ਐਲੋਪੈਸੀਆ (ਵਾਲਾਂ ਦਾ ਝੜਨਾ)

ਵਾਲਾਂ ਦੇ ਅੰਸ਼ਕ ਜਾਂ ਪੂਰਣ ਨੁਕਸਾਨ ਨੂੰ ਐਲੋਪੀਸੀਆ (ਵਾਲਾਂ ਦਾ ਝੜਨਾ) ਕਿਹਾ ਜਾਂਦਾ ਹੈ| ਆਮ ਤੌਰ 'ਤੇ ਵਾਲਾਂ ਦਾ ਨੁਕਸਾਨ ਹੌਲੀ-ਹੌਲੀ ਵਿਕਸਿਤ ਹੁੰਦਾ ਹੈ| ਕਈ ਵਾਰੀ ਇਹ ਸਿਰ ਦੇ ਕਿਸੇ-ਕਿਸੇ ਹਿੱਸੇ ਵਿਚ ਅਤੇ ਕਈ ਵਾਰੀ ਪੂਰੇ ਸਿਰ ਵਿਚ ਹੋ ਸਕਦਾ ਹੈ | ਜਿਸ ਕਾਰਣ ਹਰ ਦਿਨ ਸਿਰ ਵਿਚੋਂ 100 ਤੋਂ ਜ਼ਿਆਦਾ ਵਾਲ ਤੱਕ ਝੜ ਜਾਉਂਦੇ ਹਨ|

ਆਮ ਤੌਰ ਤੇ ਗੰਜਾਪਨ ਕਿਸੇ ਖ਼ਾਸ ਬਿਮਾਰੀ ਕਾਰਨ ਨਹੀਂ ਹੁੰਦਾ ਹੈ, ਇਹ ਬੁਢਾਪੇ, ਪਿਤਰਕ ਜਾਂ ਹਾਰਮੋਨਾਂ ਵਿਚ ਤਬਦੀਲੀਆਂ ਨਾਲ ਵੀ ਸੰਬੰਧਤ ਹੁੰਦਾ ਹੈ| ਇਸ ਤੋਂ ਇਲਾਵਾ ਇਹ ਮਰਦ ਜਾਂ ਔਰਤ ਪੈਟਰਨ ਸੰਬੰਧੀ ਗੰਜਾਪਨ ਵੀ ਹੋ ਸਕਦਾ ਹੈ| 

ਵਾਲਾਂ ਦਾ ਨੁਕਸਾਨ ਹੋਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ| ਜਿਸ ਵਿਚ ਹੇਠ ਲਿਖੇ ਕਾਰਨ ਪ੍ਰਮੁੱਖ ਰੂਪ ਵਿਚ ਸ਼ਾਮਲ ਹਨ:

ਵਾਲਾਂ ਨਾਲ ਸੰਬੰਧੀ ਵਿਕਾਰ

 • ਵਿਰਾਸਤੀ ਪਤਲਾਪਨ ਜਾਂ ਗੰਜਾਪਨ: ਇਸ ਨੂੰ ਐਂਡ੍ਰੋਜੇਨੇਟਿਕ ਐਲੋਪੈਸੀਆ ਵੀ ਕਿਹਾ ਜਾਂਦਾ ਹੈ ਜੋ ਵਾਲਾਂ ਦੇ ਨੁਕਸਾਨ ਹੋਣ ਦਾ ਸਭ ਤੋਂ ਆਮ ਕਾਰਨ ਹੈ| ਮਰਦਾਂ ਵਿਚ ਵੰਸ਼ਵਾਦ ਵਾਲਾਂ ਦਾ ਨੁਕਸਾਨ ਹੈਡਲਾਈਨ ਦੇ ਨਾਲ-ਨਾਲ ਪੂਰੇ ਸਿਰ ਵਿਚ ਦੇਖਿਆ ਜਾ ਸਕਦਾ ਹੈ| ਦੂਜੇ ਪਾਸੇ ਔਰਤਾਂ ਵਿਚ ਉਨ੍ਹਾਂ ਦੇ ਸਿਰ ਦੇ ਕਿਨਾਰਿਆਂ ਸਾਹਮਣੇ ਅਤੇ ਉਪਰਲੇ ਹਿੱਸੇ ਵਿਚ ਪਤਲੇ ਵਾਲ ਹੁੰਦੇ ਹਨ|

