ਬਰੌਨਕਾਇਟਿਸ ਬ੍ਰੌਂਕਾਈ (ਇਹ ਵੱਡੇ ਅਤੇ ਦਰਮਿਆਨੇ ਆਕਾਰ ਦਾ ਸਾਹ ਦਾ ਰਾਹ ਹੈ ਜੋ ਸਾਹ ਨਲੀ ਤੋਂ ਫੇਫੜਿਆਂ ਦੇ ਪ੍ਰੇਨਕੇਮਿਆ ਦੇ ਹੋਰ ਹਿੱਸਿਆਂ ਵਿਚ ਹਵਾ ਨੂੰ ਲੈ ਕੇ ਜਾਉਂਦਾ ਹੈ) ਵਿਚਲੀ ਲੇਸਦਾਰ ਝਿੱਲੀ ਦੀ ਸੋਜਸ਼ ਹੈ| ਬਰੌਨਕਾਇਟਿਸ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ:
-
ਗੰਭੀਰ
-
ਦਾਇਮੀ
ਗੰਭੀਰ ਬਰੌਨਕਾਇਟਿਸ ਦਾ ਪਤਾ ਖੰਘ ਅਤੇ ਗੱਲੇ ਦੇ ਪਿੱਛਲੇ ਪਾਸੇ ਹੋ ਰਹੇ ਅਨੁਭਵ ਦੁਆਰਾ ਹੁੰਦਾ ਹੈ| ਇਹ ਥੁੱਕ/ਖੰਘਾਰ (ਸਾਹ ਦੀ ਨਲੀ ਵਿਚੋਂ ਨਿਕਲਣ ਵਾਲਾ ਬਲਗ਼ਮ ਜਾਂ ਖੰਘ) ਦੇ ਨਾਲ ਜਾਂ ਉਸ ਤੋਂ ਬਿਨਾਂ ਵੀ ਹੋ ਸਕਦਾ ਹੈ| ਗੰਭੀਰ ਬਰੌਨਕਾਇਟਿਸ ਫੇਫੜਿਆਂ ਦੇ ਸੰਕ੍ਰਮਣ ਦਾ ਸਭ ਤੋਂ ਆਮ ਪ੍ਰਕਾਰ ਹੈ ਜੋ ਕਿ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦਾ ਹੈ|
ਦਾਇਮੀ ਬਰੌਨਕਾਇਟਿਸ ਦੀ ਬਿਮਾਰੀ, ਸੀ.ਓ.ਪੀ.ਡੀ ਦਾ ਹੀ ਪ੍ਰਕਾਰ ਹੈ ਜਿਸ ਵਿਚ ਦੋ ਸਾਲਾਂ ਦੇ ਅੰਤਰਾਲ ਵਿਚ ਲਗਭਗ ਹਰ ਤਿੰਨ ਮਹੀਨਿਆਂ ਅੰਤਰਗਤ ਖੰਘ ਨਾਲ ਬਲਗਮ ਆਉਂਦੀ ਹੈ|
ਹਵਾਲੇ:
www.nhs.uk
www.cdc.gov
www.nlm.nih.gov
ਬਰੌਨਕਾਇਟਿਸ ਦੇ ਮੁੱਖ ਲੱਛਣ ਮੋਟੀ ਪੀਲੇ-ਸਲੇਟੀ ਲੇਸਦਾਰ ਬਲਗ਼ਮ ਨਾਲ ਲਗਾਤਾਰ ਖੰਘ ਆਉਣਾ ਹੈ, ਜੋ ਕਿ ਸ਼ਾਇਦ ਹਮੇਸ਼ਾ ਨਾ ਆਵੇ| ਬਰੌਨਕਾਇਟਿਸ ਦੇ ਹੋਰ ਲੱਛਣ ਇਸ ਪ੍ਰਕਾਰ ਹਨ:
ਛਾਤੀ ਵਿਚ ਜਕੜਨ ਮਹਿਸੂਸ ਹੋਣਾ
