ਸ਼ਰਾਬ ਦਾ ਸੇਵਨ ਅਤੇ ਸ਼ਰਾਬ

ਸ਼ਰਾਬ ਪੀਣਾ ਇਕ ਅਜਿਹੀ ਸਥਿਤੀ ਦੀ ਸਿਰਜਣਾ ਕਰਦਾ ਹੈ, ਜਦੋਂ ਕੋਈ ਵਿਅਕਤੀ ਆਪਣੀ ਸਰੀਰਕ ਅਤੇ ਮਨੋਵਿਗਿਆਨਕ ਸਿਹਤ ਨਾਲ ਸੰਬੰਧੀ ਸਮੱਸਿਆਵਾਂ ਦੇ ਬਾਵਜੂਦ ਸ਼ਰਾਬ ਦੀ ਲੱਤ ਨੂੰ ਕਾਇਮ ਰੱਖਦੇ ਹਨ ਅਤੇ ਨਿਰੰਤਰ ਰੂਪ ਵਿਚ ਸ਼ਰਾਬ ਦਾ ਸੇਵਨ ਕਰਦੇ ਰਹਿੰਦੇ ਹਨ| ਜਦੋਂ ਵਿਅਕਤੀ ਦੀ ਪੀਣ ਦੀ ਆਦਤ ਉਸ ਲਈ ਸਮੱਸਿਆ ਦਾ ਕਾਰਣ ਬਣ ਜਾਵੇ ਭਾਵੇਂ ਉਸ ਨੂੰ ਸਰੀਰਕ ਰੂਪ ਵਿਚ ਕੋਈ ਪਰੇਸ਼ਾਨੀ ਨਾ ਹੋਵੇਂ| ਇਸ ਸਾਰੀ ਸਥਿਤੀ ਦੀ ਸ਼ੁਰੂਆਤ ਸ਼ਰਾਬ ਦੀ ਦੁਰਵਰਤੋਂ ਕਾਰਣ ਹੀ ਵਾਪਰਦੀ ਹੈ|
ਇਹ ਸਮੱਸਿਆ ਕਈ ਪ੍ਰਕਾਰ ਦੀ ਜਿਵੇਂ ਕਿ ਸਰੀਰਕ, ਮਨੋਵਿਗਿਆਨਕ ਅਤੇ ਸਮਾਜਿਕ-ਆਰਥਕ ਸਥਿਤੀਆਂ ਦੀ ਅਗਵਾਈ ਕਰਦੀ ਹੈ ਜਿਸ ਦੇ ਨੁਕਸਾਨਦੇਹ ਪ੍ਰਭਾਵਾਂ ਜਿਵੇਂ ਕਿ ਜ਼ਹਿਰੀਲੀ ਸ਼ਰਾਬ, ਜਿਗਰ ਦਾ ਸੀਰੋਸਿਸ, ਕੰਮ ਕਰਨ ਦੀ ਅਯੋਗਤਾ ਅਤੇ ਸਮਾਜਕ ਤੌਰ ’ਤੇ ਵਿਨਾਸ਼ਕਾਰੀ ਵਰਤਾਓ (ਹਿੰਸਾ ਅਤੇ ਮਾਰਧਾੜ) ਆਦਿ ਹਨ| 
ਸ਼ਰਾਬ ਲਿੰਗ ਨਾਲ ਸੰਬੰਧਿਤ ਬਿਮਾਰੀ ਨਹੀਂ ਹੈ| 

 

ਹਵਾਲੇ: http://www.cdc.gov

http://www.nhs.uk

http://www.nlm.nih.gov

http://www.nlm.nih.gov

http://ebook.ijcpgroup.com

 

 

ਜਿਨ੍ਹਾਂ ਲੋਕਾ ਵਿਚ ਅਕਸਰ ਸ਼ਰਾਬ ਪੀਣ ਜਾਂ ਸ਼ਰਾਬ ਦੀ ਲੱਤ ਹੁੰਦੀ ਹੈ ਉਨ੍ਹਾਂ ਲੋਕਾਂ ਵਿਚ ਹੇਠ ਲਿਖਤ ਲੱਛਣ ਪਾਏ ਜਾਂਦੇ ਹਨ:

  • ਬੁਰੇ ਪ੍ਰਭਾਵਾਂ ਨੂੰ ਜਾਣਨ ਦੇ ਬਾਵਜੂਦ ਸ਼ਰਾਬ ਪੀਣਾ ਜਾਰੀ ਰੱਖਦੇ ਹਨ|
  • ਇੱਕਲੇ ਪੀਣਾ
  • ਜਦੋਂ ਕੋਈ ਪੀਣ ਬਾਰੇ ਪੁੱਛੇ ਤਾਂ ਵਿਰੋਧ ਜਿਹਾ ਜ਼ਾਹਿਰ ਕਰਨਾ
  • ਪੀਣ ਦੀ ਆਦਰ ਤੇ ਕ਼ਾਬੂ ਪਾਉਣ ਵਿਚ ਅਸਮਰੱਥ ਹੋਣਾ|
  • ਪੀਣ ਦੀ ਬਹਾਨੇ ਲਭਣਾ|
  • ਪੀਣ ਦੀ ਆਦਤ  ਕਾਰਣ ਕੰਮ ਸਥਾਨ ਜਾਂ ਸਕੂਲ ਦੀ ਕਾਰਗੁਜ਼ਾਰੀ ਵਿਚ ਕਮੀ ਆਉਣਾ|
  • ਸ਼ਰਾਬ ਦੀ ਆਦਤ ਕਾਰਣ ਗਤੀਵਿਧੀਆਂ ਵਿਚ ਭਾਗ ਨਾ ਲੈਣਾ|
  • ਦਿਨ ਕੱਟਣ ਲਈ ਸ਼ਰਾਬ ਦਾ ਸੇਵਨ ਕਰਨਾ ਜਰੂਰੀ ਹੋ ਜਾਂਦਾ ਹੈ|
  • ਅਗਰ ਕੋਈ ਸ਼ਰਾਬ ਪੀਣ ਤੋਂ ਮਨਾ ਕਰੇ ਤਾਂ ਉਸ ਨਾਲ ਹਿੰਸਾਤਮਕ ਵਿਹਾਰ ਕਰਨਾ|

ਇਸ ਤੋਂ ਇਲਾਵ, ਸ਼ਰਾਬ ਦੇ ਸੇਵਨ ਕਾਰਣ ਸਰੀਰਕ ਸਮੱਸਿਆਵਾਂ ਵੀ ਵਿਕਸਤ ਹੁੰਦੀਆਂ ਹਨ| ਸ਼ਰਾਬ ਪੀਣ ਵਾਲਾ ਵਿਅਕਤੀ ਕਮਜ਼ੋਰ ਯਾਦਦਾਸ਼ਤ ਦੀ ਸਮੱਸਿਆ ਤੋਂ ਪੀੜਿਤ ਹੋ ਜਾਂਦਾ ਹੈ ਜਿਸ ਨੂੰ ਬਲੈਕਾਉਟਸ ਕਿਹਾ ਜਾਂਦਾ ਹੈ| ਸ਼ਰਾਬੀ ਵਿਅਕਤੀ ਬਹੁਤ ਹੀ ਘੱਟ ਖਾਣਾ ਖਾਉਂਦੇ ਹਨ ਕਿਉਂ ਕਿ ਉਨ੍ਹਾਂ ਨੂੰ ਜਿਗਰ ਵਿਚ ਜਲਨ, ਪਾਚਨ ਤੰਤਰ ਵਿਚ ਜਲਨ, ਦਿਲ ਵਿਚ ਜਲਨ ਅਤੇ ਮਤਲੀ ਜਿਹਾ ਮਹਿਸੂਸ ਹੁੰਦਾ ਹੈ|

ਅਸਪਸ਼ਟ ਭਾਸ਼ਾ, ਸ਼ਰਬ ਦੀ ਦੁਰਗੰਧ” ਇਸ ਦੇ ਚੇਤਾਵਨੀ ਦੇ ਚਿੰਨ੍ਹ ਹਨ|

ਗੁੱਸਾ, ਚਿੜਚਿੜਾਪਨ ਅਤੇ ਬੇਚੈਨੀ "ਡਰਾਈ ਡਰੰਕ ਸਿੰਡਰੋਮ' ਦੀ ਵਿਸ਼ੇਸ਼ਤਾ ਹਨ|

ਹਵਾਲੇ: http://www.nlm.nih.gov

http://ebook.ijcpgroup.com

ਮੈਡੀਕਲ ਪੇਸ਼ਾਵਰ ਭੌਤਿਕ ਪ੍ਰੀਖਿਆ ਦੌਰਾਨ ਵਿਅਕਤੀ ਦੇ ਮੈਡੀਕਲ ਤੇ ਪਰਿਵਾਰਕ ਇਤਿਹਾਸ, ਜਿਸ ਵਿਚ ਸ਼ਰਾਬ ਦੀ ਵਰਤੋ ਵੀ ਸ਼ਾਮਲ ਹੈ ਆਦਿ ਬਾਰੇ ਸਵਾਲ ਪੁੱਛਦੇ ਹਨ| ਵਿਅਕਤੀ ਸ਼ਰਾਬ ਦਾ ਸੇਵਨ ਕਰਦਾ ਹੈ ਕਿ ਨਹੀਂ ਇਸ ਬਾਰੇ ਕੁਝ ਟੈਸਟ ਵੀ ਕੀਤੇ ਜਾਂਦੇ ਹਨ:
  • ਖ਼ੂਨ ਵਿਚ ਸ਼ਰਾਬ ਦਾ ਪੱਧਰ
  • ਮੁਕੰਮਲ ਰੂਪ ਵਿਚ ਖ਼ੂਨ ਦੀ ਗਿਣਤੀ ਕਰਨਾ 
  • ਜਿਗਰ ਫੰਕਸ਼ਨ ਟੈਸਟ
  • ਮੈਗਨੇਸ਼ਿਅਮ ਖ਼ੂਨ ਪਰੀਖਣ

