ਡਿਪਥੀਰੀਆ (ਗਲਘੋਟੂ ਰੋਗ)

ਡਿਪਥੀਰੀਆ ਬੱਚਿਆਂ ਦੀ ਸਿਹਤ ਨਾਲ ਜੁੜੀ ਹੋਈ ਸਿਹਤ ਸਮੱਸਿਆ ਹੈ| ਇਹ ਬਿਮਾਰੀ ਖ਼ਾਸ ਤੌਰ ’ਤੇ 1 ਤੋਂ  5 ਸਾਲ ਤੱਕ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ| ਇਹ ‘Bacterium Corynebacterium Diphtheria’ਕਾਰਣ ਹੋਣ ਵਾਲੀ ਛੂਤ ਦੀ ਬਿਮਾਰੀ ਹੈ, ਜੋ ਕਿ ਜੋ ਕਿ ਮੁੱਖ ਤੌਰ ਤੇ ਗਲੇ, ਉੱਪਰੀ ਏਰਵੇਅ ਅਤੇ ਕਦੇ-ਕਦੇ ਚਮੜੀ ਨੂੰ ਪ੍ਰਭਾਵਿਤ ਕਰਨ ਵਾਲਾ ਲਾਗ ਹੈ| ਇਹ ਕਦੇ-ਕਦਾਈਂ ਹੋਣ ਵਾਲੀ ਬਿਮਾਰੀ ਹੈ ਜਾਂ ਫਿਰ ਇਹ ਉਨ੍ਹਾਂ ਛੋਟੇ ਇਲਾਕਿਆਂ ਵਿਚ ਹੁੰਦੀ ਹੈ, ਜਿੱਥੇ ਡੀ.ਪੀ.ਟੀ ਟੀਕਾਕਰਣ ਕਵਰੇਜ ਬਹੁਤ ਘੱਟ ਹੁੰਦੀ ਹੈ|

ਡਿਪਥੀਰੀਆ ਦੀ ਇਕ ਕਿਸਮ ਗਲੇ ਅਤੇ ਟੌਨਸਿਲਜ਼ ਨੂੰ ਪ੍ਰਭਾਵਿਤ ਕਰਦੀ ਹੈ| ਅਤੇ ਦੂਜੀ ਪ੍ਰਕਾਰ ਦੀਆਂ ਕਿਸਮਾਂ ਕਈ ਵਾਰੀ ਚਮੜੀ 'ਤੇ ਅਲਸਰ ਦਾ ਕਾਰਨ ਬਣ ਜਾਂਦੀਆਂ ਹਨ| ਜੋ ਕਿ ਟ੍ਰੋਪਿਕਲ ਖੇਤਰਾਂ (ਉਹ ਥਾਵਾਂ ਜਿੱਥੇ ਬਾਰਾਂ ਮਹੀਨਿਆਂ ਦਾ ਤਾਪਮਾਨ ਘੱਟ ਤੋਂ ਘੱਟ 18 ਡਿਗਰੀ ਸੈਂਟੀਗਰੇਡ ਹੁੰਦਾ ਹੈ) ਵਿੱਚ ਵਧੇਰੇ ਕਰਕੇ ਆਮ ਹਨ| ਆਵਰਤੀ ਮੌਸਮ ਵਿਚ (ਚਾਰ ਮੌਸਮ ਹਨ: ਗਰਮੀ, ਪਤਝੜ, ਸਰਦੀ ਅਤੇ ਬਸੰਤ) ਡਿਪਥੀਰੀਆ ਖ਼ਾਸ ਤੌਰ ’ਤੇ  ਠੰਡੇ ਮਹੀਨਿਆਂ ਦੌਰਾਨ ਵਾਪਰਦਾ ਹੈ|

