ਅੰਦਰੂਨੀ ਬੁਖ਼ਾਰ, ਜਿਸ ਨੂੰ ਟਾਈਫ਼ਾਇਡ ਵੀ ਕਿਹਾ ਜਾਂਦਾ ਹੈ| ਇਹ ਬਿਮਾਰੀ ਬੈਕਟੀਰੀਅਮ ਸੈਲਮੋਨੇਲਾ ਐਂਟਰਿਕਾ, ਸੌਰਵਰ ਟਾਈਫ਼ੀ ਬੈਕਟੀਰੀਆ ਵਾਲੇ ਦੂਸ਼ਿਤ ਭੋਜਨ ਜਾਂ ਪਾਣੀ ਨੂੰ ਗ੍ਰਹਿਣ ਕਰਨ ਕਾਰਣ ਵਾਪਰਦੀ ਹੈ| ਟਾਈਫ਼ਾਇਡ ਦੀ ਬਿਮਾਰੀ ਭਾਰਤ ਵਿਚ ਬਹੁਤ ਹੀ ਆਮ ਹੈ| ਇਸ ਦੇ ਲੱਛਣ ਆਮ ਤੌਰ 'ਤੇ ਐਕਸਪੋਜਰ ਤੋਂ ਇੱਕ ਤੋਂ ਦੋ ਹਫ਼ਤਿਆਂ ਬਾਅਦ ਵਿਕਸਿਤ ਹੁੰਦੇ ਹਨ ਅਤੇ ਕਈ ਵਾਰੀ ਇਹ ਲੱਛਣ ਬਹੁਤ ਹੀ ਹਲਕੇ ਜਾਂ ਗੰਭੀਰ ਹੋ ਸਕਦੇ ਹਨ| ਟਾਈਫ਼ਾਇਡ ਦੇ ਲੱਛਣਾਂ ਵਿੱਚ ਤੇਜ਼ ਬੁਖਾਰ, ਬੇਚੈਨੀ, ਸਿਰ ਦਰਦ, ਕਬਜ਼ ਜਾਂ ਦਸਤ ਛਾਤੀ 'ਤੇ ਗੁਲਾਬੀ ਰੰਗ ਦੇ ਚਟਾਕ, ਵਧੀ ਹੋਈ ਤਿੱਲੀ ਅਤੇ ਜਿਗਰ ਸ਼ਾਮਲ ਹਨ| ਸਿਹਤਮੰਦ ਸਰੀਰ ਗੰਭੀਰ ਬਿਮਾਰੀ ਦਾ ਵਾਹਕ ਬਣ ਸਕਦਾ ਹੈ| ਟਾਈਫ਼ਾਇਡ ਬੁਖ਼ਾਰ ਦਾ ਇਲਾਜ ਐਂਟੀਬਾਇਓਟਿਕਸ ਦਵਾਈਆਂ ਨਾਲ ਕੀਤਾ ਜਾ ਸਕਦਾ ਹੈ|
ਹਾਲਾਂਕਿ ਵੱਡੇ ਪੈਮਾਨੇ ’ਤੇ ਆਮ ਐਂਟੀਮਾਈਕਰੋਬਾਇਲਜ਼ ਪ੍ਰਤੀਰੋਧ ਵਿਆਪਕ ਹੈ|
ਹਵਾਲੇ :
ਕਿਸੇ ਵਿਅਕਤੀ ਵਿਚ ਟਾਈਫ਼ਾਇਡ ਬੁਖ਼ਾਰ ਦੇ ਲੱਛਣ ਆਮ ਤੌਰ 'ਤੇ ਸਾਲਮੋਨੇਲਾ ਤਾਈਫ਼ੀ ਬੈਕਟੀਰੀਆ ਨਾਲ ਸੰਕ੍ਰਾਮਿਤ ਹੋਣ ਤੋਂ ਇੱਕ-ਦੋ ਹਫ਼ਤਿਆਂ ਬਾਅਦ ਵਿਕਸਤ ਹੁੰਦੇ ਹਨ| ਆਮ ਤੌਰ 'ਤੇ ਲੱਛਣ ਇਕ ਤੋਂ ਦੋ ਹਫਤਿਆਂ ਵਿਚ ਪ੍ਰਫੁੱਲਤ ਹੁੰਦੇ ਹਨ ਅਤੇ ਬਿਮਾਰੀ ਦੀ ਮਿਆਦ ਲਗਭਗ ਚਾਰ ਤੋਂ ਛੇ ਹਫ਼ਤਿਆਂ ਤੱਕ ਰਹਿੰਦੀ ਹੈ|
