ਇਹ ਇੰਫਲੇਮੇਟ੍ਰੀ ਬਾਉਅਲ ਡਿਸੀਜ਼ inflammatory bowel disease (IBD) ਦਾ ਹੀ ਇਕ ਭਾਗ ਹੈ| ਅਲਸਰੇਟਿਵ ਕੌਲਨ (ਵੱਡੀ ਆਂਦਰ) ਦੀ ਬਿਮਾਰੀ ਦਾ ਹੀ ਹਿੱਸਾ ਹੈ ਜਿਸ ਦੇ ਲੱਛਣ ਫੋੜੇ ਜਾਂ ਖੁੱਲੇ ਜ਼ਖਮ ਹੁੰਦੇ ਹਨ| ਅਲਸਰੇਟਿਵ ਕੋਲਾਇਟਸਿਸ ਕਰੌਨ ਦੀ ਬਿਮਾਰੀ ਦੇ ਸਮਾਨ ਹੈ, ਜੋ ਇਕ ਆਈ.ਬੀ.ਡੀ ਦਾ ਹੀ ਇੱਕ ਹੋਰ ਰੂਪ ਹੈ| ਇਹ ਤਣਾਅ ਕਾਰਣ ਪੈਦਾ ਹੋਣ ਵਾਲੀ ਬਿਮਾਰੀ ਹੈ ਜੋ ਸਮੇਂ ਅਨੁਸਾਰ ਇਸ ਦੇ ਲੱਛਣਾਂ ਵਿਚ ਵਾਧਾ ਹੁੰਦਾ ਰਹਿੰਦਾ ਹੈ ਇਸ ਬਿਮਾਰੀ ਨੂੰ ਨੂੰ ਆਟੋਇਮੀਨ ਬਿਮਾਰੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ|
ਹਵਾਲੇ:
http://ulcerativecolitiscure.com/
http://www.nhs.uk/conditions/Ulcerative-colitis/Pages/Introduction.aspx
ਇਸ ਬਿਮਾਰੀ ਦੇ ਲੱਛਣ ਇਸ ਗੱਲ ਤੇ ਨਿਰਭਰ ਕਰਦੇ ਹਨ ਕਿ ਕੌਲਨ ਕਿੰਨਾ- ਕੁ ਪ੍ਰਭਾਵਿਤ ਹੋਇਆ ਹੈ ਅਤੇ ਸੋਜਸ਼ ਦਾ ਪੱਧਰ ਵਿਚ ਕਿੰਨਾ-ਕੁ ਵਾਧਾ ਹੈ| ਇਸ ਦੇ ਆਮ ਲੱਛਣਾਂ ਵਿੱਚ ਸ਼ਾਮਲ ਹਨ:
ਪੇਟ ਦਰਦ
ਬਲਗ਼ਮ ਨਾਲ ਖ਼ੂਨ ਵਾਲੇ ਦਸਤ
ਥਕਾਵਟ ਅਤੇ ਥਕਾਨ
ਭੁੱਖ ਘੱਟ ਹੋਣਾ, ਭਾਰ ਘਟਨਾ ਅਤੇ ਅਨੀਮੀਆ (ਸਾਹ ਲੈਣ ਵਿਚ ਪਰੇਸ਼ਾਨੀ ਹੋਣਾ, ਅਨਿਯਮਿਤ ਦਿਲ ਦੀ ਧੜਕਣ, ਥਕਾਵਟ ਅਤੇ ਚਮੜੀ ਦਾ ਪੀਲਾਪਨ
ਉੱਚ ਤਾਪਮਾਨ (ਬੁਖ਼ਾਰ)
ਡੀਹਾਈਡਰੇਸ਼ਨ
ਅੰਤੜੀਆਂ ਨੂੰ ਖਾਲੀ ਕਰਨ ਦੀ ਲਗਾਤਾਰ ਇੱਛਾ (ਇਸ ਪ੍ਰਕਿਰਿਆ ਨੂੰ ਤੇਨੇਮਸ ਦੇ ਨਾਂ ਤੋਂ ਜਾਣਿਆ ਜਾਂਦਾ ਹੈ)
ਹਵਾਲੇ: www.nhs.uk
ਅਲਸਰੇਟਿਵ ਕੋਲਾਇਟਸਿਸ ਦੇ ਸਹੀ ਕਾਰਣਾਂ ਦਾ ਹੁਣ ਤੱਕ ਪਤਾ ਨਹੀਂ ਚਲ ਪਾਇਆ|ਪਰ ਇਹ ਆਟੋਇਮੀਨ ਡਿਸਆਰਡਰ ਨਾਲ ਸੰਬੰਧਿਤ ਹੈ ਜੋ ਕਿ ਜੈਨੇਟਿਕ ਅਤੇ ਵਾਤਾਵਰਣਕ ਕਾਰਕਾਂ ਦਾ ਸੁਮੇਲ ਹੈ:
ਜੈਨੇਟਿਕ ਕਾਰਕ :
ਇਹ ਅਲਸਰੇਟ੍ਰੇਟਿਵ ਕੋਲਾਇਟਸਿਸ ਦੇ ਵਿਕਾਸ ਨਾਲ ਸਬੰਧਿਤ ਹਨ, ਹਾਲਾਂਕਿ ਇਹ ਕਿਵੇਂ ਵਾਪਰਦਾ ਹੈ ਇਹ ਗੱਲ ਅਜੇ ਤੱਕ ਅਨਿਸ਼ਚਿਤ ਹੈ|
