ਜ਼ਿਕਾ ਵਾਇਰਸ ਬਿਮਾਰੀ ਮੱਛਰਾਂ ਕਾਰਣ ਪੈਦਾ ਹੋਣ ਵਾਲੀ ਵਾਇਰਲ ਬੀਮਾਰੀ ਹੈ| ਇਹ ਮੱਛਰ ਕਾਰਣ ਹੋਣ ਵਾਲੀ ਵਾਇਰਲ ਬਿਮਾਰੀ ਹੈ ਜੋ ਕਿ ਮੁੱਖ ਤੌਰ ’ਤੇ ਸੰਕ੍ਰਮਿਤ ਏਂਡੀਸ ਮੱਛਰ ਦੇ ਕੱਟਣ ਕਾਰਣ ਫੈਲਦੀ ਹੈ| ਜ਼ਿਕਾ ਵਾਇਰਸ ਪਹਿਲੀ ਵਾਰ ਸਾਲ 1947 ਯੂਗਾਂਡਾ ਦੇ ਜ਼ਿਕਾ ਜੰਗਲਾਂ ਵਿਚ ਰੀਸਸ ਬਾਂਦਰਾਂ ਵਿਚ ਪਛਾਣਿਆ ਗਿਆ ਸੀ| ਸੰਨ 1952 ਵਿੱਚ, ਯੂਗਾਂਡਾ ਅਤੇ ਯੂਨਾਇਟਿਡ ਰਿਪਬਲਿਕ ਆਫ਼ ਤਨਜਾਨੀਆ ਵਿੱਚ ਸੀਰੋਲਜੀ ਟੈਸਟਾਂ ਰਾਹੀਂ ਇਹ ਵਾਇਰਸ ਮਨੁੱਖਾਂ ਵਿਚ ਪਛਾਣਿਆ ਗਿਆ ਸੀ| ਸਾਲ 1968 ਵਿਚ ਨਾਈਜੀਰੀਆ ਵਿਚ ਇਹ ਵਾਇਰਸ ਮਨੁੱਖੀ ਨਮੂਦਾਰਾਂ ਤੋਂ ਵੱਖਰਾ ਸੀ| ਇਸ ਬੀਮਾਰੀ ਦਾ ਫੈਲਾਅ ਅਫ਼ਰੀਕਾ, ਅਮਰੀਕਾ, ਏਸ਼ੀਆ ਅਤੇ ਪੈਸੀਫ਼ਿਕ ਵਿਚ ਦਰਜ ਕੀਤਾ ਗਿਆ ਸੀ|
ਸਾਲ 2007 ਵਿੱਚ, ਦੱਖਣੀ ਪੈਸੀਫਿਕ ਯਾਪ ਆਈਲੈਂਡ ਦੇ ਮਾਈਕ੍ਰੋਨੇਸ਼ੀਆ ਵਿਚਲੇ ਸੰਘੀ ਰਾਜਾਂ ਵਿਚ ਜ਼ਿਕਾ ਵਾਇਰਸ ਦੀ ਪਹਿਲੀ ਸ਼ੁਰੂਆਤ ਦਰਜ ਕੀਤੀ ਗਈ| ਇਸ ਤੋਂ ਬਾਅਦ ਅਕਤੂਬਰ 2013 ਵਿੱਚ, ਫਰਾਂਸੀਸੀ ਪੋਲੀਨੇਸ਼ੀਆ ਨੇ ਇਸ ਵਾਇਰਸ ਦੇ ਪਹਿਲੀ ਵਾਰ ਫੈਲਣ ਦੀ ਰਿਪੋਰਟ ਦਿੱਤੀ|
ਮਈ 2015 ਵਿੱਚ, ਬਰਾਜ਼ੀਲ ਦੇ ਪਬਲਿਕ ਹੈਲਥ ਅਥੌਰਿਟੀ ਨੇ ਦੇਸ਼ ਦੇ ਉੱਤਰ ਪੂਰਬ ਵਿੱਚ ਜ਼ਿਕਾ ਵਾਇਰਸ ਦੇ ਸੰਚਾਰਿਤ ਹੋਣ ਦੀ ਪੁਸ਼ਟੀ ਕੀਤੀ| ਅਕਤੂਬਰ 2015 ਵਿਚ, ਅਮਰੀਕਾ ਦੇ ਹੋਰ ਦੇਸ਼ਾਂ ਅਤੇ ਇਲਾਕਿਆਂ ਨੇ ਵਾਇਰਸ ਦੀ ਮੌਜੂਦਗੀ ਦੀ ਰਿਪੋਰਟ ਦਿੱਤੀ| ਸਾਲ 2014 ਵਿਚ ਬ੍ਰਾਜ਼ੀਲ ਅਤੇ ਫਰਾਂਸੀਸੀ ਪੋਲੀਨੇਸ਼ੀਆ ਵਿਚ ਸਮਾਨ ਕਲੱਸਟਰ ਅਤੇ ਜ਼ਿਕਾ ਵਾਇਰਸ ਕਾਰਣ ਮਾਈਕ੍ਰੋਸੈਫੇਲੀ ਅਤੇ ਗਿੱਲਨ-ਬੈਰੀ ਸਿੰਡਰੋਮ (ਜੀ.ਬੀ.ਐਸ.) ਅਤੇ ਹੋਰ ਨਿਉਰੋਜੀਕਲ ਵਿਕਾਰ ਪੈਦਾ ਹੋ ਗਏ|
