ਪੇਟ ਦਰਦ

ਪੇਟ ਦਰਦ ਛਾਤੀ ਤੋਂ ਲੈ ਕੇ ਪੈੱਲਵਿ਼ਸ ਵਿਚਕਾਰ ਕਿੱਤੇ ਵੀ ਮਹਿਸੂਸ ਕੀਤਾ ਜਾ ਸਕਦਾ ਹੈ| ਇਹ ਦਰਦ ਹਲਕਾ, ਮੱਧਮ ਜਾਂ ਗੰਭੀਰ ਕਦੇ ਘੱਟ ਜਾਂ ਬਹੁਤ ਵੱਧ ਵੀ ਹੋ ਸਕਦਾ ਹੈ| 
ਹਰ ਕਿਸੇ ਨੇ ਇਕ ਜਾਂ ਉਸ ਤੋਂ ਵੱਧ ਵਾਰ ਪੇਟ ਦਰਦ ਅਨੁਭਵ ਕੀਤਾ ਹੀ ਹੋਣਾ ਹੈ| ਬਹੁਤੀ ਵਾਰ ਪੇਟ ਦਰਦ ਗੰਭੀਰ ਨਹੀਂ ਹੁੰਦਾ, ਪਰ ਜੇਕਰ  ਪੇਟ ਦਰਦ ਗੰਭੀਰ ਹੋਵੇਂ ਤਾਂ ਉਸ ਦਾ ਕੋਈ ਨਾ ਕੋਈ ਚਿੰਤਾ ਜਨਕ ਕਾਰਣ ਜਰੂਰ ਹੁੰਦਾ ਹੈ| ਅਗਰ ਦਰਦ ਅਚਾਨਕ ਅਤੇ ਅਕਸਮਾਤ ਰੂਪ ਵਿਚ ਸ਼ੁਰੂ ਹੋ ਜਾਂਦਾ ਹੈ ਤਾਂ ਇਸ ਨੂੰ ਸੰਕਟਮਈ ਸਥਿਤੀ ਦੇ ਤੌਰ’ਤੇ ਸਮਝਿਆ ਜਾਣਾ ਚਾਹੀਦਾ ਹੈ ਤੇ ਇਸੇ ਅਨੁਸਾਰ ਇਸ ਦੀ ਤਫਤੀਸ਼ ਸ਼ੁਰੂ ਕਰਨੀ ਚਾਹੀਦੀ ਹੈ|

ਹਵਾਲੇwww.nhs.uk 
www.nlm.nih.gov 
www.nlm.nih.gov 
www.ncbi.nlm.nih.gov

ਪੇਟ ਦਰਦ ਦੀ ਤੀਬਰਤਾ ਅਤੇ ਪ੍ਰਕਿਰਤੀ ਵੱਖ-ਵੱਖ ਹੁੰਦੀ ਹੈ| ਇਹ ਇਸ ਪ੍ਰਕਾਰ ਵੀ ਹੋ ਸਕਦਾ ਹੈ:

 • ਤਿੱਖਾ ਜਿਹਾ ਦਰਦ ਹੋਣਾ
 • ਰੁਕ-ਰੁਕ ਕੇ ਹੋਣ ਵਾਲਾ ਦਰਦ
 • ਦਰਦ ਦੇ ਨਾਲ-ਨਾਲ ਉਲਟੀ ਜਿਹਾ ਮਹਿਸੂਸ ਹੋਣਾ

ਹਵਾਲੇ www.nhs.uk

ਪੇਟ ਦਰਦ ਨਾਲ ਕਈ ਪ੍ਰਕਾਰ ਦੇ ਹਾਲਾਤ ਸੰਬੰਧਿਤ ਹਨ| ਪੇਟ ਦਰਦ ਦੇ ਕਈ ਕਾਰਣਾਂ ਵਿਚ ਸ਼ਾਮਿਲ ਹੈ:

 • ਕਬਜ਼
 • ਇਰੀਟੇਬਲ ਬੋਵੇਲ ਸਿੰਡ੍ਰੋਮ
 • ਭੋਜਨ ਐਲਰਜੀ
 • ਜਹਿਰੀਲੇ ਭੋਜਨ ਕਾਰਣ ਜਹਿਰ ਫੈਲਣਾ
 • ਮਾਹਵਾਰੀ ਦਾ ਦਰਦ
ਅਚਾਨਕ, ਗੰਭੀਰ ਪੇਟ ਦਰਦ :
 •  ਪੇਟ ਵਿਚ ਸੰਕ੍ਰਮਣ
 • ਪੱਥਰੀ
 • ਛੇਦ ਵਾਲਾ ਅੱਲਸਰ
 • ਗਾਲਸਟੋਨ
 • ਗੁਰਦੇ ਵਿਚ ਪੱਥਰੀ
 • ਡਾਇਵਰਟੀਕੁਲਿਟਿਸ : ਆਂਦਰਾਂ ਦੇ ਹਿੱਸੇ ਵਿਚਲੇ ਛੋਟੇ ਪਾਉਚ ਵਿਚ ਸੋਜਸ

ਨੌਜਵਾਨਾਂ ਵਿਚ ਹੋਣ ਵਾਲੇ ਹੋਰ ਆਮ ਕਾਰਣ:

 •  ਇਰੀਟੇਬਲ ਬੋਵੇਲ ਸਿੰਡ੍ਰੋਮ
 • ਕਰੋਹਨ ਦਾ ਰੋਗ
 • ਮੂਤਰ ਵਿਚ ਸੰਕ੍ਰਮਣ
 • ਲੰਮੇ ਮਿਆਦ ਵਾਲਾ ਪੇਪਟਿਕ ਅੱਲਸਰ
 • ਕਬਜ਼
 • ਦਿਲ ਵਿਚ ਜਲਨ ਹੋਣਾ ਅਤੇ ਐਸਿਡ ਵਰਗਾ ਉਬਾਲ ਹੋਣਾ

ਬੱਚਿਆਂ ਵਿਚ ਪਾਏ ਜਾਣ ਵਾਲੇ ਆਮ ਕਾਰਣ:

 • ਕਬਜ਼
 • ਪਿਸ਼ਾਬ ਦੀ ਨਾਲੀ ਵਿਚ ਲਾਗ ਹੋਣਾ
 • ਬੇਚੈਨੀ
 • ਦਿਲ ਵਿਚ ਜਲਨ ਹੋਣਾ ਅਤੇ ਐਸਿਡ ਵਰਗਾ ਉਬਾਲ ਹੋਣਾ

References: 
www.nlm.nih.gov 
www.nhs.uk

ਆਮ ਤੌਰ 'ਤੇ ਪੇਟ ਦਰਦ ਇਕ ਵਾਰ ਹੁੰਦਾ ਹੈ ਪਰ ਜੇਕਰ ਇਹ ਦਰਦ ਘੱਟ ਨਹੀਂ ਹੁੰਦਾ ਤਾਂ ਮੈਡੀਕਲ ਮਦਦ ਲੈਣੀ ਚਾਹੀਦੀ ਹੈ:

 • ਇੱਕ ਹਫ਼ਤੇ ਜਾਂ ਉਸ ਤੋਂ ਜ਼ਿਆਦਾ ਰਹਿਣ ਵਾਲੀ ਪੇਟ ਦੀ ਪਰੇਸ਼ਾਨੀ
 • 24 ਤੋਂ 48 ਘੰਟਿਆਂ ਤੱਕ ਪੇਟ ਦਰਦ ਵਿਚ ਕੋਈ ਆਰਾਮ ਨਾ ਆਵੇ ਜਾਂ ਲਗਾਤਾਰ ਅਤੇ ਗੰਭੀਰ ਹੋ ਜਾਵੇ ਅਤੇ ਉਸ ਦੇ ਨਾਲ ਉਲਟੀ ਅਤੇ ਮਤਲੀ ਹੋਵੇ|
 • ਦੋ ਦਿਨ ਤੋਂ ਜ਼ਿਆਦਾ ਰਹਿਣ ਵਾਲੀ ਸੋਜਸ
 • ਪਿਸ਼ਾਬ ਵਿਚ ਲਗਾਤਾਰ ਜਲਨ ਹੋਣਾ|
 • 5 ਦਿਨਾਂ ਤੋਂ ਜ਼ਿਆਦਾ ਦਸਤ ਹੋਣਾ
 • ਦਰਦ ਦੇ ਨਾਲ-ਨਾਲ ਬੁਖ਼ਾਰ ਹੋਣਾ ( ਵਡਿਆਂ ਲਈ 100 ° F ਜਾਂ ਬੱਚਿਆਂ ਲਈ 100.4 ° ​​F ਤੋਂ ਵੱਧ )
 • ਲੰਮੇ ਸਮੇਂ ਤੋਂ ਘੱਟ ਭੁੱਖ ਲਗਣਾ
 • ਲੰਮੇ ਸਮੇਂ ਤੋਂ ਯੋਨੀ ਵਿਚੋਂ ਖ਼ੂਨ ਨਿਕਲਣਾ
 • ਬਿਨਾਂ ਕਿਸੇ ਕਾਰਣ ਵਜਨ ਘੱਟ ਹੋਣਾ

ਹਵਾਲੇ www.nlm.nih.gov

 • PUBLISHED DATE : Nov 23, 2015
 • PUBLISHED BY : Zahid
 • CREATED / VALIDATED BY : Dr. Manisha Batra
 • LAST UPDATED ON : Nov 23, 2015

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.