ਇੱਕਥੀਓਸਿਸ ਨੂੰ ਜ਼ਿਆਦਾਤਰ ਚਮੜੀ ਦੇ ਜੈਨੇਟਿਕ ਵਿਕਾਰ ਦੇ ਤੌਰ ’ਤੇ ਜਾਣਿਆ ਜਾਂਦਾ ਹੈ| ਹਰ ਕਿਸਮ ਦੇ ਇੱਕਥੀਓਸਿਸ ’ਚ ਚਮੜੀ ਸੁੱਕੀ, ਮੋਟੀ, ਛਿਲਕੇਦਾਰ ਜਾਂ ਢਿੱਲੀ ਹੋ ਜਾਂਦੀ ਹੈ| ਹਾਲਾਂਕਿ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ, ਲੇਕਿਨ ਆਮ ਤੌਰ 'ਤੇ ਇਸ ਰੋਗ ਦੇ ਲੱਛਣ ਹਲਕੇ ਹੁੰਦੇ ਹਨ ਜਿਸ ਨੂੰ ਰੋਜ਼ਾਨਾ ਦੇਖਭਾਲ ਨਾਲ ਪ੍ਰਬੰਧਿਤ ਕੀਤਾ ਜਾ ਸਕਦਾ ਹੈ| ਇੱਕਥੀਓਸਿਸ ’ਚ ਲੱਛਣਾਂ ਦੀ ਤੀਬਰਤਾ ਬਹੁਤ ਵੱਖਰੀ ਹੋ ਸਕਦੀ ਹੈ, ਜਿਵੇਂ ਕਿ ਇੱਕਥੀਓਸਿਸ ਵੁਲ੍ਗੈਰਿਸ (ichthyosis vulgaris) ਜਿਸ ਨੂੰ ਆਮ ਤੌਰ ’ਤੇ ਚਮੜੀ ਦੇ ਸੁੱਕੇਪਣ ਦੇ ਰੂਪ ਵਿਚ ਦੇਖ ਲਿੱਤਾ ਜਾਂਦਾ ਹੈ ਜੋ ਕਿ ਅਸਲ ਵਿਚ ਖ਼ਤਰੇ ਦੀ ਸਥਿਤੀ ਹੈ ਜਿਵੇਂ ਕਿ ਹੈਰੀਕਿੰਨ (harlequin ) ਵਰਗਾ ਇੱਕਥੀਓਸਿਸ| ਲਗਭਗ 95% ਤੋਂ ਵੱਧ ਕੇਸਾਂ ਅਨੁਸਾਰ ਇੱਕਥੀਓਸਿਸ ਵਿਚ ਸਭ ਤੋਂ ਆਮ ਇੱਕਥੀਓਸਿਸ ਵੁਲ੍ਗੈਰਿਸ (ichthyosis vulgaris) ਹੈ|
ਹਵਾਲੇ: www.nhs.uk
www.nlm.nih.gov
Ichthyosis support group in India: patient.org.in
ਹਰੇਕ ਪ੍ਰਕਾਰ ਦੀ ਵਿਰਾਸਤੀ ਇੱਕਥੀਓਸਿਸ ਦੇ ਵਿਸ਼ੇਸ਼ ਲੱਛਣ ਹੇਠਾਂ ਦਿੱਤੇ ਗਏ ਹਨ:
ਇੱਕਥੀਓਸਿਸ ਵੁਲ੍ਗੈਰਿਸ
ਜਨਮ ਦੌਰਾਨ ਚਮੜੀ ਇੱਥੇ ਸਾਧਾਰਣ ਹੀ ਲੱਗਦੀ ਹੈ
ਇਹ ਬਿਮਾਰੀ ਪਹਿਲੇ ਸਾਲ ਵਿਚ ਸ਼ੁਰੂ ਹੁੰਦੀ ਹੈ ਅਤੇ ਸਾਧਾਰਣ ਰੂਪ ਵਿਚ ਵੱਧਦੀ ਜਾਂਦੀ ਹੈ, ਜਿਸ ਅੰਤਰਗਤ ਚਮੜੀ ਸੁੱਕੀ, ਖੁਸ਼ਕ ਅਤੇ ਢਿੱਲੀ ਹੋ ਜਾਂਦੀ ਹੈ| ਇਸ ਬਿਮਾਰੀ ਵਿਚ ਆਮ ਤੌਰ ’ਤੇ ਕੋਹੜੀਆਂ, ਗੋਡੇ ਅਤੇ ਚਿਹਰਾ ਪ੍ਰਭਾਵਤ ਹੁੰਦੇ ਹਨ
