ਫੂਡ ਪੌਇਜ਼ਨਿਂਗ ਜ਼ਹਿਰੀਲਾ ਖਾਣਾ

ਖਾਨੇ ਕਾਰਣ ਪੈਦਾ ਹੋਣ ਵਾਲੀ ਬਿਮਾਰੀਆਂ ਨੂੰ ਆਮ ਤੌਰ ’ਤੇ ਜ਼ਹਿਰੀਲਾ ਖਾਣਾ ਜਾਂ ਗੈਸਟਰੋਏਨਟਰਾਟੀਸ (gastroenteritis) ਦੇ ਨਾਂ ਤੋਂ ਜਾਣਿਆ ਜਾਂਦਾ ਹੈ| ਇਹ ਬਿਮਾਰੀ ਦੂਸ਼ਿਤ ਖਾਣਾ ਖਾਉਣ ਜਾਂ ਪਾਣੀ ਪੀਣ ਨਾਲ ਹੁੰਦੀ ਹੈ| ਸੰਕ੍ਰਾਮਕ ਜੀਵ ਅਤੇ ਰਸਾਇਣਕ ਏਜੰਟ ਕਰਕੇ ਹੀ ਖਾਨਾ ਦੂਸ਼ਿਤ ਹੋ ਜਾਂਦਾ ਹੈ| ਖਾਨੇ ਦੇ ਉਤਪਾਦਨ ਤੋਂ ਲੈ ਕੇ ਉਸ ਦੀ ਖ਼ਪਤ ਤੱਕ ਦੀ ਪੂਰੀ ਪ੍ਰਕਿਰਿਆ (ਫਾਰਮ ਤੋਂ ਫੋਰਕ) ਅਤੇ ਵਾਤਾਵ​ਰਣ ਦੀ ਗੰਦਗੀ ਕਾਰਣ ਖਾਨਾ ਕਿਸੀ ਵੀ ਪੜਾਅ 'ਤੇ ਦੂਸ਼ਿਤ ਹੋ ਸਕਦਾ ਹੈ| ਖਾਨੇ ਦੇ ਸਹੀ ਪ੍ਰਬੰਧਨ ਰਾਹੀਂ ਦੂਸ਼ਿਤ ਖਾਨੇ ਕਾਰਣ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ|
 

ਹਵਾਲੇ : www.cdc.gov
www.nhs.uk
www.foodsafety.gov
www.who.int

ਖਾਨੇ ਕਾਰਣ ਪੈਦਾ ਹੋਣ ਵਾਲੀ ਬਿਮਾਰੀਆਂ ਦੇ ਆਮ ਲੱਛਣਾਂ ਵਿਚੋਂ ਗੈਸਟਰੋਏਨਟਰਾਟੀਸ (gastroenteritis) ਲੱਛਣ,  ਜੋ ਇਸ ਪ੍ਰਕਾਰ ਹਨ :

 • ਪੇਟ ਦਰਦ

 • ਉਲਟੀ

 • ਦਸਤ

 • ਸੁਸਤੀ 

ਇਸ ਬਿਮਾਰੀ ਦੇ ਹੋਰ ਲੱਛਣਾਂ ਵਿਚ ਸ਼ਾਮਿਲ ਹਨ :

ਇਹ ਲੱਛਣ ਬਿਮਾਰੀ ਦੇ ਕਾਰਨ 'ਤੇ ਨਿਰਭਰ ਕਰਦੇ ਹਨ, ਕਈ ਵਾਰ ਇਹ ਲੱਛਣ ਖਾਨਾ ਖਾਣ ਦੇ ਤੁਰੰਤ ਬਾਅਦ ਹੋ ਸਕਦੇ ਹਨ ਜਾਂ ਕਈ ਵਾਰੀ ਇਹ ਦਿਨ ਜਾਂ ਹਫਤੇ ਵਿਚ ਸਾਹਮਣੇ ਆਉਂਦੇ ਹਨ|
ਜ਼ਿਆਦਾਤਰ ਖਾਨੇ ਕਾਰਣ ਪੈਦਾ ਹੋਣ ਲੱਛਣ ਖਾਨਾ ਖਾਉਣ ਦੇ 24 ਤੋਂ 72 ਘੰਟਿਆਂ ਵਿਚ ਨਜ਼ਰੀ ਪੈਂਦੇ ਹਨ| ਜਿਸ ਕਾਰਣ ਸਿਹਤ ਨਾਲ ਸੰਬੰਧੀ ਬਹੁਤ ਸਾਰੀਆਂ ਸਮਸਿਆਵਾਂ ਪੈਦਾ ਹੋ ਜਾਂਦੀਆਂ ਹਨ|
ਮਲੀਨ ਭੋਜਨ ਦੇ ਕਾਰਣ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਜਿਵੇਂ ਕਿ ਕੈਂਸਰ, ਗਠੀਆ ਅਤੇ ਤੰਤੂਆਂ ਨਾਲ ਸੰਬੰਧੀ (ਨੁਰਲਾਜਿਕਲ) ਆਦਿ ਵਿਕਾਰ ਹੋ ਸਕਦੇ ਹਨ|