ਅਸੀਂ ਇਸ ਬਿਮਾਰੀ ਬਾਰੇ ਬਹੁਤ ਜ਼ਿਆਦਾ ਪ੍ਰਸੰਗਬੱਧ ਹਾਂ ਕਿਉਂਕਿ ਸੰਕ੍ਰਮਿਤ ਏਨਡੀਜ਼ ਮੱਛਰ ਜੋ ਕਿ ਡੇਂਗੂ, ਚਿਕਨਗੁਨੀਆ ਤੇ ਪੀਲਾ ਤਾਪ ਪ੍ਰਸਾਰਤ ਕਰਦਾ ਹੈ| ਡਬਲਿਊ. ਐਚ.ਓ ਨੇ ਜੈਡ.ਵੀ.ਡੀ ਨੂੰ ਇੰਟਰਨੈਸ਼ਨਲ ਪ੍ਰਸੰਗਬੱਧ ਪਬਲਿਕ ਹੈਲਥ ਐਮਰਜੰਸੀ ਦੇ ਤੌਰ ’ਤੇ ਏਲਾਨ ਕੀਤਾ ਹੈ|
ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਯੂ.ਐਚ.ਓ) ਨੇ ਗਰਭ ਅਵਸਥਾ ਅਤੇ ਮਾਈਕ੍ਰੋਸੇਫਲੀ ਸੰਕ੍ਰਮਣ ਦੌਰਾਨ ਜ਼ਿਕਾ ਵਾਇਰਸ ਪ੍ਰਭਾਵਾਂ ਦੇ ਸੰਬੰਧ ਵਿਚ ਸ਼ੱਕ ਜ਼ਾਹਰ ਕੀਤਾ ਅਤੇ ਕਿਸੇ ਵੀ ਸੰਭਵ ਲਿੰਕ ਨੂੰ ਸਮਝਣ, ਵਧੇਰੇ ਜਾਂਚ ਬਾਰੇ ਖੋਜ ਕਰਨ ਦੀ ਸਿਫ਼ਾਰਸ਼ ਕੀਤੀ| ਅੱਜ ਤੱਕ ਕੋਈ ਵਿਗਿਆਨਕ ਸਬੂਤ ਜ਼ਿਕਾ ਵਾਇਰਸ ਅਤੇ ਮਾਈਕ੍ਰੋਸੇਫਲੀ ਜਾਂ ਜੀ.ਬੀ.ਐਸ ਵਿਚਕਾਰ ਲਿੰਕ ਦੀ ਪੁਸ਼ਟੀ ਨਹੀਂ ਕਰ ਪਾਇਆ ਹੈ|
1 ਫਰਵਰੀ 2016 ਨੂੰ, ਡਬਲਿਊ.ਐਚ.ਓ ਨੇ ਘੋਸ਼ਣਾ ਕੀਤੀ ਕਿ ਨਿਊਰੋਲੌਜੀਕਲ ਵਿਕਾਰ ਅਤੇ ਨਿਓਨੈਟਲ ਮਾਲਫੋਰਮੇਸ਼ਨ ਦੇ ਕਲੱਸਟਰ ਨੂੰ ਅਮਰੀਕਾ ਦੇ ਖੇਤਰ ਪਾਇਆ ਗਿਆ ਹੈ ਜਿਸ ਕਰਕੇ ਉਨ੍ਹਾਂ ਨੇ ਪਬਲਿਕ ਹੈਲਥ ਐਮਰਜੈਂਸੀ ਆਫ਼ ਇੰਟਰਨੈਸ਼ਨਲ ਕਨਸਰਨ ਦਾ ਗਠਨ ਕੀਤਾ|
ਸਾਲ 2007 ਤੋਂ ਹੁਣ ਤੱਕ 46 ਦੇਸ਼ਾਂ ਅਤੇ ਉਨ੍ਹਾਂ ਦੇ ਇਲਾਕਿਆਂ ਵਿਚ ਜ਼ਿਕਾ ਵਾਇਰਲ ਟ੍ਰਾਂਸਮੇਸ਼ਨ ਦਾ ਦਸਤਾਵੇਜ਼ੀਕਰਨ ਕੀਤਾ ਗਿਆ ਹੈ| ਇਸ ਵਿਚ ਸਾਲ 2015 ਤੋਂ 2016 ਵਿਚਕਾਰ 34 ਦੇਸ਼ਾਂ ਸਮੇਤ ਲੋਕਲ ਪ੍ਰਸਾਰਨ ਦੀ ਸੂਚਨਾ ਦਿੱਤੀ ਗਈ| ਇਸ ਤੋਂ ਇਲਾਵਾ ਛੇ ਦੇਸ਼ਾਂ ਵਿਚ
ਵਾਇਰਲ ਸਰਕੂਲੇਸ਼ਨ ਦੇ ਸੰਕੇਤ ਮਿਲੇ| ਪੰਜ ਦੇਸ਼ ਅਜਿਹੇ ਵੀ ਸਨ ਵਿਚ ਜਿੱਥੇ ਜ਼ਿਕਾ ਵਾਇਰਸ ਦਾ ਫੈਲਾਅ ਖ਼ਤਮ ਹੋ ਗਿਆ| (12 ਫਰਵਰੀ 2016)*
ਇਸ ਬਾਰੇ ਹੋਰ ਜਾਣਕਾਰੀ ਪਾਪ੍ਰਤ ਕਰੋ-ਜ਼ਿਕਾ ਵਾਇਰਸ ਬਾਰੇ ਸਵਾਲ ਅਤੇ ਜਵਾਬ-
www.nhp.gov.in/Zika-virus
who.int/features/qa/zika/en/
www.who.int/features/qa/
National Guidelines for Zika virus disease
