ਹਾਈਪਰਟੈਨਸ਼ਨ, ਨੂੰ ਹਾਈ ਬਲੱਡ ਪ੍ਰੈਸ਼ਰ ਜਾਂ ਹਾਈ ਬੀ.ਪੀ. ਦੇ ਤੌਰ ’ਤੇ ਜਾਣਿਆ ਜਾਂਦਾ ਹੈ| ਇਸ ਸਥਿਤੀ ਵਿਚ ਖ਼ੂਨ ਦਾ ਨਾੜਾਂ ਵਿਚ ਦਬਾਉ ਬਹੁਤ ਜ਼ਿਆਦਾ ਹੁੰਦਾ ਹੈ ਜੋ ਕਿ ਅਸਲ ਵਿਚ ਹੋਣਾ ਨਹੀਂ ਚਾਹੀਦਾ| ਬਲੱਡ ਪ੍ਰੈਸ਼ਰ ਨੂੰ ਪਾਰੇ ਦੇ ਮਿਲੀਮੀਟਰ ਵਿੱਚ ਮਾਪਿਆ ਜਾਂਦਾ ਹੈ ਜਾਂ ਦੂਜੇ ਸ਼ਬਦਾਂ ਵਿਚ ਇਸ ਨੂੰ mm Hg ਕਿਹਾ ਜਾਂਦਾ ਹੈ| ਬਲੱਡ ਪ੍ਰੈਸ਼ਰ ਦੇ ਉਪਰਲੇ ਪੱਧਰ ਨੂੰ ਸਿਸਟੋਲਿਕ ਬਲੱਡ ਪ੍ਰੈਸ਼ਰ ਅਤੇ ਹੇਠਲੇ ਪੱਧਰ ਨੂੰ ਡਾਇਸਟੋਲਿਕ ਬਲੱਡ ਪ੍ਰੈਸ਼ਰ ਕਿਹਾ ਜਾਂਦਾ ਹੈ| ਕਿਸੇ ਸਮਾਨ ਵਿਅਕਤੀ ਦਾ ਸਾਧਾਰਣ ਬਲੱਡ ਪ੍ਰੈਸ਼ਰ 120/80 mm Hg ਹੋ ਜਾਂਦਾ ਹੈ| ਜਦੋਂ ਬਲੱਡ ਪ੍ਰੈਸ਼ਰ 140/90 mm Hg ਤੋਂ ਉਪਰ ਜਾਂ ਬਰਾਬਰ ਹੋਵੇਂ ਤਾਂ ਉਸ ਨੂੰ ਹਾਈਪਰਟੈਨਸ਼ਨ ਕਿਹਾ ਜਾਂਦਾ ਹੈ| ਜੇਕਰ ਹਾਈ ਬਲੱਡ ਪ੍ਰੈਸ਼ਰ ਦਾ ਇਲਾਜ ਨਹੀਂ ਕੀਤਾ ਜਾਂਦਾ ਤਾਂ ਇਸ ਕਾਰਣ ਕਈ ਪ੍ਰਕਾਰ ਦੀਆਂ ਪੇਚੀਦਗੀਆਂ ਜਿਵੇਂ ਕਿ ਦਿਲ ਦਾ ਰੋਗ, ਸਟ੍ਰੋਕ, ਅਤੇ ਗੁਰਦੇ ਦਾ ਰੋਗ ਪੈਦਾ ਹੋ ਜਾਂਦੀਆਂ ਹਨ|
ਹਵਾਲੇ-
www.who.int/topics/hypertension/en/
• ਬਹਤੇ ਹਾਈਪਰਟੈਨਸਿਵ ਲੋਕਾਂ ਵਿਚ ਕਿਸੇ ਵੀ ਪ੍ਰਕਾਰ ਦੇ ਕੋਈ ਲੱਛਣ ਨਜ਼ਰ ਨਹੀਂ ਆਉਂਦੇ, ਇਸ ਲਈ ਇਸ ਨੂੰ “silent killer” (ਸ਼ਾਂਤ ਕਾਤਲ) ਕਿਹਾ ਜਾਂਦਾ ਹੈ| ਕਈ ਵਾਰ ਹਾਈਪਰਟੈਨਸ਼ਨ ਦੇ ਲੱਛਣ ਸਿਰ ਦਰਦ, ਸਾਹ, ਚੱਕਰ ਆਉਣੇ, ਛਾਤੀ ਵਿਚ ਦਰਦ, ਦਿਲ ਦੀ ਧੜਕਨ ਅਤੇ ਨੱਕ ਵਿਚੋਂ ਖ਼ੂਨ ਆਉਣਾ ਹੈ|
• ਇਸ ਪ੍ਰਕਾਰ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਖਤਰਨਾਕ ਹੋ ਸਕਦਾ ਹੈ ਕਿਉਕਿ ਇਹ ਲੱਛਣ ਹੋਰ ਬਿਮਾਰੀਆਂ ਵਿਚ ਵੀ ਮੌਜੂਦ ਹੋ ਸਕਦੇ ਹਨ|
• ਹਾਈ ਬਲੱਡ ਪ੍ਰੈਸ਼ਰ ਇਕ ਗੰਭੀਰ ਚੇਤਾਵਨੀ ਵਰਗੀ ਹੈ ਜੋ ਕਿ ਇਹ ਮਹੱਤਵਪੂਰਨ ਅੰਦੇਸ਼ਾ ਹੈ ਕਿ ਵਿਅਕਤੀ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਤਬਦੀਲੀ ਲਿਆਉਣ ਦੀ ਲੋੜ ਹੈ|
ਹਵਾਲੇ-
ਹਾਈਪਰਟੈਨਸ਼ਨ ਨੂੰ ਦੋ ਪ੍ਰਮੁੱਖ ਗਰੁੱਪ ਵਿੱਚ ਵੰਡਿਆ ਗਿਆ ਹੈ, ਪਹਿਲਾ ਪ੍ਰਾਇਮਰੀ ਜਾਂ ਜ਼ਰੂਰੀ ਹਾਈਪਰਟੈਨਸ਼ਨ ਅਤੇ ਦੂਜੀ ਗਰੁੱਪ ਸੈਕੰਡਰੀ ਹਾਈਪਰਟੈਨਸ਼ਨ ਹੈ| ਹਾਈਪਰਟੈਨਸ਼ਨ ਦੇ 90-95% ਮਾਮਲਿਆਂ ਵਿਚ ਇਸ ਰੋਗ ਦੇ ਸਹੀ ਕਾਰਣਾਂ ਦਾ ਪਤਾ ਨਹੀਂ ਚਲ ਪਾਉਂਦਾ, ਇਸ ਕਾਰਣ ਉਸ ਨੂੰ ਪ੍ਰਾਇਮਰੀ ਹਾਈਪਰਟੈਨਸ਼ਨ ਦੇ ਤੌਰ ’ਤੇ ਜਾਣਿਆ ਜਾਂਦਾ ਹੈ| ਹਾਈ ਬਲੱਡ ਪ੍ਰੈਸ਼ਰ ਦੇ 2-10% ਮਾਮਲਿਆਂ ਵਿਚ ਗੁਰਦੇ ਦੀ ਬਿਮਾਰੀ, ਨਾੜੀਆਂ ਦੀ ਸਮੱਸਿਆ ਨੂੰ ਸੈਕੰਡਰੀ ਹਾਈਪਰਟੈਨਸ਼ਨ ਦੇ ਤੌਰ ’ਤੇ ਜਾਣਿਆ ਜਾਂਦਾ ਹੈ| ਹਾਲਾਂਕਿ ਕਈ ਅਜਿਹੇ ਕਾਰਕ ਹਨ ਜੋ ਹਾਈ ਬਲੱਡ ਪ੍ਰੈਸ਼ਰ ਦੇ ਵਿਕਾਸ ਨੂੰ ਵਧਾਉਣ ਵਿਚ ਮਦਦਗਾਰ ਹੁੰਦੇ ਹਨ|
ਹਵਾਲੇ-
ਬਹੁਤ ਸਾਰੇ ਲੋਕਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਪਿਛਲੇ ਕਈ ਸਾਲਾਂ ਤੋਂ ਹਾਈ ਬਲੱਡ ਪ੍ਰੈਸ਼ਰ ਹੈ| ਨੌਜਵਾਨ ਲੋਕਾਂ ਨੂੰ ਆਪਣੇ ਬਲੱਡ ਪ੍ਰੈਸ਼ਰ ਦਾ ਪਤਾ ਹੋਣਾ ਚਾਹੀਦਾ ਹੈ| ਬਲੱਡ ਪ੍ਰੈਸ਼ਰ ਦਾ ਟੈਸਟ ਆਸਾਨ ਅਤੇ ਦਰਦ ਰਹਿਤ ਹੈ| ਇਹ ਬਹੁਤ ਹੀ ਆਸਾਨੀ ਨਾਲ ਸਿਹਤ ਦੇਖਭਾਲ ਪ੍ਰਦਾਤਾ ਦੁਆਰਾ ਕੀਤਾ ਜਾ ਸਕਦਾ ਹੈ| ਥੈਰੇਪੀ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਯੋਗਸ਼ਾਲਾ ਵਿਚ ਹੋਣ ਵਾਲੇ ਰੁਟੀਨ ਟੈਸਟ ਜਿਵੇਂ ਕਿ haematocrit tests, urine analysis, blood glucose levels, serum electrolytes, kidney function tests, lipid profile and electrocardiogram ਕਰਾਉਣ ਦੇ ਸਿਫ਼ਰਿਸ਼ ਕੀਤੀ ਜਾਂਦੀ ਹੈ|
ਹਵਾਲੇ -
"ਹਾਈ ਬਲੱਡ ਪ੍ਰੈਸ਼ਰ ਇਲਾਜ਼ਮਈ ਹੈ| ਜੀਵਨ ਸ਼ੈਲੀ ਵਿੱਚ ਤਬਦੀਲੀ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਕਾਫੀ ਹੱਦ ਤੱਕ ਮਦਦਗਾਰ ਹੁੰਦੀ ਹੈ| ਕੁਝ ਲੋਕਾਂ ਨੂੰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਜੀਵਨ ਸ਼ੈਲੀ ਵਿਚ ਤਬਦੀਲੀ ਦੇ ਨਾਲ-ਨਾਲ ਦਵਾਈ ਲੈਣ ਦੀ ਵੀ ਤਜਵੀਜ਼ ਕੀਤੀ ਜਾਂਦੀ ਹੈ| ਲਾਈਫ ਸਟਾਈਲ ਵਿਚ ਖ਼ੁਰਾਕ ਸੰਬੰਧੀ ਉਪਾਅ ਵੀ ਸ਼ਮਿਲ ਹਨ ਜੋ ਇਸ ਪ੍ਰਕਾਰ ਹਨ:
• 5 ਗ੍ਰਾਮ ਲੂਣ ਤੋਂ ਘੱਟ ਲੂਣ ਲੈਣਾ ਚਾਹੀਦਾ ਹੈ|
• ਫਲ ਅਤੇ ਸਬਜ਼ੀਆ ਵਿਚ ਭਰਪੂਰ ਮਾਤਰਾ ਵਿਚ ਪੋਟਾਸ਼ੀਅਮ ਹੁੰਦਾ ਹੈ ਇਸ ਲਈ ਸਬਜ਼ੀ, ਫਲ, ਅਤੇ ਹਰ ਪ੍ਰਕਾਰ ਦੇ ਅਨਾਜ ਖਾਉ|
• ਸੰਤ੍ਰਿਪਤ ਚਰਬੀ ਅਤੇ ਉਚ ਟ੍ਰਾਂਸ ਚਰਬੀ ਵਾਲੀ ਖ਼ੁਰਾਕ ਤੋਂ ਪਰਹੇਜ਼ ਕਰਨਾ ਚਾਹੀਦ ਹੈ|
• ਮਿਠਾਈ ਅਤੇ ਮਿੱਠੇ ਪੀਣ ਵਾਲੇ ਪਦਾਰਥਾਂ ਦੀ ਬਹੁਤ ਹੀ ਸੀਮਿਤ ਵਰਤੋਂ ਕਰਨੀ ਚਾਹੀਦੀ ਹੈ|
• ਹਾਈਪਰਟੈਨਸ਼ਨ ਨੂੰ ਰੋਕਣ ਜਾਂ ਡੈਸ਼ ਭੋਜਨ ਯੋਜਨਾ ਨੂੰ ਖੁਰਾਕ ਪਹੁੰਚ ਕਿਹਾ ਜਾਂਦਾ ਹੈ|
