ਐਗਜ਼ੀਮਾ (ਚੰਬਲ) ਨੂੰ ਅਕਸਰ ਐਟੌਪਿਕ ਡਰਮੇਟਾਇਟਸ ਕਿਹਾ ਜਾਂਦਾ ਹੈ| ਚੰਬਲ ਦੀ ਬਿਮਾਰੀ ਨੂੰ ਮੁੱਖ ਤੌਰ ’ਤੇ ਚਮੜੀ ਦੀ ਸਮੱਸਿਆਂਵਾਂ ਨਾਲ ਜੋੜਿਆ ਜਾਂਦਾ ਹੈ| ਖੁਸ਼ਕੀ ਅਤੇ ਚਮੜੀ ’ਤੇ ਧੱਫੜ ਹੋਣ ਦੇ ਨਾਲ-ਨਾਲ ਇਸ ਬਿਮਾਰੀ ਦੇ ਕੁਝ ਹੋਰ ਲੱਛਣ ਹਨ, ਜੋ ਇਸ ਪ੍ਰਕਾਰ ਹਨ:
ਝਰੀਟਾਂ
ਲਾਲ ਹੋਣਾ
ਪਪੜੀਦਾਰ
ਸ਼ੁਰੂਆਤੀ ਤੌਰ ’ਤੇ ਹੋਣ ਵਾਲੇ ਐਟੌਪਿਕ ਡਰਮੇਟਾਇਟਸ ਨੂੰ ਇੰਨਫ਼ਾਟਾਇਲ ਐਗਜ਼ੀਮਾ ਕਿਹਾ ਜਾਂਦਾ ਹੈ| ਬਚਪਨ ਵਿਚ ਹੋਣ ਵਾਲੀ ਚੰਬਲ ਦੀ ਬਿਮਾਰੀ ਵਧਦੀ ਹੋਈ ਵਿਅਕਤੀ ਦੇ ਨੌਜਵਾਨ ਹੋਣ ਤੱਕ ਵੱਧ ਸਕਦੀ ਹੈ| ਇਸ ਬਿਮਾਰੀ ਵਿਚ ਮੁੱਖ ਰੂਪ ਵਿਚ ਖੋਪੜੀ ਅਤੇ ਚਿਹਰੇ ’ਤੇ ਰਿਸਾਵ ਵਾਲੇ ਧੱਫੜ ਹੋ ਜਾਂਦੇ ਹਨ| ਇਸ ਦੇ ਬਾਵਜੂਦ ਇਹ ਸਰੀਰ ਤੇ ਕਿਤੇ ਵੀ ਹੋ ਸਕਦਾ ਹੈ|
ਧੱਫ਼ੜ ਦੀ ਦਿੱਖ ਵਿਚ ਬਦਲਾਉ ਦੀ ਪ੍ਰਵਿਰਤੀ ਹੁੰਦੀ ਹੈ| ਬਚਪਨ ਵਿਚ ਇਹ ਸੁੱਕਾ ਅਤੇ ਜਵਾਨੀ ਸਮੇਂ ਇਸ ਦੀ ਪਰਤ ਮੋਟੀ ਹੋ ਜਾਂਦੀ ਹੈ, ਦੋਹਾਂ ਹੀ ਸਥਿਤੀਆਂ ਵਿਚ ਖਾਰਸ਼ ਸਥਾਈ ਹੁੰਦੀ ਹੈ|
ਹਵਾਲੇ: www.nhs.uk
www.niams.nih.gov
www.nlm.nih.gov
www.eczema.org
ਐਟੌਪਿਕ ਡਰਮੇਟਾਇਟਸ ਦੇ ਮਰੀਜ਼ ਆਪਣੀ ਪਰੇਸ਼ਾਨੀ ਬਾਰੇ ਬਹੁਤ ਹੀ ਜਲਦੀ ਪ੍ਰਤੀਕਿਰਿਆ ਕਰਦਾ ਹੈ| ਭੋਜਨ ਅਤੇ ਵਾਤਾਵਰਣਕ ਅਲਰਜੀ ਕਾਰਣ ਬਹੁਤ ਜ਼ਿਆਦਾ ਖਾਰਸ਼ ਹੋ ਸਕਦੀ ਹੈ, ਜਿਸ ਕਾਰਣ ਇਹ ਪਰੇਸ਼ਾਨੀਆਂ ਹੋ ਸਕਦੀਆਂ ਹਨ:
ਲਾਲ ਹੋਣਾ
ਸੋਜਸ
ਖਾਰਸ਼ ਅਤੇ ਖੁਸ਼ਕੀ
ਚਮੜੀ ਫੱਟਣਾ
ਪਪੜੀ
ਛਾਲੇ
ਰਿਸਾਵ ਜਾਂ ਖ਼ੂਨ ਵਹਿਣਾ
ਕਈ ਵਾਰ ਇਸਨੂੰ “ਧੱਫੜ ਵਾਲੀ ਖ਼ਾਰਸ਼” ਵੀ ਕਿਹਾ ਜਾਂਦਾ ਹੈ ਕਿਉਕਿ ਖਾਰਸ਼ ਧੱਫੜ ਜਾਂ ਸਕ੍ਰੇਚਿੰਗ ਤੋਂ ਪਹਿਲਾਂ ਹੁੰਦੀ ਹੈ| ਖਾਰਸ਼ ਕਾਰਣ ਚਮੜੀ ’ਤੇ ਧੱਫੜ ਹੋ ਸਕਦੇ ਹਨ|