ਪਹਿਲੇ ਹਫ਼ਤੇ ਵਿਚ:
ਸਪਾਇਕੀ ਹਾਈ ਗਰੇਡ ਫੀਵਰ (103-104 ਐਫ਼)
ਉਲਟੀਆਂ - ਇਹ ਆਮ ਤੌਰ ਤੇ ਬਾਲਗਾਂ ਦੀ ਬਜਾਏ ਬੱਚਿਆਂ ਨੂੰ ਪ੍ਰਭਾਵਤ ਕਰਦੀਆਂ ਹਨ
ਖੁਸ਼ਕ ਖੰਘ
ਸੁਸਤ ਜਿਹਾ ਸਿਰ ਦਰਦ, ਜੋ ਸਿਰ ਦੇ ਅਗਲੇ ਹਿੱਸੇ ਵਿਚ ਮਹਿਸੂਸ ਕੀਤਾ ਜਾ ਸਕਦਾ ਹੈ
ਗੰਭੀਰ ਮਾਨਸਿਕ ਉਲਝਣ, ਜਿਵੇਂ ਕਿ ਤੁਸੀਂ ਇਹ ਨਹੀਂ ਜਾਣਦੇ ਕਿ ਤੁਸੀਂ ਕਿੱਥੇ ਹੋ ਜਾਂ ਤੁਹਾਡੇ ਆਲੇ-ਦੁਆਲੇ ਕੀ ਹੋ ਰਿਹਾ ਹੈ
ਚਮੜੀ ’ਤੇ ਗੁਲਾਬੀ ਰੰਗ ਦੇ ਧੱਫੜ ਜੋ ਕਿ 1-4 ਸੈਂਟੀਮੀਟਰ ਚੌੜੇ ਹੁੰਦੇ ਹਨ, ਜੋ ਕਿ ਆਮ ਤੌਰ ’ਤੇ ਪੰਜ ਤੋਂ ਘੱਟ ਵੀ ਹੋ ਸਕਦੇ ਹਨ ਜਿਸ ਨੂੰ "ਰੋਜ਼ ਚਟਾਕ" ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ
ਬਹੁਤ ਜ਼ਿਆਦਾ ਬੀਮਾਰ ਹੋਣ ਦੀ ਭਾਵਨਾ
ਦੂਜੇ ਹਫ਼ਤੇ ਵਿੱਚ ਲੱਛਣ ਹੋਰ ਗੰਭੀਰ ਹੋ ਜਾਂਦੇ ਹਨ:
ਪੇਟ ਵਿਚ ਸੋਜਸ
ਧੜਕਨ ਹੌਲੀ-ਹੌਲੀ ਚਲਨਾ
ਤੀਜੇ ਹਫ਼ਤੇ ਵਿੱਚ
ਭੁੱਖ ਘੱਟ ਲੱਗਣਾ
ਵਜਨ ਘੱਟ ਹੋਣਾ
ਗੰਦਾ, ਬਦਬੂ ਵਾਲਾ, ਪੀਲੇ-ਹਰੇ ਪਾਣੀ ਵਾਲਾ ਦਸਤ
ਪੇਟ ਵਿਚ ਗੰਭੀਰ ਸੋਜਸ
ਤੇਜ਼ ਸਾਹ
ਮਾਨਸਿਕ ਸਥਿਤੀ ਵਿਚ ਗਿਰਾਵਟ ਜਿਵੇਂ ਕਿ; ਗੰਭੀਰ ਉਲਝਣ, ਬੇਦਿਲੀ ਅਤੇ ਕੁਝ ਮਾਮਲਿਆਂ ਵਿੱਚ ਮਨੋਰੋਗੀ ਹੋਣਾ (ਜਿੱਥੇ ਕੋਈ ਵਿਅਕਤੀ ਅਸਲੀਅਤ ਅਤੇ ਕਲਪਨਾ ਵਿੱਚ ਅੰਤਰ ਨਹੀਂ ਦੱਸ ਸਕਦਾ)
ਹਵਾਲਾ:
ਐਸ. ਟਾਈਫ਼ੀ ਬੈਕਟੀਰੀਆ ਕਾਰਣ ਟਾਈਫ਼ਾਇਡ ਬੁਖ਼ਾਰ ਹੁੰਦਾ ਹੈ|
