Tuberculosis.png

ਟੀਬੀ

ਤਪੇਦਿਕ ਦੀ ਬਿਮਾਰੀ ਵਿਭਿੰਨ ਪ੍ਰਕਾਰ ਦੇ ਮਾਈਕਰੋਬੈਕਟੀਰੀਅਮ ਦੇ ਕਾਰਣ ਹੁੰਦਾ ਹੈ| ਟੀ.ਬੀ ਆਮ ਤੌਰ ’ਤੇ ਫੇਫੜਿਆਂ ਵਿਚ ਫੈਲਦਾ ਹੈ ਪਰ ਇਹ ਸਰੀਰ ਦੇ ਹੋਰ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ| ਟੀ.ਬੀ ਦੀ ਲਾਗ ਦੀ ਬਿਮਾਰੀ ਸੰਕ੍ਰਮਿਤ ਲੋਕਾਂ ਦੀ ਖਾਂਸੀ, ਛਿੱਕ ਜਾਂ ਸਾਹ ਲੈਣ ਨਾਲ ਫੈਲਦੀ ਹੈ| ਇਹ ਇਕ ਗੰਭੀਰ ਬਿਮਾਰੀ ਹੈ, ਪਰ ਸਹੀ ਇਲਾਜ ਨਾਲ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ| ਵਿਸ਼ਵ ਸਿਹਤ ਸੰਗਠਨ ਦੇ 2011 ਦੇ ਆਂਕੜਿਆਂ ਅਨੁਸਾਰ ਵਿਸ਼ਵ ਦੇ ਲਗਭਗ 84 ਲੱਖ ਟੀ.ਬੀ ਦੇ, ਮਾਮਲਿਆਂ ਵਿਚ 22 ਲੱਖ ਮਾਮਲੇ ਭਾਰਤ ਵਿਚ ਪਾਏ ਜਾਂਦੇ ਹਨ|
 
ਹਵਾਲੇ: www.tbcindia.nic.in

www.cdc.gov
www.who.int
www.who.int
www.youtube.com

ਆਮ ਤੌਰ ’ਤੇ ਤਪੇਦਿਕ ਦੀ ਬਿਮਾਰੀ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ| ਇਸ ਵਿਚ ਹੇਠ ਲਿਖੇ ਲੱਛਣ ਸ਼ਾਮਿਲ ਹਨ:-
 1. ਦੋ ਹਫ਼ਤਿਆਂ ਤੋਂ ਵੱਧ ਲਗਾਤਾਰ ਖੰਘ ਬਲਗਮ ਪੈਦਾ ਕਰਦੀ ਹੈ|
 2. ਆਮ ਤੌਰ ’ਤੇ ਸਾਹ ਲੈਣ ਵਿਚ ਮੁਸ਼ਕਲ ਦੀ ਸ਼ੁਰੂਆਤ ਹੱਲਕੀ ਹੁੰਦੀ ਹੈ ਪਰ ਹੌਲੀ-ਹੌਲੀ ਇਹ ਵੱਧ ਜਾਂਦੀ ਹੈ|
 3. ਵਜਨ ਵਿਚ ਕਮੀ ਜਾਂ ਭੁੱਖ ਨਾ ਲਗਣਾ|
 4. ਉੱਚ ਤਾਪਮਾਨ 38ºC (100.4ºF) ਜਾਂ ਇਸ ਤੋਂ ਬਹੁਤ ਜਿਆਦਾ ਹੋ ਸਕਦਾ ਹੈ|
 5. ਬਹੁਤ ਥਕਾਵਟ ਹੋਣਾ|
 6. ਤਿੰਨ ਹਫ਼ਤਿਆਂ ਤੋਂ ਵੱਧ ਅਸਪਸ਼ਟ ਦਰਦ ਹੋਣ ਨਾਲ ਟੀ.ਬੀ ਪੂਰੀ ਤਰ੍ਹਾਂ ਸਰੀਰ ਦੇ ਹੋਰਨਾ ਹਿੱਸਿਆਂ ਵਿਚ ਫੈਲ ਸਕਦਾ ਹੈ ਜਿਸ ਵਿਚ ਹੇਠ ਲਿਖੇ ਸ਼ਾਮਿਲ ਹਨ:-
 • ਲਿਮਫ਼ ਨੋਡਸ(ਲਸੀਕਾ ਨੋਡ ਟੀ.ਬੀ)
 • ਹੱਡੀਆਂ ਅਤੇ ਜੋੜ (ਕੰਕਾਲ ਟੀ.ਬੀ)
 • ਪਾਚਨ ਪ੍ਰਣਾਲੀ ( ਗੈਸਟਰੋਇੰਟੇਸਟਾਈਨਲ ਟੀ.ਬੀ)
 • ਦਿਮਾਗੀ ਸਿਸਟਮ ( ਕੇਂਦਰੀ ਦਿਮਾਗੀ ਸਿਸਟਮ ਟੀ.ਬੀ)

ਹਵਾਲੇ: www.nhs.uk

ਟੀ.ਬੀ ਦਾ ਮੁੱਖ ਕਾਰਣ ਮਾਈਕਰੋਬੈਕਟੀਰੀਅਮ ਤਪੇਦਿਕ ਹੈ, ਨਿੱਕਾ ਜਿਹਾ ਇਕ ਏਰੋਬਿਕ, ਗੈਰ-ਗਤੀਸ਼ੀਲ ਬੇਸਿਲਸ ਹੈ| ਟੀ.ਬੀ, ਸੰਕ੍ਰਮਣ ਨਾਲ ਗ੍ਰਸਤ ਵਿਅਕਤੀ ਦੇ ਫੇਫੜਿਆਂ, ਖੰਘ ਜਾਂ ਛਿੱਕ ਦੇ ਪ੍ਰਸਾਰ ਨਾਲ ਹੁੰਦਾ ਹੈ ਅਤੇ ਕਿਸੇ ਹੋਰ ਟੀ.ਬੀ ਬੈਕਟੀਰਿਆ ਵਾਲੀਆਂ ਬੂੰਦਾ ਨੂੰ ਸਾਹ ਰਾਹੀਂ ਲੈਣ ਨਾਲ ਹੁੰਦਾ ਹੈ|
 
ਖਤਰੇ ਦੇ ਕਾਰਕ: ਦੁਨੀਆ ਭਰ ਵਿਚ ਟੀ.ਬੀ ਦੇ ਨਾਲ ਜੜਿਆ ਸਭ ਤੋਂ ਮਹਤਵਪੂਰਣ ਕਾਰਕ ਐਚ.ਆਈ.ਵੀ ਹੈ|
 
ਹੋਰ ਕਾਰਕ ਵੀ ਸ਼ਾਮਿਲ ਹਨ :
 1. ਹਾੱਜਕਿੰਸ ਲਿੰਫੋਮਾ
 2. ਪੇਸ਼ਾਬ ਦੀ ਬਿਮਾਰੀ ਦਾ ਅੰਤਿਮ-ਪੜਾਅ
 3. ਫੇਫੜੇ ਦੀ ਦਾਇਮੀ ਬਿਮਾਰੀ
 4. ਕੁਪੋਸ਼ਣ
 5. ਸ਼ਰਾਬ

ਹਵਾਲੇ:
www.cdc.gov

 

ਨਿਦਾਨ :  ਟੀ.ਬੀ ਦੇ ਸਾਧਾਰਣ ਲੱਛਣ ਦੋ ਹਫ਼ਤਿਆਂ ਤੋਂ ਵੱਧ ਖੰਘ, ਵਜਨ ਵਿਚ ਕਮੀ, ਭੁੱਖ ਦੀ ਕਮੀ, ਬੁਖਾਰ ਅਤੇ ਰਾਤ ਨੂੰ ਪਸੀਨਾ ਅਤੇ ਥਕਾਵਟ ਹਨ| ਅਗਰ ਕਿਸੇ ਵਿਅਕਤੀ ਵਿਚ ਇਹ ਲੱਛਣ ਪਾਏ ਜਾਂਦੇ ਹਨ ਤਾਂ ਕੀ ਇਹ ਟੀ.ਬੀ ਹੈ? ਕੀ ਇਸ ਨੂੰ ਚੈੱਕ ਕਰਨ ਲਈ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ?

 • ਛਾਤੀ ਦਾ ਐਕਸ-ਰੇ: ਰੇਡੀਏਸ਼ਨ ਦਾ ਪ੍ਰਯੋਗ ਫੇਫੜਿਆਂ ਦਾ ਐਕਸ-ਰੇ ਖਿਚਣ ਲਈ ਕੀਤਾ ਜਾਂਦਾ ਹੈ| ਅਗਰ ਕਿਸੇ ਵਿਅਕਤੀ ਨੂੰ ਟੀ.ਬੀ ਦਾ ਸੰਕ੍ਰਮਣ ਹੈ ਤਾਂ ਉਸ ਦੇ ਫੇਫੜਿਆਂ ਦੇ ਸਰੂਪ ਵਿਚ ਪਰਿਵਰਤਨ ਆਵੇਗਾ ਜਿਵੇਂ ਕਿ ਐਕਸ-ਰੇ ਵਿਚ (ਸੱਕਾਰ) ਨਿਸ਼ਾਨ ਦਿਖਾਈ ਦੇਵੇਗਾ|
 • ਬੈਕਟੀਰਿਆ ਦੀ ਮੌਜੂਦਗੀ ਦਾ ਪਤਾ ਕਰਨ ਲਈ ਲੇਸਦਾਰ ਅਤੇ ਬਲਗਮ ਦੇ ਨਮੂਨਿਆਂ ਦੀ ਜਾਂਚ ਕੀਤੀ ਜਾਂਦੀ ਹੈ| ਫੇਫੜਿਆਂ ਸੰਬੰਧੀ ਹੋਰ ਜਾਂਚ ਵਿਚ ਸ਼ਾਮਿਲ ਹਨ|
 • ਕੰਪਿਊਟਰੀਕ੍ਰਿਤ ਟੋਮੋਗ੍ਰਾਫ਼ੀ (ਸੀ.ਟੀ) ਸਕੈਨ: ਸਰੀਰ ਦਾ ਲੜੀਵਾਰ ਐਕਸ-ਰੇ ਵੱਖ ਵੱਖ ਕੋਣਾਂ ਤੋਂ ਲਿੱਤਾ ਜਾਂਦਾ ਹੈ ਅਤੇ ਕੰਪਿਊਟਰ ਰਾਹੀਂ  ਸਰੀਰ ਦੇ ਅੰਦਰ ਵਿਬਿੰਨ ਚਿਤਰਾਂ ਦਾ ਬਿਊਰਾ ਬਣਾਇਆ ਜਾਂਦਾ ਹੈ|
 • ਚੁੰਬਕੀ ਗੂੰਜ ਪ੍ਰਤੀਬਿੰਬ (ਐਮ.ਆਰ.ਆਈ) ਸਕੈਨ: ਸਰੀਰ ਦੇ ਅੰਦਰਲੈ ਵੇਰਵੇ ਦੇ ਪ੍ਰਤੀਬਿੰਬ ਨੂੰ ਚੁੰਬਕੀ ਖੇਤਰ ਅਤੇ ਰੇਡੀਓ ਤਰੰਗਾਂ ਰਾਹੀਂ ਪੈਦਾ ਕੀਤਾ ਜਾਂਦਾ ਹੈ|
 • ਅਲਟਰਾਸਾਉਂਡ ਸਕੈਨ: ਹਾਈ-ਅਵਿਰਤੀ ਆਵਾਜ਼ ਵੇਵ ਸਰੀਰ ਦੇ ਅੰਦਰ ਦੇ ਹਿੱਸਿਆਂ ਦਾ ਚਿਤ੍ਰਰ ਬਣਾਉਂਦਾ ਹੈ|
 • ਖ਼ੂਨ ਦਾ ਟੈਸਟ
 • ਪਿਸ਼ਾਬ ਦਾ ਟੈਸਟ
 • ਬਾਇਓਪਸੀ: ਪ੍ਰਭਾਵਿਤ ਹਿੱਸੇ ਦੇ ਟਿਸ਼ੂ ਦਾ ਨਮੂਨਾ ਲਿੱਤਾ ਜਾਂਦਾ ਹੈ ਅਤੇ ਬਿਮਾਰੀ ਦੀ ਮੌਜੂਦਗੀ ਵਿਚ ਉਸ ਦਾ ਪਰੀਖਣ ਕੀਤਾ ਜਾਂਦਾ ਹੈ