ਅਗਰ ਤੁਸੀਂ ਜੀਵਨ ਸ਼ੈਲੀ ਵਿੱਚ ਤਬਦੀਲੀ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਬੋਲੋ "ਜਾਰੀ ਰੱਖੋ"|
• ਸ਼ਰਾਬ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ|
• ਤੰਬਾਕੂ ਉਤਪਾਦ ਦੀ ਮਾਤਰਾ ਨੂੰ ਰੋਕਣਾ ਚਾਹੀਦਾ ਹੈ|
• ਅਗਰ ਵਜਨ ਜ਼ਿਆਦਾ ਹੈ ਤਾਂ ਉਸ ਨੂੰ ਘੱਟ ਕਰੋ ਅਤੇ ਉਸ ਨੂੰ ਕਾਇਮ ਕਰੋ|
• ਨਿਯਮਤ ਕਸਰਤ ਜਿਵੇਂ ਕਿ ਸੈਰ, ਜਾਗਿੰਗ, ਸਾਈਕਲ ਅਤੇ ਤੈਰਾਕੀ ਕਰਨੀ ਚਾਹੀਦੀ ਹੈ|
• ਬਲੱਡ ਪ੍ਰੈਸ਼ਰ ਦਾ ਰੈਗੂਲਰ ਚੈਕ ਅਪ ਕਰਾਉਣਾ ਚਾਹੀਦਾ ਹੈ|
• ਡਾਕਟਰ ਦੁਆਰਾ ਨਿਰਧਾਰਿਤ ਦਵਾਈਆਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ|
ਹਵਾਲੇ-
www.nhlbi.nih.gov/files/docs/guidelines/express.pdf
www.who.int/cardiovascular_diseases/guidelines/
www.who.int/topics/hypertension/en/ ,
control your Blood Pressure:
www.youtube.com/embed/LDWPJijPuBY
ਅਗਰ ਹਾਈ ਬਲੱਡ ਪ੍ਰੈਸ਼ਰ ਨੂੰ ਕਾਬੂ ਵਿਚ ਨਾ ਕੀਤਾ ਜਾਵੇਂ ਤਾਂ ਇਹ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦ ਹੈ ਜਿਸ ਵਿਚ ਸ਼ਾਮਿਲ ਹਨ:
• ਦਿਲ ਦਾ ਦੌਰਾ, ਦਿਲ ਦਾ ਵੱਧਣਾ ਅਤੇ ਦਿਲ ਦੀ ਅਸਫਲਤਾ
• ਅਧਰੰਗ ਦੀ ਅਗਵਾਈ ਕਰਨ ਵਾਲਾ ਸਟ੍ਰੋਕ
• ਗੁਰਦੇ ਦੀ ਗੰਭੀਰ ਬੀਮਾਰੀ
• ਰੈਟੀਨੋਪੈਥੀ ਕਾਰਣ ਨਜ਼ਰ ਦੀ ਸਮੱਸਿਆ ਹੋਣਾ ਜਾਂ ਅੰਨ੍ਹਾਪਣ
• 'ਬੋਧ ਤਬਦੀਲੀ' ਜਿਵੇਂ ਕਿ ਯਾਦਦਾਸ਼ ਦੀ ਕਮੀ
