ਸਾਰਕੋਮਾ

ਸਾਰਕੋਮਾ ਇਕ ਅਹਿਜਾ ਕੈਂਸਰ ਹੈ ਜੋ ਮੇਸੇਂਕਾਇਲਮ ਸੈੱਲਾਂ ਤੋਂ ਪੈਦਾ ਹੁੰਦਾ ਹੈ| ਜਾਨਲੇਵਾ ਟਿਊਮਰ ਕੈਨ੍ਸਿਲਸ ਬੋਨ, ਕਾਸਟਿਲੇਜ, ਚਰਬੀ, ਮਾਸਪੇਸ਼ੀ, ਨਾੜੀ ਸੰਬੰਧੀ ਜਾਂ ਹੈਮੈਟੋਪੀਓਏਟਿਕ ਟਿਸ਼ੂਆਂ ਕਾਰਣ ਬਣਦਾ ਹੈ ਜਿਸ ਨੂੰ ਸਾਰਕੋਮਾ ਕਿਹਾ ਜਾਂਦਾ ਹੈ| ਸਰਕੋਮਾ ਦੀਆਂ ਤਿੰਨ ਮੁੱਖ ਕਿਸਮਾਂ ਹਨ: ਸਾਫ਼ਟ ਟਿਸ਼ੂ ਸਰਕੋਮਾ soft tissue sarcoma, ਬੋਨ ਸਾਰਕੋਮਾ bone Sarcoma ਅਤੇ ਗੈਸਟਰੋਇੰਟੇਸਟਾਈਨਲ ਸਟ੍ਰੌਮਲ ਟਿਊਮਰਸ gastrointestinal stromal tumours (GIST) ਤੇ 100 ਹੋਰ ਪ੍ਰਕਾਰ ਦੇ ਸਾਰਕੋਮਾ ਵੀ ਹਨ|

ਹੱਡੀਆਂ ਦੇ ਸਾਰਕੋਮਾ ਦੀਆਂ ਚਾਰ ਆਮ ਕਿਸਮਾਂ ਇਸ ਪ੍ਰਕਾਰ ਹਨ :

ਓਸਟੋਸਾਰਕੋਮਾ: ਇਹ ਹੱਡੀਆਂ ਦੇ ਕੈਂਸਰ ਦਾ ਸਭ ਤੋਂ ਆਮ ਰੂਪ ਹੈ, ਇਹ ਬਿਮਾਰੀ ਜ਼ਿਆਦਾਤਰ ਬੱਚਿਆਂ ਅਤੇ ਨੌਜਵਾਨਾਂ ਵਿਚ ਵਿਕਸਿਤ ਹੁੰਦੀ ਹੈ ਜਿਨ੍ਹਾਂ ਦੀ ਉਮਰ 5 ਸਾਲ ਤੋਂ 20 ਸਾਲ ਤੱਕ ਦੀ ਹੁੰਦੀ ਹੈ| ਲੁਕੇਮੀਆ ਅਤੇ ਦਿਮਾਗ਼ ਦੇ ਟਿਊਮਰ ਤੋਂ ਬਾਅਦ ਨੌਜਵਾਨਾਂ ਵਿਚ ਹੋਣ ਵਾਲੇ ਕੈਂਸਰ ਦਾ ਇਹ ਤੀਸਰਾ ਸਭ ਤੋਂ ਆਮ ਕਾਰਣ ਹੈ| ਓਸਟੋਸਾਰਕੋਮਾ ਆਮ ਤੌਰ ’ਤੇ ਵਧੀਆਂ ਹੋਈਆਂ ਹੱਡੀਆਂ ਵਿੱਚ ਵਿਕਸਤ ਹੁੰਦਾ ਹੈ, ਜਿਵੇਂ ਕਿ ਪੱਟ ਦੀ ਹੱਡੀ (ਫ਼ੀਮੁਰ) ਜਾਂ ਪਿੰਡਲੀ ਦੀ ਹੱਡੀ (ਟਿੱਬੀਆ)|