ਜ਼ਿਕਾ ਵਾਇਰਸ ਬਿਮਾਰੀ ਲਈ ਰਾਸ਼ਟਰੀ ਦਿਸ਼ਾ-ਨਿਰਦੇਸ਼
(a) Guidelines on Zika Virus Disease- http://www.mohfw.nic.in/media/disease-alerts/national-guidelines-zika-virus-disease
(b) Guidelines for integrated vector management for control of Ades mosquito- http://www.mohfw.nic.in/
(c) Do’s And Don’ts- http://www.mohfw.nic.in/
(d) Travel Advisory for Zika Virus Disease- http://www.mohfw.nic.in/
(e) Fact sheet on Zika virus disease (updated on 3 rd February 2016)- http://www.mohfw.nic.in/
(f) Guidelines on laboratory detection and diagnosis of Zika virus disease- http://www.mohfw.nic.in/
Zika virus referral form for laboratory diagnosis(NIV,Pune)- niv.co.in/Zika_viral_disease_CRF.pdf
Zika Outbreak: WHO's Global Emergency Response Plan
ਹਵਾਲੇ-
http://www.wpro.who.int/mediacentre/factsheets/fs
http://www.who.int/mediacentre/factsheets/
http://www.who.int/mediacentre/news/statements/2016/
http://www.who.int/emergencies/zika-virus/situation-report
http://www.who.int/emergencies/zika-virus/situation-report/ (15 ਫਰਵਰੀ 2016 ਨੂੰ ਐਕਸੈਸ ਕੀਤਾ)*
ਜ਼ਿਕਾ ਵਾਇਰਸ ਬੀਮਾਰੀ ਤੋਂ ਪੀੜਿਤ ਬਹੁਗਿਣਤੀ ਲੋਕ ਜਾਂ ਤਾਂ ਐਸਸਿੰਪੋਟੌਮੈਟਿਕ (80% ਤਕ ਇਕੋ ਜਿਹੇ) ਰਹਿੰਦੇ ਹਨ ਜਾਂ ਹੋਰ ਆਰਬੋਵਾਇਰਸ ਇਨਫੈਕਸ਼ਨਸ ਵਰਗੇ ਲੱਛਣ ਦਿਖਾਈ ਦਿੰਦੇ ਹਨ ਜਿਵੇਂ ਕਿ; ਡੇਂਗੂ, ਬੁਖ਼ਾਰ, ਚਮੜੀ ’ਤੇ ਧੱਫੜ, ਕੰਨਜਕਟਿਵਾਈਟਿਸ, ਮਾਸਪੇਸ਼ੀ ਅਤੇ ਜੋੜਾਂ ਵਿਚ ਦਰਦ, ਬੇਚੈਨੀ ਅਤੇ ਸਿਰ ਦਰਦ ਆਦਿ|
ਆਮ ਤੌਰ 'ਤੇ ਇਹ ਲੱਛਣ ਹਲਕੇ ਹੁੰਦੇ ਹਨ ਅਤੇ 2-7 ਦਿਨਾਂ ਤੱਕ ਹੁੰਦੇ ਹਨ| ਜ਼ਿਕਾ ਵਾਇਰਸ ਦੇ ਪ੍ਰਫੁੱਲਤ ਹੋਣ (ਲੱਛਣਾਂ ਤੋਂ ਸੰਪਰਕ ਵਿਚ ਆਉਣ) ਦਾ ਸਮਾਂ ਸਪੱਸ਼ਟ ਨਹੀਂ ਹੁੰਦਾ ਪਰ ਇਸ ਦੇ ਕੁਝ ਦਿਨ ਰਹਿਣ ਦੀ ਸੰਭਾਵਨਾ ਬਣੀ ਰਹਿੰਦੀ ਹੈ|
ਡੇਂਗੂ ਦੇ ਮੁਕਾਬਲੇ, ਜ਼ਿਕਾ ਦੀ ਲਾਗ ਦੇ ਕੇਸਾਂ ਵਿੱਚ ਹਲਕੇ ਤੋਂ ਦਰਮਿਆਨੀ ਕਲੀਨਿਕਲ ਇਕਸਾਰਤਾ ਹੁੰਦੀ ਹੈ, ਸਮੇਂ ਅਨੁਸਾਰ ਬੁਖ਼ਾਰ ਦੀ ਸ਼ੁਰੂਆਤ ਘੱਟ ਜਾਂ ਜ਼ਿਆਦਾ ਤੀਬਰ ਹੋ ਸਕਦੀ ਹੈ|
ਸਾਲ 2013-2014 ਅਤੇ 2015 ਵਿਚ ਫ੍ਰਾਂਸੀਸੀ ਪੋਲੀਨੇਸ਼ੀਆ ਅਤੇ ਬ੍ਰਾਜ਼ੀਲ ਵਿਚੋਂ ਜ਼ਿਕਾ ਵਾਇਰਸ ਦੇ ਪ੍ਰਸਾਰ ਦੌਰਾਨ ਆਮ ਜਨਤਾ ਅਤੇ ਨਵਜੰਮੇ ਬੱਚਿਆਂ ਵਿਚ ਗਿੱਲਨ-ਬੈਰੀ ਸਿੰਡਰੋਮ (ਜੀ.ਬੀ.ਐਸ.) ਤੇ ਮਾਈਕ੍ਰੋਸੈਕਸੈੱਲਬ ਦੇ ਵਧੇ ਹੋਏ ਕੇਸਾਂ ਦੀ ਰਿਪੋਰਟ ਕੀਤੀ ਗਈ| ਮਾਈਕੋਸੇਫੇਲੀ, ਜੀ.ਜੀ.ਐਸ ਅਤੇ ਜ਼ਿਕਾ ਵਾਇਰਸ ਦੀ ਲਾਗ ਨਾਲ ਸੰਬੰਧਿਤ ਮੈਡੀਕਲ ਮਾਹਿਰਾਂ ਨੂੰ ਇਸ ਸੰਬੰਧਿਤ ਸ਼ੱਕ ਹੈ ਪਰ ਇਸ ਸੰਬੰਧੀ ਕੋਈ ਵੀ ਵਿਗਿਆਨਕ ਸਬੂਤ ਕਿਸੇ ਵੀ ਪ੍ਰਕਾਰ ਦੇ ਲਿੰਕ ਦੀ ਪੁਸ਼ਟੀ ਨਹੀਂ ਕਰਦਾ|
ਗਿੱਲਨ-ਬੈਰੀ ਸਿੰਡਰੋਮ (ਜੀ.ਬੀ.ਐਸ.) - ਇਹ ਇਕ ਅਜਿਹਾ ਅਵਸਥਾ ਹੈ ਜਿਸ ਵਿਚ ਸਰੀਰ ਦੀ ਇਮਿਊਨ ਸਿਸਟਮ ਨਰਵਸ ਸਿਸਟਮ ’ਤੇ ਹਮਲਾ ਕਰਦਾ ਹੈ| ਇਹ ਬਹੁਤ ਸਾਰੇ ਵਾਇਰਸ ਕਾਰਨ ਹੁੰਦਾ ਹੈ ਅਤੇ ਕਿਸੇ ਵੀ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ| ਇਸ ਦੇ ਮੁੱਖ ਲੱਛਣਾਂ ਵਿੱਚ ਮਾਸਪੇਸ਼ੀਆਂ ਦੀ ਕਮਜ਼ੋਰੀ, ਲੱਤਾਂ ਅਤੇ ਬਾਹਵਾਂ ਵਿਚ ਝਰਨਾਹਟ ਹੁੰਦੀ ਹੈ| ਜੇ ਸਾਹ ਦੀਆਂ ਮਾਸਪੇਸ਼ੀਆਂ ਦਾ ਅਸਰ ਹੁੰਦਾ ਹੈ ਤਾਂ ਇਹ ਆਪਣੇ ਆਪ ਵਿਚ ਗੰਭੀਰ ਸਥਿਤੀ ਬਣ ਜਾਂਦੀ ਹੈ|
ਮਾਈਕ੍ਰੋਸੈਫੇਲੀ- ਇਹ ਅਜਿਹੀ ਸਥਿਤੀ ਹੈ ਜਿੱਥੇ ਬੱਚਾ ਛੋਟੇ ਸਿਰ ਵਾਲਾ ਪੈਦਾ ਹੁੰਦਾ ਹੈ ਜਾਂ ਜਨਮ ਤੋਂ ਬਾਅਦ ਸਿਰ ਦਾ ਵਧਣਾ ਰੁੱਕ ਜਾਂਦਾ ਹੈ|
ਹਵਾਲੇ-
www.who.int/csr/disease/zika/en/
www.who.int/mediacentre/news/statements/2016/
www.who.int/features/qa/zika/en/
www.who.int/emergencies/zika-virus/situation-report/who-zika-situation- (accessed on 15th February 2016)*
ਜ਼ਿਕਾ ਵਾਇਰਸ ਮੱਛਰ ਕਾਰਣ ਪੈਦਾ ਹੋਇਆ ਫਲੈਵੀਵਾਇਰਸ ਹੈ ਜਿਸ ਦੇ ਡੇਂਗੂ ਵਾਇਰਸ ਨਾਲ ਬਹੁਤ ਹੀ ਨੇੜਲੇ ਸੰਬੰਧ ਹਨ|
ਟ੍ਰਾਂਸਮਿਸ਼ਨ-
ਵੈਕਟਰ-ਜ਼ਿਕਾ ਵਾਇਰਸ ਏਨਡੀਜ਼ ਤੋਂ ਪ੍ਰਭਾਵਿਤ ਮੱਛਰ ਦੇ ਕੱਟਣ ਦੁਆਰਾ ਲੋਕਾਂ ਵਿਚ ਸੰਚਾਰਿਤ ਹੁੰਦਾ ਹੈ, ਮੁੱਖ ਤੌਰ 'ਤੇ ਏਨਡੀਜ਼ ਅਜੀਪਿਟੀ ਗਰਮ ਦੇਸ਼ਾਂ ਅਤੇ ਉਪ-ਉਦੇਸ਼ ਖੇਤਰਾਂ ਵਿਚ ਪਾਇਆ ਜਾਂਦਾ ਹੈ| ਇਹ ਉਹੀ ਮੱਛਰ ਹੈ ਜੋ ਡੈਂਗੂ, ਚਿਕਨਗੁਨੀਆ ਅਤੇ ਪੀਲੇ ਬੁਖਾਰ ਨੂੰ ਪ੍ਰਸਾਰਿਤ ਕਰਦਾ ਹੈ|
ਜ਼ਿਕਾ ਵਾਇਰਸ ਦੇ ਪ੍ਰਸਾਰ ਵਿੱਚ ਵੈਕਟਰ ਦੇ ਰੂਪ ਵਿੱਚ ਏਨਡੀਜ਼ ਮੱਛਰ ਦੀਆਂ ਹੋਰ ਕਿਸਮਾਂ ਜਿਵੇਂ ਕਿ ਏ. ਏਲਬੋਪਿਕਟਸ, ਏ. ਹੈਨਸੀਲੀ ਅਤੇ ਏ. ਪੋਲੀਨੇਸਿਏਨਸਿਸ ਪਾਈਆਂ ਜਾਂਦੀਆਂ ਹਨ|
ਕੁੱਝ ਸਬੂਤ ਦਰਸਾਉਂਦੇ ਹਨ ਕਿ ਜ਼ਿਕਾ ਵਾਇਰਸ ਖ਼ੂਨ ਚੜ੍ਹਾਉਣ, ਪੇਰੀਨੇਟਲ ਟ੍ਰਾਂਸਮਿਸ਼ਨ ਅਤੇ ਲਿੰਗਕ ਪ੍ਰਸਾਰਣ ਰਾਹੀਂ ਮਨੁੱਖਾਂ ਵੀ ਪ੍ਰਸਾਰਤ ਹੋ ਸਕਦਾ ਹੈ|
ਏਨਡੀਜ਼ ਮੱਛਰ ਬਾਰੇ ਕੁਝ ਤੱਥ:
ਇਹ ਮੱਛਰ ਮਨੁੱਖੀ ਵਾਤਾਵਰਣ ਨਾਲ ਨੇੜਤਾ ਨਾਲ ਜੁੜੇ ਹੋਏ ਹਨ ਅਤੇ ਇਨਡੋਰ (ਫੁੱਲਾਂ ਦੇ ਗੁਲਦਸਤੇ, ਬਾਥਰੂਮ ਵਿੱਚਲੇ ਕੰਕਰੀਟ ਪਾਣੀ ਦੇ ਟੈਂਕ, ਅਤੇ ਨਕਲੀ ਆਊਟਡੋਰ (ਗੱਡੀਆਂ ਦੇ ਟਾਇਰ, ਪਾਣੀ ਸਟੋਰੇਜ਼ ਕਰਨ ਵਾਲੇ ਬਰਤਨ, ਸੁੱਟੇ ਹੋਏ ਕੰਟੇਨਰਾਂ) ਵਿਚ ਪੈਦਾ ਹੁੰਦਾ ਹੈ|
