ਕਾਰਪਲ ਟਨੱਲ ਸਿੰਡਰੋਮ

ਕਾਰਪਲ ਟਨੱਲ ਸਿੰਡਰੋਮ (ਸੀ.ਟੀ.ਐਸ) ਇਕ ਅਜਿਹੀ ਆਮ ਸਥਿਤੀ ਹੈ ਜਿਸ ਅੰਤਰਗਤ ਹੱਥ ਅਤੇ ਉਂਗਲਾਂ ਵਿੱਚ ਦਰਦ, ਸੁੰਨ ਹੋਣਾ ਅਤੇ ਝਰਨਾਹਟੀਆਂ ਵਰਗੀ ਭਾਵਨਾ ਪੈਦਾ ਹੁੰਦੀ ਹੈ| ਇਸ ਪ੍ਰਕਾਰ ਦੀ ਸੰਵੇਦਨਾ ਹੌਲੀ-ਹੌਲੀ ਵਿਕਸਤ ਹੁੰਦੀ ਹੋਈ ਰਾਤ ਵੇਲੇ ਵਿਗੜ ਜਾਂਦੀ ਹੈ| ਜਿਸ ਕਾਰਣ ਅੰਗੂਠੇ, ਤਰਜਨੀ, ਵਿਚਕਾਰਲੀ ਅਤੇ ਉਸ ਦੇ ਨਾਲ ਵਾਲੀ ਉਂਗਲੀ ਪ੍ਰਭਾਵਿਤ ਹੁੰਦੇ ਹਨ| ਇਹ ਆਮ ਤੌਰ ਤੇ ਗੁੱਟ ਦੀ ਵਿਚਕਾਰਲੀ ਨੱਸ ’ਤੇ ਪੈਣ ਵਾਲੇ ਦਬਾਅ ਕਾਰਣ ਹੁੰਦਾ ਹੈ| 

ਹਵਾਲੇ:
www.nhs.uk
www.nlm.nih.gov
www.ninds.nih.gov

ਗੁੱਟ ਦੀ ਵਿਚਕਾਰਲੀ ਨੱਸ ’ਤੇ ਪੈਣ ਵਾਲੇ ਦਬਾਅ ਕਾਰਣ ਕਾਰਪਲ ਟਨੱਲ ਸਿੰਡਰੋਮ (ਸੀ.ਟੀ.ਐਸ) ਹੁੰਦਾ ਹੈ|

ਜ਼ੋਖ਼ਮ ਦੇ ਕਾਰਕ:
ਪਰਿਵਾਰਕ ਇਤਿਹਾਸ : ਜੇਕਰ ਪਰਿਵਾਰ ਵਿਚ ਕਿਸੇ ਨੂੰ ਸੀ.ਟੀ.ਐਸ. ਦਾ ਕੋਈ ਇਤਿਹਾਸ ਹੈ, ਤਾਂ ਵਿਅਕਤੀ ਵਿਚ ਸੀ.ਟੀ.ਐਸ. ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ| 
ਸਿਹਤ ਦੀ ਸਥਿਤੀ : ਕੁਝ ਖ਼ਾਸ ਸਿਹਤ ਸਥਿਤੀਆਂ ਵਿਚ ਇਸ ਰੋਗ ਦੀ ਸੰਭਾਵਨਾ ਵੱਧ ਜਾਂਦੀ ਹੈ| ਜਿਵੇਂ ਕਿ;
 • ਡਾਇਬੀਟੀਜ਼ ਅਤੇ ਥਾਈਰੋਇਡ ਗਲੈਂਡ 

 • ਗਰਭਾਵਸਥਾ

 • ਗੁੱਟ ਜਾਂ ਹੱਥ ਵਿਚ ਲੱਗਣ ਵਾਲੀ ਸੱਟ

 • ਮੋਚ, ਭੰਜਨ ਅਤੇ ਕੁਚਲਣ 

ਹਵਾਲੇ:
www.nhs.uk

ਰੀਰਕ ਜਾਂਚ: ਆਮ ਤੌਰ ’ਤੇ ਸੀ.ਟੀ.ਐਸ ਲਈ ਇਕ ਮਿੰਟ ਲਈ ਕਲਾਈ ਨੂੰ ਮੋੜਨਾ ਜਾਂ ਇਕ ਮਿੰਟ ਲਈ ਸਿਰ ਤੋਂ ਉਪਰ ਦੀ ਤਰਫ਼ ਉੱਚਾ ਚੁੱਕਣਾ ਅਤੇ ਉਸ ਪ੍ਰਕਾਰ ਦੀ ਹੀ ਦਰਦ, ਸੁੰਨ ਹੋਣਾ ਆਦਿ ਨੂੰ ਚੈੱਕ ਕਰਨ ਲਈ ਕੁਝ ਆਮ ਟੈਸਟ ਕੀਤੇ ਜਾਂਦੇ ਹਨ| 

ਇਲੈਕਟੋਮੋਯੋਗ੍ਰਾਫੀ (ਈ.ਐਮ.ਜੀ): ਜਦੋਂ ਕਿਸੇ ਨੱਸ ਵਿਚ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਹੁੰਦੀ ਹੈ ਤਾਂ ਈ.ਐਮ.ਜੀ ਟੈਸਟ ਨਸਾਂ ਵਿਚਲੇ ਉਭਾਰ  ਬਾਰੇ ਲਾਭਦਾਇਕ ਜਾਣਕਾਰੀ ਮੁਹੱਈਆ ਕਰਦਾ ਹੈ| 

