ਅੰਨ੍ਹਾਪਣ

ਜਦੋਂ ਕਿਸੇ ਵਿਅਕਤੀ ਨੂੰ ਘੱਟ ਦਿੱਸਦਾ ਹੋਵੇ, ਦੇਖਣ ਵਿਚ ਪਰੇਸ਼ਾਨੀ ਹੋਵੇ ਅਤੇ ਜਿਸ ਨੂੰ ਚਸ਼ਮੇ ਅਤੇ ਲੈਂਸ ਦੀ ਮਦਦ ਨਾਲ ਵੀ ਠੀਕ ਨਾ ਕੀਤਾ ਜਾ ਸਕਦਾ ਹੋਏ, ਉਸ ਨੂੰ ਦ੍ਰਿਸ਼ਟੀਗਤ ਕਮਜ਼ੋਰੀ ਕਿਹਾ ਜਾਂਦਾ ਹੈ|

ਅੰਨ੍ਹੇਪਣ ਨੂੰ ਕ਼ਾਬੂ ਕਰਨ ਵਾਲੇ ਕੌਮੀ ਪ੍ਰੋਗਰਾਮ (ਐਨ.ਪੀ.ਸੀ .ਬੀ) ਨੇ  ਅੰਨ੍ਹੇਪਣ ਨੂੰ ਇਸ ਪ੍ਰਕਾਰ ਪਰਿਭਾਸ਼ਿਤ ਕੀਤਾ ਹੈ:

 • ਕਿਸੇ ਵਿਅਕਤੀ ਨੂੰ 6 ਮੀਟਰ ਜਾਂ 20 ਫੁੱਟ ਦੀ ਦੂਰੀ ਤੋਂ ਉਂਗਲਾਂ ਦੀ ਗਿਣਤੀ ਕਰਨ ਵਿਚ ਪਰੇਸ਼ਾਨੀ ਹੋਣਾ (ਤਕਨੀਕੀ ਪਰਿਭਾਸ਼ਾ)ਅਨੁਸਾਰ |
 • ਚਸ਼ਮੇ ਦੀ ਮਦਦ ਨਾਲ 6/60 ਦੀ ਜਾਂ ਉਸ ਤੋਂ ਘੱਟ ਦ੍ਰਿਸ਼ਟੀ ਹੋਣਾ|  
 • 20 ਫੁੱਟ ਜਾਂ ਉਸ ਤੋਂ ਵੀ ਘੱਟ ਦੇ ਆਲੇ-ਦੁਆਲੇ ਦੇਖਣ ਦੇ ਦ੍ਰਿਸ਼ਟੀ ਵਿਚ ਕਮੀ ਹੋਣਾ|

ਦ੍ਰਿਸ਼ਟੀ ਦੋਸ਼ ਦੇ ਦੋ ਪ੍ਰਮੁੱਖ ਵਰਗ ਹਨ:

 • ਅੰਸ਼ਕ ਦ੍ਰਿਸ਼ਟੀ ਜਾਂ ਦ੍ਰਿਸ਼ਟੀ (ਨਜ਼ਰ) ਕਮਜ਼ੋਰ : ਜਿਸ ਵਿਚ ਦ੍ਰਿਸ਼ਟੀ ਨਸ਼ਟ ਹੋਣ ਦਾ ਪੱਧਰ ਥੋੜ੍ਹਾ ਹੁੰਦਾ ਹੈ|
 • ਗੰਭੀਰ ਦ੍ਰਿਸ਼ਟੀ ਵਿਕਾਰ (ਅੰਨ੍ਹਾਪਣ) : ਜਿਸ ਵਿਚ ਦ੍ਰਿਸ਼ਟੀ ਨਸ਼ਟ ਹੋਣ ਦਾ ਪੱਧਰ ਬਹੁਤ ਜ਼ਿਆਦਾ ਗੰਭੀਰ ਹੁੰਦਾ ਹੈ ਜਿਸ ਕਾਰਣ ਨਜ਼ਰ 'ਤੇ ਭਰੋਸਾ ਕਰਨ ਵਾਲੀਆਂ ਗਤੀਵਿਧੀਆਂ ਅਸੰਭਵ ਹੋ ਜਾਣ|

ਅੰਨ੍ਹੇਪਣ ਦੀਆਂ ਕਿਸਮਾਂ :

ਆਰਥਿਕ ਅੰਨ੍ਹਾਪਣ : ਤਕਨੀਕੀ ਪਰਿਭਾਸ਼ਾ ਅਨੁਸਾਰ, ਵਿਅਕਤੀ ਨੂੰ 6 ਮੀਟਰ ਜਾਂ  20 ਫੁੱਟ ਤੱਕ ਦੀ ਦੂਰੀ ਤੱਕ ਉਂਗਲਾਂ ਦੀ ਗਿਣਤੀ ਕਰਨ ਵਿਚ ਪਰੇਸ਼ਾਨੀ ਹੋਣਾ|

ਸਮਾਜਕ ਅੰਨ੍ਹਾਪਣ : ਦ੍ਰਿਸ਼ਟੀ 3/60 ਜਾਂ ਆਲਾ-ਦੁਆਲਾ ਦੇਖਣ ਵਿਚ 10° ਡਿਗਰੀ ਤੱਕ ਦੀ ਕਮੀ ਆਉਣਾ|

ਮੈਨਿਫ਼ੈੱਸਟ ਅੰਨ੍ਹਾਪਣ : 1/60 ਦੀ ਦ੍ਰਿਸ਼ਟੀ ’ਤੇ ਰੋਸ਼ਨੀ ਨੂੰ ਮਹਿਸੂਸ ਨਾ ਕਰਨਾ|

ਨਿਰਪੇਖ ਅੰਨ੍ਹਾਪਣ : ਰੋਸ਼ਨੀ ਨੂੰ ਬਿਲਕੁਲ ਮਹਿਸੂਸ ਨਾ ਕਰ ਪਾਉਣਾ|

ਇਲਾਜ਼ ਯੋਗ ਅੰਨ੍ਹਾਪਣ : ਅੰਨ੍ਹੇਪਣ ਦਾ ਅਜਿਹਾ ਪ੍ਰਕਾਰ ਜਿਵੇਂ ਕਿ ਮੋਤੀਆਬੰਦ ਜਿਸ ਨੂੰ ਚੰਗੇ ਅਤੇ ਤੁਰੰਤ ਪ੍ਰਬੰਧਨ ਨਾਲ ਠੀਕ ਕੀਤਾ ਜਾ ਸਕਦ ਹੈ|

ਨਿਵਾਰਕ ਅੰਨ੍ਹਾਪਣ: ਅੰਨ੍ਹੇਪਣ ਦੇ ਪਰੌਫ਼ਿਲੈਕਟਿਕ ਜਿਵੇਂ ਕਿ ਟ੍ਰੈਕੋਮਾ ਅਤੇ ਮੋਤੀਆ ਦੇ ਨੁਕਸਾਨ ਰੋਗ ਨਿਵਾਰਕ, ਦਵਾਈਆਂ, ਸਾਧਨਾਂ ਜਾਂ ਸੰਸਥਾ ਦੁਆਰਾ ਅਸਰਦਾਰ ਰੋਕਥਾਮ ਕਰਕੇ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ|

ਟਾਲਣਯੋਗ ਅੰਨ੍ਹਾਪਣ: ਨਿਵਾਰਕ ਅੰਨ੍ਹਾਪਣ ਜਾਂ ਅੰਨ੍ਹੇਪਣ ਦੀ ਰੋਕਥਾਮ ਨੂੰ ਕੁੱਲ ਮਿਲਾ ਕੇ ਅਕਸਰ ਟਾਲਣਯੋਗ ਅੰਨ੍ਹਾਪਣ ਕਿਹਾ ਜਾਂਦਾ ਹੈ|

ਅੰਨ੍ਹੇਪਣ ਨੂੰ ਕਾਬੂ ਕਰਨ ਲਈ ਕੌਮੀ ਪ੍ਰੋਗਰਾਮ

Pre-operative, Operative and Post-operative precautions for Eye Surgery

ਅੱਖ ਸਰਜਰੀ ਦੀ ਸਰਜਰੀ ਲਈ ਪ੍ਰੀ- ਆਪਰੇਟਿਵ, ਆਪਰੇਟਿਵ ਅਤੇ ਪੋਸਟ- ਆਪਰੇਟਿਵ ਸਾਵਧਾਨੀਆਂ|

ਹਵਾਲੇ:

www.npcb.nic.in

www.who.int

www.who.int

www.nhs.uk

www.cdc.gov


ਇਸ ਮੋਡੀਊਲ ਦੀ ਸਮੱਗਰੀ ਡਾ. ਰੋਹਿਤ ਸਕਸੈਨਾ, ਅਪਥੈਲਮਿਕ ਸਾਇੰਸਜ਼ ਦਾ ਆਰ.ਪੀ. ਸੈਂਟਰ, ਆਲ ਇੰਡੀਆ ਮੈਡੀਕਲ ਸਾਇੰਸਿਜ਼ ਇੰਸਟੀਚਿਊਟ, ਦਿੱਲੀ ਦੁਆਰਾ 8/3/2015 ਨੂੰ ਪ੍ਰਮਾਣਿਤ ਕੀਤੀ ਗਈ ਹੈ|

ਕਈ ਕਾਰਣਾਂ ਕਰਕੇ ਅੰਨ੍ਹਾਪਣ ਹੋ ਸਕਦਾ ਹੈ, ਜਿਸ ਵਿਚੋਂ ਪ੍ਰਮੁੱਖ ਕਾਰਣ ਇਸ ਪ੍ਰਕਾਰ ਹਨ:

ਦਾਇਮੀ ਅੰਨ੍ਹੇਪਣ ਦੇ ਕਾਰਣਾਂ ਵਿਚ ਮੋਤੀਆ, ਅਪਵਰਤਕ ਅਸ਼ੁੱਧੀਆਂ, ਗਲਾਕੋਮਾ, ਉਮਰ-ਸਬੰਧਤ ਮੈਵਕਉਲਰ ਡੀਜਨਰੇਸ਼ਨ, ਟ੍ਰੈਕੋਮਾ, ਬਚਪਨ ਤੋਂ ਹੀ ਅੰਨ੍ਹਾਪਣ ਅਤੇ ਸ਼ੂਗਰ ਰੈਟੀਨੋਪੈਥੀ ਆਦਿ ਕਾਰਣ ਸ਼ਾਮਿਲ ਹਨ|

ਮੋਤੀਆਬਿੰਦ ਰੋਗ ਦੇ ਤਹਿਤ ਅੱਖਾਂ ਵਿਚ ਲੈਂਸ ਦੀ ਓਪਸਿਫਿਕੇਸ਼ਨ ਹੋ ਜਾਂਦੀ ਹੈ ਅਤੇ ਸ਼ੁਰੂਆਤੀ ਤੌਰ ’ਤੇ ਅੱਖ ਵਿੱਚ ਚਿੱਟੀ ਜਿਹੀ ਪਰਤ ਵੇਖੀ ਜਾ ਸਕਦੀ ਹੈ| ਇਸ ਰੋਗ ਦਾ ਸਭ ਤੋਂ ਮਹੱਤਵਪੂਰਨ ਲੱਛਣ ਨਜ਼ਰ ਵਿਚ ਦਰਦ ਰਹਿਤ ਧੁੰਦਲਾਪਣ ਵਿਕਸਿਤ ਹੋਣਾ ਹੈ|

ਜਦੋਂ ਅੱਖਾਂ ਵਿਚ ਪ੍ਰਕਾਸ਼ ਦੀਆਂ ਕਿਰਣਾਂ ਦਾਖ਼ਲ ਹੁੰਦੀਆਂ ਹਨ, ਅਤੇ ਇਹ ਕਿਰਣਾਂ  ਰੈਟਿਨਾ 'ਤੇ ਫ਼ੋਕਸ ਨਹੀਂ ਕਰ ਪਾਉਂਦੀਆਂ ਜਿੱਥੇ  ਅੱਖ ਵਿਚ ਚਿੱਤਰ ਦੀ ਸਿਰਜਣਾ ਹੁੰਦੀ ਹੈ| ਅਜਿਹੇ ਵੇਲੇ ਦ੍ਰਿਸ਼ਟੀ ਵਿਕਾਰ ਪੈਦਾ ਹੁੰਦਾ ਹੈ| ਬੱਚਿਆਂ ਦੀ ਖ਼ਰਾਬ ਨਜ਼ਰ ਦਾ ਇਹ ਸਭ ਤੋਂ ਪ੍ਰਮੁੱਖ ਕਾਰਣ ਹੈ|

ਜਦੋਂ ਅੱਖ ਦੇ ਦਬਾਅ ਵਿਚ ਵਾਧਾ ਹੁੰਦਾ ਹੈ, ਜਿਸ ਕਾਰਣ ਦ੍ਰਿਸ਼ਟੀ ਦਾ ਲਗਾਤਾਰ ਨੁਕਸਾਨ ਹੁੰਦਾ ਹੈ ਤਾਂ ਗਲਾਕੋਮਾ ਵਿਕਸਿਤ ਹੁੰਦਾ ਹੈ| ਗਲਾਕੋਮਾ ਦਾ ਇਲਾਜ ਅਤੇ ਇਸ ਦੀ  ਪਛਾਣ ਕਰਨਾ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ਕਿਉਂ ਕਿ ਇਸ ਬਿਮਾਰੀ ਕਾਰਣ ਹੋਣ ਵਾਲੇ ਦ੍ਰਿਸ਼ਟੀ ਦੋਸ਼  ਦਾ ਇਲਾਜ਼ ਸੰਭਵ ਨਹੀਂ ਹੋ ਸਕਦਾ ਹੈ|

ਕਾਰਨੀਆ ਅੱਖ ਦਾ ਸਭ ਤੋਂ ਸਾਹਮਣੇ ਵਾਲਾ ਪਾਰਦਰਸ਼ੀ ਸਾਫ਼ ਹਿੱਸਾ ਹੁੰਦਾ ਹੈ, ਜਿਸ ਤੋਂ ਹੁੰਦੇ ਹੋਏ ਰੋਸ਼ਨੀ ਦੀਆਂ ਕਿਰਣਾਂ ਅੱਖਾਂ ਵਿਚ ਦਾਖਿਲ ਹੁੰਦੀਆਂ ਹਨ| ਕਾਰਨੀਆ ਵਿਚ ਨੁਕਸਾਨ ਹੋਣ ਨਾਲ ਮਰੀਜ਼ ਦੇਖਣ ਵਿਚ ਅਸਮਰਥ ਹੋ ਜਾਂਦਾ ਹੈ|

ਅੰਸ਼ਕ ਦ੍ਰਿਸ਼ਟੀ ਦਾ ਨੁਕਸਾਨ ਵੱਖਰੇ ਕਿਸਮ ਦਾ ਹੁੰਦਾ ਹੈ ਜੋ ਕਿ ਇਨ੍ਹਾਂ ਕਾਰਣਾਂ ’ਤੇ ਨਿਰਭਰ ਕਰਦਾ ਹੈ:

 • ਅੱਖ ਵਿਚ ਮੋਤੀਏ ਵਾਲੀ ਸਥਿਤੀ ਵਿਚ ਮਰੀਜ਼ ਦੀ ਦ੍ਰਿਸ਼ਟੀ ਧੁੰਦਲੀ ਜਾਂ ਅਸਪਸ਼ਟ ਹੋ ਸਕਦੀ ਹੈ, ਤੇਜ਼ ਚਾਨਣ ਅੱਖਾਂ ਵਿਚ ਚੁਭਣ ਪੈਦਾ ਕਰ ਸਕਦਾ ਹੈ|
 • ਸ਼ੂਗਰ ਨਾਲ, ਦ੍ਰਿਸ਼ਟੀ ਧੁੰਦਲੀ ਹੋ ਸਕਦੀ ਹੈ| ਅੱਖਾਂ ਦੀ ਦ੍ਰਿਸ਼ਟੀ ’ਤੇ  ਪਰਦਾ ਜਾਂ ਰਾਤ ਵੇਲੇ ਨਜ਼ਰ ਨਾ ਆਉਣਾ ਤੇ ਦੇਖਣ ਵਿਚ ਪਰੇਸ਼ਾਨੀ ਵੀ ਹੋ ਸਕਦੀ ਹੈ|
 • ਗਲਾਕੋਮਾ ਨਾਲ, ਸੁਰੰਗ ਦ੍ਰਿਸ਼ਟੀ (Tunnel vision) ਅਤੇ ਦ੍ਰਿਸ਼ਟੀ ਖ਼ੇਤਰ ਲੋਪ ਹੋ ਸਕਦਾ ਹੈ|
 • ਮਸਕੁਲਰ ਡੀਜਨਰੇਸ਼ਨ, ਪੈਰੀਫਿਰਲ (ਪਾਸੇ) ਵਾਲੀ ਦ੍ਰਿਸ਼ਟੀ ਆਮ ਵਰਗੀ ਹੀ ਹੁੰਦੀ ਹੈ ਪਰ ਕੇਂਦਰੀ ਨਜ਼ਰ ਹੌਲੀ-ਹੌਲੀ ਖ਼ਤਮ ਹੁੰਦੀ ਜਾਂਦੀ ਹੈ|

ਹਵਾਲੇ: www.nlm.nih.gov


ਜਦੋਂ ਕਿਸੇ ਵਿਅਕਤੀ ਨੂੰ ਘੱਟ ਦਿਖਾਈ ਦਿੰਦਾ ਹੈ ਤਾਂ ਇਸ ਨੁਕਤੇ ਨੂੰ ਦੋ ਦ੍ਰਿਸ਼ਟੀਕੋਣਾਂ ਰਾਹੀਂ ਦੇਖਿਆ ਜਾ ਸਕਦਾ ਹੈ :

ਦ੍ਰਿਸ਼ਟੀ(ਵਿਜ਼ੂਅਲ)ਤਿੱਖਾਪਣ : ਇਹ ਕੇਂਦਰੀ ਨਜ਼ਰ ਹੈ, ਜਿਸ ਦਾ ਪ੍ਰਯੋਗ ਕਿਸੇ ਵਸਤੂ ਨੂੰ ਵਿਸਤਾਰ ਨਾਲ ਦੇਖਣ ਲਈ ਕੀਤਾ ਜਾਂਦਾ ਹੈ ਜਿਵੇਂ ਕਿ ਕਿਤਾਬ ਪੜ੍ਹਨਾ ਜਾਂ ਟੈਲੀਵਿਜਨ ਦੇਖਣਾ|

ਦ੍ਰਿਸ਼ਟੀ (ਵਿਜ਼ੂਅਲ) ਖੇਤਰ : ਸਿੱਧਾ ਦੇਖਣ ਲੱਗੇ ਆਪਣੇ ਆਲੇ-ਦੁਆਲੇ ਨੂੰ ਵੇਖਣ ਦੀ ਯੋਗਤਾ ਇਸ ਦ੍ਰਿਸ਼ਟੀ ਦੇ ਅੰਤਰਗਤ ਆਉਂਦੀ ਹੈ|

ਵਿਜ਼ੂਅਲ ਖੇਤਰ ਟੈਸਟਿੰਗ

ਦ੍ਰਿਸਟੀ ਖੇਤਰ ਦੀ ਇਸ ਪ੍ਰਕਾਰ ਦੀ ਟੈਸਟਿੰਗ ਦੌਰਾਨ ਵਿਅਕਤੀ ਨੂੰ ਬਿਲਕੁਲ ਸਿੱਧਾ ਜੰਤਰ ਵੱਲ ਦੇਖਣ ਦੀ ਹਿਦਾਇਤ ਦਿੱਤੀ ਜਾਂਦੀ ਹੈ ਅਤੇ ਉਸ ਦੀਆਂ ਅੱਖਾਂ ਦੇ ਪੈਰੀਫਿਰਲ ਖੇਤਰ ਵਿਚ ਰੋਸ਼ਨੀ ਆ ਕੇ ਤੇ ਬੰਦ ਕਰਕੇ ਮਰੀਜ਼ ਦੀਆਂ ਅੱਖਾਂ ਨੂੰ ਚੈੱਕ ਕੀਤਾ ਜਾਂਦਾ ਹੈ| ਉਸ ਵੇਲੇ ਵਿਅਕਤੀ ਨੂੰ ਚਾਨਣ ਦੇਖਣ ’ਤੇ ਹਰ ਵਾਰ ਬਟਨ ਦਬਾਉਣਾ ਲਈ ਕਿਹਾ ਜਾਂਦਾ ਹੈ| ਇਹ ਟੈਸਟ ਦ੍ਰਿਸ਼ਟੀ ਖੇਤਰ ਵਿਚ ਹੋਣ ਵਾਲੇ ਕਿਸੇ ਵੀ ਪ੍ਰਕਾਰ ਦੇ ਵਕਫ਼ੇ ਦਾ ਪਤਾ ਲੱਗਦਾ ਹੈ|

ਦ੍ਰਿਸ਼ਟੀ(ਵਿਜ਼ੂਅਲ)ਦੇ ਤਿੱਖੇਪਣ ਦਾ ਟੈਸਟ

ਸਨੇਲੇਨ ਚਾਰਟ ਦਾ ਪ੍ਰਯੋਗ ਦ੍ਰਿਸ਼ਟੀ(ਵਿਜ਼ੂਅਲ)ਦੇ ਤਿੱਖੇਪਣ ਦੇ ਟੈਸਟ ਲਈ ਕੀਤਾ ਜਾਂਦਾ ਹੈ| ਇਸ ਟੈਸਟ ਦੌਰਾਨ ਚਾਰਟ  ’ਤੇ ਲਿਖੇ ਸ਼ਬਦਾਂ ਨੂੰ ਪੜ੍ਹਿਆ ਜਾਂਦਾ ਹੈ| ਇਹ ਸ਼ਬਦ ਵੱਡੇ ਅੱਖਰਾਂ ਤੋਂ ਨਿੱਕੇ ਅੱਖਰਾਂ ਵਿਚ ਲਿਖੇ ਜਾਂਦੇ ਹਨ| ਇਸ ਚਾਰਟ ਨੂੰ ਅੱਖ ਦੇ ਰੁਟੀਨ ਟੈਸਟ ਦੌਰਾਨ ਵਰਤਿਆ ਜਾ ਸਕਦਾ ਹੈ| ਟੈਸਟ ਤੋਂ ਬਾਅਦ ਦੋ ਨੰਬਰਾਂ ਤੋਂ ਬਣਿਆ ਇਕ ਅੰਕ ਦਿੱਤਾ ਜਾਂਦਾ ਹੈ| ਪਹਿਲਾ ਨੰਬਰ ਚਾਰਟ ’ਤੇ ਲਿਖੇ ਸ਼ਬਦਾਂ ਨੂੰ ਦੂਰੋਂ ਸਫ਼ਲਤਾ ਨਾਲ ਪੜ੍ਹਨ ਵਿਚ ਸਮਰਥ ਹੋਣ ਨੂੰ ਦਰਸਾਉਂਦਾ ਹੈ| ਦੂਜਾ ਨੰਬਰ ਸਿਹਤਮੰਦ ਦ੍ਰਿਸ਼ਟੀ ਨਾਲ ਚਾਰਟ ’ਤੇ ਬਣੇ ਸ਼ਬਦਾਂ ਨੂੰ ਦੂਰੋਂ ਪੜ੍ਹਨ ਵਿਚ ਸਮਰਥ ਹੋਣ ਨੂੰ ਦਰਸਾਉਂਦਾ ਹੈ|

ਇਸ ਲਈ ਜੇਕਰ ਤੁਹਾਨੂੰ ਦ੍ਰਿਸ਼ਟੀ(ਵਿਜ਼ੂਅਲ)ਦੇ ਤਿੱਖੇਪਣ ਦਾ ਸਕੋਰ 6/60 ਦਿੱਤਾ ਗਿਆ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਸਿਰਫ਼ 6 ਮੀਟਰ ਤੱਕ ਦੀ ਦੂਰੀ ’ਤੇ ਲਿਖਿਆ ਪੜ੍ਹ ਸਕਦੇ ਹੋ ਜਦੋਂ ਕਿ ਤੰਦਰੁਸਤ ਦ੍ਰਿਸ਼ਟੀ ਵਾਲਾ ਵਿਅਕਤੀ 60 ਮੀਟਰ ਦੀ ਦੂਰੀ ਤੱਕ ਪੜ੍ਹ ਸਕਦਾ ਹੈ| ਸਾਧਾਰਣ ਦ੍ਰਿਸ਼ਟੀ 6/6 ਹੁੰਦੀ ਹੈ|

ਆਮ ਤੌਰ ’ਤੇ ਆਂਸ਼ਕ ਦ੍ਰਿਸ਼ਟੀ ਜਾਂ ਦ੍ਰਿਸ਼ਟੀ ਦੋਸ਼ ਨੂੰ ਇਸ ਪ੍ਰਕਾਰ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ:

 • ਅਤਿ ਗੰਭੀਰ ਦ੍ਰਿਸ਼ਟੀ(ਵਿਜ਼ੂਅਲ)ਦਾ ਤਿੱਖਾਪਣ (6/60 ਤੋਂ 3/60) ਹੋ ਸਕਦਾ ਹੈ| ਪਰ ਦ੍ਰਿਸ਼ਟੀ ਖੇਤਰ ਪੂਰਾ ਹੁੰਦਾ ਹੈ|
 • ਦਰਮਿਆਨੀ ਗੰਭੀਰ ਦ੍ਰਿਸ਼ਟੀ(ਵਿਜ਼ੂਅਲ)ਦਾ ਤਿੱਖਾਪਣ (6/24 ਤੱਕ ) ਅਤੇ ਦ੍ਰਿਸ਼ਟੀ ਖੇਤਰ ਵਿਚ ਕਮੀ ਜਾਂ ਕੇਂਦਰੀ ਦ੍ਰਿਸਟੀ ਵਿਚ ਧੁੰਦਲਾਪਣ/ਅਸਪਸ਼ਟਤਾ ਹੋਣਾ|
 • ਮੁਕਾਬਲਤਨ ਚੰਗੀ ਗੰਭੀਰ ਦ੍ਰਿਸ਼ਟੀ(ਵਿਜ਼ੂਅਲ)ਦਾ ਤਿੱਖਾਪਣ (6/18 ਤੱਕ) ਹੁੰਦਾ ਹੈ ਪਰ ਇਸ ਤੋਂ ਇਲਾਵਾ ਦ੍ਰਿਸ਼ਟੀ ਖੇਤਰ ਦਾ ਬਹੁਤ ਸਾਰਾ ਹਿੱਸਾ ਗੁੰਮ ਹੁੰਦਾ ਹੈ|

ਗੰਭੀਰ ਦ੍ਰਿਸ਼ਟੀ ਦੋਸ਼ (ਅੰਨ੍ਹਾਪਣ)

ਗੰਭੀਰ ਦ੍ਰਿਸ਼ਟੀ ਦੋਸ਼ (ਅੰਨ੍ਹੇਪਣ) ਦੀ ਵਿਧੀ ਮੂਲਕ ਪਰਿਭਾਸ਼ਾ ਅਨੁਸਾਰ, ਵਿਅਕਤੀ ਇਨ੍ਹਾਂ ਅੰਨ੍ਹਾ ਹੋ ਜਾਂਦਾ ਹੈ ਕਿ ਜਿਸ ਕੰਮ ਕਰਨ ਲਈ ਉਸ ਨੂੰ ਨਜ਼ਰ ਦੀ ਲੋੜ ਹੁੰਦੀ ਹੈ ਉਹ ਉਸ ਪ੍ਰਕਾਰ ਦੇ ਕੋਈ ਕੰਮ ਨਹੀਂ ਕਰ ਪਾਉਂਦਾ| ਉਸ ਕੋਲ ਦੇਖਣ ਲਈ ਜਰੂਰੀ ਦ੍ਰਿਸਟੀ ਨਹੀਂ ਹੁੰਦੀ|

ਆਮ ਤੌਰ ’ਤੇ ਤਿੰਨ ਵਰਗਾਂ ਵਿਚੋਂ ਕਿਸੇ ਇਕ ਹੋਣ ਨਾਲ ਵੀ ਅੰਨ੍ਹਾਪਣ ਹੋ ਸਕਦਾ ਹੈ:

 • ਅਤਿ ਗੰਭੀਰ ਦ੍ਰਿਸ਼ਟੀ(ਵਿਜ਼ੂਅਲ)ਦਾ ਤਿੱਖਾਪਣ (3/60 ਤੋਂ  ਘੱਟ) ਹੋ ਸਕਦਾ ਹੈ ਪਰ ਦ੍ਰਿਸ਼ਟੀ ਖੇਤਰ ਪੂਰਾ ਹੁੰਦਾ ਹੈ|
 • ਖ਼ਰਾਬ ਦ੍ਰਿਸ਼ਟੀ(ਵਿਜ਼ੂਅਲ)ਦਾ ਤਿੱਖਾਪਣ (3/60 ਅਤੇ 6/60 ਦੇ ਵਿਚਕਾਰ) ਪਰ ਦ੍ਰਿਸ਼ਟੀ ਖੇਤਰ ਵਿਚ ਗੰਭੀਰ ਕਮੀ ਹੋ ਸਕਦੀ ਹੈ|
 • ਦਰਮਿਆਨੀ ਗੰਭੀਰ ਦ੍ਰਿਸ਼ਟੀ(ਵਿਜ਼ੂਅਲ)ਦਾ ਤਿੱਖਾਪਣ (6/60 ਜਾਂ ਬਿਹਤਰ) ਹੋ ਸਕਦਾ ਹੈ| ਪਰ ਦ੍ਰਿਸ਼ਟੀ ਖੇਤਰ ਵਿਚ ਬਹੁਤ ਜ਼ਿਆਦਾ  ਕਮੀ ਹੋ ਸਕਦੀ ਹੈ|

ਹਵਾਲੇ: www.nhs.uk

ਅੰਨ੍ਹੇਪਣ ਦਾ ਇਲਾਜ਼ ਅੰਨ੍ਹੇਪਣ ਦੇ ਕਾਰਣਾਂ ’ਤੇ ਨਿਰਭਰ ਕਰਦਾ ਹੈ:

ਪੋਸ਼ਣ ਦੀ ਕਮੀ ਦੇ ਕਾਰਣ ਹੋਣ ਵਾਲਾ ਅੰਨ੍ਹਾਪਣ : ਇਸ ਪ੍ਰਕਾਰ ਦੇ ਅੰਨ੍ਹੇਪਣ ਨੂੰ ਖ਼ੁਰਾਕ ਵਿਚਲੇ ਬਦਲਾਉ ਨਾਲ ਪਰਿਵਰਤਿਤ ਕੀਤਾ ਜਾ ਸਕਦਾ ਹੈ|

ਰਿਫ਼ਰੈਕਟਿਵ 'ਐੱਰਰ (ਅਪਵਰਤਿਤ ਦੋਸ਼) ਕਰਕੇ ਅੰਨ੍ਹਾਪਣ : ਇਸ ਪ੍ਰਕਾਰ ਦੇ ਵਿਕਾਰ ਨੂੰ ਐਨਕ ਦੀ ਮਦਦ ਨਾਲ ਠੀਕ ਕੀਤਾ ਜਾ ਸਕਦਾ ਹੈ|

ਸੋਜਸ ਅਤੇ ਸੰਕ੍ਰਮਣ ਕਾਰਣ ਹੋਣ ਵਾਲਾ ਅੰਨ੍ਹਾਪਣ :  ਇਸ ਪ੍ਰਕਾਰ ਦੇ ਅੰਨ੍ਹੇਪਣ ਨੂੰ ਦਵਾਈਆਂ ਜਿਵੇਂ ਕਿ ਦਵਾਈ ਦੇ ਤੁਪਕਿਆਂ ਅਤੇ ਗੋਲੀਆਂ ਰਾਹੀ ਠੀਕ ਕੀਤਾ ਜਾ ਸਕਦਾ ਹੈ|

ਮੋਤੀਆਬਿੰਦ ਕਾਰਣ ਹੋਣ ਵਾਲਾ ਅੰਨ੍ਹਾਪਣ : ਅਧਿਕਤਰ ਮਰੀਜ਼ ਮੋਤੀਆਬਿੰਦ ਕਾਰਣ ਅੰਨ੍ਹੇ ਹੋ ਜਾਂਦੇ ਹਨ| ਇਸ ਪ੍ਰਕਾਰ ਦੇ ਮਰੀਜਾਂ ਲਈ ਮੋਤੀਆਬਿੰਦ ਦੀ ਸਰਜਰੀ ਕੀਤੀ ਜਾਂਦੀ ਹੈ| ਅਧਿਕਤਰ ਮਾਮਿਲਆਂ ਵਿਚ ਮਰੀਜ਼ ਨੂੰ ਪੁਨਰ ਦ੍ਰਿਸਟੀ ਪ੍ਰਪਾਤ ਹੋ ਜਾਂਦੀ ਹੈ|

ਆਮ ਤੌਰ ’ਤੇ  ਅਪਾਰਦਰਸ਼ੀ ਕੁਦਰਤੀ ਲੈਂਸ ਨੂੰ ਹਟਾ ਕੇ ਇੰਟ੍ਰੋਸੈਕੁਲਰ ਲੈਂਸ (ਆਈ.ਓ.ਐਲ) ਨੂੰ ਅੱਖ ਵਿਚ ਇਮਪਲਾਨਟ ਕੀਤਾ ਜਾਂਦਾ ਹੈ|

 • PUBLISHED DATE : Aug 23, 2016
 • PUBLISHED BY : Zahid
 • CREATED / VALIDATED BY : Dr. Manisha Batra
 • LAST UPDATED ON : Aug 23, 2016

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.