ਡਿਪਥੀਰੀਆ ਦੇ ਵਿਰੁੱਧ ਟੀਕਾਕਰਣ ਨੇ ਡਿਪਥੀਰੀਆ  ਕਾਰਣ ਹੋਣ ਵਾਲੀ ਮੌਤ ਦਰ ਅਤੇ ਵਿਕ੍ਰਤੀ ਨੂੰ ਘਟਾ ਦਿੱਤਾ ਹੈ| ਹਾਲਾਂਕਿ ਹਾਲੇ ਵੀ ਕਈ ਦੇਸ਼ਾਂ ਵਿਚ ਟੀਕਾਕਰਣ (ਐੱਪ. ਆਈ. ਆਈ.) 'ਤੇ ਵਿਸਤ੍ਰਿਤ ਪ੍ਰੋਗਰਾਮ ਦੀ ਮਾੜੀ ਹਾਲਤ ਕਰਕੇ  ਡਿਪਥੇਰੀਆ ਇਕ ਮਹੱਤਵਪੂਰਨ ਬਾਲ ਸਿਹਤ ਸਮੱਸਿਆ ਹੈ| ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤ ਵਿਚ ਇਹ ਬਿਮਾਰੀ ਆਮ ਤੌਰ ’ਤੇ ਕੁਝ ਮਾਮਲਿਆਂ ਜਾਂ ਛੋਟੇ ਪ੍ਰਕੋਪ ਦੇ ਰੂਪ ਵਿਚ ਹੀ ਹੁੰਦੀ ਹੈ| ਛੋਟੇ ਬੱਚਿਆਂ ਦੀ  ਉੱਚ ਮੌਤ ਦਰ ਦੇ ਰੂਪ ਵਿਚ ਡਿਪਥੀਰੀਆ 5-10% ਕੇਸਾਂ ਵਿੱਚ ਹੀ ਘਾਤਕ ਹੁੰਦਾ ਹੈ| ਸਾਲ 2014 ਦੌਰਾਨ ਭਾਰਤ ਵਿੱਚ ਡਿਪਥੀਰੀਆ ਦੇ 7 ਮਾਮਲਿਆਂ ਦੀ ਜਾਣਕਾਰੀ  ਇਨਟੈਗਰੇਟਿਡ ਡਿਸੀਜ ਸਰਵੀਲੈਂਸ ਪ੍ਰੋਗਰਾਮ (ਆਈ.ਡੀ.ਐੱਸ.ਪੀ) ਅਤੇ ਨੈਸ਼ਨਲ ਸੈਂਟਰ ਫ਼ਾਰ ਡਿਸੀਸ ਕੰਟਰੋਲ (ਐਨ.ਸੀ.ਡੀ.ਸੀ), ਦਿੱਲੀ ਦੁਆਰਾ ਦਿੱਤੀ ਗਈ| 

 ਹਵਾਲੇ- http://www.ncdc.gov.in/writereaddata/linkimages/Jan-March%20087398246488.pdf

                      http://www.ncdc.gov.in/writereaddata/linkimages/Newsltr0320156655589079.pdf

                      http://www.who.int/immunization/topics/diphtheria/en/

ਇਸ ਬੀਮਾਰੀ ਦੀ ਸ਼ੁਰੂਆਤ ਘੱਟ ਬੁਖ਼ਾਰ ਨਾਲ ਇਕ ਦਮ ਤੇਜ਼ੀ ਨਾਲ ਹੁੰਦੀ ਹੈ, ਜਿਸ ਅੰਤਰਗਤ ਗਲੇ ਵਿੱਚ ਖਰਾਸ਼, ਗਰਦਨ ਦੇ ਗਦੂਦ ਵਿਚ ਸੋਜਸ, ਖੰਘ ਅਤੇ ਅਵਾਜ਼ ਵਿਚ ਭਰੜਾਹਟ ਹੋ ਜਾਂਦੀ ਹੈ| ਇਸ ਬਿਮਾਰੀ ਦੌਰਾਨ 2-3 ਦਿਨਾਂ ਦੇ ਅੰਦਰ-ਅੰਦਰ, ਗਲੇ ਵਿਚ ਇਕ ਮੋਟੀ ਜਿਹੀ ਪਰਤ ਵਿਕਸਿਤ ਹੋ ਜਾਂਦੀ ਹੈ, ਜਿਸ ਨੂੰ “pseudomembrane” ਕਿਹਾ ਜਾਂਦਾ ਹੈ, ਜਿਸ ਕਾਰਣ ਬੱਚੇ ਨੂੰ ਸਾਹ ਲੈਣ ਅਤੇ ਨਿਗਲਣ ਵਿੱਚ ਮੁਸ਼ਕਲ ਹੁੰਦੀ ਹੈ| ਇਸ ਸਾਰੀ ਸਥਿਤੀ ਅੰਤਰਗਤ ਦਿਲ, ਤੰਤੂਆਂ ਅਤੇ ਗੁਰਦੇ ਦੇ ਸ਼ਾਮਿਲ ਹੋਣ ਕਾਰਣ ਰੋਗ ਦੀ ਦਸ਼ਾ ਹੋਰ ਵੀ ਗੰਭੀਰ ਹੋ ਜਾਂਦੀ ਹੈ|

ਹਵਾਲੇhttp://www.cdc.gov/diphtheria/about/symptoms.html

ਡਿਪਥੀਰੀਆ “bacterium Corynebacterium diphtheria” ਕਾਰਣ ਹੋਣ ਵਾਲੀ ਛੂਤ ਦੀ ਬਿਮਾਰੀ ਹੈ| ਜੋ ਕਿ ਗ੍ਰਾਮ ਸਕਾਰਾਤਮਕ ਅਤੇ ਗੈਰ ਮਿਸ਼ਰਤ ਜੀਵਾਣੂ ਹੈ| ਇਹ ਇੱਕ ਅਜਿਹੇ ਸ਼ਕਤੀਸ਼ਾਲੀ ਜ਼ਹਿਰੀਲੇ ਪਦਾਰਥ ਦਾ ਨਿਰਮਾਣ ਕਰਦਾ ਹੈ, ਜੋ ਗਲੇ ਅੰਦਰ ਟੌਨਸਿਲਜ਼ ਦੇ ਉਪਰ ਮਰੇ ਹੋਏ ਟਿਸ਼ੂ ਦੀ ਇੱਕ ਝਿੱਲੀ ਜਿਹੀ ਬਣਾ ਦਿੰਦਾ ਹੈ| ਜਿਸ ਕਾਰਣ ਸਾਹ ਲੈਣ ਅਤੇ ਨਿਗਲਣ ਵਿਚ ਮੁਸ਼ਕਲ ਹੁੰਦੀ ਹੈ| ਆਮ ਤੌਰ ’ਤੇ ਇਸ ਲਾਗ ਦੇ ਚਿੰਨ੍ਹ ਅਤੇ ਲੱਛਣ 2 ਤੋਂ 6 ਦਿਨ ਦੇ ਅੰਦਰ ਵਿਖਾਈ ਦਿੰਦੇ ਹਨ| ਇਹ ਲਾਗ ਕਿਸੇ ਇਕ ਬੱਚੇ ਤੋਂ ਕਿਸੇ ਦੂਜੇ ਬੱਚੇ ਵਿਚ ਖੰਘਣ ਅਤੇ ਨਿੱਛਣ ਦੌਰਾਨ ਫੈਲਦਾ ਹੈ| ਕਈ ਵਾਰੀ ਕਿਸੇ ਚੀਜ਼ ਦੇ ਸੰਪਰਕ ਜਿਵੇਂ ਕਿ ਕੋਈ ਖਿਡੌਣਾ ਜਿਸ ’ਤੇ ਬੈਕਟੀਰੀਆ ਹੋਣ ਨਾਲ ਵੀ ਇਸ ਬਿਮਾਰੀ ਦਾ ਪ੍ਰਸਾਰ ਬਹੁਤ ਤੇਜ਼ੀ ਨਾਲ ਹੁੰਦਾ ਹੈ| ਅਧਿਕਤਰ ਇਹ ਬਿਮਾਰੀ ਠੰਡ ਦੇ ਮਹੀਨਿਆਂ ਜਿਵੇਂ ਕਿ ਅਕਤੂਬਰ ਤੋਂ ਜਨਵਰੀ ਦੌਰਾਨ ਵਾਪਰਦੀ ਹੈ| 

ਹਵਾਲੇ- www.cdc.gov/vaccines/pubs/pinkbook/dip.html

ਆਮ ਤੌਰ 'ਤੇ ਡਿਪਥੀਰੀਆ ਦਾ ਨਿਦਾਨ ਉਸ ਦੀ ਕਲੀਨਿਕਲ ਪੇਸ਼ਕਾਰੀ ’ਤੇ ਅਤੇ ਹਾਲ ਵਿਚ ਹੀ ਸ਼ੁਰੂ ਹੋਈ ਅਨੁਮਾਨਿਤ ਥੈਰੇਪੀ ’ਤੇ ਆਧਾਰਿਤ ਹੁੰਦਾ ਹੈ| ਗਲੇ/ਨੱਕ ਵਿਚੋਂ ਨਿਕਲਣ ਵਾਲੇ ਸਵੌਬ ਦੇ ਨਮੂਨਿਆਂ ਅਤੇ ਕਲੱਚਰ ਤੋਂ ਪ੍ਰਪਾਤ ਹੋਣ ਵਾਲੇ ਜੀਵਾਂ ਦੇ ਦਾਗੀ ਲਬੇਡ਼ ਦੀ ਸੂਖਮ ਪ੍ਰੀਖਣ ਦੁਆਰਾ ਲੈਬਾਰਟਰੀ ਵਿਚ ਪੁਸ਼ਟੀ ਕੀਤੀ ਜਾਂਦੀ ਹੈ| ਮਰੀਜ਼ ਦੇ ਸੇਰਾ ਦੇ ਨਮੂਨਿਆਂ ਦਾ ਸੇਰੋਲੋਜੀਕਲ ਟੈਸਟ (Elisa) ਕੀਤਾ ਜਾਂਦਾ ਹੈ|  