ਸਰੀਰ ਦੇ ਅੰਗ ਹਲਕੇ ਸਲੇਟੀ ਰੰਗ ਵਿਚ ਪਰ ਠੀਕ ਰੂਪ ਵਿਚ ਵੱਧਦੇ ਹਨ
ਹੱਥਾਂ ਦੀ ਹਥੇਲੀ ਤੇ ਪੈਰਾਂ ਦੇ ਥੱਲੇ ਦੀ ਚਮੜੀ ਵਿਚ ਆਮ ਨਾਲੋਂ ਵੱਧ ਅਤੇ ਮੋਟੀਆਂ ਲਾਈਨਾਂ ਹੋ ਸਕਦੀਆਂ ਹਨ
ਇਸ ਬਿਮਾਰੀ ਤੋਂ ਗ੍ਰਸਤ ਬੱਚਿਆਂ ਨੂੰ ਅਕਸਰ ਐਕਜ਼ੀਮਾ ਵੀ ਹੁੰਦਾ ਹੈ
ਸਰਦੀਆਂ ਦੌਰਾਨ ਇਹ ਲੱਛਣ ਵਧੇਰੇ ਪ੍ਰਮੁੱਖ ਹੁੰਦੇ ਹਨ|
ਐਕਸ-ਲਿੰਕਡ ਇੱਕਥੀਓਸਿਸ
ਜਨਮ ਤੋਂ ਬਾਅਦ ਪੱਧਰ ਮੌਜੂਦ ਜਾਂ
ਆਮ ਤੌਰ ’ਤੇ ਮਰਦ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ
ਟੈਸਟੀਕੁਲਰ ਬਿਮਾਰੀਆਂ ਨਾਲ ਸੰਬੰਧਿਤ
ਪਰਤਦਾਰ ਇੱਕਥੀਓਸਿਸ
ਇਹ ਬੱਚਿਆਂ ਵਿਚ ਹੋ ਸਕਦਾ ਹੈ
ਜਨਮ ਸਮੇਂ ਬੱਚਾ ਇੱਕ ਮੋਟੀ ਝਿੱਲੀ ਵਿੱਚ ਢੱਕਿਆ ਹੁੰਦਾ ਹੈ, ਜਿਸ ਨੂੰ ਬਾਅਦ ਵਿਚ ਵਹਾਇਆ ਜਾਂਦਾ ਹੈ|
ਸਕੇਲ ਮੌਜੂਦ ਹੁੰਦੇ ਹਨ ਜੋ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦੇ ਹਨ
ਬੱਚੇ ਦੀਆਂ ਅੱਖਾਂ ਡਿੱਗੀਆਂ ਜਿਹੀਆਂ ਹੋ ਸਕਦੀਆਂ ਹਨ
ਐਪੀਡਰਮੋਲਾਇਟਿਕ ਇੱਕਥੀਓਸਿਸ
ਇਸ ਸਥਿਤੀ ਵਿਚ ਜਨਮ ਸਮੇਂ ਹੀ ਚਮੜੀ ਲਾਲ, ਨਮ, ਕੋਮਲ ਅਤੇ ਛਾਲੇ ਵਾਲੀ ਹੁੰਦੀ ਹੈ
ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ ਹੈ, ਚਮੜੀ ਦੀ ਪਰਤ ਵੀ ਮੋਟੀ ਹੁੰਦੀ ਜਾਂਦੀ ਹੈ
ਪ੍ਰਪਾਤ ਇੱਕਥੀਓਸਿਸ ਦਾ ਵਿਕਾਸ ਬਾਲਗਪਣ ਵਿਚ ਹੁੰਦਾ ਹੈ, ਜੋ ਇਕ ਵੰਸ਼ਾਨੁਗਤ ਨਹੀਂ ਹੁੰਦਾ|
ਇਹ ਆਮ ਤੌਰ ’ਤੇ ਕਿਸੇ ਹੋਰ ਬਿਮਾਰੀ ਨਾਲ ਜੁੜਿਆ ਹੁੰਦਾ ਹੈ ਜਿਵੇਂ ਕਿ:
ਅੰਡਰਐਕਟਿਵ ਥਾਈਰਾਇਡ
ਕੀਡਨੀ ਦੀ ਬਿਮਾਰੀ
ਲਿਸਫ਼ੋਮਾ (ਕੈਂਸਰ ਦਾ ਇਕ ਕਿਸਮ)