ਏਨਡੀਜ਼ ਮੱਛਰ ਦੇ ਅੰਡੇ ਪਾਣੀ ਤੋਂ ਬਿਨਾਂ 1 ਸਾਲ ਤਕ ਜੀਉਂਦੇ ਰਹਿ ਸਕਦੇ ਹਨ ਅਤੇ ਜਿਵੇਂ ਹੀ ਇਨ੍ਹਾਂ ਨੂੰ ਪਾਣੀ ਉਪਲਬਧ ਹੁੰਦਾ ਹੈ ਤਾਂ (ਇੱਥੋਂ ਤਕ ਖੜ੍ਹੇ ਪਾਣੀ ਦੀ ਛੋਟੀ ਮਾਤਰਾ) ਤਾਂ ਅੰਡੇ ਲਾਰਵਾ ਅਤੇ ਫਿਰ ਪੂਰੇ ਮੱਛਰ ਦੇ ਰੂਪ ਵਿਚ ਵਿਕਸਿਤ ਹੋ ਜਾਂਦੇ ਹਨ|
ਆਮ ਤੌਰ 'ਤੇ ਏਨਡੀਜ਼ ਮੱਛਰ ਦਿਨ ਦੀ ਰੋਸ਼ਨੀ ਵਿਚ ਸਰਗਰਮ ਰਹਿੰਦੇ ਹਨ ਅਤੇ ਸਵੇਰ ਤੇ ਦੇਰ ਦੁਪਹਿਰ/ਸ਼ਾਮ ਦੇ ਘੰਟਿਆਂ ਦੌਰਾਨ ਕੱਟਦੇ ਹਨ|
ਸੰਕ੍ਰਮਿਤ ਵਿਅਕਤੀ ਦੇ ਖ਼ੂਨ ਵਿਚ ਵਿਚੋਂ ਭੋਜਨ ਪ੍ਰਾਪਤ ਕਰਨ ਸਮੇਂ ਮਾਦਾ ਏਨਡੀਜ਼ ਮੱਛਰ ਵਾਇਰਸ ਪ੍ਰਪਾਤ ਕਰਦਾ ਹੈ|
ਮਾਦਾ ਏਨਡੀਜ਼ ਮੱਛਰ ਆਮ ਤੌਰ ’ਤੇ 400 ਮੀਟਰ ਦੀ ਔਸਤ ਉੱਡਾਰੀ ਭਰ ਸਕਦੀ ਹੈ ਅਤੇ ਇਹ ਵਾਇਰਸ ਅਚਾਨਕ ਹੀ ਇਕ ਮਨੁੱਖ ਦੁਆਰਾ ਇਕ ਸਥਾਨ ਤੋਂ ਦੂਜੇ ਸਥਾਨ ਵਿਚ ਪ੍ਰਸਾਰਿਤ ਹੁੰਦਾ ਹੈ|
ਹਵਾਲੇ-
www.who.int/csr/disease/zika/en/
ਜ਼ਿਕਾ ਵਾਇਰਸ ਦੀ ਲੱਛਣ ਦੇ ਸ਼ੁਰੂ ਹੋਣ ਤੋਂ ਸੱਤ ਦਿਨ ਦੇ ਅੰਦਰ-ਅੰਦਰ ਹੀ ਖ਼ੂਨ ਅਤੇ ਪਿਸ਼ਾਬ ਰਾਹੀ ਆਰ.ਟੀ-ਪੀਸੀਆਰ ਟੈਸਟ ਦੁਆਰਾ ਪੁਸ਼ਟੀ ਕੀਤੀ ਜਾ ਸਕਦੀ ਹੈ| ਲੱਛਣ ਦੀ ਸ਼ੁਰੂਆਤ ਹੋਣ ਦੇ ਇਕ ਹਫ਼ਤੇ ਤੋਂ ਬਾਅਦ ਆਰ.ਟੀ -ਪੀਸੀਆਰ ਟੈਸਟ ਅਤੇ IgM ZIKV ਟੈਸਟ ਦੁਆਰਾ ਇਸ ਵਾਇਰਸ ਦੀ ਪੁਸ਼ਟੀ ਕੀਤੀ ਜਾਂਦੀ ਹੈ| ਸਾਡੇ ਦੇਸ਼ ਵਿੱਚ ਨੈਸ਼ਨਲ ਸੇਂਟਰ ਫ਼ਾਰ ਡਿਸੀਜ਼ ਕੰਟਰੋਲ (ਐਨ.ਸੀ.ਡੀ.ਸੀ.), ਦਿੱਲੀ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਵ਼ਾਇਰੌਲਜੀ (ਵਾਇਰਸ ਵਿਗਿਆਨ), ਪੁਣੇ ਦੇ ਨਾਲ-ਨਾਲ ਆਈ.ਸੀ.ਐਮ.ਆਰ ਦੇ ਹੋਰਨਾਂ 13 ਲੈਬ ਇਸ ਟੈਸਟ ਦਾ ਨਿਦਾਨ ਕਰਦੇ ਹਨ|
ਹਵਾਲੇ-
