ਲੇਪਟੋਸਪਾਇਰੋਸਿਸ ਇੱਕ ਛੂਤ ਵਾਲੀ ਬੀਮਾਰੀ ਹੈ ਜੋ ਲੈਪਟੋਪਿਰਾ ਜੀਨਸ ਦੇ ਬੈਕਟੀਰੀਆ ਕਾਰਨ ਪੈਦਾ ਹੁੰਦੀ ਹੈ| ਇਹ ਬਿਮਾਰੀ ਇਨਸਾਨਾਂ ਅਤੇ ਜਾਨਵਰਾਂ ਦੋਵਾਂ ਨੂੰ ਪ੍ਰਭਾਵਿਤ ਕਰਦੀ ਹੈ| ਲੇਪਟੋਸਪਾਇਰੋਸਿਸ ਜਾਨਵਰਾਂ ਦੁਆਰਾ ਮਨੁੱਖਾਂ ਵਿਚ ਪ੍ਰਸਾਰਿਤ ਹੋਣ ਵਾਲੀ ਸੰਸਾਰ ਦੀਆਂ ਸਭ ਤੋਂ ਵੱਧ ਵਿਆਪਕ ਬਿਮਾਰੀਆਂ ਵਿੱਚੋਂ ਇੱਕ ਹੈ| ਆਮ ਤੌਰ ’ਤੇ ਮਨੁੱਖਾਂ ਵਿਚ ਹੋਣ ਵਾਲਾ ਇਹ ਸੰਕ੍ਰਮਣ ਪਾਣੀ ਦੁਆਰਾ ਸੰਚਾਰਿਤ ਹੁੰਦਾ ਹੈ ਜੋ ਪਸ਼ੂਆਂ ਦੇ ਪਿਸ਼ਾਬ ਨਾਲ ਦੂਸ਼ਿਤ ਹੋਇਆ ਹੋਵੇ| ਇਹ ਸੰਕ੍ਰਮਣ ਚਮੜੀ ਵਿਚ ਨਾਸ਼ ਨਾ ਹੋਣ ਵਾਲੇ ਬਰੇਕ, ਅੱਖਾਂ ਜਾਂ ਲੇਸਦਾਰ ਪਦਾਰਥ ਦੁਆਰਾ ਪ੍ਰਸਾਰਿਤ ਹੁੰਦਾ ਹੈ|
ਜ਼ਿਆਦਾਤਰ ਕੇਸਾਂ ਵਿੱਚ, ਲੇਪਟੋਸਪਾਇਰੋਸਿਸ ਸਿਰਫ਼ ਹਲਕੇ ਫ਼ਲੂ ਵਰਗੇ ਕਾਰਣ ਵਰਗੇ ਲੱਛਣਾਂ ਦਾ ਕਾਰਨ ਬਣਦਾ ਹੈ, ਜਿਵੇਂ ਕਿ ਸਿਰ ਦਰਦ, ਠੰਡ ਲੱਗਣਾ ਅਤੇ ਮਾਸਪੇਸ਼ੀ ਵਿਚ ਦਰਦ ਆਦਿ| ਹਾਲਾਂਕਿ, ਕੁਝ ਮਾਮਲਿਆਂ ਵਿੱਚ ਸੰਕ੍ਰਮਣ ਬਹੁਤ ਹੀ ਗੰਭੀਰ ਰੂਪ ਲੈਂਦਾ ਹੈ ਅਤੇ ਜੀਵਨ ਲਈ ਖ਼ਤਰਨਾਕ ਸਮੱਸਿਆਵਾਂ ਜਿਵੇਂ ਕਿ ਸਰੀਰ ਦੇ ਅੰਦਰਲੇ ਅੰਗਾਂ ਦੀ ਅਸਫ਼ਲਤਾ ਅਤੇ ਅੰਦਰੂਨੀ ਖ਼ੂਨ ਨਿਕਲਣ ਦਾ ਕਾਰਨ ਬਣ ਸਕਦੀ ਹੈ| ਲੇਪਟੋਸਪਾਇਰੋਸਿਸ ਦੇ ਗੰਭੀਰ ਰੂਪ ਨੂੰ ‘ਵੇਲਜ਼’ ਦੀ ਬੀਮਾਰੀ ਵਜੋਂ ਵੀ ਜਾਣਿਆ ਜਾਂਦਾ ਹੈ|
ਲੇਪਟੋਸਪਾਇਰੋਸਿਸ ਦੀ ਰੋਕਥਾਮ ਅਤੇ ਉਸ ਨੂੰ ਕੰਟਰੋਲ ਕਰਨ ਲਈ ਪ੍ਰੋਗਰਾਮ
