ਖੰਘ ਅਚਾਨਕ ਅਤੇ ਅਕਸਰ ਵਾਪਰਨ ਵਾਲਾ ਰਿਫਲੈਕਸ ਹੁੰਦੀ ਹੈ, ਜੋ ਬਲਗਮ, ਅੜਿੱਕੇ, ਬਾਹਰਲੇ ਕਣਾਂ ਅਤੇ ਰੋਗਾਣੂਆਂ ਕਾਰਣ ਹੋਣ ਵਾਲੀਆਂ ਸਾਹ ਦੀਆਂ ਗੰਭੀਰ ਬਿਮਾਰੀਆਂ ਤੋਂ ਬਚਾਉਂਦੀ ਹੈ| ਇਹ ਸਾਹ ਲੈਣ ਵਾਲੇ ਮਾਰਗ ਨੂੰ ਸਾਫ਼ ਕਰਦੀ ਹੈ| ਖੰਘ ਦੀ ਪ੍ਰਤੀਕਿਰਿਆ ਨੂੰ ਤਿੰਨ ਪੜਾਆਵਾਂ ਵਿਚ ਵੰਡਿਆ ਗਿਆ ਹੈ, ਜੋ ਇਸ ਪ੍ਰਕਾਰ ਹਨ:
ਇਨਹਲੇਸ਼ਨ
ਬੰਦ ਗਲੋਟਸ ਦੇ ਵਿਰੁੱਧ ਇੱਕ ਜ਼ਬਰਦਸਤ ਏਕਲੈਸ਼ਨ
ਆਮ ਤੌਰ ’ਤੇ ਇੱਕ ਵਿਲੱਖਣ ਆਵਾਜ਼ ਨਾਲ ਗਲੋਟਿਸ ਦੇ ਖੁੱਲਣ ਤੋਂ ਬਾਅਦ ਫੇਫੜਿਆਂ ਵਿਚੋਂ ਹਵਾ ਦਾ ਜ਼ੋਰਦਾਰ ਤਰੀਕੇ ਨਾਲ ਰੀਲੀਜ਼ ਹੋਣਾ
ਖੰਘ ਸਵੈ-ਇੱਛੁਕ ਜਾਂ ਅਣਇੱਛਤ ਹੋ ਸਕਦੀ ਹੈ| ਬਾਰ-ਬਾਰ ਖੰਘ ਕਰਨਾ ਆਮ ਤੌਰ ’ਤੇ ਕਿਸੇ ਬਿਮਾਰੀ ਦੀ ਮੌਜੂਦਗੀ ਨੂੰ ਦਰਸਾਉਂਦਾ ਹੈ| ਖੰਘ ਸਾਹ ਦੀ ਨਾਲੀ ਦੇ ਇਨਫੈਕਸ਼ਨ ਦੇ ਕਾਰਣ ਵੀ ਹੋ ਸਕਦੀ ਹੈ ਅਤੇ ਇਸ ਦੀ ਸ਼ੁਰੂਆਤ ਇਨ੍ਹਾਂ ਤਰੀਕਿਆਂ ਰਾਹੀਂ ਵੀ ਹੋ ਸਕਦੀ ਹੈ:
ਘੁਟਣ
ਤਮਾਕੂਨੋਸ਼ੀ
ਹਵਾ ਪ੍ਰਦੂਸ਼ਨ
ਦਮਾ
ਗੈਸਟ੍ਰੋਸੀਫੈਜਲ ਰੀਫਲਕਸ ਡਿਜ਼ੀਜ਼ (ਜੀ.ਈ.ਆਰ.ਡੀ)
ਪੋਸਟ-ਨੈਜਲ ਡ੍ਰਿਪ
ਗੰਭੀਰ ਬਰੋਨਕਾਇਟਸ
ਫੇਫੜਿਆਂ ਦਾ ਟਿਊਮਰ
ਦਿਲ ਦਾ ਸਹੀ ਰੂਪ ਵਿਚ ਕੰਮ ਨਾ ਕਰਨਾ ਜਾਂ ਦਵਾਈਆਂ ਜਿਵੇਂ ਕਿ ਏ.ਈ.ਸੀ ਇਨ੍ਹਿਬਿਟਰ
ਕਿਸਮਾਂ
ਗੰਭੀਰ ਖੰਘ : ਇਹ ਅਚਾਨਕ, ਫਲੂ ਜਾਂ ਸਾਈਨਸ ਦੀ ਲਾਗ ਕਾਰਣ ਸ਼ੁਰੂ ਹੁੰਦਾ ਹੈ
ਉਪ-ਗੰਭੀਰ ਖੰਘ : ਇਹ 3 ਤੋਂ 8 ਹਫ਼ਤਿਆਂ ਤੱਕ ਰਹਿੰਦੀ ਹੈ
ਦਾਇਮੀ ਖੰਘ : ਇਹ 8 ਹਫਤਿਆਂ ਤੋਂ ਜ਼ਿਆਦਾ ਚੱਲਦੀ ਹੈ.
