ਮਾਈਗ੍ਰੇਨ

ਮਾਈਗ੍ਰੇਨ ਇਕ ਨੁਰਲਾਜਿਕਲ ਵਿਕਾਰ ਹੈ, ਜਿਸ ਵਿਚ ਅਕਸਰ ਸਿਰ ’ਚ ਬਹੁਤ ਤੇਜ਼ ਟੀਚ ਵਰਗਾ ਦਰਦ ਹੁੰਦਾ ਹੈ| ਆਮ ਤੌਰ ’ਤੇ ਇਹ ਸਿਰ ਦਾ ਦਰਦ ਇਕਪਾਸੜ (ਸਿਰ ਦੇ ਅੱਧੇ ਹਿੱਸੇ ਨੂੰ ਪ੍ਰਭਾਵਿਤ) ਅਤੇ ਧੜਕਵਾਂ ਜੋ ਕਿ 2 ਤੋਂ 72 ਘੰਟੇ ਤੱਕ ਸਥਾਈ ਰੂਪ ਵਿਚ ਰਹਿੰਦਾ ਹੈ|
 

ਮਾਈਗ੍ਰੇਨ ਵਾਤਾਵਰਣ ਅਤੇ ਜੈਨੇਟਿਕ ਕਾਰਕਾਂ ਦੇ ਮਿਸ਼ਰਣ ਦੇ ਕਾਰਣ ਮੰਨਿਆ ਜਾਂਦਾ ਹੈ| ਮਾਈਗ੍ਰੇਨ ਆਮ ਤੌਰ ’ਤੇ ਆਟੋਨੋਮਿਕ ਲੱਛਣ ਨਾਲ ਸੰਬੰਧਿਤ ਸਵੈ-ਸੀਮਿਤ, ਮੁੜ ਮੁੜ ਹੋਣ ਵਾਲਾ ਗੰਭੀਰ ਦਰਦ ਹੈ|

 

ਹਵਾਲੇ:

www.who.int
www.nhs.uk
www.nlm.nih.gov
www.ninds.nih.gov

ਮਾਈਗ੍ਰੇਨ ਦੇ ਲੱਛਣਾਂ ਨੂੰ ਪੰਜ ਪੜਾਵਾਂ ਵਿੱਚ ਵੰਡਿਆ ਜਾ ਸਕਦਾ ਹੈ, ਪਰ ਹਰ ਕਿਸੇ ਵਿਅਕਤੀ ਵਿਚ ਇਸ ਪ੍ਰਕਾਰ ਦੇ ਲੱਛਣ ਹੋਣ ਇਹ ਲਾਜ਼ਮੀ ਨਹੀਂ ਹੁੰਦਾ ਜਿਵੇਂ ਕਿ: 

 1. ਪ੍ਰੋਡੋਮਲ (ਪੂਰਵ-ਸਿਰ ਦਰਦ) ਦਾ ਪੜਾਅ: ਇਸ ਸਥਿਤੀ ਵਿਚ ਕੁਝ ਲੋਕਾਂ ਦਾ ਮੂਡ, ਊਰਜਾ ਪੱਧਰ, ਉਨ੍ਹਾਂ ਦੇ ਵਤੀਰੇ ਅਤੇ ਭੁੱਖ ਵਿਚ ਤਬਦੀਲੀ ਆਉਂਦੀ ਹੈ| ਕਈ ਵਾਰ ਮਾਈਗ੍ਰੇਨ ਦੇ ਹਮਲੇ ਤੋਂ ਕਈ ਘੰਟੇ ਜਾਂ ਇਕ- ਦੋ ਦਿਨ ਪਹਿਲਾਂ ਤੋਂ ਹੀ ਦਰਦ ਸ਼ੁਰੂ ਹੋ ਜਾਂਦਾ ਹੈ| 

 2. ਔਰਾ: ਕੁਝ ਲੋਕਾਂ ਨੂੰ ਆਪਣੇ ਮਾਈਗ੍ਰੇਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਸਨਸਨੀ ਜਾਂ ਪ੍ਰਕਾਸ਼ ਦਾ ਅਨੁਭਵ ਹੋਣ ਲੱਗ ਪੈਂਦਾ ਹੈ| ਔਰਾ ਦੇ ਲੱਛਣਾਂ ਵਿੱਚ ਚਾਨਣ ਦੀ ਚਮਕ ਜਾਂ ਧੱਬੇ, ਫੋਕਸ ਕਰਨ ਵਿੱਚ ਮੁਸ਼ਕਲ ਹੁੰਦੀ ਹੈ| ਕਈ ਵਾਰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਚੀਜ਼ਾਂ ਨੂੰ ਟੁੱਟੇ ਹੋਏ ਸ਼ੀਸ਼ੇ ਦੁਆਰਾ ਦੇਖਿਆ ਜਾ ਰਿਹਾ ਹੈ| ਇਹ ਸਥਿਤੀ ਆਮ ਤੌਰ ’ਤੇ 15 ਮਿੰਟਾਂ ਤੋਂ ਇਕ ਘੰਟੇ ਤੱਕ ਰਹਿੰਦੀ ਹੈ|  ਇਹ ਪੜਾਅ ਲਗਭਗ 4 ਤੋਂ 72 ਘੰਟਿਆਂ ਤੱਕ ਚਲਦਾ ਹੈ| 

 3. ਸਿਰ ਦਰਦ: ਇਸ ਸਥਿਤੀ ਵਿਚ ਆਮ ਤੌਰ ’ਤੇ ਸਿਰ ਦੇ ਇੱਕ ਪਾਸੇ ਇੱਕ ਬਹੁਤ ਤੇਜ਼ ਦਰਦ ਹੁੰਦਾ ਹੈ| ਇਸ ਨੂੰ ਮਤਲੀ ਆਉਣ ਜਾਂ ਉਲਟੀਆਂ ਨਾਲ ਜੁੜਿਆ ਜਾਂਦਾ ਹੈ| ਚਮਕਦਾਰ ਰੌਸ਼ਨੀ ਅਤੇ ਉੱਚੀ ਆਵਾਜ਼ਾਂ ਕਾਰਣ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਜਿਸ ਕਾਰਣ  ਹਨੇਰੇ ਕਮਰੇ ਵਿੱਚ ਲੇਟਣ ਦੀ ​​ਇੱਛਾ ਪ੍ਰਬਲ ਹੁੰਦੀ| 

 4. ਰੈੱਜ਼ਲੂਸ਼ਨ ਸਟੇਜ: ਇਸ ਸਥਿਤੀ ਵਿਚ ਬਹੁਤ ਵਾਰ ਸਿਰ ਦਾ ਦਰਦ ਹੌਲੀ-ਹੌਲੀ ਦੂਰ ਹੋ ਜਾਂਦਾ ਹੈ| ਕੁਝ ਲੋਕਾਂ ਨੂੰ ਮਹਿਸੂਸ ਹੁੰਦਾ ਹੈ ਕਿ ਬਿਮਾਰ ਹੋਣ ਤੋਂ ਬਾਅਦ ਸਿਰ ਦਰਦ ਅਚਾਨਕ ਹੀ ਰੁਕ ਜਾਂਦਾ ਹੈ| ਸੌਣ ਨਾਲ ਅਕਸਰ ਦਰਦ ਦੇ ਲੱਛਣਾਂ ਤੋਂ ਆਰਾਮ ਮਿਲਦਾ ਹੈ| 

 5. ਪੋਸਟਡਰੋਮ ਜਾਂ ਰਿਕਵਰੀ ਪੜਾਅ: ਇਸ ਸਥਿਤੀ ਤੋਂ ਬਾਅਦ ਥਕਾਵਟ ਅਤੇ ਕਮਜ਼ੋਰੀ ਹੋ ਸਕਦੀ ਹੈ| ਮਾਈਗਰੇਨ ਦੌਰਾਨ ਹੋਰ ਲੱਛਣ ਵੀ ਹੋ ਸਕਦੇ ਹਨ ਇਨ੍ਹਾਂ ਵਿੱਚ ਸ਼ਾਮਲ ਹਨ:

 ਮਾਈਗ੍ਰੇਨ ਦੇ ਹੋਰ ਲੱਛਣ ਇਸ ਪ੍ਰਕਾਰ ਹਨ: 

 • ਮਾੜੀ ਇਕਾਗਰਤਾ

 • ਪਸੀਨਾ

 • ਬਹੁਤ ਜ਼ਿਆਦਾਗਰਮ ਜਾਂ ਠੰਡ ਮਹਿਸੂਸ ਹੋਣਾ

 • ਪੇਟ ਦਰਦ

 • ਅਕਸਰ ਪਿਸ਼ਾਬ ਕਰਨ ਦੀ ਲੋੜ ਮਹਿਸੂਸ ਹੋਣਾ

ਹਵਾਲਾwww.nhs.uk

 • ਮਾਈਗ੍ਰੇਨ ਦੇ ਸਹੀ ਕਾਰਣਾਂ ਦਾ ਪਤਾ ਨਹੀਂ ਲੱਗ ਪਾਇਆ ਹੈ|

 • ਇਸ ਦੇ ਵੱਖਰੇ ਟਰਿੱਗਰ ਵਿਚੋਂ ਤਣਾਅ, ਭੁੱਖ ਅਤੇ ਥਕਾਵਟ ਹਨ|

 • ਮਾਹਵਾਰੀ ਅਤੇ ਮੀਨੋਪੌਜ਼ ਇਸ ਵਿਚ ਇੱਕ ਵੱਡਾ ਰੋਲ ਅਦਾ ਕਰਦੇ ਹਨ|

 • ਖ਼ੁਰਾਕ ਟਰਿਗਰਜ਼ ਵਿਚ ਘੱਟ ਖਾਨਾ, ਬੇਵਕਤ ਖਾਨਾ ਅਤੇ ਟਾਇਰਾਮੀਨ ਖਾਨਾ ਸ਼ਾਮਿਲ ਹੈ|

 • ਇਸ ਦੇ ਨਾਲ ਹੀ ਇਸ ਵਿਚ ਵਾਤਾਵਰਨਕ ਕਾਰਕ ਜਿਵੇਂ ਕਿ ਚਾਨਣ ਜਾਂ ਭੀੜ ਖੇਤਰ ਵੀ ਸ਼ਾਮਿਲ ਹਨ|

ਹਵਾਲਾwww.nlm.nih.gov
www.nhs.uk

ਮਾਈਗਰੇਨ ਦਾ ਨਿਦਾਨ ਇਸ ਦੇ ਚਿੰਨ੍ਹ ਅਤੇ ਲੱਛਣ 'ਤੇ ਅਧਾਰਿਤ ਹੈ| ਸਿਰ ਦਰਦ ਦੇ ਹੋਰਨਾਂ ਵੱਖ-ਵੱਖ ਕਾਰਣਾਂ ਦਾ ਪਤਾ ਕਰਨ ਲਈ ਇਮੇਜਿੰਗ ਟੈਸਟ ਕੀਤਾ ਜਾਂਦਾ ਹੈ| ਕਿਸੇ ਵੀ ਪ੍ਰਕਾਰ ਦੇ ਨਿਦਾਨ ਅਤੇ ਇਲਾਜ ਲਈ ਤੁਹਾਨੂੰ ਆਪਣੇ ਡਾਕਟਰ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ|

ਹਵਾਲਾwww.nhs.uk
 

ਇਸ ਸਮੇਂ ਤੱਕ ਮਾਈਗਰੇਨ ਦਾ ਕੋਈ ਖ਼ਾਸ ਇਲਾਜ ਮੌਜੂਦ ਨਹੀਂ ਹੈ|

ਦਰਦ ਨਿਵਾਰਕ ਦਵਾਈਆਂ : ਪੈਰਾਸੀਟਾਮੋਲ ਅਤੇ ਐਸਪਰੀਨ ਵਰਗੀਆਂ ਦਰਦ ਨਿਵਾਰਕ ਦਵਾਈਆਂ ਮਾਈਗਰੇਨ ਦਾ ਮੁਕਾਬਲਾ ਕਰਨ ਲਈ ਬਹੁਤ ਹੀ ਪ੍ਰਭਾਵਸ਼ਾਲੀ ਹੁੰਦੀਆਂ ਹਨ|

ਟ੍ਰਿਪਟਾਨ: ਟ੍ਰਿਪਟਾਨ ਜਿਵੇਂ ਕਿ sumatriptan ਅਤੇ rizatriptan ਦਰਦ ਅਤੇ ਮਾਈਗਰੇਨ ਨਾਲ ਸੰਬੰਧਿਤ ਹੋਰ ਲੱਛਣਾਂ ਤੋਂ ਰਾਹਤ ਪਾਉਣ ਲਈ ਬਹੁਤ ਹੀ ਪ੍ਰਭਾਵਸ਼ਾਲੀ ਹੈ|

 

ਖੁਰਾਕ ਦੇ ਨਾਲ-ਨਾਲ ਵਾਤਾਵਰਣਕ ਟਰਿਗਰਜ਼ ਤੋਂ ਬਚਣਾ ਚਾਹੀਦਾ ਹੈ|
ਨਿਯਮਿਤ ਤੌਰ ’ਤੇ ਕਸਰਤ ਕਰੋ|
ਕਿਸੇ ਔਰਤ ਨੂੰ ਮਾਈਗਰੇਨ ਅਤੇ ਐਸਟ੍ਰੋਜਨ ਹੋਵੇ ਤਾਂ ਉਸ ਨੂੰ ਐਸਟ੍ਰੋਜਨ ਵਾਲੀ ਦਵਾਈਆਂ ਲੈਣ ਤੋਂ ਪਰਹੇਜ ਕਰਨਾ ਚਾਹੀਦਾ ਹੈ|

 

 • PUBLISHED DATE : Aug 14, 2018
 • PUBLISHED BY : NHP Admin
 • CREATED / VALIDATED BY : Dr. Manisha Batra
 • LAST UPDATED ON : Aug 14, 2018

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.