ਟੈਟਨਸ

ਟੈਟਨਸ ਇਕ ਅਹਿਜੀ ਮੈਡੀਕਲ ਅਵਸਥਾ ਹੈ ਜਿਸ ਵਿਚ ਸਰੀਰ ਦੇ ਪਿੰਜਰ ਦੀਆਂ ਮਾਸਪੇਸ਼ੀ ਲੰਮੇ ਸਮੇਂ ਤੱਕ ਸੁੰਗੜ ਜਾਂਦੀਆਂ ਹਨ| ਸ਼ੁਰੂਆਤੀ ਲੱਛਣ ਟੈਟਨੋਸਪਾਸਮੀਨ ਕਾਰਣ ਪੈਦਾ ਹੁੰਦੇ ਹਨ, ਜੋ ਕਿ ਗ੍ਰਾਮ-ਪਾਜ਼ੀਟਿਵ ਦੁਆਰਾ ਪੈਦਾ ਇੱਕ ਨਿਊਰੋਟੋਕਸਿਨ ਹੈ, ਇਸ ਨੂੰ ਕਲੋਸਟ੍ਰਿਡੀਅਮ ਟੈਟਾਨੀ ਪੈਦਾ ਕਰਦਾ ਹੈ| ਜੋ ਬਿਨਾਂ ਹਵਾ ਦੇ ਜਿਉਣ ਵਾਲਾ ਰੋਡ-ਸ਼ੇਪਡ (ਡੰਡੇ ਦੇ ਆਕਾਰ) ਵਾਲਾ ਹੁੰਦਾ ਹੈ| ਇਸ ਲਾਗ ਕਾਰਣ ਸਾਰੇ ਸਰੀਰ ਦੀਆਂ ਮਾਸਪੇਸ਼ੀਆਂ ਸਖ਼ਤ ਹੋ ਜਾਂਦੀਆਂ ਹਨ| ਇਸ ਕਾਰਣ ਜਬਾੜੇ ਵਿਚ "ਲਾਕਿੰਗ" ਅਕੜਨ ਪੈਦਾ ਹੋ ਸਕਦੀ ਹੈ, ਜਿਸ ਕਾਰਣ ਮੂੰਹ ਨੂੰ ਖੋਲ੍ਹਣਾ ਜਾਂ ਨਿਗਲਣਾ ਅਸੰਭਵ ਜਿਹਾ ਹੋ ਜਾਂਦਾ ਹੈ| ਅਗਰ ਅਜਿਹਾ ਹੁੰਦਾ ਹੈ, ਤਾਂ ਘੁਟਣ ਕਾਰਣ ਵਿਅਕਤੀ ਦੀ ਮੁਰ ਵੀ ਹੋ ਸਕਦੀ ਹੈ| ਇਹ ਆਮ ਤੌਰ 'ਤੇ ਹੁੰਦਾ ਹੈ ਜਦੋਂ ਚਮੜੀ ’ਤੇ ਹੋਇਆ ਜ਼ਖ਼ਮ ਦੂਸ਼ਿਤ ਹੋ ਜਾਂਦਾ ਹੈ| ਜੇਕਰ ਇਸ ਦਾ ਇਲਾਜ ਨਹੀਂ ਕੀਤਾ ਜਾਂਦਾ ਤਾਂ ਟੈਟਨਸ ਕਾਰਣ ਕਈ ਪੇਚੀਦਗੀਆਂ ਪੈਦਾ ਹੋ ਸਕਦੀਆਂ ਹਨ, ਜੋ ਘਾਤਕ ਹੋ ਸਕਦਾ ਹੈ| 

