ਐਂਡੋਮੀਟ੍ਰੀਓਸਿਸ

ਐਂਡੋਮੀਟ੍ਰੀਓਸਿਸ ਸੈੱਲਾਂ (ਐਂਡੋਮੈਟਰੀਅਲ ਸੈੱਲ) ਦਾ ਅਸਧਾਰਨ ਵਿਕਾਸ ਹੈ ਜੋ ਗਰੱਭਾਸ਼ਯ ਦੇ ਅੰਦਰ-ਬਾਹਰ ਬਣਦੇ ਹਨ, ਇਹ ਫੈਲੋਪਿਅਨ ਟਿਊਬਾਂ, ਅੰਡਾਸ਼ਯ, ਬਲੈਡਰ, ਅੰਤਡ਼ੀ, ਯੋਨੀ ਜਾਂ ਗੁਦੇ ਵਿੱਚ ਹੋ ਸਕਦਾ ਹੈ| ਗਰੱਭਾਸ਼ਯ ਛੇਕ ਐਂਡੋਮੈਟਰੀਅਲ ਸੈੱਲਾਂ ਨਾਲ ਕਤਾਰਬੱਧ ਹੈ, ਜੋ ਮਾਦਾ ਹਾਰਮੋਨ ਦੇ ਪ੍ਰਭਾਵ ਅਧੀਨ ਹੁੰਦਾ ਹੈ| ਐਂਡੋਮੈਟਰੀਅਲ- ਜਿਵੇਂ ਕਿ; ਗਰੱਭਾਸ਼ਯ ਦੇ ਬਾਹਰਲੇ ਸੈੱਲ (ਐਂਡੋਮੀਟ੍ਰੀਓਸਿਸ) ਹਾਰਮੋਨ ਦੀਆਂ ਤਬਦੀਲੀਆਂ ਤੋਂ ਪ੍ਰਭਾਵਿਤ ਹੁੰਦੇ ਹਨ ਅਤੇ ਗਰੱਭਾਸ਼ਯ ਦੇ ਅੰਦਰ ਪਾਈ ਗਈ ਕੋਸ਼ਿਕਾਵਾਂ ਦੇ ਸਮਾਨ ਹੀ ਪ੍ਰਤੀਕਿਰਿਆ ਕਰਦੇ ਹਨ| ਮਾਹਵਾਰੀ ਦੇ ਮਾਸਕ ਚੱਕਰ ਦੌਰਾਨ ਇਸ ਬਿਮਾਰੀ ਦੇ ਲੱਛਣ ਆਮ ਤੌਰ ’ਤੇ ਬਹੁਤ ਜ਼ਿਆਦਾ ਖ਼ਰਾਬ ਸਥਿਤੀ ਦਾ ਰੂਪ ਲੈ ਲੈਂਦੇ ਹਨ| ਇਹ ਮਿਸ ਪਲੇਸਡ "ਗ਼ਲਤ ਜਗ੍ਹਾ" ਟਿਸ਼ੂ ਕਾਰਣ ਦਰਦ, ਬਾਂਝਪਨ ਅਤੇ ਮਹਾਵਾਰੀ ਦੌਰਾਨ ਬਹੁਤ ਜ਼ਿਆਦਾ ਖ਼ੂਨ ਦਾ ਵਹਾਉ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ| ਇਸ ਵਿਚ ਹੋਣ ਵਾਲਾ ਦਰਦ ਆਮ ਤੌਰ ’ਤੇ ਪੇਟ, ਪਿਠ ਦੇ ਹੇਠਲੇ ਹਿੱਸੇ ਜਾਂ ਪੇਲਵਿਕ ਖੇਤਰਾਂ ਵਿੱਚ ਹੁੰਦਾ ਹੈ|  ਭਾਵੇਂ ਐਂਡੋਮੀਟ੍ਰੀਓਸਿਸ ਦਾ ਕੋਈ ਇਲਾਜ ਨਹੀਂ ਹੈ ਪਰ ਇਸ ਦੇ ਬਾਵਜੂਦ ਇਸ ਨੂੰ ਕਈ ਤਰੀਕਿਆਂ ਨਾਲ ਠੀਕ ਕੀਤਾ ਜਾ ਸਕਦਾ ਹੈ, ਜਿਸ ਅੰਤਰਗਤ ਦਰਦ ਦੀ ਦਵਾਈ, ਹਾਰਮੋਨਲ ਇਲਾਜ ਅਤੇ ਸਰਜਰੀ ਆਦਿ ਸ਼ਾਮਿਲ ਹਨ|

