ਕੌਰੋਨਰੀ ਦਿਲ ਦੀ ਬਿਮਾਰੀ

ਕੌਰੋਨਰੀ ਦਿਲ ਦੀ ਬਿਮਾਰੀ (ਸੀ.ਐਚ.ਡੀ) ਆਮ ਤੌਰ ’ਤੇ ਐਥੀਰੋਸਕਲੇਰੋਸਿਸ ਕਾਰਣ ਕਾਰੋਨਰੀ ਨਾੜੀਆਂ ਵਿਚ ਰੁਕਾਵਟ ਕਾਰਣ ਪੈਦਾ ਹੁੰਦੀ ਹੈ| ਕਈ ਵਾਰੀ ਐਥੀਰੋਸਕਲੇਰੋਸਿਸ ਨੂੰ (ਧਮਣੀ ਦਾ "ਸਖਤ ਹੋਣ" ਜਾਂ "ਰੁਕਾਵਟ") ਕਿਹਾ ਜਾਂਦਾ ਹੈ ਜੋ ਸੰਧੀਆਂ ਦੀਆਂ ਅੰਦਰੂਨੀ ਸਤਿਹ ’ਤੇ ਕੋਲੇਸਟ੍ਰੋਲ ਅਤੇ ਫ਼ੈਟ ਡਿਪੌਜ਼ਿਟ (ਪਲਾਕ) ਦੇ ਨਿਰਮਾਣ ਕਾਰਣ ਹੁੰਦੀ ਹੈ| ਇਸ ਪ੍ਰਕਾਰ ਦੀ ਰੁਕਾਵਟ ਧਮਣੀ ਤੋਂ ਦਿਲ ਦੀ ਮਾਸਪੇਸ਼ੀਆਂ ਵਿਚ ਖ਼ੂਨ ਦੇ ਪ੍ਰਵਾਹ ਨੂੰ ਪ੍ਰਤਿਬੰਧਿਤ ਕਰ ਸਕਦੇ ਹਨ| ਜਿਸ ਦੇ ਸਿੱਟੇ ਵਜੋਂ ਦਿਲ ਵਿਚ ਖ਼ੂਨ ਦੀ ਸਪਲਾਈ ਘਟ ਜਾਂਦੀ ਹੈ ਅਤੇ ਇਸ ਤਰ੍ਹਾਂ ਆਕਸੀਜਨ ਦੀ ਸਪਲਾਈ ਘੱਟ ਹੋ ਜਾਣ ਕਾਰਣ ਅਤੇ ਮਹੱਤਵਪੂਰਣ ਪੌਸ਼ਟਿਕ ਤੱਤਾਂ ਦਾ ਠੀਕ ਢੰਗ ਨਾਲ ਕੰਮ ਨਾ ਕਰਨ ਕਰਕੇ  ਦਿਲ ਵਿਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ| ਇਸ ਨਾਲ ਛਾਤੀ ਵਿਚ ਦਰਦ ਪੈਦਾ ਹੋ ਸਕਦਾ ਹੈ ਜਿਸ ਨੂੰ ਐਨਜਾਈਨਾ ਕਿਹਾ ਜਾਂਦਾ ਹੈ|

ਜੇ ਦਿਲ ਦੀਆਂ ਮਾਸਪੇਸ਼ੀਆਂ ਦੇ ਇੱਕ ਹਿੱਸੇ ਵਿਚ ਖ਼ੂਨ ਦੀ ਸਪਲਾਈ ਪੂਰੀ ਤਰ੍ਹਾਂ ਨਹੀਂ ਹੁੰਦੀ ਜਾਂ ਦਿਲ ਦੀ ਊਰਜਾ ਦੀ ਮੰਗ ਉਸ ਦੇ ਖ਼ੂਨ ਦੀ ਸਪਲਾਈ ਨਾਲੋਂ ਬਹੁਤ ਜ਼ਿਆਦਾ ਹੋਵੇ ਤਾਂ ਅਜਿਹੀ ਸਥਿਤੀ ਵਿਚ ਦਿਲ ਦਾ ਦੌਰਾ (ਦਿਲ ਦੀਆਂ ਮਾਸਪੇਸ਼ੀਆਂ ਵਿੱਚ ਸੱਟ ਲੱਗਣ) ਪੈ ਸਕਦਾ ਹੈ| ਭਾਰਤ ਦੀ ਪੇਂਡੂ ਆਬਾਦੀ ਦੀ ਤੁਲਨਾ ਵਿਚ ਸ਼ਹਿਰੀ ਖੇਤਰਾਂ ’ਚ ਰਹਿਣ ਵਾਲੇ ਪੁਰਸ਼ਾਂ ਅਤੇ ਔਰਤਾਂ ਲਈ ਕੌਰੋਨਰੀ ਦਿਲ ਦੀ ਬੀਮਾਰੀ (ਸੀ.ਐਚ.ਡੀ) ਮੌਤ ਦਾ ਮੁੱਖ ਕਾਰਣ ਬਣ ਜਾਂਦੀ ਹੈ|