ਐੱਚਆਈਵੀ ਦੀ ਲਾਗ
ਹਵਾਲਾ: www.nhs.uk
ਵੰਸ਼ਾਨੁਗਤ ਇੱਕਥੀਓਸਿਸ ਜੀਨਸ ਮੁਟੇਸ਼ਨ ਕਰਕੇ ਹੁੰਦਾ ਹੈ, ਜੋ ਕਿ ਦੋਵਾਂ ਮਾਪਿਆਂ ਦੁਆਰਾ ਬੱਚੇ ਵਿਚ ਪਾਸ ਹੁੰਦਾ ਹੈ| ਜਿਨ੍ਹਾਂ ਮਾਪਿਆਂ ਵਿਚ ਇਹ ਜੀਨਸ ਪਾਏ ਜਾਂਦੇ ਹਨ ਹੋ ਸਕਦਾ ਹੈ ਉਨ੍ਹਾਂ ਵਿਚ ਇਹ ਸਥਿਤੀ ਸਪਸ਼ਟ ਨਾ ਹੋਵੇ| ਮੁਟੇਸ਼ਨ ਗਾਮੈਟੀਆਂ (ਸ਼ੁਕ੍ਰਾਣੂ ਜਾਂ ਅੰਡਾ) ਜਾਂ ਜਾਇਗੇਟ (ਗਰਭ ਦਾ ਉਤਪਾਦ) ਵਰਗੇ ਤੱਤਾਂ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ|
ਹਵਾਲੇ: www.nlm.nih.gov
ਇੱਕਥੀਓਸਿਸ ਦਾ ਨਿਦਾਨ ਵਿਚ ਆਮ ਤੌਰ ’ਤੇ ਸਰੀਰਕ ਚਮੜੀ ਦਾ ਮੁਆਇਨਾ ਕੀਤਾ ਜਾਂਦਾ ਹੈ| ਬਿਮਾਰੀ ਦੀ ਪੁਸ਼ਟੀ ਕਰਨ ਲਈ ਕਈ ਵਾਰ ਪਰਿਵਾਰ ਦਾ ਇਤਿਹਾਸ ਵੀ ਬਹੁਤ ਉਪਯੋਗੀ ਸਿੱਧ ਹੁੰਦਾ ਹੈ| ਤਸ਼ਖ਼ੀਸ ਦੀ ਪੁਸ਼ਟੀ ਕਰਨ ਲਈ ਕਈ ਵਾਰ ਚਮੜੀ ਦੀ ਬਾਇਓਪਸੀ ਵੀ ਕੀਤੀ ਜਾਂਦੀ ਹੈ|
ਡਾਕਟਰ ਚਮੜੀ ਨੂੰ ਨਮ ਰੱਖਨ ਵਾਲੀ ਕਰੀਮ ਦੀ ਤਜਵੀਜ਼ ਕਰ ਸਕਦਾ ਹੈ| ਇਸ ਬਿਮਾਰੀ ਦੀ ਸਥਿਤੀ ਵਿਚ ਕਰੀਮ ਅਤੇ ਮਲਮ ਲੋਸ਼ਨਾਂ ਨਾਲੋਂ ਵਧੀਆ ਕੰਮ ਕਰਦੇ ਹਨ| ਨਹਾਉਣ ਤੋਂ ਤੁਰੰਤ ਬਾਅਦ ਡਾਕਟਰ ਦੁਆਰਾ ਤਜਵੀਜ਼ ਕਰੀਮ ਨਾਲ ਚਮੜੀ ਨੂੰ ਨਰਮ ਕੀਤਾ ਜਾਣਾ ਚਾਹੀਦਾ ਹੈ| ਇਸ ਲਈ ਹਲਕੇ, ਗੈਰ-ਸੁੱਕਣ ਵਾਲੇ ਸਾਬਣਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ| ਚਮੜੀ ਨੂੰ ਨਮ ਰੱਖਨ ਵਾਲੀਆਂ ਕਰੀਮਾਂ ਵਿੱਚ ਅਜਿਹੇ ਰਸਾਇਣ ਹੁੰਦੇ ਹਨ ਜੋ ਚਮੜੀ ਨਮੀ ਪ੍ਰਦਾਨ ਕਰਦੀਆਂ ਹਨ ਜਿਵੇਂ ਕਿ; ਲੈਕਟਿਕ ਐਸਿਡ, ਸੇਲੀਸਾਈਲਿਕ ਐਸਿਡ, ਅਤੇ ਯੂਰੀਆ|
ਹਵਾਲੇ: www.nlm.nih.gov