 • ਐਲੋਪੈਸੀਆ ਏਰੀਆਟਾ: ਇਹ ਇਕ ਸਵੈ-ਪ੍ਰਤੀਰੋਧਕ ਬਿਮਾਰੀ ਹੈ ਜੋ ਸਿਰ ਤੇ ਸਰੀਰ ’ਤੇ ਹੋਣ ਵਾਲੇ ਵਾਲਾਂ ਦੇ ਨੁਕਸਾਨ ਦਾ ਕਾਰਣ ਬਣਦੀ ਹੈ| ਇਹ ਬਿਮਾਰੀ ਹਰ ਉਮਰ ਦੇ ਲੋਕਾਂ ਵਿਚ ਵਿਕਸਿਤ ਹੋ ਸਕਦੀ ਹੈ ਅਤੇ ਇਸ ਕਾਰਣ ਪੈਚ ਦੇ ਰੂਪ ਵਿਚ ਸਿਰ ਦੇ ਵਾਲ ਝੜ ਜਾਂਦੇ ਹਨ|

 • ਸਿਕਰੇਟ੍ਰਿਸੀਅਲ (ਸਕੈਰਿੰਗ) ਐਲੋਪੈਸੀਆ : ਇਹ ਹਰ ਤੰਦਰੁਸਤ ਮਰਦਾਂ ਅਤੇ ਔਰਤਾਂ ਵਿੱਚ ਵਿਕਸਿਤ ਹੋ ਸਕਦਾ ਹੈ, ਇਸ ਬਿਮਾਰੀ ਅਜਿਹੀ ਦੁਰਲੱਭ ਸਮੱਸਿਆ ਹੈ ਜੋ ਵਾਲਾਂ ਦੇ ਫੈਲਣ ਦੀ ਸ਼ਕਤੀ ਨੂੰ ਨੁਸਕਾਨ ਪਹੁੰਚਾਉਂਦੀ ਹੈ| ਜਿੱਥੇ ਇਕ ਵਾਰ follicles ਬਣ ਜਾਂਦੇ ਹਨ ਉੱਥੇ ਸਕਾਰ ਟਿਸ਼ੂ ਪੈਦਾ ਹੋ ਜਾਂਦੇ ਹਨ ਜਿਸ ਕਰਕੇ ਵਾਲਾਂ ਦੇ ਮੁੜ ਵੱਧਣ ਦੀ ਸੰਭਾਵਨਾ ਖ਼ਤਮ ਹੋ ਜਾਂਦੀ ਹੈ| ਇਸ ਦੇ ਇਲਾਜ ਦੌਰਾਨ follicles ਕਾਰਣ ਹੋਣ ਵਾਲੀ ਸੋਜਸ਼ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਵਾਲਾਂ ਦੇ ਵਿਕਾਸ ਨੂੰ ਰੋਕ ਦਿੰਦੀ ਹੈ|

ਬਿਮਾਰੀਆਂ

 • ਅੰਤਰੀਵ ਮੈਡੀਕਲ ਸਥਿਤੀ: ਵਾਲਾਂ ਨੂੰ ਝੜਨ ਤੋਂ ਘਟਾਉਣਾ/ਰੋਕਣਾ ਲਗਭਗ 30 ਬਿਮਾਰੀਆਂ ਲਈ ਚੇਤਾਵਨੀ ਸੰਕੇਤ ਮੰਨਿਆ ਜਾਂਦਾ ਹੈ| ਅੰਡਰਲਾਇੰਗ ਬਿਮਾਰੀ ਵਿਚ ਅਕਸਰ ਇਲਾਜ ਨਾਲ ਵਾਲਾਂ ਦੇ ਨੁਕਸਾਨ ਨੂੰ ਰੋਕਿਆ ਜਾਂ ਮੁੜ ਵਿਕਸਿਤ ਕੀਤਾ ਜਾ ਸਕਦਾ ਹੈ| ਥਾਈਰੋਇਡ ਅਤੇ ਆਇਰਨ ਦੀ ਘਾਟ ਕਾਰਣ ਹੋਣ ਵਾਲੀ ਅਨੀਮੀਆ ਦੀ ਬਿਮਾਰੀ ਵਾਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਸਭ ਤੋ ਪ੍ਰਮੁੱਖ ਬਿਮਾਰੀਆਂ ਹਨ|

