ਅਨੀਮੀਆ

ਅਨੀਮੀਆ ਖ਼ੂਨ ਦੇ ਲਾਲ ਸੈੱਲ ਜਾਂ ਹੀਮੋਗਲੋਬਿਨ ਦੀ ਮਾਤਰਾ ਦਾ ਸਾਧਾਰਣ ਤੋਂ ਘੱਟ ਹੋਣ ਦੀ ਸਥਿਤੀ ਨੂੰ ਕਿਹਾ ਜਾਂਦਾ ਹੈ| 
ਆਮ ਤੌਰ ‘ਤੇ ਇਸ ਦੇ ਨਤੀਜੇ ਵੱਖ-ਵੱਖ ਹੁੰਦੇ ਹਨ ਪਰ ਸਾਧਾਰਣ ਰੂਪ ਵਿਚ:
 • ਪੁਰਸ਼ਾਂ ਵਿਚ : 13.8 ਤੋਂ 17.2 ਗ੍ਰਾਮ/ਡੀ.ਐਲ
 • ਔਰਤਾਂ ਵਿਚ : 12.1 ਤੋਂ 15.1 ਗ੍ਰਾਮ/ਡੀ.ਐਲ
 • (ਨੋਟ: ਗ੍ਰਾਮ/ਡੀ.ਐਲ = ਗ੍ਰਾਮ ਪ੍ਰਤੀ ਡੇਸੀਲੀਟਰ)
ਅਨੀਮੀਆ ਦੇ ਤਿੰਨ ਮੁੱਖ ਕਾਰਨ ਹਨ : ਖ਼ੂਨ ਦੀ ਕਮੀ, ਖ਼ੂਨ ਦੇ ਲਾਲ ਸੈੱਲ ਦੇ ਉਤਪਾਦਨ ਦੀ ਘਾਟ ਅਤੇ ਖ਼ੂਨ ਦੇ ਲਾਲ ਸੈੱਲ ਨਸ਼ਟ ਦੀ ਉੱਚੀ ਦਰ| ਅਨੀਮੀਆ ਦਾ ਅਗਵਾਈ ਕਰਨ ਵਿਚ ਇਹ ਸਥਿਤੀਆਂ ਸ਼ਾਮਿਲ ਹਨ:
 • ਬਹੁਤ ਜ਼ਿਆਦਾ ਮਾਤਰਾ ਵਿਚ ਮਾਹਵਾਰੀ ਹੋਣਾ
 • ਗਰਭਾਵਸਥਾ
 • ਅੱਲਸਰ
 • ਕੋਲਨ ਪੌਲਿਪ ਜਾਂ ਕੋਲਨ ਦਾ ਕੈਂਸਰ
 • ਵਿਰਸੇ ਵਿਚ ਮਿਲੇ ਵਿਕਾਰ
 • ਅਜਿਹੀ ਖ਼ੁਰਾਕ ਜਿਸ ਵਿਚ ਭਰਪੂਰ ਮਾਤਰਾ ਵਿਚ ਆਇਰਨ, ਫ਼ੋਲਿਕ ਐਸਿਡ  ਜਾਂ ਵਿਟਾਮਿਨ ਬੀ-12 ਨਾ ਹੋਵੇ|
 • ਖ਼ੂਨ ਦੇ ਵਿਕਾਰ ਜਿਵੇਂ ਕਿ ਸਿਕਲ ਸੈੱਲ ਅਨੀਮੀਆ ਅਤੇ ਥੈਲੇਸੀਮਿਆ ਜਾਂ ਕੈਂਸਰ
 • ਏ-ਪਲਾਸਟਿਕ ਅਨੀਮੀਆ ਵਿਰਸੇ ਵਿਚ ਪ੍ਰਪਾਤ ਸਥਿਤੀ ਜਾਂ ਅਚਾਨਕ ਹੋਣ ਵਾਲਾ ਰੋਗ

ਅਨੀਮੀਆ ਕਾਰਣ ਤੁਹਾਨੂੰ  ਥਕਾਵਟ,  ਠੰਡ, ਚੱਕਰ ਅਤੇ ਚਿੜਚਿੜਾ ਜਿਹਾ ਮਹਿਸੂਸ ਹੋ ਸਕਦਾ ਹੈ| ਘੱਟ ਸਾਹ ਆਉਣਾ ਜਾਂ ਸਿਰ ਦਰਦ ਵੀ ਹੋ ਸਕਦੀ ਹੈ|