National Guidelines Diagnosis, Case Management Prevention and Control of Leptospirosis
ਹਵਾਲੇ: www.who.int
ਲੇਪਟੋਸਪਾਇਰੋਸਿਸ ਦੇ ਹਲਕੇ ਲੱਛਣਾਂ ਵਿੱਚ ਸ਼ਾਮਲ ਹਨ:
ਤੇਜ਼ ਤਾਪਮਾਨ (ਬੁਖ਼ਾਰ) ਜੋ ਆਮ ਤੌਰ 'ਤੇ 38 ਤੋਂ 40 (100.4-104 ਡਿਗਰੀ ਫਾਰਨਹਾਈਟ) ਡਿਗਰੀ ਸੈਂਟੀਗਰੇਡ ਦੇ ਵਿਚਕਾਰ ਹੋਵੇ
ਅਚਨਚੇਤ ਸਿਰ ਦਰਦ ਅਤੇ ਠੰਢ ਲੱਗਣਾ
ਮਤਲੀ ਅਤੇ ਉਲਟੀਆਂ
ਭੁੱਖ ਦੀ ਕਮੀ
ਮਾਸਪੇਸ਼ੀਆਂ ਵਿਚ ਦਰਦ ਖ਼ਾਸ ਤੌਰ ’ਤੇ ਵੱਛਿਆਂ ਅਤੇ ਪਿੱਠ ਪਿੱਛੇ ਦੀ ਮਾਸਪੇਸ਼ੀਆਂ ਵਿਚ
ਕੰਨਜਕਟਿਵਾਇਟਸ (ਅੱਖਾਂ ਦੀ ਜਲੂਣ ਅਤੇ ਲਾਲੀ)
ਖੰਘ
ਥੋੜ੍ਹੇ ਚਿਰ ਰਹਿਣ ਵਾਲੇ ਧੱਫੜ
ਵਧੇਰੇ ਗੰਭੀਰ ਪ੍ਰਗਟਾਵੇ ਵਿੱਚ ਸ਼ਾਮਲ ਹਨ:
ਮੈਨਿਨਜਾਈਟਿਸ
ਬਹੁਤ ਜ਼ਿਆਦਾ ਥਕਾਵਟ
ਸੁਣਨ ਦੀ ਸਮੱਸਿਆ
ਸਾਹ ਦੀ ਸਮੱਸਿਆ
ਐਜ਼ੋਟੈਮੀਆ
ਹਵਾਲਾ: www.nhs.uk
ਲੇਪਟੋਸਪਾਇਰੋਸਿਸ ਇੱਕ ਛੂਤ ਵਾਲੀ ਬੀਮਾਰੀ ਹੈ ਜੋ ਲੈਪਟੋਪਿਰਾ ਜੀਨਸ ਦੇ ਬੈਕਟੀਰੀਆ ਕਾਰਨ ਪੈਦਾ ਹੁੰਦੀ ਹੈ| ਇਹ ਸੰਕ੍ਰਮਣ ਜਾਨਵਰਾਂ ਦੇ ਪਿਸ਼ਾਬ ਵਿੱਚ ਪਾਇਆ ਜਾਂਦਾ ਹੈ ਜੋ ਕਿ; ਜਾਨਵਰਾਂ ਤੋਂ ਹੁੰਦਾ ਹੋਇਆ ਇਨਸਾਨਾਂ ਵਿਚ ਫੈਲ ਜਾਂਦਾ ਹੈ|
ਜਿਸ ਕਰਕੇ ਇਹ ਬਿਮਾਰੀ ਇਨਸਾਨਾਂ ਅਤੇ ਜਾਨਵਰਾਂ ਦੋਵਾਂ 'ਤੇ ਨੂੰ ਪ੍ਰਭਾਵਿਤ ਕਰਦੀ ਹੈ| ਲੇਪਟੋਸਪਾਇਰੋਸਿਸ ਜਾਨਵਰਾਂ ਦੁਆਰਾ ਮਨੁੱਖਾਂ ਵਿਚ ਪ੍ਰਸਾਰਿਤ ਹੋਣ ਵਾਲੀ ਸੰਸਾਰ ਦੀਆਂ ਸਭ ਤੋਂ ਵੱਧ ਵਿਆਪਕ ਬਿਮਾਰੀਆਂ ਵਿੱਚੋਂ ਇੱਕ ਹੈ| ਚੂਹੇ, ਮਵੇਸ਼ੀ, ਮੱਝਾਂ, ਘੋੜੇ, ਭੇਡ, ਬੱਕਰੀ, ਸੂਰ ਅਤੇ ਕੁੱਤਿਆਂ ਨੂੰ ਇਸ ਬੈਕਟੀਰਿਆ ਨੂੰ ਫੈਲਾਉਣ ਦਾ ਮੁੱਖ ਕਾਰਣ ਸਮਝਿਆ ਗਿਆ ਹੈ ਜਿਸ ਕਾਰਣ ਲੇਪਟੋਸਪਾਇਰੋਸਿਸ ਹੁੰਦਾ ਹੈ|