 • ਕੈਂਸਰ ਦੇ ਇਲਾਜ ਦੌਰਾਨ: ਰੇਡੀਏਸ਼ਨ ਥੈਰੇਪੀ ਅਤੇ ਕੁਝ ਕੀਮੋਥੈਰੇਪੂਟਿਕ ਦਵਾਈਆਂ ਕਾਰਣ ਵੀ ਵਾਲਾਂ ਦਾ ਨੁਕਸਾਨ ਵੀ ਹੋ ਸਕਦਾ ਹੈ| ਹਾਲਾਂਕਿ ਇਸ ਪ੍ਰਕਾਰ ਦੇ ਇਲਾਜ ਦੌਰਾਨ ਵਾਲਾਂ ਦਾ ਨੁਕਸਾਨ ਆਮ ਤੌਰ ਤੇ ਅਸਥਾਈ ਹੁੰਦਾ ਹੈ, ਪਰ ਇਹ ਕੈਂਸਰ ਦੇ ਇਲਾਜ ਦਾ ਸਭ ਤੋਂ ਦੁਖਦਾਈ ਹਿੱਸਾ ਹੁੰਦਾ ਹੈ|

 • ਸਿਰ ਵਿਚ ਦਾਦ ਹੋਣਾ: ਫੰਗਲ ਇਨਫੈਕਸ਼ਨ ਕਾਰਣ ਵੀ ਵਾਲਾਂ ਦਾ ਨੁਕਸਾਨ ਹੋ ਸਕਦਾ ਹੈ| ਇਹ ਪਰੇਸ਼ਾਨੀ ਬੱਚਿਆਂ ਵਿੱਚ ਬਹੁਤ ਹੀ ਆਮ ਹੈ, ਇਸ ਕਾਰਣ ਸਕੈਲਪ ਵਿਚ ਗਲੇਡਿੰਗ ਅਤੇ ਸਕੇਲਿੰਗ ਹੋ ਸਕਦੀ ਹੈ|

 • ਟ੍ਰੀਈਚੋਟਿਲਮਾਨੀਆ: ਇਹ ਵਿਕਾਰ ਬਾਰ-ਬਾਰ ਵਾਲਾਂ ਨੂੰ ਬਾਹਰ ਕੱਢਣ ਕਾਰਣ ਹੁੰਦਾ ਹੈ| ਸਿਰ ਦੇ ਵਾਲਾਂ ਨੂੰ ਲਗਾਤਾਰ ਬਾਹਰ ਕੱਢਣ ਦੀ ਇੱਛਾ ਤੋਂ ਇਲਾਵਾ, ਪੀੜਤ ਵਿਅਕਤੀ ਅਕਸਰ ਆਪਣੇ ਸਰੀਰ ਤੋਂ ਇਲਾਵਾ ਅੱਖਾਂ, ਨੱਕ ਦੇ ਵਾਲ, ਭਾਉਂਆਂ ਅਤੇ ਹੋਰ ਵਾਲਾਂ ਨੂੰ ਬਾਹਰ ਕੱਢਣ ਲਈ ਮਜਬੂਰ ਮਹਿਸੂਸ ਕਰਦੇ ਹਨ|

ਤਣਾਅ ਅਤੇ ਹਾਰਮੋਨ

ਤਣਾਅ: ਜੇ ਕੋਈ ਵਿਅਕਤੀ ਮਾਨਸਿਕ ਜਾਂ ਸਰੀਰਕ ਤੌਰ 'ਤੇ ਜਾਂ ਉਹ ਵੱਡੀ ਸਰਜਰੀ, ਤੇਜ਼ ਬੁਖ਼ਾਰ, ਗੰਭੀਰ ਲਾਗ, ਫਲੂ ਤੋਂ ਪੀੜਤ ਹੁੰਦਾ ਹੈ ਤਾਂ ਅਜਿਹੀ ਅਵਸਥਾ ਵਿਚ ਤਣਾਅ ਕਾਰਣ ਵੀ ਉਸ ਦੇ ਵਾਲਾਂ ਦਾ ਨੁਕਸਾਨ ਹੋ ਸਕਦਾ ਹੈ|

