ਡਾਊਨ ਸਿੰਡਰੋਮ


ਡਾਊਨ ਸਿੰਡਰੋਮ  ਜਾਂ ਡਾਊਨਜ਼ ਸਿੰਡਰੋਮ (ਡੀ.ਐਸ.) ਨੂੰ ਟ੍ਰਾਈਸੋਮੀ 21 ਦੇ ਤੌਰ ’ਤੇ ਵੀ ਜਾਣਿਆ ਜਾਂਦਾ ਹੈ| ਇਹ ਇੱਕ ਅਨੁਵੰਸ਼ਕ ਵਿਕਾਰ ਹੈ ਜੋ ਕ੍ਰੋਮੋਸੋਮ 21 ਦੀ ਵਾਧੂ ਮੌਜੂਦਗੀ ਦੇ ਕਾਰਣ ਹੁੰਦਾ ਹੈ| ਇਹ ਵਿਸ਼ੇਸ਼ ਤੌਰ ’ਤੇ ਸੰਗਿਆਤਮਕ/ਬੋਧਿਕ ਯੋਗਤਾ (ਮਾਨਸਿਕ ਮੰਦਤਾ ਜਾਂ ਐੱਮ. ਆਰ.) ਅਤੇ ਸਰੀਰਕ ਵਿਕਾਸ ਵਿੱਚ ਦੇਰੀ ਨਾਲ ਜੁੜਿਆ ਹੋਇਆ ਹੈ ਅਤੇ ਖ਼ਾਸ ਤੌਰ ’ਤੇ ਚਿਹਰੇ ਦੀਆਂ ਵਿਸ਼ੇਸ਼ਤਾਵਾਂ ਪ੍ਰਭਾਵਿਤ ਹੁੰਦੀਆਂ ਹਨ| ਡਾਊਨ ਸਿੰਡਰੋਮ ਵਾਲੇ ਨੌਜਵਾਨ ਬਾਲਗਾਂ ਦਾ ਔਸਤ ਆਈ.ਕਿਯੂ. ਲਗਭਗ 50 ਹੁੰਦਾ ਹੈ ਅਤੇ ਜੋ ਲੋਕ ਇਸ ਸਮੱਸਿਆ ਤੋਂ ਗ੍ਰਸਤ ਨਹੀਂ ਹੁੰਦੇ ਜਾਂ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਹੀਂ ਹੁੰਦੀ ਉਨ੍ਹਾਂ ਦਾ ਆਈ.ਕਿਯੂ. ਲਗਭਗ 100 ਦੇ ਕਰੀਬ ਹੁੰਦਾ ਹੈ|

 

ਡਾਊਨ ਸਿੰਡਰੋਮ ਤੋਂ ਪੀੜਿਤ ਵਿਅਕਤੀ ਵਿਚ ਬਹੁਤ ਸਾਰੇ ਸਰੀਰਕ ਲੱਛਣ ਪਾਏ ਜਾਂਦੇ ਹਨ| ਸਿੰਡਰੋਮ ਤੋਂ ਪੀੜਤ ਹਰ ਵਿਅਕਤੀ ਵਿਚ ਸਾਰੇ ਸਰੀਰਕ ਲੱਛਣ ਨਹੀਂ ਹੋ ਸਕਦੇ ਪਰ ਇਨ੍ਹਾਂ ਹੇਠ ਲਿੱਖੇ ਲੱਛਣਾਂ ਵਿਚੋਂ ਕੋਈ ਵੀ ਸ਼ਾਮਲ ਹੋ ਸਕਦੇ ਹਨ:

 • ਮਾਸਪੇਸ਼ੀਆਂ ਦੀ ਟੋਨ ਵਿਚ ਕਮੀ (ਹਾਈਪੋਟੋਨਿਆ)

 • ਛੋਟਾ ਨੱਕ ਅਤੇ ਫਲੈਟ ਨੈਸਲ ਬ੍ਰਿਜ

 • ਸਿਰ, ਕੰਨ ਅਤੇ ਮੂੰਹ ਛੋਟਾ ਹੋਣਾ

 • ਅੱਖਾਂ ਦਾ ਉੱਪਰ ਅਤੇ ਬਾਹਰ ਵੱਲ ਨੂੰ ਝੁਕਣਾ

 • ਪੈਰ ਦੀ ਪਹਿਲੀ ਅਤੇ ਦੂਜੀ ਉਂਗਲ ਵਿਚ ਵਿਥ (ਸੈਂਡਲ ਪਾੜਾ)

 • ਬ੍ਰੌਡ ਹੱਥ ਨਾਲ ਛੋਟੀਆਂ ਉਂਗਲਾਂ

 • ਹੱਥਲੀ ਵਿਚ ਕੇਵਲ ਇਕ ਕਰੀਜ਼ (ਪਾਲਮਰ ਕ੍ਰੀਜ਼) ਹੋ ਸਕਦੀ ਹੈ

 • ਜਨਮ ਵੇਲੇ ਭਾਰ ਅਤੇ ਲੰਬਾਈ ਵਿਚ ਔਸਤ ਕਮੀ

ਹਵਾਲਾwww.nhs.uk

ਡਾਊਨ ਸਿੰਡਰੋਮ ਇੱਕ ਜੈਨੇਟਿਕ ਅਵਸਥਾ ਹੈ ਜੋ  ਕ੍ਰੋਮੋਸੋਮ (ਕ੍ਰੋਮੋਸੋਮ 21) ਦੇ ਵਾਧੂ ਹੋਣ ਕਾਰਣ ਵਾਪਰਦਾ ਹੈ| ਆਮ ਤੌਰ 'ਤੇ, ਸੈੱਲਾਂ ਵਿੱਚ 46 ਕ੍ਰੋਮੋਸੋਮ ਹੁੰਦੇ ਹਨ, ਜਿਸ ਵਿਰਾਸਤੀ ਤੌਰ ’ਤੇ ਮਾਂ ਤੋਂ ਅਤੇ 23 ਪਿਤਾ ਤੋਂ ਪ੍ਰਪਾਤ ਕੀਤੇ ਜਾਂਦੇ ਹਨ| ਡਾਊਨ ਸਿੰਡਰੋਮ ਵਾਲੇ ਲੋਕਾਂ ਵਿੱਚ ਕੁਲ ਮਿਲਾ ਕੇ 47 ਕ੍ਰੋਮੋਸੋਮ ਹੁੰਦੇ ਹਨ ਜਿਨ੍ਹਾਂ ਵਿਚ ਕ੍ਰੋਮੋਸੋਮ 21 ਵਾਧੂ ਮਾਤਰਾ ਵਿਚ ਸ਼ਾਮਿਲ ਹੁੰਦਾ ਹੈ| ਵਧੀਕ ਜੈਨੇਟਿਕ ਸਾਮੱਗਰੀ ਸਰੀਰਕ ਅਤੇ ਵਿਕਾਸ ਸੰਬੰਧੀ ਵਿਸ਼ੇਸ਼ਤਾਵਾਂ ਦਾ ਕਾਰਨ ਬਣਦਾ ਹੈ ਜੋ ਕਿ ਡਾਊਨ ਸਿੰਡਰੋਮ ਨਾਲ ਜੁੜੇ ਹੁੰਦੇ ਹਨ| ਹਾਲਾਂਕਿ ਡਾਊਨ ਸਿੰਡਰੋਮ ਦੇ ਤਿੰਨ ਰੂਪ ਹੁੰਦੇ ਹਨ, ਪਰ ਹਰ ਕਿਸਮ ਪ੍ਰਭਾਵ ਆਮ ਤੌਰ ’ਤੇ ਸਮਾਨ ਹੁੰਦੇ ਹਨ|

ਟ੍ਰਾਈਸੋਮੀ 21 : ਇਹ ਸਭ ਤੋਂ ਆਮ ਕਿਸਮ ਹੈ, ਟ੍ਰਾਈਸੋਮੀ 21 ਆਮ ਤੌਰ ਤੇ ਸਰੀਰ ਦੇ ਹਰੇਕ ਸੈੱਲ ਦੇ ਕਾਰਨ ਦੇਖਿਆ ਜਾਂਦਾ ਹੈ, ਜੋ ਕਿ ਕ੍ਰੋਮੋਸੋਮ 21 ਦੀ ਇਕ ਵਾਧੂ ਕਾਪੀ ਹੈ| (ਟ੍ਰਾਈਸੋਮੀ ਇਕ ਗ੍ਰੀਕ ਸ਼ਬਦ ਹੈ ਜਿਸਦਾ ਅਰਥ 'ਤੀਜੀ ਕਾਪੀ' ਹੁੰਦਾ ਹੈ)|