ਹਵਾਲੇ:

www.nhs.uk

www.nhlbi.nih.gov

www.cdc.gov

www.who.int

 

 

ਅਨੀਮੀਆ ਹੋਣ ਦੇ ਮੁੱਖ ਕਾਰਣ ਹਨ:

 1.  ਖ਼ੂਨ ਦੀ ਕਮੀ
 2.  ਖ਼ੂਨ ਦੇ ਲਾਲ ਸੈੱਲ ਦੇ ਉਤਪਾਦਨ ਦੀ ਘਾਟ
 3.  ਖ਼ੂਨ ਦੇ ਲਾਲ ਸੈੱਲ ਦੇ ਨਸ਼ਟ ਹੋਣ ਦੀ ਉੱਚੀ ਦਰ

1.   ਖ਼ੂਨ ਦੀ ਕਮੀ: ਖ਼ੂਨ ਦੀ ਕਮੀ ਅਨੀਮੀਆ ਹੋਣ ਦਾ ਸਭ ਤੋਂ ਆਮ ਕਾਰਣ ਹੈ| ਖ਼ੂਨ ਦੀ ਕਮੀ ਘੱਟ ਸਮੇਂ ਲਈ ਹੋ ਸਕਦੀ ਜਾਂ ਫਿਰ ਇਸ ਦੀ ਮਿਆਦ ਸਮੇਂ ਤੱਕ ਵੀ ਹੋ ਸਕਦੀ ਹੈ ਪਰ ਇਹ ਵੀ ਇਸ ਉਸ ਦੀ ਸਥਿਤੀ ’ਤੇ ਨਿਰਭਰ ਕਰਦਾ ਹੈ| ਪਾਚਨ ਜਾਂ ਪਿਸ਼ਾਬ ਦੀ ਨਾਲੀ ਵਿਚੋਂ ਖ਼ੂਨ ਨਿਕਲਣ ਕਾਰਣ ਖ਼ੂਨ ਦੀ ਕਮੀ ਹੋ ਸਕਦੀ ਹੈ| ਸਰਜਰੀ, ਸੱਟ ਜਾਂ ਕੈਂਸਰ ਕਾਰਣ ਵੀ ਖ਼ੂਨ ਦੀ ਕਮੀ ਹੋ ਸਕਦੀ ਹੈ| ਇਸ ਤੋਂ ਇਲਾਵਾ ਮਾਹਵਾਰੀ ਦੇ ਕਾਰਣ ਵੀ ਖ਼ੂਨ ਦੀ ਭਾਰੀ ਕਮੀ ਹੋ ਸਕਦੀ ਹੈ| ਜੇਕਰ ਸਰੀਰ ਵਿਚ ਖ਼ੂਨ ਦੀ ਕਮੀ ਹੁੰਦੀ ਹੈ ਤਾਂ ਉਸ ਕਾਰਣ ਸਰੀਰ ਵਿਚ ਖ਼ੂਨ ਦੇ ਲਾਲ ਸੈੱਲ ਦੀ ਕਮੀ ਵੀ ਹੋ ਜਾਂਦੀ ਹੈ, ਜਿਸ ਕਾਰਣ ਅਨੀਮੀਆ ਹੁੰਦਾ ਹੈ|

2.    ਖ਼ੂਨ ਦੇ ਲਾਲ ਸੈੱਲ ਦੇ ਉਤਪਾਦਨ ਦੀ ਘਾਟ : ਇਹ  "ਪ੍ਰਪਾਤ" ਜਾਂ "ਵਿਰਸੇ" ਕਾਰਣ ਹੋ ਸਕਦਾ ਹੈ| ["ਪ੍ਰਪਾਤ" ਇਸ ਦਾ ਅਰਥ ਹੈ ਕਿ ਇਹ ਕਿਸੇ ਨੂੰ ਇਹ ਬਿਮਾਰੀ ਜਨਮ ਤੋਂ ਨਹੀਂ ਹੁੰਦੀ ਬਲਕਿ ਬਾਅਦ ਦੇ ਪੜਾਅ ਵਿਚ ਇਸ ਦਾ ਵਿਕਾਸ ਹੋ ਜਾਂਦਾ ਹੈ| "ਵਿਰਸੇ" ਦਾ ਅਰਥ ਮਾਪਿਆਂ ਤੋਂ ਪ੍ਰਪਾਤ ਹਾਲਤ ਜਾਂ ਸਥਿਤੀਆਂ ਹਨ]