ਹਾਰਮੋਨਸ ਦਾ ਉਤਾਰ-ਚੜਾਅ: ਖਾਸ ਤੌਰ ਤੇ ਔਰਤਾਂ ਵਿਚ ਹਾਰਮੋਨ ਦੇ ਪੱਧਰ ਵਿੱਚ ਕਿਸੇ ਵੀ ਪ੍ਰਕਾਰ ਦੀ ਤਬਦੀਲੀ ਉਨ੍ਹਾਂ ਦੇ ਵਾਲਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ| ਮੀਨੋਪੌਜ਼ ਅਤੇ ਬੱਚੇ ਦੇ ਜਨਮ ਪਿੱਛੋਂ ਐਸਟ੍ਰੋਜਨ ਦੇ ਪੱਧਰ ਵਿਚਲੀ ਗਿਰਾਵਟ ਕਾਰਣ ਵਾਲਾਂ ਦਾ ਨੁਕਸਾਨ ਬਹੁਤ ਹੀ ਆਮ ਸਮੱਸਿਆ ਹੁੰਦੀ ਹੈ| ਪਰ ਇਸ ਦੇ ਬਾਵਜੂਦ ਐਸਟ੍ਰੋਜਨ ਕਾਰਣ ਵਾਲਾ ਦਾ ਝੜਨਾ ਅਸਥਾਈ ਹੁੰਦਾ ਹੈ| ਇਸ ਅਵਸਥਾ ਵਿਚ ਮੁੜ ਵਾਲਾਂ ਦਾ ਵਿਕਾਸ ਹੋ ਜਾਂਦਾ ਹੈ|

ਖ਼ੁਰਾਕ

 • ਭਾਰ ਘਟਾਉਣਾ: ਜੋ ਲੋਕ ਮੋਟੇ ਹੁੰਦੇ ਹਨ ਜਾਂ ਜਿਨ੍ਹਾਂ ਲੋਕਾਂ ਨੂੰ ਭਾਰ ਜ਼ਿਆਦਾ ਹੁੰਦਾ ਹੈ ਉਨ੍ਹਾਂ ਲੋਕਾਂ ਦਾ ਵੀ ਵਾਲਾਂ ਦੀ ਸਮੱਸਿਆ ਹੋ ਸਕਦੀ ਹੈ| ਜੇਕਰ ਅਜਿਹੇ ਲੋਕ ਸਹੀ ਮਾਤਰਾ ਵਿਚ ਆਪਣੀ ਖ਼ੁਰਾਕ ਲੈਂਦੇ ਹਨ ਤਾਂ ਉਨ੍ਹਾਂ ਦੇ ਵਾਲਾਂ ਦਾ ਮੁੜ ਵਿਕਾਸ ਹੋ ਸਕਦਾ ਹੈ|

 • ਵਿਟਾਮਿਨ (ਏ) ਦਾ ਵਾਧੂ ਹੋਣਾ: ਵਿਟਾਮਿਨ ਪੂਰਕ ਜਾਂ ਦਵਾਈਆਂ ਰਾਹੀਂ ਬਹੁਤ ਜ਼ਿਆਦਾ ਮਾਤਰਾ ਵਿਚ ਵਿਟਾਮਿਨ (ਏ) ਲੈਣ ਨਾਲ ਵੀ ਵਾਲਾ ਦਾ ਨੁਕਸਾਨ ਹੁੰਦਾ ਹੈ|

 • ਬਹੁਤ ਘੱਟ ਮਾਤਰਾ ਵਿਚ ਪ੍ਰੋਟੀਨ ਲੈਣਾ: ਪ੍ਰੋਟੀਨ ਵਾਲਾਂ ਦੀ ਰੱਖਿਆ ਕਰਦਾ ਹੈ, ਇਸ ਲਈ ਜਦੋਂ ਸਰੀਰ ਨੂੰ ਸਹੀ ਮਾਤਰਾ ਵਿਚ ਪ੍ਰੋਟੀਨ ਪ੍ਰਪਾਤ ਨਹੀਂ ਹੁੰਦਾ ਤਾਂ ਵਾਲਾਂ ਦੇ ਝੜਨ ਦੀ ਸਮੱਸਿਆ ਹੁੰਦੀ ਹੈ|