ਹਵਾਲੇwww.cdc.gov

www.nhs.uk
www.nlm.nih.gov
www.ncbi.nlm.nih.gov
sancd.pdf

 

ਇਸ ਮੋਡਿਊਲ ਦੀ ਸਮੱਗਰੀ ਡਾ. ਸੰਦੀਪ ਸੇਠ, ਕਾਰਡੀਓਲਾਜੀ ਵਿਭਾਗ, ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਦੁਆਰਾ 23/3/2015 ਨੂੰ ਪ੍ਰਮਾਣਿਤ ਕੀਤੀ ਗਈ|

 

ਸੀ.ਐਚ.ਡੀ ਦਾ ਸਭ ਤੋਂ ਆਮ ਲੱਛਣ ਛਾਤੀ ਦਾ ਦਰਦ (ਐਨਜਾਈਨਾ) ਅਤੇ ਦਿਲ ਦਾ ਦੌਰਾ ਹੁੰਦਾ ਹੈ| ਆਮ ਤੌਰ 'ਤੇ ਇਹ ਦਰਦ ਉਦੋਂ ਉਠਦਾ ਹੈ ਜਦੋਂ ਦਿਲ ਨੂੰ ਲੋੜੀਦਾ ਖ਼ੂਨ ਜਾਂ ਆਕਸੀਜਨ ਨਹੀਂ ਮਿਲ ਪਾ ਰਿਹਾ ਹੁੰਦਾ| ਦਰਦ ਦੀ ਤੀਬਰਤਾ ਹਰ ਵਿਅਕਤੀ ਵਿਚ ਵੱਖਰੀ ਹੁੰਦੀ ਹੈ|

 • ਕਈ ਵਾਰੀ ਇਵੇਂ ਮਹਿਸੂਸ ਹੁੰਦਾ ਹੈ ਕਿ ਦਿਲ ਭਾਰੀ ਹੋ ਰਿਹਾ ਹੈ ਜਾਂ ਕਿਸੇ ਨੂੰ ਮਹਿਸੂਸ ਹੁੰਦਾ ਹੈ ਕਿ ਦਿਲ ਘੁੱਟ ਰਿਹਾ ਹੈ| ਛਾਤੀ ਦੀ ਹੱਡੀ ਹੇਠਾਂ, ਗਰਦਨ, ਬਾਹਵਾਂ, ਪੇਟ ਜਾਂ ਪਿਠ ਦੇ ਉੱਪਰਲੇ ਹਿੱਸੇ ਵਿਚ ਅਸਹਿਜ (ਸਟਾਰੰਮ) ਜਿਹਾ ਮਹਿਸੂਸ ਹੁੰਦਾ ਹੈ|

 • ਇਹ ਦਰਦ ਆਮ ਤੌਰ ’ਤੇ ਗਤੀਵਿਧੀਆਂ ਜਾਂ ਭਾਵਨਾਤਮਕ ਸਥਿਤੀ ਦੇ ਵਾਪਰਨ ਕਾਰਣ ਹੁੰਦਾ ਹੈ ਜੋ ਕਿ ਆਰਾਮ ਕਰਨ ਨਾਲ ਜਾਂ ਨਾਈਟਰੋਗਲਾਈਰਿਨ ਨਾਮਕ ਦਵਾਈ ਲੈਣ ਨਾਲ ਚਲਾ ਜਾਂਦਾ ਹੈ|

 • ਹੋਰ ਲੱਛਣਾਂ ਵਿੱਚ ਸਾਹ ਦੀ ਕਮੀ ਅਤੇ ਕੰਮ ਨਾਲ ਥਕਾਵਟ ਸ਼ਾਮਲ ਹੈ, ਔਰਤਾਂ, ਬਜ਼ੁਰਗਾਂ ਅਤੇ ਡਾਇਬਟੀਜ਼ ਵਾਲੇ ਲੋਕਾਂ ਨੂੰ ਛਾਤੀ ਦੇ ਦਰਦ ਤੋਂ ਇਲਾਵਾ ਹੋਰ ਲੱਛਣ ਹੋਣ ਦੀ ਸੰਭਾਵਨਾ ਹੁੰਦੀ ਹੈ, ਜਿਵੇਂ ਕਿ:

 • ਥਕਾਵਟ

 • ਸਾਹ ਚੜ੍ਹਨਾ

 • ਆਮ ਕਮਜ਼ੋਰੀ

ਹਵਾਲਾwww.ncbi.nlm.nih.gov

ਦਿਲ ਦੀ ਬਿਮਾਰੀ ਨਾਲ ਸੰਬੰਧਿਤ ਜ਼ੋਖਮ ਕਾਰਕ ਇਸ ਪ੍ਰਕਾਰ ਹਨ:

 • ਮੋਟਾਪਾ

 • ਤਮਾਕੂਨੋਸ਼ੀ

 • ਤਣਾਅ

 • ਹਾਈਪਰਟੈਨਸ਼ਨ

 • ਅਸਮਾਨ ਜੀਵਨ ਸ਼ੈਲੀ

 • ਡਾਇਬੀਟੀਜ਼

 • ਸੀ.ਐਚ.ਡੀ ਨਾਲ ਸੰਬੰਧਿਤ ਪਰਿਵਾਰਕ ਇਤਿਹਾਸ

 • ਖੂਨ ਵਿੱਚ ਕੋਲੇਸਟ੍ਰੋਲ ਦਾ ਹਾਈ ਪੱਧਰ

ਹਵਾਲੇ www.ncbi.nlm.nih.gov

www.nhs.uk

ਟੈਸਟ ਵਿੱਚ ਸ਼ਾਮਲ ਹੋ ਸਕਦੇ ਹਨ:

 • ਅਲੈਕਟਰੋਕਾਰਡੀਓਗਰਾਮ (ਈ.ਸੀ.ਜੀ)

 

ਤਣਾਅ ਟੈਸਟ:

ਅਭਿਆਸ ਤਨਾਅ ਟੈਸਟ

ਈਕੋਕਾਰਡੀਓਗਰਾਮ ਤਨਾਅ ਟੈਸਟ

ਨਿਊਕਲੀਅਰ ਤਣਾਅ ਟੈਸਟ

 • ਕੌਰੋਨਰੀ ਸੀ.ਟੀ ਐਂਜੀਓਗਰਾਮ

 • ਕੌਰੋਨਰੀ ਐਂਜੀਓਗ੍ਰਾਫੀ –ਅਜਿਹਾ ਟੈਸਟ ਜੋ ਐਕਸ-ਰੇ ਦੁਆਰਾ ਦਿਲ ਦੀ ਧਮਨੀਆਂ ਦਾ ਮੁਲਾਂਕਣ ਕਰਦੀ ਹੈ|

ਸਹੀ ਤਸ਼ਖ਼ੀਸ ਅਤੇ ਇਲਾਜ ਲਈ, ਆਪਣੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ|

 

ਹਵਾਲੇ: www.ncbi.nlm.nih.gov
www.nhs.uk

ਦਵਾਈਆਂ: ਇਸ ਬਿਮਾਰੀ ਵਿਚ ਏਸਪੀਰੀਨ, ਬੀਟਾ ਬਲਾਕਰਸ, ਨਾਈਟਰੇਟਸ, ਕੈਲਸੀਅਮ ਚੈਨਲ ਬਲੌਕਰਜ਼, ਨਿਕੋਰਨ, ਤ੍ਰਿਮੈਟਾਜਾਡੀਨ, ਅਤੇ ਰੈਨੋਲਾਜੀਨ ਦੇ ਨਾਲ ਸਟੇਟਿਨ ਦਵਾਈਆਂ ਨੂੰ ਹੀ ਪ੍ਰਭਾਵੀ ਹਨ|

ਰੀਵਾਸਕੁਲਾਈਲਾਈਜੇਸ਼ਨ ਪ੍ਰਕਿਰਿਆਵਾਂ : ਇਸ ਵਿਚ ਕੋਰੋਨਰੀ ਆਰਟਰੀ ਬਾਈਪਾਸ ਸਰਜਰੀ, ਸਟੈਂਟ ਇਮਪਲਾਂਟੇਸ਼ਨ ਦੇ ਨਾਲ ਕੋਰੋਨਰੀ ਐਂਜੀਓਪਲਾਸਟੀ ਸ਼ਮਿਲ ਹੈ|

