ਪਿੱਠ ਦਰਦ

ਤੇਜ਼ ਜਾਂ ਕੁਝ ਸਮੇਂ ਤੱਕ ਹੋਣ ਵਾਲਾ ਪਿੱਠ ਦਰਦ ਕੁਝ ਦਿਨਾਂ ਜਾਂ ਕੁਝ ਹਫ਼ਤਿਆਂ ਲਈ ਰਹਿੰਦਾ ਹੈ| ਇਸ ਵਿਚ ਆਮ ਤੌਰ ’ਤੇ ਪਿੱਠ ਦਰਦ,ਖਿਚਾਅ ਜਾਂ ਕਠੋਰਤਾ ਵਰਗਾ ਅਹਿਸਾਸ ਹੁੰਦਾ ਹੈ| ਦਾਇਮੀ ਪਿੱਠ ਦਰਦ ਤਿੰਨ ਹਫ਼ਤਿਆਂ ਤੋਂ ਜ਼ਿਆਦਾ ਰਹਿੰਦਾ ਹੈ| ਇਹ ਦਰਦ ਆਮ ਤੌਰ ’ਤੇ ਬੈਠਣ, ਖੜ੍ਹੇ ਹੋਣ, ਬੇਡੌਲ ਤਰੀਕੇ ਨਾਲ ਮੁੜਨ ਜਾਂ ਵਜਨ ਚੁਕਣ ਵੇਲੇ ਗਲਤ ਤਰੀਕਾ ਅਪਣਾਉਣ ਨਾਲ ਹੁੰਦਾ ਹੈ| 
ਆਮ ਤੌਰ ’ਤੇ ਪਿੱਠ ਦਰਦ ਗੰਭੀਰ ਸਥਿਤੀਆਂ ਕਾਰਣ ਨਹੀਂ ਹੁੰਦਾ ਬਲਕਿ ਅਧਿਕਤਰ ਮਾਮਲਿਆਂ ਵਿਚ ਇਹ 1-2 ਹਫ਼ਤਿਆਂ ਵਿਚ ਠੀਕ ਹੋ ਜਾਂਦਾ ਹੈ| ਇਸ ਪ੍ਰਕਾਰ ਦੀ ਪਰੇਸ਼ਾਨੀ ਨੂੰ ਦਰਦ ਨਿਵਾਰਕ ਦਵਾਈਆਂ ਰਾਹੀਂ ਠੀਕ ਕੀਤਾ ਜਾ ਸਕਦਾ ਹੈ|  

ਉਪਰਲੇ ਜਾਂ ਵਿਚਕਾਰਲੇ ਹਿੱਸੇ ਵਿਚ ਕਮਰ ਦਰਦ :

ਉਪਰਲੇ ਜਾਂ ਵਿਚਕਾਰਲੇ ਹਿੱਸੇ ਵਿਚਲਾ ਕਮਰ ਦਰਦ ਗਰਦਨ ਤੋਂ ਲੈ ਕੇ ਪੱਸਲੀ ਪਿੰਜਰ ਦੇ ਥੱਲੇ ਕਿਧਰੇ ਵੀ ਹੋ ਸਕਦਾ ਹੈ| ਪਿੱਠ ਦੇ ਹੇਠਲੇ ਹਿੱਸੇ ਦੀ ਤੁਲਨਾ ਵਿਚ ਉਪਰਲੇ ਅਤੇ ਵਿਚਕਾਰ ਹੋਣ ਵਾਲਾ ਪਿੱਠ ਦਰਦ ਆਮ ਤੋਂ ਘੱਟ ਹੁੰਦਾ ਹੈ, ਕਿਉਂ ਕਿ ਪਿੱਠ ਦੇ ਇਸ ਹਿੱਸੇ ਦੀਆਂ ਹੱਡੀਆਂ  ਗਰਦਨ ਅਤੇ ਪਿੱਠ ਦੇ ਹੇਠਲੇ ਹਿੱਸੇ ਦੀ ਦੀਆਂ ਹੱਡੀਆਂ ਵਰਗੀਆਂ ਲਚਕਦਾਰ ਨਹੀਂ ਹੁੰਦੀਆਂ ਹਨ| ਜ਼ਿਆਦਾਤਰ ਉਪਰਲੇ ਜਾਂ ਵਿਚਕਾਰਲੇ ਹਿੱਸੇ ਵਿਚਲਾ ਕਮਰ ਦਰਦ, ਮੱਧਮ, ਜਲਨ ਅਤੇ ਤੇਜ਼ ਦਰਦ ਦੇ ਕਾਰਣ ਹੁੰਦਾ ਹੈ| ਜਿਸ ਦੇ ਲੱਛਣ ਹਨ:

 • ਹੱਥਾਂ ਤੇ ਪੈਰਾਂ ਵਿਚ ਕਮਜ਼ੋਰੀ ਹੋਣਾ|
 • ਹੱਥਾਂ, ਲੱਤਾਂ, ਛਾਤੀ ਜਾਂ ਪੇਟ ਵਿਚ ਸੁੰਨ ਜਾਂ ਝੁਣਝੁਣੀ ਵਰਗੀ ਸਨਸਨੀ ਹੋਣਾ|

ਕਮਰ ਦੇ ਥੱਲੇ ਹਿੱਸੇ ਵਿਚ ਦਰਦ ਹੋਣਾ :

ਇਸ ਪ੍ਰਕਾਰ ਦਾ ਦਰਦ ਅਕਸਰ ਕਮਰ ਦੇ ਥੱਲੜੇ ਹਿੱਸੇ ਨੂੰ ਪ੍ਰਭਾਵਿਤ ਕਰਦਾ ਹੈ| ਇਸ ਦਰਦ ਹੋ ਸਕਦਾ ਹੈ:

 •  ਕੁਝ ਭਾਰਾ ਸਮਾਨ ਚੁੱਕਣ ਤੋਂ ਬਾਅਦ ਅਚਾਨਕ ਵੱਧ ਜਾਂਦਾ ਹੈ ਜਾਂ ਬੇਡੌਲ ਤਰੀਕੇ ਨਾਲ ਕਮਰ ਦਾ ਮੁੜ ਜਾਣਾ
 • ਗਲਤ ਆਸਣ ਦੇ ਨਤੀਜੇ ਕਾਰਣ ਹੌਲੀ-ਹੌਲੀ ਕਮਰ ਦਰਦ ਵਿਕਸਿਤ ਹੋਣਾ|
 • ਕਦੇ ਬਿਨਾਂ ਕਿਸੇ ਸਪਸ਼ਟ ਕਾਰਣ ਦੇ ਵਿਕਸਿਤ ਹੋ ਜਾਂਦਾ ਹੈ|
ਰਾਤ ਵੇਲੇ ਗਤੀਵਿਧੀਆਂ ਦੇ ਦੌਰਾਨ ਦਰਦ ਤੇਜ਼ ਹੋ ਜਾਂਦਾ ਹੈ ਜਾਂ ਲੰਮੇ ਸਮੇਂ ਤੱਕ ਇਕੋ ਸਥਿਤੀ ਵਿਚ ਬੈਠਣ ਕਾਰਣ ਜਿਵੇਂ ਕਿ ਲੰਮੀ ਕਾਰ ਯਾਤਰਾ ਕਰਨ ਦੌਰਾਨ| ਕਦੇ-ਕਦੇ ਫਲੈਟ ਜਗ੍ਹਾ ’ਤੇ ਥੱਲੇ ਲੇਟਣ ਨਾਲ ਕਮਰ ਦਰਦ ਵਿਚ ਆਰਾਮ ਮਿਲਦਾ ਹੈ| 

ਕਮਰ ਦਰਦ ਹੋਣ ਦੇ ਹੋਰ ਰੂਪ ­:

 • ਮੋਢੇ ਵਿਚ ਖਿਚਾਵ ਅਤੇ ਦਰਦ ਰਹਿਣਾ, ਜਿਸ ਕਾਰਣ ਕਪੜੇ ਪਾਉਣ, ਗੱਡੀ ਚਲਾਉਣ ਜਾਂ ਸੌਣ ਵਿਚ ਮੁਸ਼ਕਲ ਆਉਣਾ| ਇਹ ਸਭ ਫ਼੍ਰੋਜ਼ਨ ਮੋਢੇ ਦੀ ਨਿਸ਼ਾਨੀ ਹੋ ਸਕਦੇ ਹਨ|
 • ਚਲਣ ਦੌਰਾਨ ਅਤੇ ਸਵੇਰ ਵੇਲੇ ਜੋੜਾਂ ਵਿਚ ਦਰਦ ਤੇ ਖਿਚਾਵ (ਕਮਰ ਸਮੇਤ) ਗਠੀਏ ਦੇ ਲੱਛਣ ਹਨ|
 • ਐਨਕਲੋਸ ਸਪੋਨਟਲਾਈਟਸਿਸ ਦੇ ਸੰਭਵ ਲੱਛਣ ਵਿਚ ਕਮਰ ਦੇ ਨਿਚਲੇ ਹਿੱਸੇ ਵਿਚ ਦਰਦ ਪੱਠਿਆਂ ਵਿਚ ਦਰਦ, ਗਰਦਨ ਵਿਚ ਦਰਦ, ਖਿਚਾਵ ਅਤੇ ਸੈਕਰੋਇਲਿਕ ਜੁਆਇੰਟ ਵਿੱਚ ਦਰਦ (ਪੈੱਲਵਿ਼ਸ ਨੂੰ ਰੀੜ੍ਹ ਦੀ ਹੱਡੀ ਨਾਲ ਜੋੜਨ ਵਾਲਾ ਜੁਆਇੰਟ) ਹਨ|
 • ਗਰਦਨ ਦਰਦ ਅਤੇ ਜਕੜਨ, ਸਿਰ ਪੀੜ ਅਤੇ ਕਮਰ ਦੇ ਨਿਚਲੇ ਹਿੱਸੇ ਵਿਚ ਦਰਦ ਹਾਦਸੇ ਤੋਂ ਬਾਅਦ ਵਾਲੀ ਚੋਟ ਦੇ ਆਮ ਲੱਛਣ ਹਨ|
 • ਕਮਰ ਦੇ ਨਿਚਲੇ ਹਿੱਸੇ ਵਿਚ ਦਰਦ ਜੋ ਕਿ ਚਿੱਤੜ ਵਿਚੋਂ ਹੁੰਦਾ ਹੋਇਆ ਇਕ ਜਾਂ ਦੋਹਾਂ ਲੱਤਾਂ ਵਿਚ ਫੈਲਦਾ ਹੈ ਜੋ ਕਿ ਸਾਈਏਟਿਕ ਦੇ ਲੱਛਣ ਹਨ|
 • ਨਿਚਲੇ ਹਿੱਸੇ ਵਿਚ ਦਰਦ, ਮਾਸਪੇਸ਼ੀ ਦੀ ਕਮਜ਼ੋਰੀ ਤੇ ਤੰਗ ਪੱਠੇ ਡਿਸਕ ਖਿਸਕਣ ਦੇ ਕਾਰਣ ਹੋ ਸਕਦਾ ਹੈ| ਅਗਰ ਕਿਸੇ ਨੂੰ ਡਿਸਕ ਖਿਸਕਣ ਦੀ ਸਮੱਸਿਆ ਹੈ ਤਾਂ ਆਮ ਤੌਰ ’ਤੇ ਇਹ ਦਰਦ ਲੱਤਾਂ ਦੇ ਨਿਚਲੇ ਹਿੱਸੇ ਵਿਚ ਹੁੰਦਾ ਹੈ|

ਹਵਾਲੇ :
www.nhs.uk

 • ਲੰਮੇ ਸਮੇਂ ਤੱਕ ਮੁੜਨਾ
 •  ਗਲਤ ਤਰੀਕੇ ਨਾਲ ਲਿਫਟਿੰਗ ਕਰਨਾ, ਢੋਣਾ, ਧਕੇਲਣਾ ਅਤੇ ਖਿਚਣਾ
 • ਮਰੋੜਨਾ
 • ਵੱਧ-ਖਿਚਣਾ
 • ਵਿੰਗੇ ਹੋ ਕੇ ਗੱਡੀ ਚਲਾਉਣਾ ਜਾਂ ਬਿਨਾਂ ਰੁੱਕੇ ਲੰਮੇ ਸਮੇਂ ਤੱਕ ਗੱਡੀ ਚਲਾਉਣਾ|
 • ਖੇਡਾਂ ਅਤੇ ਲਗਾਤਾਰ ਵਰਤੋਂ ਕਾਰਣ ਪੱਠਿਆਂ ਦੀ ਵੱਧ ਵਰਤੋਂ|

ਖ਼ਤਰਨਾਕ ਕਾਰਕਾਂ ਵਿੱਚ ਸ਼ਾਮਲ ਹਨ:

 • ਗਰਭਵਸਥਾ
 • ਵਾਧੂ ਭਾਰ ਜਾਂ ਮੋਟਾਪਾ
 • ਕਮਜ਼ੋਰ ਹੱਡੀਆਂ
 •  ਤਨਾਉ
 • ਡਿਪ੍ਰੇਸ਼ਨ

ਹਵਾਲੇ :
www.nlm.nih.gov

ਪਿੱਠ ਦਰਦ ਦੇ ਅਧਿਕਤਰ ਮਾਮਲਿਆਂ ਵਿਚ ਮੈਡੀਕਲ ਮਦਦ ਦੀ ਲੋੜ ਨਹੀਂ ਹੁੰਦੀ, ਦਰਦ ਨਿਵਾਰਕ ਦਵਾਈਆਂ ਅਤੇ ਸਵੈ-ਮਦਦ ਰਾਹੀਂ ਇਸ ਦਾ ਇਲਾਜ਼ ਕੀਤਾ ਜਾ ਸਕਦਾ ਹੈ| ਸਰੀਰਕ ਪ੍ਰੀਖਿਆ ਵਿਚ ਆਮ ਤੌਰ 'ਤੇ ਬੈਠਣ, ਖੜ੍ਹੇ ਹੋਣ, ਤੁਰਨ ਅਤੇ ਤੁਹਾਡੀਆਂ ਲੱਤਾਂ ਨੂੰ ਚੁਕਣ ਵੇਲੇ ਪਿੱਠ ਵਿਚ ਹੋਣ ਵਾਲੀਆਂ ਗਤੀਵਿਧੀਆਂ ਦੀ ਟੈਸਟਿੰਗ ਕਰਨ ਲਈ ਸਮਰੱਥਾ ਦਾ ਜਾਇਜ਼ਾ ਕੀਤਾ ਜਾਂਦਾ ਹੈ|
 
ਹਵਾਲੇ :
 

