ਲੁਕੇਮੀਆ

ਲੁਕੇਮੀਆ ਚਿੱਟੇ ਖ਼ੂਨ ਦੇ ਸੈੱਲਾਂ ਦੇ ਕੈਂਸਰ ਦਾ ਗਰੁੱਪ ਹੈ| ਚਿੱਟੇ ਸੈੱਲਾਂ ਦੀ ਪੈਦਾਵਾਰ ਬੋਨ ਮੈਰੋ (ਹੱਡੀਆਂ ਵਿੱਚ ਇੱਕ ਖੋਖਲੀ ਥਾਂ), ਵਿਚ ਵੱਧ ਜਾਂਦੀ ਹੈ, ਜਿੱਥੇ ਖ਼ੂਨ ਦੇ ਛੋਟੇ-ਛੋਟੇ ਕਣਾਂ ਦਾ ਨਿਰਮਾਣ ਹੁੰਦਾ ਹੈ| ਅਸਾਧਾਰਣ ਸਫ਼ੈਦ ਸੈੱਲਾਂ ਦੀ ਵਧਦੀ ਹੋਈ ਗਿਣਤੀ ਪਜੰਨਾ ਹੁੰਦੀ ਹੈ, ਜਿਸ ਨੂੰ “ਬਲਾਸਟ” ਕਿਹਾ ਜਾਂਦਾ ਹੈ|

ਲੁਕੇਮੀਆ ਦੇ ਦੋ ਰੂਪ ਹੁੰਦੇ ਹਨ:

ਤੀਬਰ ਲੁਕੇਮੀਆ ਨੂੰ ਪਜੰਨਾ ਖ਼ੂਨ ਦੇ ਸੈੱਲਾਂ ਦੀ ਗਿਣਤੀ ਵਿਚਲੇ ਤੇਜ਼ ਵਾਧੇ ਦੁਆਰਾ ਪਛਾਣਿਆ ਜਾਂਦਾ ਹੈ| ਪਜੰਨਾ ਖ਼ੂਨ ਸੈਲਸ ਕਾਰਣ ਪੈਦਾ ਹੋਇਆ ਕੰਜਕਸ਼ਨ ਬੋਨਮੈਰੋ ਨੂੰ ਤੰਦਰੁਸਤ ਖ਼ੂਨ ਦੇ ਸੈੱਲ ਬਣਾਉਣ ਵਿਚ ਅਸਮਰੱਥ ਬਣਾਉਂਦਾ ਹੈ| ਸੈੱਲਾਂ ਵਿਚ ਤੇਜ਼ੀ ਨਾਲ ਵਿਕਾਸ ਅਤੇ ਸੰਚਤ ਕਾਰਣ, ਤੀਬਰ ਲੁਕੇਮੀਆ ਵਿਚ ਤੁਰੰਤ ਇਲਾਜ ਦੀ ਲੋੜ ਹੁੰਦੀ ਹੈ ਜੋ ਫਿਰ ਖ਼ੂਨ ਦੇ ਪ੍ਰਵਾਹ ਅਤੇ ਸਰੀਰ ਦੇ ਦੂਜੇ ਅੰਗਾਂ ਵਿੱਚ ਫੈਲ ਜਾਂਦਾ ਹੈ| ਬੱਚਿਆਂ ਵਿੱਚ ਲੁਕੇਮੀਆ ਦਾ ਸਭ ਤੋਂ ਆਮ ਰੂਪ ਲੇਸਮੀਆ ਦਾ ਤੀਬਰ ਰੂਪ ਹੀ ਹੁੰਦਾ ਹੈ|

ਕਰੋਨਿਕ ਲੁਕੇਮੀਆ ਦੀ ਪਛਾਣ ਪ੍ਰੋੜ੍ਹ ਪਰ ਅਸਧਾਰਣ ਚਿੱਟੇ ਖ਼ੂਨ ਸੈੱਲਾਂ ਵਿਚ ਮੁਕਾਬਲਤਨ ਤੇਜ਼ ਬਦਲਾਉ ਤੋਂ ਕੀਤੀ ਜਾਂਦੀ ਹੈ| ਨਤੀਜੇ ਵਜੋਂ ਕਈ ਵਾਰ ਅਸਧਾਰਣ ਚਿੱਟੇ ਖ਼ੂਨ ਦੇ ਸੈੱਲ, ਜਿਸ ਵਿਚ ਕੋਸ਼ਿਕਾਵਾਂ ਆਮ ਨਾਲੋਂ ਜ਼ਿਆਦਾ ਤੇਜ਼ ਦਰਾਂ 'ਤੇ ਪੈਦਾ ਹੁੰਦੀਆਂ ਹਨ ਵਿਚ ਮਹੀਨੇ ਜਾਂ ਸਾਲ ਲੱਗ ਸਕਦੇ ਹਨ|

