ਡੇਂਗੂ ਬੁਖ਼ਾਰ

ਡੇਂਗੂ ਇਕ ਵਾਇਰਲ ਬਿਮਾਰੀ ਹੈ, ਜੋ ਕਿ ਏਡੀਜ਼ ਏਜੀਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਹੁੰਦੀ ਹੈ| ਇਹ ਬਿਮਾਰੀ ਮੱਛਰ ਦੇ ਕੱਟਣ ਦੇ ਪੰਜ ਤੋਂ ਛੇ ਦਿਨਾਂ ਦੇ ਬਾਅਦ ਵਿਅਕਤੀ ਵਿਚ ਵਿਕਸਿਤ ਹੁੰਦਾ ਹੈ| ਇਹ ਦੋ ਰੂਪਾਂ ਵਿਚ ਹੁੰਦਾ ਹੈ| ਪਹਿਲੀ ਅਵਸਥਾ ਸਾਧਾਰਣ ਡੇਂਗੂ ਬੁਖ਼ਾਰ ਹੈ, ਜਿਸ ਨੂੰ ਹੱਡੀ ਤੋੜ ਬੁਖ਼ਾਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ| ਡੇਂਗੂ ਦੀ ਦੂਜੀ ਅਵਸਥਾ ਹੈਮ੍ਰੇਜਿਕ ਬੁਖ਼ਾਰ ਹੈ ਜੋ ਕਿ ਜਾਨਲੇਵਾ ਹੁੰਦਾ ਹੈ| ਇਹ ਬਾਰਸ਼ ਦੇ ਮੌਸਮ ਤੋਂ ਬਾਅਦ ਹੋਣ ਵਾਲੀ ਆਮ ਬਿਮਾਰੀ ਹੈ| ਇਹ ਸੰਕ੍ਰਮਿਤ ਬਿਮਾਰੀ ਹੈ ਅਤੇ ਇਹ ਸੰਕ੍ਰਮਣ ਮੱਛਰ ਦੇ ਕੱਟਣ ਨਾਲ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਫੈਲਦਾ ਹੈ| ਪਿਛਲੇ ਦੋ ਦਹਾਕਿਆਂ ਤੋਂ ਭਾਰਤ ਵਿਚ ਹੋਣ ਵਾਲੀ ਇਕ ਸਾਧਾਰਣ ਬਿਮਾਰੀ ਹੈ| ਡੇਂਗੂ ਕਿਸੇ ਵੀ ਉਮਰ ਜਾਂ ਲਿੰਗ ਦੇ ਵਿਅਕਤੀ ਨੂੰ ਸਮਾਨ ਰੂਪ ਵਿਚ ਪ੍ਰਭਵਿਤ ਕਰਦੀ ਹੈ| ਹਾਲਾਂਕਿ, ਡੀ.ਐਚ.ਐਫ ਪ੍ਰਕੋਪ ਦੇ ਦੌਰਾਨ ਭੁਰ ਸਾਰੇ ਬੱਚਿਆਂ ਦੀ ਮੌਤ ਹੋ ਜਾਂਦੀ ਹੈ|

ਹਵਾਲੇ: http://www.nvbdcp.gov.in/den-cd.html
http://dengue.pitb.gov.pk/?q=system/files/Prevention_and_Control_of_Deng
http://www.cdc.gov/dengue/
http://www.who.int/mediacentre/factsheets/fs117/en/

 

ਉਪਰੋਕਤ ਮੋਡੀਊਲ ਸਮੱਗਰੀ ਰਾਸ਼ਟਰੀ ਸਿਹਤ ਅਤੇ ਪਰਿਵਾਰ ਭਲਾਈ ਸੰਸਥਾਨ ਦੇ ਪ੍ਰੋ. ਯੂ. ਦੱਤਾ  ਦੁਆਰਾ 28 ਨਵੰਬਰ 2014 ਨੂੰ ਪ੍ਰਮਾਣਿਤ ਕੀਤਾ ਗਿਆ ਹੈ|

ਆਮ ਤੌਰ ’ਤੇ ਡੇਂਗੂ ਦੇ ਲੱਛਣ ਤਿੰਨ ਤੋਂ ਚੌਦਹ ਦਿਨਾਂ ਦੇ ਅੰਦਰ ਵਿਕਸਿਤ ਹੁੰਦੇ ਹਨ| ਇਸ ਤੋਂ ਬਾਅਦ ਡੇਂਗੂ ਦੇ ਵਾਇਰਸ ਇੰਕੁਬੇਸ਼ਨ ਦੌਰਾਨ (ਡੇਂਗੂ ਦਾ ਮੱਛਰ ਕੱਟਣ ਤੋਂ ਬਾਅਦ ਡੇਂਗੂ ਦੇ ਲੱਛਣ ਵਿਕਸਿਤ ਹੋਣ ਦੀ ਅਵਧੀ ਨੂੰ ਪ੍ਰਫੁੱਲਤ ਦੀ ਮਿਆਦਇੰਕੁਬੇਸ਼ਨ ਕਹਿੰਦੇ ਹਨ) ਪ੍ਰਗਟ ਹੁੰਦਾ ਹੈ| ਔਸਤ ਪ੍ਰਫੁੱਲਤ ਮਿਆਦ ਚਾਰ ਤੋਂ ਸੱਤ ਦਿਨ ਦੀ ਹੁੰਦੀ ਹੈ|
 
ਡੇਂਗੂ ਦੇ ਹੇਠ ਲਿਖਿਤ ਲੱਛਣ ਹੁੰਦੇ ਹਨ:-
 1. ਅਚਾਨਕ ਬੁਖ਼ਾਰ ਹੋਣਾ।
 2. ਸਿਰ ਦਰਦ (ਅੱਖਾਂ ਵਿਚ ਦਰਦ)।
 3. ਮਾਸੇਸ਼ੀਆਂ ਤੇ ਜੋੜਾਂ ਦਾ ਗੰਭੀਰ ਦਰਦ।
 4. ਚਕਤੇ ਨਿਕਲਣਾ
 5. ਠੰਡ ਲਗਣਾ(ਕੰਬਨੀ)।
 6. ਚਹਿਰੇ ਤੇ ਨੀਰਸਤਾ।
 7. ਭੁੱਖ ਨਾ ਲਗਣਾ।
 8. ਗਲੇ ਵਿਚ ਖਰਾਸ਼।
 9. ਅਸਧਾਰਨ ਤਰੀਕੇ ਨਾਲ ਕੰਨਾਂ ਤੇ ਮਸੂੜਿਆਂ ਵਿਚੋਂ ਖ਼ੂਣ ਦਾ ਰਿਸਾਵ ਹੋਣਾ।
ਹਵਾਲੇ : www.nhs.uk

www.nvbdcp.gov

 

ਡੇਂਗੂ ਵਾਇਰਸ ਆਰ.ਐਨ.ਏ ਵਾਇਰਸ ਹੈ ਜਿਸ ਦਾ ਸੰਚਾਰ ਇਕ ਚੱਕਰ ਦੁਆਰਾ ਹੁੰਦਾ ਹੈ| ਮਾਦਾ ਮੱਛਰ ਦੁਆਰਾ ਸੰਕ੍ਰਮਿਤ ਵਿਅਕਤੀ ਨੂੰ ਕੱਟ ਲਿੱਤਾ ਜਾਂਦਾ ਹੈ| ਜਦੋਂ ਸੰਕ੍ਰਮਿਤ ਮੱਛਰ ਰਾਹੀਂ ਕਿਸੇ ਦੂਜੇ ਵਿਅਕਤੀ ਨੂੰ ਕੱਟਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਇਹ ਚੱਕਰ ਅਗੇ ਜਾਰੀ ਰਹਿੰਦਾ ਹੈ| ਮੱਛਰ ਆਮ ਤੌਰ ’ਤੇ ਏਡੀਜ਼ ਏਜੀਪਟੀ ਮੱਛਰ, ਜਦੋਂ ਅਸਮਾਨ ਵਿਚ ਬੱਦਲਾਂ ਦੀ ਛਾਂ ਹੋਵੇ ਜਾਂ ਛਾਂ ਵਾਲਾ ਖੇਤਰ, ਘਰ ਦੇ ਅੰਦਰ, ਸ਼ਾਮ ਅਤੇ ਸਵੇਰ ਵੇਲੇ ਸਭ ਤੋਂ ਜ਼ਿਆਦਾ ਕੱਟਦਾ ਹੈ| ਮੱਛਰਾਂ ਦੇ ਕੱਟਣ ਤੋਂ ਬਾਅਦ, ਪੂਰੇ ਸਾਲ ਅਤੇ ਦਿਨ ਵਿਚ ਵੀ ਇਸ ਮੱਛਰ ਦਾ ਸੰਕ੍ਰਮਣ ਫੈਲ ਸਕਦਾ ਹੈ| ਆਮ ਤੌਰ ’ਤੇ ਮੱਛਰਾਂ ਦੇ ਪ੍ਰਜਨਨ ਦੀ ਪ੍ਰਮੁੱਖ ਥਾਵਾਂ ਵਿਚੋਂ ਪਲਾਸਟਿਕ ਦੇ ਭਾਂਡੇ, ਬਾਲਟੀ, ਗਡੀਆਂ ਦੇ ਟਾਇਰ, ਵਾਟਰ ਕੂੱਲਰ, ਪਾਲਤੂ ਜਾਨਵਰਾਂ ਦੇ ਪਾਣੀ ਪੀਣ ਵਾਲੇ ਭਾਂਡੇ ਤੇ ਫੁੱਲਦਾਨ ਹਨ। ਕੁਝ ਖ਼ਤਰਨਾਕ ਖੇਤਰਾਂ ਵਿਚੋਂ ਗਿੱਲਾ ਫਰਸ਼ ਅਤੇ ਸ਼ੋਚ ਦੀਆਂ ਟੰਕੀਆਂ ਵੀ ਸ਼ਾਮਿਲ ਹਨ, ਜੋ ਕਿ ਮੱਛਰਾਂ ਦੇ ਪ੍ਰਜਨਨ ਅਤੇ ਨਿਵਾਸ ਕਰਨ ਦੀ ਉਪਜਾਉ ਜਮੀਨ ਪ੍ਰਦਾਨ ਕਰਦੇ ਹਨ| ਹਾਲਾਂਕਿ ਬਾਲਗ ‘ਏ’ ਏਜੀਪਟੀ ਦਾ ਜੀਵਨਕਾਲ ਦੋ ਤੋਂ ਚਾਰ ਹਫ਼ਤਿਆਂ ਦਾ ਹੁੰਦਾ ਹੈ| ਪਰ ਉਸ ਦਾ ਅੰਡਾ ਪੂਰੇ ਸਾਲ ਪਲਰਨਯੋਗ ਹੁੰਦਾ ਹੈ| ਇਹ ਠੰਡ ਅਤੇ ਸੁੱਕੇ ਸਪੈੱਲ ਤੋਂ ਬਾਅਦ ਦੁਬਾਰਾ ਪ੍ਰਗਟ ਹੁੰਦਾ ਹੈ|
ਹਵਾਲੇ :   www.nhs.uk

ਸੰਭਾਵਿਤ ਨਿਦਾਨ ਹੇਠ ਲਿਖੇ ਲੱਛਣਾਂ ਦੇ ਨਾਲ ਬੁਖ਼ਾਰ ਦੀ ਸਥਿਤੀ ’ਤੇ ਆਧਾਰਿਤ ਹੈ:
1. ਮਤਲੀ ਅਤੇ ਉਲਟੀ
2. ਲਾਲ ਚੱਕਤੇ
3. ਆਮ ਦਰਦ
ਇਸ ਦੇ ਨਿਦਾਨ ਦਾ ਸੱਤਰ, ਪੀੜਿਤ ਹੋਣ ਦੀ ਸੰਭਾਵਨਾ ਤੋਂ ਗ੍ਰਸਤ ਵਿਅਕਤੀ ਦੇ ਸਥਾਨਕ ਖੇਤਰ ਵਿਚ ਰਹਿਣ ਵਾਲੇ (ਉੱਚਪ੍ਰਧਾਨਤਾ) ਦੀ ਸਥਿਤੀ ’ਤੇ ਨਿਰਭਰ ਕਰਦਾ ਹੈ|
ਸੂਖਮ ਪ੍ਰੀਖਿਆ :  ਇਸ ਦਾ ਪ੍ਰਯੋਗ ਡੇਂਗੂ ਦਾ ਪਤਾ ਕਰਨ ਲਈ ਕੀਤੀ ਜਾਂਦੀ ਹੈ| ਜਲਦੀ ਤੋਂ ਜਲਦੀ ਸਫ਼ੇਦ ਖ਼ੂਨ ਦੇ ਸੈਲਸ ਦੀ ਗਿਣਤੀ ਦੀ ਜਾਂਚ ਕੀਤੀ ਜਾਂਦੀ ਹੈ ਤਾਂਕਿ ਇਸ ਰਾਹੀਂ ਪਲੇਟਲੈਟ ਅਤੇ ਪਾਚਕ ਏਸੋਦੋਸਿਸ ਨੂੰ ਦੇਖਿਆ ਜਾਂਦਾ ਹੈ|
ਰੈਪਿਡ ਡਾਇਗਨੌਸਟਿਕ ਟੈਸਟ : ਰੈਪਿਡ ਡਾਇਗਨੌਸਟਿਕ ਟੈਸਟ ਵਿਸ਼ੇਸ਼ ਰੂਪ ਵਿਚ ਡੇਂਗੂ ਵਿਰੋਧੀ ਆਈ.ਜੀ.ਜੀ ਅਤੇ ਆਈ.ਜੀ.ਐਮ ਏਨਟੀਬਾਡੀ ਦੀ ਜਾਂਚ ਕਰਨ ਵਿਚ ਇਕ ਵਧੀਆ ਕਾਰਜ ਪ੍ਰਣਾਲੀ ਪ੍ਰਦਾਨ ਕਰਦਾ ਹੈ| ਇਹ ਟੈਸਟ ਡੇਂਗੂ ਚਾਰ ਪ੍ਰਕਾਰ ਦੇ ਸਿਰੀਊਂਟਾਈਪ ਦਾ ਪਤਾ ਲਗਾ ਸਕਦਾ ਹੈ|
 
ਹਵਾਲੇ:

ਡੇਂਗੂ ਸੰਕ੍ਰਮਣ ਦੇ ਇਲਾਜ ਲਈ ਕੋਈ ਵਿਸ਼ੇਸ਼ ਦਵਾਈ ਉਪਲਬਧ ਨਹੀਂ ਹੈ| ਡੇਂਗੂ ਹੋਣ ਦੀ ਸੰਭਾਵਨਾ ਤੋਂ ਪੀੜਿਤ ਵਿਅਕਤੀ ਦਰਦਨਾਸ਼ਕ  ਦਵਾਈਆਂ ਪਰ ਪ੍ਰਯੋਗ ਕਰ ਸਕਦਾ ਹੈ ਅਤੇ ਉਸ ਨੂੰ ਉਨ੍ਹਾਂ ਦਵਾਈਆਂ ਵਿਚੋਂ ਏਸ੍ਪ੍ਰੀਨ ਦਾ ਪ੍ਰਯੋਗ ਕਰਨ ਤੋਂ ਬਚਣਾ ਚਾਹੀਦਾ ਹੈ| ਜਿਆਦਾ ਤੋਂ ਜਿਆਦਾ ਮਾਤਰਾ ਵਿਚ ਪੀਣ ਦੀ ਚੀਜ਼ਾ ਦਾ ਪ੍ਰਯੋਗ ਅਤੇ ਆਰਾਮ ਕਰਨਾ ਚਾਹੀਦਾ ਅਤੇ ਜਿੰਨੀ ਜਲਦੀ ਹੋ ਸਕੇ ਆਪਣੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ| ਅਗਰ ਤਿੰਨ ਤੋਂ ਪੰਜ ਦਿੰਨਾਂ ਦੇ ਅੰਦਰ-ਅੰਦਰ ਸਥਿਤੀ ਵਿਚ ਸੁਧਾਰ ਨਾ ਹੋਵੇ ਤਾਂ ਦੁਬਾਰਾ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ|
ਹਵਾਲੇ: www.nvbdcp.gov.in

ਡੇਂਗੂ ਤੋਂ ਪੀੜਿਤ ਵਿਅਕਤੀ ਵਿਚ, ਡੇਂਗੂ ਦਾ ਗੰਭੀਰ ਅਤੇ ਜੀਵਨ ਨੂੰ ਖਤਰਾ ਪੈਦਾ ਕਰਨ ਵਾਲੇ ਰੂਪ ਦਾ ਵਿਕਾਸ ਹੋ ਸਕਦਾ ਹੈ, ਜਿਸ ਨੂੰ ਡੇਂਗੂ ਸਦਮਾ ਸਿੰਡਰੋਮ ਦੇ ਰੂਪ ਵਿਚ ਪਛਾਣਿਆ ਜਾਂਦਾ ਹੈ| ਇਹ ਖ਼ੂਨ ਦੇ ਦਬਾਅ ਵਿਚ ਗੰਭੀਰ ਅਤੇ  ਅਚਾਨਕ ਗਿਰਾਵਟ ਨਾਲ ਹੋ ਸਕਦਾ ਹੈ|
ਡੇਂਗੂ ਸਦਮਾ ਸਿੰਡਰੋਮ ਦੇ ਹੋਰ ਲੱਛਣ ਇਸ ਪ੍ਰਕਾਰ ਹਨ:
 • ਠੰਡੀ ਅਤੇ ਚਿਪਚਿਪੀ ਚਮੜੀ
 • ਪਲਸ ਦਾ ਕਮਜ਼ੋਰ ਅਤੇ ਤੇਜ਼ ਚਲਨਾ
 • ਮੂੰਹ ਸੁੱਕਣਾ
 • ਪਿਸ਼ਾਬ ਦੇ ਵਹਾਅ ਵਿਚ ਘਾਟ
 • ਸਾਹ ਦਾ ਤੇਜ਼ ਚਲਨਾ
ਅਜਿਹੇ ਮਰੀਜਾਂ ਨੂੰ ਤੁਰੰਤ ਆਪਣੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ|
ਹਵਾਲੇ: www.nhs.uk

ਡੇਂਗੂ ਨੂੰ ਰੋਕਣ ਲਈ ਹਾਲੇ ਤੱਕ ਕੋਈ ਟੀਕਾ ਨਹੀਂ ਹੈ| ਡੇਂਗੂ ਨੂੰ ਰੋਕਣ ਦਾ ਆਭ ਤੋਂ ਬਹਿਤਰ ਤਰੀਕਾ ਮੱਛਰਾਂ ਦੇ ਕੱਟਣ ਤੋਂ ਬਚਾਵ ਹੈ| ਰੋਕਥਾਮ ਦੇ ਕੁਝ ਨਿਰੋਧਕ ਤੱਤ ਇਸ ਪ੍ਰਕਾਰ ਹਨ:
 • ਮੱਛਰਾਂ ਦੇ ਕੱਟਣ ਤੋਂ ਬਚਣ ਲਈ ਮੱਛਰਦਾਨੀ ਜਾਂ ਮੱਛਰ ਭਜਾਉਣ ਵਾਲੇ ਸਾਧਨਾਂ ਦਾ ਪ੍ਰਯੋਗ ਕਰੋ|ਸਰੀਰ ਨੂੰ ਮੱਛਰ ਦੇ ਕੱਟਣ ਤੋਂ ਬਚਾਉਣ ਲਈ ਕਪੜਿਆਂ ਤੇ ਡੀ.ਈ.ਈ.ਟੀ ਯੁਕਤ ਕੀੜੇ ਭਜਾਉਣ ਵਾਲੇ ਉਤਪਾਦ ਦਾ ਪ੍ਰਯੋਗ ਕਰੋ ਵਿਸ਼ੇਸ਼ ਰੂਪ ਵਿਚ ਜਦੋਂ ਤੁਸੀਂ ਡੇਂਗੂ ਪ੍ਰਭਾਵਿਤ ਥਾਵਾਂ ਵੱਲ ਜਾਂਦੇ ਹੋ ਤਾਂ ਸਰੀਰ ਦੇ ਹਿੱਸਿਆਂ ਨੂੰ ਉਜਾਗਰ ਨਾ ਕਰੋ|
 • ਅਜਿਹੇ ਕਪੜੇ ਪਾਉ ਜਿਸ ਵਿਚ ਹਥ-ਪੈਰ ਖੁਲੇ ਨਾ ਰਹਿਣ। 
 • ਪਾਣੀ ਨੂੰ ਇਕ ਜਗਾਹ ਸਥਿਰ ਨਾ ਹੋਣ ਦੇਵੋ। ਆਮ ਤੌਰ ਤੇ ਮੱਛਰਾਂ ਦੇ ਪ੍ਰਜਨਨ ਦਾ ਸਥਾਨ ਪਲਾਸਟਿਕ ਦੇ ਭਾਂਡੇ, ਬਾਲਟੀ, ਗਡੀਆਂ ਦੇ ਟਾਇਰ, ਵਾਟਰ ਕੂੱਲਰ, ਪਾਲਤੂ ਜਾਨਵਰਾਂ ਦੇ ਪਾਣੀ ਪੀਣ ਵਾਲੇ ਭਾਂਡੇ ਤੇ ਫੁੱਲਦਾਨ ਹਨ। ਯਕੀਨੀ ਤੌਰ ਤੇ ਘੱਟੋ-ਘੱਟ ਹਫ਼ਤੇ ਵਿਚ ਇਕ ਵਾਰ ਇਨ੍ਹਾਂ ਨੂੰ ਸਾਫ਼ ਕੀਤਾ ਜਾਏ।ਆਪਣੇ ਆਲੇ-ਦੁਮਾਲੇ ਧੁੰਆ ਤੇ ਕੀੜੇਮਾਰ ਦਵਾਈਆਂ ਦਾ ਛਿੜਕਾਵ ਕਰੋ।ਮੌਜੂਦਾਂ  ਮੱਛਰਾਂ ਦੀ ਗਿਣਤੀ ਨੂੰ ਘੱਟ ਕਰਨ ਲਈ ਮੱਛਰਾਂ ਦੇ ਆਂਡਿਆਂ ਅਤੇ ਲਾਰਵਾ ਨੂੰ ਖਤਮ ਕਰਨਾ ਚਾਹੀਦਾ ਹੈ|
 • ਮੱਛਰਾਂ ਦੇ ਕੱਟਣ ਦੇ ਜੋਖਿਮ ਨੂੰ ਖਿੜਕਿਆਂ ਅਤੇ ਦਰਵਾਜਿਆਂ ’ਤੇ ਜਾਲੀ ਲੱਗਾ ਕੇ ਘੱਟ ਕੀਤਾ ਜਾ ਸਕਦਾ ਹੈ|
 • ਧੁੰਆ ਅਤੇ ਪੈਸਟੀਸਾਈਡ ਵੀ ਪ੍ਰਭਾਵੀ ਹੋ ਸਕਦੇ ਹਨ|
ਹਵਾਲੇ:  www.nhs.uk
 

 • PUBLISHED DATE : Dec 23, 2015
 • PUBLISHED BY : Zahid
 • CREATED / VALIDATED BY : Dr. Manisha Batra
 • LAST UPDATED ON : Dec 23, 2015

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.