ਹਵਾਲੇ:
www.nhs.uk

ਗੁੱਟ ਸਪਲਿੰਟ (Wrist Splints) :  ਗੁੱਟ ਨੂੰ ਸਹਾਰਾ ਦੇਣ ਅਤੇ ਇਸ ਨੂੰ ਉਸੇ ਸਥਿਤੀ ਵਿਚ ਰੱਖਣ ਲਈ ਆਮ ਤੌਰ ’ਤੇ ਗੁੱਟ ’ਤੇ ਪਾਉਣ ਵਾਲੀ ਪੱਚਰ ਪਾਉਣੀ ਚਾਹੀਦੀ ਹੈ| ਪੱਚਰ ਗੁੱਟ ਦੇ ਮੱਧ ਵਿਚ ਪੈਣ ਵਾਲੇ ਦਬਾਉ ਅਤੇ ਅਚਾਨਕ ਹੋਣ ਵਾਲੇ ਲੱਛਣਾਂ ਕਾਰਣ ਗੁੱਟ ਨੂੰ ਮੁੜਨ ਤੋਂ ਰੋਕਦਾ ਹੈ| 

ਕੋਰਟੀਕੋਸਟੀਰੋਇਡਸ (Corticosteroids) : ਸੋਜ਼ਸ਼ ਨੂੰ ਘਟਾਉਣ ਵਿਚ ਸਟੀਰੌਇਡਜ਼ ਰਸਾਇਣ ਮਦਦਗਾਰ ਹੁੰਦੇ ਹਨ| 

ਸਰਜਰੀ (Surgery) : ਸੀ ਟੀ ਐਸ ਲਈ ਕੀਤੀ ਜਾਣ ਵਾਲੀ ਸਰਜਰੀ ਨੂੰ ਕਾਰਪਲ ਟਨੱਲ ਡੀਕੰਪਰੈਸ਼ਨ ਜਾਂ ਕਾਰਪਲ ਟਨੱਲ ਰੀਲਿਜ਼ ਸਰਜਰੀ ਦੇ ਤੌਰ ’ਤੇ ਜਾਣਿਆ ਜਾਂਦਾ ਹੈ| ਜੇਕਰ 6 ਮਹੀਨਿਆਂ ਤੱਕ ਹਾਲਤ ਸਥਿਰ ਹੁੰਦੀ ਹੈ ਤਾਂ ਆਮ ਤੌਰ ’ਤੇ ਸਰਜਰੀ ਕੀਤੀ ਜਾਂਦੀ ਹੈ| ਸਰਜਰੀ  ਦੌਰਾਨ ਗੁੱਟ ਦੇ ਮੱਧਮ ਨਰਵ ਤੇ ਦਬਾਅ ਘਟਾਉਣ ਕਾਰਪਲ ਟਨੱਲ ਦੇ ਉੱਪਰੀ ਹਿੱਸੇ ਨੂੰ ‘carpal ligament’ ਕਿਹਾ ਜਾਂਦਾ ਹੈ ਨੂੰ ਕੱਟਿਆ ਜਾਂਦਾ ਹੈ| 

ਹਵਾਲੇ:
www.nhs.uk

ਸੀਟੀਐਸ ਨੂੰ ਰੋਕਣ ਲਈ ਕੁਝ ਕਦਮ ਇਸ ਪ੍ਰਕਾਰ ਹਨ:

 • ਹੱਥ ਅਤੇ ਗੁੱਟ ਦੇ ਹਿੱਲਜਨਾਂ ਦਾ ਇਸ ਪ੍ਰਕਾਰ ਪ੍ਰਯੋਗ ਕਰੋ ਕਿ ਦਬਾਉ ਅਤੇ ਗਤੀ ਪੂਰੇ ਹੱਥਾਂ ਅਤੇ ਗੁੱਟ ਵਿਚ ਸਮਾਨ ਰੂਪ ਵਿਚ ਫੈਲ ਸਕੇ|

 • ਹੱਥ ਅਤੇ ਉਂਗਲਾਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ​​ਅਤੇ ਲਚਕਦਾਰ ਬਣਾਉ| 

 • ਖਿਚਾਉ ਵਾਲੀ ਕਸਰਤ ਕਰੋ|

 • ਲਗਾਤਾਰ ਆਰਾਮ ਕਰੋ, 

 • ਗੁੱਟ ਨੂੰ ਸਿੱਧਾ ਰੱਖਣ ਲਈ ਪੱਚਰ (ਹੱਡੀ ਦਾ ਜੋੜ ਲਾਉਣ ਲਈ ਬੰਨ੍ਹੀ ਗਈ ਪੱਚਰ) ਦਾ ਪ੍ਰਯੋਗ ਕਰੋ| 

 • ਕਲਾਈ ਦੀ ਸਥਿਤੀ ਸਹੀ ਮੁਦਰਾ ਵਿਚ ਰੱਖੋ| 

ਹਵਾਲੇ:
www.ninds.nih.gov

 • PUBLISHED DATE : Apr 21, 2017
 • PUBLISHED BY : DEEPAK CHANDRA
 • CREATED / VALIDATED BY : Dr. Manisha Batra
 • LAST UPDATED ON : Apr 21, 2017

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.