• Peripheral arterial disease, aneurysms
ਹਵਾਲੇ-
www.nhlbi.nih.gov/health/health-topics/
ਸਿਹਤਮੰਦ ਜੀਵਨ ਸ਼ੈਲੀ ਬਿਤਾਉਣ ਨਾਲ ਬਲੱਡ ਪ੍ਰੈਸ਼ਰ ਸਿਹਤਮੰਦ ਸੀਮਾ ਵਿੱਚ ਰੱਖਿਆ ਜਾ ਸਕਦਾ ਹੈ| ਤੰਦਰੁਸਤ ਜੀਵਨ ਸ਼ੈਲੀ ਵੀ ਸ਼ਾਮਿਲ ਹਨ:
• ਸ਼ਰਾਬ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ|
• ਤੰਬਾਕੂ ਉਤਪਾਦ ਦੀ ਮਾਤਰਾ ਨੂੰ ਰੋਕਣਾ ਚਾਹੀਦਾ ਹੈ|
• ਅਗਰ ਵਜਨ ਜ਼ਿਆਦਾ ਹੈ ਤਾਂ ਉਸ ਨੂੰ ਘੱਟ ਕਰੋ ਅਤੇ ਉਸ ਨੂੰ ਕਾਇਮ ਕਰੋ|
• ਨਿਯਮਤ ਕਸਰਤ ਜਿਵੇਂ ਕਿ ਸੈਰ, ਜਾਗਿੰਗ, ਸਾਈਕਲ ਅਤੇ ਤੈਰਾਕੀ ਕਰਨੀ ਚਾਹੀਦੀ ਹੈ|
• ਬਲੱਡ ਪ੍ਰੈਸ਼ਰ ਦਾ ਰੈਗੂਲਰ ਚੈਕ ਅਪ ਕਰਾਉਣਾ ਚਾਹੀਦਾ ਹੈ|
• ਡਾਕਟਰ ਦੁਆਰਾ ਨਿਰਧਾਰਿਤ ਦਵਾਈਆਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ|
• ਲੂਣ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ|
• ਫਲ ਅਤੇ ਸਬਜ਼ੀਆ ਵਿਚ ਭਰਪੂਰ ਮਾਤਰਾ ਵਿਚ ਪੋਟਾਸ਼ੀਅਮ ਹੁੰਦਾ ਹੈ ਇਸ ਲਈ ਸਬਜ਼ੀ, ਫਲ, ਅਤੇ ਹਰ ਪ੍ਰਕਾਰ ਦੇ ਅਨਾਜ ਖਾਉ|
• ਸੰਤ੍ਰਿਪਤ ਚਰਬੀ ਅਤੇ ਉਚ ਟ੍ਰਾਂਸ ਚਰਬੀ ਵਾਲੀ ਖ਼ੁਰਾਕ ਤੋਂ ਪਰਹੇਜ਼ ਕਰਨਾ ਚਾਹੀਦ ਹੈ|
• ਮਿਠਾਈ ਅਤੇ ਮਿੱਠੇ ਪੀਣ ਵਾਲੇ ਪਦਾਰਥਾਂ ਦੀ ਬਹੁਤ ਹੀ ਸੀਮਿਤ ਵਰਤੋਂ ਕਰਨੀ ਚਾਹੀਦੀ ਹੈ|
ਹਵਾਲੇ-
www.who.int/features/qa/82/en/
Park’s Textbook of Preventive & Social Medicine, 22nd Edition, Hypertension, 345-348