ਹਵਾਲੇ: http://www.nlm.nih.gov

 

 

ਇਕ ਵਿਅਕਤੀ ਕਿੰਨੀ ਕੁ ਸ਼ਰਾਬ ਪੀਂਦਾ ਹੈ, ਇਹ ਗੱਲ ਹੀ ਉਸ ਦੇ ਇਲਾਜ਼ ਦਾ ਆਧਾਰ ਬਣਦੇ ਹਨ| ਇਲਾਜ ਦੇ ਵਿਭਿੰਨ ਵਿਕੱਲਪ ਹਨ:

ਡੀਟੋਕਸੀਫ਼ਿਕੇਸ਼ਨ: ਇਸ ਪ੍ਰਕਿਰਿਆ ਵਿਚ ਵਿਅਕਤੀ ਨੂੰ ਸੁਰੱਖਿਤ ਪੀਣ ਦੀ ਵਿਵਸਥਾ ਕਰਨ ਵਿਚ ਨਰਸ ਜਾਂ ਡਾਕਟਰ ਵੀ ਸ਼ਾਮਿਲ ਹਨ|ਸਮੇਂ ਅਤੇ ਦਵਾਈਆਂ ਨਾਲ ਹੌਲੀ-ਹੌਲੀ ਸ਼ਰਾਬ ਦੇ ਸੇਵਨ ਨੂੰ ਘੱਟ ਕਰਨ ਵਿਚ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਹੈ| ਇਸ ਨਾਲ ਇਸ ਦੇ ਲੱਛਣ ਘੱਟ ਹੋ ਜਾਂਦੇ ਹਨ|

ਸਲਾਹ-ਮਸ਼ਵਰੇ ਰਾਹੀਂ: ਇਸ ਪ੍ਰਕਿਰਿਆ ਵਿਚ ਸਵੈ-ਮਦਦ ਅਤੇ ਗੱਲਬਾਤ ਵਾਲੀ ਥੈਰੇਪੀ ਸ਼ਾਮਿਲ ਹੈ ਜਿਵੇਂ ਕਿ ਗਿਆਨਾਤਮਕ ਵਿਵਹਾਰ ਥੈਰੇਪੀ (ਸੀ ਬੀ.ਟੀ)|

ਦਵਾਈਆਂ: ਕਿਸੀ ਵਿਅਕਤੀ ਨੂੰ ਪੀਣ ਤੋਂ ਰੋਕਣ ਲਈ ਦੋ ਪ੍ਰਕਾਰ ਦੀਆਂ ਦਵਾਈਆਂ ਦੀ ਸੁਵਿਧਾ ਉਪਲਬਧ ਹੈ| ਪਹਿਲੀ ਲੱਛਣਾਂ ਦੇ ਵਾਪਸੀ  ਨੂੰ ਘੱਟ ਕਰਨ ਵਿਚ ਮਦਦ ਕਰਦੀ ਹੈ ਅਤੇ ਆਮ ਤੌਰ ਵਿਚ ਘੱਟ-ਘੱਟ ਅਵਧੀ ਵਿਚ ਖ਼ੁਰਾਕ ਦਿੱਤੀ ਜਾਂਦੀ ਹੈ|

ਇਸ ਵਿਚ ਪ੍ਰਯੋਗ ਕੀਤੀ ਜਾਣ ਵਾਲੀ ਸਭ ਤੋਂ ਆਮ ਦਵਾਈ  ਜਿਸ ਨੂੰ ‘ਕਲੋਡਾਈਜਪਆਕਸਾਈਡ’ (ਲਿਬਰੀਅਮ) chlodiazapoxide (Librium) ਕਿਹਾ ਜਾਂਦਾ ਹੈ| ਇਕ ਹੋਰ ਦਵਾਈ ਬਾਰ ਕਿਹਾ ਜਾਂਦਾ ਹੈ ਜੋ ਕਿ ਪੀਣ ਲਈ ਕਹੀ ਜਾਂਦੀ ਹੈ| ਇਸ ਲਈ ਸਭ ਤੋਂ ਜ਼ਿਆਦਾ ਪ੍ਰਯੋਗ ਕੀਤੀ ਜਾਣ ਵਾਲੀ ਦਵਾਈ ਅਕੇਮਪ੍ਰੋਸੇਟ (Acamprosate) ਅਤੇ ਨੈਲੇਟ੍ਰੀਜ਼ੋਨ (Naltrexone) ਹਨ| ਇਸ ਦਵਾਈਆਂ ਆਮ ਤੌਰ' ਤੇ ਨਿਸ਼ਚਿਤ ਮਾਤਰਾ ਵਿਚ 6-12 ਮਹੀਨਿਆਂ ਤੱਕ ਦਿੱਤੀਆਂ ਜਾਂਦੀਆਂ ਹਨ|

ਹਵਾਲੇ: http://www.nhs.uk

 

 

 

 

 

 

 

 

  • PUBLISHED DATE : Nov 20, 2015
  • PUBLISHED BY : Zahid
  • CREATED / VALIDATED BY : Dr. Manisha Batra
  • LAST UPDATED ON : Nov 20, 2015

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.