ਵਿਸ਼ਵ ਸਿਹਤ ਸੰਗਠਨ ਅਨੁਸਾਰ ਉਹ ਵਿਅਕਤੀ ਜੋ ਸੁਣ ਨਹੀਂ ਸਕਦਾ ਦੇ ਜਾਂ ਉਸ ਦੀ ਸੁਣਨ ਦੀ ਸਮਰੱਥਾ ਆਮ ਸੁਣਨ ਵਾਲੇ ਵਿਅਕਤੀ- 25 ਡੈਸੀਬਲ ਦੇ ਥ੍ਰੈਸ਼ਹੋਲਡ ਸੁਣਵਾਈ (ਆਵਾਜ਼ ਦੀ ਤੀਬਰਤਾ ਨੂੰ ਮਾਪਣ ਵਾਲੀ ਇਕਾਈ) ਤੋਂ ਘੱਟ ਹੁੰਦੀ ਹੈ, ਵਾਲੇ ਵਿਅਕਤੀ ਨੂੰ ਸੁਣਵਾਈ ਦਾ ਸਮੱਸਿਆ ਹੁੰਦੀ ਹੈ| ਸੁਣਨ ਸ਼ਕਤੀ ਤੋਂ ਕਮਜ਼ੋਰ ਲੋਕਾਂ ਨੂੰ ਸੁਣਨ ਵਿੱਚ ਮੁਸ਼ਕਲ (ਐਚ.ਓ.ਐਚ) ਹੁੰਦੀ ਹੋ ਜਾਂ ਉਹ ਬੋਲੇ ਹੋ ਸਕਦੇ ਹਨ| 'ਸੁਣਵਾਈ ਵਿਚ ਮੁਸ਼ਕਲ' ਹੱਲਕੇ ਤੋਂ ਗੰਭੀਰ ਸੁਣਨ ਸ਼ਕਤੀ ਵਾਲੇ ਲੋਕਾਂ ਨਾਲ ਸੰਬੰਧਿਤ ਹੁੰਦੀ ਹੈ| ਇਹ ਲੋਕ ਆਮ ਤੌਰ 'ਤੇ ਬੋਲੀ ਜਾਣ ਵਾਲੀ ਭਾਸ਼ਾ ਰਾਹੀਂ ਸੰਚਾਰ ਕਰਦੇ ਹਨ| ਜੇ ਕੋਈ ਵਿਅਕਤੀ ਬਿਲਕੁਲ ਸੁਣ ਨਹੀਂ ਸਕਦਾ, ਤਾਂ ਉਸ ਲਾਜ਼ਮੀ ਤੌਰ ’ਤੇ ਬੋਲਾ ਹੁੰਦਾ ਹੈ| ਇਸ ਪ੍ਰਕਾਰ ਦੇ ਲੋਕ ਉੱਚੀ ਆਵਾਜ ਨੂੰ ਸੁਣ ਅਤੇ ਸਮਝ ਨਹੀਂ ਸਕਦੇ|
ਸੁਣਨ ਸ਼ਕਤੀ ਦੀ ਅਪੰਗਤਾ ਵਿਰਾਸਤੀ ਜਾਂ ਮੈਟ੍ਰਿਨਲ ਰੂਬੈਲਾ ਵਰਗੇ ਰੋਗਾਂ ਕਾਰਣ ਹੋ ਸਕਦੀ ਹੈ| ਇਸ ਤੋਂ ਇਲਾਵਾ ਜਨਮ ਸਮੇਂ ਹੋਣ ਵਾਲੀਆਂ ਪੇਚੀਦਗੀਆਂ, ਕੁਝ ਸੰਕਰਾਮਕ ਰੋਗ ਜਿਵੇਂ ਕਿ; ਮੈਨਿਨਜਾਈਟਿਸ, ਆਟੋਟੋਕਸਿਕ ਡਰੱਗਜ਼ (ਕੰਨਾਂ ਲਈ ਜ਼ਹਿਰੀਲੀ ਦਵਾਈਆਂ) ਦੀ ਵਰਤੋਂ, ਬਹੁਤ ਜ਼ਿਆਦਾ ਸ਼ੋਰ ਅਤੇ ਬਿਰਧਤਾ ਵੀ ਇਸ ਦੇ ਕਾਰਣ ਹੋ ਸਕਦੇ ਹਨ|
ਸੁਣਨ ਸ਼ਕਤੀ ਦੀ ਅਪੰਗਤਾ ਦੇ ਪ੍ਰਭਾਵ
ਕਾਰਜਾਤਮਕ ਪ੍ਰਭਾਵ
ਇਕ ਵਿਅਕਤੀ ਵਿਚ ਸੁਣਨ ਸ਼ਕਤੀ ਦੀ ਅਯੋਗਤਾ ਦੇ ਕਾਰਣ ਉਸ ਨੂੰ ਦੂਜਿਆਂ ਨਾਲ ਗੱਲਬਾਤ ਕਰਨ ਵਿਚ ਪਰੇਸ਼ਾਨੀ ਹੁੰਦੀ ਹੈ| ਇਸ ਸਮੱਸਿਆ ਨਾਲ ਗ੍ਰਸਤ ਬੱਚਿਆਂ ਨੂੰ ਬੋਲਣ ਵਿਚ ਵੀ ਦਿੱਕਤ ਹੋਣ ਲੱਗ ਪੈਂਦੀ ਹੈ|
ਕੰਨ ਦੀ ਬਿਮਾਰੀ ਜਾਂ ਸੁਣਨ ਵਿਚ ਸਮੱਸਿਆ ਹੋਣਾ ਜਿਵੇਂ ਕਿ ਊਟੀਟਸ ਮੀਡੀਆ ਦੇ ਬੱਚਿਆਂ ਦੀ ਸਿੱਖਿਆ 'ਤੇ ਮਾੜੇ ਪ੍ਰਭਾਵ ਹੋ ਸਕਦੇ ਹਨ| ਹਾਲਾਂਕਿ, ਜੇਕਰ ਸੁਣਵਾਈ ਤੋਂ ਪੀੜਤ ਵਿਅਕਤੀਆਂ ਨੂੰ ਸੰਚਾਰ ਕਰਨ ਦਾ ਮੌਕਾ ਪ੍ਰਦਾਨ ਕੀਤਾ ਜਾਵੇ ਤਾਂ ਉਹ ਦੂਜਿਆਂ ਨਾਲ ਬਰਾਬਰ ਦਾ ਹਿੱਸਾ ਲੈ ਸਕਦੇ ਹਨ|
ਇਨ੍ਹਾਂ ਲੋਕਾਂ ਦਾ ਸੰਚਾਰ ਬੋਲੀ/ਲਿਖਤੀ ਭਾਸ਼ਾ ਜਾਂ ਸੈਨਤ ਭਾਸ਼ਾ ਦੁਆਰਾ ਹੋ ਸਕਦਾ ਹੈ|
ਸੰਚਾਰ ਲਈ ਸੀਮਤ ਪਹੁੰਚ ਦੀ ਵਰਤੋਂ ਰੋਜ਼ਾਨਾ ਜੀਵਨ ’ਤੇ ਮਹੱਤਵਪੂਰਣ ਪ੍ਰਭਾਵ ਪਾ ਸਕਦੀ ਹੈ, ਜਿਸ ਕਰਕੇ ਇਸ ਸਮੱਸਿਆ ਤੋਂ ਪੀੜਿਤ ਵਿਅਕਤੀਆਂ ਖ਼ਾਸ ਤੌਰ ’ਤੇ ਬੁਜ਼ਰਗ ਲੋਕਾਂ ਵਿਚ ਇਕਾਂਤ ਅਤੇ ਅਸੰਤੁਸ਼ਟਤਾ ਦੀ ਭਾਵਨਾ ਪੈਦਾ ਕਰਦਾ ਹੈ|
ਆਰਥਿਕ ਪ੍ਰਭਾਵ
ਵਿਕਾਸਸ਼ੀਲ ਦੇਸ਼ਾਂ ਵਿਚ, ਸੁਣਨ ਸ਼ਕਤੀ ਤੋਂ ਗ੍ਰਸਤ ਜਾਂ ਬੋਲ਼ੇ ਬੱਚਿਆਂ ਨੂੰ ਬਹੁਤ ਘੱਟ ਸਕੂਲੀ ਪੜ੍ਹਾਈ ਪ੍ਰਾਪਤ ਹੁੰਦੀ ਹੈ| ਇਥੋਂ ਤੱਕ ਕਿ ਇਸ ਸਮੱਸਿਆ ਕਰਕੇ ਨੌਜਵਾਨਾਂ ਨੂੰ ਨੌਕਰੀ ਤੱਕ ਨਹੀਂ ਮਿਲਦੀ| ਜਨਰਲ ਵਰਕਫੋਰਸ ਦੇ ਮੁਕਾਬਲੇ ਜਿਨ੍ਹਾਂ ਲੋਕਾਂ ਨੂੰ ਨੌਕਰੀ ਮਿਲ ਵੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਨੀਵੇਂ ਦਰਜੇ ’ਤੇ ਹੀ ਰੱਖਿਆ ਜਾਂਦਾ ਹੈ|
ਬਹਿਰੇਪਣ ’ਤੇ ਕ਼ਾਬੂ ਕਰਨ ਅਤੇ ਰੋਕਥਾਮ ਵਾਸਤੇ ਰਾਸ਼ਟਰੀ ਪ੍ਰੋਗਰਾਮ
Management of Common Ear Conditions
ਹਵਾਲੇ: www.who.int
ਸੁਣਨ ਸ਼ਕਤੀ ਵਿਚ ਅਸਮਰਥਾ ਦੇ ਸ਼ੁਰੂਆਤੀ ਚਿੰਨ੍ਹ ਲੱਛਣਾਂ ਵਿੱਚ ਸ਼ਾਮਲ ਹੋ ਸਕਦੇ ਹਨ:
ਬਾਲਗ਼ ਲੋਕਾਂ ਵਿੱਚ
ਦੂਜੇ ਲੋਕਾਂ ਨੂੰ ਸਪੱਸ਼ਟ ਤੌਰ ’ਤੇ ਸੁਣਨ ਵਿੱਚ ਮੁਸ਼ਕਲ ਹੋਣਾ
ਲੋਕਾਂ ਨੂੰ ਦੁਬਾਰਾ ਬੋਲਣ ਲਈ ਕਹਿਣਾ
ਉੱਚੀ ਆਵਾਜ਼ ਵਿਚ ਟੈਲੀਵਿਜ਼ਨ ਦੇਖਣਾ ਜਾਂ ਸੰਗੀਤ ਸੁਣਨਾ
ਟੈਲੀਫੋਨ ਜਾਂ ਦਰਵਾਜ਼ੇ ਦੀ ਘੰਟੀ ਸੁਨਾਈ ਨਾ ਦੇਣਾ
ਬੱਚਿਆਂ ਵਿੱਚ
ਸਿੱਖਣ, ਬੋਲਣ ਅਤੇ ਸਮਝਣ ਵਿਚ ਵੇਲੇ ਪਰੇਸ਼ਾਨੀ ਹੋਣਾ
ਬੱਚਾ ਦੁਬਾਰਾ ਦੁਹਰਾਉਣ ਲਈ ਕਹਿੰਦਾ ਹੈ
ਬੱਚਾ ਬਹੁਤ ਉੱਚੀ ਬੋਲਦਾ ਹੈ
ਬੱਚੇ ਦੁਆਰਾ ਉੱਚੀ ਆਵਾਜ਼ ਵਿਚ ਟੀ.ਵੀ. ਦੇਖਣਾ
ਇਹ ਸਾਰੇ ਸੰਕੇਤ ਸੁਣਨ ਦੀ ਕਮਜ਼ੋਰੀ ਵੱਲ ਧਿਆਨ ਕੇਂਦ੍ਰਿਤ ਕਰਦੇ ਹਨ ਅਤੇ ਬਿਨਾਂ ਕਿਸੇ ਦੇਰੀ ਦੇ ਇਸ ਬਾਰੇ ਡਾਕਟਰ ਨਾਲ ਚਰਚਾ ਕੀਤੀ ਜਾਣੀ ਚਾਹੀਦੀ ਹੈ|
ਹਵਾਲਾ: www.nhs.uk
ਸੁਣਨ ਸ਼ਕਤੀਵ ਵਿਚ ਕਮੀ ਜਾਂ ਬਹਿਰੇਪਣ ਦੇ ਜਮਾਂਦਰੂ ਜਾਂ ਪ੍ਰਪਾਤ ਕਾਰਣ ਹੋ ਸਕਦੇ ਹਨ
ਜਮਾਂਦਰੂ ਕਾਰਣ
ਗਰਭਵਸਥਾ ਦੌਰਾਨ ਹੋਣ ਵਾਲੇ ਇਨਫੈਕਸ਼ਨ
ਵਜਨ ਘੱਟ ਹੋਣਾ
ਜਨਮ ਸਮੇਂ ਹੋਣ ਵਾਲ ਏਸਫ਼ੇਕਸੀਆ (ਜਨਮ ਦੇ ਸਮੇਂ ਆਕਸੀਜਨ ਦੀ ਕਮੀ)
ਗਰਭਵਸਥਾ ਦੌਰਾਨ ਓਟੋਟੋਕਸਿਕ ਦਵਾਈਆਂ (ਜਿਵੇਂ ਕਿ aminoglycosides, cytotoxic drugs, antimalarial drugs ਅਤੇ diuretics) ਦੀ ਅਣਉਚਿਤ ਵਰਤੋਂ
ਨਿਆਣੇ ਸਮੇਂ ਵਿੱਚ ਗੰਭੀਰ ਪੀਲੀਆ, ਨਵਜੰਮੇ ਬੱਚੇ ਦੀ ਸੁਣਨ ਸ਼ਕਤੀ ਵਾਲੀ ਨਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਜਿਸ ਨਾਲ ਬੱਚੇ ਵਿਚ ਬਹਿਰੇਪਣ ਹੋ ਸਕਦਾ ਹੈ|
ਪ੍ਰਾਪਤ ਕੀਤੇ ਗਏ ਕਾਰਣ
ਪ੍ਰਾਪਤ ਕਾਰਣ ਕਿਸੇ ਵੀ ਉਮਰ ਵਿਚ ਸੁਣਨ ਸ਼ਕਤੀ ਦੀ ਹਾਨੀ ਦਾ ਕਾਰਣ ਬਣ ਸਕਦੇ ਹਨ|
ਛੂਤ ਵਾਲੀਆਂ ਬਿਮਾਰੀਆਂ ਜਿਵੇਂ ਕਿ ਮੈਨਿਨਜਾਈਟਿਸ, ਖ਼ਸਰਾ ਅਤੇ ਕੰਨ ਪੇੜ ਆਦਿ ਕਾਰਣ ਉਮਰ ਦੇ ਕਿਸੇ ਵੀ ਪੜਾਅ ਤੇ ਸੁਣਨ ਸ਼ਕਤੀ ਜਾ ਸਕਦੀ ਹੈ|
ਕੰਨ ਵਿਚ ਹੋਣ ਵਾਲਾ ਗੰਭੀਰ ਸੰਕ੍ਰਮਣ ਜਿਵੇਂ ਕਿ ਕੰਨ ਦਾ ਵਹਿਣਾ| ਕੁੱਝ ਮਾਮਲਿਆਂ ਵਿੱਚ, ਇਸ ਸਥਿਤੀ ਕਾਰਣ ਗੰਭੀਰ, ਖ਼ਤਰਨਾਕ ਪੇਚੀਦਗੀਆਂ ਵੀ ਪੈਦਾ ਹੋ ਸਕਦੀਆਂ ਹਨ ਜਿਵੇਂ ਕਿ ਦਿਮਾਗ਼ ਵਿਚ ਫੋੜਾ ਹੋਣਾ ਜਾਂ ਮੈਨਿਨਜਾਈਟਿਸ
ਕੰਨ ਵਿਚ ਤਰਲ ਪਦਾਰਥ ਜਮਾ ਹੋ ਜਾਣਾ
ਕਿਸੇ ਵੀ ਉਮਰ ਵਿਚ ਓਟੋਟੋਕਸਿਕ ਦਵਾਈਆਂ ਦਾ ਪ੍ਰਯੋਗ ਕੰਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ
ਸਿਰ ਜਾਂ ਕੰਨ ਦੀ ਸੱਟ ਕਾਰਣ ਵੀ ਸੁਣਨ ਵਿਚ ਪਰੇਸ਼ਾਨੀ ਹੋ ਸਕਦੀ ਹੈ
ਉਮਰ-ਸੰਬੰਧੀ ਸੁਣਵਾਈ ਦਾ ਖ਼ਾਤਮਾ ਸੰਵੇਦੀ ਸੈੱਲਾਂ ਦੇ ਪਤਨ ਦਾ ਕਾਰਣ ਹੋ ਸਕਦੇ ਹਨ
ਮੈਲ ਜਾਂ ਕੰਨ ਵਿਚ ਰੁਕਾਵਟ ਪੈਦਾ ਕਰਨ ਵਾਲੇ ਹੋਰ ਕਾਰਣ
ਹਵਾਲਾ: www.who.int
ਸੁਣਵਾਈ ਦੀ ਸਮੱਸਿਆ ਹੋਣ ਸਮੇਂ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ| ਕੁਝ ਅਸਧਾਰਨ ਲੱਭਣ ਲਈ ਡਾਕਟਰ ਤੁਹਾਡੇ ਕੰਨ ਨੂੰ ਔਉਰਿਸਕੋਪ ਨਾਮਕ ਸਾਧਨ ਨਾਲ ਜਾਂਚ ਕਰ ਸਕਦਾ ਹੈ|
ਜਿਵੇਂ ਕਿ ਇਹ ਗਿਆਤ ਹੈ ਕਿ ਹਰ ਵਿਅਕਤੀ ਵਿਚ ਰੋਗ ਦੀ ਸ਼ੁਰੂਆਤ ਅਤੇ ਵਿਕਾਸ ਵੱਖਰੇ ਹੁੰਦੇ ਹਨ ਇਸ ਲਈ ਸਿਹਤ ਦੀ ਬਿਹਤਰ ਸਮਝ ਲਈ ਐਨ.ਐਚ.ਪੀ* ਕਿਸੇ ਵੀ ਬਿਮਾਰੀ ਬਾਰੇ ਆਪ ਨੂੰ ਸਿਰਫ਼ ਆਪ ਨੂੰ ਸੰਕੇਤਕ ਜਾਣਕਾਰੀ ਪ੍ਰਦਾਨ ਕਰਦਾ ਹੈ| ਸਹੀ ਤਸ਼ਖੀਸ ਅਤੇ ਇਲਾਜ ਲਈ ਆਪਣੇ ਡਾਕਟਰ ਨੂੰ ਮਿਲੋ|
ਹਵਾਲਾ: www.nhs.uk
ਬਿਮਾਰੀ ਦਾ ਇਲਾਜ ਅਵਸਥਾ ਦੇ ਕਾਰਣਾਂ ‘ਤੇ ਨਿਰਭਰ ਕਰਦਾ ਹੈ ਜਿਵੇਂ ਕਿ :
ਕੰਨ ਵਿਚ ਰੁਕਾਵਟ ਕਾਰਣ ਹੋਣ ਵਾਲੀ ਸੁਣਵਾਈ ਦੀ ਕਮਜ਼ੋਰੀ ਨੂੰ ਕੰਨ ਵਿਚ ਪਾਉਣ ਵਾਲੀ ਦਵਾਈ ਦੁਆਰਾ ਠੀਕ ਕੀਤਾ ਜਾ ਸਕਦਾ ਹੈ
ਬੈਕਟੀਰੀਆ ਦੀ ਲਾਗ ਦਾ ਇਲਾਜ ਐਂਟੀਬਾਇਓਟਿਕਸ ਦੁਆਰਾ ਕੀਤਾ ਜਾ ਸਕਦਾ ਹੈ
ਅੰਦਰੂਨੀ ਕੰਨ ਜਾਂ ਨਾੜੀਆਂ ਨੂੰ ਨੁਕਸਾਨ ਕਾਰਣ ਸੁਣਨ ਸ਼ਕਤੀ ਵਿਚ ਹੋਣ ਵਾਲੀ ਪਰੇਸ਼ਾਨੀ ਹਮੇਸ਼ਾ ਸਥਾਈ ਹੁੰਦੀ ਹੈ
ਸੁਣਵਾਈ ਸਹਾਇਤਾ ਯੰਤਰ ਬਿਮਾਰੀ ਦਾ ਇਲਾਜ ਨਹੀਂ ਕਰਦੇ ਪਰ ਸੁਣਵਾਈ ਸਕਤੀ ਵਿੱਚ ਮਦਦ ਕਰਦੇ ਹਨ
ਜਿਵੇਂ ਕਿ ਇਹ ਗਿਆਤ ਹੈ ਕਿ ਹਰ ਵਿਅਕਤੀ ਵਿਚ ਰੋਗ ਦੀ ਸ਼ੁਰੂਆਤ ਅਤੇ ਵਿਕਾਸ ਵੱਖਰੇ ਹੁੰਦੇ ਹਨ ਇਸ ਲਈ ਸਿਹਤ ਦੀ ਬਿਹਤਰ ਸਮਝ ਲਈ ਐਨ.ਐਚ.ਪੀ* ਕਿਸੇ ਵੀ ਬਿਮਾਰੀ ਬਾਰੇ ਆਪ ਨੂੰ ਸਿਰਫ਼ ਆਪ ਨੂੰ ਸੰਕੇਤਕ ਜਾਣਕਾਰੀ ਪ੍ਰਦਾਨ ਕਰਦਾ ਹੈ| ਸਹੀ ਤਸ਼ਖੀਸ ਅਤੇ ਇਲਾਜ ਲਈ ਆਪਣੇ ਡਾਕਟਰ ਨੂੰ ਮਿਲੋ|
ਹਵਾਲਾ : www.nhs.uk
ਬੋਲ਼ੇਪਣ ਨੂੰ ਰੋਕਣਾ ਸੰਭਵ ਨਹੀਂ ਹੈ, ਪਰ, ਜੋਖ਼ਮ ਕਾਰਕਾਂ ਤੋਂ ਬਚਿਆ ਜਾ ਸਕਦਾ ਹੈ
ਬਹੁਤ ਉੱਚੀ ਆਵਾਜ਼ ਵਿਚ ਟੀ.ਵੀ ਨਹੀਂ ਦੇਖਣਾ ਚਾਹੀਦਾ
ਰੌਲੇ-ਰੱਪੇ ਦੇ ਮਾਹੌਲ ਵਿਚ ਕੰਨਾਂ ਵਿਚ ਪਲੱਗਸ ਜਾਂ ਮਫ਼ਸ ਪਾਉਣੇ ਚਾਹੀਦੇ ਹਨ
ਹਵਾਲਾ: www.nhs.uk