ਹਵਾਲੇ: www.nlm.nih.gov
www.womenhealth.gov
www.nhs.uk

ਐਂਡੋਮੀਟ੍ਰੀਓਸਿਸ ਦਾ ਮੁੱਖ ਲੱਛਣ ਬਾਰ-ਬਾਰ ਪੇਟ ਵਿਚ ਦਰਦ ਹੋਣਾ ਹੈ:

 • ਐਂਡੋਮੀਟ੍ਰੀਓਸਿਸ ਵਿਚ ਦਰਦ ਹਲਕੇ ਤੋਂ ਗੰਭੀਰ ਹੋ ਜਾਂਦਾ ਹੈ ਜੋ ਪੇਟ ਦੇ ਦੋਵਾਂ ਪਾਸੇ, ਪੇਟ ਦੇ ਥੱਲੇ ਵਾਲੇ ਹਿੱਸੇ ਅਤੇ ਗੁਦੇ ਵਿਚ ਫੈਲਦਾ ਹੈ| ਇਹ ਦਰਦ ਕਈ ਵਾਰੀ ਸੰਭੋਗ (ਡਿਸਪਾਰੇਊਨੀਆ) ਦੌਰਾਨ ਜਾਂ ਬਾਅਦ ਵਿਚ ਵਿਚ ਹੁੰਦਾ ਹੈ|

