ਫੈਲਦੀ ਹੈ| ਅਕਸਰ ਸਫ਼ਰ ਦੌਰਾਨ ਦੂਸ਼ਿਤ ਭੋਜਨ ਜਾਂ ਪਾਣੀ ਕਾਰਣ ਹੋਣ ਵਾਲੇ ਡਾਇਰੀਆ ਨੂੰ ‘ਯਾਤਰੀ ਡਾਇਰੀਆ’ ਦੇ ਰੂਪ ਵਿਚ ਜਾਣਿਆ ਜਾਂਦਾ ਹੈ| 
 
ਹਵਾਲੇ: 
www.nhs.uk 

www.unicef.org 
www.nlm.nih.gov 
digestive.niddk.nih.gov 
www.who.int 
Diarrhea in India:   www.youtube.com 

ਡਾਇਰੀਆ ਲੱਛਣਾਂ ਦੇ ਕਾਰਨ ਅਤੇ ਇਸ ਨਾਲ ਕੌਣ ਪ੍ਰਭਾਵਿਤ ਹੁੰਦਾ ਹੈ, ਇਹ ਕਿਸ ਗੱਲ ’ਤੇ  ਨਿਰਭਰ ਕਰਦਾ ਹੈ? ਇਸੇ ਗੱਲ ਨਾਲ ਸੰਬੰਧਿਤ ਹੈ|

ਇਸ ਵਿਚ ਜਿਹੜੇ ਲੱਛਣ ਸ਼ਾਮਲ ਹਨ:
 • ਪਾਣੀ ਵਾਲੀ ਟੱਟੀ
 • ਪੇਟ ਵਿਚ ਮਰੋੜ ਹੋਣਾ
 • ਪਤਲੀ ਜਾਂ ਢਿੱਲੀ ਟੱਟੀ
 • ਟੱਟੀ ਕਰਨ ਦੀ ਤਤਕਾਲੀ ਭਾਵਨਾ
 • ਦਿਲ ਕੱਚਾ ਹੋਣਾ ਅਤੇ ਉਲਟੀ ਹੋਣਾ 
ਉਪਰੋਕਤ ਲੱਛਣਾਂ ਤੋਂ ਇਲਾਵਾ ਗੰਭੀਰ ਡਾਇਰੀਆ ਦੇ ਗੁੰਝਲਦਾਰ ਲੱਛਣ ਵੀ ਸ਼ਾਮਿਲ ਹਨ:
 • ਲਗਾਤਾਰ ਦਸਰ ਡੀਹਾਈਡਰੇਸ਼ਨ ਦੀ ਅਗਵਾਈ ਕਰਦਾ ਹਨ 
 • ਟੱਟੀ ਵਿੱਚ ਖ਼ੂਨ, ਬਲਗ਼ਮ ਜਾਂ ਅਣਪਚਿਆ ਭੋਜਨ ਆਉਣਾ
 • ਵਜਨ ਘੱਟਨਾ
 • ਬੁਖ਼ਾਰ
ਹਵਾਲੇ: www.nhs.uk

ਆਮ ਤੌਰ 'ਤੇ ਡਾਇਰੀਆ ਜਦੋਂ ਤਰਲ, ਆਂਦਰਾਂ ਵਿਚ ਜਿਰਿਆ ਨਹੀਂ ਜਾਂਦਾ ਜਾਂ ਫਿਰ ਮਲ ਦੇ ਕਾਰਣ ਵਾਧੂ ਤਰਲ ਪਦਾਰਥ ਆਂਦਰਾਂ ਤੋਂ ਰਿਸਦਾ ਤਾਂ ਹੁੰਦਾ ਹੈ|
ਕੁਝ ਵਕਤ ਹੋਣ ਵਾਲੇ ਡਾਇਰੀਆ ਵਿਚ ਆਮ ਤੌਰ’ਤੇ ਗੈਸਟਰੋਏਨਟਰਾਇਚਟਸ (ਆਂਦਰਾਂ ਵਿਚ ਸੰਕ੍ਰਮਣ) ਦੇ ਲੱਛਣ ਹੁੰਦੇ ਹਨ|
 