 • ਬਹੁਤ ਘੱਟ ਮਾਤਰਾ ਵਿਚ ਆਇਰਨ ਲੈਣਾ: ਪ੍ਰੋਟੀਨ ਦੀ ਤਰ੍ਹਾਂ ਹੀ ਘੱਟ ਮਾਰਤਾ ਵਿਚ ਆਇਰਨ ਲੈਣ ਨਾਲ ਵੀ ਵਾਲਾਂ ਦੇ ਝੜਨ ਦੀ ਸਮੱਸਿਆ ਹੁੰਦੀ ਹੈ| ਆਇਰਨ ਦੇ ਵਧੀਆ ਸ਼ਾਕਾਹਾਰੀ ਸਰੋਤ ਆਇਰਨ-ਗੜ੍ਹੀ ਅਨਾਜ, ਸੋਇਆਬੀਨ, ਪੇਠਾ ਬੀਜ, ਚਿੱਟੇ ਬੀਨ, ਦਾਲਾਂ ਅਤੇ ਪਾਲਕ ਆਦਿ ਹਨ| ਕਲੈਮਸ, ਸੀਪ ਅਤੇ ਮੀਟ ਜਾਨਵਰਾਂ ਤੋ ਪ੍ਰਪਾਤ ਹੋਣ ਵਾਲੇ ਆਇਰਨ ਦਾ ਸਭ ਤੋਂ ਵਧੀਆ ਸਰੋਤ ਹੈ|

 • ਖਾਉਣ ਦਾ ਵਿਕਾਰ: ਖਾਉਣ ਵਾਲਾ ਵਿਕਾਰ ਜਿਵੇਂ ਕਿ ਐਨੋਰੇਕਸਿਆ ਅਤੇ ਬੁਉਲੀਮੀਆ ਵਾਲਾਂ ਦੇ ਝੜਨ ਦਾ ਇਕ ਹੋਰ ਕਾਰਣ ਹੈ|

ਦਵਾਈਆਂ

 • ਦਵਾਈਆਂ ਜਿਨ੍ਹਾਂ ਕਾਰਣ ਵਾਲਾਂ ਦਾ ਨੁਕਸਾਨ ਹੋ ਸਕਦਾ ਹੈ, ਇਨ੍ਹਾਂ ਦਵਾਈਆਂ ਵਿਚ ਸ਼ਾਮਿਲ ਹਨ:

 • ਖ਼ੂਨ ਪਤਲਾ ਕਰਨ ਵਾਲੀਆਂ ਦਵਾਈਆਂ

 • ਵਿਟਾਮਿਨ (ਏ) ਦੀ ਹਾਈ-ਡੋਜ਼

 • ਗਠੀਆ, ਡਿਪਰੈਸ਼ਨ, ਦਿਲ ਦੀਆਂ ਸਮੱਸਿਆਵਾਂ ਅਤੇ ਹਾਈ ਬਲੱਡ ਪ੍ਰੈਸ਼ਰ ਲਈ ਦਵਾਈਆਂ

 • ਗਰਭਨਿਰੋਧਕ ਗੋਲੀਆਂ

ਹੇਅਰ ਕੇਅਰ ਪ੍ਰੈਕਟਿਸਿਸ

 • ਵਾਲਾਂ ਦੇ ਕਾਸਮੈਟਿਕਸ: ਲਗਾਤਾਰ ਵਾਲਾਂ ਵਿਚ ਕੱਲਰ ਕਾਰਣ ਵਾਲ ਟੁੱਟ ਸਕਦੇ ਹਨ| ਹੇਅਰ ਡਾਈ, ਜੈੱਲ, ਰਿਲੇਕਸਰ ਅਤੇ ਸਪਰੇਅ ਦੀ ਨਿਯਮਿਤ ਜਾਂ ਗਲਤ ਵਰਤੋਂ ਕਾਰਣ ਵੀ ਵਾਲ ਜ਼ਿਆਦਾ ਟੁਟਦੇ ਹਨ| ਚਮੜੀ ਰੋਗਾਂ ਦੇ ਮਾਹਰ ਵਾਲਾਂ ਦੇ ਟੁੱਟਣ ਨੂੰ ਘੱਟ ਕਰਨ ਲਈ ਕਾਸਮੈਟਿਕਸ ਚੀਜ਼ਾਂ ਦੀ ਵਰਤੋਂ ਨੂੰ ਸੀਮਿਤ ਕਰਨ ਦੀ ਸਲਾਹ ਦਿੰਦੇ ਹਨ|