ਤੀਬਰ/ਗੰਭੀਰ ਲੇਕੇਮੀਆ ਦਾ ਤੁਰੰਤ ਇਲਾਜ ਕੀਤਾ ਜਾਣਾ ਚਾਹੀਦਾ ਹੈ, ਜਦੋਂ ਕਿ ਥੈਰੇਪੀ ਦੀ ਅਸਰਦਾਰਤਾ ਨੂੰ ਵੱਧ ਯਕੀਨੀ ਬਣਾਉਣ ਲਈ ਕਰੋਨਿਕ ਲੁਕੇਮੀਆ ਦਾ ਇਲਾਜ਼ ਕਰਨ ਤੋਂ ਪਹਿਲਾਂ ਉਸ ਦੀ ਨਿਗਰਾਨੀ ਕਰਨੀ ਚਾਹੀਦੀ ਹੈ| ਜ਼ਿਆਦਾਤਰ ਕਰੋਨਿਕ ਲੁਕੇਮੀਆ ਬਜ਼ੁਰਗ ਅਵਸਥਾ ਵਿਚ ਵਾਪਰਦਾ ਹੈ, ਪਰ ਇਸ ਦੇ ਬਾਵਜੂਦ ਸਿਧਾਂਤਕ ਤੌਰ ’ਤੇ ਇਹ ਕਿਸੇ ਵੀ ਉਮਰ ਗਰੁੱਪ ਵਿੱਚ ਹੋ ਸਕਦਾ ਹੈ| ਲੁਕੇਮੀਆ ਇਲਾਜਯੋਗ ਬਿਮਾਰੀ ਹੈ ਜਿਸ ਦਾ ਇਲਾਜ ਸੰਭਵ ਹੈ, ਇਲਾਜ ਦੀ ਪ੍ਰਕਿਰਿਆ ਵਿਚ ਜ਼ਿਆਦਾਤਰ ਕੀਮੋਥੈਰੇਪੀ, ਮੈਡੀਕਲ ਰੇਡੀਏਸ਼ਨ ਥੈਰਪੀ ਜਾਂ ਹਾਰਮੋਨਲ ਇਲਾਜ ਸ਼ਾਮਲ ਹੁੰਦੇ ਹਨ|

ਹਵਾਲੇwww.nhs.uk

www.cancer.gov
www.nlm.nih.org
www.cancerresarchuk.org
www.youtube.com

ਤੀਬਰ ਲੁਕੇਮੀਆ ਦੇ ਲੱਛਣਾਂ ਵਿੱਚ ਸ਼ਾਮਲ ਹਨ:
 • ਪੀਲੀ ਚਮੜੀ

 • ਥਕਾਵਟ

 • ਅਸਧਾਰਨ ਅਤੇ ਅਕਸਰ ਖ਼ੂਨ ਨਿਕਲਣਾ, ਜਿਵੇਂ ਕਿ ਮਸੂੜਿਆਂ ਜਾਂ ਨੱਕ ਵਿਚੋਂ ਖ਼ੂਨ ਵਹਿਣਾ

 • ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਲਗਾਤਾਰ ਇਨਫ਼ੈਕਸ਼ਨ ਹੋਣਾ

 • 38C (100.4 ਫ) ਜਾਂ ਉਸ ਤੋਂ ਵੱਧ ਤਾਪਮਾਨ (ਬੁਖ਼ਾਰ)

 • ਬਹੁਤ ਜ਼ਿਆਦਾ ਪਸੀਨਾ ਆਉਣਾ

 • ਹੱਡੀ ਅਤੇ ਜੋੜਾਂ ਵਿੱਚ ਦਰਦ

 • ਵਜਨ ਘੱਟਨਾ

 

ਕਰੋਨਿਕ ਲੁਕੇਮੀਆ ਦੇ ਲੱਛਣਾਂ ਵਿੱਚ ਸ਼ਾਮਲ ਹਨ:
 • ਸੰਕ੍ਰਮਣ (ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਹੋਣਾ)