ਹਵਾਲੇ:
ਗੰਭੀਰ ਖੰਘ: ਇਹ ਵਾਇਰਸ ਕਾਰਣ ਸਾਹ ਦੀ ਨਾਲੀ ਦੇ ਇਨਫੈਕਸ਼ਨ ਕਰਕੇ ਵਾਪਰਦਾ ਹੈ| ਇਨਫਲੂਏਂਜ਼ਾ (ਫਲੂ), ਲੇਰਿੰਗਸ ਅਤੇ ਆਮ ਜ਼ੁਖਾਮ ਜ਼ਿਆਦਾਤਰ ਉਪਰਲੇ ਹਿੱਸੇ ਵਿਚ ਵਾਪਰਦੇ ਹਨ| ਹੇਠਲੇ ਟ੍ਰੈਕਟ ਦੀ ਲਾਗ ਦੇ ਮਾਮਲੇ ਵਿਚ ਬ੍ਰੌਨਕਾਈਟਸ ਅਤੇ ਨਮੂਨੀਆ ਹੁੰਦੇ ਹਨ
ਦਾਇਮੀ ਖੰਘ : ਨਿਰੰਤਰ ਖਾਂਸੀ ਕਾਰਨ ਹੋ ਸਕਦਾ ਹੈ
ਤਮਾਕੂਨੋਸ਼ੀ
ਗੈਸਟ੍ਰੋਸੀਫੈਜਲ ਰੀਫਲਕਸ ਡਿਜ਼ੀਜ਼ (ਜੀ.ਈ.ਆਰ.ਡੀ)
ਪੋਸਟ-ਨੈਜਲ ਡ੍ਰਿਪ (ਨੱਕ ਦੇ ਪਿਛਲੇ ਹਿੱਸੇ ਤੋਂ ਗਲੇ ਨੂੰ ਟਪਕਦਾ ਹੋਇਆ ਬਲਗਮ)
ਸਾਹ ਪ੍ਰਣਾਲੀ (ਰੇਸ੍ਪਰਟੋਰੀ) ਟ੍ਰੈਕਟ ਦੀ ਲਾਗ
ਹਵਾਲੇ:
ਜੇਕਰ ਖੰਘ ਇਕ ਹਫ਼ਤੇ ਤੋਂ ਵੱਧ ਜਾਰੀ ਰਹਿੰਦੀ ਹੈ ਤਾਂ ਅਜਿਹੀ ਸਥਿਤੀ ਵਿਚ ਡਾਕਟਰ ਨੂੰ ਮਿਲਣ ਦੀ ਸਲਾਹ ਦਿੱਤੀ ਜਾਂਦੀ ਹੈ
ਡਾਇਗਨੋਸਟਿਕ ਟੈਸਟ: ਨੱਕ ਜਾਂ ਗਲ਼ੇ ਵਿੱਚੋਂ ਬਲਗ਼ਮ ਦੀ ਜਾਂਚ ਕੀਤੀ ਜਾਂਦੀ ਹੈ| ਇਸ ਟੈਸਟ ਦੁਆਰਾ ਇਹ ਪਤਾ ਲੱਗਦਾ ਹੈ ਕਿ ਇਹ ਜਰਾਸੀਮੀ ਲਾਗ ਹੈ|
ਛਾਤੀ ਦਾ ਐਕਸ.ਰੇਅ: ਛਾਤੀ ਦੇ ਐਕਸ.ਰੇਅ ਵਿਚ ਦਿਲ ਅਤੇ ਫੇਫੜਿਆਂ ਦੀ ਤਸਵੀਰ ਲਿੱਤੀ ਜਾਂਦੀ ਹੈ| ਇਸ ਟੈਸਟ ਦੁਆਰਾ ਨਮੂਨੀਆ ਅਤੇ ਫੇਫੜਿਆਂ ਦੇ ਕੈਂਸਰ ਦਾ ਪਤਾ ਕੀਤਾ ਜਾਂਦਾ ਹੈ|
ਫੇਫੜਿਆਂ ਦੇ ਫੰਕਸ਼ਨ ਦਾ ਟੈਸਟ: ਇਹ ਟੈਸਟ ਇਹ ਦਰਸਾਉਂਦੇ ਹਨ ਕਿ ਸਾਹ ਦੁਆਰਾ ਕਿੰਨੀ ਹਵਾ ਅੰਦਰ ਅਤੇ ਬਾਹਰ ਜਾਂਦੀ ਹੈ ਅਤੇ ਇਕ ਵਿਅਕਤੀ ਕਿੰਨੀ ਤੇਜ਼ੀ ਨਾਲ ਸਾਹ ਨੂੰ ਕੱਢ ਸਕਦਾ ਹੈ|
ਹਵਾਲੇ:
ਆਮ ਤੌਰ ’ਤੇ ਖੰਘ ਨਾਲ ਸੰਬੰਧਿਤ ਲੱਛਣਾਂ ਦਾ ਇਲਾਜ ਕਰਕੇ ਇਸ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ|
ਠੰਡ ਅਤੇ ਖੰਘ ਦੀ ਦਵਾਈ: ਡੀਕਨਜੈਂਟਰਸ ਨਾਸਿਕ ਟਿਸ਼ੂ ਨੂੰ ਸੋਜਨ ਅਤੇ ਬਲਗ਼ਮ ਉਤਪਾਦਨ ਨੂੰ ਘਟਾਉਣ ਦੇ ਨਾਲ-ਨਾਲ ਰਾਹਤ ਪਹੁੰਚਾਉਂਦੇ ਹਨ|
ਖੰਘ ਅਤੇ ਥੁੱਕ ਨੂੰ ਘੱਟ ਕਰਨ ਵਾਲੇ ਕਾਰਕ: ਖੰਘ ਨੂੰ ਘੱਟ ਕਰਨ ਵਾਲੇ ਜਿਵੇਂ ਕਿ ਡੈਲਸਿਮ ਅਤੇ ਡੈਕ੍ਸਲੋਨ ਵਿਚ ਪਾਇਆ ਜਾਣ ਵਾਲਾ ਡੈਕਸਟ੍ਰੋਮੇਥੋਰਫੈਨ| ਗੰਭੀਰ ਖਾਂਸੀ ਲਈ ਘਰੇਲੂ ਉਪਾਅ ਵਿਚ ਨਿੰਬੂ ਅਤੇ ਸ਼ਹਿਦ ਬਹੁਤ ਪ੍ਰਭਾਵੀ ਹਨ|
ਹਵਾਲੇ: