ਕਿਸੀ ਵਿਅਕਤੀ ਦੁਆਰਾ ਦੂਸ਼ਿਤ ਭੋਜਨ ਜਾਂ ਪਾਣੀ ਗ੍ਰਹਿਣ ਕਾਰਣ ਉਹ ਹੈਜ਼ਾ ਤੋਂ ਪੀੜਿਤ ਹੁੰਦਾ ਹੈ ਜੋ ਕੀ ਇੱਕ ਪ੍ਰਕਾਰ ਦਾ ਅੰਦਰੂਨੀ ਇਨਫੈਕਸ਼ਨ ਹੁੰਦਾ ਹੈ| ਆਮ ਤੌਰ ’ਤੇ ਇਹ ਵਿਬਰੀਓ ਕੌਲਰਅ (Vibrio cholerae) ਬੈਕਟੀਰੀਆ ਦੇ ਕਾਰਣ ਹੁੰਦਾ ਹੈ| ਇਸ ਦਾ ਇਨਕ੍ਯੁਬੇਸ਼ਨਲ ਸਮਾਂ ਦਿਨ ਤੋਂ ਪੰਜ ਦਿਨਾਂ ਦਾ ਹੁੰਦਾ ਹੈ| ਗੰਦਗੀ ਤੋਂ ਬਾਅਦ ਇਹ ਬੈਕਟੀਰੀਆ ਇਕ ਪ੍ਰਕਾਰ ਦਾ ਐਂਟਰੋਟੋਕਸਿਨ ਪੈਦਾ ਕਰਦਾ ਹੈ, ਜਿਸ ਕਾਰਣ ਦਰਦ ਰਹਿਤ, ਪਾਣੀ ਨਾਲ ਪ੍ਰਚੂਰ ਮਾਤਰਾ ਵਿਚ ਦਸਤ ਲੱਗ ਜਾਂਦੇ ਹਨ| ਜੇਕਰ ਤੁਰੰਤ ਇਲਾਜ ਨਹੀਂ ਦਿੱਤਾ ਜਾਵੇਂ ਤਾਂ ਇਹ ਗੰਭੀਰ ਡੀਹਾਈਡਰੇਸ਼ਨ ਅਤੇ ਮੌਤ ਦਾ ਕਾਰਨ ਬਣ ਸਕਦੇ ਹਨ| ਜ਼ਿਆਦਾਤਰ ਮਰੀਜ਼ਾਂ ਨੂੰ ਉਲਟੀ ਆਉਣ ਦੀ ਸਮੱਸਿਆ ਵੀ ਹੋ ਜਾਂਦੀ ਹੈ|
ਹੈਜ਼ੇ ਦੇ ਬੈਕਟੀਰੀਆ ਆਮ ਤੌਰ 'ਤੇ ਪਾਣੀ ਜਾਂ ਭੋਜਨ ਦੇ ਸਰੋਤਾਂ ਵਿਚ ਪਾਏ ਜਾਂਦੇ ਹਨ ਜੋ ਕਿ ਹੈਜ਼ਾ ਨਾਲ ਪ੍ਰਭਾਵਿਤ ਵਿਅਕਤੀ ਦੇ ਮਲ ਤੋਂ ਦੂਸ਼ਿਤ ਹੰਦੇ ਹਨ| ਹੈਜ਼ਾ ਆਮ ਤੌਰ ’ਤੇ ਪਾਣੀ ਦੇ ਅਯੋਗ ਇਲਾਜ, ਗੰਦਗੀ ਵਾਲੇ ਸਥਾਨਾਂ ’ਤੇ ਦੇਖਿਆ ਜਾ ਸਕਦਾ ਹੈ| ਹੈਜ਼ੇ ਦੇ ਬੈਕਟੀਰੀਆ ਵੀ ਨਮਕੀਨ ਦਰਿਆਵਾਂ ਅਤੇ ਤੱਟੀ ਪਾਣੀ ਵਾਲੇ ਵਾਤਾਵਰਨ ਵਿਚ ਹੋ ਸਕਦਾ ਹੈ|
ਹਵਾਲੇ:
ਇਸ ਮੈਡਿਊਲ ਦੀ ਸਮੱਗਰੀ ਡਾ. ਦੀਪਕ ਰਾਓਤ, ਵਰਧਮਾਨ ਮਹਾਵੀਰ ਮੈਡੀਕਲ ਕਾਲਜ ਅਤੇ ਸਫ਼ਦਰਜੰਗ ਹਸਪਤਾਲ, ਨਵੀਂ ਦਿੱਲੀ ਦੁਆਰਾ 30 ਨਵੰਬਰ 2014 ਨੂੰ ਪ੍ਰਮਾਣਿਤ ਕੀਤੀ ਗਈ ਹੈ|
ਹੈਜ਼ੇ ਦਾ ਇਨਫੈਕਸ਼ਨ ਬਹੁਤ ਹਲਕਾ ਜਿਹਾ ਜਾਂ ਕਿਸੇ ਵੀ ਪ੍ਰਕਾਰ ਦੇ ਲੱਛਣ ਤੋਂ ਬਿਨਾਂ ਵੀ ਹੋ ਸਕਦਾ ਹੈ| ਪਰ ਕਈ ਵਾਰੀ ਇਹ ਬਹੁਤ ਗੰਭੀਰ ਹੋ ਸਕਦਾ ਹੈ|
ਗੰਭੀਰ ਲਾਗ ਨਾਲ ਪੀੜਤ ਵਿਅਕਤੀਆਂ ਵਿਚ ਇਸ ਪ੍ਰਕਾਰ ਦੇ ਲੱਛਣ ਹੋ ਸਕਦੇ ਹਨ ਜਿਵੇਂ ਕਿ:
ਪਾਣੀ ਵਾਲਾ ਡਾਇਰੀਆ
ਉਲਟੀ ਕਰਨਾ
ਲੱਤਾਂ ਵਿਚ ਮਰੋੜ ਪੈਣਾ
ਸਰੀਰ ਵਿਚੋਂ ਤਰਲ ਦੀ ਮਾਤਰਾ ਦੇ ਤੇਜ਼ੀ ਨਾਲ ਘੱਟ ਹੋਣ ਕਾਰਣ ਡੀਹਾਈਡਰੇਸ਼ਨ ਅਤੇ ਸਦਮਾ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ|
ਜੇ ਇਸਦਾ ਇਲਾਜ ਨਹੀਂ ਕੀਤਾ ਜਾਂਦਾ, ਤਾਂ ਇਹ ਕੁਝ ਘੰਟਿਆਂ ਦੇ ਅੰਦਰ-ਅੰਦਰ ਮੌਤ ਦਾ ਕਾਰਣ ਬਣ ਜਾਂਦਾ ਹੈ|
ਹਵਾਲਾ:
ਹੈਜ਼ਾ ਇੱਕ ਡਾਇਆਏਰਲ ਬਿਮਾਰੀ ਹੈ ਜੋ ਵਿਬਰੀਓ ਕੌਲਰਅ (Vibrio cholerae) ਬੈਕਟੀਰੀਆ ਦੇ ਕਾਰਣ ਹੁੰਦੀ ਹੈ| ਇਹ ਮਨੁੱਖਾਂ ਲਈ ਆਮ ਸਪੀਸੀਜ਼ ਨਹੀਂ ਹੈ ਅਤੇ ਮਨੁੱਖੀ ਪਾਚਨ ਪ੍ਰਣਾਲੀ ਵਿਚ ਇਸ ਦੀ ਮੌਜੂਦਗੀ ਬੈਕਟੀਰੀਆ ਦੇ ਕੁਦਰਤੀ ਜੀਵਨ ਚੱਕਰ ਦਾ ਹਿੱਸਾ ਨਹੀਂ ਹੈ|