ਇਹ ਦੂਸ਼ਿਤ ਭੋਜਨ, ਪੀਣ ਵਾਲੇ ਪਦਾਰਥਾਂ ਜਾਂ ਪਾਣੀ ਰਾਹੀਂ ਫੈਲਦਾ ਹੈ, ਜੇ ਕੋਈ ਵਿਅਕਤੀ ਇਨ੍ਹਾਂ ਦੂਸ਼ਿਤ ਚੀਜ਼ਾਂ ਖਾਂਦਾ ਜਾਂ ਪੀਂਦਾ ਹੈ ਤਾਂ ਇਹ ਬੈਕਟੀਰੀਆ ਸਰੀਰ ਵਿਚ ਦਾਖ਼ਲ ਹੋ ਜਾਂਦਾ ਹੈ| ਸਰੀਰ ਵਿਚ ਦਾਖ਼ਲ ਹੋਣ ਤੋਂ ਬਾਅਦ ਇਹ ਬੈਕਟੀਰੀਆ ਪਹਿਲਾਂ ਆਂਦਰਾਂ ਵਿੱਚ ਅਤੇ ਫਿਰ ਖ਼ੂਨ ਵਿੱਚ ਦਾਖ਼ਲ ਹੋ ਜਾਂਦਾ ਹੈ| ਜਿੱਥੋਂ ਹੁੰਦਾ ਹੋਇਆ ਇਹ ਬੈਕਟੀਰੀਆ ਲਸੀਕਾ ਨੋਡਸ, ਗਾਲ ਬਲੈਡਰ, ਜਿਗਰ, ਸਪਲੀਨ ਅਤੇ ਸਰੀਰ ਦੇ ਦੂਜੇ ਭਾਗਾਂ ਵਿੱਚ ਚਲਾ ਜਾਂਦਾ ਹੈ|
ਹਵਾਲਾ: www.cdc.gov
www.nlm.nih.gov
ਟਾਈਫ਼ਾਇਡ ਦੀ ਪੁਸ਼ਟੀ ਕਰਨ ਲਈ ਤੁਹਾਡਾ ਡਾਕਟਰ ਲੱਛਣਾਂ ਅਤੇ ਮੈਡੀਕਲ ਹਿਸਟਰੀ ਬਾਰੇ ਪਤਾ ਕਰ ਸਕਦਾ ਹੈ| ਪਰ ਆਮ ਤੌਰ ਤੇ ਖ਼ੂਨ ਸੰਬੰਧੀ ਤਸ਼ਖ਼ੀਸ ਦੁਆਰਾ ਇਸ ਬਿਮਾਰੀ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ
ਬਲੱਡ ਕੱਲਚਰ
ਇੱਕ ਪੂਰਨ ਬਲੱਡ ਕਾਉਂਟ (ਸੀ.ਬੀ.ਸੀ) ਦੁਆਰਾ ਸਰੀਰ ਵਿਚ ਖ਼ੂਨ ਵਿਚਲੇ ਸਫ਼ੈਦ ਸੈੱਲਸ ਉੱਚ ਗਿਣਤੀ ਬਾਰੇ ਪਤਾ ਲੱਗਦਾ ਹੈ| ਬੁਖ਼ਾਰ ਦੇ ਪਹਿਲੇ ਹਫ਼ਤੇ ਦੌਰਾਨ ਹੋਏ ਬੁਖ਼ਾਰ ਸਮੇਂ ਕੀਤੇ ਜਾਣ ਵਾਲੇ ਬਲੱਡ ਕੱਲਚਰ ਦੁਆਰਾ ਐਸ. ਟਾਈਫ਼ੀ ਬੈਕਟੀਰੀਆ ਬਾਰੇ ਪਤਾ ਲੱਗ ਸਕਦਾ ਹੈ|