ਪ੍ਰਪਾਤ ਸਥਿਤੀਆਂ ਅਤੇ ਕਾਰਕ ਜਿਨ੍ਹਾਂ ਕਾਰਣ ਅਨੀਮੀਆ ਹੋ ਸਕਦਾ ਹੈ:

 • ਮਾੜੀ ਖ਼ੁਰਾਕ
 • ਅਸਾਧਾਰਣ ਹਾਰਮੋਨਲ  ਪੱਧਰ
 • ਦੀਰਘ ਰੋਗ
 • ਗਰਭਾਵਸਥਾ

ਏ-ਪਲਾਸਟਿਕ ਅਨੀਮੀਆ ਸਰੀਰ ਨੂੰ ਖ਼ੂਨ ਦੇ ਲਾਲ ਸੈੱਲ ਬਣਾਉਣ ਵਿਚ ਰੋਕਦਾ ਹੈ| ਇਹ ਸਥਿਤੀ ਵਿਰਸੇ ਵਿਚੋਂ ਪ੍ਰਪਾਤ ਜਾਂ ਅਚਾਨਕ ਹੋ ਸਕਦੀ ਹੈ|

3.   ਖ਼ੂਨ ਦੇ ਲਾਲ ਸੈੱਲ (ਆਰ.ਬੀ.ਸੀ) ਦੇ ਨਸ਼ਟ ਹੋਣ ਦੀ ਉੱਚੀ ਦਰ: ਖ਼ੂਨ ਦੇ ਲਾਲ ਸੈੱਲਸ (ਆਰ.ਬੀ.ਸੀ) ਦੇ ਨਸ਼ਟ ਹੋ ਜਾਣ ਦੇ ਕਾਰਣ ਕਾਰਕ ਵਿਚੋਂ ਤਿੱਲੀ ਦਾ ਵੱਡਾ ਜਾਂ ਰੋਗਗ੍ਰਸਤ ਹੋਣਾ ਇਸ ਦਾ ਇਕ ਮੁੱਖ ਕਾਰਣ ਹੋ ਸਕਦਾ ਹੈ| ਇਹ ਪ੍ਰਪਾਤ ਹਾਲਤ ਹਨ ਇਸ ਦਾ ਵਿਰਸੇ ਨਾਲ ਕੋਈ ਸੰਬੰਧਨ ਨਹੀਂ ਹੈ| ਵਿਰਸੇ ਤੋਂ ਪ੍ਰਪਾਤ ਸਥਿਤੀ ਵਿਚ ਸਰੀਰ ’ਚੋਂ ਬਹੁਤ ਸਾਰੇ ਖ਼ੂਨ ਦੇ ਲਾਲ ਸੈੱਲਸ ਖ਼ਤਮ ਹੋ ਜਾਂਦੇ ਹਨ| ਇਹ ਦਾਤਰੀ ਸੈੱਲ ਅਨੀਮੀਆਥੈਲੇਸੀਮਿਆ ਅਤੇ ਕੁਝ ਖ਼ਾਸ ਏਂਜ਼ਾਇਮ ਦੀ ਕਮੀ ਦੇ ਕਾਰਣ ਹੁੰਦਾ ਹੈ| ਇਨ੍ਹਾਂ ਸਥਿਤੀਆਂ ਵਿਚ ਖ਼ੂਨ ਦੇ ਲਾਲ ਸੈੱਲਸ ਵਿਚ ਦੋਸ਼ ਪੈਦਾ ਹੋ ਜਾਂਦਾ ਹੈ ਜਿਸ ਦੇ ਕਾਰਣ ਇਹ ਤੰਦਰੁਸਤ ਖ਼ੂਨ ਦੇ ਲਾਲ ਸੈੱਲਸ ਤੋਂ ਤੇਜ਼ੀ ਨਾਲ ਮਰਨ ਲੱਗ ਜਾਂਦੇ ਹਨ|