 • ਆਂਤੜੀਆਂ ਦਾ ਦਰਦ

 • ਮਾਹਵਾਰੀ ਸਮੇਂ ਪੇਟ ਦੇ ਅੰਦਰਲੇ ਹਿੱਸੇ ਵਿਚ ਜਾਂ ਪਿਸ਼ਾਬ ਕਰਨ ਸਮੇਂ ਤੇਜ਼ ਦਰਦ ਮਹਿਸੂਸ ਹੋਣਾ

 • ਦਰਦ ਭਰੇ ਜਾਂ ਬਹੁਤ ਜ਼ਿਆਦਾ ਮਹਾਵਾਰੀ ਹੋਣਾ

 • ਮਾਹਵਾਰੀ ਚੱਕਰਾਂ ਵਿਚਕਾਰ ਖੂਨ ਨਿਕਲਣਾ

 • ਨਪੁੰਸਕਤਾ

 •  ਥਕਾਵਟ

 • ਦਸਤ, ਕਬਜ਼ ਜਾਂ ਮਤਲੀ, ਖਾਸ ਕਰਕੇ ਮਾਹਵਾਰੀ ਸਮੇਂ ਦੌਰਾਨ

ਹਵਾਲੇ : www.womenhealth.gov

ਰੈਟਰੋਗ੍ਰੇਡ ਮਾਹਵਾਰੀ:  ਰੈਟਰੋਗ੍ਰੇਡ ਮਾਹਵਾਰੀ (ਜਿਸ ਨੂੰ ਇਮਪਲਾਂਟੇਸ਼ਨ ਥਿਊਰੀ ਜਾਂ ਟ੍ਰਾਂਸਪਲਾਂਟੇਸ਼ਨ ਥਿਊਰੀ ਵੀ ਕਿਹਾ ਜਾਂਦਾ ਹੈ) ਦੀ ਥਿਊਰੀ ਐਂਡੋਮੀਟ੍ਰੀਓਸਿਸ ਐਕਟੋਪਿਕ ਐਂਡੋਮੀਟ੍ਰਾਮ ਦੇ ਗਠਨ ਲਈ ਸਭ ਤੋਂ ਵਿਆਪਕ ਪ੍ਰਵਾਨਿਤ ਸਿਧਾਂਤ ਹੈ| ਇਹ ਪ੍ਰਸਤਾਵਿਤ ਹੈ ਕਿ ਇਕ ਔਰਤ ਨੂੰ ਮਾਹਵਾਰੀ ਦੇ ਵਹਾਅ ਦੌਰਾਨ, ਐਂਡੋਮੈਟਰੀਅਲ ਵਿੱਚੋਂ ਕੁਝ ਫੈਲੋਪੀਅਨ ਟਿਊਬਾਂ ਰਾਹੀਂ ਪੈਰੀਟੋਨਿਲੀ ਸਤਹ (ਪੇਟ ਅੰਦਰਲੀ ਖੋਲ ਦੀ ਪਰਤ) ’ਤੇ ਜੁੜ ਜਾਂਦੇ ਹਨ| ਜਿੱਥੇ ਇਹ ਐਂਡੋਮੀਟ੍ਰੀਓਸਿਸ ਦੇ ਤੌਰ ’ਤੇ  ਟਿਸ਼ੂ ਉੱਤੇ ਹਮਲਾ ਕਰਨ ਲਈ ਅੱਗੇ ਵਧਦਾ ਹੈ|

ਵਾਤਾਵਰਨ ਕਾਰਕ: ਵਾਤਾਵਰਨ ਵਿਚ ਕੁਝ ਖਾਸ ਜ਼ਹਿਰੀਲੇ ਪਦਾਰਥ, ਐਂਡੋਮੈਟਰੀਅਲ ਹੋਣ ਦਾ ਇਕ ਖ਼ਾਸ ਕਾਰਣ ਹੁੰਦਾ ਹੈ| ਜਿਵੇਂ ਕਿ ਡਾਈਆਕਸਿਨਸ (ਰਸਾਇਣਕ ਉਪ-ਉਤਪਾਦ) ਸਰੀਰ ਅਤੇ ਇਸ ਦੇ ਇਮਿਊਨ ਸਿਸਟਮ ਨੂੰ ਪ੍ਰਭਾਵਿਤ ਕਰਦੇ ਹਨ|

ਜੈਨੇਟਿਕ ਕਾਰਕ: ਕਈ ਵਾਰ ਇਹ ਵੀ ਮੰਨ ਲਿੱਤਾ ਜਾਂਦਾ ਹੈ ਕਿ ਐਂਡੋਮੈਟਰੀਅਲ ਇਕ ਹੈਰੀਟੇਬਲ ਬਿਮਾਰੀ ਹੈ ਜੋ ਕਿ ਪਰਿਵਾਰਕ ਜੀਨਸ ਦੁਆਰਾ ਸਰੀਰ ਵਿਚ ਫੈਲਦੀ ਹੈ| ਇਹ ਸਫ਼ੈਦ ਔਰਤਾਂ ਦੇ ਮੁਕਾਬਲੇ ਏਸ਼ੀਆਈ ਔਰਤਾਂ ਵਿੱਚ ਵਧੇਰੇ ਆਮ ਹੈ| ਇਹ ਤੱਥ ਸੁਝਾਅ ਦਿੰਦੇ ਹਨ ਕਿ ਜੀਨਸ ਇਸ ਵਿਚ ਇੱਕ ਵੱਡਾ ਹਿੱਸਾ ਹੁੰਦੇ ਹਨ|

ਖ਼ੂਨਧਾਰਾ ਜਾਂ ਲਿੰਮਫੈਟਿਕ ਸਿਸਟਮ : ਇਹ ਮੰਨਿਆ ਜਾਂਦਾ ਹੈ ਕਿ ਐਂਡੋਮੀਟ੍ਰੀਓਸਿਸ ਖ਼ੂਨਧਾਰਾ ਜਾਂ ਲਿੰਮਫੈਟਿਕ ਸਿਸਟਮ (ਟਿਊਬਾਂ, ਗ੍ਰੰਥੀਆਂ ਅਤੇ ਅੰਗਾਂ ਦਾ ਇੱਕ ਨੈਟਵਰਕ ਜੋ ਲਾਗ ਦੇ ਵਿਰੁੱਧ ਸਰੀਰ ਦੀ ਰੱਖਿਆ ਦਾ ਹਿੱਸਾ ਹੈ) ਵਿਚੋਂ ਨਿਕਲਦੇ ਹਨ| ਇਹ ਥਿਊਰੀ ਵਿਆਖਿਆ ਕਰ ਸਕਦੀ ਹੈ ਕਿ ਬਹੁਤ ਹੀ ਘੱਟ ਕੇਸਾਂ ਵਿੱਚ, ਕੋਸ਼ੀਕਾਵਾਂ ਨੂੰ ਅੱਖਾਂ ਜਾਂ ਦਿਮਾਗ ਵਿੱਚ ਪਾਇਆ ਜਾਂਦਾ ਹੈ|  

ਹਵਾਲੇwww.nhs.uk

ਬਹੁਤ ਸਾਰੇ ਮਰੀਜਾਂ ਦੇ ਡਾਕਟਰੀ ਇਤਿਹਾਸ ਅਤੇ ਸਰੀਰਕ ਮੁਆਇਨੇ ਦੁਆਰਾ ਡਾਕਟਰ ਇਸ ਗੱਲ ਦਾ ਪਤਾ ਕਰਦੇ ਹਨ ਕਿ ਮਰੀਜ ਨੂੰ ਐਂਡੋਮੀਟ੍ਰੀਓਸਿਸ ਹੋ ਸਕਦਾ ਹੈ|

ਲੈਪਰੋਸਕੋਪੀ:  ਇਕ ਸਰਜਰੀ ਦੀ ਇਕ ਅਜਿਹੀ ਪ੍ਰਕਿਰਿਆ ਜਿਸ ਵਿਚ ਪੇਟ ਅੰਦਰ ਦੇਖਣ ਲਈ ਇਕ ਕੈਮਰਾ ਵਰਤਿਆ ਜਾਂਦਾ ਹੈ, ਇਸ ਬਿਮਾਰੀ ਦੇ ਨਿਦਾਨ ਵਿਚ ਇਹ ਇਕ ਖ਼ਾਸ ਤਕਨੀਕ ਹੈ| ਹਾਲਾਂਕਿ ਇਸ ਦੇ ਮਾੜੇ ਪ੍ਰਭਾਵ ਕਾਰਣ ਗੈਨੀਕਲੋਜੀ ਦੇ ਅਭਿਆਸਾਂ ਜ਼ਿਆਦਾਤਰ ਇਹ ਅਪ੍ਰਚਲਿਤ ਤਕਨੀਕ ਹੀ ਰਹੀ ਹੈ|

ਅਲਟਰਾਸਾਉਂਡ : ਅਗਰ ਐਂਡੋਮੀਟ੍ਰੀਓਸਿਸ ਕਾਰਣ ਅੰਡਕੋਸ਼ ਵਿਚ ਕੋਈ ਗਠ ਬਣ ਜਾਂਦੀ ਹੈ ਤਾਂ ਡਾਕਟਰ ਇਮੇਜਿੰਗ ਟੈਸਟ ਕਰਨ ਲਈ ਅਲਟਰਾਸਾਉਂਡ ਕਰ ਸਕਦਾ ਹੈ|  ਯੋਨੀ ਦੇ ਅਲਟਾਸਾਊਂਡ ਕਰਨ ਦੌਰਾਨ, ਡਾਕਟਰ ਡੰਡੇ ਦੇ ਆਕਾਰ ਦੇ ਸਕੈਨਰ ਨੂੰ ਯੋਨੀ ਵਿੱਚ ਪਾਉਂਦਾ ਹੈ| ਦੋਵੇਂ ਟੈਸਟ ਵਿਚ ਪ੍ਰਜਨਨ ਅੰਗਾਂ ਦੀ ਤਸਵੀਰਾਂ ਲੈਣ ਲਈ ਧੁਨੀ ਤਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ|
ਮੈਗਨੈਟੀਕਲ ਰਜ਼ੋਨੈਂਸ ਇਮੇਜਿੰਗ (ਐੱਮ ਆਰ ਆਈ): ਇਹ ਇਕ ਅਜਿਹਾ ਇਮੇਜਿੰਗ ਟੈਸਟ ਹੈ, ਜੋ ਸਰੀਰ ਦੇ ਅੰਦਰੋਂ ਦੀ ਤਸਵੀਰ ਪੈਦਾ ਕਰ ਸਕਦਾ ਹੈ|

* ਸਿਹਤ ਦੀ ਬਿਹਤਰ ਸਮਝ ਲਈ ਐਨ.ਐਚ.ਪੀ ਸਿਰਫ਼ ਸੰਕੇਤਕ ਜਾਣਕਾਰੀ ਪ੍ਰਦਾਨ ਕਰਦਾ ਹੈ, ਕਿਸੇ ਵੀ ਪ੍ਰਕਾਰ ਦੇ ਇਲਾਜ ਅਤੇ ਨਿਦਾਨ ਦੇ ਉਦੇਸ਼ ਲਈ ਤੁਹਾਨੂੰ ਆਪਣੇ ਡਾਕਟਰ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ|

ਹਵਾਲੇwww.womenhealth.gov
www.nhs.uk

ਐਂਡੋਮੀਟ੍ਰੀਓਸਿਸ ਦਾ ਕੋਈ ਇਲਾਜ ਨਹੀਂ ਹੈ ਪਰ ਬਿਮਾਰੀ ਦੇ ਪ੍ਰਬੰਧਨ ਰਾਹੀਂ ਇਸ ਦੇ ਲੱਛਣਾਂ ਨੂੰ ਠੀਕ ਕੀਤਾ ਜਾ ਸਕਦ ਹੈ| ਜਿਵੇਂ ਕਿ:

ਦਰਦ ਦੀ ਦਵਾਈ : ਹਲਕੇ ਲੱਛਣ ਵਾਲੀਆਂ ਕੁਝ ਔਰਤਾਂ ਲਈ, ਡਾਕਟਰ ਦਰਦ ਤੋਂ ਮੁਕਤ ਹੋਣ ਲਈ ਗੈਰ-ਸਟੀਰਿਓਡਿਅਲ ਐਂਟੀ-ਫਲੈਮੇਟਰੀ ਡਰੱਗਜ਼ (ਐਨ.ਐਸ.ਏ.ਆਈ.ਐੱਸ) ਲੈਣ ਬਾਰੇ ਸੁਝਾਅ ਦੇ ਸਕਦੇ ਹਨ| ਇਹਨਾਂ ਵਿੱਚ ਆਈਬਿਊਪਰੋਫ਼ੈਨ ਜਾਂ ਨਾਪ੍ਰੋਕਸੈਨ (ਅਲੇਵ) ਸ਼ਾਮਲ ਹਨ| ਜਦੋਂ ਇਹ ਦਵਾਈਆਂ ਮਦਦ ਨਹੀਂ ਕਰਦੀਆਂ ਤਾਂ ਡਾਕਟਰ ਤੇਜ਼ ​​ਦਰਦ ਨਿਵਾਰਕ ਦਵਾਈਆਂ ਲੈਣ ਲਈ ਤਜਵੀਜ਼ ਕਰ ਸਕਦੇ ਹਨ|

ਹਾਰਮੋਨਲ ਇਲਾਜ : ਜਦੋਂ ਸਿਰਫ਼ ਦਰਦ ਦੀ ਦਵਾਈ ਕਾਫ਼ੀ ਨਹੀਂ ਹੁੰਦੀ ਤਾਂ ਡਾਕਟਰ ਐਂਡੋਮੀਟ੍ਰੀਓਸਿਸ ਦੇ ਇਲਾਜ ਲਈ ਹਾਰਮੋਨਲ ਦਵਾਈਆਂ ਦੀ ਸਿਫ਼ਾਰਸ਼ ਕਰ ਸਕਦੇ ਹਨ| ਕੇਵਲ ਉਹ ਔਰਤਾਂ ਜੋ ਗਰਭਵਤੀ ਨਹੀਂ ਹੋਣਾ ਚਾਹੁੰਦੀਆਂ, ਉਹ ਇਹਨਾਂ ਦਵਾਈਆਂ ਦੀ ਵਰਤੋਂ ਕਰ ਸਕਦੇ ਹਨ| ਹਾਰਮੋਨਜ਼ ਬਹੁਤ ਸਾਰੇ ਰੂਪਾਂ ਜਿਵੇਂ ਕਿ; ਗੋਲੀ, ਟੀਕਾ ਜਾਂ ਨੱਕ ਦੇ ਸਪਰੇਅ ਆਦਿ ਵਿੱਚ ਆਉਂਦੇ ਹਨ| ਹੈਲਥ ਕੇਅਰ ਪ੍ਰਦਾਤਾ ਹਾਰਮੋਨ ਥੈਰੇਪੀ ਵਿਚ ਹਾਰਮੋਨ ਇਲਾਜ ਦਾ ਸੁਝਾਅ ਦੇ ਸਕਦੇ ਹਨ ਜਿਸ ਵਿਚ ਮੌਖਿਕ ਗਰਭ ਨਿਰੋਧਕ ਦਵਾਈਆਂ (ਜਨਮ ਕੰਟ੍ਰੋਲ ਗੋਲੀ) ਪ੍ਰਜੇਸਟ੍ਰੋਨ ਅਤੇ ਪ੍ਰੋਗੈਸਟੀਨ, ਗੋਨਾਡੋਟ੍ਰੋਪਿਨ-ਰੀਲੀਜ਼ਿੰਗ ਹਾਰਮੋਨ ਐਗੋਨਾਸਿਟਸ ਅਤੇ ਡੈਨਜ਼ੋਲ ਆਦਿ ਸ਼ਾਮਿਲ ਹਨ|

ਸਰਜੀਕਲ ਇਲਾਜ: ਆਮ ਤੌਰ 'ਤੇ ਔਰਤਾਂ ਵਿਚ ਗੰਭੀਰ ਐਂਡੋਮੀਟ੍ਰੀਓਸਿਸ ਦੀ ਸਥਿਤੀ ਵਿਚ  ਸਰਜਰੀ ਨੂੰ ਸਭ ਤੋਂ ਚੰਗਾ ਸੰਕਲਪ ਮੰਨਿਆ ਜਾਂਦਾ ਹੈ|

ਡਾਕਟਰ ਹੇਠ ਲਿਖਿਆਂ ਵਿੱਚੋਂ ਇੱਕ ਸੁਝਾਅ ਦੇ ਸਕਦਾ ਹੈ:

ਲੈਪਰੋਸਕੋਪੀ ਦਾ ਇਸਤੇਮਾਲ ਐਂਡੋਮੀਟ੍ਰੀਓਸਿਸ ਦੇ ਨਿਦਾਨ ਅਤੇ ਇਲਾਜ ਲਈ ਕੀਤਾ ਜਾਂਦਾ ਹੈ| ਸਰਜਰੀ ਦੇ ਦੌਰਾਨ, ਡਾਕਟਰ ਟਿਸ਼ੂਆਂ ਦੇ ਵਿਕਾਸ ਤੇ ਨਿਸ਼ਾਨ ਨੂੰ ਹਟਾਉਂਦਾ ਹੈ ਜਾਂ ਫਿਰ ਇਸ ਨੂੰ ਸਾੜਦਾ ਹੈ| ਇਸ ਦਾ ਮੁੱਖ ਉਦੇਸ਼ ਐਂਡੋਮੀਟ੍ਰਿਓਸ ਦੇ ਇਲਾਜ ਦੌਰਾਨ ਇਸਦੇ ਆਲੇ-ਦੁਆਲੇ ਤੰਦਰੁਸਤ ਟਿਸ਼ੂ ਨੂੰ ਨੁਕਸਾਨ ਪਹੁੰਚਾਏ ਬਗੈਰ ਠੀਕ ਕਰਨਾ ਹੈ| ਲੈਪ੍ਰੋਟੋਮੀ ਪੇਟ ਦੀ ਮੁੱਖ ਸਰਜਰੀ ਹੁੰਦੀ ਹੈ, ਲੈਪਰੋਸਕੋਪੀ ਦੇ ਮੁਕਾਬਲੇ ਇਸ ਵਿਚ ਪੇਟ ਵਿਚ ਬਹੁਤ ਵੱਡਾ ਕੱਟ ਹੁੰਦਾ ਹੈ| ਹਾਈਸਟਰੈਕਟੋਮੀ ਅਜਿਹੀ ਸਰਜਰੀ ਹੈ ਜਿਸ ਵਿਚ ਡਾਕਟਰ ਗਰੱਭਾਸ਼ਯ ਨੂੰ ਹਟਾ ਦਿੱਤਾ ਹੈ| ਇਹ ਸੁਨਿਸਚਿਤ ਕਰਨ ਲਈ ਕਿ ਐਂਡੋਮੀਟ੍ਰੀਓਸਿਸ ਵਾਪਸ ਨਾ ਜਾਵੇ,  ਕਦੇ-ਕਦੇ ਡਾਕਟਰ ਅੰਡਾਸ਼ਯ ਨੂੰ ਹਟਾ ਦਿੰਦੇ ਹਨ| ਇਸ ਸਰਜਰੀ ਤੋਂ ਬਾਅਦ ਇੱਕ ਔਰਤ ਗਰਭਵਤੀ ਨਹੀਂ ਹੋ ਸਕਦੀ, ਇਸ ਲਈ ਇਸ ਨੂੰ ਸਿਰਫ ਇਕ ਆਖਰੀ ਸਹਾਰਾ ਮੰਨਿਆ ਜਾਣਾ ਚਾਹੀਦਾ ਹੈ|

ਹੋਰ ਜ਼ਿਆਦਾ ਜਾਣਕਾਰੀ ਪ੍ਰਾਪਤ ਕਰਨ ਲਈ, ਆਪਣੇ ਡਾਕਟਰ ਨੂੰ ਮਿਲੋ|

ਹਵਾਲਾ www.womenshealth.gov

ਐਂਡੋਮੀਟ੍ਰੀਓਸਿਸ ਦੀਆਂ ਮੁੱਖ ਪੇਚੀਦਗੀਆਂ ਹਨ:

ਗਰਭਵਤੀ ਹੋਣ ਵਿਚ ਮੁਸ਼ਕਲ (ਸਬਫ਼ਰਟਿਲਟੀ) ਜਾਂ ਜਾਂ ਗਰਭਵਤੀ ਹੋਣ ਦੇ ਯੋਗ ਨਹੀਂ ਹੋਣਾ (ਬਾਂਝਪਨ)

ਕੁਝ ਮਾਮਲਿਆਂ ਵਿੱਚ ਅੰਡਕੋਸ਼ ’ਚ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ

ਹਵਾਲਾwww.nhs.uk

 • PUBLISHED DATE : Dec 04, 2018
 • PUBLISHED BY : NHP Admin
 • CREATED / VALIDATED BY : Dr. Manisha Batra
 • LAST UPDATED ON : Dec 04, 2018

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.