ਸਰਕੋਇਡੋਸਿਸ

ਸਰਕੋਇਡਸਿਸ ਨੂੰ ਸੋਜਸ਼ਾਤਮਕ ਸੈੱਲਾਂ (ਗ੍ਰੈਨੁਲੋਮਾ) ਦੀ ਮੌਜੂਦਗੀ ਨਾਲ ਦਰਸਾਇਆ ਜਾਂਦਾ ਹੈ| ਇਹ ਬਿਮਾਰੀ ਮੁੱਖ ਤੌਰ ’ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ, ਪਰ ਗ੍ਰੈਨੁਲੋਮਾ ਲਸਿਕਾ ਗਠੜੀਆਂ, ਫੇਫੜਿਆਂ, ਜਿਗਰ, ਅੱਖਾਂ ਅਤੇ ਚਮੜੀ ਵਿਚ ਵੀ ਬਣ ਸਕਦਾ ਹੈ| ਇਸ ਤੋਂ ਇਲਾਵਾ ਇਹ ਸਪਲੀਨ, ਹੱਡੀਆਂ, ਜੋੜਾਂ, ਸਾਈਨਿਸਸ, ਪਿੰਜਰ ਮਾਸਪੇਸ਼ੀ, ਗੁਰਦੇ, ਦਿਲ,  ਪ੍ਰਜਨਨ ਅੰਗ, ਲਾਰ ਗ੍ਰੰਥੀਆਂ ਅਤੇ ਦਿਮਾਗੀ ਪ੍ਰਣਾਲੀ ’ਤੇ ਵੀ ਅਸਰ ਪਾ ਸਕਦਾ ਹੈ| ਆਮ ਤੌਰ ’ਤੇ ਗ੍ਰੈਨੁਲੋਮਾ ਪੂਰੀ ਤਰ੍ਹਾਂ ਨਾਲ ਅਲੋਪ ਹੋ ਜਾਂਦਾ ਹੈ ਜਾਂ ਟਿਸ਼ੂ ਦੇ ਨਿਸ਼ਾਨ ਬਣ ਜਾਂਦੇ ਹਨ|

ਹਵਾਲੇwww.nlm.nih.gov www.merckmanuals.com

www.nhs.uk

 ਸਾਰਕੋਇਡਸਿਸ ਦੇ ਲੱਛਣ, ਪ੍ਰਭਾਵਿਤ ਹੋਏ ਅੰਗਾਂ ਦੇ ਅਨੁਸਾਰ ਵੱਖ-ਵੱਖ ਹੁੰਦੇ ਹਨ:

ਆਮ ਲੱਛਣ:

 • ਬੁਖ਼ਾਰ

 • ਭਾਰ ਘੱਟ ਹੋਣਾ

 • ਲਿੰਮ ਨੋਡਜ਼ ਵਿਚ ਸੋਜਸ

 • ਥਕਾਵਟ

 • ਖੁਸ਼ਕ ਸਥਾਈ ਖੰਘ

 ਫੇਫੜਿਆਂ  ਦੇ ਲੱਛਣ:

 • ਸਾਹ ਚੜਨਾ

 • ਘਰਘਰਾਹਟ

 • ਛਾਤੀ ਦਾ ਦਰਦ

 ਚਮੜੀ ਦੇ ਲੱਛਣ:

 • ਧੱਫੜ

 • ਜ਼ਖ਼ਮ ਹੋਣਾ

 • ਚਮੜੀ ਦਾ ਰੰਗ ਬਦਲਣਾ

 • ਨੋਡਿਲੁਸ

ਅੱਖਾਂ ਦੇ ਲੱਛਣ:

 • ਧੁੰਦਲਾ ਨਜ਼ਰ ਆਉਣਾ

 • ਅੱਖ ਦਾ ਦਰਦ ਅੱਖ ਲਾਲ ਹੋਣਾ

 • ਦੇਖਣ ਵਿਚ ਪਰੇਸ਼ਾਨੀ ਹੋਣਾ

ਹਵਾਲਾ www.nhs.uk

ਸਾਰਕੋਇਡਸਿਸ ਦੇ ਸਹੀ ਕਾਰਣਾਂ ਦਾ ਹੁਣ ਤੱਕ ਪਤਾ ਨਹੀਂ ਲੱਗ ਸਕਿਆ ਹੈ| ਬੀਮਾਰੀ ਦੇ ਵਿਕਾਸ ਦੇ ਕਾਰਣ ਜੈਨੇਟਿਕ ਪੁਰਵਾਗ੍ਰਹ ਹੋ ਸਕਦੇ ਹਨ, ਜੋ ਖ਼ਾਸ ਬੈਕਟੀਰੀਆ, ਵਾਇਰਸ, ਧੂੜ ਜਾਂ ਰਸਾਇਣਾਂ ਦੇ ਸੰਪਰਕ ਨਾਲ ਸ਼ੁਰੂ ਹੁੰਦੇ ਹਨ| 

ਹਵਾਲਾwww.nlm.nih.gov

 

 

ਸਰੀਰਕ ਨਿਰੀਖਣ ਦੁਆਰਾ ਹੇਠ ਬਾਰੇ ਪਤਾ ਚਲ ਸਕਦਾ ਹੈ :

 • ਅਸਧਾਰਨ ਸਾਹ ਦੀ ਅਵਾਜ਼ (ਜਿਵੇਂ ਕਿ ਰੇਲ ਚਲਣਾ)

 • ਜਿਗਰ ਦਾ ਵਧਣਾ

 • ਤਿੱਲੀ ਦਾ ਵਧਣਾ

 • ਧੱਫੜ

 • ਹੇਠ ਦਿੱਤੇ ਵੱਖੋ-ਵੱਖਰੇ ਇਮੇਜਿੰਗ ਟੈਸਟਾਂ ਨਾਲ ਸਰਕੋਡੀਸਿਸ ਦਾ ਪਤਾ ਕੀਤਾ ਜਾ ਸਕਦਾ ਹੈ:

 • ਫੇਫੜੇ ਸ਼ਾਮਲ ਹਨ ਜਾਂ ਲਿੰਫ ਨੋਡ ਵਿਚ ਵਾਧਾ ਹੋਇਆ ਹੈ ਇਹ ਦੇਖਣ ਲਈ ਛਾਤੀ ਦਾ ਐਕਸ-ਰੇ ਕਰਾਉਣਾ

 • ਛਾਤੀ ਦਾ ਸੀ.ਟੀ ਸਕੈਨ

 • ਫੇਫੜਿਆਂ ਦਾ ਗੈਲੀਅਮ ਸਕੈਨ

ਹਵਾਲਾwww.nhs.uk

 

ਮੈਡੀਸਨਲ: ਸਟਰੋਇਡਜ਼ ਨੂੰ ਆਮ ਤੌਰ ’ਤੇ ਸੋਜਸ਼ ਨੂੰ ਨਿਯੰਤਰਣ ਵਿਚ ਰੱਖਣ ਲਈ ਤਜਵੀਜ਼ ਕੀਤਾ ਜਾਂਦਾ ਹੈ| 

ਸਰਜਰੀ: ਅਗਰ ਸਰਕੋਇਡਿਸਸ ਦੁਆਰਾ ਫੇਫੜਿਆਂ ਜਾਂ ਜਿਗਰ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੋਵੇ ਤਾਂ ਅੰਗ ਟ੍ਰਾਂਸਪਲਾਂਟ ਬਾਰੇ ਵਿਚਾਰਿਆ ਜਾ ਸਕਦਾ ਹੈ| 

 ਹਵਾਲਾ www.nm.nih.gov

 • PUBLISHED DATE : Aug 01, 2018
 • PUBLISHED BY : NHP Admin
 • CREATED / VALIDATED BY : Dr. Manisha Batra
 • LAST UPDATED ON : Aug 01, 2018

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.