ਹਵਾਲਾ: www.nhs.uk
 

ਖਾਨਾ ਮਾਈਕਰੋ ਓਰਗਨਿਜ਼ਮ ਜਾਂ ਰਸਾਇਣਕ ਏਜੰਟ ਕਾਰਣ ਦੂਸ਼ਿਤ ਹੋ ਜਾਂਦਾ ਹੈ| ਮਾਈਕਰੋ ਓਰਗਨਿਜ਼ਮ ਬਹੁਤ ਹੀ ਛੋਟੇ ਸਜੀਵ ਜੀਵ ਹੁੰਦੇ ਹਨ, ਜਿਨ੍ਹਾਂ ਨੂੰ ਨੰਗੀਆਂ ਅੱਖਾਂ ਨਾਲ ਦੇਖਣਾ ਮੁਸ਼ਕਲ ਹੁੰਦਾ ਹੈ| ਬੈਕਟੀਰੀਆ, ਵਾਇਰਸ, ਖ਼ਮੀਰ, ਮਉਲਡ ਅਤੇ ਪਰਜੀਵੀ ਇਹ ਸਾਰੇ ਮਾਈਕਰੋ ਓਗਨਿਜ਼ਮ ਹਨ| ਕੈਮੀਕਲ ਦੂਸ਼ਿਤਤਾ ਕਾਰਣ ਗੰਭੀਰ ਜ਼ਹਿਰ ਜਾਂ ਲੰਬੀ ਮਿਆਦ ਵਾਲੀ ਬਿਮਾਰੀ ਜਿਵੇਂ ਕਿ ਕੈਂਸਰ ਹੋ ਸਕਦਾ ਹੈ| ਕੈਮੀਕਲ ਪ੍ਰਦੂਸ਼ਿਕ ਕੁਦਰਤੀ ਰੂਪ ਵਿਚ ਜ਼ਿਹਰ, ਲਗਾਤਾਰ ਜੈਵਿਕ ਪ੍ਰਦੂਸ਼ਿਕ ਅਤੇ ਭਾਰੀ ਧਾਤੂਆਂ ਕਾਰਣ ਹੋ ਸਕਦਾ ਹੈ|

ਖਾਨੇ ਅਤੇ ਪਾਣੀ ਨੂੰ ਦੂਸ਼ਿਤ ਕਰਨ ਵਾਲੇ ਮਾਈਕਰੋ ਓਰਗਨਿਜ਼ਮ ਹਰ ਜਗ੍ਹਾ ਹੁੰਦੇ ਹਨ ਪਰ ਜ਼ਿਆਦਾਤਰ ਇਹ ਪ੍ਰਪਾਤ ਹੁੰਦੇ ਹਨ:

 • ਪਖਾਨੇ

 • ਮਿੱਟੀ ਅਤੇ ਪਾਣੀ

 • ਚੂਹੇ, ਕੀੜੇ ਅਤੇ ਕਿਰਮ ਵਿਚ

 • ਘਰੇਲੂ, ਸਮੁੰਦਰੀ ਅਤੇ ਫਾਰਮ ਵਿਚਲੇ ਜਾਨਵਰ (ਉਦਾਹਰਨ ਦੇ ਤੌਰ ’ਤੇ ਕੁੱਤੇ, ਮੱਛੀ, ਗਾਵਾਂ, ਚਿਕਨ ਅਤੇ ਸੂਰ)