ਕੱਲਚਰ ਟੈਸਟ ਲਈ ਸਰੀਰ ਦੇ ਤਰਲ ਜਾਂ ਟਿਸ਼ੂ ਕੱਲਚਰ, ਖ਼ੂਨ ਦਾ ਇਕ ਛੋਟਾ ਜਿਹਾ ਨਮੂਨਾ, ਸਟੂਲ, ਪਿਸ਼ਾਬ ਜਾਂ ਬੋਨ ਮੈਰੋ ਨੂੰ ਇੱਕ ਵਿਸ਼ੇਸ਼ ਮਾਧਿਅਮ ਤੇ ਰੱਖਿਆ ਜਾਂਦਾ ਹੈ| ਜੋ ਕਿ ਬੈਕਟੀਰੀਆ ਦੇ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਨ |
ਬੈਕਟੀਰੀਆ ਦੀ ਮੌਜੂਦਗੀ ਦੀ ਜਾਂਚ ਕਰਨ ਲਈ ਕੱਲਚਰ ਟੈਸਟ ਦਾ 48 ਤੋਂ 72 ਘੰਟਿਆਂ ਲਈ ਮਾਈਕਰੋਸਕੋਪ ਦੇ ਹੇਠਾਂ ਵਿਸ਼ਲੇਸ਼ਣ ਕੀਤਾ ਜਾਂਦਾ ਹੈ| ਬੋਨ ਮੈਰੋ ਕੱਲਚਰ ਟੈਸਟ ਨੂੰ ਅਕਸਰ ਐਸ. ਟਾਈਫ਼ੀ ਲਈ ਵਧੇਰੇ ਸੰਵੇਦਨਸ਼ੀਲ ਟੈਸਟ ਮੰਨਿਆ ਜਾਂਦਾ ਹੈ| ਹਾਲਾਂਕਿ ਰੋਗ ਦੀ ਜਾਂਚ ਲਈ ਇੱਕ ਕੱਲਚਰ ਟੈਸਟ ਕਰਨਾ ਲਾਜ਼ਮੀ ਹੁੰਦਾ ਹੈ, ਪਰ ਕੁਝ ਸਥਿਤੀਆਂ ਵਿੱਚ ਦੂਜੇ ਟੈਸਟਾਂ ਨੂੰ ਟਾਈਫ਼ਾਇਡ ਦੀ ਲਾਗ ਦੀ ਪੁਸ਼ਟੀ ਕਰਨ ਲਈ ਵਰਤਿਆ ਜਾ ਸਕਦਾ ਹੈ| ਜਿਵੇਂ ਕਿ; ਖ਼ੂਨ ਵਿੱਚ ਟਾਈਫ਼ਾਇਡ ਦੇ ਬੈਕਟੀਰੀਆ ਪ੍ਰਤੀ ਐਂਟੀਬਾਡੀ ਦਾ ਪਤਾ ਲਗਾਉਣ ਲਈ ਟੈਸਟ ਜਾਂ ਟੈਸਟ ਜੋ ਖ਼ੂਨ ਵਿਚ ਟਾਈਫ਼ਾਇਡ ਡੀ.ਐਨ.ਏ ਦੀ ਜਾਂਚ ਕਰਦਾ ਹੈ|
ਹੋਰ ਟੈਸਟਾਂ ਵਿੱਚ ਸ਼ਾਮਲ ਹਨ:
ਅਲੀਸਾ (ਐਨਜ਼ਾਈਮ ਨਾਲ ਜੁੜਿਆ ਇਮਿਉਨੋਸੋਰਬੇਂਟ ਏਸੇ) ਪਿਸ਼ਾਬ ਦਾ ਟੈਸਟ: ਟਾਈਫ਼ਾਇਡ ਬੁਖ਼ਾਰ ਦਾ ਕਾਰਨ ਬਣਨ ਵਾਲੇ ਬੈਕਟੀਰੀਆ ਦੀ ਭਾਲ ਕਰਨ ਲਈ ਇਹ ਟੈਸਟ ਕੀਤਾ ਜਾਂਦਾ ਹੈ|
ਟਾਈਫ਼ਾਇਡ ਬੈਕਟੀਰੀਆ ਦੀ ਜਾਂਚ ਕਰਨ ਲਈ ਖ਼ਾਸ ਤੌਰ ਤੇ ਐਂਟੀਬਾਡੀਜ਼ ਬਾਰੇ ਪਤਾ ਕਰਨ ਲਈ ਫਲੋਰੋਸੈਂਟ ਐਂਟੀਬੌਡੀ ਟੈਸਟ ਕੀਤਾ ਜਾਂਦਾ ਹੈ|