ਪ੍ਰਯੋਗਸ਼ਾਲਾ ਦੇ ਨਿਦਾਨ ਵਿਚ ਸ਼ਾਮਲ ਹਨ:

 • ਕਲੀਨਿਕਲ ਨਮੂਨਿਆਂ ਤੋਂ ਜੀਵਾਣੂਆਂ ਨੂੰ ਅਲਗ ਕਰਨਾ
 • ਬਾਇਓਟਾਈਪਿੰਗ
 • ਟੌਕਸੀਜੈਨਸੀਟੀ ਟੈਸਟਿੰਗ (ਐਲਿਕਜ਼ ਟੈਸਟ)
 • ਮਿਨਿਮਅਮ ਇਨ੍ਹੀਬਿਟਰੀ ਕਨੈਂਟਰੇਸ਼ਨ (ਐਮ.ਆਈ.ਸੀ) (ਈ .ਟੈਸਟ) ਵਿਧੀ ਦੁਆਰਾ ਐਂਟੀਬਾਇਟਿਕ ਸਅਸੈੱਪਟਬਿਲਟੀ ਟੈਸਟ 

ਹਵਾਲੇ-

http://www.ncdc.gov.in/writereaddata/linkimages/Jan-March%20087398246488.pdf

 

ਡਿਪਥੀਰੀਆ ਤੋਂ ਪੀੜਤ ਬੱਚੇ ਦਾ ਤੇਜ਼ੀ ਨਾਲ ਇਲਾਜ ਕੀਤਾ ਜਾਣਾ ਬਹੁਤ ਜ਼ਰੂਰੀ ਹੈ ਹੁੰਦਾ ਹੈ| ਡਿਪਥੀਰੀਆ ਦੇ ਇਲਾਜ਼ ਵਿਚ ਇਸ ਦੇ ਜ਼ਹਿਰ ਨੂੰ ਪ੍ਰਭਾਵਹੀਣ ਕਰਨ ਲਈ ਐਂਟੀਟੋਕਸਿਨ ਤੇ ਬੈਕਟੀਰੀਆ ਨੂੰ ਮਾਰਨ ਲਈ ਰੋਗਾਣੂਨਾਸ਼ਕ ਦਵਾਈਆਂ  ਸ਼ਾਮਿਲ ਹਨ| ਡਿਪਥੀਰੀਆ ਦੇ ਮਰੀਜ਼ ਨੂੰ ਆਮ ਤੌਰ 'ਤੇ ਇਕੱਲਤਾ ਵਿੱਚ ਰੱਖਿਆ ਜਾਂਦਾ ਹੈ ਅਤੇ ਐਂਟੀਬਾਈਟਿਕ ਥੈਰੇਪੀ ਨੂੰ ਸ਼ੁਰੂ ਕਰਨ ਦੇ ਬਾਅਦ ਮਰੀਜ਼ ਹੋਰਨਾ ਲੋਕਾਂ ਲਈ ਛੂਤ ਨਹੀਂ ਰਹਿੰਦਾ| 

 

ਡਿਪਥੀਰੀਆ ਕਾਰਣ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਰੋਕਣ ਲਈ ਛੇਤੀ ਤੋਂ ਛੇਤੀ ਇਸ ਇਲਾਜ਼ ਸ਼ੁਰੂ ਕਰਨਾ ਚਾਹੀਦਾ ਹੈ|

 • ਇਨ੍ਹਾਂ ਜਟਿਲਤਾਵਾਂ ਕਾਰਣ ਸਾਹ ਲੈਣ ਵਿੱਚ ਮੁਸ਼ਕਲ ਹੋ ਸਕਦੀ ਹੈ ਅਤੇ ਸਾਹ ਦੀ ਰੁਕਾਵਟ ਕਾਰਣ ਨਿਗਲਣ ਵਿਚ ਵੀ ਪਰੇਸ਼ਾਨੀ ਹੁੰਦੀ ਹੈ| 