ਹਵਾਲਾ: www.nhs.uk
ਚੰਬਲ ਦਾ ਅਸਲ ਕਾਰਣ ਹੁਣ ਤੱਕ ਅਣਪਛਾਤਾ/ਅਗਿਆਤ ਹੈ ਪਰ ਫਿਰ ਵੀ ਇਹ ਕਈ ਕਾਰਣਾਂ ਕਰਕੇ ਹੋ ਸਕਦਾ ਹੈ ਜਿਵੇਂ ਕਿ:
ਜੈਨੇਟਿਕ: ਇਹ ਗੱਲ ਪੂਰੀ ਤਰ੍ਹਾਂ ਸਾਫ਼ ਹੈ ਕਿ ਐਟੌਪਿਕ ਡਰਮੇਟਾਇਟਸ ਅਨੁਵੰਸ਼ਕ ਰੂਪ ਵਿਚ ਵਿਕਸਤ ਹੁੰਦਾ ਹੈ| ਇਹ ਬਿਮਾਰੀ ਹਰ ਪ੍ਰਕਾਰ ਦੇ ਵਿਅਕਤੀ ਭਾਵੇਂ ਉਹ ਕਿਸੇ ਵੀ ਜਾਤ/ਨਸਲ ਨਾਲ ਸੰਬੰਧਿਤ ਹੋਵੇ ਨੂੰ ਹੋ ਸਕਦੀ ਹੈ|
ਹਿਸਟਾਮਿਨ ਦੀ ਅਸਹਿਣਸ਼ੀਲਤਾ: ਐਟੌਪਿਕ ਡਰਮੇਟਾਇਟਸ ਨਾਲ ਪੀੜਿਤ ਲੋਕਾਂ ਦੇ ਸਬਸੈੱਟ ਹਿਸਟਾਮਾਈਨ ਦੇ ਬਾਹਰੀ ਸਰੋਤਾਂ ਤੋਂ ਪ੍ਰਭਾਵਿਤ ਹੁੰਦੇ ਹਨ ਜਿਵੇਂ ਕਿ; ਸਰੀਰ ਦੇ ਬਾਹਰਲੇ ਹਿਸਟਾਮਾਈਨ ਕਾਰਣ ਖੁਜਲੀ ਅਤੇ ਬੇਆਰਾਮੀ ਦਾ ਕਾਰਣ ਬਣਦੇ ਹਨ| ਕੁਝ ਸਬਜ਼ੀਆਂ ਜਿਵੇਂ; ਟਮਾਟਰ, ਪਾਲਕ ਅਤੇ ਐੱਗਪਲਾਂਟ ਵਿਚ ਕੁਦਰਤੀ ਤੌਰ ’ਤੇ ਹਿਸਟਾਮਾਈਨ ਪਾਇਆ ਜਾਂਦਾ ਹੈ|
ਐਗ੍ਰਵੈਟਿਂਗ ਕਾਰਕ : ਹੇਠ ਦਿੱਤੇ ਕਾਰਕ ਐਟੌਪਿਕ ਡਰਮੇਟਾਇਟਸ ਦੇ ਲੱਛਣਾਂ ਦੇ ਵਿਗਾੜ ਦੀ ਅਗਵਾਈ ਕਰਦੇ ਹਨ:
ਪਰਾਗ ਤੋਂ ਅਲਰਜੀ, ਬੂਰ, ਧੂੜ ਦੇ ਕਣ
ਸਰਦੀ ਦੀ ਠੰਡੀ ਅਤੇ ਖੁਸ਼ਕ ਹਵਾ
ਠੰਡ ਜਾਂ ਫਲੂ
ਜਲਣ ਅਤੇ ਰਸਾਇਣ ਨਾਲ ਸੰਪਰਕ
ਉੱਨ ਗਰਦੀ ਖੁਰਦਰੀ ਸਮਗਰੀ ਦੇ ਸੰਪਰਕ ਵਿਚ ਆਉਣ ਨਾਲ
ਖੁਸ਼ਕ ਚਮੜੀ
ਭਾਵਨਾਤਮਕ ਤਣਾਓ
ਲੋਸ਼ਨਾਂ ਵਿੱਚ ਪਰਫਿਊਮਸ ਜਾਂ ਡਾਇਸ ਦਾ ਪ੍ਰਯੋਗ ਕਰਨਾ ਅਤੇ ਚਮੜੀ ਦਾ ਸਾਬਣ
ਯੂ.ਵੀ. ਰੇਡੀਏਸ਼ਨ
ਹਵਾਲੇ: www.niams.nih.gov
www.nhs.uk
ਚੰਬਲ ਦਾ ਨਿਦਾਨ ਮੁੱਖ ਰੂਪ ਵਿੱਚ ਅਧਾਰਤ ਹੈ:
ਇਤਿਹਾਸ
ਲੱਛਣ
ਸਰੀਰਕ ਜਾਂਚ