ਹਵਾਲੇ:

 www.tbdots.com
www.nhs.uk
 

ਤਪਦਿਕ ਦਾ ਇਲਾਜ ਇਸ ਤੇ ਨਿਰਭਰ ਕਰਦਾ ਹੈ ਕਿ ਤੁਹਾਨੂੰ ਕਿਸ ਟਾਈਪ ਦਾ ਟੀ.ਬੀ ਹੈ| ਪਰ ਲੰਮੇ ਸਮੇਂ ਤੱਕ ਪ੍ਰਯੋਗ ਕਰਨ ਵਾਲੀ (ਲੰਬੇ ਕੋਰਸ) ਰੋਗਾਣੂਨਾਸ਼ਕ ਦਵਾਈਆਂ ਨੂੰ ਵਰਤਿਆ ਜਾਂਦਾ ਹੈ| ਡਾਟਸ [ਪ੍ਰਤੱਖ ਇਲਾਜ ਦਾ ਮੁਲਾਂਕਣ, ਘੱਟ ਸਮੇਂ ਦਾ ਕੋਰਸ) ਇਕ ਨਿਸ਼ਚਿਤ ਸਮੇਂ ਸੀਮਾ ਦੌਰਾਨ ਦਵਾਈਆਂ ਦਾ ਲੜੀਬੱਧ ਸੇਵਨ] ਪ੍ਰਤਖ ਰੂਪ ਵਿਚ ਕੀਤਾ ਜਾਣ ਵਾਲਾ ਇਲਾਜ ਅਰਥਾਤ ਇਕ ਸਿਹਤ ਸੇਵਾ ਪ੍ਰਦਾਨ ਕਰਨ ਵਾਲਾ ਇਸ ਗੱਲ ਦਾ ਧਿਆਨ ਰਖਦਾ ਹੈ ਕਿ ਲੋਕ ਦਵਾਈ ਲੈਣ| ਇਸ ਤਰ੍ਹਾਂ ਦੇ ਇਲਾਜ ਦੀ ਡਬਲਿਊ.ਐਚ.ਔ ਦੁਆਰਾ ਸਿਫਾਰਸ਼ ਕੀਤੀ ਗਈ ਹੈ ਜੋ ਇਨ੍ਹਾਂ ਲੋਕਾਂ ਦੀ ਗਿਣਤੀ ਨੂੰ ਘੱਟ ਕਰਨ ਦੀ ਕੋਸ਼ਿਸ ਕਰਦੇ ਹਨ ਜੋ ਆਪਣੀ ਦਵਾਈਆਂ ਦਾ ਨਿਯਮਿਤ ਪ੍ਰਯੋਗ ਨਹੀਂ ਕਰਦੇ| 2010 ਵਿਚ, ਨਵੇਂ ਸ਼ੁਰੂ ਕੀਤੇ ਫੇਫੜਿਆਂ ਨਾਲ ਸੰਬੰਧਿਤ ਇਲਾਜ ਛੇ ਮਹੀਨਿਆਂ ਦੇ ਇਲਾਜ ਵਿਚ ਦੋ ਮਹੀਨਿਆਂ ਤੱਕ ਆਸੋਨਿਯਾਜੈੱਡ, ਪਾਇਰਾਜ਼ਿਨਾਮਿਡ, ਏਥੇਮਬੱਲੂਟਾਲ ਵਰਗੀਆਂ ਰੋਗਾਣੂਨਾਸ਼ਕ ਦੇ ਸੁਮੇਲ ਦਾ ਪ੍ਰਯੋਗ ਕੀਤਾ ਜਾਂਦਾ ਹੈ ਅਤੇ ਬਾਅਦ ਦੇ ਚਾਰ ਮਹੀਨਿਆਂ ਵਿਚ ਸਿਰਫ਼ ਰੀਫ਼ੈਮਿਪਸਿਨ ਅਤੇ ਆਇਸੋਨਿਜਿਡ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜਿਨ੍ਹਾਂ ਮਾਮਲਿਆਂ ਵਿਚ ਆਇਸੋਨਿਯਾਜਿਡ ਦਾ ਪ੍ਰਤੀਰੋਧ ਉੱਚ ਹੁੰਦਾ ਹੈ, ਉਸ ਵਿਚ ਬਾਅਦ ਦੇ ਮਹੀਨਿਆਂ ਵਿਚ ਏਥੇਮਬੱਲੂਟਾਲ ਨੂੰ ਵਿਕਲਪ ਦੇ ਰੂਪ ਵਿਚ ਜੋੜਿਆ ਜਾਂਦਾ ਹੈ| ਜੋ ਇਕ ਤੋਂ ਵੱਧ ਪ੍ਰਤੀਰੋਧੀ ਟੀ.ਬੀ ਦੀ ਦਵਾਈਆਂ (ਐਮ.ਡੀ.ਆਰ) ਦਾ ਪਤਾ ਚੱਲਿਆ ਹੈ ਇਸਲਈ 18 ਤੋਂ 24 ਮਹੀਨਿਆਂ ਤੱਕ ਘੱਟ ਤੋਂ ਘੱਟ ਚਾਰ ਪ੍ਰਭਾਵੀ ਰਰੋਗਾਣੁਨਾਸ਼ਕ ਦਵਾਈਆਂ ਦੇ ਇਲਾਜ ਦੀ ਸਿਫਾਰਿਸ ਕੀਤੀ ਜਾਂਦੀ ਹੈ|
 

ਹਵਾਲੇ:www.nhs.uk

www.cdc.gov
 

ਟੀ.ਬੀ ਦੀ ਰੋਕਥਾਮ ਟੀਕਾਕਰਣ ਦੇ ਮਾਧਿਅਮ ਰਾਹੀਂ ਹੁੰਦੀ ਹੈ, ਸਾਲ 2011 ਵਿਚ ਸਿਰਫ਼ ਬੈਸਿਲਸ ਕਾੱਲਮੇਟ-ਗੁਏਰੀਨ (ਬੀ.ਸੀ.ਜੀ), ਜੋ ਬਚਪਣ ਵਿਚ ਪ੍ਰਸਾਰ ਦੀ ਬਿਮਾਰੀ ਦੇ ਖਿਲਾਫ ਪ੍ਰਭਾਵਸ਼ਾਲੀ ਹੈ ਅਤੇ ਫੇਫੜਿਆਂ ਦੋ ਟੀ.ਬੀ ਦੇ ਵਿਰੁੱਧ ਅਸੰਗਤ ਸੁਰੱਖਿਆ ਪ੍ਰਦਾਨ ਕਰਦੀ ਹੈ|
 

ਹਵਾਲੇ: www.nhs.uk

 

 • PUBLISHED DATE : Jul 06, 2015
 • PUBLISHED BY : NHP CC DC
 • CREATED / VALIDATED BY : NHP Admin
 • LAST UPDATED ON : Oct 27, 2015

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.