ਸਾਹ ਆਉਣ ਵਿਚ ਪਰੇਸ਼ਾਨੀ ਹੋਣਾ
ਖਰਾਟੇ ਭਰਨਾ
ਗਲੇ ਵਿੱਚ ਖਰਾਸ਼
ਹਲਕਾ ਬੁਖ਼ਾਰ ਅਤੇ ਠੰਡ ਲਗਣਾ
ਸਿਰ ਪੀੜ
ਨੱਕ ਬੰਦ ਹੋਣਾ ਜਾਂ ਸਾਇੰਸ
ਦਰਦ ਅਤੇ ਸਰੀਰ ਵਿਚ ਦਰਦ ਹੋਣਾ
ਹਵਾਲੇ:
ਬਰੌਨਕਾਇਟਿਸ ਵਾਇਰਸ ਅਤੇ ਬੈਕਟੀਰਿਆ ਦੇ ਕਾਰਣ ਹੁੰਦਾ ਹੈ, ਹਾਲਾਂਕਿ ਵਾਇਰਲ ਬਰੌਨਕਾਇਟਿਸ ਬਹੁਤ ਹੀ ਆਮ ਹੈ| ਅਧਿਕਤਰ ਮਾਮਲਿਆਂ ਵਿਚ ਬਰੌਨਕਾਇਟਿਸ ਉਸ ਵਾਇਰਸ ਨਾਲ ਹੀ ਹੁੰਦਾ ਹੈ ਜਿਸ ਵਾਇਰਸ ਦੇ ਕਾਰਣ ਸਰਦੀ-ਜੁਖ਼ਾਮ (ਫ਼ਲੂ) ਹੁੰਦਾ ਹੈ|
ਸਾਹ ਦੁਆਰਾ ਜਲਨ ਪਦਾਰਥਾਂ ਦਾ ਸਰੀਰ ਦੇ ਅੰਦਰ ਜਾਉਣ ਕਾਰਣ ਬਰੌਨਕਾਇਟਿਸ ਹੋ ਸਕਦਾ ਹੈ ਜਿਵੇਂ ਕਿ ਸਮੋਗ (ਧੁੰਦ), ਘਰੇਲੂ ਪਦਾਰਥਾਂ ਤੋਂ ਨਿਕਲਣ ਵਾਲਾ ਰਸਾਇਣ ਜਾਂ ਸਿਗਰਟ ’ਚੋਂ ਨਿਕਲਣ ਵਾਲਾ ਧੁੰਆ| ਪਰ, ਸਿਗਰਟ-ਬੀੜੀ ਦਾਇਮੀ ( ਲੰਬੀ-ਅਵਧੀ ) ਬਰੌਨਕਾਇਟਿਸ ਦਾ ਮੁੱਖ ਕਾਰਣ ਹੈ, ਜਿਸ ਦਾ ਮਾੜਾ ਪ੍ਰਭਾਵ ਸਿਗਰਟ ਪੀਣ ਵਾਲੇ ਦੇ ਨਾਲ-ਨਾਲ ਉਸ ਦੇ ਆਲੇ-ਦੁਆਲੇ ਦੇ ਲੋਕ, ਜਿਨ੍ਹਾਂ ਅੰਦਰ ਇਹ ਧੁੰਆ ਜਾਉਂਦਾ ਹੈ ’ਤੇ ਪੈਂਦਾ ਹੈ|
ਹਵਾਲੇ:
ਜੇਕਰ ਕਿਸੇ ਵਿਅਕਤੀ ਨੂੰ 2 ਹਫ਼ਤਿਆਂ ਤੋਂ ਜ਼ਿਆਦਾ ਖੰਘ ਵਰਗੇ ਲੱਛਣ ਜਾਰੀ ਰਹਿੰਦੇ ਹੋਣ ਤਾਂ ਉਸ ਨੂੰ ਆਪਣੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ|
ਸੰਕ੍ਰਮਣ ਦੀ ਪੁਸ਼ਟੀ ਲਈ ਛਾਤੀ ਦਾ ਐਕਸ- ਰੇ ਕਰਾਉਣਾ ਚਾਹੀਦਾ ਹੈ|
ਹਵਾਲੇ:
ਗੰਭੀਰ ਬਰੌਨਕਾਇਟਿਸ ਲਈ:
-
ਆਰਾਮ ਕਰੋ|
-
ਜ਼ਿਆਦਾ ਮਾਤਰਾ ਵਿਚ ਤਰਲ ਪਦਾਰਥਾਂ ਦਾ ਸੇਵਨ ਕਰੋ|
-
ਸਿਰ ਦਰਦ ਅਤੇ ਸਰੀਰ ਦਾ ਦਰਦਮ ਦਰਦ ਨਾਸ਼ਕ ਦਵਾਈਆਂ ਜਿਵੇਂ ਕਿ ਪੈਰਾਸੀਟਾਮੋਲ ਜ ਇਬੁਪ੍ਰੋਫ਼ੇਨ ਆਦਿ ਨਾਲ ਠੀਕ ਕੀਤਾ ਜਾ ਸਕਦਾ ਹੈ| ਦਮੇ ਦੇ ਮਰੀਜ਼ਾਂ ਨੂੰ ਇਬੁਪ੍ਰੋਫ਼ੇਨ ਨਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ|
-
ਸਿਗਰਟ ਪੀਣਾ ਬੰਦ ਕਰੋ ਜਾਂ ਜਲਣਸ਼ੀਲ ਪਦਾਰਥਾਂ ਤੋਂ ਪਰਹੇਜ਼ ਕਰੋ|
ਦਾਇਮੀ ਬਰੌਨਕਾਇਟਿਸ ਲਈ:
ਕ੍ਰੋਨਿਕ ਆਬਸਟ੍ਰਕਟਿਵ ਪਲਮਨਰੀ ਰੋਗ (ਸੀ.ਓ.ਪੀ.ਡੀ) ਦਾ ਕੋਈ ਇਲਾਜ ਨਹੀਂ ਹੈ ਪਰ ਉਸ ਬਾਰੇ ਕੀਤਾ ਗਿਆ ਪ੍ਰਬੰਧਨ, ਸਥਿਤੀ ਦੇ ਵਿਕਾਸ ਦੇ ਲੱਛਣ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ| ਜੇਕਰ ਕੋਈ ਸਮੋਕਿੰਗ ਕਰਦਾ ਹੈ ਤਾਂ ਸੀ.ਓ.ਪੀ.ਡੀ ਤੋਂ ਬਚਨ ਦਾ ਸਭ ਤੋਂ ਬਹਿਤਰ ਤਰੀਕਾ ਕਿ ਉਸ ਵਿਅਕਤੀ ਨੂੰ ਸਿਗਰਟ ਪੀਣਾ ਛੱਡਣਾ ਪਵੇਗਾ ਤਾਂਕਿ ਉਸ ਨੂੰ ਆਉਣ ਵਾਲੇ ਸਮੇਂ ਵਿਚ ਫੇਫੜਿਆਂ ਦੀ ਪਰੇਸ਼ਾਨੀ ਨਾ ਹੋ ਜਾਵੇ|
ਬਰੌਨਕਾਇਟਿਸ ਨੂੰ ਰੋਕਣ ਲਈ ਵਧੀਆ ਤਰੀਕਾ ਹੈ :
-
ਸਿਗਰਟ ਪੀਣ ਤੋਂ ਬਚੋਂ
-
ਸਿਗਰਟ ਪੀਣ ਵਾਲਿਆਂ ਦੇ ਸੰਪਰਕ ਵਿਚ ਆਉਣ ਤੋਂ ਬਚੋਂ|
-
ਹੱਥਾਂ ਦੀ ਸਫ਼ਾਈ ਦਾ ਧਿਆਨ ਰਖੋ|
-
ਬੱਚਿਆਂ ਨੂੰ ਸਹੀ ਅਤੇ ਅਨੁਸ਼ਾਸਿਤ ਰੂਪ ਵਿਚ ਟੀਕਾਕਰਣ ਕੀਤਾ ਜਾਣਾ ਚਾਹੀਦਾ|
ਹਵਾਲੇ:
www.cdc.gov