ਇਸ ਦੇ ਇਹ ਕਾਰਣ ਹੋ ਸਕਦੇ ਹਨ:
 • ਵਾਇਰਸ, ਜਿਵੇਂ ਕਿ ਨੋਰੋ ਵਾਇਰਸ ਜਾਂ ਰੋਟਾਵਾਇਰਸ 
 • ਪਰਜੀਵੀ: ਜਿਵੇਂ ਕਿ ਗਿਰਾਡਿਆ ਇੰਟੇਸਟਨੇਲਸ ਪੈਰਾਸਾਈਟਸਿਸ, ਜੋ ਕਿ ਜਿਰਾਡਾਇਸਿਸ ਦੇ ਕਾਰਣ ਹੁੰਦਾ ਹੈ| 
 • ਬੈਕਟੀਰਿਆ ਜਿਵੇਂ ਕਿ ਕੈਮਪੀਲੋਬੈਕਟਰ, ਕੋਲੈਸਟੀਡੀਮ ਡਿਫ਼ੀਸਿਲ (ਸੀ. ਡਿਫ਼ੀਸਿਲ), ਏਸਕੈਰੀਇਆ ਕੋਲੀ (ਈ.ਕੋਲੀ) ਸੈਲੋਮੋਨੇਲਾ ਅਤੇ ਸ਼ਿਗੈਲਾ: ਇਸ ਸਭ ਦੇ ਕਾਰਣ ਭੋਜਨ ਦਾ ਅਸਰ ਜ਼ਹਿਰੀਲਾ ਹੋ ਜਾਂਦਾ ਹੈ|
 ਘੱਟ ਮਿਆਦ ਵਾਲੇ ਡਾਇਰੀਆ ਵਿਚ ਸ਼ਾਮਿਲ ਹਨ:
 • ਬਹੁਤ ਜ਼ਿਆਦਾ ਕੌਫੀ ਜਾਂ ਸ਼ਰਾਬ ਪੀੜ ਨਾਲ ਭਾਵਾਤਮਕ ਪਰੇਸ਼ਾਨੀ ਜਾਂ ਚਿੰਤਾ
 • ਕੋਈ ਵੀ ਭੋਜਨ ਐਲਰਜੀ
 • ਅਪੈਂਡੀਸਾਈਟਸਿਸ (link is external) (ਗੌਣ ਅੰਗ ਵਿਚ ਦਰਦਨਾਕ ਸੂਜਨ)
 • ਰੇਡੀਓਥੈਰੇਪੀ ਕਾਰਨ ਆਂਦਰਾਂ ਦੀ ਲਾਈਨਿੰਗ ਵਿਚ ਨੁਕਸਾਨ
ਕਈ ਵਾਰੀ ਦਵਾਈਆਂ ਵੀ ਦਸਤ ਦਾ ਇਕ ਨੁਕਸਾਨਦੇਹ ਕਾਰਣ ਹੋ ਸਕਦੀਆਂ ਹਨ, ਜਿਸ ਵਿਚ ਸ਼ਾਮਿਲ ਹੈ:
 • ਰੋਗਾਣੂਨਾਸ਼ਕ (ਏਨਟੀਬਾਇਟਿਕ)
 • ਏਨਟਾਐਸਿਡ ਜਿਸ ਵਿਚ ਮੈਗਨੇਸ਼ੀਅਮ ਸ਼ਾਮਿਲ ਹੈ|
 • ਕੁਝ ਦਵਾਈਆਂ ਜੋ ਕੀਮੋਥੈਰੇਪੀ ਵਿੱਚ ਵਰਤੀਆਂ ਜਾਂਦੀਆਂ ਹਨ|
 • ਨੋਨ-ਸੇਟਰੋਡੀਆਲ-ਏਨਟੀ-ਇੰਫ੍ਲਾਮੇਟਰੀ ਡਰੱਗਸ (ਐਨ.ਐਸ.ਏ.ਆਈ.ਡੀ.ਐਸ)
 • ਕੁਝ ਸੇਰੋਟੋਨਿੰਨ ਰਿਉਪਟੇਕ ਇਨਿਹਿਬਟਰਜ਼ (ਐਸ.ਐਸ.ਆਰ.ਆਈ.ਐਸ)
 • ਸਟੇਟੀਨਸ-ਕੋਲੇਸਟ੍ਰੋਲ-ਲੋਵਰਿੰਗ-ਮੈਡੀਸਿਨ
 • ਲੈਕ੍ਸਾਟਿਵਸ-ਅਜਿਹੀ ਦਵਾਈ ਜੋ ਕਬਜ਼ ਵਾਲੀ ਸਥਿਤੀ ਵਿਚ ਪੇਟ ਦੀਆਂ ਆਂਦਰਾਂ ਨੂੰ ਖਾਲੀ ਕਰਦੀ ਹੈ| 
