ਅਲਜ਼ਾਈਮਰ ਰੋਗ

ਡਾਈਮੇਂਸ਼ੀਆ (ਦਿਮਾਗੀ ਪਰੇਸ਼ਾਨੀ) ਵਿਚ ਬੁੱਧੀ ਯੋਗਤਾ ਦੇ ਵਿਕਾਰ ਦੀ ਗੰਭੀਰ ਸਥਿਤੀ ਦਾ ਪਤਾ ਲੱਗਦਾ ਹੈ, ਸਾਧਾਰਣ ਰੂਪ ਵਿਚ ਜਿਸ ਦੀ ਉਮੀਦ ਵਧਦੀ ਉਮਰ ਤੋਂ ਪਾਰ ਹੀ ਕੀਤੀ ਜਾ ਸਕਦੀ ਹੈ| ਅਲਜ਼ਾਈਮਰ ਰੋਗ ਦਿਮਾਗੀ ਵਿਕਾਰ ਦਾ ਸਭ ਤੋਂ ਆਮ ਰੂਪ ਹੈ, ਜੋ ਆਮ ਤੌਰ ’ਤੇ ਵੱਡੀ ਉਮਰ ਦੇ ਲੋਕਾਂ ਵਿਚ ਪਾਇਆ ਜਾਂਦਾ ਹੈ| 
ਅਲਜ਼ਾਈਮਰ ਰੋਗ ਅੱਟਲ, ਪ੍ਰਗਤੀਸ਼ੀਲ ਦਿਮਾਗੀ ਰੋਗ ਹੈ, ਜਿਸ ਦੇ ਕਾਰਣ ਹੌਲੀ-ਹੌਲੀ ਰੋਜ਼ਾਨਾ ਜੀਵਨ ਦੇ ਸਾਧਾਰਣ ਕੰਮਾਂ ਨੂੰ ਪੂਰਾ ਕਰਨ ਦੀ ਯੋਗਤਾ, ਯਾਦਆਸ਼ ਅਤੇ ਸੋਚਣ-ਸਮਝਣ ਦਾ ਹੁਨਰ ਪ੍ਰਭਾਵਿਤ ਹੁੰਦਾ ਹੈ| ਹਾਲਾਂਕਿ ਖੋਜਕਰਤਾ ਇਸ ਬਾਰੇ ਰੋਜ਼ ਕੁਝ ਨਵਾਂ ਸਿੱਖ ਰਹੇ ਹਨ ਪਰ ਇਸ ਦੇ ਬਾਵਜੂਦ ਅਲਜ਼ਾਈਮਰ ਰੋਗ ਦੇ ਸਹੀ ਕਾਰਣਾਂ ਦਾ ਪਤਾ ਨਹੀਂ ਲੱਗ ਪਾਇਆ ਹੈ| ਇਸ ਲਈ ਇਹ ਇਕ ਇਡੀਓਪੈਥਿਕ ਰੋਗ ਹੈ|
ਡੀ.ਐਸ.ਐਮ5 ਨੇ ਅਲਜ਼ਾਈਮਰ ਰੋਗ ਦੀ ਭਾਸ਼ਾ ਬਦਲ ਕੇ ਉਸ ਨੂੰ “ਅਲਜ਼ਾਈਮਰ ਰੋਗ ਕਾਰਣ ਹੋਣ ਵਾਲੇ ਮੇਜ਼ਰ ਜਾਂ ਮਾਈਲਡ ਨਿਊਰੋਕਾਂਗਨਿਟਿਵ ਡਿਸਾਡਰ” ਦਾ ਨਾਂ ਦਿੱਤਾ ਹੈ|
 
ਇਸ ਮੋਡੀਊਲ ਦੀ ਅਧਿਐਨ ਸਮੱਗਰੀ ਆਰ.ਐਮ.ਐਲ ਹਸਪਤਾਲ, ਨਵੀਂ ਦਿੱਲੀ  ਨਿਊਰੋਲੋਜੀ ਵਿਭਾਗ ਦੇ  ਡਾ. ਕੇ. ਐਸ ਆਨੰਦ ਦੁਆਰਾ 26 ਮਾਰਚ,  2015  ਨੂੰ ਪ੍ਰਮਾਣਿਤ ਕੀਤੀ ਗਈ ਹੈ|

ਭੁੱਲਣਾ

 • ਭਾਸ਼ਾ ਵਿਚ ਮੁਸ਼ਕਲ ਜਿਸ ਅੰਤਰਗਤ ਨਾਂ ਯਾਦ ਰੱਖਨ ਦੀ ਪਰੇਸ਼ਾਨੀ ਵੀ ਸ਼ਾਮਿਲ ਹੈ| 
 • ਯੋਜਨਾ ਅਤੇ ਸਮੱਸਿਆ ਦਾ ਹੱਲ ਲੱਭਣ ਵਿਚ ਮੁਸ਼ਕਲ ਹੋਣਾ| 
 • ਪਿਛਲੇ ਜਾਣੂ ਕੰਮ ਕਰਨ ਵਿਚ ਮੁਸ਼ਕਲ ਹੋਣਾ
 • ਇਕਾਗਰਤਾ ਵਿਚ ਮੁਸ਼ਕਲ ਹੋਣਾ|
 • ਰਿਸ਼ਤਿਆਂ ਦੇ ਵਰਗੀਕਰਣ ਜਿਵੇਂ ਕਿ ਸੜਕ ਅਤੇ ਕਿਸੇ ਖ਼ਾਸ ਟਿਕਾਣੇ ਤੱਕ ਦੇ ਰਾਹ ਨੂੰ ਯਾਦ ਰੱਖਣ ਵਿਚ ਸਮੱਸਿਆ ਹੋਣਾ|
 • ਸਮਾਜਕ ਵਿਵਹਾਰ ਕਰਨ ਵਿਚ ਮੁਸ਼ਕਲ ਹੋਣਾ| 
 
ਪੜਾਅ
ਪੂਰਵ-ਮਨੋਵਿਕਾਰ ਜਾਂ ਮਾਈਲਡ ਕਾਂਗਨਿਟਿਵ ਇਮੇਪਰਮਨਟ (ਐਮ.ਸੀ.ਆਈ)/ਅਲਜ਼ਾਈਮਰ ਰੋਗ ਕਾਰਣ ਹੋਣ ਵਾਲੇ ਮੇਜ਼ਰ ਜਾਂ ਮਾਈਲਡ ਨਿਊਰੋਕਾਂਗਨਿਟਿਵ ਡਿਸਾਡਰ : ਅਹਿਜੀ ਮਾਨਸਿਕ ਸਥਿਤੀ ਦੀ ਪਛਾਣ ਬੁੱਧੀ ਵਿਚਲੀ ਗਿਰਾਵਟ ਅਤੇ ਰੋਜ਼ਾਨਾ ਜ਼ਿੰਦਗੀ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰਨ ਵਾਲੀਆਂ ਪ੍ਰਤੀਪੂਰਕ ਰਣਨੀਤੀਆਂ ਤੋਂ ਹੁੰਦੀ ਹੈ|
 
ਮਾਈਲਡ ਅਲਜ਼ਾਈਮਰ ਡਾਈਮੇਨਸ਼ੀਆ ਜਾਂ ਅਲਜ਼ਾਈਮਰ ਰੋਗ ਕਾਰਣ ਹੋਣ ਵਾਲੇ ਮੇਜ਼ਰ ਜਾਂ ਮਾਈਲਡ ਨਿਊਰੋਕਾਂਗਨਿਟਿਵ ਡਿਸਾਡਰ : ਇਸ ਦਾ ਪਤਾ ਰੋਜ਼ਾਨਾ ਜੀਵਨ ਵਿਚਲੀਆਂ ਕੁਝ ਦਿੱਕਤਾਂ ਦੇ ਲੱਛਣਾਂ ਰਾਹੀਂ ਚੱਲਦਾ ਹੈ, ਜਿਸ ਕਾਰਣ ਜਟਿਲ ਕੰਮਾਂ ਲਈ ਮਰੀਜ਼ ਦੀ ਖ਼ਾਸ ਪ੍ਰਕਾਰ ਦੀ ਨਿਗਰਾਨੀ ਕਰਨੀ ਪੈਂਦੀ ਹੈ, ਜਿਵੇਂ ਕਿ ਵਿੱਤ ਦੇ ਪ੍ਰਬੰਧਨ ਨਾਲ ਸੰਬੰਧਿਤ ਆਦਿ|
 