ਲੇਪਟੋਸਪਾਇਰੋਸਿਸ ਦੇ ਪ੍ਰਫੁੱਲਤ ਹੋਣ ਦਾ ਸਮਾਂ ਆਮ ਤੌਰ 'ਤੇ 5 ਤੋਂ 14 ਦਿਨ ਤੱਕ ਹੁੰਦਾ ਹੈ, ਜਿਸਦਾ ਰੇਂਜ 2-30 ਦਿਨ ਹੁੰਦਾ ਹੈ|
ਲਾਗ ਵਾਲੇ ਤਾਜ਼ੇ ਪਾਣੀ ਦੇ ਸਰੋਤਾਂ ਜਿਵੇਂ ਕਿ ਪਾਣੀ ਦੇ ਵਿਭਿੰਨ ਸਥਾਨਾਂ ਨਾਲ ਨਜ਼ਦੀਕੀ ਸੰਪਰਕ ਕਰਕੇ, ਲੇਪਟੋਸਪਾਇਰੋਸਿਸ ਦਾ ਪ੍ਰਕੋਪ ਹੋ ਸਕਦਾ ਹੈ| ਕੁਦਰਤੀ ਆਪਦਾ ਜਿਵੇਂ ਕਿ ਹੜ੍ਹ ਤੋਂ ਬਾਅਦ ਵੀ ਲੋਕਾਂ ਵਿਚ ਸੰਕ੍ਰਮਣ ਫੈਲਣ ਦੀ ਸੰਭਾਵਨਾ ਰਹਿੰਦੀ ਹੈ|
ਹਵਾਲਾ: www.nhs.uk
ਬੈਕਟੀਰੀਆ ਕਾਰਣ ਐਂਟੀਬਾਡੀ ਦਾ ਪਤਾ ਕਰਨ ਲਈ ਖ਼ੂਨ ਦੀ ਜਾਂਚ ਕੀਤੀ ਜਾਂਦੀ ਹੈ
ਇਸ ਤੋਂ ਇਲਾਵਾ ਹੋਰ ਵੀ ਟੈਸਟ ਕੀਤੇ ਜਾਂਦੇ ਹਨ ਜੋ ਇਸ ਪ੍ਰਕਾਰ ਹੈ:
ਐਨਜ਼ਾਈਮ-ਲਿੰਕਡ ਇਮਿਊਨੋਸੋਰਬੈਂਟ (ਅਲੀਸਾ)
ਪੋਲੀਮੀਰੇਜ਼ ਚੇਨ ਰੀਐਕਸ਼ਨ (ਪੀ.ਸੀ.ਆਰ)
ਮੈਟ (ਮਾਈਕਰੋਸਕੋਪਿਕ ਐਗਲੂਨੇਟੀਸ਼ਨ ਟੈਸਟ) ਜੋ ਕਿ ਇੱਕ ਸਰੀਓਲੋਜੀਕਲ ਟੈਸਟ ਹੈ, ਲੇਪਟੋਸਪਾਇਰੋਸਿਸ ਦੀ ਜਾਂਚ ਵਿਚ ਇਸ ਨੂੰ ਸੋਨੇ ਦੇ ਮਿਆਰ ਵਾਂਗੂ ਮੰਨਿਆ ਜਾਂਦਾ ਹੈ|
ਹਵਾਲਾ : www.ncbi.nlm.nih.gov
ਲੇਪਟੋਸਪਾਇਰੋਸਿਸ ਹੇਠ ਦਿੱਤੀਆਂ ਇਨ੍ਹਾਂ ਦਵਾਈਆਂ ਰਾਹੀਂ ਠੀਕ ਕੀਤਾ ਜਾ ਸਕਦਾ ਹੈ:
ਐਮਪੀਸਿਲੀਨ
ਏਜਿਥਰੋਮਾਈਸਿਨ
ਸੇਫ਼ਟਰੈਕਸੋਨ
ਡੌਕਸੀਸਾਈਕਲਾਈਨ
ਪੈਨਿਸਿਲਿਨ
ਹਵਾਲਾ: www.nlm.nih.gov
ਕੁਝ ਦੇਸ਼ਾਂ ਵਿਚ ਮਨੁੱਖੀ ਟਿਕੀਆਂ ਦੀ ਵਰਤੋਂ ਸਫ਼ਲਤਾ ਦੀ ਡਿਗਰੀ ਤੋਂ ਕੀਤੀ ਜਾਂਦੀ ਹੈ, ਪਰ ਇਸ ਦੇ ਬਾਵਜੂਦ ਵਰਤਮਾਨ ਸਮੇਂ ਤੱਕ ਡਬਲਿਊ.ਐਚ.ਓ ਦੁਆਰਾ ਪ੍ਰੀ-ਕੁਆਲੀਫਾਈਡ ਵੈਕਸੀਨ ਉਪਲੱਬਧ ਨਹੀਂ ਹੈ|
ਲੇਪਟੋਸਪਾਇਰੋਸਿਸ ਦੇ ਸੰਚਾਰ ਨੂੰ ਰੋਕਣ ਹੇਠ ਲਿਖੇ ਉਪਾਅ ਸ਼ਾਮਲ ਹਨ ਜੋ ਇਸ ਪ੍ਰਕਾਰ ਹਨ :
ਸੁਰੱਖਿਆ ਕਪੜੇ ਜਿਵੇਂ ਕਿ (ਬੂਟ, ਦਸਤਾਨੇ, ਐਨਕਾਂ, ਐਪਰਨ, ਮਾਸਕ) ਪਾਉਣਾ
ਵਾਟਰਪਰੂਫ਼ ਡ੍ਰੈਸਿੰਗਾਂ ਨਾਲ ਚਮੜੀ ਦੇ ਜ਼ਖ਼ਮ ਨੂੰ ਢੱਕਣਾ
ਪਾਣੀ ਨੂੰ ਦੂਸ਼ਿਤ ਹੋਣ ਤੋਂ ਰੋਕਣਾ ਜਾਂ ਉਸ ਬਾਰੇ ਚੇਤਾਵਨੀ ਦੇਣਾ (ਪੂਲ, ਛੱਪੜ, ਦਰਿਆ)
ਸੰਭਾਵੀ ਤੌਰ ਤੇ ਦੂਸ਼ਿਤ ਪਾਣੀ ਵਿਚ ਵਾਈਡਿੰਗ ਜਾਂ ਤੈਰਾਕੀ ਤੋਂ ਬਚਣ ਦੀ ਕੋਸ਼ਿਸ਼ ਕਰਨਾ
ਪਿਸ਼ਾਬ ਦੇ ਛਿੜਕਾਉ, ਦੂਸ਼ਤ ਮਿੱਟੀ ਜਾਂ ਪਾਣੀ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਨਹਾਉਣਾ
ਜ਼ਖਮ ਧੋਣਾ ਅਤੇ ਸਾਫ਼ ਕਰਨਾ
ਬੀਮਾਰ ਜਾਂ ਮਰੇ ਹੋਏ ਜਾਨਵਰਾਂ ਨੂੰ ਛੋਹਣਾ, ਜਾਂ ਜਨਮ ਦੇਣ ਵੇਲੇ ਜਾਨਵਰਾਂ ਦੀ ਮਦਦ ਕਰਨਾ
ਜਾਨਵਰਾਂ ਦੀ ਨਿਗਰਾਨੀ ਜਾਂ ਦੇਖਭਾਲ ਦੌਰਾਨ ਸਫ਼ਾਈ ਦੇ ਪ੍ਰਬੰਧਾਂ ਨੂੰ ਸਖ਼ਤੀ ਨਾਲ ਕਾਇਮ ਰੱਖਣਾ
ਸਾਰੇ ਜਾਨਵਰਾਂ ਦੀ ਨਿਗਰਾਨੀ ਜਾਂ ਦੇਖਭਾਲ ਦੌਰਾਨ ਸਫਾਈ ਦੇ ਪ੍ਰਬੰਧਾਂ ਨੂੰ ਸਖਤੀ ਨਾਲ ਕਾਇਮ ਰੱਖਣਾ.
ਜਿੱਥੇ ਸੰਭਵ ਹੋਵੇ, ਗੰਦੇ ਖੇਤਰਾਂ ਨੂੰ ਰੋਗਾਣੂ-ਮੁਕਤ ਕਰਨਾ
ਪੀਣ ਲਈ ਸਾਫ਼ ਪਾਣੀ ਦਾ ਪ੍ਰਯੋਗ ਕਰਨਾ
ਹਵਾਲਾ :www.wpro.who.int