 • ਡਰਾਇਰ, ਫਲੈਟ ਪ੍ਰੈਸਿੰਗ ਮਸ਼ੀਨ ਅਤੇ ਸਮਾਨ ਡਿਵਾਈਸ : ਡਰਾਇਰ ਦੀ ਨਿਯਮਤ ਵਰਤੋਂ ਵਾਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ| ਡਰਾਇਰ ਵਿਚੋਂ ਨਿਕਲਣ ਵਾਲੀ ਗਰਮੀ  ਵਾਲਾਂ ਵਿੱਚ ਪਾਣੀ ਨੂੰ ਉਬਾਲ ਸਕਦੀ ਹੈ ਜਿਸ ਕਾਰਣ ਵਾਲ ਕਮਜ਼ੋਰ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਟੁੱਟਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ| ਚਰਮ ਰੋਗ ਵਿਗਿਆਨੀ ਸੁਝਾਅ ਦਿੰਦੇ ਹਨ ਕਿ ਵਾਲਾਂ ਨੂੰ ਸਿੱਧਾ ਕਰਨ ਵਾਲੇ ਲੋਹੇ ਦੀ ਸਮੱਗਰੀ ਅਤੇ ਹੋਰ ਯੰਤਰ ਜਿਵੇਂ ਕਿ ਕਰਲਿੰਗ ਆਇਰਨ ਦੀ ਵਰਤੋਂ ਨੂੰ ਸੀਮਿਤ ਕਰਨਾ ਚਾਹੀਦਾ ਹੈ|

 • ਹੇਅਰਪਿੰਨ, ਕਲਿਪ ਅਤੇ ਰਬੜ ਬੈਂਡ: ਜੇਕਰਨ ਵਾਲਾਂ ਨੂੰ ਕਲਿੱਪਾਂ ਅਤੇ ਰਬੜ ਬੈਂਡ ਨਾਲ ਕੱਸ ਕੇ ਰੱਖਿਆ ਜਾਂਦਾ ਹੈ ਤਾਂ ਇਸ ਨਾਲ ਵਾਲ ਟੁੱਟਣ ਦੀ ਸਮੱਸਿਆ ਹੋ ਸਕਦੀ ਹੈ| ਵਾਲਾਂ ਦੇ ਟੁੱਟਣ ਨੂੰ ਘਟਾਉਣ ਲਈ ਢਿੱਲੇ ਕਲਿਪ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਸਿਰ ਦੇ ਵੱਖ-ਵੱਖ ਖੇਤਰਾਂ ਵਿਚ ਲਗਾਉਣਾ ਚਾਹੀਦਾ ਹੈ ਤਾਂ ਕਿ  ਕਿਸੇ ਇਕ ਖਾਸ ਖੇਤਰ ਵਿਚ ਵਾਲ ਟੁੱਟਣ ਦੀ ਸਮੱਸਿਆ ਸਥਾਨਕ ਨਾ ਹੋਵੇ|

 • ਬਹੁਤ ਜ਼ਿਆਦਾ ਜਾਂ ਧੜੱਲੇਦਾਰ ਤਰੀਕੇ ਨਾਲ ਸਵਾਂਰਨਾ: ਰੈਗੂਲਰ ਸ਼ੈਂਪੂ, ਕੰਘੀ, ਜਾਂ ਬੁਰਸ਼ ਕਰਨਾ (ਇੱਕ ਦਿਨ ਵਿੱਚ 100 ਸਟਰੋਕ ਜਾਂ ਵੱਧ) ਜਾਂ ਇਹਨਾਂ ਵਿਚੋਂ ਕੋਈ ਵੀ ਬਹੁਤ ਜ਼ਿਆਦਾ ਜੋਰਦਾਰ ਢੰਗ ਨਾਲ ਕਰਨਾ ਵਾਲਾ ਦੇ ਟੁੱਟਣ ਜਾਂ ਝੜਨ ਦਾ ਕਾਰਨ ਹੋ ਸਕਦਾ ਹੈ| ਜਦੋਂ ਵਾਲ ਟੁੱਟਣ ਲੱਗਦੇ ਹਨ ਤਾਂ ਉਲਝੇ ਜਾਂ ਬਹੁਤ ਪਤਲੇ ਨਜ਼ਰ ਆਉਣ ਲੱਗ ਜਾਂਦੇ ਹਨ|