ਮੋਡਰੇਟ ਅਲਜ਼ਾਈਮਰ ਡਾਈਮੇਨਸ਼ੀਆ ਜਾਂ ਅਲਜ਼ਾਈਮਰ ਰੋਗ ਕਾਰਣ ਹੋਣ ਵਾਲੇ ਮੇਜ਼ਰ ਨਿਊਰੋਕਾਂਗਨਿਟਿਵ ਡਿਸਾਡਰ : ਨਿਯਮਿਤ ਰੂਪ ਵਿਚ ਰੋਜ਼ਾਨਾ ਜੀਵਨ ਦੇ ਕੰਮਾਂ ਨੂੰ ਪ੍ਰਭਾਵਿਤ ਕਰਨ ਵਾਲੇ ਲੱਛਣਾਂ ਤੋਂ ਇਸ ਦਾ ਪਤਾ ਚਲਦਾ ਹੈ ਜਿਸ ਕਾਰਣ ਮਰੀਜ਼ ਨੂੰ ਕਿਸੇ ਵੀ ਪ੍ਰਕਾਰ ਦਾ ਕੰਮ ਕਰਨ ਲਈ ਕਿਸੇ ਦੀ ਮਦਦ ਦੀ ਲੋੜ ਪੈਂਦੀ ਹੈ|
 
ਗੰਭੀਰ ਅਲਜ਼ਾਈਮਰ ਡਾਈਮੇਨਸ਼ੀਆ ਜਾਂ ਅਲਜ਼ਾਈਮਰ ਰੋਗ ਕਾਰਣ ਹੋਣ ਵਾਲੇ ਗੰਭੀਰ ਨਿਊਰੋਕਾਂਗਨਿਟਿਵ ਡਿਸਾਡਰ :  ਜਦੋਂ ਨਿਯਮਿਤ ਰੂਪ ਵਿਚ ਰੋਜ਼ਾਨਾ ਜੀਵਨ ਦੇ ਕੰਮ ਗੰਭੀਰ ਰੂਪ ਵਿਚ ਪ੍ਰਭਾਵਿਤ ਹੁੰਦੇ ਹਨ ਤਾਂ ਇਸ ਪ੍ਰਕਾਰ ਦੇ ਲੱਛਣਾਂ ਦੀ ਪਛਾਣ ਕੀਤੀ ਜਾ ਸਕਦੀ ਹੈ, ਇਸ ਪ੍ਰਕਾਰ ਦੀ ਮਰੀਜ਼ ਆਪਣੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਲਈ ਪੂਰਣ ਰੂਪ ਵਿਚ ਦੂਸਰਿਆਂ ’ਤੇ ਨਿਰਭਰ ਰਹਿੰਦੇ ਹਨ| 
 
ਗੰਭੀਰ ਅਲਜ਼ਾਈਮਰ ਤੋਂ ਪੀੜਿਤ ਮਰੀਜ਼ ਵਿਚ ਆਪਣੇ-ਆਪ ਦੀ ਦੇਖਭਾਲ, ਚਲਣ ਅਤੇ ਬੋਲਣ ਦੀ ਯੋਗਤਾ ਗੁਆਚ ਜਾਂਦੀ ਹੈ| ਉਨ੍ਹਾਂ ਨੂੰ ਆਪਣੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਭਰੋਸੇਮੰਦ ਸੰਭਾਲ ਕਰਨ ਵਾਲੇ ਦੀ ਲੋੜ ਹੁੰਦੀ ਹੈ ਜਿਸ ਵਿਚ ਉਨ੍ਹਾਂ ਦੀ ਖਾਨ-ਪੀਣ, ਧੋਣ ਅਤੇ ਬਾਥਰੂਮ ਜਾਉਣ ਦੀਆਂ ਆਦਤਾਂ ਵੀ ਸ਼ਾਮਿਲ ਹਨ| ਅਜਿਹੇ ਲੋਕਾਂ ਨੂੰ ਬੋਲਣ ਜਿਵੇਂ ਕਿ ਕਿਸੇ ਸ਼ਬਦ ਰਾਹੀਂ ਆਪਣੇ-ਆਪ ਨੂੰ ਪ੍ਰਗਟਾਉਣ, ਇਥੋਂ ਤੱਕ ਕੇ ਆਪਣਾ ਨਾਂ ਦੱਸਣ ਵਿਚ ਵੀ ਪਰੇਸ਼ਾਨੀ ਹੁੰਦੀ ਹੈ| 
ਹਵਾਲੇ : www.nia.nih.gov
 http://www.alz.org
 http://www.dsm5.org

ਵਿਗਿਆਨਕ ਹੁਣ ਤੱਕ ਅਲਜ਼ਾਈਮਰ ਰੋਗ ਹੋਣ ਦਾ ਕਾਰਣ ਨਹੀਂ ਸਮਝ ਪਾਏ ਹਨ, ਪਰ ਸਮੇਂ ਦੇ ਨਾਲ-ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਇਹ ਦਿਮਾਗ ਵਿਚ ਹੋਣ ਵਾਲੀਆਂ ਜਟਿਲ ਘਟਨਾਵਾਂ ਕਰਦੇ ਹੁੰਦਾ ਹੈ| ਇਸ ਤੋਂ ਇਲਾਵਾ ਕੁਝ ਕਾਰਣ ਇਸ ਪ੍ਰਕਾਰ ਹਨ ਜਿਵੇਂ ਕਿ:
 
ਜੈਨੇਟਿਕ : ਅਪੀਲੋਲੀਪੋਪ੍ਰੋਟੀਨ (ਏ.ਪੀ.ਓ.ਈ) ਜੀਨ ਵਿਚ ਅਲਜ਼ਾਈਮਰ ਦੀ ਸ਼ੁਰੂਆਤ ਦੇਰ ਨਾਲ ਹੁੰਦੀ ਹੈ| ਇਸ ਜਿਨ ਦੇ ਕਈ ਰੂਪ ਹਨ, ਉਨ੍ਹਾਂ ਵਿਚੋਂ ਇਕ ਏ.ਪੀ.ਓ.ਆਈε4 ਕਿਸੇ ਵਿਅਕਤੀ ਵਿਚ ਬਿਮਾਰੀ ਹੋਣ ਦੇ ਜ਼ੋਖ਼ਮ ਨੂੰ ਵਧਾਉਂਦਾ ਹੈ| ਹਾਲਾਂਕਿ ਜੀਨ ਵਿਚ ਏ.ਪੀ.ਓ.ਆਈε4 ਹੋਣ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਵਿਅਕਤੀ ਵਿਚ ਮਾਨਸਿਕ ਰੋਗ ਵਿਕਸਿਤ ਹੋ ਸਕਦਾ ਹੈ ਅਤੇ ਜਿਨ੍ਹਾਂ ਲੋਕਾਂ ਵਿਚ ਏ.ਪੀ.ਓ.ਆਈε4 ਨਹੀਂ ਹੈ ਉਨ੍ਹਾਂ ਨੂੰ ਇਹ ਰੋਗ ਨਹੀਂ ਹੋ ਸਕਦਾ ਹੈ| ਜ਼ਿਆਦਾਤਰ ਵਿਗਿਆਨੀਆਂ ਦਾ ਮੰਨਣਾ ਇਹ ਹੈ ਕਿ ਵਧੀਕ ਜੀਨ 
ਜਿਵੇਂ ਕਿ ਪ੍ਰੇਸੇਨਿਲੀਨ, ਕ੍ਰੋਮੋਸੋਮ 14 ਦਾ ਬਦਲਾਉ, ਕ੍ਰੋਮੋਸੋਮ 21 ਵਿਚ ਏ.ਪੀ.ਪੀ ਦਾ ਬਦਲਾਉ, ਪ੍ਰੇਸੇਨਿਲੀਨ 2 ਅਤੇ ਕ੍ਰੋਮੋਸੋਮ 1 ਵਿਚਲਾ ਪਰਿਵਰਤਨ ਬਾਅਦ ਵਿਚ ਅਲਜ਼ਾਈਮਰ ਦੇ ਵਿਕਾਸ ਨੂੰ ਪ੍ਰਭਾਵਿਤ ਕਰ ਸਕਦਾ ਹੈ| ਸੰਸਾਰ ਭਰ ਦੇ ਵਿਗਿਆਨੀ ਵਿਅਕਤੀਆਂ ਵਿਚ  ਅਲਜ਼ਾਈਮਰ ਰੋਗ ਦੇ ਖ਼ਤਰੇ ਦੇ ਵਿਕਾਸ ਨੂੰ ਵਧਾਉਣ ਵਾਲੇ ਜੀਨ ਦੀ ਖੋਜ ਕਰ ਰਹੇ ਹਨ|
 
ਵਾਤਾਵਰਨਕ/ਜੀਵਨਸ਼ੈਲੀ ਨਾਲ ਸੰਬੰਧਿਤ ਕਾਰਕ : ਸਟ੍ਰੋਕ, ਹਾਈ ਬਲੱਡ ਪ੍ਰੈਸ਼ਰ,  ਸ਼ੂਗਰ, ਮੋਟਾਪਾ ਅਤੇ ਹਾਈਪਰਲਿੰਮਪੇਡੀਆ ਆਦਿ ਨੂੰ ਅਲਜ਼ਾਈਮਰ ਰੋਗ ਨਾਲ ਜੋੜ ਕੇ ਦੇਖਿਆ ਜਾਂਦਾ ਹੈ| 

ਹਵਾਲੇ : www.nia.nih.gov

 

ਸ਼ੁਰੂਆਤੀ ਅਵਸਥਾ ਵਿਚ ਹੀ ਅਲਜ਼ਾਈਮਰ ਰੋਗ ਦੀ ਸਹੀ ਤਸ਼ਖੀਸ਼ ਕਰਨਾ ਬਹੁਤ ਹੀ ਅਹਿਮ ਹੈ|
ਲੋਕਾਂ ਨੂੰ ਇਹ ਦੱਸਿਆ ਜਾ ਸਕਦਾ ਹੈ ਕਿ ਉਨ੍ਹਾਂ ਵਿਚ ਪਾਏ ਜਾਣ ਵਾਲੇ ਇਹ ਲੱਛਣ ਅਲਜ਼ਾਈਮਰ ਦੀ ਬਿਮਾਰੀ ਕਾਰਣ ਹਨ ਜਾਂ ਕਿਸੇ ਹੋਰ ਕਾਰਣ ਜਿਵੇਂ ਕਿ ਸਟ੍ਰੋਕ, ਰਸੌਲੀ, ਪਾਰਕਿੰਸਨਸ ਰੋਗ, ਸੌਣ ਵੇਲੇ ਪਰੇਸ਼ਾਨੀ ਹੋਣਾ, ਦਵਾਈਆਂ ਦੇ ਮਾੜੇ ਪ੍ਰਭਾਵ ਜਾਂ ਹੋਰ ਸਥਿਤੀਆਂ ਜਿਨ੍ਹਾਂ ਦਾ ਇਲਾਜ਼ ਹੋਵੇ ਅਤੇ ਸੰਭਵ ਰੂਪ ਵਿਚ ਮੋੜਵੇਂ ਹੋਣ| 
ਇਹ ਭਵਿੱਖ ਲਈ ਪਰਿਵਾਰ ਯੋਜਨਾਵਾਂ ਵਿਚ ਮਦਦ ਕਰਨ ਦੇ ਨਾਲ ਰਹਿਣ ਲਈ ਪ੍ਰਬੰਧਨ ਅਤੇ ਸਹਿਯੋਗ ਨੈੱਟਵਰਕ ਦਾ ਵਿਕਾਸ ਕਰਦਾ ਹੈ| ਇਸ ਲਈ, ਲੋਕਾਂ ਦਾ ਛੇਤੀ ਇਲਾਜ਼ ਸੰਬੰਧੀ ਟਰਾਇਲ ਵਿਚ ਸ਼ਾਮਿਲ ਹੋਣਾ ਉਨ੍ਹਾਂ ਨੂੰ ਬਹੁਤ ਸਾਰੇ ਮੌਕੇ ਮੁਹੱਈਆ ਹੋ ਸਕਦੇ ਹਨ| 
ਅਲਜ਼ਾਈਮਰ ਦੀ ਨਿਸ਼ਚਿਤ ਤਸ਼ਖ਼ੀਸ ਸਿਰਫ਼ ਮੌਤ ਤੋਂ ਬਾਅਦ ਹੀ ਕੀਤੀ ਜਾ ਸਕਦੀ ਹੈ| ਪਰ, ਆਮ ਤੌਰ ’ਤੇ ਹੇਠ ਲਿਖੇ ਤਰੀਕਿਆਂ ਰਾਹੀਂ ਇਸ ਬਿਮਾਰੀ ਦਾ ਨਿਦਾਨ ਕਰ ਸਕਦੇ ਹਨ:
 
 • ਪਿਛਲਾ ਮੈਡੀਕਲ ਇਤਿਹਾਸ ਅਤੇ ਸਿਹਤ ਦੀ ਮੌਜੂਦਾ ਸਥਿਤੀ
 • ਮਰੀਜ਼ ਦੇ ਵਿਹਾਰ ਅਤੇ ਸ਼ਖ਼ਸੀਅਤ ਵਿਚ ਬਦਲਾਅ
 • ਬੁੱਧੀ ਪਰੀਖਣ ਜਿਸ ਵਿਚ ਮੈਮੋਰੀ, ਸਮੱਸਿਆ ਦਾ ਹੱਲ ਕਰਨਾ ਅਤੇ ਭਾਸ਼ਾ ਆਦਿ ਤੱਤ ਸ਼ਾਮਲ ਹਨ| 
 • ਹੋਰਨਾਂ ਕਾਰਣਾਂ ਦਾ ਪਤਾ ਕਰਨ ਲਈ ਮਿਆਰੀ ਮੈਡੀਕਲ ਟੈਸਟ, ਜਿਵੇਂ ਕਿ ਖ਼ੂਨ ਅਤੇ ਪਿਸ਼ਾਬ ਟੈਸਟ| 
 • ਦਿਮਾਗ ਦਾ ਸਕੈਨ ਜਿਸ ਵਿਚ ਸੀ.ਟੀ./ਐਮ.ਆਰ.ਆਈ ਸਕੈਨ|

ਹਵਾਲੇ :

www.nia.nih.gov
www.lifestyleoptions.com

ਮਾਨਸਿਕ ਰੋਗ ਦਾ ਕੋਈ ਇਲਾਜ਼ ਨਹੀਂ ਹੈ; ਪ੍ਰਪਾਤ ਲੱਛਣ ਰਾਹਤ ਮੁਹੱਈਆ ਕਰਾ ਸਕਦੇ ਹਨ| ਵਰਤਮਾਨ ਇਲਾਜ਼ ਨੂੰ ਮੈਡੀਕਲ, ਮਨੋਸਮਾਜਕ ਅਤੇ ਸਹਾਇਕ ਦੇ ਰੂਪ ਵਿਚ ਵੰਡਿਆ ਗਿਆ ਹੈ|
 
ਮੈਡੀਕਲ : ਕੋਲੀਨੱਸਤੇਰਾਸੇ ਵਿਘਨ ਪੈਦਾ ਕਰਨ ਵਾਲਾ- ਏਸਿਟਿਲਕਲੋਈਨ ਇਕ ਰਸਾਇਣ ਹੈ ਜੋ ਤੰਤੂ ਸਿਗਨਲ ਨੂੰ ਚੰਗੀ ਤਰ੍ਹਾਂ ਨਾਲ ਚਾਰਜ਼ ਰਖਦਾ ਹੈ ਅਤੇ ਦਿਮਾਗੀ ਤੰਤੂਆਂ ਦੇ ਅੰਤਰਗਤ ਸੰਦੇਸ਼ ਪ੍ਰਣਾਲੀ ਵਿਚ ਮਦਦ ਕਰਦਾ ਹੈ| ਮਾਨਸਿਕ ਰੋਗ ਦੇ ਇਲਾਜ ਲਈ ਵਿਭਿੰਨ ਦਵਾਈਆਂ ਹਨ:
 • ਦੋਨੇਪੇਜਿਲ
 • ਰਿਵਾਸਟੀਜ਼ਿਮਾਈਨ
 • ਗਲਾਂਟੇਮਾਈਨ
ਇਹ ਦਵਾਈਆਂ ਦਰਮਿਆਨੀ ਹਲਕੀ ਬਿਮਾਰੀਆਂ ਲਈ ਪ੍ਰਯੋਗ ਕੀਤੀਆਂ ਜਾ ਰਹੀਆਂ ਹਨ|
ਐਨ.ਐਮ.ਡੀ.ਏ ਰਿਸੈੱਪਟਅ ਬਲੌਕਰ|
 • ਮੇਮਨਟਾਇਨ ਦਰਮਿਆਨੀ ਤੋਂ ਗੰਭੀਰ ਪ੍ਰਕਾਰ ਦੇ ਅਲਜ਼ਾਈਮਰ ਲਈ ਵਰਤਿਆ ਜਾਂਦਾ ਹੈ|
ਮਨੋਸਮਾਜਕ :
ਮਨੋਸਮਾਜਕ ਦਖ਼ਲ ਨੂੰ ਇਲਾਜ਼ ਦੇ ਰੂਪ ਵਿਚ ਵਰਤਿਆ ਜਾਣ ਲੱਗ ਪਿਆ ਹੈ ਅਤੇ ਇਸ ਨੂੰ ਸਹਾਇਕ, ਬੋਧਿਕ ਅਤੇ ਵਿਹਾਰਕ ਪਹੁੰਚ ਦੇ ਤੌਰ ’ਤੇ ਵੰਡਿਆ ਗਿਆ ਹੈ|
 