ਹੀਮੋਲਾਈਟਿਕ ਅਨੀਮੀਆ, ਅਨੀਮੀਆ ਦਾ ਹੀ ਇਕ ਹੋਰ ਅਜਿਹਾ ਉਦਾਹਰਣ ਹੈ ਜਿਸ ਵਿਚ ਸਰੀਰ ਦੇ ਸਾਰੇ ਖ਼ੂਨ ਦੇ ਲਾਲ ਸੈੱਲਸ ਨਸ਼ਟ ਹੋ ਜਾਂਦੇ ਹਨ| ਹੀਮੋਲਾਈਟਿਕ ਅਨੀਮੀਆ ਵਿਰਸੇ ਤੋਂ ਜਾਂ ਫਿਰ ਪ੍ਰਾਪਤ ਕਾਰਣਾਂ ਕਰਕੇ ਹੋ ਸਕਦਾ ਹੈ| ਇਸ ਦੇ ਉਦਾਹਰਣਾਂ ਵਿਚ ਇਮੀਊਨ ਵਿਕਾਰ, ਸੰਕ੍ਰਮਣ, ਕੁਝ ਦਵਾਈਆਂ ਜਾਂ ਖ਼ੂਨਦਾਨ ਦੇ ਪ੍ਰਤੀਕਰਮ ਵੀ ਸ਼ਾਮਿਲ ਹਨ|  

ਹਵਾਲੇ:

www.nhlbi.nih.gov

 

ਮੈਡੀਕਲ ਇਤਿਹਾਸ : ਕਮਜ਼ੋਰੀ, ਬੈਚੇਨੀ ਜਾਂ ਸਰੀਰ ਦਰਦ ਇਸ ਦੇ ਚਿੰਨ੍ਹ ਅਤੇ ਲੱਛਣ ਹੋ ਸਕਦੇ ਹਨ|

ਖ਼ੂਨ ਟੈਸਟ :  ਹੀਮੋਗਲੋਬਿਨ ਦੇ ਪੱਧਰ ਨੂੰ ਚੈੱਕ ਕਰਨ ਲਈ (ਇਹ ਪ੍ਰੋਟੀਨ ਹੈ ਜੋ ਆਕਸੀਜਨ ਦੀ ਮਾਤਰਾ ਦਾ ਸੰਚਾਰ ਕਰਦਾ ਹੈ) ਖ਼ੂਨ ਦੇ ਲਾਲ ਸੈੱਲਸ (ਅਜਿਹੇ ਸੈੱਲਸ ਜਿਨ੍ਹਾਂ ਵਿਚ ਹੀਮੋਗਲੋਬਿਨ ਸ਼ਾਮਿਲ ਹੁੰਦਾ ਹੈ) ਦਾ ਸਾਧਾਰਣ ਤੋਂ ਘੱਟ ਹੋਣਾ|

ਸਰੀਰਕ ਜਾਂਚ :
 • ਤੇਜ਼ ਜਾਂ ਅਸੰਗਤ ਦਿਲ ਦੀ ਧੜਕਨ
 • ਤੇਜ਼ ਜਾਂ ਅਸੰਗਤ ਸਾਹ
 • ਜਿਗਰ ਦਾ ਆਕਾਰ ਵੱਡਾ ਹੋਣਾ ਜਾਂ ਤਿੱਲੀ

 

ਮੁਕੰਮਲ ਖ਼ੂਨ ਦੀ ਗਿਣਤੀ (ਸੀ.ਬੀ.ਸੀ) : ਖ਼ੂਨ ਵਿਚੋਂ ਖ਼ੂਨ ਸੈੱਲਸ ਦੀ ਜਾਣਕਾਰੀ ਪ੍ਰਪਾਤ ਕਰਨ ਲਈ ਸੀ.ਬੀ.ਸੀ ਕੀਤਾ ਜਾਂਦਾ ਹੈ| ਸਰੀਰ ਵਿਚ ਅਨੀਮੀਆ ਦੀ ਬਿਮਾਰੀ ਦਾ ਪਤਾ ਕਰਨ ਲਈ ਡਾਕਟਰ ਖ਼ੂਨ ਵਿਚ ਪੇਸ਼ ਲਾਲ ਸੈੱਲਸ (ਹਿਮੈਟੋਕ੍ਰਿਟ) ਅਤੇ ਖ਼ੂਨ ਵਿਚਲੇ ਹੀਮੋਗਲੋਬਿਨ ਦਾ ਟੈਸਟ ਕਰਵਾਉਂਦਾ ਹੈ| ਸਾਧਾਰਣ ਰੂਪ ਵਿਚ ਬਾਲਗ ਹਿਮੈਟੋਕ੍ਰਿਟ ਮੁੱਲ ਇਕ ਦੂਜੇ ਤੋਂ ਵੱਖ ਹੁੰਦੇ ਹਨ ਪਰ ਆਮ ਤੌਰ ’ਤੇ ਪੁਰਸ਼ਾਂ ਵਿਚ 38.8 ਫ਼ੀਸਦੀ ਤੋਂ ਲੈ ਕੇ  50 ਫ਼ੀਸਦੀ ਤੱਕ ਅਤੇ 34. ਫ਼ੀਸਦੀ ਤੋਂ ਲੈ ਕੇ 44.5 ਫ਼ੀਸਦੀ ਹੁੰਦੇ ਹਨ| ਸਾਧਾਰਣ ਤੋਂ ਪੀਲਾ ਹੋ ਜਾਣਾ| ਵਿਟਾਮਿਨ ਦੇ ਕਾਰਣ ਹੋਣ ਵਾਲੇ ਅਨੀਮੀਆ ਵਿਚ ਖ਼ੂਨ ਦੇ ਲਾਲ ਸੈੱਲਸ ਵੱਧ ਜਾਂਦੇ ਹਨ ਅਤੇ ਪਰ ਉਨ੍ਹਾਂ ਦੀ ਮਾਤਰਾ ਘੱਟ ਹੋ ਜਾਂਦੀ ਹੈ|

ਹਵਾਲੇ:
www.nhs.uk

 

ਆਇਰਨ ਪੂਰਕ : ਇਸ ਲਈ ਸਭ ਤੋਂ ਨਿਰਧਾਰਿਤ ਪੂਰਕ ਫ਼ੇਰਸ ਸਲਫੇਟ ਹੈ, ਜਿਸ ਨੂੰ ਸਿਰਫ਼ ਜ਼ਬਾਨੀ (ਮੂੰਹ ਰਾਹੀਂ) ਦਿਨ ਵਿਚ ਦੋ ਜਾਂ ਤਿੰਨ ਵਾਰੀ ਲਿਆ ਜਾਂਦਾ ਹੈ|  
ਖ਼ੁਰਾਕ ਪੂਰਕ: ਆਇਰਨ- ਆਇਰਨ ਖ਼ੁਰਾਕ ਵਿਚ ਸ਼ਾਮਿਲ ਹੈ:
 
 • ਗਹਿਰੀ-ਹਰੀ ਪੱਤੀਆਂ ਵਾਲੀਆਂ ਸਬਜੀਆਂ ਜਿਵੇਂ ਕਿ ਪਾਲਕ| 
 • ਆਇਰਨ - ਮਜ਼ਬੂਤ ਅਨਾਜ
 • ਹਰ ਪ੍ਰਕਾਰ ਦਾ ਅਨਾਜ ਜਿਵੇਂ ਕਿ ਭੂਰੇ ਚਾਵਲ
 • ਫਲ੍ਹੀਆਂ
 • ਮੇਵੇ
 • ਮੀਟ
 • ਖੁਰਮਾਨੀ

ਹਵਾਲੇ:
www.nhlbi.nih.gov

 

 

ਆਇਰਨ ਦੀ ਘਾਟ ਹੋਣ ਕਾਰਣ ਵਾਲਾ ਅਨੀਮੀਆ ਸ਼ਾਇਦ ਦੀ ਕਿਸੇ ਹੀ ਗੰਭੀਰ ਜਾਂ ਲੰਮੀ ਮਿਆਦ ਵਾਲੀ ਬਿਮਾਰੀ ਦਾ ਕਾਰਨਾ ਬਣਦਾ ਹੈ| ਹਾਲਾਂਕਿ ਇਸ ਕਾਰਣ ਹੋਣ ਵਾਲੀਆਂ ਕੁਝ ਜਟਿਲਤਾਵਾਂ ਇਸ ਪ੍ਰਕਾਰ ਹਨ:
 