ਜੀਵਨਸ਼ੈਲੀ:

 • ਵਜ਼ਨ ਨਿਯੰਤਰਣ

 • ਤਮਾਕੂਨੋਸ਼ੀ ਬੰਦ ਕਰਨ

 • ਟੀ ਫ਼ੈਟ ਦੀ ਖਪਤ ਤੋਂ ਬਚਨਾ

 • ਕਸਰਤ ਕਰਨਾ ਜਿਵੇਂ ਕਿ ਪੈਦਲ ਚੱਲਣਾ, ਦੌੜਨਾ, ਜਾਂ ਤੈਰਾਕੀ ਕਰਨਾ ਬਲੱਡ ਪ੍ਰੈਸ਼ਰ ਅਤੇ ਸਮੇਂ ਦੇ ਨਾਲ ਖ਼ੂਨ ਵਿਚ ਕੋਲੇਸਟ੍ਰੋਲ ਦੀ ਮਾਤਰਾ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ|

 • ਕੇਵਲ ਸਿਹਤ ਦੀ ਸਮਝ ਲਈ ਮਨੋਵਿਗਿਆਨਿਕ ਤਣਾਅ ਨੂੰ ਘਟਾਉਣਾ

 • ਸਹੀ ਤਸ਼ਖ਼ੀਸ ਅਤੇ ਇਲਾਜ ਲਈ, ਆਪਣੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ|

ਹਵਾਲੇwww.nhs.uk

www.ncbi.nlm.nih.gov

 • ਸਿਹਤਮੰਦ, ਸੰਤੁਲਿਤ ਆਹਾਰ ਖਾਉ

 • ਬਹੁਤ ਸਾਰੇ ਤਾਜ਼ਾ ਫਲ,  ਸਬਜ਼ੀਆਂ ਅਤੇ ਸਾਬਤ ਅਨਾਜ ਸਮੇਤ ਘੱਟ ਥੰਧਿਆਈ, ਉੱਚ ਫਾਈਬਰ ਖ਼ੁਰਾਕ ਦੀ ਸਿਫਾਰਸ਼ ਕੀਤੀ ਜਾਂਦੀ ਹੈ

 • ਜ਼ਿਆਦਾ ਤੋਂ ਜ਼ਿਆਦਾ ਸਰੀਰਕ ਤੌਰ ’ਤੇ ਕਿਰਿਆਸ਼ੀਲ ਰਹਿਣਾ ਚਾਹੀਦਾ ਹੈ| ਸਿਹਤਮੰਦ ਵਜ਼ਨ ਨੂੰ ਕਾਇਮ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਨਿਯਮਤ ਕਸਰਤ ਨਾਲ ਸਿਹਤਮੰਦ ਭੋਜਨ ਹੈ

 • ਸਿਹਤਮੰਦ ਵਜ਼ਨ ਨਾਲ ਹਾਈ ਬਲੱਡ ਪ੍ਰੈਸ਼ਰ ਦੇ ਵਿਕਾਸ ਦੀ ਸੰਭਾਵਨਾ ਘਟ ਜਾਂਦੀ ਹੈ

 • ਨਿਯਮਤ ਤੌਰ ’ਤੇ ਕਸਰਤ ਕਰਨ ਅਤੇ ਘੱਟ ਸੰਤ੍ਰਿਪਤ ਚਰਬੀ ਵਾਲਾ  ਸਿਹਤਮੰਦ ਖਾਣਾ ਖਾ ਕੇ ਬਲੱਡ ਪ੍ਰੈਸ਼ਰ ਨੂੰ ਕਾਬੂ ਵਿਚ ਰੱਖਣਾ ਚਾਹੀਦਾ ਹੈ|  ਜੇ ਲੋੜ ਹੋਵੇ ਤਾਂ ਬਲੱਡ ਪ੍ਰੈਸ਼ਰ ਘੱਟ ਕਰਨ ਲਈ ਸਹੀ ਦਵਾਈ ਲੈਣੀ ਚਾਹੀਦੀ ਹੈ

ਹਵਾਲਾwww.nhs.uk

 • PUBLISHED DATE : Nov 20, 2018
 • PUBLISHED BY : NHP Admin
 • CREATED / VALIDATED BY : Dr. Manisha Batra
 • LAST UPDATED ON : Nov 20, 2018

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.