* ਸਿਹਤ ਦੀ ਬਿਹਤਰ ਸਮਝ ਲਈ ਐਨ.ਐਚ.ਪੀ ਭਰਪੂਰ ਜਾਣਕਾਰੀ ਪ੍ਰਦਾਨ ਕਰਦਾ ਹੈ| ਪਰ ਇਸ ਦੇ ਬਾਵਜੂਦ ਜਿਵੇਂ ਕਿ ਰੋਗ ਦੀ ਸਥਿਤੀ ਹਰ ਵਿਅਕਤੀ ਵਿਚ ਵੱਖਰੀ ਹੁੰਦੀ ਹੈ, ਇਸ ਲਈ ਸਹੀ ਤਸ਼ਖੀਸ ਅਤੇ ਇਲਾਜ ਲਈ ਆਪਣੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ|
ਹਵਾਲੇ:: www.niams.nih.gov
www.nhs.uk
ਹਾਲਾਂਕਿ ਐਟੌਪਿਕ ਐਕਜ਼ੀਮਾ ਦਾ ਕੋਈ ਇਲਾਜ ਨਹੀਂ ਹੈ, ਪਰ ਦਵਾਈਆਂ ਦੀ ਮਦਦ ਰਾਹੀਂ ਕਿਸੇ ਵਿਅਕਤੀ ਵਿਚ ਇਸ ਬਿਮਾਰੀ ਦੇ ਲੱਛਣਾਂ ਨੂੰ ਘੱਟ ਕੀਤਾ ਜਾ ਸਕਦਾ ਹੈ| ਐਲਰਜੀ ਵਾਲੇ ਐਕਜ਼ੀਮਾ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਦਵਾਈਆਂ ਵਿਚ ਆਮ ਤੌਰ ’ਤੇ ਸ਼ਾਮਲ ਹੁੰਦਾ ਹੈ:
ਇਮੋਲੀਇਨਟਸ-ਇਸ ਦਾ ਪ੍ਰਯੋਗ ਸੁੱਕੀ ਚਮੜੀ ਲਈ ਕੀਤਾ ਜਾਂਦਾ ਹੈ|
ਟੌਪੀਕਲ ਕੌਰੀਟੋਸਟੀਰੋਇਡਜ਼- ਸੋਜਸ ਅਤੇ ਲਾਲੀ ਨੂੰ ਘੱਟ ਕਰਨ ਲਈ ਇਸ ਦਾ ਪ੍ਰਯੋਗ ਕੀਤਾ ਜਾਂਦਾ ਹੈ|
* ਸਿਹਤ ਦੀ ਬਿਹਤਰ ਸਮਝ ਲਈ ਐਨ.ਐਚ.ਪੀ ਭਰਪੂਰ ਜਾਣਕਾਰੀ ਪ੍ਰਦਾਨ ਕਰਦਾ ਹੈ| ਪਰ ਇਸ ਦੇ ਬਾਵਜੂਦ ਜਿਵੇਂ ਕਿ ਰੋਗ ਦੀ ਸਥਿਤੀ ਹਰ ਵਿਅਕਤੀ ਵਿਚ ਵੱਖਰੀ ਹੁੰਦੀ ਹੈ, ਇਸ ਲਈ ਸਹੀ ਤਸ਼ਖੀਸ ਅਤੇ ਇਲਾਜ ਲਈ ਆਪਣੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ|
ਹਵਾਲੇ: www.nhs.uk
ਐਕਜ਼ੀਮਾ ਵੈਕਸੀਨਾਟਮ ਦੇ ਜੋਖ਼ਮ ਕਾਰਨ, ਐਕਜ਼ੀਮਾ ਨਾਲ ਪੀੜਿਤ ਮਰੀਜਾਂ ਦਾ ਚੇਚਕ ਟੀਕਾਕਰਣ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਨਾਲ ਸੰਭਾਵਿਤ ਤੌਰ ’ਤੇ ਗੰਭੀਰ ਅਤੇ ਘਾਤਕ ਪ੍ਰਕਾਰ ਦੀਆਂ ਉਲਝਣਾਂ ਪੈਦਾ ਹੋ ਸਕਦੀਆਂ ਹਨ|
ਹਵਾਲੇ : www.cdc.gov