 • ਨਮੂਨੀਆ, ਦਿਲ ਦੀਆਂ ਮਾਸਪੇਸ਼ੀਆਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਜਿਸ ਨੂੰ “myocarditits” ਕਿਹਾ ਜਾਂਦਾ ਹੈ, ਅਤੇ ਨਸਾਂ ਵਿਚ ਹੋਣ ਵਾਲਾ ਨੁਕਸਾਨ ਕਾਰਣ ਅਧਰੰਗ ਹੋ ਸਕਦਾ ਹੈ| 

ਹਵਾਲੇ- http://www.cdc.gov/diphtheria/about/complications.html

 • ਡਿਪਥੀਰੀਆ ਨੂੰ ਰੋਕਣ ਦਾ ਸਿਰਫ਼ ਪ੍ਰਭਾਵਸ਼ਾਲੀ ਤਰੀਕਾ ਕੌਮੀ ਟੀਕਾਕਰਣ ਪ੍ਰੋਗਰਾਮ ਦੇ ਤਹਿਤ ਬੱਚੇ ਨੂੰ ਟੀਕਾਕਰਣ ਮੁਹੱਈਆ ਕਰਾਉਣਾ ਹੁੰਦਾ ਹੈ| ਡਿਪਥੀਰੀਆ ਟੋਕਸਿਡ ਟੀਕਾਕਰਣ ਵਿਚ ‘ਟੈਟਨਸ ਟੋਕਸਿਡ’ ਅਤੇ ‘ਪਰਟੁਸਿਸਸ ਟੀਕਾਕਰਣ’ ਦੇ ਸੁਮੇਲ ਦੀ ਸਿਫਾਰਸ਼ ਕੀਤੀ ਜਾਂਦੀ ਹੈ| ਡੀ.ਪੀ.ਟੀ /ਡੀ.ਟੀ ਦੇ ਰੂਪ ਵਿੱਚ ਡਿਪਥੀਰੀਆ, ਟੈਟਨਸ, ਪਰਟੁਸਿਸਸ, ਹੈਪੇਟਾਈਟਿਸ (ਬੀ) ਅਤੇ ਹੀਮੋਫੋਲਿਯਸ ਇਨਫਲੂਐਨਜ਼ਾ ਟਾਈਪ (ਬੀ)(ਐਚ.ਆਈ.ਬੀ) ਵਰਗੀਆਂ ਬਿਮਾਰੀਆਂ ਸ਼ਾਮਿਲ ਹਨ|

 • DPT ਜਾਂ pentavalent ਟੀਕਾਕਰਣ ਦੀਆਂ ਤਿੰਨ ਖ਼ੁਰਾਕਾਂ 6 ਹਫ਼ਤੇ, 10 ਹਫ਼ਤੇ ਅਤੇ 14 ਹਫ਼ਤੇ ਦੀ ਉਮਰ ਵਿਚ ਇਨਟ੍ਰਾਮਸਕਿਊਲਰ ਟੀਕਾ ਪੱਟ ਦੇ ਅੱਧਵਿਚਕਾਰ ਲਗਾਇਆ ਜਾਂਦਾ ਹੈ| 

 • ਤਿੰਨ ਪ੍ਰਾਇਮਰੀ ਖ਼ੁਰਾਕਾਂ ਤੋਂ ਬਾਅਦ, ਦੋ ਡੀ.ਪੀ.ਟੀ ਦੀਆਂ ਦੋ ਬੂਸਟਰ ਖ਼ੁਰਾਕਾਂ ਪਹਿਲੀ 16-24 ਮਹੀਨਿਆਂ ਦੀ ਉਮਰ ਅਤੇ ਦੂਜੀ 5-6 ਸਾਲ ਦੀ ਉਮਰ ਵਿਚ ਦਿੱਤੀ ਜਾਂਦੀ ਹੈ|

 • ਪ੍ਰਤੀਰੱਖਿਆ ਨੂੰ ਬਰਕਰਾਰ ਰੱਖਣ ਲਈ diphtheria- tetanus toxoids vaccine (DT) ਦੀ ਬੂਸਟਰ ਖ਼ੁਰਾਕ ਨੂੰ ਹਰ ਦਸ ਸਾਲ ਬਾਅਦ ਹਰ ਨੌਜਵਾਨ ਨੂੰ ਦੇਣੀ ਚਾਹੀਦੀ ਹੈ| 

ਹਵਾਲੇ-

 • PUBLISHED DATE : May 17, 2017
 • PUBLISHED BY : NHP Admin
 • CREATED / VALIDATED BY : Dr. Manisha Batra
 • LAST UPDATED ON : May 17, 2017

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.