ਜ਼ਿਕਾ ਵਾਇਰਸ ਲਈ ਕੁਝ ਐਂਟੀਬਾਈਟਿਕ ਇਲਾਜ਼ ਉਪਲਬਧ ਨਹੀਂ ਹੈ| ਬੁਖ਼ਾਰ ਨੂੰ ਦੂਰ ਕਰਨ ਲਈ ਅਸੀਟਾਮਿਨੋਫ਼ਿਨ ਜਾਂ ਪੈਰਾਸੀਟਾਮੋਲ ਦੇ ਰੂਪ ਵਿਚ ਸਿਮਟੋਮੇਟਿਕ ਇਲਾਜ਼ ਦਿੱਤਾ ਜਾਂਦਾ ਹੈ| ਐਸਪਰੀਨ ਅਤੇ non-steroidal anti-inflammatory ਦਵਾਈਆਂ ਦਾ ਪ੍ਰਯੋਗ ਨਹੀਂ ਕੀਤਾ ਜਾਣਾ ਚਾਹੀਦਾ ਹੈ|
ਮੱਛਰਾਂ ਦੇ ਕੱਟਣ ਤੋਂ ਬਚਣ ਲਈ ਮੱਛਰਦਾਨੀ ਜਾਂ ਮੱਛਰ ਭਜਾਉਣ ਵਾਲੇ ਸਾਧਨਾਂ ਦਾ ਪ੍ਰਯੋਗ ਕਰੋ|ਸਰੀਰ ਨੂੰ ਮੱਛਰ ਦੇ ਕੱਟਣ ਤੋਂ ਬਚਾਉਣ ਲਈ ਕਪੜਿਆਂ ਤੇ ਡੀ.ਈ.ਈ.ਟੀ ਯੁਕਤ ਕੀੜੇ ਭਜਾਉਣ ਵਾਲੇ ਉਤਪਾਦ ਦਾ ਪ੍ਰਯੋਗ ਕਰੋ ਵਿਸ਼ੇਸ਼ ਰੂਪ ਵਿਚ ਜਦੋਂ ਤੁਸੀਂ ਡੇਂਗੂ ਪ੍ਰਭਾਵਿਤ ਥਾਵਾਂ ਵੱਲ ਜਾਂਦੇ ਹੋ ਤਾਂ ਸਰੀਰ ਦੇ ਹਿੱਸਿਆਂ ਨੂੰ ਉਜਾਗਰ ਨਾ ਕਰੋ|
ਅਜਿਹੇ ਕਪੜੇ ਪਾਉ ਜਿਸ ਵਿਚ ਹਥ-ਪੈਰ ਖੁਲੇ ਨਾ ਰਹਿਣ।
ਪਾਣੀ ਨੂੰ ਇਕ ਜਗਾਹ ਸਥਿਰ ਨਾ ਹੋਣ ਦੇਵੋ। ਆਮ ਤੌਰ ਤੇ ਮੱਛਰਾਂ ਦੇ ਪ੍ਰਜਨਨ ਦਾ ਸਥਾਨ ਪਲਾਸਟਿਕ ਦੇ ਭਾਂਡੇ, ਬਾਲਟੀ, ਗਡੀਆਂ ਦੇ ਟਾਇਰ, ਵਾਟਰ ਕੂੱਲਰ, ਪਾਲਤੂ ਜਾਨਵਰਾਂ ਦੇ ਪਾਣੀ ਪੀਣ ਵਾਲੇ ਭਾਂਡੇ ਤੇ ਫੁੱਲਦਾਨ ਹਨ। ਯਕੀਨੀ ਤੌਰ ਤੇ ਘੱਟੋ-ਘੱਟ ਹਫ਼ਤੇ ਵਿਚ ਇਕ ਵਾਰ ਇਨ੍ਹਾਂ ਨੂੰ ਸਾਫ਼ ਕੀਤਾ ਜਾਏ।ਆਪਣੇ ਆਲੇ-ਦੁਮਾਲੇ ਧੁੰਆ ਤੇ ਕੀੜੇਮਾਰ ਦਵਾਈਆਂ ਦਾ ਛਿੜਕਾਵ ਕਰੋ।ਮੌਜੂਦਾਂ ਮੱਛਰਾਂ ਦੀ ਗਿਣਤੀ ਨੂੰ ਘੱਟ ਕਰਨ ਲਈ ਮੱਛਰਾਂ ਦੇ ਆਂਡਿਆਂ ਅਤੇ ਲਾਰਵਾ ਨੂੰ ਖਤਮ ਕਰਨਾ ਚਾਹੀਦਾ ਹੈ|
ਮੱਛਰਾਂ ਦੇ ਕੱਟਣ ਦੇ ਜੋਖਿਮ ਨੂੰ ਖਿੜਕਿਆਂ ਅਤੇ ਦਰਵਾਜਿਆਂ ’ਤੇ ਜਾਲੀ ਲੱਗਾ ਕੇ ਘੱਟ ਕੀਤਾ ਜਾ ਸਕਦਾ ਹੈ|
ਧੁੰਆ ਅਤੇ ਪੈਸਟੀਸਾਈਡ ਵੀ ਪ੍ਰਭਾਵੀ ਹੋ ਸਕਦੇ ਹਨ|
ਮਾਹਰ ਸਲਾਹ ਲਈ ਆਪਣੇ ਡਾਕਟਰ ਨਾਲ ਸੰਪਰਕ ਕਰੋ|
ਹਵਾਲੇ -
www.who.int/csr/disease/zika/en/
www.paho.org/hq/index.php (accessed on 15th February 2016)*
ਸੰਭਾਵੀ ਜਟਿਲਤਾਵਾਂ