ਈਵਿੰਗ ਸਾਰਕੋਮਾ : ਈਵਿੰਗ ਸਾਰਕੋਮਾ ਆਮ ਤੌਰ ’ਤੇ ਪੱਟ ਦੀ ਹੱਡੀ ਜਾਂ ਪਿੰਡਲੀ ਦੀ ਹੱਡੀ ਵਿਚ ਵਿਕਸਿਤ ਹੁੰਦਾ ਹੈ ਅਤੇ ਇਹ 10 ਤੋਂ 20 ਸਾਲ ਦੀ ਉਮਰ ਦੇ ਬੱਚਿਆਂ ਵਿਚ ਵਧੇਰੇ ਹੁੰਦਾ ਹੈ|

ਚੋਂਦ੍ਰੋਸੋਰਕੋਮਾ : ਇਸ ਕਿਸਮ ਦੇ ਹੱਡੀਆਂ ਦਾ ਕੈਂਸਰ ਆਮ ਤੌਰ 'ਤੇ ਬਾਲਗ ਲੋਕਾਂ ਵਿੱਚ ਵਿਕਸਤ ਹੁੰਦਾ ਹੈ ਜੋ 40 ਅਤੇ 50 ਸਾਲ ਦੀ ਉਮਰ ਦੇ ਵਿਚਕਾਰ ਹੁੰਦੇ ਹਨ| ਅਧਿਕਤਰ ਤੌਰ ’ਤੇ ਚੋਂਦ੍ਰੋਸੋਰਕੋਮਾ ਕੈਂਸਰ ਚੱਠੇ, ਪੱਟੇ ਦੀ ਹੱਡੀ, ਮੋਢੇ ਦੀ ਹੱਡੀ (ਸਕੈਪੁਲਾ) ਅਤੇ ਪੱਸਲੀਆਂ ਹਨ|

ਕੋਰਡੋਮਾ: ਜ਼ਿਆਦਾਤਰ ਕੋਰਡੋਮਾ ਸੈਕ੍ਰਮ (ਕਮਰ ਦੇ ਪਿੱਛੇ ਦੀ ਤਿਕੋਣੀ ਹੱਡੀ), ਸਕੱਲ ਅਤੇ ਸਪਾਇਨ  (ਸਿਰ ਅਰੇ ਰੀੜ੍ਹ ਦੀ ਹੱਡੀ) ਵਿਚ ਪੈਦਾ ਹੁੰਦਾ ਹੈ | ਪਰ ਇਹ 40 ਜਾਂ ਉਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ|

ਹਵਾਲੇ   www.nhs.uk
www.cancer.net
www.nlm.nih.gov
http://www.sarcoma.org.uk/

ਹੱਡੀਆਂ ਦੇ ਕੈਂਸਰ ਦਾ ਸਭ ਤੋਂ ਆਮ ਲੱਛਣ ਹੱਡੀਆਂ ਦਾ ਦਰਦ ਹੁੰਦਾ ਹੈ| ਸ਼ੁਰੂਆਤੀ ਸਮੇਂ ਵਿਚ ਆਮ ਤੌਰ ’ਤੇ ਪ੍ਰਭਾਵਿਤ ਹੱਡੀਆਂ ਵਿਚ ਨਰਮੀ ਮਹਿਸੂਸ ਹੁੰਦੀ ਹੈ ਅਤੇ ਹੌਲੀ-ਹੌਲੀ ਦਰਦ ਵਿਚ ਵਾਧਾ ਹੁੰਦਾ ਚਲਾ ਜਾਂਦਾ ਹੈ| ਕੰਮ ਕਰਨ ਸਮੇਂ ਜਾਂ ਰਾਤ ਵੇਲੇ ਇਹ ਦਰਦ ਹੋਰ ਜ਼ਿਆਦਾ ਵੱਧ ਜਾਂਦਾ ਹੈ|

ਹੱਡੀਆਂ ਦੇ ਕੈਂਸਰ ਦੇ ਵਿਚ ਹੋਰ ਲੱਛਣਾਂ ਵਿੱਚ ਸ਼ਾਮਲ ਹਨ:

  • 38 ਸੀ (100.4 ਐਫ਼) ਜਾਂ ਉਸ ਤੋਂ ਜ਼ਿਆਦਾ ਬੁਖ਼ਾਰ

  • ਵਜਨ ਘੱਟਨਾ

  • ਆਮ ਤੌਰ ’ਤੇ ਰਾਤ ਨੂੰ ਪਸੀਨਾ ਆਉਣਾ

ਹਵਾਲਾwww.cancer.net

 

ਆਮ ਤੌਰ’ਤੇ ਕੈਂਸਰ ਡੀ.ਐਨ.ਏ ਸੰਰਚਨਾ ਵਿਚ ਆਏ ਪਰਿਵਰਤਨ ਤੋਂ ਸ਼ੁਰੂ ਹੁੰਦਾ ਹੈ| ਇਸ ਨੂੰ ਉਤਪਰਿਵਰਤਨ ਕਿਹਾ ਜਾਂਦਾ ਹੈ|

 

 

ਐਕਸ.ਰੇ: ਆਮ ਤੌਰ ’ਤੇ ਐਕਸ.ਰੇ ਹੱਡੀਆਂ ਨੂੰ ਨੁਕਸਾਨ ਨੂੰ ਨੁਕਸਨ ਦੇ ਕਾਰਨਾਂ ਦਾ ਜਾਂ ਕੈਂਸਰ ਦੇ ਕਾਰਨ ਵਧ ਰਹੀ ਨਵੀਂ ਹੱਡੀ ਪਤਾ ਲਗਾ ਸਕਦੇ ਹਨ|

ਐਮ.ਆਰ.ਆਈ. ਸਕੈਨ: ਐਮ.ਆਰ.ਆਈ ਸਕੈਨ ਹੱਡੀਆਂ ਦੇ ਅੰਦਰ ਕੈਂਸਰ ਦੇ ਫੈਲਾਅ ਦੇ ਆਕਾਰ ਦਾ ਅਨੁਮਾਨ ਲਗਾਉਣ ਅਤੇ ਫੈਲਣ ਬਾਰੇ ਪਤਾ ਕਰਨ ਦਾ ਇਕ ਪ੍ਰਭਾਵਸ਼ਾਲੀ ਤਰੀਕਾ ਹੈ|

ਬਾਇਓਪਸੀ: ਹੱਡੀਆਂ ਦੇ ਕੈਂਸਰ ਦੀ ਪਛਾਣ ਕਰਨ ਦਾ ਦੂਜਾ ਸਭ ਤੋਂ ਪ੍ਰਭਾਵੀ ਤਰੀਕਾ ਹੱਡੀ ਦਾ ਨਮੂਨਾ ਲੈਣਾ ਅਤੇ ਜਾਂਚ ਲਈ ਉਸ ਨੂੰ ਲੈਬੋਰੇਟਰੀ ਵਿਚ ਭੇਜਣਾ ਹੈ| ਇਸ ਪ੍ਰਕਿਰਿਆ ਨੂੰ  ਬਾਇਓਪਸੀ ਕਿਹਾ ਜਾਂਦਾ ਹੈ|

ਹਵਾਲਾwww.sarcoma.org

 

 