ਹਵਾਲੇ www.cdc.gov

www.nhs.uk

www.who.int
www.who.int
www.cdc.gov
https://www.youtube.com/watch?v=jPUQakhyPDA

ਜਬਾੜਿਆਂ ਵਿਚ ਜਕੜਨ (ਜਬੜਾ ਬੰਦ ਹੋਣਾ), ਮਾਸਪੇਸ਼ੀਆਂ ਵਿਚ ਜਕੜਨ ਜੋ ਕਿ 24 ਤੋਂ 72 ਘੰਟਿਆਂ ਤੱਕ ਗਰਦਨ ਤੋਂ ਜਬਾੜਿਆਂ ਅਤੇ ਸਰੀਰ ਦੇ ਹੋਰ ਅੰਗਾਂ ਵਿਚ ਫੈਲ ਸਕਦੀ ਹੈ| ਇਸ ਤੋਂ ਹੋਰ ਲੱਛਣਾਂ ਵਿੱਚ ਸ਼ਾਮਲ ਹਨ:

  • 38C (100.4 ਫ) ਜਾਂ ਉਸ ਤੋਂ ਵੱਧ ਤਾਪਮਾਨ (ਬੁਖ਼ਾਰ)

  • ਪਸੀਨਾ

  • ਤੇਜ਼ ਧੜਕਣ ਤੇਜ਼ ਚਲਣਾ

  • ਹਾਈ ਬਲੱਡ ਪ੍ਰੈਸ਼ਰ (ਹਾਈਪਰਟੈਨਸ਼ਨ)

 ਹਵਾਲੇwww.who.int

ਟੈਟਨਸ ਕਲੋਸਟ੍ਰਿਡੀਅਮ ਟੈਟਾਨੀ ਬੈਕਟੀਰੀਆ ਕਾਰਣ ਹੁੰਦਾ ਹੈ, ਕਲੋਸਟ੍ਰਿਡੀਅਮ ਟੈਟਾਨੀ ਸਪੋਰਜ ਸਰੀਰ ਤੋਂ ਬਾਹਰ ਰਹਿ ਸਕਦੇ ਹਨ ਅਤੇ ਵਾਤਾਵਰਣ ਵਿੱਚ ਵਿਆਪਕ ਰੂਪ ਵਿਚ ਫੈਲ ਸਕਦੇ ਹਨ| ਇਹ ਆਮ ਤੌਰ ’ਤੇ ਜਾਨਵਰਾਂ ਜਿਵੇਂ ਕਿ ਘੋੜੇ ਅਤੇ ਗਾਵਾਂ ਦੇ ਗੋਬਰ ਦੂਸ਼ਤ ਮਾਤਰਾ ਵਿੱਚ ਪਾਏ ਜਾਂਦੇ ਹਨ| ਸਰੀਰ ਵਿੱਚ ਦਾਖਲ ਹੋਣ ਤੋਂ ਬਾਅਦ, ਟੈਟਨਸ ਬੈਕਟੀਰੀਆ ਜਲਦੀ ਹੀ ਕਈ ਗੁਣਾ ਹੋ ਜਾਂਦੇ ਹਨ ਅਤੇ ਟੈਟਨੋਸਪਾਸਮੀਨ ਰੀਲੀਜ਼ ਕਰ ਦਿੰਦੇ ਹਨ| ਇਹ ਇਕ ਕਿਸਮ ਦਾ ਜ਼ਹਿਰ ਹੁੰਦਾ ਹੈ ਜਿਸ ਨੂੰ ਨਿਊਰੋਟੋਕਸਿਨ ਕਿਹਾ ਜਾਂਦਾ ਹੈ| ਜੇਕਰ ਟੈਟਨੋਸਪਾਸਮੀਨ ਖ਼ੂਨ ਦੇ ਪ੍ਰਵਾਹ ਵਿੱਚ ਦਾਖਲ ਹੋ ਜਾਂਦਾ ਹੈ ਤਾਂ ਇਹ ਸਰੀਰ ਦੇ ਆਲੇ-ਦੁਆਲੇ ਫੈਲ ਸਕਦਾ ਹੈ, ਜਿਸ ਕਾਰਣ ਟੈਟਨਸ ਦੇ ਲੱਛਣ ਵਿਕਸਿਤ ਹੋ ਸਕਦੇ ਹਨ| ਨਿਊਰੋਟੌਕਸਿਨਸ ਦਿਮਾਗ ਤੋਂ ਰੀੜ੍ਹ ਦੀ ਹੱਡੀ ਅਤੇ ਫਿਰ ਮਾਸਪੇਸ਼ੀਆਂ ਨੂੰ ਭੇਜੇ ਜਾਣ ਵਾਲੇ ਤੰਤੂਆਂ ਦੇ ਸੰਕੇਤਾਂ ਨੂੰ ਰੋਕ ਦਿੰਦਾ ਹੈ| ਇਸ ਕਾਰਣ ਮਾਸਪੇਸ਼ੀ ਦੇ ਦੌਰੇ ਅਤੇ ਟੈਟਨਸ ਨਾਲ ਸੰਬੰਧਿਤ ਮਾਸਪੇਸ਼ੀ ਦੀ ਕਠੋਰਤਾ ਪੈਦਾ ਹੋ ਜਾਂਦੀ ਹੈ|