 • ਥਕਾਵਟ

 • ਸਾਹ ਨਾ ਲੈ ਪਾਉਣਾ

 • ਕਮਜ਼ੋਰੀ

 • ਰਾਤ ਸਮੇਂ ਪਸੀਨਾ

 • ਅਸਾਧਾਰਣ ਖ਼ੂਨ ਵਹਿਣਾ ਅਤੇ ਸੱਟ ਲੱਗਣਾ

 • ਸ੍ਪਲੀਨ ਅਤੇ ਲਿੰਫ਼ ਨੋਡਸ (ਗਲੈਂਡਸ) ਵਿਚ ਸੋਜਸ

 

ਹਵਾਲਾ: www.nhs.uk

ਗੰਭੀਰ ਲੁਕੇਮੀਆ ਸਫ਼ੈਦ ਖ਼ੂਨ ਸੈੱਲ ਨੂੰ ਬਣਾਉਣ ਲਈ ਜ਼ਿੰਮੇਵਾਰ ਸਟੈਮ ਸੈੱਲਾਂ ਵਿੱਚ ਪਾਏ ਜਾਣ ਵਾਲੇ ਡੀ.ਐਨ.ਏ ਵਿਚਲੀ ਸੰਰਚਨਾਮਕ ਤਬਦੀਲੀ ਕਰਕੇ ਹੀ ਸ਼ੁਰੂ ਹੁੰਦਾ ਹੈ| ਇਸ ਨੂੰ ‘ਜੈਨੇਟਿਕ ਪਰਿਵਰਤਨ’ ਵਜੋਂ ਵੀ ਜਾਣਿਆ ਜਾਂਦਾ ਹੈ|

ਕੋਰਨਿਕ ਲੁਕੇਮੀਆ ਪ੍ਰਪਾਤ ਹੋਈ ਜੈਨੇਟਿਕ ਬੀਮਾਰੀ ਹੈ| ਆਮ ਬਲੱਡ ਸੈੱਲਜ਼ ਆਪਣੇ ਜੀਨਾਂ ਵਿਚ ਤਬਦੀਲੀ ਲਿਆਉਂਦੇ ਹਨ ਜੋ ਉਹਨਾਂ ਨੂੰ ਹੋਰ ਵਧਣ ਦੇਂਦੇ ਹਨ|

 

 

ਹਵਾਲੇwww.nhs.uk
www.nlm.nih.gov

 

ਮਾਈਕਰੋਸਕੋਪਿਕ ਪ੍ਰੀਖਿਆ: ਇਸ ਸਥਿਤੀ ਵਿਚ ਖ਼ੂਨ ਦੀ ਗਿਣਤੀ ਵਿਚ ਅਸਧਾਰਨ ਤੌਰ’ਤੇ ਬਹੁਤ ਜ਼ਿਆਦਾ ਮਾਤਰਾ ਵਿੱਚ ਲਿਮਫੋਸਾਈਟਸ (ਚਿੱਟੇ ਖ਼ੂਨ ਦੀ  ਦੇ ਸੈੱਲ ਦੀ ਇਕ ਕਿਸਮ) ਪਾਇਆ ਜਾਂਦਾ ਹੈ|

ਬੋਨਮੈਰੋ ਬਾਇਓਪਸੀ: ਤੀਬਰ ਲੁਕੇਮੀਆ ਦੀ ਪੁਸ਼ਟੀ ਕਰਨ ਲਈ, ਮਾਈਮਰੋਸਕੋਪ ਦੇ ਹੇਠਾਂ ਜਾਂਚ ਕਰਨ ਲਈ ਹੈਮੇਟੌਲੋਜਿਸਟ ਬੋਨਮੈਰੋ ਦਾ ਛੋਟਾ ਜਿਹਾ ਨਮੂਨਾ ਲੈਂਦੇ ਹਨ| ਇਸ ਪ੍ਰਕਿਰਿਆ ਨੂੰ ‘ਬੋਨਮੈਰੋ ਦੀ ਬਾਇਓਪਸੀ’ ਦੇ ਤੌਰ ’ਤੇ ਜਾਣਿਆ ਜਾਂਦਾ ਹੈ|

ਸੀਟੋਜੈਨਿਕ ਟੈਸਟਿੰਗ: ਸੀਟੋਜੈਨਟਿਕ ਟੈਸਟਿੰਗ ਵਿਚ ਕੈਂਸਰ ਸੈੱਲਾਂ ਦੀ ਜੈਨੇਟਿਕ ਮੇਕ-ਅਪ ਸ਼ਨਾਖਤ ਕਰਨਾ ਸ਼ਾਮਲ ਹੁੰਦਾ ਹੈ|