ਹੈਜ਼ੇ ਦੇ ਬੈਕਟੀਰੀਆ ਵਾਲਾ ਗੰਦਾ ਪਾਣੀ ਪੀਣ ਜਾਂ ਭੋਜਨ ਖਾਣ ਨਾਲ ਕਿਸੇ ਵਿਅਕਤੀ ਵਿਚ ਸੰਕ੍ਰਮਣ ਫੈਲ ਸਕਦਾ ਹੈ| ਇੱਕ ਮਹਾਂਮਾਰੀ ਦੇ ਰੂਪ ਵਿਚ, ਗੰਦਗੀ ਦਾ ਮੁੱਖ ਸਰੋਤ ਕਿਸੇ ਸੰਕ੍ਰਮਿਤ ਵਿਅਕਤੀ ਦੁਆਰਾ ਕੀਤੀ ਗਈ ਟੱਟੀ ਹੁੰਦੀ ਹੈ ਜੋ ਪਾਣੀ ਅਤੇ ਖਾਣੇ ਨੂੰ ਦੂਸ਼ਿਤ ਕਰ ਦਿੰਦੀ ਹੈ| ਸੀਵਰੇਜ ਅਤੇ ਪੀਣ ਵਾਲੇ ਪਾਣੀ ਦੇ ਅਢੁਕਵੇਂ ਪ੍ਰਬੰਧਨ ਨਾਲ ਇਹ ਬਿਮਾਰੀ ਤੇਜ਼ੀ ਨਾਲ ਫੈਲ ਸਕਦੀ ਹੈ| ਇਸ ਰੋਗ ਦੀ ਸਿੱਧੇ ਤੌਰ 'ਤੇ ਇਕ ਵਿਅਕਤੀ ਤੋਂ ਦੂਜੀ ਤੱਕ ਫੈਲਣ ਦੀ ਸੰਭਾਵਨਾ ਨਹੀਂ ਹੁੰਦੀ ਹੈ, ਇਸ ਲਈ ਕਿਸੇ ਲਾਗ ਵਾਲੇ ਵਿਅਕਤੀ ਨਾਲ ਸੰਪਰਕ ਕਰਨ ਨਾਲ ਕਿਸੇ ਵੀ ਰੂਪ ਵਿਚ ਬੀਮਾਰ ਬਣਨ ਦਾ ਖ਼ਤਰਾ ਨਹੀਂ ਹੁੰਦਾ|
ਹਵਾਲਾ:
ਲੈਬਾਰਟਰੀ ਟੈਸਟ: ਇਸ ਅੰਤਰਗਤ ਟੂਲ ਗ੍ਰਾਮ ਦਾਗ਼ (ਗ੍ਰਾਮ ਨੈਗੇਟਿਵ ਰੋਡਸ), ਕਲਚਰ, ਸਟੂਲ ਪੀ.ਸੀ.ਆਰ ਦੀ ਡਾਰਕ ਫੀਲਡ ਮਾਈਕ੍ਰੋਸਕੋਪੀ ਆਦਿ ਟੈਸਟ ਸ਼ਾਮਿਲ ਹਨ| ਤਸ਼ਖ਼ੀਸ ਕਰਨ ਤੋਂ ਪਹਿਲਾਂ ਇਲਾਜ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ|
ਸਟੂਲ ਜਾ ਰੇਕਟਮ ਦਾ ਨਮੂਨਾ ਲਿੱਤਾ ਜਾਂਦਾ ਹੈ, ਅਤੇ ਫਿਰ ਇਸ ਨੂੰ ਹੈਜੇ ਦੇ ਬੈਕਟੀਰੀਆ ਦੀ ਜਾਂਚ ਕਰਨ ਲਈ ਪ੍ਰਯੋਗਸ਼ਾਲਾ ਵਿਚ ਭੇਜਿਆ ਜਾਂਦਾ ਹੈ.
ਹੈਜੇ ਦੇ ਕੋਟਸ : ਇਹ ਇਕ ਪ੍ਰਕਾਰ ਦੇ ਖੁੱਲ੍ਹੇ ਚਿੰਨ੍ਹ ਹਨ, ਜਿਸ ਵਿਚ ਫੇਕਲ ਦੀ ਆਉਟਪੁੱਟ ਨੂੰ ਬਾਲਟੀ ਵਿਚ ਰੱਖ ਕੇ ਸਟੂਲ ਦੀ ਮਾਤਰਾ ਅਤੇ ਤਰਲ ਪਦਾਰਥਾਂ ਦੀਆਂ ਲੋੜਾਂ ਨੂੰ ਮਿਣਨ ਲਈ ਵਰਤਿਆ ਜਾਂਦਾ ਹੈ|
ਹਵਾਲੇ :
ਤਰਲ ਪਦਾਰਥਾਂ ਦਾ ਵੱਧ ਪ੍ਰਯੋਗ:
ਡੀਹਾਈਡਰੇਸ਼ਨ ਤੋਂ ਬਚਣ ਲਈ ਵੱਧ ਤੋਂ ਵੱਧ ਮਾਤਰਾ ਵਿਚ ਤਰਲ ਪਦਾਰਥ ਪੀਣਾ ਮਹੱਤਵਪੂਰਣ ਹੈ ਜਿਸ ਓਰਲ ਰਿਹਾਈਡਰੇਸ਼ਨ ਸਾਲਟ (ਓ.ਆਰ.ਐਸ) ਦੀ ਵਰਤੋਂ ਕੀਤੀ ਜਾਂਦੀ ਹੈ| ਮਿਆਰੀ ਘਰੇਲੂ ਇਲਾਜ ਜਿਵੇਂ ਕਿ ਦਾਲ ਦਾ ਪਾਣੀ, ਬਿਨਾਂ ਲੂਣ ਦਾ ਸੂਪ, ਨਾਰੀਅਲ ਪਾਣੀ, ਚਾਵਲਾਂ ਦਾ ਪਾਣੀ, ਲੂਣ ਵਾਲੀ ਦਹੀ, ਸਬਜੀਆਂ, ਚਿਕਨ ਸੂਪ ਅਤੇ ਤਾਜ਼ੇ ਫਲਾਂ ਦੇ ਰਸ ਦਿੱਤਾ ਜਾਣਾ ਚਾਹੀਦਾ ਹੈ|
ਦਵਾਈਆਂ:
ਐਂਟੀਬਾਇਟਿਕਸ ਕੋਰਸ ਨੂੰ ਘਟਾ ਸਕਦੇ ਹਨ ਅਤੇ ਬਿਮਾਰੀ ਦੀ ਗੰਭੀਰਤਾ ਨੂੰ ਘੱਟ ਕਰ ਸਕਦੇ ਹਨ, ਪਰ ਇਸ ਦੇ ਬਾਵਜੂਦ ਇਹ ਡੀਹਾਈਡਰੇਸ਼ਨ ਪ੍ਰਾਪਤ ਕਰਨ ਦੇ ਬਰਾਬਰ ਨਹੀਂ ਹਨ|
ਭੋਜਨ ਖਾਣਾ:
ਵਿਸ਼ਵ ਸਿਹਤ ਸੰਗਠਨ ਇਹ ਸਿਫ਼ਾਰਸ ਕਰਦਾ ਹੈ ਕਿ ਦਸਤ ਦੀ ਸਮੱਸਿਆ ਨਾਲ ਗ੍ਰਸਤ ਬੱਚੇ ਨੂੰ ਲਗਾਤਾਰ ਖੁਆਇਆ ਜਾਣਾ ਚਾਹੀਦਾ ਹੈ| ਲਗਾਤਾਰ ਖਵਾਉਣਾ ਆਮ ਤੌਰ ’ਤੇ ਅੰਦਰੂਨੀ ਫੰਕਸ਼ਨ ਦੀ ਰਿਕਵਰੀ ਨੂੰ ਤੇਜ਼ ਕਰਦਾ ਹੈ| ਇਸ ਦੇ ਉਲਟ, ਜਿਨ੍ਹਾਂ ਬੱਚਿਆਂ ਦੇ ਖਾਣੇ’ਤੇ ਪਾਬੰਦੀ ਲਾਈ ਜਾਂਦੀ ਹੈ, ਉਨ੍ਹਾਂ ਨੂੰ ਲੰਮੀ ਮਿਆਦ ਦਾ ਦਸਤ ਰਹਿੰਦੇ ਹਨ| ਆਂਦਰਾਂ ਹੌਲੀ-ਹੌਲੀ ਕੰਮ ਕਰਦੀਆਂ ਹਨ ਅਤੇ ਰਿਕਵਰੀ ਕਰਨ ਵਿਚ ਸਮਾਂ ਲੱਗ ਜਾਂਦਾ ਹੈ
ਹਵਾਲੇ:
ਹੈਜ਼ੇ ਨੂੰ ਰੋਕਣ ਲਈ:
ਸੁਰੱਖਿਅਤ ਅਤੇ ਸਾਫ਼ ਪਾਣੀ ਪੀਓ
ਅਕਸਰ ਆਪਣੇ ਹੱਥ ਸਾਬਣ ਅਤੇ ਸਾਫ਼ ਪਾਣੀ ਨਾਲ ਧੋਵੋ
ਸਫ਼ਾਈ ਦਾ ਖ਼ਿਆਲ ਰਖਣਾ ਚਾਹੀਦਾ ਹੈ
ਖਾਣਾ ਪਕਾਉਣ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਢਕਨਾ ਚਾਹੀਦਾ ਹੈ|
ਅੱਜ ਕਲ ਹੈਜ਼ੇ ਦੇ ਟੀਕੇ ਉਪਲਬਧ ਹਨ: Dukoral (ਡੁਕੋਰਲ ਐਸ.ਬੀ.ਐਲ ਵੈਕਸੀਨ ਦੁਆਰਾ ਨਿਰਮਿਤ) ਜਿਸ ਨੂੰ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ) ਦੁਆਰਾ 60 ਤੋਂ ਵੱਧ ਦੇਸ਼ਾਂ ਵਿਚ ਪ੍ਰੀ-ਪ੍ਰੋਫਾਈਡ ਅਤੇ ਲਾਇਸੈਂਸ ਪ੍ਰਾਪਤ ਹੈ| ShanChol (ਸ਼ੈਨਚੋਲ ਭਾਰਤ ਵਿਚ ਸ਼ਾਂਤਾ ਬਾਇਓਟੇਕ ਦੁਆਰਾ ਨਿਰਮਿਤ) ਜੋ ਭਾਰਤ ਵਿਚ ਲਾਇਸੈਂਸਸ਼ੁਦਾ ਹੈ ਅਤੇ ਡਬਲਯੂ.ਐਚ.ਓ ਦੁਆਰਾ ਪ੍ਰੀਕੁਲੀਫੀਕੇਸ਼ਨ ਲਈ ਬਕਾਇਆ ਹੈ|
ਕਿਉਂਕਿ ਇਹ ਟੀਕਾ ਦੋ ਖ਼ੁਰਾਕ ਟੀਕਾ ਹੈ, ਵੈਕਸੀਨ ਪ੍ਰਾਪਤ ਕਰਨ ਵਾਲਾ ਵਿਅਕਤੀ ਸੁਰੱਖਿਅਤ ਹੋਵੇ ਇਸ ਤੋਂ ਪਹਿਲਾਂ ਹੀ ਕਈ ਹਫ਼ਤੇ ਬੀਤ ਜਾਂਦੇ ਹਨ| ਇਸ ਲਈ ਮਿਆਰੀ ਰੋਕਥਾਮ ਅਤੇ ਉਪਾਆਵਾਂ ਲਈ ਟੀਕਾਕਰਣ ਦੀ ਥਾਂ ਕਿਸੇ ਹੋਰ ਚੀਜ਼ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਹੈ|