ਕਾਲਾ-ਅਜ਼ਰ

ਕਾਲਾ-ਅਜ਼ਰ, ਲਿਸ਼ਮੈਨਿਆ ਪ੍ਰੋਟੋਜੋਆ ਪਰਜੀਵੀ ਦੇ ਕਾਰਣ ਹੋਣ ਵਾਲੀ ਬਿਮਾਰੀ ਹੈ, ਜਿਸ ਨੂੰ ਕਾਲਾ ਬੁਖ਼ਾਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ| ਇਸ ਬਿਮਾਰੀ ਭਾਰਤ ਦੇ ਕੁਝ ਰਾਜਾਂ ਜਿਵੇਂ ਕਿ ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਆਦਿ ਵਿਚ ਬਹੁਤ ਹੀ ਆਮ ਹੈ|  ਆਮ ਤੌਰ 'ਤੇ ਇਹ ਬਿਮਾਰੀ ਜਿਗਰ, ਹੱਡੀ ਗੁੱਦੇ, ਤਿੱਲੀ ਅਤੇ ਲਿੰਫ ਨੋਡ ਵਰਗੇ ਸਰੀਰ ਦੇ ਅੰਦਰੂਨੀ ਅੰਗਾਂ ਨੂੰ ਸੰਕ੍ਰਮਿਤ ਕਰਦੀ ਹੈ| ਇਹ ਰੋਗ ਹੌਲੀ-ਹੌਲੀ ਚਮੜੀ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਸ ਕਾਰਣ ਅਲਸਰ ਜਾਂ ਫੋੜੇ ਹੋ ਜਾਂਦੇ ਹਨ| ਇਸ ਸਥਿਤੀ ਨੂੰ ਉੱਤਰ ਕਾਲਾ-ਅਜ਼ਰ ਚਮੜੀ ਲਿਸ਼ਮਨਿਆਸਿਸ ਦੇ ਰੂਪ ਵਿਚ ਜਾਣਿਆ ਜਾਂਦਾ ਹੈ ਅਤੇ ਰੋਗ ਦੇ ਪ੍ਰਗਟ ਹੋਣ ਦੇ ਕੁਝ ਮਹੀਨਿਆਂ ਦੇ ਠੀਕ ਹੋਣ ਦੇ ਬਾਅਦ ਮੁੜ ਵਾਪਰ ਸਕਦਾ ਹੈ|

ਪੋਸਟ ਕਾਲਾ-ਅਜ਼ਾਰ ਡਰਮਲ ਲੀਸ਼ਮੈਨੀਆਸਿਸ (ਪੀ.ਕੇ.ਡੀ.ਐਲ)

ਪੋਸਟ ਕਾਲਾ-ਅਜ਼ਾਰ ਡਰਮਲ ਲੀਸ਼ਮੈਨੀਆਸਿਸ ਇਕ ਅਜਿਹੀ ਸਥਿਤੀ ਹੈ ਜਿਸ ਵਿੱਚ ਲੇਸ਼ਮੈਨਿਆ ਡਨੋਵਾਨੀ ਪਰਜੀਵੀ ਚਮੜੀ ਦੇ ਸੈੱਲ ’ਤੇ ਹਮਲਾ ਕਰਦੇ ਹਨ| ਪੈਰਾਸਾਈਟ ਉੱਥੇ ਰਹਿੰਦੇ ਹੋਏ ਉਥੇ ਵਿਕਸਤ ਹੁੰਦੇ ਹਨ ਅਤੇ ਚਮੜੀ ਦੇ ਜਖਮਾਂ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ| ਪੀ.ਕੇ.ਡੀ.ਐਲ ਕੁਝ ਭਾਰਤੀ ਰੋਗੀਆਂ ਵਿੱਚ ਵਿਕਸਤ ਹੋਇਆ ਜਿਸ ਵਿਚ ਕਾਲੇ- ਅਜ਼ਾਰ ਦੀ ਰਿਕਵਰੀ ਆਮ ਤੌਰ 'ਤੇ 1-2 ਸਾਲ ਜਾਂ ਉਸ ਤੋਂ ਵੱਧ ਰਹੀ| ਹਾਲ ਹੀ ਵਿਚ ਇਹ ਮੰਨਿਆ ਜਾਂਦਾ ਹੈ ਕਿ ਪੀ.ਕੇ.ਡੀ.ਐੱਲ ਅੰਤਹਕਰਣ ਦੇ ਪੱਧਰ ਨੂੰ ਬਿਨਾਂ ਪਾਸ ਕੀਤੇ ਬਗੈਰ ਹੋ ਸਕਦਾ ਹੈ|

ਨੈਸ਼ਨਲ ਵੈਕਟਰ ਬੋਰਨ ਡਿਸੀਜ਼ ਕੰਟ੍ਰੋਲ ਪ੍ਰੋਗਰਾਮ:

Road Map for Kala-Azar Elimination

Kala-azar Elimination Programme

 

ਹਵਾਲੇwww.nvbdcp.gov.in

www.who.int

www.cdc.gov

ਇਸ ਮੈਡਿਊਲ ਦੀ ਸਮੱਗਰੀ ਡਾ. ਇੰਦੂ ਗਰੇਵਾਲ, ਕੇਂਦਰੀ ਸਿਹਤ ਸਿੱਖਿਆ ਬਿਊਰੋ, ਨਵੀਂ ਦਿੱਲੀ ਦੁਆਰਾ 3 ਨਵੰਬਰ, 2014 ਨੂੰ ਪ੍ਰਮਾਣਿਤ ਕੀਤੀ ਗਈ|

ਅਗਰ ਤੁਸੀਂ ਕਾਲਾ-ਅਜ਼ਰ ਤੋਂ ਪੀੜਿਤ ਹੋ ਤਾਂ ਤੁਹਾਨੂੰ ਮੁੜ-ਮੁੜ ਤੇਜ਼ ਬੁਖ਼ਾਰ ਦਾ ਅਨੁਭਵ ਹੋ ਸਕਦਾ ਹੈ| ਸਰੀਰ ਦਾ ਰੰਗ ਹੱਲਕੇ ਸਲੇਟੀ ਰੰਗ ਦਾ ਹੋਣ ਲੱਗ ਪੈਂਦਾ ਹੈ, ਹੱਥ, ਪੈਰ , ਪੇਟ ਅਤੇ ਚਿਹਰੇ ਬਦਰੰਗ ਦੇ ਹੋ ਜਾਂਦੇ ਹਨ, ਭਾਰਤ ਵਿਚ ਇਸ ਬਿਮਾਰੀ ਨੂੰ ਕਾਲਾ-ਬੁਖ਼ਾਰ ਕਿਹਾ ਜਾਂਦਾ ਹੈ|
 

 • ਬੁਖ਼ਾਰ ਵਿਚ ਹੇਠ ਲਿਖੇ ਲੱਛਣ ਦਿਖਾਈ ਦਿੰਦੇ ਹਨ ਜਿਵੇਂ ਕਿ:-

 • ਚਮੜੀ ਦਾ ਖੁਸ਼ਕ, ਪਤਲਾ ਅਤੇ ਪਪੜੀਦਾਰ ਹੋਣਾ|

 • ਭੁੱਖ ਅਤੇ ਵਜਨ ਵਿਚ ਕਮੀ ਅਤੇ ਚਮੜੀ ਦਾ ਫਿੱਕਾ ਹੋਣਾ

 • ਕਮਜ਼ੋਰੀ

 • ਲੀਵਰ ਜਾਂ ਤਿੱਲੀ ਦੇ ਵੱਧਣ ਕਾਰਣ ਪੇਟ ਦਾ ਵੱਧ ਜਾਣਾ

 • ਜੇਕਰ ਤੁਸੀਂ ਉਪਰੋਕਤ ਲੱਛਣਾਂ ਵਿਚੋਂ ਕੁਝ ਵੀ ਮਹਿਸੂਸ ਕਰਦੇ ਹੋ ਤਾਂ, ਤੁਰੰਤ ਆਪਣੇ ਡਾਕਟਰ ਨਾਲ ਸਲਾਹ ਕਰੋ|

ਹਵਾਲਾ www.nvbdcp.gov.in

ਕਾਲਾ-ਅਜ਼ਰ, ਧੂੜ ਵਾਲੇ ਪਤੰਗੇ, ਫਲੋਬੋਟੋਮਸ ਆਰਜੀਨਿਟਪਸ ਦੇ ਕੱਟਣ ਨਾਲ ਹੁੰਦਾ ਹੈ| ਪਰਜੀਵੀ ਲਿਸ਼ਮੈਨਿਆ ਨਾਲ ਸੰਕ੍ਰਮਿਤ ਮਿੱਟੀ ਵਿਚ ਮਿੱਲੇ ਹੋਏ ਜਾਨਵਰਾਂ ਨੂੰ ਜਾਂ ਮਨੁੱਖਾਂ ਨੂੰ ਖਾਉਂਦੀ ਹੈ ਅਤੇ ਇਸ ਦੇ ਕੱਟਣ ਨਾਲ ਇਹ ਬਿਮਾਰੀ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਸੰਚਾਰਿਤ ਹੁੰਦੀ ਹੈ| ਮਿੱਟੀ ਜਾਂ ਰੇਤ ਵਾਲਾ ਇਹ ਪਤੰਗਾ ਮੱਛਰ ਤੋਂ ਲਗਭਗ ਇਕ ਚੌਥਾਈ ਨਿੱਕਾ ਹੁੰਦਾ ਹੈ| ਇਹ ਉੱਚ ਜੈਵਿਕ ਸਥਾਨ ’ਤੇ ਪ੍ਰਜਨਨ ਕਰਦੀ ਹੈ| ਆਮ ਤੌਰ ’ਤੇ ਇਹ ਉੱਚ ਨਮੀ, ਨਿੱਘੇ ਤਾਪਮਾਨ, ਜ਼ਮੀਨ ਦੀ ਸਤ੍ਹਾ ਦੇ ਥੱਲੇ ਦੀ ਤਹਿ ਅਤੇ ਬਨਸਪਤੀ ਦੀ ਭਰਪੂਰਤਾ ਵਾਲੇ ਸਥਾਨਾਂ ’ਤੇ ਪ੍ਰਜਨਨ ਕਰਦੀ ਹੈ|

ਹਵਾਲਾ www.nvbdcp.gov.in

ਤੁਹਾਡੇ ਵਿਚ ਪਾਏ ਜਾਉਣ ਵਾਲੇ ਲੱਛਣਾਂ ਤੇ ਲੈਬਾਰਟਰੀ ਰਿਪੋਰਟ, ਜੋ ਕਿ ਘੱਟ ਹੀਮੋਗਲੋਬਿਨ ਅਤੇ ਪਲੇਟਲੈਟ ਦਾ ਸੂਚਕ ਹੋ ਸਕਦਾ ਹੈ ਦੇ ਆਧਾਰ ’ਤੇ ਕਾਲਾ-ਅਜ਼ਰ ਦਾ ਨਿਦਾਨ ਕੀਤਾ ਜਾਵੇਗਾ| ਆਮ ਤੌਰ ’ਤੇ ਕਾਲਾ-ਅਜ਼ਰ ਦਾ ਮਰੀਜ਼ ਲਗਾਤਾਰ ਤੇਜ਼ ਬੁਖ਼ਾਰ ਨਾਲ ਪੀੜਿਤ ਹੁੰਦਾ ਹੈ ਅਤੇ ਐਂਟੀਬਾਇਟਿਕ ਦੁਆਰਾ ਵੀ ਕੋਈ ਪ੍ਰਤੀਕਿਰਿਆ ਨਹੀਂ ਹੁੰਦੀ ਹੈ|

ਸੇਰੋਲੋਜੀਕਲ ਟੈਸਟ:  ਇਸ ਤੋਂ ਇਲਾਵਾ, ਸੇਰੋਲੋਜੀਕਲ ਟੈਸਟ ਦਾ ਪ੍ਰਯੋਗ ਪਰਜੀਵੀ ਦੀ ਪੁਸ਼ਟੀ ਲਈ ਕੀਤਾ ਜਾਂਦਾ ਹੈ| ਪਰਜੀਵੀ ਦੀ ਪੁਸ਼ਟੀ ਕਰਨ ਲਈ ਆਮ ਤੌਰ ’ਤੇ ਬੋਨ-ਮੈਰੋ, ਤਿੱਲੀ ਜਾਂ ਲਿੰਫ-ਨੋਡ ਵਿਚੋਂ ਸੂਈ ਦੁਆਰਾ ਨਮੂਨਾ ਲਿੱਤਾ ਜਾਂਦਾ ਹੈ|

ਹਵਾਲਾwww.nvbdcp.gov.in

ਕਾਲਾ-ਅਜ਼ਰ ਦੇ ਪ੍ਰਬੰਧਨ ਲਈ ਵਿਭਿੰਨ ਪ੍ਰਕਾਰ ਦੀਆਂ ਪ੍ਰਭਾਵਸ਼ਾਲੀ ਅਤੇ ਸਾਈਡ ਇਫ਼ੈੱਕਟ ਤੋਂ ਬਿਨਾਂ ਦਵਾਈਆਂ ਉਪਲੱਬਧ ਹਨ| ਮੁਨਾਸਿਬ ਇਲਾਜ਼ ਲਈ ਆਪਣੇ ਡਾਕਟਰ ਨਾਲ ਸੰਪਰਕ ਕਰੋ|

ਭਾਰਤ ਵਿਚ ਕਾਲੇ-ਅਜ਼ਰ ਦੇ ਇਲਾਜ ਲਈ ਉਪਲਬਧ ਕੁਝ ਦਵਾਈਆਂ:
 • Sodium Stibogluconate

 • Pentamidine Isethianate

 • Amphotericin B

 • Liposomal Amphotericin B

 • Miltefosine

ਇਹ ਸਿਰਫ਼ ਸੰਕੇਤਕ ਜਾਣਕਾਰੀ ਹੈ| ਨਿਦਾਨ ਅਤੇ ਇਲਾਜ ਲਈ ਤੁਹਾਨੂੰ ਆਪਣੇ ਡਾਕਟਰ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ|

ਹਵਾਲਾ www.nvbdcp.gov.in

ਕਾਲਾ-ਅਜ਼ਰ ਨੂੰ ਰੋਕਣ ਲਈ ਹਾਲੇ ਤੱਕ ਕੋਈ ਟੀਕਾ ਉਪੱਲਬਧ ਨਹੀਂ ਹੈ| ਇਸ ਨੂੰ ਰੋਕਣ ਦਾ ਸਭ ਤੋਂ ਚੰਗਾ ਤਰੀਕਾ ਮੱਛਰਾਂ ਦੇ ਕੱਟਣ ਤੋਂ ਬਚਾਉ ਹੈ| ਇਸ ਲਈ, ਮੱਛਰਾਂ ਦੇ ਕੱਟਣ ਤੋਂ ਬਚਾਉ ਕਿਵੇਂ ਕੀਤਾ ਜਾਵੇ?

 • ਕੀਟਨਾਸ਼ਕ ਵਰਤੋਂ|

 • ਮੱਛਰਦਾਨੀ ਜਾਂ ਮੱਛਰ ਭਜਾਉਣ ਵਾਲੇ ਉਤਪਾਦਾਂ ਦਾ ਪ੍ਰਯੋਗ ਕਰੋ| ਇਸ ਦਾ ਪ੍ਰਯੋਗ ਕਰਨ ਵੇਲੇ ਸਾਵਧਾਨ ਰਹੋ| ਆਪਣੀਆਂ ਅੱਖਾਂ, ਬੁੱਲ੍ਹ, ਮੂੰਹ ਅਤੇ ਕੰਨ ਦੇ ਆਲੇ-ਦੁਆਲੇ ਮੱਛਰ ਭਜਾਉਣ ਵਾਲੀ ਕ੍ਰੀਮ ਨਾ ਲਗਾਉ|

 • ਮੱਛਰਾਂ ਨੂੰ ਅੰਦਰ ਆਉਣ ਤੋਂ ਰੋਕਣ ਲਈ, ਆਪਣੀਆਂ ਖਿੜਕੀਆਂ ਅਤੇ ਦਰਵਾਜ਼ਿਆਂ ’ਤੇ ਜਾਲੀ ਲਗਵਾਉ|

 • ਬਾਹਰ ਨਿਕਲਣ ਵੇਲੇ, ਮੱਛਰਾਂ ਦੇ ਕੱਟਣ ਤੋਂ ਬਚਣ ਲਈ ਆਪਣੀ ਹੱਥਾਂ ਤੇ ਪੈਰਾਂ ਨੂੰ ਢੱਕਨ ਵਾਲੇ ਕੱਪੜੇ ਪਾਉ|

 • ਆਪਣੇ ਆਲੇ-ਦੁਆਲੇ ਸਫ਼ਾਈ ਬਣਾ ਕੇ ਰੱਖੋ|

 • ਪਾਣੀ ਨੂੰ ਇਕ ਜਗ੍ਹਾ ਇਕੱਠਾ ਨਾ ਹੋਣ ਦਿਉ|

 • ਆਪਣੇ ਆਲੇ-ਦੁਆਲੇ ਕੀੜੇਮਾਰ ਦਾ ਛਿੜਕਾਉ ਜਾਂ ਫ਼ੌਗਿਗ ਕਰਾਉ|

ਹਵਾਲਾ:
http://www.cdc.gov

 • PUBLISHED DATE : Jun 07, 2018
 • PUBLISHED BY : NHP Admin
 • CREATED / VALIDATED BY : Dr. Manisha Batra
 • LAST UPDATED ON : Jun 07, 2018

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.