ਬੈਚੇਨੀ

ਬੈਚੇਨੀ, ਚਿੰਤਾ ਅਤੇ ਦੁੱਖ ਦੀ ਭਾਵਾਤਮਕ ਸਥਿਤੀ ਹੈ ਜਿਸ ਦਾ ਪਤਾ ਆਮ ਤੌਰ ’ਤੇ ਸ਼ੱਕ ਅਤੇ ਚਿੰਤਾ ਤੋਂ ਲੱਗਦਾ ਹੈ| ਕਿਸੇ ਇਕ ਵਿਅਕਤੀ ਬੈਚੇਨੀ ਦੇ ਵਿਕਾਰ ਦਾ ਵਿਨਾਸ਼ਕਾਰੀ ਪ੍ਰਭਾਵ ਹੋ ਸਕਦਾ ਹੈ| ਜ਼ਿਆਦਾਤਰ ਲੋਕ ਇਸ ਬਿਮਾਰੀ ਨਾਲ ਵਿਚੋਂ ਗੁਜਰਦੇ ਹਨ ਜਿਸ ਦਾ ਅੰਤ ਡਿਪਰੈਸ਼ਨ ਤੱਕ ਜਾ ਕੇ ਖ਼ਤਮ ਹੁੰਦਾ ਹੈ| 
ਚੇਤਾਵਨੀ ਦੇ ਕੁਝ ਸੰਕੇਤ ਹਨ:
1.   ਗਹਿਨ ਡਰ ਅਤੇ ਸ਼ੰਕਾ
2.   ਬੇਅਰਾਮ
3.   ਜਲਦੀ ਥਕਾਵਟ ਹੋਣਾ
4.   ਨੀਂਦ ਵਿਚ ਪਰੇਸ਼ਾਨੀ
5.   ਵਜਨ ਅਤੇ ਭੁੱਖ ਵਿਚ ਗੜਬੜੀ
ਹਵਾਲੇ:

 

ਇਸ ਵਿਚ ਕੁਝ ਲੱਛਣ ਸ਼ਾਮਿਲ ਹਨ:
 •  ਥਕਾਵਟ
 • ਮੂੰਹ ਸੁਕਣਾ
 • ਪੇਟ ਵਿਚ ਮਰੋੜ ਪੀਨਾ
 • ਸੌਂਣ ਵੇਲੇ ਮੁਸ਼ਕਲ ਆਉਣਾ ਅਤੇ ਸਿਰ ਪੀੜ ਹੋਣਾ
 • ਮਾਸਪੇਸ਼ੀਆਂ ਵਿਚ ਦਰਦ ਅਤੇ ਤਨਾਉ
 • ਨਿਗਲਣ ਵਿਚ ਮੁਸ਼ਕਲ ਹੋਣਾ
 • ਦਰ ਅਤੇ ਚਿੜਚਿੜਪਣ ਮਹਿਸੂਸ ਹੋਣਾ
 • ਮਰੋੜ
 • ਪਸੀਨਾ ਅਤੇ ਗਰਮੀ ਜਿਹੀ ਮਹਿਸੂਸ ਹੋਣਾ

Reference:www.nimh.nih.gov

ਬੈਚੇਨੀ ਦੇ ਸਹੀ ਕਾਰਣਾਂ ਦਾ ਹੁਣ ਕਤੱਕ ਪਤਾ ਨਹੀਂ ਚਲ ਪਾਇਆ|

ਕੁਝ-ਕੁਮ ਖੋਜਕਾਰਾਂ ਦਾ ਵਿਚਾਰ ਹੈ ਕਿ ਬੈਚੇਨੀ ਦਾ ਵਿਕਾਰ ਦਿਮਾਗ ਵਿਚ ਮੌਜੂਦ ਕੁਝ ਖ਼ਾਸ ਰਸਾਇਣਾਂ ਦੇ ਅਸੰਤੁਲਨ ਕਾਰਣ ਵਾਪਰਦਾ ਹੈ ਇਨ੍ਹਾਂ ਰਸਾਇਣਾਂ ਨੂੰ ਨਿਉਰੋਟ੍ਰਾਂਸਮੀਟਰ ਕਿਹਾ ਜਾਂਦਾ ਹੈ|

ਬੈਚੇਨੀ ਵਿਕਾਰ ਦੇ ਹੋਰ ਪ੍ਰਮੁੱਖ ਕਾਰਣ ਹਨ:

 • ਕਈ ਲੋਕਾਂ ਦੇ ਜੀਵਨ ਵਿਚ ਜਦੋਂ ਵੀ ਕੋਈ ਪਰਿਵਰਤਨ ਵਾਪਰਦਾ ਹੈ ਤਾਂ ਉਨ੍ਹਾਂ ਨੂੰ ਬੈਚੇਨੀ ਹੋਣ ਲੱਗ ਪੈਂਦੀ ਹੈ ਜਿਵੇਂ ਕਿ, ਨਵੀਂ ਨੌਕਰੀ ਦੀ ਸ਼ੁਰੂਆਤ ਵੇਲੇ, ਵਿਆਹ ਕਰਾਉਣ, ਬੱਚਾ ਪੈਦਾ ਕਰਨ ਅਤੇ ਕਿਸੇ ਨਾਲ ਰਿਸ਼ਤਾ ਖ਼ਤਮ ਹੋ ਜਾਣ ਵੇਲੇ ਆਦਿ ਸਥਿਤੀਆਂ ਵਿਚ|

 • ਕਈ ਦਵਾਈਆਂ ਵੀ ਬੈਚੈਨੀ ਹੋਣ ਦਾ ਮੁੱਖ ਕਾਰਣ ਹੁੰਦੀਆਂ ਹਨ| ਇਸ ਵਿਚ ਦਮੇ ਦੀ ਬਿਮਾਰੀ ਲਈ ਪ੍ਰਯੋਗ ਕੀਤੇ ਜਾਣ ਵਾਲਾ ਇਨਹੇਲਰ,ਥਾਇਰਾਇਡ ਦੀ ਦਵਾਈ ਅਤੇ ਡਾਇਟ ਪਿਲਸ ਸ਼ਾਮਿਲ ਹਨ|

 • ਕੈਫ਼ੀਨ, ਸ਼ਰਾਬ ਅਤੇ ਤੰਬਾਕੂ ਉਤਪਾਦ ਵੀ ਬੈਚੇਨੀ ਦੇ ਵਿਕਾਰ ਦੇ ਕਾਰਣ ਹੁੰਦੇ ਹਨ|

 

ਹਵਾਲੇwww.nhs.uk

 

ਇਸ ਦੇ ਚਿੰਨ੍ਹ ਅਤੇ ਲੱਛਣ ਦੁਆਰਾ ਹੀ ਇਸ ਦੇ ਨਿਦਾਨ ਦਾ ਪਤਾ ਕੀਤਾ ਜਾ ਸਕਦਾ ਹੈ| ਮਨੋਰੋਗ ਮੁੱਲਾਂਕਣ ਰੋਗ ਦੇ ਨਿਦਾਨ ਵਿਚ ਮਦਦ ਕਰਦਾ ਹੈ|

 

 

ਬੈਚੇਨੀ ਦਾ ਮਨੋਰੋਗ ਥੈਰੇਪੀ ਜਾਂ ਇਨ੍ਹਾਂ ਦੋਹਾਂ ਰਾਹੀਂ ਇਲਾਜ ਕੀਤਾ ਜਾ ਸਕਦਾ ਹੈ:

ਮਨੋਰੋਗ ਥੈਰੇਪੀ: ਬੈਚੇਨੀ ਦਾ ਇਲਾਜ ਕਰਨ ਵਾਲੀ ਇਸ ਪ੍ਰਕਾਰ ਦੀ ਥੈਰੇਪੀ ਨੂੰ ਬੁਧੀਆਤਮਕ ਵਿਹਾਰਕ ਥੈਰੇਪੀ ਕਿਹਾ ਜਾਂਦਾ ਹੈ| ਇਹ ਵਿਅਕਤੀ ਨੂੰ ਵਿਭਿੰਨ ਪ੍ਰਕਾਰ ਨਾਲ ਸੋਚਣ ਅਤੇ ਕਿਸੇ ਪ੍ਰਤੀਕਿਰਿਆ ਪ੍ਰਤੀ ਜਿਸ ਨਾਲ ਉਹ ਘੱਟ ਚਿੰਤਾ ਮਹਿਸੂਸ ਕਰੇ ਵਿਚ ਉਸ ਦੀ ਮਦਦ ਕਰਦਾ ਹੈ|