ਹਵਾਲੇwww.nhs.uk
www.cdc.gov

 

ਆਮ ਤੌਰ 'ਤੇ, ਟੈਟੈਨਸ ਦਾ ਨਿਦਾਨ ਉਸ ਦੇ ਲੱਛਣਾਂ ਦੇ ਆਧਾਰ ’ਤੇ ਕੀਤਾ ਜਾ ਸਕਦਾ ਹੈ| ਪਰ ਇਸ ਦੇ ਬਾਵਜੂਦ ਲੱਛਣਾਂ ਸੰਬੰਧੀ ਨਿਦਾਨ ਦੀ ਪੁਸ਼ਟੀ ਲਈ ਸਪੇਟੂਲਾ ਟੈਸਟ ਵੀ ਕੀਤਾ ਜਾ ਸਕਦਾ ਹੈ|

ਸਪੈਟੁਲਾ ਟੈਸਟ: ਇਸ ਵਿਚ ਗਲ਼ੇ ਦੇ ਪਿਛਲੇ ਹਿੱਸੇ ਵਿਚ ਸਪੈਟੁਲਾ ਪਾਇਆ ਜਾਂਦਾ ਹੈ,  ਜੇਕਰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਲਾਗ ਨਾ ਹੋਵੇ ਤਾਂ ਸਪੈਟੁਲਾ ਤੋਂ ਗੇੱਗ ਪ੍ਰਤੀਬਿੰਬ ਹੁੰਦਾ ਹੈ ਅਤੇ ਮਰੀਜ਼ ਸਪੈਟੁਲਾ ਨੂੰ ਮੂੰਹ ਤੋਂ ਬਾਹਰ ਕਢਣ ਦੀ ਕੋਸ਼ਿਸ ਕਰਦਾ ਹੈ| ਜੇਕਰ, ਟੈਟਨਸ ਦੀ ਲਾਗ ਮੌਜੂਦ ਹੋਵਗੀ, ਤਾਂ ਸਪੈਟੁਲਾ ਕਾਰਣ ਗਲੇ ਦੀਆਂ ਮਾਸਪੇਸ਼ੀਆਂ ਨੂੰ ਵਿਚ ਜਕੜਨ ਪੈਦਾ ਹੋਵੇਗੀ ਅਤੇ ਗਲੇ ਦੀਆਂ ਮਾਸਪੇਸ਼ੀਆਂ ਸਪੈਟੁਲਾ ਨੂੰ ਪਕੜ ਲੈਣਗੀਆਂ|

ਹਵਾਲਾwww.nhs.uk

ਟੈਟਨਸ ਲਈ ਦੋ ਕਿਸਮ ਦੇ ਇਲਾਜ ਹਨ:

ਰੋਕਥਾਮ ਇਲਾਜ – ਜਿਨ੍ਹਾਂ ਲੋਕਾਂ ਦਾ ਟੈਟਨਸ ਦੇ ਖ਼ਿਲਾਫ਼ ਸੰਪੂਰਨ ਜਾਂ ਆਂਸ਼ਿਕ ਟੀਕਾਕਰਣ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਲੋਕਾਂ ਨੂੰ ਚੋਟ ਲੱਗਦੀ ਹੈ ਤਾਂ ਉਨਾਂ ਵਿਚ ਟੈਟਨਸ ਦੇ ਸੰਕ੍ਰਮਣ ਦਾ ਖ਼ਤਰਾ ਘੱਟ ਹੁੰਦਾ ਹੈ| 

ਲੱਛਣ ਇਲਾਜ – ਜਿਨ੍ਹਾਂ ਲੋਕਾਂ ਵਿਚ ਟੈਟਨਸ ਦੇ ਸਰਗਰਮ ਲੱਛਣ ਵਿਕਸਿਤ ਹੁੰਦੇ ਹਨ ਉਨ੍ਹਾਂ ਲਈ ਟੈਟਨਸ ਦੇ ਲੱਛਣਾਂ ਦੇ ਇਲਾਜ ਲਈ ਤਿੰਨ ਮੁੱਖ ਕਿਸਮ ਦੀਆਂ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ:

ਦਰਦ ਨੂੰ ਖ਼ਤਮ ਕਰਨ ਵਾਲੀਆਂ ਦਵਾਈਆਂ 

  • ਮਾਸਪੇਸ਼ੀਆਂ ਦੀ ਸਥਿਰਤਾ

  • ਨਿਊਰੋਮਸਕੂਲਰ ਬਲਾਕਿੰਗ ਏਜੰਟ

ਟੈਟਨਸ ਨੂੰ ਟੈਟਨਸ ਟੌਕਸੌਇਡ ਟੀਕੇ ਨਾਲ ਰੋਕਿਆ ਜਾ ਸਕਦਾ ਹੈ| ਟੈਟਨਸ ਨੂੰ ਰੋਕਣ ਲਈ ਚਾਰ ਮਿਸ਼ਰਨ ਵਾਲੇ ਵੈਕਸੀਨ ਦੀ ਵਰਤੋਂ ਕੀਤੀ ਜਾਂਦੀ ਹੈ: DTaP, Tdap, DT, ਅਤੇ Td ਇਨ੍ਹਾਂ ਵਿੱਚੋਂ ਦੋ (ਡੀ.ਟੀ.ਏ.ਪੀ ਅਤੇ ਡੀ.ਟੀ) 7 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦਿੱਤੇ ਜਾਂਦੇ ਹਨ| ਅਤੇ ਦੋ (Tdap ਅਤੇ Td) ਵੱਡੇ ਬੱਚਿਆਂ ਅਤੇ ਬਾਲਗ਼ਾਂ ਨੂੰ ਦਿੱਤੇ ਜਾਂਦੇ ਹਨ| ਸੀ.ਡੀ.ਸੀ ਇਹ ਸਿਫਾਰਸ਼ ਕਰਦਾ ਹੈ ਕਿ ਬਾਲਗਾਂ ਨੂੰ ਹਰ 10 ਸਾਲਾਂ ਵਿੱਚ ਬੂਸਟਰ ਵੈਕਸੀਨ ਦੀ ਇਕ ਖ਼ੁਰਾਕ ਮਿਲਣੀ ਚਾਹੀਦੀ ਹੈ| 

ਹਵਾਲੇ : www.cdc.gov

www.nhs.uk

www.vaccineindia.org
 

  • PUBLISHED DATE : Aug 05, 2018
  • PUBLISHED BY : NHP Admin
  • CREATED / VALIDATED BY : Dr. Manisha Batra
  • LAST UPDATED ON : Aug 05, 2018

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.