ਸੁਧਾਰਾਤਮਕ ਇਲਾਜ : ਸੁਧਾਰਾਤਮਕ ਇਲਾਜ ਮਰੀਜ਼ ਨੂੰ ਬਿਹਤਰ ਮਹਿਸੂਸ ਕਰਨ ਅਤੇ ਕੈਂਸਰ ਦੇ ਹਮਲੇ ਨੂੰ ਰੋਕਣ ਬਾਰੇ ਇਲਾਜ ਕਰਨ ਦਾ ਹਵਾਲਾ ਦਿੰਦਾ ਹੈ| ਇਸ ਇਲਾਜ ਦੇ ਦੌਰਾਨ ਕੈਂਸਰ ਦੇ ਮਰੀਜ ਲਈ ਸਰੀਰਕ, ਭਾਵਾਤਮਕ, ਅਧਿਆਤਮਕ ਅਤੇ ਮਨੋ-ਸਮਾਜਕ ਦਰਦ ਦੇ ਅਨੁਭਵ ਨੂੰ ਘੱਟ ਕਰਨ ਦੀ ਕੋਸ਼ਿਸ ਕੀਤੀ ਜਾਂਦੀ ਹੈ|

ਸਰਜਰੀ : ਸਰਜਰੀ ਵਿੱਕੋਲਿੱਤਰੇ ਕੈਂਸਰ ਦੇ ਇਲਾਜ ਦਾ ਬੁਨਿਆਦੀ ਢੰਗ ਹੈ ਅਤੇ ਸੁਧਾਰਾਤਮਕ ਉਪਾਅ ਅਤੇ ਜਿਉਣ ਦੀ ਮੋਹਲਤ ਪ੍ਰਦਾਨ ਕਰਦਾ ਹੈ| ਆਮ ਤੌਰ’ਤੇ ਇਸ ਲਈ ਬਾਇਓਪਸੀ ਦੀ ਲੋੜ ਹੁੰਦੀ ਹੈ| ਇਹ ਖ਼ਾਸ  ਤੌਰ ’ਤੇ ਨਿਸ਼ਚਿਤ ਤਸ਼ਖੀਸ ਨੂੰ ਸਥਾਪਤ ਕਰਨ ਅਤੇ ਟਿਊਮਰ ਦੇ ਇਲਾਜ ਤੇ ਉਸ ਨੂੰ ਫੈਲਣ ਤੋਂ ਰੋਕਣ ਦਾ ਇਕ ਮਹੱਤਵਪੂਰਨ ਹਿੱਸਾ ਹੈ| (ਕੁਝ ਮਾਮਲਿਆਂ ਵਿਚ) ਸਥਾਨੀਕ੍ਰਿਤ ਕੈਂਸਰ ਦੀ ਸਰਜਰੀ ਰਾਹੀਂ ਆਮ ਤੌਰ ’ਤੇ ਉਸ ਸਥਾਨ ਦੇ ਲਿੰਮ ਨੋਡ ਨੇ ਨਾਲ-ਨਾਲ ਪੂਰੇ ਮਾਸ ਦੇ ਪੁੰਜ ਨੂੰ ਹਟਾ ਦਿੱਤਾ ਜਾਂਦਾ ਹੈ|

ਰੇਡੀਏਸ਼ਨ : ਰੇਡੀਏਸ਼ਨ ਥੈਰੇਪੀ ਅੰਤਰਗਤ ਕਿਰਣਾਂ ਰਾਹੀਂ ਇਲਾਜ ਦੁਆਰਾ ਜਾਂ ਤਾਂ ਕੈਂਸਰ ਦਾ ਇਲਾਜ ਕੀਤਾ ਜਾਂਦਾ ਫਿਰ ਉਸ ਦੇ ਲੱਛਣ ਨੂੰ ਸੁਧਾਰਣ/ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ| ਲਗਭਗ ਅੱਧ ਤੋਂ ਜ਼ਿਆਦਾ ਮਾਮਿਲਆਂ ਵਿਚ  ਬ੍ਰੈਕੀਥੈਰੇਪੀ ਦੇ ਰੂਪ ਵਿਚ ਅੰਦਰੂਨੀ ਸਰੋਤਾਂ ਰਾਹੀਂ ਅਤੇ ਜਾਂ ਤਾਂ ਬਾਹਰੀ ਇਲਾਜ ਰਾਹੀਂ ਇਸ ਪ੍ਰਕਾਰ ਦੇ ਇਲਾਜ ਦਾ ਪ੍ਰਯੋਗ ਕੀਤਾ ਜਾਂਦਾ ਹੈ|

