ਸਕਾਈਜ਼ੋਫਰੀਨੀਆ ਮਾਨਸਿਕ ਸਿਹਤ ਨਾਲ ਸੰਬੰਧਿਤ ਲੰਮੀ-ਮਿਆਦ ਵਾਲੀ ਸਥਿਤੀ ਹੈ ਜੋ ਵੱਖ-ਵੱਖ ਮਨੋਵਿਗਿਆਨਕ ਲੱਛਣਾਂ ਕਾਰਣ ਹੁੰਦਾ ਹੈ
ਹੇਲੁਸਿਨੇਸ਼ਨ (ਭਰਮ) – ਉਨ੍ਹਾਂ ਚੀਜ਼ਾਂ ਨੂੰ ਸੁਣਨਾ ਜਾਂ ਦੇਖਣਾ ਜੋ ਮੌਜੂਦ ਨਹੀਂ ਹਨ
ਡਿਲੁਜ਼ਨਸ (ਭੁਲੇਖਾ)- ਅਸਾਧਾਰਣ ਵਿਸ਼ਵਾਸ ਜੋ ਅਸਲਤ 'ਤੇ ਅਧਾਰਤ ਨਹੀਂ ਹੁੰਦਾ ਅਤੇ ਅਕਸਰ ਇਸ ਸਥਿਤੀ ਵਿਚ ਸਬੂਤਾਂ ਦਾ ਖੰਡਨ ਕੀਤਾ ਜਾਂਦਾ ਹੈ|
ਉਲਝੇ ਵਿਚਾਰ- ਮਨੋ-ਭਰਮ ਜਾਂ ਭੁਲੇਖੇ ’ਤੇ ਅਧਾਰ ਹੋਣਾ
ਵਿਹਾਰ ਵਿਚ ਬਦਲਾਓ
ਸਕਿਜ਼ੋਫਰੀਨੀਆ ਵਾਲੇ ਲੋਕਾਂ ਵਿਚ ਵਾਧੂ ਸਥਿਤੀਆਂ ਹੋਣ ਦੀ ਸੰਭਾਵਨਾ ਹੁੰਦੀ ਹੈ ਜਿਸ ਵਿਚ ਡਿਪਰੈਸ਼ਨ ਅਤੇ ਚਿੰਤਾ ਸੰਬੰਧੀ ਰੋਗ ਸ਼ਾਮਲ ਹੁੰਦੇ ਹਨ|
ਹਵਾਲੇ: www.who.int
www.nhs.uk
www.cdc.gov
http://www.schizophrenia.com/coping.html
ਜ਼ਿਆਦਾਤਰ ਸੋਚ ਅਤੇ ਵਿਹਾਰ ਵਿਚ ਤਬਦੀਲੀਆਂ ਸਕਿਜ਼ੋਫਰੀਨੀਆ ਦੇ ਲੱਛਣ ਸੰਕੇਤ ਹਨ| ਇਸ ਵਿਚ ਸ਼ਾਮਿਲ ਹਨ:
ਹੇਲੁਸਿਨੇਸ਼ਨ (ਭਰਮ) – ਜਦੋਂ ਕੋਈ ਵਿਅਕਤੀ ਉਨ੍ਹਾਂ ਚੀਜ਼ਾਂ ਨੂੰ ਸੁਣਨਾ ਜਾਂ ਦੇਖਣਾ ਜੋ ਮੌਜੂਦ ਨਹੀਂ ਹਨ
ਡਿਲੁਜ਼ਨਸ (ਭੁਲੇਖਾ)- ਅਸਾਧਾਰਣ ਵਿਸ਼ਵਾਸ ਜੋ ਅਸਲਤ 'ਤੇ ਅਧਾਰਤ ਨਹੀਂ ਹੁੰਦਾ ਅਤੇ ਅਕਸਰ ਇਸ ਸਥਿਤੀ ਵਿਚ ਸਬੂਤਾਂ ਦਾ ਖੰਡਨ ਕੀਤਾ ਜਾਂਦਾ ਹੈ|
ਉਲਝੇ ਵਿਚਾਰ (ਸੋਚਣ ਸੰਬੰਧੀ ਵਿਕਾਰ) - ਮਨੋ-ਭਰਮ ਜਾਂ ਭੁਲੇਖੇ ’ਤੇ ਅਧਾਰ ਹੋਣਾ, ਇਸ ਪ੍ਰਕਾਰ ਦੇ ਲੋਕਾਂ ਨੂੰ ਅਕਸਰ ਉਨ੍ਹਾਂ ਦੇ ਵਿਚਾਰਾਂ ਅਤੇ ਗੱਲਬਾਤ ਨੂੰ ਯਾਦ ਰੱਖਣ ਵਿਚ ਮੁਸ਼ਕਲ ਆਉਂਦੀ ਹੈ|
ਰਵੱਈਏ ਅਤੇ ਵਿਚਾਰਾਂ ਵਿੱਚ ਬਦਲਾਵ (ਵਿਹਾਰਕ ਬਦਲਾਓ)- ਇਸ ਪ੍ਰਕਾਰ ਦੇ ਲੋਕਾਂ ਦਾ ਰਵੱਈਏ ਅਸੰਗਤ ਹੁੰਦਾ ਹੈ ਅਤੇ ਇਨ੍ਹਾਂ ਦੀ ਦਿੱਖ ਜਾਂ ਪਹਿਰਾਵਾ ਦੂਜੇ ਲੋਕਾਂ ਲਈ ਅਸਧਾਰਨ ਹੋ ਸਕਦਾ ਹੈ|
ਹਵਾਲਾ: www.nimh.nih.gov
ਸਕਿਜ਼ੋਫਰੀਨੀਆ ਦੇ ਸਹੀ ਕਾਰਣਾਂ ਦਾ ਹੁਣ ਤੱਕ ਪਤਾ ਨਹੀਂ ਚਲ ਪਾਇਆ| ਇਹ ਮੰਨਿਆ ਜਾਂਦਾ ਹੈ ਕਿ ਇਸ ਬਿਮਾਰੀ ਸੰਬੰਧੀ ਲੋਕਾਂ ਵਿਚ ਜੋ ਹਾਲਾਤ ਵਿਕਸਿਤ ਹੁੰਦੇ ਹਨ ਉਨ੍ਹਾਂ ਦਾ ਆਧਾਰ ਸਰੀਰਕ, ਜਨੈਟਿਕ, ਮਨੋਵਿਗਿਆਨਕ ਅਤੇ ਵਾਤਾਵਰਣਕ ਕਾਰਕ ਦੇ ਸੁਮੇਲ ਦੀ ਸੰਭਾਵਨਾ ਦਾ ਵਧਣਾ ਹੁੰਦਾ ਹੈ|
ਜ਼ੋਖ਼ਮ ਕਾਰਕ
ਜੈਨੇਟਿਕਸ: ਸਕਿਜ਼ੋਫਰੀਨੀਆ ਪਰਿਵਾਰਕ ਪਿਛੋਕੜ ਤੋਂ ਚਲੀ ਰਾਹੀ ਪਰੇਸ਼ਾਨੀ ਹੁੰਦੀ ਹੈ ਪਰ ਕਿਸੇ ਵੀ ਵਿਅਕਤੀ ਦੇ ਜੀਨਸ ਇਸ ਲਈ ਜ਼ਿੰਮੇਵਾਰ ਨਹੀਂ ਹੁੰਦੇ ਹਨ|
ਨਿਊਰੋਟ੍ਰਾਂਸਮਿਟਰ: ਇਹ ਉਹ ਰਸਾਇਣ ਹੁੰਦੇ ਹਨ ਜੋ ਦਿਮਾਗ ਦੇ ਸੈੱਲਾਂ ਵਿੱਚ ਸੰਦੇਸ਼ ਦਾ ਪ੍ਰਸਾਰ ਕਰਦੇ ਹਨ, ਨਿਊਰੋਟ੍ਰਾਂਸਮਿਟਰਸ ਅਤੇ ਸਕਿਜ਼ੋਫਰੀਨੀਆ ਵਿਚਕਾਰ ਇੱਕ ਸੰਬੰਧ ਹੈ ਕਿਉਂਕਿ ਜੋ ਦਵਾਈਆਂ ਦਿਮਾਗ ਵਿਚ ਨਿਊਰੋਰਟਰਸ ਮੀਟਰ ਦੇ ਪੱਧਰ ਨੂੰ ਬਦਲਦੀਆਂ ਹਨ ਉਨ੍ਹਾਂ ਨੂੰ ਸਕਾਈਜ਼ੋਫਰੀਨੀਆ ਦੇ ਕੁਝ ਲੱਛਣਾਂ ਨੂੰ ਰਾਹਤ ਦੇਣ ਲਈ ਵੀ ਜਾਣਿਆ ਜਾਂਦਾ ਹੈ|
ਗਰਭ ਅਤੇ ਜਨਮ ਸਮੇਂ ਹੋਣ ਵਾਲੀ ਜਟਿਲਤਾ
ਗਰਭ ਅਵਸਥਾ ਦੌਰਾਨ ਖ਼ੂਨ ਨਿਕਲਣਾ, ਗਰਭਕਾਲੀ ਸ਼ੂਗਰ ਜਾਂ ਪ੍ਰੀ-ਐਕਲਪਸੀਆ
ਗਰਭ ਵਿੱਚ ਬੱਚੇ ਦਾ ਅਸਧਾਰਨ ਵਿਕਾਸ ਜਿਸ ਵਿਚ ਜਨਮ ਸਮੇਂ ਘੱਟ ਵਜਨ ਜਾਂ ਸਿਰ ਦੀ ਗੋਲਾਈ ਘੱਟ ਹੋਣਾ
ਗਰਭ ਵਿੱਚ ਵਾਇਰਸ ਹੋਣ ਦੀ ਸੰਭਵਾਨਾ
ਜਨਮ ਦੌਰਾਨ ਜਟਿਲਤਾਵਾਂ, ਜਿਵੇਂ ਕਿ ਆਕਸੀਜਨ ਦੀ ਘਾਟ (ਅਸਥਾਈਤਾ) ਅਤੇ ਐਮਰਜੈਂਸੀ ਸੀਜ਼ਰਨ ਸੈਕਸ਼ਨ
ਤਣਾਅ: ਸਕਿਜ਼ੋਫਰੀਨੀਆ ਦੇ ਮੁੱਖ ਮਨੋਵਿਗਿਆਨਕ ਟ੍ਰਿਗਰ ਤਣਾਉਭਰਪੂਰ ਜੀਵਨ ਦੀਆਂ ਘਟਨਾਵਾਂ ਹਨ ਜਿਵੇਂ ਕਿ ਸੋਗ, ਤੁਹਾਡੀ ਨੌਕਰੀ, ਘਰ ਗੁਆਉਣ, ਤਲਾਕ ਜਾਂ ਰਿਸ਼ਤੇ ਦਾ ਅੰਤ, ਸਰੀਰਕ, ਲਿੰਗਕ, ਭਾਵਾਤਮਕ ਜਾਂ ਨਸਲੀ ਦੁਰਵਿਹਾਰ ਆਦਿ|
ਦਵਾਈਆਂ ਦਾ ਮਾੜਾ ਪ੍ਰਭਾਵ: ਕੁਝ ਦਵਾਈਆਂ ਜਿਵੇਂ ਕਿ ਕੈਨਾਬਿਸ, ਕੋਕੀਨ, ਐਲ.ਐਸ.ਡੀ ਜਾਂ ਐਮਫੈਟਾਮਾਈਨਜ਼ ਆਦਿ ਸਕਿਜ਼ੋਫਰੀਨੀਆ ਦੇ ਲੱਛਣਾਂ ਵਿਚ ਟਰਿੱਗਰ ਦਾ ਕੰਮ ਕਰਦੀਆਂ ਹਨ|
ਹਵਾਲਾ: www.nhs.uk
ਇਸ ਬਿਮਾਰੀ ਲਈ ਕੋਈ ਟੈਸਟ ਉਪਲਬਧ ਨਹੀਂ ਹਨ, ਆਮ ਤੌਰ 'ਤੇ ਸਕਿਜ਼ੋਫਰੀਨੀਆ ਦੀ ਜਾਂਚ ਲੱਛਣ ’ਤੇ ਅਧਾਰਤ ਹੁੰਦੀ ਹੈ|
ਸਕਿਜ਼ੋਫਰੀਨੀਆ ਦਾ ਇਲਾਜ ਐਂਟੀਸਾਇਕੌਟਿਕ ਦਵਾਈਆਂ ਦੇ ਨਾਲ ਅਕਸਰ ਮਨੋਵਿਗਿਆਨਕ ਅਤੇ ਸਮਾਜਕ ਸਮਰਥਨ ਨਾਲ ਮਿਲਾਇਆ ਜਾਂਦਾ ਹੈ|
ਦਵਾਈਆਂ: ਸਕਿਜ਼ੋਫਰੀਨੀਆ ਦੇ ਮਨੋਵਿਗਿਆਨਕ ਇਲਾਜ ਲਈ ਸਭ ਤੋਂ ਪਹਿਲੀ ਕੜੀ ਐਂਟੀਸਾਇਕੌਟਿਕ ਦਵਾਈਆਂ ਹਨ, ਜੋ ਲਗਭਗ 7-14 ਦਿਨਾਂ ਵਿੱਚ ਉਸ ਰੋਗ ਦੇ ਲੱਛਣ ਨੂੰ ਘਟਾ ਸਕਦੀ ਹੈ|
ਮਨੋਵਿਗਿਆਨ: ਕਈ ਪ੍ਰਕਾਰ ਦੀਆਂ ਮਨੋਵਿਗਿਆਨਕ ਕਿਰਿਆਵਾਂ ਸਕਿਜ਼ੋਫਰੀਨੀਆ ਦੇ ਇਲਾਜ ਵਿਚ ਉਪਯੋਗੀ ਹੋ ਸਕਦੀਆਂ ਹਨ, ਜਿਵੇਂ ਕਿ :
ਫੈਮਿਲੀ ਥੈਰੇਪੀ
ਪ੍ਰਤੱਖ ਕਮਿਊਨਿਟੀ ਇਲਾਜ
ਸਹਿਯੋਗੀ ਰੁਜ਼ਗਾਰ
ਬੋਧਾਤਮਕ ਉਪਚਾਰ
ਹਵਾਲਾ: www.nimh.nih.gov