ਸੀ.ਟੀ ਸਕੈਨ: ਅਗਰ ਮਰੀਜ ਨੂੰ ਤੀਬਰ ਲੁਕੇਮੀਆ ਹੋਵੇ ਤਾਂ ਇੱਕ ਕੰਪਿਊਟਰਾਈਜ਼ਡ ਟੋਮੋਗ੍ਰਾਫੀ ਸਕੈਨ (ਸੀ.ਟੀ ਸਕੈਨ) ਨੂੰ ਹੋਰ ਅੰਗਾਂ ਦੀ ਜਾਂਚ ਕਰਨ ਲਈ ਵਰਤਿਆ ਜਾ ਸਕਦਾ ਹੈ ਜਿਵੇਂ ਕਿ; ਦਿਲ ਅਤੇ ਫੇਫੜੇ

ਲੰਬਰ ਪੰਕਚਰ: ਜੇਕਰ ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਤੀਬਰ ਲੁਕੇਮੀਆ ਕਾਰਣ ਖ਼ਤਰਾ ਨਰਵਸ ਸਿਸਟਮ ਤੱਕ ਵਿੱਚ ਫੈਲ ਚੁੱਕਾ ਹੈ, ਤਾਂ ਲੰਬਰ ਪੰਕਚਰ ਕੀਤਾ ਜਾ ਸਕਦਾ ਹੈ|

ਇਹ ਸਿਰਫ਼ ਸੰਕੇਤਕ ਜਾਣਕਾਰੀ ਹੈ, ਹੋਰ ਨਿਦਾਨ ਅਤੇ ਇਲਾਜ ਲਈ ਕਿਰਪਾ ਕਰਕੇ ਆਪਣੇ ਡਾਕਟਰ ਨਾਲ ਗੱਲਬਾਤ ਕਰੋ|

ਹਵਾਲਾwww.nhs.uk

ਤੀਬਰ ਲੇਸਫ਼ੋਬਲਾਸਟਿਕ ਲੁਕੇਮੀਆ ਦਾ ਇਲਾਜ ਹੇਠ ਦਿੱਤੇ ਪੜਾਆਵਾਂ ਵਿੱਚ ਕੀਤਾ ਜਾਂਦਾ ਹੈ:

 • ਇੰਡਕਸ਼ਨ - ਇਲਾਜ ਦੇ ਸ਼ੁਰੂਆਤੀ ਪੜਾਅ ਦਾ ਟੀਚਾ ਲੁਕੇਮੀਆ ਦੇ ਸੈੱਲਾਂ ਨੂੰ ਬੋਨਮੈਰੋ ਵਿਚ ਹੀ ਮਾਰਨਾ, ਖ਼ੂਨ ਨੂੰ ਸਹੀ ਕ੍ਰਮ ਵਿਚ ਬਹਾਲ ਕਰਨ ਅਤੇ ਹਰ ਲੱਛਣ ਨੂੰ ਹੱਲ ਕਰਨ ਨਾਲ ਸੰਬੰਧਿਤ ਹੁੰਦਾ ਹੈ|

 • ਇਕਸੁਰਤਾ - ਇਸ ਦਾ ਟੀਚਾ ਕਿਸੇ ਬਚੇ ਹੋਏ ਲੁਕੇਮੀਆ ਦੇ ਸੈੱਲਾਂ ਨੂੰ ਮਾਰਨਾ ਹੁੰਦਾ ਹੈ ਜੋ ਕਿ ਕੇਂਦਰੀ ਨਰਵਸ ਸਿਸਟਮ ਵਿਚ ਮੌਜੂਦ ਹੋ ਸਕਦੇ ਹਨ|

 • ਦੇਖਭਾਲ - ਅੰਤਿਮ ਪੜਾਅ ਵਿੱਚ ਲੁਕੇਮੀਆ ਨੂੰ ਵਾਪਸ ਆਉਣ ਤੋਂ ਰੋਕਣ ਲਈ ਕੀਮੋਥੈਰੇਪੀ ਦੀਆਂ ਗੋਲੀਆਂ ਦੀ ਨਿਯਮਿਤ ਖ਼ੁਰਾਕ ਲੈਣਾ ਸ਼ਾਮਲ ਹੁੰਦਾ ਹੈ|

ਗੰਭੀਰ ਲੁਕੇਮੀਆ ਦਾ ਇਲਾਜ ਕੀਤਾ ਜਾ ਸਕਦਾ ਹੈ:

ਕੀਮੋਥੈਰੇਪੀ:  ਗੰਭੀਰ ਮਾਮਲਿਆਂ ਇਹ ਬਹੁਤ ਹੀ ਪ੍ਰਭਾਵਸ਼ਾਲੀ ਹੁੰਦੀ ਹੈ

ਬੋਨ ਮੈਰੋ ਅਤੇ ਸਟੈਮ ਸੈੱਲ

ਟ੍ਰਾਂਸਪਲਾਂਟ: ਲੰਮੇਫੋਬਲਾਸਟਿਕ ਲੁਕੇਮੀਆ ਲਈ ਬੋਨ ਮੈਰੋ ਜਾਂ ਸਟੈਮ ਸੈੱਲ ਟ੍ਰਾਂਸਪਲਾਂਟ ਹੀ ਇੱਕ ਮਾਤਰ ਵਿਕਲਪ ਹੈ|

ਇਹ ਸਿਰਫ਼ ਸੰਕੇਤਕ ਜਾਣਕਾਰੀ ਹੈ, ਹੋਰ ਨਿਦਾਨ ਅਤੇ ਇਲਾਜ ਲਈ ਕਿਰਪਾ ਕਰਕੇ ਆਪਣੇ ਡਾਕਟਰ ਨਾਲ ਗੱਲਬਾਤ ਕਰੋ|

ਹਵਾਲੇwww.cancer.gov

www.nhs.uk

ਗੰਭੀਰ ਲੇਕੂਮੀਆ ਦੀ ਸਥਿਤੀ ਵਿਚ ਕਮਜ਼ੋਰ ਇਮਿਊਨ ਸਿਸਟਮ ਬਹੁਤ ਹੀ ਆਮ ਪੇਚੀਦਗੀ ਹੈ| ਤੀਬਰ ਲੁਕੇਮੀਆ ਵਿੱਚ, ਖ਼ੂਨ ਵਿੱਚਲੇ ਪਲੇਟਲੇਟਸ (ਥੱਠੜ ਬਣਾਉਣ ਵਾਲੇ ਸੈੱਲ) ਦੀ ਮਾਤਰਾ ਵਿਚ ਹੀ ਜ਼ਿਆਦਾ ਘੱਟ ਹੋ ਜਾਂਦੀ ਹੈ, ਜਿਸ ਕਾਰਨ ਵਿਅਕਤੀ ਦੇ ਸਰੀਰ ਵਿਚੋਂ ਕਿਸੇ ਵੀ ਸਮੇਂ ਖ਼ੂਨ ਵਹਿਣਾ ਸ਼ੁਰੂ ਹੋ ਸਕਦਾ ਹੈ| ਕਈ ਵਾਰ ਇਹ ਖ਼ੂਨ ਨਿਕਲਣਾ ਬਹੁਤ ਜ਼ਿਆਦਾ ਵੀ ਹੋ ਸਕਦਾ ਹੈ|

ਗੰਭੀਰ ਲਿੰਫੋਸੀਟਿਕ ਲੁਕੇਮੀਆ ਦੀਆਂ ਪੇਚੀਦਗੀਆਂ ਸ਼ਾਮਿਲ ਹਨ:

ਰਿਚਰਟਰ ਸਿੰਡਰੋਮ: ਰਿਚਟਰ ਸਿੰਡਰੋਮ ਵਿੱਚ ਜੋ ਲੱਛਣ ਸ਼ਾਮਲ ਹਨ ਉਹ ਹਨ

 • ਲਿੰਮਫ਼ ਨੋਡਸ ਵਿਚ ਅਚਾਨਕ ਸੋਜ਼ਸ਼

 • ਉੱਚ ਤਾਪਮਾਨ (ਬੁਖ਼ਾਰ) ਜੋ ਲਾਗ ਦੇ ਕਾਰਨ ਨਹੀਂ ਹੁੰਦਾ ਹੈ

 • ਰਾਤ ਨੂੰ ਪਸੀਨਾ ਆਉਣਾ

 • ਵਜਨ ਘੱਟਨਾ

 • ਪੇਟ ਦਰਦ

ਹਵਾਲਾwww.nhs.uk

 • PUBLISHED DATE : Aug 30, 2018
 • PUBLISHED BY : NHP Admin
 • CREATED / VALIDATED BY : Dr. Manisha Batra
 • LAST UPDATED ON : Aug 30, 2018

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.