ਪਲੇਟਲਟ ਦੀ ਗਿਣਤੀ (ਪਲੇਟਲੇਟ ਦੀ ਗਿਣਤੀ ਘੱਟ ਹੋ ਸਕਦੀ ਹੈ) ਬਾਰੇ ਪਤਾ ਕਰਨ ਲਈ|
ਇਹ ਇੰਨਡੀਐਕਟਿਵ ਇਲਾਜ ਹੈ, ਕਿਸੇ ਵੀ ਸਿੱਟੇ ’ਤੇ ਪਹੁੰਚਣ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ|
ਹਵਾਲੇ: www.nlm.nih.gov
ਦਵਾਈਆਂ: ਫਲੋਰੌਰੋ ਕਾਈਨੋਲੋਨ ਜਿਵੇਂ ਕਿ ਸਿਫ਼ਰੋਫਲੌਕਸੀਨ| ਥਰਡ-ਜਨਰੇਸ਼ਨ ਦਾ ਸੈਫ੍ਲੋਸਪੋਰਿਨ ਜਿਵੇਂ ਕਿ; Ceftriaxone ਅਤੇ orcefotaxime ਪਹਿਲੀ ਪਸੰਦ ਹੈ| Cefixime ਇੱਕ ਢੁਕਵਾਂ ਮੌਖਿਕ ਵਿਕਲਪ ਹੈ| ਐਂਟੀਬਾਇਟਿਕਸ ਜਿਵੇਂ ਕਿ; ampicillin,chloramphenicol, trimethoprim, sulfamethoxazole, amoxicillin ਅਤੇ ciprofloxacin ਵਰਗੀਆਂ ਦਵਾਈਆਂ ਨੂੰ ਆਮ ਤੌਰ ’ਤੇ ਅੰਦਰੂਨੀ ਬੁਖ਼ਾਰ ਦਾ ਇਲਾਜ ਕਰਨ ਲਈ ਵਰਤਿਆ ਜਾ ਰਿਹਾ ਹੈ|
ਸਿਹਤ ਦੀ ਬਿਹਤਰ ਸਮਝ ਲਈ ਇਹ ਸੰਕੇਤਤਮਕ ਜਾਣਕਾਰੀ ਹੈ, ਕਿਸੇ ਵੀ ਇਲਾਜ ਦੇ ਉਦੇਸ਼ ਲਈ ਤੁਹਾਨੂੰ ਆਪਣੇ ਡਾਕਟਰ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ|
ਹਵਾਲਾ: www.nhs.uk
ਟਾਈਫ਼ਾਇਡ ਦੀ ਰੋਕਥਾਮ ਲਾਈਸੈਂਸ ਵਾਲੇ ਦੋ ਟੀਕੇ ਹਨ:
ਲਾਈਵ ਮੌਖਿਕ Ty21a ਵੈਕਸੀਨ (Vivotif Berna)
ਇਨਜੈਕਟੇਬਲ ਟਾਈਫਾਇਡ ਪੋਲਿਸੈਕਰਾਈਡ ਵੈਕਸੀਨ (Typhim Vi by Sanofi Pasteur and Typherix)
ਹਵਾਲਾ: www.nlm.nih.gov