ਟ੍ਰਾਂਸਲੋਕੇਸ਼ਨ :  ਜਦੋਂ ਕ੍ਰੋਮੋਸੋਮ 21 ਦਾ ਇੱਕ ਟੁਕੜਾ ਕਿਸੇ ਦੂਜੇ ਸੈੱਲ ਵਿੱਚ ਕਿਸੇ ਹੋਰ ਕ੍ਰੋਮੋਸੋਮ ਨਾਲ ਜੁੜ ਜਾਂਦਾ ਹੈ ਤਾਂ ਵਾਪਰਦਾ ਹੈ|

ਮੋਜ਼ਾਇਸਿਜ਼ਮ: ਇਹ ਬਹੁਤ ਹੀ ਘੱਟ ਵਾਪਰਦਾ ਹੈ| ਇਸ ਵਿਚ ਕੁਝ ਸੈੱਲਾਂ ਵਿੱਚ ਹੀ ਕ੍ਰੋਮੋਸੋਮ 21 ਦੀ ਇਕ ਵਾਧੂ ਕਾਪੀ ਹੁੰਦੀ ਹੈ| ਮੋਜ਼ਾਇਸਿਜ਼ਮ ਡਾਊਨ ਸਿੰਡਰੋਮ ਵਾਲੇ ਲੋਕਾਂ ਵਿਚ ਇਸ ਦੇ ਵਿਕਾਸਤਮਕ ਪਹਿਲੂਆਂ ਵਿੱਚ ਅਨੁਭਵ ਜਲਦੀ ਤੋਂ ਨਹੀਂ ਹੁੰਦਾ ਹੈ|

ਹਵਾਲੇwww.nhs.uk

www.snapchildcare.co.uk

ਜਨਮ ਤੋਂ ਪਹਿਲਾਂ/ਪ੍ਰੀਨੈਟਲ ਸਕ੍ਰੀਨਿੰਗ: ਕਿਸੇ ਵੀ ਉਮਰ ਦੀਆਂ ਗਰਭਵਤੀ ਔਰਤਾਂ ਨੂੰ ਜੈਨੇਟਿਕਸਥਿਤੀ ਬਾਰੇ ਜਾਣਕਾਰੀ ਪ੍ਰਪਾਤ ਕਰਨ ਲਈ ਸਕ੍ਰੀਨਿੰਗ ਕਰਵਾਉਣੀ ਚਾਹੀਦੀ ਹੈ ਜਿਵੇਂ ਕਿ; ਡਾਊਨ ਸਿੰਡਰੋਮ| ਜਨਮ ਤੋਂ ਪਹਿਲਾਂ ਸਕ੍ਰੀਨਿੰਗ ਬੱਚੇ ਦੇ ਵਿਕਾਸ ਦੇ ਸੰਭਾਵਨਾ ਦਾ ਮੁਲਾਂਕਣ ਕਰਨ ਜਾਂ ਗਰਭਵਸਥਾ ਦੌਰਾਨ ਪਹਿਲਾਂ ਤੋਂ ਹੋਣ ਵਾਲੀ ਅਸਮਾਨ ਵਿਕਾਸ ਬਾਰੇ ਪਤਾ ਕਰਨ ਦਾ ਤਰੀਕਾ ਹੈ| ਡਾਊਨ ਸਿੰਡਰੋਮ ਲਈ ਕੀਤੇ ਜਾਣ ਵਾਲੇ ਸਕ੍ਰੀਨਿੰਗ ਟੈਸਟ ਨੂੰ 'ਸੰਯੁਕਤ ਟੈਸਟ' ਕਿਹਾ ਜਾਂਦਾ ਹੈ| ਇਸ ਵਿਚ ਇਕ ਖ਼ੂਨ ਟੈਸਟ ਅਤੇ ਅਲਟਰਾਸਾਊਂਡ ਜਾਂਚ ਸ਼ਾਮਲ ਹਨ|