ਕੀਮੋਥੈਰੇਪੀ : ਸਰਜਰੀ ਦੇ ਨਾਲ-ਨਾਲ ਕਈ ਪ੍ਰਕਾਰ ਦੇ ਕੈਂਸਰ ਜਿਵੇਂ ਕਿ: ਛਾਤੀ, ਕੋਲੋਰੇਕਟਲ, ਪੈਨਕ੍ਰੀਏਟਿਕ, ਓਸਟੋਜੈਨਿਕ, ਸਰਕੋਮਾ, ਟੈਸਟੀਕਿਉਲਰ, ਅੰਡਕੋਸ਼  ਅਤੇ ਫੇਫੜਿਆਂ ਵਿਚ ਕੀਮੋਥੈਰੇਪੀ ਨੂੰ ਵੀ ਸ਼ਾਮਿਲ ਕਰਨਾ ਬਹੁਤ ਹੀ ਲਾਭਦਾਇਕ ਹੁੰਦਾ ਹੈ| 

ਕੈਂਸਰ ਦੇ ਇਲਾਜ ਲਈ ਸਟੈਮ ਸੈੱਲ ਨੂੰ ਟ੍ਰਾਂਸਪਲਾਂਟ ਕਰਨਾ : ਕਈ ਵਾਰੀ ਕੈਂਸਰ ਦੇ ਇਲਾਜ ਲਈ ਕੀਮੋਥੈਰੇਪੀ ਦੇ ਨਾਲ-ਨਾਲ ਰੇਡੀਏਸ਼ਨ ਥੈਰੇਪੀ ਦੇ ਵਰਤੋਂ ਕੀਤੀ ਜਾਂਦੀ ਹੈ| ਇਸ ਪ੍ਰਕਾਰ ਦਾ ਇਲਾਜ ਕਰਨ ਵੇਲੇ ਬੋਨ ਮੈਰੋ ਵਿਚ ਸਟੈਮ ਸੈੱਲ ਵੀ ਮਰ ਜਾਂਦੇ ਹਨ| ਇਲਾਜ ਦੇ ਤੁਰੰਤ ਬਾਅਦ ਹੀ ਜੋ ਸਟੈਮ ਸੈੱਲ ਤਬਾਹ ਹੋ ਗਏ ਹਨ ਉਨ੍ਹਾਂ ਦੀ ਥਾਂ ਨਵੇਂ ਸਟੈਮ ਸੈੱਲ ਦਾ ਸਥਾਨਾਂਤਰ ਕੀਤਾ ਜਾਂਦਾ ਹੈ| ਇਨ੍ਹਾਂ ਸਟੈਮ ਸੈੱਲਸ ਨੂੰ ਖ਼ੂਨ ਦੀ ਤਰ੍ਹਾਂ ਨਾੜਾਂ ਵਿਚ ਚੜ੍ਹਾਇਆ ਜਾਂਦਾ ਹੈ| ਸਮੇਂ ਅਨੁਸਾਰ ਇਹ ਸਟੈਮ ਸੈੱਲ ਬੋਨਮੈਰੋ ਵਿਚ ਮਿਸ਼ਰਤ ਹੋ ਜਾਂਦੇ ਹਨ ਅਤੇ ਅਤੇ ਨਵੇਂ ਸੈੱਲਸ ਬਣਨ ਲੱਗ ਜਾਂਦੇ ਹਨ| ਇਸ ਪ੍ਰਕਿਰਿਆ ਨੂੰ ਏਨਗ੍ਰਾਫ਼ਟਮੇਂਟ ਕਿਹਾ ਜਾਂਦਾ ਹੈ|

ਹਵਾਲਾwww.nhs.uk

  • PUBLISHED DATE : Aug 30, 2018
  • PUBLISHED BY : NHP Admin
  • CREATED / VALIDATED BY : Dr. Manisha Batra
  • LAST UPDATED ON : Aug 30, 2018

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.