ਓਰਲ ਕੈਂਸਰ (ਮੂੰਹ ਦਾ ਕੈਂਸਰ)

ਓਰਲ ਕੈਂਸਰ ਮੂੰਹ ਦੇ ਕੈਂਸਰ ਦਾ ਹੀ ਪ੍ਰਕਾਰ ਹੈ, ਜਿੱਥੇ ਕੈਂਸਰ ਹੋਣ ਵਾਲੇ ਟਿਸ਼ੂ ਮੂੰਹ ਦੀ ਓਰਲ ਕੈਵਟੀ ਵਿਚ ਪੈਦਾ ਹੁੰਦੇ ਹਨ| ਮੂੰਹ ਜਾਂ ਮੂੰਹ ਦੇ ਕੈਂਸਰ ਵਿਚ ਆਮ ਤੌਰ ’ਤੇ ਜੀਭ ਸ਼ਾਮਲ ਹੁੰਦੀ ਹੈ| ਇਹ ਮੂੰਹ ਦੇ ਥੱਲੇ ਵਾਲੇ ਹਿੱਸੇ, ਗੱਲ੍ਹ ਦੀ ਲਾਇਨਿੰਗ, ਬੁੱਲ੍ਹ ਜਾਂ ਤਾਲੂ  (ਮੂੰਹ ਦੇ ਉਪਰਲੇ ਹਿੱਸੇ) ’ਤੇ ਵੀ ਹੋ ਸਕਦਾ ਹੈ| ਜ਼ਿਆਦਾਤਰ ਮੌਖਿਕ ਕੈਂਸਰ ਮਾਈਕਰੋਸਕੋਪ ਦੁਆਰਾ ਇਕੋ ਜਿਹੇ ਦਿੱਸਦੇ ਹਨ, ਜਿਨ੍ਹਾਂ ਨੂੰ ਸੁਕੈਮਸ ਸੈੱਲ ਕਾਰ੍ਸੀਨੋਮਾ ਕਿਹਾ ਜਾਂਦਾ ਹੈ| 

ਸੁਕੈਮਸ ਸੈੱਲ ਕਾਰ੍ਸੀਨੋਮਾ ਮੂੰਹ ਦੇ ਕੈਂਸਰ ਦੀ ਸਭ ਤੋਂ ਆਮ ਕਿਸਮ ਹੈ| ਸਕੈਮਸ ਸੈੱਲ ਸਰੀਰ ਦੇ ਬਹੁਤ ਸਾਰੇ ਹਿੱਸਿਆਂ ਵਿਚ ਮਿਲਦੇ ਹਨ, ਜਿਵੇਂ ਕਿ; ਮੂੰਹ ਅੰਦਰ ਅਤੇ ਚਮੜੀ ਹੇਠਾਂ

ਮੂੰਹ ਦੇ ਕੈਂਸਰ ਦੀਆਂ ਘੱਟ ਕਿਸਮਾਂ ਵਿੱਚ ਸ਼ਾਮਲ ਹਨ:

 • ਓਰਲ ਮਲਿਗ੍ਰੰਟ ਮੈਲਾਨੋਮਾ - ਜਿੱਥੇ ਮੇਲੇਨੋਸਾਈਟਸ ਨਾਂ ਦੀ ਕੋਸ਼ਿਕਾਵਾਂ ਵਿੱਚ ਕੈਂਸਰ ਦੀ ਸ਼ੁਰੂਆਤ ਹੁੰਦੀ ਹੈ, ਜੋ ਚਮੜੀ ਨੂੰ ਉਸ ਦਾ ਰੰਗ ਦੇਣ ਵਿਚ ਮਦਦ ਕਰਦੀ ਹੈ| 

 • ਐਡੇਨੌਕੈਰਕਿਨੋਮਾ- ਸੇਲਿਵਰੀ ਗ੍ਰੰਥੀਆਂ ਦੇ ਅੰਦਰ ਪੈਦਾ ਹੋਣ ਵਾਲਾ ਕੈਂਸਰ 

ਹਵਾਲੇ:

ਲੱਛਣਾਂ ਵਿੱਚ ਸ਼ਾਮਲ ਹਨ:

 • ਮੂੰਹ ਜਾਂ ਜੀਭ ਦੀ ਝਿੱਲੀ ’ਤੇ ਲਾਲ ਜਾਂ ਚਿੱਟੇ-ਲਾਲ ਪੈਚ ਹੋਣਾ

 • ਮੂੰਹ ਵਿਚ ਹੋਣ ਵਾਲੇ ਅਲਸਰ ਜੋ ਤਿੰਨ ਹਫ਼ਤਿਆਂ ਤੋਂ ਬਾਅਦ ਤੱਕ ਠੀਕ ਨਹੀਂ ਹੁੰਦੇ

 • ਮੂੰਹ ਵਿੱਚ ਹੋਣ ਵਾਲੀ ਸੋਜਨ ਜੋ ਤਿੰਨ ਹਫ਼ਤਿਆਂ ਤੋਂ ਵੱਧ ਰਹਿੰਦੀ ਹੈ

 • ਨਿਗਲਨ ਵੇਲੇ ਦਰਦ ਹੋਣਾ (ਡਿਸ੍ਫੇਸੀਆ)

 • ਗਰਦਨ ਵਿਚ ਲਗਾਤਾਰ ਦਰਦ ਹੋਣਾ 

 • ਕ੍ਰਕਸ਼ ਆਵਾਜ਼

 • ਅਸਧਾਰਨ ਰੂਪ ਵਿਚ ਵਜਨ ਘਟਣਾ

 • ਸੁਆਦ ਵਿਚ ਅਸਾਧਾਰਨ ਤਬਦੀਲੀਆਂ

 • ਕੰਨ ਵਿੱਚ ਦਰਦ

 • ਗਰਦਨ ਦੀ ਲਿੰਫ ਨੋਡਜ਼ (ਗ੍ਰੰਥੀਆਂ) ਦਾ ਸੁੱਜਨਾ 

ਹਵਾਲਾ:

www.nhs.uk

ਓਨਕੋਜੀਨਜ਼ (ਜੀਨਜ਼ ਜੋ ਕੈਂਸਰ ਦਾ ਕਾਰਣ ਬਣਦੇ ਹਨ) ਡੀ.ਐਨ.ਏ ਦੇ ਉਤਪਰਿਵਰਤਕ ਦੇ ਤੌਰ ’ਤੇ ਕਿਰਿਆਸ਼ੀਲ ਰਹਿੰਦੇ ਹਨ|

ਓਰਲ ਕੈਂਸਰ ਦੇ ਕਈ ਜ਼ੋਖਮ ਕਾਰਕ ਹਨ: ਸਿਗਰਟ ਅਤੇ ਸ਼ਰਾਬ

ਮੂੰਹ ਦੇ ਕੈਂਸਰ ਦੇ ਦੋ ਪ੍ਰਮੁੱਖ ਕਾਰਣਾਂ ਵਿਚ ਸਿਗਰਟ ਪੀਣਾ (ਜਾਂ ਹੋਰ ਤਮਾਕੂ ਉਤਪਾਦਾਂ, ਜਿਵੇਂ ਕਿ ਪਾਈਪ ਜਾਂ ਸਿਗਾਰ) ਅਤੇ ਬਹੁਤ ਜ਼ਿਆਦਾ ਸ਼ਰਾਬ ਪੀਣਾ ਸ਼ਾਮਿਲ ਹਨ ਇਹ ਦੋਵੇਂ ਪਦਾਰਥ ਕਾਰਕਿਨੋਜੈਨਿਕ (Carcinogenic) ਹਨ, ਜਿਸਦਾ ਅਰਥ ਅਜਿਹੇ ਰਸਾਇਣ ਹਨ ਜੋ ਸੈੱਲਾਂ ਵਿੱਚ ਡੀ.ਐੱਨ.ਏ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਜਿਸ ਕਾਰਣ ਕੈਂਸਰ ਹੋ ਸਕਦਾ ਹੈ|  ਮੂੰਹ ਦੇ ਕੈਂਸਰ ਦਾ ਜ਼ੋਖਮ ਵਿਚ ਉਸ ਵਿਅਕਤੀ ਵੱਧ ਜਾਂਦਾ ਹੈ ਜੋ ਬਹੁਤ ਜ਼ਿਆਦਾ ਸਿਗਰਟਨੋਸ਼ੀ ਅਤੇ ਸ਼ਰਾਬ ਦਾ ਆਦੀ ਹੁੰਦਾ ਹੈ| 

ਸੁਪਾਰੀ

ਸੁਪਾਰੀ ਹਲ਼ਕੇ ਨਸ਼ੇ ਵਾਲੇ ਬੀਜ ਹੁੰਦੇ ਹਨ ਜਿਨ੍ਹਾਂ ਨੂੰ ਸੁਪਾਰੀ ਦੇ ਦਰਖ਼ਤ ਤੋਂ ਪ੍ਰਪਾਤ ਕੀਤਾ ਜਾਂਦਾ ਹੈ| ਸੁਪਾਰੀ ਨੂੰ ਬਹੁਤ ਸਾਰੇ ਦੱਖਣ-ਪੂਰਬੀ ਏਸ਼ੀਅਨ ਕਮਿਊਨਿਟੀਆਂ ਵਿੱਚ ਵਿਆਪਕ ਤੌਰ ’ਤੇ ਵਰਤਿਆ ਜਾਂਦਾ ਹੈ| ਜਿਵੇਂ ਕਿ ਭਾਰਤੀ ਅਤੇ ਸ਼੍ਰੀਲੰਕਾ ਮੂਲ ਦੇ ਲੋਕਾਂ ਦੁਆਰਾ| 

ਸੁਪਾਰੀ ਦਾ ਪ੍ਰਭਾਵ ਬਿਲਕੁਲ ਕਾਫ਼ੀ ਵਾਲਾ ਹੁੰਦਾ ਹੈ, ਸੁਪਾਰੀ ਵਿਚ ਵੀ ਕਾਰਕਿਨੋਜੈਨਿਕ ਪ੍ਰਭਾਵ ਹੁੰਦਾ ਹੈ ਜੋ ਮੂੰਹ ਦੇ ਕੈਂਸਰ ਦੇ ਖ਼ਤਰੇ ਨੂੰ ਵਧਾ ਸਕਦਾ ਹੈ| 

ਇਹ ਜ਼ੋਖਮ ਉਸ ਸਮੇਂ ਹੋਰ ਵੀ ਬਦਤਰ ਬਣ ਜਾਂਦਾ ਹੈ, ਜਦੋਂ ਬਹੁਤ ਸਾਰੇ ਲੋਕ ਤੰਬਾਕੂ ਦੇ ਨਾਲ-ਨਾਲ ਸੁਪਾਰੀ ਨੂੰ ਖਾਣਾ ਪਸੰਦ ਕਰਦੇ ਹਨ| 

 ਧੂੰਆਂਹੀਣ ਤੰਬਾਕੂ

ਧੂੰਆਂਹੀਣ ਤੰਬਾਕੂ ਇੱਕ ਆਮ ਸ਼ਬਦ ਹੈ, ਜੋ ਬਹੁਤ ਸਾਰੇ ਉਤਪਾਦਾਂ ਨੂੰ ਦਰਸਾਉਂਦਾ ਹੈ, ਜਿਵੇਂ ਕਿ: ਤੰਬਾਕੂ ਚਬਾਉਣਾ

ਕਈ ਵਾਰੀ ਤੰਬਾਕੂ ਨੂੰ ਨਸਵਾਰ ਦੇ ਤੌਰ ’ਤੇ ਤਿਆਰ ਕੀਤਾ ਜਾਂਦਾ ਹੈ|

ਸਨੰਸ-ਇਹ ਸਵੀਡਨ ਵਿੱਚ ਪ੍ਰਸਿੱਧ ਧੂੰਆਂਰਹਿਤ ਤੰਬਾਕੂ ਦੀ ਇੱਕ ਕਿਸਮ ਹੈ, ਜਿਸ ਨੂੰ ਉੱਪਰਲੇ ਹੋਠ ਦੇ ਅੰਦਰ ਰੱਖਿਆ ਜਾਂਦਾ ਹੈ, ਜਿੱਥੇ ਇਹ ਹੌਲੀ-ਹੌਲੀ ਤੁਹਾਡੇ ਖ਼ੂਨ ਵਿੱਚ ਮਿਲ ਜਾਂਦਾ ਹੈ|

ਕੈਂਨਾਬਿਸ

ਕੈਂਨਾਬਿਸ ਨੂੰ ਸਮੋਕਿੰਗ ਦੇ ਰੂਪ ਵਿਚ ਪ੍ਰਯੋਗ ਕਰਨ ਨਾਲ ਵੀ ਮੂੰਹ ਦੇ ਕੈਂਸਰ ਦਾ ਜ਼ੋਖਮ ਵੱਧ ਜਾਂਦਾ ਹੈ| ਰੈਗੂਲਰ ਤੌਰ ’ਤੇ ਕੈਂਨਾਬਿਸ ਸਿਗਰਟਨੋਸ਼ੀ ਕਰਨ ਵਾਲਿਆਂ ਵਿਚ ਤਮਾਕੂਨੋਸ਼ਾਂ ਦੇ ਮੁਕਾਬਲੇ ਜ਼ਿਆਦਾ ਜ਼ੋਖਮ ਹੁੰਦਾ ਹੈ ਕਿਉਂਕਿ ਕੈਂਨਾਬਿਸ ਦੇ ਧੂੰਏਂ ਵਿਚ ਤੰਬਾਕੂ ਦੇ ਧੂੰਏ ਨਾਲੋਂ ਟਾਰ ਉੱਚ ਪੱਧਰ’ਤੇ ਪਾਇਆ ਜਾਂਦਾ ਹੈ| ਟਾਰ ਹੀ ਅਸਲ ਵਿਚ ਕਾਰਕਿਨੋਜੈਨਿਕ ਹੁੰਦਾ ਹੈ| 

ਮਨੁੱਖੀ ਪੈਪਿਲੋਮਾ ਵਾਇਰਸ (ਐਚ.ਪੀ.ਵੀ)

ਮਨੁੱਖੀ ਪੈਪਿਲੋਮਾ ਵਾਇਰਸ (ਐਚ.ਪੀ.ਵੀ) ਵਾਇਰਸ ਦੇ ਪਰਿਵਾਰ ਦਾ ਹੀ ਇਕ ਨਾਂ ਹੈ ਜੋ ਚਮੜੀ ਨੂੰ ਪ੍ਰਭਾਵਤ ਕਰਦੇ ਹਨ| ਇਹ ਇਕ ਪ੍ਰਕਾਰ ਦੀ ਨਮ ਛਿਲੀ ਹੈ ਜੋ ਸਰੀਰ ਦੀ ਉਪਰੀ ਸਤਿਹ ਨੂੰ ਪ੍ਰਭਾਵਿਤ ਕਰਦੀ ਹੈ| ਜਿਵੇਂ ਕਿ ਤੁਹਾਡੀ ਸਰੀਰ ਦੇ ਵਿਭਿੰਨ ਅੰਗਾਂ ਜਿਵੇਂ ਇਕ ਬੱਚੇਦਾਨੀ ਦਾ ਮੂੰਹ, ਗੁਦਾ, ਮੂੰਹ ਅਤੇ ਗਲੇ ਹੋਣ ਵਾਲੇ ਦਾਣੇ| 

ਐਚ.ਪੀ.ਵੀ ਦੀਆਂ ਕੁਝ ਕਿਸਮਾਂ ਕਾਰਣ ਹੋਣ ਵਾਲਾ ਸੰਕ੍ਰਮਣ ਅਸਾਧਾਰਣ ਟਿਸ਼ੂ ਦੇ ਵਾਧੇ ਦਾ ਕਾਰਨ ਬਣ ਸਕਦਾ ਹੈ, ਜਿਸ ਕਰਕੇ ਕੋਸ਼ਾਣੂਆਂ ਵਿਚ ਤਬਦੀਲੀਆਂ ਵਾਪਰਦੀ ਹੈ ਜੋ ਕਿ ਕੈਂਸਰ ਦੇ ਵਿਕਾਸ ਦਾ ਕਾਰਣ ਹੁੰਦਾ ਹੈ| 

 ਖ਼ਰਾਬ ਮੌਖਿਕ ਸਫ਼ਾਈ

 ਖ਼ਰਾਬ ਮੌਖਿਕ ਸਫ਼ਾਈ ਜਿਵੇਂ ਕਿ; ਦੰਦ ਸੜਨਾ, ਮਸੂਡ਼ਿਆਂ ਦੀ ਬਿਮਾਰੀ, ਦੰਦਾਂ ਨੂੰ ਨਿਯਮਿਤ ਤੌਰ ’ਤੇ ਬੁਰਸ਼ ਨਾ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਇਨ੍ਹਾਂ ਕਾਰਣਾਂ ਕਰਕੇ ਓਰਲ ਕੈਂਸਰ ਹੁੰਦਾ ਹੈ| 

ਹਵਾਲਾ:

ਬਾਇਓਪਸੀ

ਕੈਂਸਰ ਦੇ ਸੈੱਲਾਂ ਦੀ ਮੌਜੂਦਗੀ ਦੀ ਜਾਂਚ ਕਰਨ ਲਈ ਪ੍ਰਭਾਵਿਤ ਟਿਸ਼ੂ ਦੇ ਇਕ ਛੋਟੇ ਜਿਹੇ ਨਮੂਨੇ ਨੂੰ ਲਿੱਤਾ ਜਾਂਦਾ ਹੈ, ਇਸ ਪ੍ਰਕਿਰਿਆ ਨੂੰ ਬਾਇਓਪਸੀ ਕਿਹਾ ਜਾਂਦਾ ਹੈ| 

ਪੰਚ ਬਾਇਓਪਸੀ

ਜੇ ਟਿਸ਼ੂ ਦਾ ਪ੍ਰਭਾਵੀ ਸਥਾਨ ਆਸਾਨੀ ਨਾਲ ਪਹੁੰਚਯੋਗ ਥਾਂ 'ਤੇ ਹੋਵੇ, ਤਾਂ ਪੰਚ ਬਾਇਓਪਸੀ ਦਾ ਪ੍ਰਯੋਗ ਕੀਤਾ ਜਾਂਦਾ ਹੈ| 

ਜਿਵੇਂ ਜੀਭ ਜਾਂ ਮੂੰਹ ਦੇ ਅੰਦਰ ਦਾ ਹਿੱਸਾ| ਪਹਿਲਾਂ ਉਸ ਥਾਂ ਨੂੰ ਸੁੰਨ ਕਰਨ ਲਈ ਆਮ ਐਨਸਥੇਟਿਕ ਦਾ ਟੀਕਾ ਲਾਇਆ ਜਾਂਦਾ ਹੈ| ਡਾਕਟਰ ਫਿਰ ਪ੍ਰਭਾਵਿਤ ਟਿਸ਼ੂ ਦੇ ਇਕ ਛੋਟੇ ਜਿਹੇ ਹਿੱਸੇ ਨੂੰ ਕੱਟ ਕੇ ਟਵੀਰਾਂ ਨਾਲ ਇਸ ਨੂੰ ਹਟਾ ਦਿੰਦੇ ਹਨ| ਇਹ ਪ੍ਰਕਿਰਿਆ ਦਰਦਨਾਕ ਨਹੀਂ ਹੁੰਦੀ, ਪਰ ਇਸ ਨਾਲ ਥੋੜਾ ਜਿਹੀ ਬੇਚੈਨੀ ਮਹਿਸੂਸ ਹੋ ਸਕਦੀ ਹੈ| 

 ਫਾਈਨ ਨੀਡਲ ਏਸਪੀਰੇਸ਼ਨ (ਐਫ਼.ਐਨ.ਏ)

ਐਫ.ਐਨ.ਏ ਇਕ ਕਿਸਮ ਦੀ ਬਾਇਓਪਸੀ ਹੈ| ਜੇਕਰ ਗਰਦਨ ਵਿੱਚ ਸੋਜ਼ਸ਼ ਦਾ ਸ਼ੱਕ ਹੋਵੇ ਤਾਂ ਇਹ ਮੂੰਹ ਦਾ ਕੈਂਸਰ ਹੋ ਸਕਦਾ ਹੈ|

 ਪੈਨ ਐਂਡੋਸਕੋਪੀ

ਜਦੋਂ ਟਿਸ਼ੂ ਗਲੇ ਦੇ ਪਿਛਲੇ ਪਾਸੇ ਜਾਂ ਨਾਸਿਕ ਥਾਂਵਾਂ ਦੇ ਅੰਦਰ ਹੁੰਦੇ ਹਨ ਤਾਂ ਪੈਨਡੋਸਕੋਪੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਜੋ ਕਿ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਦਾ ਪ੍ਰਯੋਗ ਬਾਇਓਪਸੀ ਲਈ ਕੀਤਾ ਜਾਂਦਾ ਹੈ| 

ਇਸ ਲਈ ਹੇਠ ਲਿਖੇ ਟੈਸਟ ਵਰਤੇ ਜਾ ਸਕਦੇ ਹਨ, ਜਿਸ ਵਿਕ ਸ਼ਾਮਲ ਹਨ:

 •  ਐਕਸ-ਰੇ

 • ਇੱਕ ਮੈਗਨੇਟਿਕ ਰੈਜ਼ੋਐਨੈਂਸ ਇਮੇਜਿੰਗ (ਐੱਮ.ਆਰ.ਆਈ) ਸਕੈਨ

 • ਇੱਕ ਕੰਪਿਊਟਰਾਈਜ਼ਡ ਟੋਮੋਗ੍ਰਾਫੀ (ਸੀ.ਟੀ) ਸਕੈਨ

 • ਪਾਜ਼ਿਟ੍ਰੋਨ ਐਮੀਸ਼ਨ ਟੋਮੋਗ੍ਰਾਫੀ (ਪੀ.ਈ.ਟੀ.) ਸਕੈਨ

 • ਪੈਟ ਸਕੈਨ ਅਧੀਨ ਰੇਡੀਓ ਐਕਟਿਵ 'ਟਰੇਸਰ' ਕੈਮੀਕਲ ਨਾਲ ਸਰੀਰ ਦੇ ਇੱਕ ਹਿੱਸੇ ਵਿਚ ਟੀਕਾ ਲਾਇਆ ਜਾਂਦਾ ਹੈ, ਜਿਸ ਨੂੰ ਇਕ ਵਿਸ਼ੇਸ਼ ਕੈਮਰੇ 'ਤੇ ਦੇਖਿਆ ਜਾ ਸਕਦਾ ਹੈ| 

 ਹਵਾਲਾ:

http://www.nhs.uk/Conditions/Cancer-of-the-mouth/Pages/Diagnosis.aspx

ਸੁਧਾਰਾਤਮਕ ਇਲਾਜ : ਸੁਧਾਰਾਤਮਕ ਇਲਾਜ ਮਰੀਜ਼ ਨੂੰ ਬਿਹਤਰ ਮਹਿਸੂਸ ਕਰਨ ਅਤੇ ਕੈਂਸਰ ਦੇ ਹਮਲੇ ਨੂੰ ਰੋਕਣ ਬਾਰੇ ਇਲਾਜ ਕਰਨ ਦਾ ਹਵਾਲਾ ਦਿੰਦਾ ਹੈ| ਇਸ ਇਲਾਜ ਦੇ ਦੌਰਾਨ ਕੈਂਸਰ ਫੋਟੋਡਾਇਨੇਮਿਕ ਥੈਰੇਪੀ (ਪੀ.ਡੀ.ਟੀ) ਕੀਤੀ ਜਾਂਦੀ ਹੈ|

ਜੇ ਕੈਂਸਰ ਸ਼ੁਰੂਆਤੀ ਦੌਰ ਵਿਚ ਹੋਵੇ ਤਾਂ ਲੇਜ਼ਰ ਸਰਜਰੀ ਦੀ ਵਰਤੋਂ ਕਰਕੇ ਟਿਊਮਰ ਨੂੰ ਹਟਾਉਣਾ ਸੰਭਵ ਹੋ ਸਕਦਾ ਹੈ,  ਜਿਸਨੂੰ ਫੋਟੋਡਾਇਨੇਮਿਕ ਥੈਰੇਪੀ ਕਿਹਾ ਜਾਂਦਾ ਹੈ| ਪੀ.ਡੀ.ਟੀ ਵਿੱਚ ਇੱਕ ਦਵਾਈ ਲੈਣੀ ਸ਼ਾਮਲ ਹੈ ਜੋ ਤੁਹਾਡੇ ਟਿਸ਼ੂ ਨੂੰ ਪ੍ਰਕਾਸ਼ ਦੇ ਪ੍ਰਭਾਵਾਂ ਪ੍ਰਤੀ ਸੰਵੇਦਨਸ਼ੀਲ ਬਣਾਉਂਦੀ ਹੈ| ਇਸ ਤੋਂ ਬਾਅਦ ਲੇਜ਼ਰ ਨੂੰ ਟਿਊਮਰ ਨੂੰ ਹਟਾਉਣ ਲਈ ਵਰਤਿਆ ਜਾਂਦਾ ਹੈ|

ਦੇ ਮਰੀਜ ਲਈ ਸਰੀਰਕ, ਭਾਵਾਤਮਕ, ਅਧਿਆਤਮਕ ਅਤੇ ਮਨੋ-ਸਮਾਜਕ ਦਰਦ ਦੇ ਅਨੁਭਵ ਨੂੰ ਘੱਟ ਕਰਨ ਦੀ ਕੋਸ਼ਿਸ ਕੀਤੀ ਜਾਂਦੀ ਹੈ|