 • ਲੋਕਾਂ ਦੁਆਰਾ (ਟੱਟੀ, ਮੂੰਹ, ਨੱਕ, ਆਂਦਰਾਂ, ਹੱਥ, ਨਹੁੰ ਅਤੇ ਚਮੜੀ)

 • ਖਾਨੇ ਦੀ ਗੰਧ, ਸੁਆਦ ਅਤੇ ਦਿੱਖ ਕਦੇ ਵੀ ਇਹ ਜ਼ਾਹਿਰ ਨਹੀਂ ਕਰਦਾ ਕਿ ਇਹ ਖਾਣਾ ਤੁਹਾਨੂੰ ਬੀਮਾਰ ਕਰ ਸਕਦਾ ਹੈ| ਕਿਉਂਕਿ ਕੁਝ ਮਾਈਕਰੋ ਓਰਗਨਿਜ਼ਮ ਖਾਨੇ ਦੀ ਦਿੱਖ ਨੂੰ ਬਿਲਕੁਲ ਪ੍ਰਭਾਵਿਤ ਨਹੀਂ ਕਰਦੇ ਜਿਵੇਂ ਕਿ; ਡਬਲ ਰੋਟੀ ਤੇ ਪੈਦਾ ਹੋਈ ਉੱਲੀ ਜ਼ਿਹਰ ਪੈਦਾ ਕਰ ਸਕਦੀ ਹੈ| 

ਹਵਾਲਾ : www.nhs.uk

 • ਜ਼ਿਆਦਾਤਰ ਭੋਜਨ-ਜਨਿਤ ਲਾਗ ਸੰਕ੍ਰਮਿਤ ਵਿਅਕਤੀ ਤੋਂ ਇੱਕਠੀ ਕੀਤੀ ਗਈ ਟੱਟੀ ਵਿਚਲੇ ਰੋਗਜਨਕ ਪਦਾਰਥਾਂ (pathogen) ਦੀ ਤਸ਼ਖ਼ੀਸ ਨਾਲ ਕੀਤੀ ਜਾ ਸਕਦੀ ਹੈ|

 • ਕੁਝ ਜੀਵਾ ਦਾ ਪਤਾ ਕਰਨ ਅਤੇ etiology ਦੀ ਪੁਸ਼ਟੀ ਕਰਨ ਲਈ Vomitus ਦਾ ਪ੍ਰਯੋਗ ਕੀਤਾ ਜਾਂਦਾ ਹੈ|

 • ਸੰਸਥਾਤਮਕ ਸ਼ਮੂਲੀਅਤ ਦੇ ਮਾਮਲਿਆਂ ਲਈ ਖ਼ੂਨ ਦੇ ਨਮੂਨੇ ਲੈਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ|

 • ਖਾਨੇ ਵਿਚ ਜ਼ਿਹਰ ਦੇ ਫੈਲਣ ਦੌਰਾਨ ਸੰਦਿਗਧ ਭੋਜਨ ਸਮੱਗਰੀ ਨੂੰ ਮਾਈਕਰੋ ਓਗਨਿਜ਼ਮ ਵਿਸ਼ਲੇਸ਼ਣ ਲਈ ਭੇਜਿਆ ਜਾ ਸਕਦਾ ਹੈ|

ਓਰਲ ਰੀਹਾਈਡਰੇਸ਼ਨ ਲੂਣ (ਓ.ਆਰ.ਐਸ) ਨਾਲ ਰੀਹਾਈਡਰੇਸ਼ਨ ਰਹੋ| ਓ.ਆਰ.ਐਸ ਦੇ ਪੈਕੇਟ 'ਤੇ ਲਿਖੇ ਨਿਰਦੇਸ਼ਾ ਅਨੁਸਾਰ ਨੂੰ ਓ.ਆਰ.ਐਸ ਨੂੰ ਸਾਫ਼ ਪਾਣੀ ਵਿਚ ਮਿਲਾਉਣ ਚਾਹੀਦਾ ਹੈ|
ਗੰਭੀਰ ਡੀਹਾਈਡਰੇਸ਼ਨ ਜਾਂ ਸਦਮੇਂ ਦੀ ਸਥਿਤੀ ਵਿਚ ਅੰਤਰਨਸੀ ਤਰਲ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ|
ਲਗਾਤਾਰ ਦਸਤ ਅਤੇ ਟੱਟੀ ਦੀ ਮਾਤਰਾ ਨੂੰ ਘਟਾਉਣ ਲਈ ਜ਼ਿੰਕ ਨੂੰ ਟੇਬਲੇਟ ਜਾਂ ਸ਼ਰਬਤ ਦੇ ਰੂਪ ਵਿਚ ਲੈਣਾ ਚਾਹੀਦਾ ਹੈ|
ਬੱਚਿਆਂ ਦੇ ਪ੍ਰਕਰਣ ਦੌਰਾਨ ਪੌਸ਼ਟਿਕ-ਭਰਪੂਰ ਖ਼ੁਰਾਕ ਜਿਸ ਵਿਚ ਛਾਤੀ ਦਾ ਦੁੱਧ ਵੀ ਸ਼ਾਮਲ ਹੈ|

 

 1. ਓ.ਆਰ.ਐਸ ਪੈਕੇਟ ਦੀ ਸਮੱਗਰੀ ਨੂੰ ਸਾਫ਼ ਭਾਂਡੇ ਵਿਚ ਪਾਉ| ਪੈਕੇਟ ’ਤੇ ਦਿੱਤੇ ਦਿਸ਼ਾ ਨਿਰਦੇਸ਼ਾਂ ਨੂੰ ਚੰਗੀ ਤਰ੍ਹਾਂ ਚੈੱਕ ਕਰੋ ਅਤੇ ਉਸ ਵਿਚ ਦਿੱਤੇ ਸੰਕੇਤਾਂ ਅਨੁਸਾਰ ਸਾਫ਼ ਪਾਣੀ ਮਿਲਾਉ| ਬਹੁਤ ਥੋੜਾ ਜਿਹਾ ਪਾਣੀ ਵੀ ਦਸਤ ਨੂੰ ਬਦਤਰ ਬਣਾ ਸਕਦਾ ਹੈ|

 2. ਸਿਰਫ਼ ਪਾਣੀ ਮਿਲਾਉ, ਓ.ਆਰ.ਐਸ ਘੋਲ ਨੂੰ ਦੁੱਧ, ਜੂਸ, ਸੂਪ ਜਾਂ ਕਿਸੇ ਵੀ ਤਰ੍ਹਾਂ ਦੇ ਸਾਫਟ ਡਰਿੰਕਸ ਵਿਚ ਨਾ ਮਿਲਾਉ| ਚੀਨੀ ਨਾ ਮਿਲਾਉ|

 3. ਚੰਗੀ ਤਰ੍ਹਾਂ ਹਿਲਾਉ, ਤੇ ਸਾਫ਼ ਕਪ ਨਾਲ ਬੱਚੇ ਨੂੰ ਪਿਆਉ| ਬੋਤਲ ਦਾ ਪ੍ਰਯੋਗ ਨਾ ਕਰੋ|


ਡੀਹਾਈਡਰੇਸ਼ਨ ਦੇ ਤੌਰ ’ਤੇ ਚਿੰਨ ਅਤੇ ਲੱਛਣਾਂ ਮੌਜੂਦ ਹੁਣ ਜੋ ਕਿ ਇਸ ਪ੍ਰਕਾਰ ਹਨ:

 • ਚੱਕਰ ਆਉਣੇ,

 • ਘੱਟ ਮਾਰਤਾ ਵਿਚ ਪੇਸ਼ਾਬ,

 • ਠੰਡ, ਨਰਮ ਪੈਰ ਅਤੇ ਚਮੜੀ ਦਾ ਰੰਗ ਬਦਲਣਾ

 • ਦਸਤ ਵਿਚ ਖ਼ੂਨ ਆਉਣਾ

 • ਲਗਾਤਾਰ ਉੱਲਟੀ ਆਉਣਾ

 • 38˚C (100.4F) ਵੱਧ ਬੁਖਾਰ

 • ਕੁਝ ਦਿਨਾਂ ਬਾਅਦ ਵੀ ਲੱਛਣਾਂ ਵਿਚ ਕਿਸੇ ਪ੍ਰਕਾਰ ਦਾ ਸੁਧਾਰ ਨਹੀਂ ਹੁੰਦਾ| 

ਹਵਾਲਾ: www.nhs.uk

ਹੇਠ ਦਿੱਤੇ ਸੁਝਾਵਾਂ ਦੁਆਰਾ ਤੁਸੀਂ ਖਾਨੇ ਵਿਚ ਹੋਣ ਵਾਲੇ ਜ਼ਹਿਰ ਨੂੰ ਰੋਕ ਸਕਦੇ ਹੋ:

 • ਆਪਣੇ ਹੱਥ, ਖਾਣਾ ਪਕਾਉਣ ਵਾਲੀ ਥਾਂ, ਸੱਬਜੀ ਕੱਟਣ ਵਾਲਾ ਬੋਰਡ ਅਤੇ ਚਾਕੂ ਨੂੰ ਸਾਫ਼ ਰੱਖੋ|

 • ਕੱਚੇ ਅਤੇ ਪਕਾਏ ਭੋਜਨ ਨੂੰ ਵੱਖਰਾ ਰੱਖੋ ਇਸ ਤਰ੍ਹਾਂ ਹੀ ਕੱਚੇ ਭੋਜਨ ਅਤੇ ਤਿਆਰ ਕੀਤੇ ਜਾਂ ਵਾਲੇ ਭੋਜਨ ਨੂੰ ਵੱਖਰਾ-ਵੱਖਰਾ ਰੱਖੋ|

 • ਪੀਣ ਅਤੇ ਭੋਜਨ ਤਿਆਰ ਕਰਨ ਲਈ ਸੁਰੱਖਿਅਤ ਪਾਣੀ ਦੀ ਵਰਤੋਂ ਕਰੋ|

 • ਫਲ ਅਤੇ ਸਬਜੀਆਂ ਸੁਰੱਖਿਅਤ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ|

 • ਖ਼ਾਸ ਕਰਕੇ ਮੀਟ, ਪੋਲਟਰੀ, ਅੰਡੇ ਅਤੇ ਸਮੁੰਦਰੀ ਭੋਜਨ ਨੂੰ ਚੰਗੀ ਤਰ੍ਹਾਂ ਪਕਾਉ|

 • ਅਗਰ ਤੁਸੀਂ ਖਾਣਾ ਬਣਾਕੇ ਤੁਰੰਤ ਉਸ ਨੂੰ ਨਹੀਂ ਖਾ ਰਹੇ ਤਾਂ ਅਜਿਹੀ ਸਥਿਤੀ ਵਿਚ ਜਿੰਨੀ ਜਲਦੀ ਸੰਭਵ ਹੋ ਸਕੇ ਖਾਨੇ ਨੂੰ ਫਰਿੱਜ ਜਾਂ ਫਰੀਜ਼ਰ ਵਿਚ ਸੰਭਾਲ ਕੇ ਰੱਖੋ|

 • ਫਰਿੱਜ ਵਿਚ ਪਏ ਸਮਾਨ ਨੂੰ ਦੋ ਦਿਨਾਂ ਦੇ ਅੰਦਰ-ਅੰਦਰ ਪ੍ਰਯੋਗ ਕਰੋ|

 • ਪਕਾਇਆ ਹੋਏ ਖਾਨੇ ਨੂੰ ਚੰਗੀ ਤਰ੍ਹਾਂ ਗਰਮ ਕਰੋ|

 • ਅੰਡੇ, ਮੀਟ, ਪੋਲਟਰੀ, ਸਮੁੰਦਰੀ ਭੋਜਨ ਜਾਂ ਦੁੱਧ ਨੂੰ ਲੰਮੇਂ ਸਮੇਂ ਤੱਕ ਕਮਰੇ ਦੇ ਤਾਪਮਾਨ 'ਤੇ ਨਹੀਂ ਰੱਖਣਾ ਚਾਹੀਦਾ ਹੈ| 

ਹਵਾਲਾ : www.nhs.uk

 • PUBLISHED DATE : Sep 13, 2017
 • PUBLISHED BY : NHP Admin
 • CREATED / VALIDATED BY : Dr. Manisha Batra
 • LAST UPDATED ON : Sep 13, 2017

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.