ਅਕਵਾਇਡ ਕੈਪੀਲਰੀ ਹੇਮੈਂਜੀਓਮਾ ਆਫ਼ ਆਇਲਿਡ

ਅਕਵਾਇਡ ਕੈਪੀਲਰੀ ਹੇਮੈਂਜੀਓਮਾ ਆਫ਼ ਆਇਲਿਡ ((ਚੈਰੀ ਹੇਮੈਂਜੀਓਮਾ, ਸੀਨਾਇਲ  ਹੇਮੈਂਜੀਓਮਾ) ਆਮ ਤੌਰ ’ਤੇ ਮੱਧ-ਉਮਰ ਅਤੇ ਬਜ਼ੁਰਗ ਮਰੀਜ਼ਾਂ ਵਿੱਚ ਹੋਣ ਵਾਲਾ ਚਮੜੀ ਦਾ ਜ਼ਖ਼ ਮ ਹੁੰਦਾ ਹੈ| ਅਸਲ ਵਿਚ ਇਹ ਕਦੇ ਨਾ ਕਦੇ ਹਰ ਨੌਜਵਾਨ ਨੂੰ ਉਸ ਦੀ ਜ਼ਿੰਦਗੀ ਦੇ ਕਿਸੇ ਨਾ ਕਿਸੇ ਸਮੇਂ ਜਰੂਰ ਹੋਇਆ ਹੁੰਦਾ ਹੈ| ਕਈ ਵਾਰ ਇਸ ਪ੍ਰਕਾਰ ਦੇ ਜ਼ਖ਼ਮ ਇੰਨੇ ਛੋਟੇ ਹੁੰਦੇ ਹਨ ਕਿ ਇਨ੍ਹਾਂ ਨੂੰ ਅਣਡਿੱਠਾ ਕਰ ਦਿੱਤਾ ਜਾਂਦਾ ਹੈ| ਹੇਮੈਂਜੀਓਮਾ ਦੀ ਗਿਣਤੀ ਬੱਚਿਆਂ ਵਿੱਚ ਇੱਕ ਤੋਂ ਦੋ ਤੱਕ ਅਤੇ ਕੁਝ ਬਜ਼ੁਰਗ ਮਰੀਜ਼ਾਂ ਵਿੱਚ ਸੌ ਤੋਂ ਵੀ ਵੱਧ ਹੁੰਦੀ ਹੈ| ਆਮ ਤੌਰ ’ਤੇ ਇਹ ਛਾਤੀ ਜਾਂ ਹੱਥਾਂ-ਪੈਰਾਂ ਨੂੰ ਪ੍ਰਭਾਵਤ ਕਰਦਾ ਹੈ| ਪਰ ਕਦੇ-ਕਦਾਈਂ ਅੱਖਾਂ  ਅਤੇ ਪਰੀਓਕੁਲਰ ਏਰੀਆ ਨੂੰ ਪ੍ਰਭਾਵਿਤ ਕਰ ਸਕਦਾ ਹੈ| ਇਹ ਆਕਾਰ ਵਿਚ ਮਾਮੂਲੀ ਗੁੰਬਦ ਵਰਗੀ, ਲਾਲ ਰੰਗ ਅਤੇ 5 ਐਮ.ਐਮ ਦੇ ਵਿਆਸ ਦੀ ਦਿਖਾਈ ਦਿੰਦੀ ਹੈ|

ਹਿਸਟੋਲਾਜੀਕਲ ਤੌਰ ਤੇ, ਅਕਵਾਇਡ ਕੈਪੀਲਰੀ ਹੇਮੈਂਜੀਓਮਾ ਨੂੰ ਇੰਨਫੈਂਟਿੱਲ ਦੇ ਤੌਰ ’ਤੇ ਜਾਣਿਆ ਜਾਂਦਾ ਸੀ| ਇਸ ਦੇ ਆਕਾਰ ਵਿਚ ਹੋਣ ਵਾਲੇ ਵਾਧੇ ਵਿਚ ਸਮੇਂ ਅਨੁਸਾਰ ਨਿਰੀਖਣ ਦੁਆਰਾ ਇਸ ਦਾ ਪਰਬੰਧਨ ਕੀਤਾ ਜਾਂਦਾ ਹੈ ਜਾਂ ਕਾਸਮੈਟਿਕ ਕਾਰਣਾਂ ਕਰਕੇ ਸਰਜੀਕਲੀ ਤੌਰ 'ਤੇ ਹਟਾ ਦਿੱਤਾ ਜਾਂਦਾ ਹੈ|

ਹਵਾਲੇ :

Biswas Arnab. Eyelid Tumors- Clinical Evaluation and Reconstruction Techniques. Springer India 2014. P 73.

Shields Jerry A, Shields Carol L. Eyelid, Conjunctival, and Orbital Tumors- An Atlas and Textbook Second Edition. Lippincott Williams & Wilkins, a Wolters Kluwer business 2008. P 140- 141.

Mannis Mark J, Holland Edward J. CORNEA- Fundamentals, Diagnosis and Management Fourth Edition. Elsevier Inc. 2017. P 325.

Pasquali Paola. Cryosurgery- A Practical Manual. Springer- Verlag Berlin Heidelberg 2015. P 135.

https://www.ncbi.nlm.nih.gov/pmc/articles/PMC4244751/

ਸੌਲਿਟਰੀ ਅਕਵਾਇਡ ਕੈਪੀਲਰੀ ਹੇਮੈਂਜੀਓਮਾ ਆਫ਼ ਆਇਲਿਡ ਲਾਲ ਤੋਂ ਲਾਲ-ਨੀਲੇ ਰੰਗ ਦਾ ਆਕਾਰ ਵਿਚ 0.5 ਮਿਲੀਮੀਟਰ ਤੋਂ 5 ਮਿਲੀਮੀਟਰ ਤੱਕ ਦਿਖਾਈ ਦਿੰਦਾ ਹੈ|

ਕਈ ਵਾਰੀ ਟ੍ਰੌਮਾ ਕਾਰਣ ਮਰੀਜ਼ ਨੂੰ ਖ਼ੂਨ ਨਾਲ ਭਰਪੂਰ ਹੇਮੈਂਜੀਓਮਾ ਵੀ ਹੋ ਸਕਦਾ ਹੈ|

 

ਅਕਵਾਇਡ ਕੈਪੀਲਰੀ ਹੇਮੈਂਜੀਓਮਾ ਆਫ਼ ਆਇਲਿਡ, ਆਪਣੀ ਪ੍ਰੋੜ੍ਹ ਅਵਸਥਾ ਵਿਚ ਕੋਨਜੈੱਨਿਟਲ ਕੈਪਿਲਰੀ ਹੇਮੈਂਜੀਓਮਾ ਸਮਾਨ ਦਿਖਾਈ ਦਿੰਦਾ ਹੈ|

ਜਵਾਨੀ ਅਤੇ ਗਰਭ-ਅਵਸਥਾ ਦੌਰਾਨ ਹਾਰਮੋਨ ਵਿੱਚ ਤਬਦੀਲੀਆਂ ਹੇਮੈਂਜੀਓਮਾ ਦੇ ਵਿਕਾਸ ਦਾ ਕਾਰਣ ਹੋ ਸਕਦਾ ਹੈ| ਕੈਪਿਲਰੀ ਹੇਮੈਂਜੀਓਮਾ ਦੇ ਵਿਕਾਸ ਲਈ ਟਰੌਮਾ ਅਤੇ ਚਿੜਚਿੜੇ ਏਜੰਟ ਇਸ ਵਿਚ ਹੋਣ ਵਾਲੀ ਪਰੇਸ਼ਾਨੀ ਦੇ ਕਾਰਕ ਦੇ ਤੌਰ ’ਤੇ ਕੰਮ ਕਰ ਸਕਦੇ ਹਨ|

 

 

 

ਕਲੀਨਿਕਲ ਤੌਰ ’ਤੇ, ਸੌਲਿਟਰੀ ਅਕਵਾਇਡ ਕੈਪੀਲਰੀ ਹੇਮੈਂਜੀਓਮਾ ਆਫ਼ ਆਇਲਿਡ ਲਾਲ ਤੋਂ ਲਾਲ-ਨੀਲੇ ਰੰਗ ਦੇ ਆਕਾਰ ਵਿਚ 0.5 ਮਿਲੀਮੀਟਰ ਤੋਂ 5 ਮਿਲੀਮੀਟਰ ਤੱਕ ਦਿਖਾਈ ਦਿੰਦਾ ਹੈ| ਛੋਟੇ ਜ਼ਖ਼ਮ ਰੰਗ ਵਿਚ ਲਾਲ ਹੁੰਦੇ ਹਨ ਅਤੇ ਵੱਡੇ ਨੀਲੇ ਰੰਗ ਦੇ ਦਿਖਾਈ  ਦਿੰਦੇ ਹਨ| ਇਹ ਚੈਰੀ ਵਰਗੀ ਸਤ੍ਹਾ ਦੀ ਬੇਨੇਮੀ ਕਾਰਣ ਪੇਡਨ ਕਿਉਲੈਟਿੱਡ ਵਰਗੇ ਲੱਗਦੇ ਹਨ ਜਿਸ ਕਾਰਣ ਇਨ੍ਹਾਂ ਦਾ ਨਾਂ ਚੈਰੀ ਹੇਮੈਂਜੀਓਮਾ ਰੱਖਿਆ ਗਿਆ ਹੈ| ਇਹ ਆਮ ਤੌਰ ’ਤੇ ਚਮੜੀ ਨਾਲ ਘੁੰਮਦੇ ਹਨ| ਸਥਾਨਕ ਹੇਮੈਂਗੀਓਮਾ ਆਮ ਤੌਰ ਤੇ ਬਹੁਤ ਹੀ ਸੰਕੁਚਿਤ ਹੁੰਦੇ ਹਨ ਜੋ ਕਿ ਟ੍ਰੌਮਾ ਕਾਰਣ ਵਹਿ ਵੀ ਸਕਦੇ ਹਨ|

ਪੈਥੋਲੋਜੀ

ਹਿਸਟੋਪੈਥਲੋਜੀਕਲੀ ਤੌਰ 'ਤੇ, ਸ਼ੁਰੂਆਤੀ ਪੜਾਆਂ' ਚ, ਅਕਵਾਇਡ ਕੈਪੀਲਰੀ ਹੇਮੈਂਜੀਓਮਾ ਆਫ਼ ਆਇਲਿਡ, ਕੋਨਜੈੱਨਿਟਲ ਕੈਪਿਲਰੀ ਹੇਮੈਂਜੀਓਮਾ ਵਰਗਾ ਹੀ ਦਿਖਾਈ ਦਿੰਦਾ ਹੈ| ਇਹ ਤੰਗ ਲੂਮੀਨਾ ਨਾਲ ਨਵੇਂ ਬਣੇ ਕੈਪਿਲਰੀ ਵਰਗਾ ਹੀ ਲੱਗਦਾ ਹੈ ਅਤੇ ਪ੍ਰਮੁੱਖ  ਐਂਡੋਟੈਲਲ ਸੈੱਲ, ਲੋਬਿਉਲਰ ਸੈੱਲ ਵਿਚ ਹੀ ਪ੍ਰਬੰਧਤ ਹੁੰਦੇ ਹਨ| ਪੂਰੀ ਤਰ੍ਹਾਂ ਪੱਕਣ ਵਾਲੇ ਜਖਮ ਵਿੱਚ, ਵੈਸਕੁਲਰ ਲੂਮੈਨ ਵਿਸਤ੍ਰਿਤ ਹੋ ਜਾਂਦਾ ਹੈ ਅਤੇ ਐਂਡੋਟੋਹੈਲਲ ਸੈੱਲ ਹੋਰ ਵੀ ਵੱਢਿਆ ਜਾਂਦਾ ਹੈ| ਇਕੋ ਜਿਹੀ ਸਥਿਤੀ ਦੇ ਮੁਕਾਬਲੇ ਅਕਵਾਇਡ ਕੈਪੀਲਰੀ ਹੇਮੈਂਜੀਓਮਾ ਵਿਚ ਘੱਟ ਕੈਪਿਲਰੀ ਪ੍ਰਸਾਰ ਹੁੰਦਾ ਹੈ ਜਿਸ ਨੂੰ ਪਾਈਓਜੈਨਿਕ ਗ੍ਰੈਨੁਲੋਮਾ ਕਿਹਾ ਜਾਂਦਾ ਹੈ|

ਵਿਭਾਜਨਿਕ ਤਸ਼ਖੀਸ

ਪਾਈਓਜੈਨਿਕ ਗ੍ਰੈਨੁਲੋਮਾ: ਕੁਝ ਅਥੌਰਿਟੀਆਂ ਅਕਵਾਇਡ ਕੈਪੀਲਰੀ ਹੇਮੈਂਜੀਓਮਾ ਆਫ਼ ਆਇਲਿਡ ਨੂੰ ਪਾਈਓਜੈਨਿਕ ਗ੍ਰੈਨੁਲੋਮਾ ਵਰਗਾ ਹੀ ਸਮਝਦੇ ਹਨ| ਪਰ ਪਾਈਓਜੈਨਿਕ ਗ੍ਰੈਨੁਲੋਮਾ ਵਿਚ, ਕੈਪਿਲਰੀ ਹੇਮੈਂਜੀਓਮਾ ਤੋਂ ਜ਼ਿਆਦਾ ਐਂਡੋਥੈਲੀੱਲ ਦਾ ਪ੍ਰਸਾਰ ਹੁੰਦਾ ਹੈ| ਇਸ ਪ੍ਰਕਾਰ ਦੇ ਜ਼ਖ਼ਮ ਲਈ ਪਾਈਓਜੈਨਿਕ ਗ੍ਰੈਨੁਲੋਮਾ ਦੇ ਕਿਸਮ ਦਾ ਕੈਪੀਲਰੀ ਹੇਮੈਂਜੀਓਮਾ ਵਰਤ ਲਿਆ ਜਾਂਦਾ ਹੈ|

  • ਐਂਜੀਓਸਰਕੋਮਾ

  • ਕੈਵਨਰਸ ਹੇਮੈਂਜੀਓਮਾ

  • ਆਇਲਿਡ ਵੈਰਿਕਸ

 

ਜ਼ਿਆਦਾਤਰ ਅਕਵਾਇਡ ਕੈਪੀਲਰੀ ਹੇਮੈਂਜੀਓਮਾ ਸਮੇਂ ਦੇ ਨਾਲ ਹੀ ਨਜ਼ਰ ਆਉਂਦੇ ਹਨ, ਕਿਉਂਕਿ ਉਹ ਆਮ ਤੌਰ 'ਤੇ ਛੋਟੇ ਹੁੰਦੇ ਹਨ ਅਤੇ ਇਸ ਦੇ ਕੋਈ ਘਾਤਕ ਸੰਭਾਵਨਾਵਾਂ ਨਹੀਂ ਹੁੰਦੀਆਂ|

ਸਰਜੀਕਲ ਥੈਰੇਪੀ

ਕਾਸਮੈਟਿਕ ਕਾਰਣਾਂ ਕਰਕੇ  ਵੱਡੇ ਹੇਮੈਂਜੀਓਮਾ ਨੂੰ ਪੂਰੀ ਤਰ੍ਹਾਂ ਕੱਟਿਆ ਜਾ ਸਕਦਾ ਹੈ| ਹੇਮੈਂਜੀਓਮਾ ਦੇ ਵਿਕਾਸ ਨੂੰ ਨਸ਼ਟ ਕਰਨ ਲਈ ਇਲੈਕਟ੍ਰੋਡਿਸਐਜੈਕਸ਼ਨ, ਕਰੋਇਓਥੇਰੈਪੀ ਜਾਂ ਰੇਡੀਓਬਲੇਸ਼ਨ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ|

 

  • PUBLISHED DATE : Dec 20, 2018
  • PUBLISHED BY : NHP Admin
  • CREATED / VALIDATED BY : Dr. Manisha Batra
  • LAST UPDATED ON : Dec 20, 2018

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.