ਲੰਬੀ ਮਿਆਦ ਦਾ ਡਾਇਰੀਆ:
 • ਆਂਦਰਾਂ ਦਾ ਕੈਂਸਰ: ਜੋ ਡਾਇਰੀਆ ਦਾ ਕਾਰਣ ਹੋ ਸਕਦਾ ਹੈ ਅਤੇ ਜਿਸ ਕਾਰਣ ਟੱਟੀ ਵਿਚ ਖ਼ੂਨ ਆਉਂਦਾ ਹੈ|
 • ਕ੍ਰੋਨਿਕ ਪੈਨਿਕ੍ਰਿਆਟਸਿਸ: ਪਾਚਕ ਦੀ ਸੋਜਸ਼, ਛੋਟੇ ਅੰਗ ਜੋ ਹਾਰਮੋਨਸ ਅਤੇ ਪਾਚਨ ਦਾ ਰਸ ਪੈਦਾ ਕਰਦੇ ਹਨ| 
 • ਪੇਟ ਦੀ ਬਿਮਾਰੀ: ਅਜਿਹੀ ਪਾਚਨ ਸਥਿਤੀ, ਜਦੋਂ ਪ੍ਰੋਟੀਨ ਗਲੁਟਨ ਅਸਹਿਣਸ਼ੀਲ ਹੋ ਜਾਂਦੇ ਹਨ|
 • ਕਰੋਨਜ਼ ਰੋਗ : ਉਹ ਹਾਲਤ ਜੋ ਪਾਚਨ ਸਿਸਟਮ ਦੀ ਅੰਦਰਲੀ ਸੋਜਸ਼ ਦਾ ਕਾਰਨ ਬਣਦੀ ਹੈ|
 • ਇਰਿਟੇਬਲ ਬਓਵੇਲ ਸਿੰਡ੍ਰੋਮ (ਆਈ.ਬੀ.ਐਸ): ਅਜਿਹੀ ਮਾੜੀ ਹਾਲਤ ਜਦੋਂ ਟੱਟੀ ਦੇ ਆਮ ਫੰਕਸ਼ਨ ਵਿਚ ਵਿਘਨ ਹੁੰਦਾ ਹੈ|
 • ਸੂਖਮ ਸੋਜਸ : ਆਂਦਰਾਂ ਦੀ ਅਜਿਹੀ ਸਥਿਤੀ ਜੋ ਪਾਣੀ ਵਾਲੇ ਡਾਇਰੀਆ ਦਾ ਕਾਰਣ ਬਣਦੀ ਹੈ| 
 • ਅਲਸਰੇਟਿਵ ਕਲਾਇਟਸਿਸ : ਅਜਿਹੀ ਸਥਿਤੀ ਜੋ ਕੌਲਨ (ਵੱਡੀ ਅੰਤੜੀ) ਨੂੰ ਪ੍ਰਭਾਵਿਤ ਕਰਦੀ ਹੈ|
 • ਸਾਇਸਟਿਕ ਫ਼ਿਅਬ੍ਰੋਇਸਿ: ਵਿਰਸੇ ’ਚੋਂ ਪ੍ਰਪਾਤ ਹਾਲਾਤ, ਜੋ ਫੇਫੜਿਆਂ ਅਤੇ ਪਾਚਨ ਸਿਸਟਮ ਨੂੰ ਪ੍ਰਭਾਵਿਤ ਕਰਦੇ ਹਨ| 
 • ਕਈ ਵਾਰੀ ਸਥਿਰ ਡਾਇਰੀਆ ਗੈਸਟਰੇਕਟੋ ਕਾਰਣ ਵਾਪਰਦਾ ਹੈ| ਇਸ ਅੰਦਰ ਪੇਟ ਦੇ ਹਿੱਸੇ ਨੂੰ ਸਰਜਰੀ ਦੁਆਰਾ ਹਟਾਇਆ ਜਾਂਦਾ ਹੈ| ਉਦਾਹਰਣ ਦੇ ਤੌਰ ’ਤੇ ਪੇਟ ਦੇ ਕੈਂਸਰ ਵੇਲੇ|
 • ਬੈਟਰੀਆਟਿਕ ਸਰਜਰੀ ਵੀ ਕਈ ਵਾਰੀ ਡਾਇਰੀਆ ਦਾ ਕਾਰਣ ਬਣ ਜਾਂਦੀ ਹੈ| (ਜੋ ਬਹੁਤ ਜ਼ਿਆਦਾ ਮੋਟੇ ਹਨ, ਉਨ੍ਹਾਂ ਲਈ  ਆਪਣੇ ਵਜਨ ਨੂੰ ਘੱਟ ਕਰਨ ਦਾ ਇਕ ਮਾਤਰ ਇਲਾਜ ਸਰਜਰੀ ਹੁੰਦਾ ਹੈ|)

 

ਡਾਇਰੀਆ ਬਾਰੇ ਜਾਨਣ ਲਈ ਹੇਠ ਲਿਖਿਤ ਸਥਿਤੀਆਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ:
 • ਨਿੱਕੇ ਬੱਚਿਆਂ ਵਿਚ 
 • ਨੌਜਵਾਨ ਬੱਚਿਆਂ ਵਿਚ ਨਿਯਮਿਤ ਜਾਂ ਗੰਭੀਰ ਦਸਤ 
 • ਲਹੂ ਨਾਲ ਸੰਬੰਧਿਤ
 • ਬਿਨਾਂ-ਮਰੋੜ ਹੋਏ ਪੇਟ ਦਰਦ, ਬੁਖ਼ਾਰ ਅਤੇ ਵਜਨ ਘੱਟ ਹੋਣ ਨਾਲ ਸੰਬੰਧਿਤ 
 • ਯਾਤਰੀਆ ਵਿੱਚ
 • ਭੋਜਨ ਪਰਬੰਧਨ ਵਿੱਚ, ਕਿਉਂ ਕਿ ਇਸ ਵਿਚ ਸੰਕ੍ਰਮਣ ਦੇ ਪ੍ਰਭਾਵੀ ਕਾਰਣ ਹੁੰਦੇ ਹਨ|
 • ਅਦਾਰਿਆਂ ਵਿਚ ਜਿਵੇਂ ਕਿ ਹਸਪਤਾਲ, ਬਾਲ ਦੇਖਭਾਲ ਕੇਂਦਰ, ਜਰਾ ਚਕਿਤਸਾ ਅਤੇ ਸਿਹਤਯਾਬੀ ਘਰ ਵਿਚ|
ਟੱਟੀ ਦਾ ਨਮੂਨਾ : ਸੰਕ੍ਰਮਣ ਦਾ ਪਤਾ ਕਰਨ ਲਈ
 
ਬਲੱਡ ਟੈਸਟ : ਖ਼ੂਨ ਟੈਸਟ, ਆਮ ਤੌਰ ਸੋਜਸ਼ ਦੇ ਸੰਕੇਤਾਂ ਨੂੰ ਪਰਖਣ ਲਈ ਕੀਤਾ ਜਾਂਦਾ ਹੈ ਜਿਸ ਰਾਹੀਂ ਟੱਟੀ ਦੀ ਬਿਮਾਰੀ ਬਾਰੇ ਸੁਝਾਅ ਮਿਲ ਸਕਦੇ ਹਨ| ਅਗਰ ਡਾਇਰੀਆ ਦੇ ਕਾਰਣਾਂ ਦਾ ਪਤਾ ਨਹੀਂ ਲੱਗ ਪੈਂਦਾ ਤਾਂ ਫਿਰ ਮਰੀਜ਼ ਨੂੰ ਹੋਰ ਪੜਤਾਲ ਕਰਾਉਣ ਲਈ ਸਲਾਹ ਦਿੱਤੀ ਜਾ ਸਕਦੀ ਹੈ| ਜਿਵੇਂ ਕਿ : 
 • ਸਿਗਮੋਇਓਡੋਸਕੋਪੀ- ਜਿੱਥੇ ਕਿ ਇੱਕ ਸਾਧਨ ਨੂੰ ਸਿਗਮੋਇਓਡੋਸਕੋਪ ਕਿਹਾ ਜਾਂਦਾ ਹੈ (ਇੱਕ ਪਤਲਾ, ਲਚਕੀਲਾ ਟਿਊਬ ਜਿਸ ਦੇ  ਸਿਰੇ 'ਤੇ ਇੱਕ ਛੋਟਾ ਕੈਮਰਾ ਅਤੇ ਲਾਇਟ ਲੱਗੀ ਹੁੰਦੀ ਹੈ) ਜਿਸ ਨੂੰ ਆਂਤੜੀਆਂ ਦੀ ਜਾਂਚ ਲਈ  ਗੁਦਾ ਦੇ ਅੰਦਰ ਪਾਇਆ ਜਾਂਦਾ ਹੈ| 
 • ਕੋਲਨੋਸਕੋਪੀ – ਸਮਾਨ ਤਰ੍ਹਾਂ ਦੀ ਵਿਧੀ ਜਿਸ ਵਿਚ ਵੱਡੀ ਟਿਊਬ ਨੂੰ ਵਰਤਿਆ ਜਾਂਦਾ ਹੈ ਇਸ ਨੂੰ ਕੋਲਨੋਸਕੋਪ ਕਿਹਾ ਜਾਂਦਾ ਹੈ, ਇਸ ਵਿਧੀ ਰਾਹੀਂ ਪੇਟ ਦੇ ਅੰਦਰਲੇ ਹਿੱਸੇ ਦਾ ਪੂਰੀ ਤਰ੍ਹਾਂ ਦਾ ਮੁਆਇਨਾ ਕੀਤਾ ਜਾਂਦਾ ਹੈ|
ਹਵਾਲੇ: www.nhs.uk 

 

ਡੀਹਾਈਡਰੇਸ਼ਨ ਤੋਂ ਬਚਨ ਲਈ ਭਰਪੂਰ ਮਾਤਰਾ ਵਿਚ ਤਰਲ ਪੀਣਾ ਬਹੁਤ ਮਹੱਤਵਪੂਰਨ ਹੈ|
ਓਰਲ ਰੀਹਾਈਡਰੇਸ਼ਨ ਸਾਲਟ (ਓ.ਆਰ.ਐਸ ) ਡੀਹਾਈਡਰੇਸ਼ਨ ਨੂੰ ਰੋਕਣ ਲਈ ਵਰਤਿਆ ਜਾਣਾ ਚਾਹੀਦਾ ਹੈ| ਘਰ ਦੇ ਮਿਆਰੀ ਹੱਲ ਹਿਵੇਂ ਕਿ  ਸਲੂਣਾ ਚਾਵਲਾਂ ਦਾ ਪਾਣੀ, ਲੂਣਾ ਦਹੀ, ਸਬਜ਼ੀ ਅਤੇ ਚਿਕਨ ਸੂਪ ਆਦਿ ਦਿੱਤਾ ਜਾ ਸਕਦਾ ਹੈ| 
 
ਦਵਾਈ : ਕੁਝ ਖਾਸ ਕਿਸਮ ਦੇ ਗੰਭੀਰ ਦਸਤ ਲੱਗਣ ਵੇਲੇ ਰੋਗਾਣੂਨਾਸ਼ਕ ਦਵਾਈਆਂ ਲਾਭਦਾਇਕ ਹੁੰਦੀਆਂ ਹਨ| ਕੁਝ ਖ਼ਾਸ ਸਥਿਤੀਆਂ  ਤੋਂ ਇਲਾਵਾ ਇਨ੍ਹਾਂ ਦਵਾਈਆਂ ਨੂੰ ਵਰਤਣਾ ਠੀਕ ਨਹੀਂ ਹੁੰਦਾ ਹੈ| ਏਨਟੀ-ਮੋਟੀਲਿਟੀ ਹੋਰ ਕਾਉਂਟਰ ਦਵਾਈਆਂ ਨਾਲ ਜਿਵੇਂ ਕਿ ਪੇਪਟੋ-ਬਿਸਮੋਲ, ਇਮੋਡੀਅਮ ਪੱਲਸ ਜਾਂ ਲੋਪੇਰਾਮੈਡ ਹਾਇਡ੍ਰੋਕ੍ਲੋਰਾਇਡ ਤੇ ਹੋਰ ਕਈਆਂ ਦਵਾਈਆਂ ਨਾਲ ਡਾਇਰੀਆਂ ਨੂੰ ਇੱਕ ਹਫ਼ਤੇ ਵਿਚ ਠੀਕ ਕੀਤਾ ਜਾ ਸਕਦਾ ਹੈ|
 