ਕੁਝ ਪ੍ਰੋਟੀਨ ਅਤੇ ਹਾਰਮੋਨ ਲੇਬਲ ਦੀ ਜਾਂਚ ਕਰਨ ਲਈ ਖ਼ੂਨ ਦਾ ਨਮੂਨਾ ਲਿਆ ਜਾਂਦਾ ਹੈ ਅਤੇ ਉਸ ਦਾ ਟੈਸਟ ਕੀਤਾ ਜਾਂਦਾ ਹੈ| ਜੇ ਖ਼ੂਨ ਵਿੱਚ ਇਹਨਾਂ ਪਦਾਰਥਾਂ ਦੇ ਅਸਮਾਨ ਪੱਧਰ ਹੁੰਦੇ ਹਨ ਤਾਂ ਹੋ ਡਾਊਨ ਸਿੰਡਰੋਮ ਵਾਲੇ ਬੱਚੇ ਨੂੰ ਜਨਮ ਦੇਣ ਦੀ ਸੰਭਾਵਨਾ ਵੱਧ ਜਾਂਦੀ ਹੈ|

ਇੱਕ ਵਿਸ਼ੇਸ਼ ਕਿਸਮ ਦਾ ਅਲਟਰਾਸਾਊਂਡ ਸਕੈਨ, ਜਿਸ ਨੂੰ ਨੂਚਲ ਟ੍ਰਾਂਸਲੁਸਸੀ ਕਿਹਾ ਜਾਂਦਾ ਹੈ ਬੱਚੇ ਦੀ ਗਰਦਨ ਦੇ ਪਿੱਛੇ ਤਰਲ ਨੂੰ ਮਾਪਦਾ ਹੈ| ਆਮ ਤੌਰ ’ਤੇ ਸਾਧਾਰਨ ਬੱਚਿਆਂ ਦੀ ਤੁਲਨਾ ਵਿਚ ਡਾਊਨ ਸਿੰਡਰੋਮ ਵਾਲੇ ਬੱਚਿਆਂ ਦੀ ਗਰਦਨ ਵਿੱਚ ਵਧੇਰੇ ਤਰਲ ਪਦਾਰਥ ਪਾਇਆ ਜਾਂਦਾ ਹੈ| ਤਰਲ ਦੀ ਮੋਟਾਈ ਨੂੰ ਮਾਪਣਾ, ਇਹ ਨਿਰਧਾਰਤ ਕਰਨ ਵਿੱਚ ਮਦਦ ਕਰਦਾ ਹੈ ਕਿ ਕੀ ਬੱਚੇ ਨੂੰ ਡਾਊਨ ਸਿੰਡਰੋਮ ਹੋਣ ਦੀ ਸੰਭਾਵਨਾ ਹੈ|

ਜਨਮ ਤੋਂ ਪਹਿਲਾਂ ਦੀ ਤਸ਼ਖ਼ੀਸ: ਬਾਲ ਰੋਗਾਂ ਦੇ ਡਾਕਟਰ ਕਲੀਨਿਕਲ ਨਿਰੀਖਣ ਦੁਆਰਾ ਅਕਸਰ ਇਸ ਬਿਮਾਰੀ ਬਾਰੇ ਪੁਸ਼ਟੀ ਕਰ ਸਕਦੇ ਹਨ| ਅਜਿਹੇ ਨਿਰੀਖਣ ਡਾਇਗਨੌਸਟਿਕ ਮਾਪਦੰਡ ਦੇ ਸਿਸਟਮ ਵਿਚ ਫਰੀਡਜ਼ ਡਾਇਗਨੋਸਟਿਕ ਇੰਡੈਕਸ ਸ਼ਾਮਲ ਹੈ ਜੋ ਕਿ ਇਸ ਪ੍ਰਕਾਰ ਹੈ:

 • ਫਲੈਟ ਚਿਹਰਾ

 • ਕੰਨ ਡਿਸਪਲੇਸੀਆ

 • ਜੀਭ ਦਾ ਲਮਕਾਅ

 • ਮੂੰਹ ਦੇ ਕੋਨਿਆਂ ਝੁਕਣਾ

 • ਹਾਇਪੋਟੋਨੀਆ

 • ਗਰਦਨ ਦੀ ਚਮੜੀ ਜ਼ਿਆਦਾ ਹੋਣਾ

 • ਐਪਿਕੰਥਿਕ ਫੋਲਡ

 • ਪੈਰਾਂ ਦੀ ਪਹਿਲੀ ਤੋਂ ਦੂਜੀ ਉਂਗਲੀ ਵਿਚਕਾਰ ਪਾੜਾ

ਉਪਰੋਕਤ ਪੇਸ਼  0 ਤੋਂ 2 ਲੱਛਣ ਅਨੁਸਾਰ ਨਵੇਂ ਜਨਮੇ ਨੂੰ ਡਾਊਨ ਸਿੰਡਰੋਮ ਨਾ ਹੋਣ ਦੀ ਸੰਭਾਵਨਾ ਬਾਰੇ ਕਿਹਾ ਜਾ ਸਕਦਾ ਹੈ| ਇਹਨਾਂ ਵਿੱਚੋਂ 3 ਤੋਂ 5 ਵਿਚ ਸਥਿਤੀ ਅਸਪਸ਼ਟ ਹੁੰਦੀ ਹੈ ਅਤੇ ਜੈਨੇਟਿਕ ਟੈਸਟਿੰਗ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ| 6 ਤੋਂ 8 ਲੱਛਣਾਂ ਦੇ ਨਾਲ, ਨਵਜੰਮੇ ਬੱਚੇ ਨੂੰ ਯਕੀਨ ਨਾਲ ਡਾਊਨ ਸਿੰਡਰੋਮ ਬਾਰੇ ਕਿਹਾ ਜਾ ਸਕਦਾ ਹੈ|

*ਜਿਵੇਂ ਕਿ ਇਹ ਗਿਆਤ ਹੈ ਕਿ ਹਰ ਵਿਅਕਤੀ ਵਿਚ ਰੋਗ ਦੀ ਸ਼ੁਰੂਆਤ ਅਤੇ ਵਿਕਾਸ ਵੱਖਰੇ ਹੁੰਦੇ ਹਨ ਇਸ ਲਈ ਸਿਹਤ ਦੀ ਬਿਹਤਰ ਸਮਝ ਲਈ ਐਨ.ਐਚ.ਪੀ* ਕਿਸੇ ਵੀ ਬਿਮਾਰੀ ਬਾਰੇ ਆਪ ਨੂੰ ਸਿਰਫ਼ ਆਪ ਨੂੰ ਸੰਕੇਤਕ ਜਾਣਕਾਰੀ ਪ੍ਰਦਾਨ ਕਰਦਾ ਹੈ| ਸਹੀ ਤਸ਼ਖੀਸ ਅਤੇ ਇਲਾਜ ਲਈ ਆਪਣੇ ਡਾਕਟਰ ਨੂੰ ਮਿਲੋ|

ਹਵਾਲੇwww.nichd.nih.gov

www.nhs.uk

ਡਾਊਨਜ਼ ਸਿੰਡਰੋਮ ਦਾ ਕੋਈ ਇਲਾਜ ਨਹੀਂ ਹੈ ਪਰ ਸਿਹਤਮੰਦ ਰਹਿਣ, ਕਿਰਿਆਸ਼ੀਲ ਅਤੇ ਵਧੇਰੇ ਸੁਤੰਤਰ ਜੀਵਨ ਬਿਤਾਉਣ ਦੀ ਅਗਵਾਈ ਕਰਨ ਦੀ ਸਥਿਤੀ ਵਿਚ ਕਈ ਪ੍ਰਕਾਰ ਨਾਲ ਮਦਦ ਕੀਤੀ ਜਾ ਸਕਦੀ ਹੈ| ਇਸ ਬਾਰੇ ਪ੍ਰਬੰਧਨ ਰਣਨੀਤੀਆਂ ਇਸ ਪ੍ਰਕਾਰ ਹਨ ਜਿਵੇਂ ਕਿ:

ਸ਼ੁਰੂਆਤੀ ਅਵਸਥਾ ਵਿਚ ਕੀਤੇ ਜਾਣ ਵਾਲੇ ਦਖ਼ਲ: ਅਰੰਭਕ ਦਖਲਅੰਦਾਜ਼ੀ ਤਾਲਮੇਲ ਸੇਵਾਵਾਂ ਦੀ ਅਜਿਹੀ ਪ੍ਰਣਾਲੀ ਹੈ ਜੋ ਬੱਚੇ ਦੇ ਵਿਕਾਸ ਅਤੇ ਵਿਕਾਸ ਨੂੰ ਵਧਾਵਾ ਦਿੰਦੀ ਅਤੇ ਮੁਢਲੇ ਸਾਲਾਂ ਦੇ ਸ਼ੁਰੂਆਤੀ ਦੌਰ ਵਿਚ ਪਰਿਵਾਰਾਂ ਦੀ ਸਹਾਇਤਾ ਕਰਦਾ ਹੈ| ਜਿਵੇਂ ਕਿ ਸ਼ੁਰੂਆਤੀ ਸੰਚਾਰ ਦਖਲ ਭਾਸ਼ਾਈ ਮੁਹਾਰਤਾਂ ਨੂੰ ਅੱਗੇ ਵਧਾਉਣਾ|

 1. ਆਮ ਸਮੱਸਿਆਵਾਂ ਲਈ ਸਕ੍ਰੀਨਿੰਗ

 2. ਲੋੜ ਪੈਣ 'ਤੇ ਡਾਕਟਰੀ ਇਲਾਜ

 3. ਅਨੁਕੂਲਕ ਪਰਿਵਾਰਕ ਮਾਹੌਲ

 4. ਕਿੱਤਾ ਸਿਖਲਾਈ ਜੋ ਡਾਊਨ ਸਿੰਡਰੋਮ ਵਾਲੇ ਬੱਚਿਆਂ ਦੇ ਸਮੁੱਚੇ ਵਿਕਾਸ ਵਿੱਚ ਸੁਧਾਰ ਕਰ ਸਕਦੀ ਹੈ

 5. ਸਿੱਖਿਆ ਅਤੇ ਸਹੀ ਦੇਖਭਾਲ ਜੀਵਨ ਦੀ ਗੁਣਵੱਤਾ ਵਿੱਚ ਮਹੱਤਵਪੂਰਨ ਢੰਗ ਨਾਲ ਸੁਧਾਰ ਕਰਦੀ ਹੈ

ਪਲਾਸਟਿਕ ਸਰਜਰੀ:

ਇਸ ਧਾਰਨਾ ਦੇ ਅਧਾਰ ’ਤੇ ਕਿ ਸਰਜਰੀ ਡਾਊਨ ਸਿੰਡਰੋਮ ਨਾਲ ਜੁੜੇ ਚਿਹਰੇ ਦੀਆਂ ਕਮੀਆਂ ਨੂੰ ਘਟਾ ਸਕਦੀ ਹੈ, ਕਈ ਵਾਰ ਪਲਾਸਟਿਕ ਸਰਜਰੀ ਡਾਊਨ ਸਿੰਡਰੋਮ ਵਾਲੇ ਬੱਚਿਆਂ ਨੂੰ ਪ੍ਰੋਤਸਾਹਨ ਕਰਨ ਲਈ ਸਾਬਤ ਹੁੰਦੀ ਹੈ| ਇਹ, ਸਮਾਜਿਕ ਕਲੰਕ ਨੂੰ ਘਟਾਉਣ ਅਤੇ ਬਿਹਤਰ ਜੀਵਨ ਦੀ ਬਿਹਤਰੀ ਦੀ ਅਗਵਾਈ ਕਰਦੀ ਹੈ|

ਸੰਗਿਆਤਮਕ ਵਿਕਾਸ:
 

ਡਊਨ ਸਿੰਡਰੋਮ ਵਾਲੇ ਵਿਅਕਤੀਆਂ ਦੀ ਆਪਣੀ ਭਾਸ਼ਾ ਅਤੇ ਸੰਚਾਰ ਹੁਨਰ ਵਿੱਚ ਬਹੁਤ ਫ਼ਰਕ ਹੁੰਦਾ ਹੈ| ਇਹ ਭਾਸ਼ਾ ਸਿੱਖਣ ਲਈ ਉਪਯੋਗੀ ਹੋ ਸਕਦਾ ਹੈ  ਇਸ ਦੇ ਨਾਲ ਹੀ ਇਹ ਕੰਨ ਦੀਆਂ ਸਮੱਸਿਆਵਾਂ, ਸੁਣਵਾਈਆਂ ਲਈ ਸਹਾਇਕ ਉਪਕਰਣ ਅਤੇ ਸੁਣਵਾਈ ਦੇ ਨੁਕਸਾਨ  ਜਾਂ ਹੋਰ ਐਂਪਲੀਫਿਕੇਸ਼ਨ ਡਿਵਾਈਸਿਸ ਦੀ ਸਕ੍ਰੀਨਿੰਗ ਕਰਨ ਲਈ ਰੁਟੀਨ ਵਰਕ ਦਾ ਕਾਰਜ ਕਰਦਾ ਹੈ|

ਸੰਗੀਤ ਥੈਰੇਪੀ :
 

ਸਮਾਜਿਕ ਅਤੇ ਮੋਟਰ ਵਿਕਾਸ ਲਈ ਕੁਝ ਮਰੀਜ਼ਾਂ ਵਿਚ ਸੰਗੀਤ ਦੀ ਥੈਰੇਪੀ ਲਾਭਦਾਇਕ ਹੁੰਦੀ ਹੈ|

*ਜਿਵੇਂ ਕਿ ਇਹ ਗਿਆਤ ਹੈ ਕਿ ਹਰ ਵਿਅਕਤੀ ਵਿਚ ਰੋਗ ਦੀ ਸ਼ੁਰੂਆਤ ਅਤੇ ਵਿਕਾਸ ਵੱਖਰੇ ਹੁੰਦੇ ਹਨ ਇਸ ਲਈ ਸਿਹਤ ਦੀ ਬਿਹਤਰ ਸਮਝ ਲਈ ਐਨ.ਐਚ.ਪੀ* ਕਿਸੇ ਵੀ ਬਿਮਾਰੀ ਬਾਰੇ ਆਪ ਨੂੰ ਸਿਰਫ਼ ਆਪ ਨੂੰ ਸੰਕੇਤਕ ਜਾਣਕਾਰੀ ਪ੍ਰਦਾਨ ਕਰਦਾ ਹੈ| ਸਹੀ ਤਸ਼ਖੀਸ ਅਤੇ ਇਲਾਜ ਲਈ ਆਪਣੇ ਡਾਕਟਰ ਨੂੰ ਮਿਲੋ|

ਹਵਾਲੇwww.nads.org
www.nichd.nih.gov

ਡਾਊਨ ਸਿੰਡਰੋਮ ਦੀ ਪੇਚੀਦਗੀਆਂ ਵਿੱਚ ਸ਼ਾਮਲ ਹਨ:

 • ਦਿਲ ਨਾਲ ਸੰਬੰਧੀ ਵਿਕਾਰ

 • ਬੋਅਲ ਅਸਧਾਰਨਤਾਵਾਂ

 • ਪਾਚਨ ਸਮੱਸਿਆਵਾਂ

 • ਸੁਣਵਾਈ ਅਤੇ ਨਜ਼ਰ ਦੀ ਕਮਜ਼ੋਰੀ

 • ਥਾਈਰੋਇਡ ਡਿਸਫੰਕਸ਼ਨ

 • ਲਾਗਾਂ ਦਾ ਖ਼ਤਰਾ

 • ਖ਼ੂਨ ਨਾਲ ਸੰਬੰਧੀ ਵਿਕਾਰ

 • ਡਿਮੇਨਸ਼ੀਆ (Dementia) ਦਾ ਖ਼ਤਰਾ

ਹਵਾਲੇwww.nhs.uk
www.nichd.nih.gov

 • PUBLISHED DATE : Jul 16, 2019
 • PUBLISHED BY : NHP Admin
 • CREATED / VALIDATED BY : Dr. Manisha Batra
 • LAST UPDATED ON : Jul 16, 2019

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.