ਦਰਦ ਨਾਸ਼ਕ : ਪਿੱਠ ਦਰਦ ਦੇ ਸਮੇਂ ਪੈਰਾਸੀਟਾਮੋਲ ਅਤੇ ਐਨ.ਐਸ.ਏ.ਆਈ.ਡੀ.ਐਸ (ਨਾਨ-ਸੱਟੇਰੋਦੀਅਲ ਐਨਟੀ-ਇੰਫਲਾਮੈਨਤਰੀ ਡਰੱਗ) ਜਿਵੇਂ ਕਿ ਆਈਬਿਊਪਰੋਫ਼ੈਨ ਆਦਿ ਦਵਾਈਆਂ ਬਹੁਤ ਹੀ ਪ੍ਰਭਾਵਸ਼ਾਲੀ ਹਨ|
ਗਰਮ ਅਤੇ ਠੰਡਾ ਇਲਾਜ :  ਗਰਮ ਪਾਣੀ ਜਾਂ ਗਰਮ ਪਾਣੀ ਦੀ ਬੋਤਲ ਪ੍ਰਭਾਵਿਤ ਜਗ੍ਹਾ ’ਤੇ ਰਖਣ ਨਾਲ ਦਰਦ ਵਿਚ ਆਰਾਮ ਮਿਲਦਾ ਹੈ| ਠੰਡਾ ਇਲਾਜ਼ ਜਿਵੇਂ ਕਿ ਬਰਫ਼ ਜਾਂ ਜੰਮੀਆਂ ਹੋਈਆਂ ਸਬਜੀਆਂ ਨੂੰ ਪ੍ਰਭਾਵਿਤ ਜਗ੍ਹਾ ’ਤੇ ਰਖਣਾ ਅਸਰਦਾਰ ਇਲਾਜ਼ ਹੈ|
ਆਰਾਮਦਾਇਕ ਸਥਿਤੀ  :  ਕਿਸੇ ਵੀ ਪ੍ਰਕਾਰ ਦੇ ਹਾਲਾਤਾਂ ਬਾਰੇ ਚਿੰਤਾ ਦੀ ਵਜਹ ਕਾਰਣ ਮਾਸਪੇਸ਼ੀਆਂ ਵਿਚ ਤਨਾਉ ਪੈਦਾ ਹੁੰਦਾ ਹੈ ਇਸ ਲਈ ਇਸ ਨੂੰ ਘੱਟ ਕਰਨ ਦਾ ਸਭ ਤੋਂ ਸਹੀ ਤਰੀਕਾ ਆਰਾਮ ਕਰਨਾ ਹੈ|
ਕਸਰਤ  :  ਇਕ ਸਾਧਾਰਣ ਸ਼ਾਸਨ ਪੱਧਤੀ ਨੂੰ ਸਥਾਪਤ ਕਰਨ ਲਈ 12 ਹਫ਼ਤਿਆਂ ਦੀ ਮਿਆਦ ਦੌਰਾਨ ਘੱਟੋ-ਘੱਟ ਅੱਠ ਸੈਸ਼ਨਾਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ| ਇਹ ਇੱਕ ਯੋਗ ਇੰਸਟ੍ਰਕਟਰ ਦੁਆਰਾ ਸਮੂਹ ਨਿਗਰਾਨੀ ਵਿੱਚ ਹੋਣਾ ਚਾਹੀਦਾ ਹੈ| ਇਨ੍ਹਾਂ ਕਲਾਸਾਂ ਵਿਚ ਪੱਠਿਆਂ ਨੂੰ ਮਜ਼ਬੂਤ ​​ਕਰਨ ਲਈ ਕੀਤੀ ਜਾਣ ਵਾਲੀ ਕਸਰਤ ਅਤੇ ਸਥਿਤੀ ਵਿਚ ਸੁਧਾਰ ਕਰਨ ਆਦਿ ਸਥਿਤੀਆਂ ਸ਼ਾਮਲ ਹਨ|

ਹਵਾਲੇ:

www.nhs.uk

 • ਆਮ ਤੌਰ 'ਤੇ ਨਿਯਮਤ ਕਸਰਤ ਰਾਹੀਂ ਪਿੱਠ ਦਰਦ ਨੂੰ ਰੋਕਿਆ ਜਾ ਸਕਦਾ ਹੈ|
 • ਖੜ੍ਹੇ ਹੋਣ ਦੌਰਾਨ ਸਹੀ ਆਸਣ : ਸਿੱਧੇ ਖੜ੍ਹੇ ਹੁੰਦੇ ਹੋਏ ਆਪਣੇ ਸਿਰ ਨੂੰ ਸਾਹਮਣੇ ਦੀ ਤਰਫ਼ ਕਰਕੇ ਆਪਣੀ ਕਮਰ ਬਿਲਕੁਲ ਸਿੱਧੀ ਰਖਣਾ|
 • ਬੈਠਣ ਵੇਲੇ ਸਹੀ ਆਸਣ ਵਿਚ ਬੈਠਣਾ: ਕਿਸੇ ਚੀਜ਼ ਦੀ ਮਦਦ ਦੁਆਰਾ ਬਿਲਕੁਲ ਸਿੱਧੇ ਹੋ ਕੇ ਬੈਠਣਾ|
 • ਫਲੈਟ ਜੁੱਤੀ ਪਾਉ|
 • ਤਣਾਅ ਅਤੇ ਚਿੰਤਾ ਨੂੰ ਘਟਾਉਣ ਦੀ ਕੋਸ਼ਿਸ਼ ਕਰੋ|
 • ਮਾਸਪੇਸ਼ੀਆਂ ਨੂੰ ਖਿਚਾਵ ਪਾਉਣ ਵਾਲੀਆਂ ਗਤੀਵਿਧੀਆਂ ਤੋਂ ਬਚਣਾ ਚਾਹੀਦਾ ਹੈ|

ਹਵਾਲੇ:
www.nhs.uk

 • PUBLISHED DATE : Feb 05, 2016
 • PUBLISHED BY : Zahid
 • CREATED / VALIDATED BY : Dr. Manisha Batra
 • LAST UPDATED ON : Feb 05, 2016

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.