ਦਵਾਈਆਂ: ਕਈ ਵਾਰੀ ਡਾਕਟਰ ਬੈਚੇਨੀ ਦੇ ਇਲਾਜ ਲਈ ਦਵਾਈਆਂ ਨਿਰਦੇਸ਼ਿਤ ਕਰਦਾ ਹੈ| ਦੋ ਪ੍ਰਕਾਰ ਦੀਆਂ ਦਵਾਈਆਂ ਜਿਵੇਂ ਕਿ ਏਨਟੀ-ਏਨਜ਼ਾਇਟੀ ਦਵਾਈਆਂ ਅਤੇ ਏਨਟੀ-ਡਿਪਰੈੱਸਨਤ ਦਿੱਤੀਆਂ ਜਾਂਦੀਆਂ ਹਨ| ਕਈ ਪ੍ਰਕਾਰ ਦੀਆਂ ਏਨਟੀ-ਏਨਜ਼ਾਇਟੀ ਦਵਾਈਆਂ ਬਹੁਤ ਹੀ ਤਾਕਤਵਰ ਹੁੰਦੀਆਂ ਹਨ| ਕਈ ਸਹੀ ਤਰੀਕੇ ਨਾਲ ਕੰਮ ਕਰਦੀਆਂ ਹਨ ਪਰ ਆਮ ਤੌਰ ’ਤੇ  ਇਨ੍ਹਾਂ ਦਾ ਸੇਵਨ ਲੰਮੇ ਸਮੇਂ ਤੱਕ ਨਹੀਂ ਕਰਨਾ ਚਾਹੀਦਾ ਹੈ|

ਏਨਟੀ-ਡਿਪਰੈੱਸਨਤ: ਇਸ ਦਾ ਪ੍ਰਯੋਗ ਡਿਪਰੈਸ਼ਨ ਲਈ ਕੀਤਾ ਜਾਂਦਾ ਹੈ ਪਰ ਇਸ ਬੈਚੇਨੀ ਲਈ ਬਹੁਤ ਮਦਦਗਾਰ ਹਨ| ਇਸ ਦਾ ਅਸਰ ਹੋਣ ਵਿਚ ਕਈ ਹਫ਼ਤੇ ਲੱਗ ਜਾਂਦੇ ਹਨ| ਇਸ ਦਵਾਈ ਦੇ ਕਈ ਨੁਕਸਾਨ ਵੀ ਹਨ ਜਿਵੇਂ ਕੀ ਸਿਰ ਪੀੜ, ਮਤਲੀ ਅਤੇ ਨੀਂਦ ਨਾ ਆਉਣਾ ਆਦਿ ਹਨ| ਇਹ ਜਾਨਣਾ ਬਹੁਤ ਹੀ ਜਰੂਰੀ ਹੈ ਕਿ ਇਹ ਏਨਟੀ-ਡਿਪਰੈੱਸਨਤ ਕਈ ਲੋਕਾਂ ਲਈ ਸੁਰੱਖਿਅਤ ਅਤੇ ਪ੍ਰਭਾਵੀ ਹੋ ਸਕਦਾ ਹੈ ਪਰ ਇਸ ਦੇ ਬਾਵਜੂਦ ਇਹ ਬੱਚਿਆਂ, ਕਿਸ਼ੋਰਾਂ, ਅਤੇ ਨੌਜਵਾਨਾਂ ਲਈ ਖ਼ਤਰਨਾਕ  ਹੁੰਦੀ ਹੈ| ਇਸ ਲਈ ਇਸ ਨੂੰ ਡਾਕਟਰ ਦੀ ਸਲਾਹ ਤੋਂ ਬਗੈਰ ਹੀ ਲੈਣਾ ਚਾਹੀਦਾ ਹੈ|

ਹਵਾਲੇ

www.nimh.nih.gov
www.nhs.uk

ਅਜੋਕੇ ਜੀਵਨ ਵਿਚ ਹਰ ਵਿਅਕਤੀ ਪਰੇਸ਼ਾਨ ਹੈ| ਇਸ ਲਈ ਆਪਣੇ ਆਪ ਨੂੰ ਤਨਾਉ ਮੁਕਤ ਕਰਨ ਲਈ ਯੋਗਾ, ਧਿਆਨ, ਖੇਡਾਂ ਅਤੇ ਸੰਗੀਤ ਨੂੰ ਆਪਣੇ ਜੀਵਨ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ| ਇਸ ਦੇ ਨਾਲ ਹੀ ਖਾਲੀ ਸਮੇਂ ਵਿਚ ਆਪਣੇ ਆਪ ਵਿਚ ਕਿਸੇ ਆਦਤ ਨੂੰ ਵਿਕਸਿਤ ਕਰਨਾ ਚਾਹੀਦਾ ਹੈ| 

 • PUBLISHED DATE : Nov 23, 2015
 • PUBLISHED BY : Zahid
 • CREATED / VALIDATED BY : Dr. Manisha Batra
 • LAST UPDATED ON : Nov 23, 2015

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.