ਵਾਤਾਵਰਨ ਕਾਰਕ:
ਹਵਾ ਪ੍ਰਦੂਸ਼ਣ
ਖ਼ੁਰਾਕ: ਕਾਰਬੋਹਾਈਡਰੇਟ ਅਤੇ ਚਰਬੀ ਭਰਪੂਰ ਖ਼ੁਰਾਕ
ਸਾਫ਼-ਸਫਾਈ : ਇਮਿਊਨ ਸਿਸਟਮ ਨੂੰ ਸਹੀ ਢੰਗ ਨਾਲ ਵਿਕਸਤ ਹੋਣ ਲਈ ਕੀਟਾਣੂਆਂ ਨਾਲ ਸੰਪਰਕ ਦੀ ਲੋੜ ਹੁੰਦੀ ਹੈ|
ਹਵਾਲੇ: digestive.niddk.nih.gov
ਅਲਸਰੇਟਿਵ ਕੋਲਾਇਟਸਿਸ ਦਾ ਪਤਾ ਲਗਾਉਣ ਲਈ ਕਈ ਟੈਸਟ ਕੀਤੇ ਜਾਂਦੇ ਹਨ:
ਸਿਗਮੋਇਡੋਸਕੋਪੀ:
ਅੰਤੜੀਆਂ ਦੀ ਸੋਜਸ਼ ਦੇ ਪੱਧਰ ਅਤੇ ਹੱਦ ਦੀ ਜਾਂਚ ਕਰਕੇ ਰੋਗ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ| ਇਸ ਨੂੰ ਸ਼ੁਰੂ ਵਿੱਚ ਸਿਗਮਾਓਡੋਸਕੋਪ ਦੀ ਵਰਤੋਂ ਨਾਲ ਕੀਤਾ ਜਾ ਸਕਦਾ ਹੈ ਇਹ ਇਕ ਲਚਕਦਾਰ ਪ੍ਰਕਾਰ ਦੀ ਟਿਊਬ ਹੁੰਦੀ ਹੈ ਜਿਸ ਵਿਚ ਇਕ ਅਜਿਹਾ ਕੈਮਰਾ ਹੁੰਦਾ ਹੈ ਜਿਸ ਨੂੰ ਗੁਦੇ ਵਿਚ ਪਾਇਆ ਜਾਂਦਾ ਹੈ|
ਕੋਲਨੋਸਕੋਪੀ:
ਕੋਲੋਨੋਸਕੋਪੀ ਇੱਕ ਲੰਬੀ ਅਤੇ ਜ਼ਿਆਦਾ ਲਚਕੀਲੀ ਟਿਊਬ ਦੀ ਵਰਤੋਂ ਕਰਦੀ ਹੈ ਜਿਸ ਨੂੰ ਕੋਲੋਨਸਕੌਪ ਕਿਹਾ ਜਾਂਦਾ ਹੈ, ਜਿਸ ਦੀ ਮਦਦ ਨਾਲ ਪੂਰੇ ਕੌਲਨ ਦੀ ਜਾਂਚ ਕੀਤੀ ਜਾਂਦੀ ਹੈ|
ਹਵਾਲੇ: www.nhs.uk
ਐਮਿਨੋਂਸਾਈਲੀਨੇਲਟਸ (Aminosalicylates): ਐਮਿਨੋਂਸਾਈਲੀਨੇਲਟਸ ਹਲਕੇ ਤੋਂ ਦਰਮਿਆਨੀ ਅਲਸਰੇਟਿਵ ਕੋਲਾਇਟਸਿਸ ਦੇ ਇਲਾਜ ਦਾ ਪਹਿਲਾ ਵਿਕਲਪ ਹੈ|
ਕੋਰਟੀਕੋਸਟੋਰਾਇਡਜ਼ (Corticosteroids): ਜੇਕਰ ਅਲਸਰੇਟਿਵ ਕੋਲਾਇਟਸਿਸ ਦੀ ਸਥਿਤੀ ਜ਼ਿਆਦਾ ਗੰਭੀਰ ਹੋਵੇ ਤੇ ਉਸ ਦੇ ਇਲਾਜ ਸਮੇਂ ਐਮਿਨੋਂਸਾਈਲੀਨੇਲਟਸ ਦਾ ਵਿਕਲਪ ਪੂਰੀ ਤਰ੍ਹਾਂ ਕੰਮ ਨਾ ਕਰ ਰਿਹਾ ਹੋਵੇ ਤਾਂ ਕੋਰਟੀਕੋਸਟੋਰਾਇਡਜ਼ (ਸਟੀਰਾਇਡ ਦਵਾਈ) ਦਾ ਪ੍ਰਯੋਗ ਕੀਤਾ ਜਾਂਦਾ ਹੈ|
ਹਵਾਲਾ: digestive.niddk.nih.gov
ਪ੍ਰਾਇਮਰੀ ਸਕਲੈਰੇਜ਼ਿੰਗ ਕੋਲਾਂਨਜੀਟਿਸ: ਕੋਲਾਇਟਸਿਸ ਦੀ ਸਥਿਤੀ ਵਿਕ ਪੀ.ਐਸ.ਸੀ ਇਕ ਜਟਿਲ ਸਥਿਤੀ ਹੈ|
ਬੋਅਲ ਕੈਂਸਰ: ਇਹ ਵੀ ਅਲਸਰੇਟ੍ਰਿਕ ਕੋਲੇਟਿਸ ਦੀ ਪੇਚੀਦਗੀ ਹੈ.