ਖਾਣਾ: ਡਬਲਿਊ.ਐਚ.ਓ ਇਹ ਸਿਫਾਰਿਸ਼ ਕਰਦਾ ਹੈ ਕਿ ਦਸਤ ਨਾਲ ਗ੍ਰਸਤ ਬੱਚੇ ਨੂੰ ਭੋਜਨ ਦੇਣਾ ਜਾਰੀ ਰਖਣਾ ਚਾਹੀਦਾ ਹੈ| ਜਿਨ੍ਹਾਂ ਬੱਚਿਆਂ ਨੂੰ ਲੰਮੇ ਸਮੇਂ ਤੋਂ ਦਸਤ ਹੋਣ ਅਤੇ ਉਨ੍ਹਾਂ ਨੂੰ ਖਾਣਾ ਖਾਨ ਦੀ ਮਨਾਹੀ ਹੋਵੇ, ਉਨ੍ਹਾਂ ਦੀਆਂ ਆਂਦਰਾਂ ਦੇ ਕੰਮ ਕਰਨ ਦੀ ਸਥਿਤੀ ਬਹੁਤ ਹੀ ਹੌਲੀ-ਹੌਲੀ ਠੀਕ ਹੁੰਦੀ ਹੈ, ਜਦਕਿ ਉਸ ਦੇ ਟਾਕਰੇ ਵਿਚ ਖ਼ੁਰਾਕ ਜਾਰੀ ਰਖਣ ਵਾਲਿਆਂ ਮਰੀਜਾਂ ਵਿਚ ਇਹ ਬਿਮਾਰੀ ਤੇਜ਼ੀ ਨਾਲ ਅਰੋਗ ਹੋ ਜਾਂਦੀ ਹੈ| 
 
ਹਵਾਲੇ: 
www.nhs.uk 

www.icmr.nic.in 

 

ਡਾਇਰੀਆ ਫੈਲਾਉਣ ਵਾਲੇ ਸੰਕ੍ਰਮਣ ਦੇ ਪ੍ਰਸਾਰ ਤੋਂ ਬਚਨ ਲਈ ਹਮੇਸ਼ਾ ਸਫ਼ਾਈ ਦੇ ਉੱਚ ਮਿਆਰ ਨੂੰ ਬਰਕਰਾਰ ਰੱਖਣਾ  ਚਾਹੀਦਾ ਹੈ| 
 
ਉਦਾਹਰਨ ਲਈ, ਤੁਹਾਨੂੰ ਚਾਹੀਦਾ ਹੈ ਕਿ: 
 • ਖਾਣ ਜਾਂ ਭੋਜਨ ਤਿਆਰ ਕਰਨ ਲੱਗੇ ਅਤੇ ਟਾਇਲਟ ਕਰਨ ਤੋਂ ਬਾਅਦ ਹਮੇਸ਼ਾ ਚੰਗੀ ਤਰ੍ਹਾਂ ਆਪਣੇ ਹੱਥ ਧੋਵੋ|
 • ਦਸਤ ਕਰਨ ਤੋਂ ਬਾਅਦ ਟਾਇਲਟ ਸਾਫ਼ ਕਰਨ ਵੇਲੇ ਸੀਟ ਅਤੇ ਹੈਂਡਲ ਨੂੰ  ਹਮੇਸ਼ਾ ਕੀਟਾਣੂਨਾਸ਼ਕ ਨਾਲ ਸਾਫ਼ ਕਰੋ|
 • ਭਾਂਡੇ ਅਤੇ ਤੌਲੀਏ ਜਾਂ ਹੋਰ ਨਿਜੀ ਚੀਜ਼ਾ ਨੂੰ ਘਰ ਦੇ ਹੋਰ ਮੈਂਬਰਾਂ ਨਾਲ ਵਰਤਣਾ ਨਹੀਂ ਚਾਹੀਦਾ| 
 • ਦਸਤ ਬੰਦ ਹੋ ਜਾਣ ਦੇ 48 ਘੰਟਿਆਂ ਤੱਕ ਕੰਮ ਸਥਾਨ ਜਾਂ ਸਕੂਲ ਵਾਪਿਸ ਨਹੀਂ ਜਾਣਾ ਚਾਹੀਦਾ ਹੈ|
ਹਵਾਲੇ:
 www.nhs.uk 

digestive.niddk.nih.gov

 • PUBLISHED DATE : Oct 10, 2015
 • PUBLISHED BY : NHP CC DC
 • CREATED / VALIDATED BY : NHP Admin
 • LAST UPDATED ON : Oct 10, 2015

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.