ਥਕਾਵਟ
ਆਇਰਨ ਦੀ ਕਮੀ ਕਾਰਣ ਹੋਣ ਵਾਲਾ ਅਨੀਮੀਆ ਕਰਕੇ ਕੋਈ ਵਿਅਕਤੀ ਥਕ ਜਾਂਦਾ ਹੈ ਅਤੇ ਸੁਸਤ (ਊਰਜਾ ਦੀ ਘਾਟ) ਜਿਹਾ ਮਹਿਸੂਸ ਕਰਦਾ ਹੈ| ਨਤੀਜੇ ਵਜੋਂ ਅਜਿਹਾ ਵਿਅਕਤੀ ਨੂੰ ਘੱਟ ਕੰਮ ਕਰਦਾ ਹੈ ਅਤੇ ਕੰਮ ਸਥਾਨ ’ਤੇ ਸੁਸਤ ਰਹਿੰਦਾ ਹੈ|  
 
ਇਮਿਊਨ ਸਿਸਟਮ 
ਆਇਰਨ ਦੀ ਕਮੀ ਕਾਰਣ ਹੋਣ ਵਾਲਾ ਅਨੀਮੀਆ ਇਮਿਊਨ ਸਿਸਟਮ (ਸਰੀਰ ਦੇ ਕੁਦਰਤੀ ਰੱਖਿਆ ਸਿਸਟਮ) ਨੂੰ ਪ੍ਰਭਾਵਿਤ ਕਰਦਾ ਹੈ| ਜਿਸ ਕਾਰਣ ਕੋਈ ਵਿਅਕਤੀ ਬਿਮਾਰੀ ਅਤੇ ਸੰਕ੍ਰਮਣ ਦਾ ਸ਼ਿਕਾਰ ਹੋ ਜਾਂਦਾ ਹੈ| 
 
ਦਿਲ ਅਤੇ ਫੇਫੜਿਆਂ ਵਿਚ ਪਰੇਸ਼ਾਨੀ  ਹੋਣਾ
ਗੰਭੀਰ ਅਨੀਮੀਆ ਕਾਰਣ ਕਿਸੇ ਵਿਅਕਤੀ ਵਿਚ ਕਈ ਜਟਿਲਤਾਵਾਂ ਦਾ ਵਿਕਾਸ ਹੁੰਦਾ ਹੈ ਜਿਸ ਨਾਲ ਦਿਲ ਅਤੇ ਫੇਫੜਿਆਂ ਵਿਚ ਪਰੇਸ਼ਾਨੀ ਹੋ ਸਕਦੀ ਹੈ  ਜਿਵੇਂ ਕਿ:
 
 • ਟੈੱਕੀਕਾਰਡੀਆ (ਅਸਾਧਾਰਣ ਰੂਪ ਵਿਚ ਦਿਲ ਦੀ ਧੜਕਨ ਵੱਧ ਜਾਣਾ)
 • ਦਿਲ ਦਾ ਕੰਮ ਕਰਨਾ ਬੰਦ ਕਰ ਦੇਣਾ, ਜਦੋਂ ਦਿਲ ਪੂਰੀ ਤਰ੍ਹਾਂ ਸਰੀਰ ਦੇ ਆਲੇ-ਦੁਆਲੇ ਖ਼ੂਨ ਨੂੰ ਪਹੁੰਚਾ ਰਿਹਾ ਹੋਵੇ|
ਗਰਭਾਵਸਥਾ
ਗਰਭਵਤੀ ਔਰਤ ਵਿਚ ਖ਼ਾਸ ਤੌਰ ’ਤੇ ਬੱਚੇ ਦੇ ਜਨਮ ਦੌਰਾਨ ਅਤੇ ਜਨਮ ਤੋਂ ਬਾਅਦ ਗੰਭੀਰ ਅਨੀਮੀਆ ਦੇ ਵਿਕਾਸ ਦਾ ਜ਼ੋਖਮ ਵੱਧ ਜਾਂਦਾ ਹੈ| ਔਰਤਾਂ ਵਿਚ ਪ੍ਰਸੂਤੀ ਸਮੇਂ ਵੀ ਡਿਪਰੈਸ਼ਨ (ਬੱਚੇ ਦੇ ਜਨਮ ਸਮੇਂ ਹੋਣ ਵਾਲਾ ਡਿਪਰੈਸ਼ਨ) ਦਾ ਵਿਕਾਸ ਹੋ ਸਕਦਾ ਹੈ|
  
 
ਹਵਾਲੇ:

www.nhs.uk

 

 • PUBLISHED DATE : Dec 10, 2015
 • PUBLISHED BY : Zahid
 • CREATED / VALIDATED BY : Dr. Manisha Batra
 • LAST UPDATED ON : Dec 10, 2015

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.