ਸਰਜਰੀ : ਸਰਜਰੀ ਵਿੱਕੋਲਿੱਤਰੇ ਕੈਂਸਰ ਦੇ ਇਲਾਜ ਦਾ ਬੁਨਿਆਦੀ ਢੰਗ ਹੈ ਅਤੇ ਸੁਧਾਰਾਤਮਕ ਉਪਾਅ ਅਤੇ ਜਿਉਣ ਦੀ ਮੋਹਲਤ ਪ੍ਰਦਾਨ ਕਰਦਾ ਹੈ|ਆਮ ਤੌਰ’ਤੇ ਇਸ ਲਈ ਬਾਇਓਪਸੀ ਦੀ ਲੋੜ ਹੁੰਦੀ ਹੈ| ਇਹ ਖ਼ਾਸ  ਤੌਰ ’ਤੇ ਨਿਸ਼ਚਿਤ ਤਸ਼ਖੀਸ ਨੂੰ ਸਥਾਪਤ ਕਰਨ ਅਤੇ ਟਿਊਮਰ ਦੇ ਇਲਾਜ ਤੇ ਉਸ ਨੂੰ ਫੈਲਣ ਤੋਂ ਰੋਕਣ ਦਾ ਇਕ ਮਹੱਤਵਪੂਰਨ ਹਿੱਸਾ ਹੈ| (ਕੁਝ ਮਾਮਲਿਆਂ ਵਿਚ) ਸਥਾਨੀਕ੍ਰਿਤ ਕੈਂਸਰ ਦੀ ਸਰਜਰੀ ਰਾਹੀਂ ਆਮ ਤੌਰ ’ਤੇ ਉਸ ਸਥਾਨ ਦੇ ਲਿੰਮ ਨੋਡ ਨੇ ਨਾਲ-ਨਾਲ ਪੂਰੇ ਮਾਸ ਦੇ ਪੁੰਜ ਨੂੰ ਹਟਾ ਦਿੱਤਾ ਜਾਂਦਾ ਹੈ|

ਰੇਡੀਏਸ਼ਨ : ਰੇਡੀਏਸ਼ਨ ਥੈਰੇਪੀ ਅੰਤਰਗਤ ਕਿਰਣਾਂ ਰਾਹੀਂ ਇਲਾਜ ਦੁਆਰਾ ਜਾਂ ਤਾਂ ਕੈਂਸਰ ਦਾ ਇਲਾਜ ਕੀਤਾ ਜਾਂਦਾ ਫਿਰ ਉਸ ਦੇ ਲੱਛਣ ਨੂੰ ਸੁਧਾਰਣ/ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ| ਲਗਭਗ ਅੱਧ ਤੋਂ ਜ਼ਿਆਦਾ ਮਾਮਿਲਆਂ ਵਿਚ  ਬ੍ਰੈਕੀਥੈਰੇਪੀ ਦੇ ਰੂਪ ਵਿਚ ਅੰਦਰੂਨੀ ਸਰੋਤਾਂ ਰਾਹੀਂ ਅਤੇ ਜਾਂ ਤਾਂ ਬਾਹਰੀ ਇਲਾਜ ਰਾਹੀਂ ਇਸ ਪ੍ਰਕਾਰ ਦੇ ਇਲਾਜ ਦਾ ਪ੍ਰਯੋਗ ਕੀਤਾ ਜਾਂਦਾ ਹੈ|

ਕੀਮੋਥੈਰੇਪੀ : ਸਰਜਰੀ ਦੇ ਨਾਲ-ਨਾਲ ਕਈ ਪ੍ਰਕਾਰ ਦੇ ਕੈਂਸਰ ਜਿਵੇਂ ਕਿ: ਛਾਤੀ, ਕੋਲੋਰੇਕਟਲ, ਪੈਨਕ੍ਰੀਏਟਿਕ, ਓਸਟੋਜੈਨਿਕ, ਸਰਕੋਮਾ, ਟੈਸਟੀਕਿਉਲਰ, ਅੰਡਕੋਸ਼  ਅਤੇ ਫੇਫੜਿਆਂ ਵਿਚ ਕੀਮੋਥੈਰੇਪੀ ਨੂੰ ਵੀ ਸ਼ਾਮਿਲ ਕਰਨਾ ਬਹੁਤ ਹੀ ਲਾਭਦਾਇਕ ਹੁੰਦਾ ਹੈ| .

ਹਵਾਲਾ : training.seer.cancer.gov

 • PUBLISHED DATE : Mar 20, 2018
 • PUBLISHED BY : NHP Admin
 • CREATED / VALIDATED BY : Dr. Manisha Batra
 • LAST UPDATED ON : Mar 20, 2018

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.