2013 ਅਤੇ 2015 ਵਿੱਚ ਕ੍ਰਮਵਾਰ ਫਰਾਂਸੀਸੀ ਪੋਲੀਨੇਸ਼ੀਆ ਅਤੇ ਬ੍ਰਾਜ਼ੀਲ ਵਿੱਚ ਵੱਡੇ ਪੱਧਰ 'ਤੇ ਨੈਸ਼ਨਲ ਹੈਲਥ ਅਥੌਰਿਟੀ ਨੇ ਆਮ ਜਨਤਾ ਵਿਚ ਪੋਟੇਨਸ਼ਲ ਨਿਊਰੋਲੋਜੀਕਲ ਅਤੇ ਜ਼ਿਕਾ ਵਾਇਰਸ ਬਿਮਾਰੀ ਦੀਆਂ ਆਟੋ-ਇਮਿਊਨਜ਼ ਪੇਚੀਦਗੀਆਂ ਦੀ ਰਿਪੋਰਟ ਕੀਤੀ|
ਡਬਲਿਊ.ਐਚ.ਓ ਦੇ ਮਾਹਰਾਂ ਨੇ ਗਰਭਅਵਸਥਾ ਦੌਰਾਨ ਜ਼ਿਕਾ ਵਾਇਰਸ ਸੰਕ੍ਰਮਣ ਅਤੇ ਮਾਈਕ੍ਰੋਸੇਫਲੀ ਨਾਲ ਪੈਦਾ ਹੋਣ ਵਾਲੇ ਬੱਚਿਆਂ ਦੀ ਦੀਆਂ ਵਧਦੀਆਂ ਘਟਨਾਵਾਂ ਵਿਚ ਦਾ ਸ਼ੱਕ ਜ਼ਾਹਰ ਕੀਤਾ| ਹਾਲਾਂਕਿ ਜ਼ਿਕਾ ਵਾਇਰਸ ਅਤੇ ਮਾਈਕ੍ਰੋਸੇਫਲੀ ਵਿਚਕਾਰ ਸੰਬੰਧਾਂ ਨੂੰ ਸਮਝਣ ਲਈ ਹੋਰ ਵਿਗਿਆਨਕ ਜਾਂਚ ਦੀ ਜ਼ਰੂਰਤ ਹੈ|
ਹਵਾਲੇ -
ਜ਼ਿਕਾ ਵਾਇਰਸ ਫੈਲਾਉਣ ਵਾਲੇ ਮੱਛਰ ਦੇ ਕੱਟਣ ਤੋਂ ਸੁਰੱਖਿਤ ਹੋਣ ਦਾ ਸਭ ਤੋਂ ਬਹਿਤਰ ਤਰੀਕਾ ਮੱਛਰਾਂ ਦੀ ਰੋਕਥਾਮ ਹੀ ਹੈ|
ਮੱਛਰਦਾਨੀ ਜਾਂ ਮੱਛਰ ਭਜਾਉਣ ਵਾਲੇ ਸਾਧਨਾਂ ਦਾ ਪ੍ਰਯੋਗ ਕਰੋ ਡੇਂਗੂ ਦੀ ਰੋਕਥਾਮ ਲਈ ਬਾਹਰ ਜਾਣ ਤੋਂ ਪਹਿਲਾਂ ਹਥ ਜਾਂ ਪੈਰ ਦਿੱਸਣ ਵਾਲੇ ਕਪੜਿਆਂ ਦਾ ਪ੍ਰਯੋਗ ਨਾ ਕਰੋ|
ਅਜਿਹੇ ਕਪੜੇ ਪਾਉ ਜਿਸ ਵਿਚ ਹਥ-ਪੈਰ ਖੁਲੇ ਨਾ ਰਹਿਣ।
ਪਾਣੀ ਨੂੰ ਇਕ ਜਗਾਹ ਸਥਿਰ ਨਾ ਹੋਣ ਦੇਵੋ। ਆਮ ਤੌਰ ਤੇ ਮੱਛਰਾਂ ਦੇ ਪ੍ਰਜਨਨ ਦਾ ਸਥਾਨ ਪਲਾਸਟਿਕ ਦੇ ਭਾਂਡੇ, ਬਾਲਟੀ, ਗਡੀਆਂ ਦੇ ਟਾਇਰ, ਵਾਟਰ ਕੂੱਲਰ, ਪਾਲਤੂ ਜਾਨਵਰਾਂ ਦੇ ਪਾਣੀ ਪੀਣ ਵਾਲੇ ਭਾਂਡੇ ਤੇ ਫੁੱਲਦਾਨ ਹਨ। ਯਕੀਨੀ ਤੌਰ ਤੇ ਘੱਟੋ-ਘੱਟ ਹਫ਼ਤੇ ਵਿਚ ਇਕ ਵਾਰ ਇਨ੍ਹਾਂ ਨੂੰ ਸਾਫ਼ ਕੀਤਾ ਜਾਏ।
ਆਪਣੇ ਆਲੇ-ਦੁਮਾਲੇ ਧੁੰਆ ਤੇ ਕੀੜੇਮਾਰ ਦਵਾਈਆਂ ਦਾ ਛਿੜਕਾਵ ਕਰੋ। ਤਾਂ ਚਲੋ “ਸਾਫ਼ ਭਾਰਤ, ਸਿਹਤਮੰਦ ਭਾਰਤ” ਬਣਾਈਏ!
ਹਵਾਲੇ -
www.who.int/csr/disease/zika/information-for-travelers/
www.who.int/emergencies/zika-virus/situation-report (accessed on 15th February 2016)*