ਦੇਖਭਾਲ ਕਰਨਾ :
ਹੁਣ ਤੱਕ ਮਾਨਸਿਕ ਰੋਗ ਦਾ ਕੋਈ ਇਲਾਜ਼ ਨਹੀਂ ਹੈ| ਇਹ ਹੌਲੀ-ਹੌਲੀ ਲੋਕਾਂ ਨੂੰ ਉਨ੍ਹਾਂ ਦੀਆਂ ਆਪਣੀਆਂ ਜਰੂਰਤਾਂ ਨੂੰ ਪੂਰਾ ਕਰਨ ਵਿਚ ਅਸਮਰਥ ਮਹਿਸੂਸ ਕਰਦੇ ਹਨ, ਇਸ ਪ੍ਰਕਾਰ ਦੇਖਭਾਲ ਕਰਨਾ ਅਵੱਸ਼ਕ ਇਲਾਜ਼ ਹੈ ਅਤੇ ਬਿਮਾਰੀ ਦੇ ਦੌਰਾਨ ਬਹੁਤ ਹੀ ਸਾਵਧਾਨੀ ਨਾਲ ਕੀਤਾ ਜਾਣਾ ਚਾਹੀਦਾ ਹੈ| 
ਹਵਾਲੇ :
www.nia.nih.gov

ਇਥੇ ਇਸ ਦਾ ਸਮਰਥਨ ਕਰਨ ਲਈ ਕੋਈ ਨਿਸ਼ਚਿਤ ਸਬੂਤ ਨਹੀਂ ਹੈ, ਜੋ ਕਿਸੇ ਵਿਸ਼ੇਸ਼ ਮਾਪਦੰਡ ਨੂੰ ਰੋਕਣ ਵਿੱਚ ਪ੍ਰਭਾਵਸ਼ਾਲੀ ਹੁੰਦਾ ਹੈ| ਹਾਲਾਂਕਿ ਕੁਝ ਅਜਿਹੇ ਕਦਮ ਚੁੱਕੇ ਜਾ ਸਕਦੇ ਹਨ ਜੋ ਕਿ ਮਨੋਵਿਕਾਰ ਦੀ ਸ਼ੁਰੂਆਤ ਨੂੰ ਰੋਕ ਸਕਦੇ ਹਨ| ਇਸ ਤਰ੍ਹਾਂ ਮਾਨਸਿਕ ਰੂਪ ਵਿਚ ਤੰਦਰੁਸਤ ਰਹੋ :
 • ਪੜ੍ਹਨਾ
 • ਖੁਸ਼ੀ ਲਈ ਲਿਖਣਾ
 • ਸੰਗੀਤ ਸਾਜ਼ ਵਜਾਉਣ
 • ਬਾਲਗ਼ ਸਿੱਖਿਆ ਕੋਰਸ 'ਚ ਹਿੱਸਾ ਲੈਣਾ
 • ਖੇਡਾਂ ਵਿਚ ਭਾਗ ਲੈਣਾ
 • ਤੈਰਨਾ
 • ਇਕੱਠੇ ਖੇਡਣਾ ਜਿਵੇਂ ਬੌਲਿੰਗ ਕਰਨਾ
 • ਚਲਣਾ
 • ਅਤੇ ਹੋਰ ਮਨੋਰੰਜਨ ਕਾਰਜ ਕਰਨਾ
 
ਹਵਾਲੇ :

 • PUBLISHED DATE : Jan 08, 2016
 • PUBLISHED BY : Zahid
 • CREATED / VALIDATED BY : Dr. Manisha Batra
 • LAST UPDATED ON : Jan 08, 2016

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.