 

ਚਮੜੀ ਦੇ ਡਾਕਟਰ ਡਾਕਟਰੀ ਇਤਿਹਾਸ, ਪਰਿਵਾਰਕ ਇਤਿਹਾਸ ਬਾਰੇ ਸਵਾਲ ਪੁੱਛ ਕੇ ਵਾਲਾਂ ਦੇ ਝੜਨ ਦਾ ਨਿਦਾਨ ਕਰ ਸਕਦੇ ਹਨ| ਸਥਿਤੀ ਨੂੰ ਚੰਗੀ ਤਰ੍ਹਾਂ ਸਮਝਣ ਲਈ ਇਹ ਵਾਲਾਂ ਦੀ ਜੜ੍ਹਾਂ ਨੂੰ ਧਿਆਨ ਨਾਲ ਦੇਖ ਸਕਦੇ ਹਨ| 

ਵਾਲਾਂ ਦੇ ਝੜਨ ਦਾ ਇਲਾਜ ਉਸ ਦੇ ਕਾਰਣਾਂ ’ਤੇ ਨਿਰਭਰ ਕਰਦਾ ਹੈ|

ਤਜਵੀਜ਼ ਤੋਂ ਬਿਨਾਂ ਇਲਾਜ ਉਪਲੱਬਧ ਹੈ:

ਮਿਨੌਕਸਿਡੀਲ:  ਇਸ ਦਵਾਈ ਨੂੰ ਸਿਰ ਦੀਆਂ ਜੜ੍ਹਾਂ ’ਤੇ ਲਗਾਇਆ ਜਾਂਦਾ ਹੈ| ਇਹ ਵਾਲਾਂ ਨੂੰ ਪਤਲਾ ਹੋਣ ਤੋਂ ਰੋਕਦਾ ਹੈ ਅਤੇ ਸਿਰ ਦੇ ਉੱਪਰਲੇ ਹਿੱਸੇ ਵਿੱਚ ਵਾਲਾਂ ਨੂੰ ਵਧਾ ਸਕਦਾ ਹੈ| ਇਹ ਮਰਦਾਂ ਅਤੇ ਔਰਤਾਂ ਲਈ ਵਾਲਾਂ ਦੇ ਪੁਨਰ-ਵਿਕਾਸ ਲਈ ਪ੍ਰਯੋਗ ਕੀਤਾ ਜਾਣ ਵਾਲਾ ਉਤਪਾਦ ਹੈ| ਚਮੜੀ ਦੇ ਮਾਹਰ ਡਾਕਟਰ ਹੋਰਨਾਂ ਇਲਾਜ ਨਾਲ ਮਿਨੌਕਸਿਡੀਲ ਨੂੰ ਵੀ ਜੋੜਦੇ ਹਨ|

ਲੇਜ਼ਰ ਡਿਵਾਈਸ: ਬੁਰਸ਼, ਕੰਘੀ, ਅਤੇ ਹੱਥ ਨਾਲ ਪ੍ਰਯੋਗ ਕੀਤੇ ਜਾਣ ਵਾਲੇ ਹੋਰ ਯੰਤਰ ਜਿਨ੍ਹਾਂ ਵਿਚੋਂ ਲੇਜ਼ਰ ਲਾਈਟ ਨਿਕਲਦੀ ਹੈ ਵੀ ਵਾਲਾਂ ਦੀ ਵਿਕਾਸ ਦਰ ਨੂੰ ਉਤਸ਼ਾਹਿਤ ਕਰਦੇ ਹਨ| ਕੁਝ ਲੋਕਾਂ ਵਿੱਚ ਇਹ ਇਨ੍ਹਾਂ ਉਪਕਰਣਾਂ ਦੇ ਪ੍ਰਯੋਗ ਦੁਆਰਾ ਵਾਲ ਜ਼ਿਆਦਾ ਸਿਹਤਮੰਦ ਲੱਗਣ ਲਗਦੇ ਹਨ| ਪਰ ਇਸ ਦੇ ਬਾਵਜੂਦ ਇਹਨਾਂ ਡਿਵਾਈਸਾਂ ਦੇ ਲੰਬੇ ਸਮੇਂ ਦੇ ਪ੍ਰਭਾਵ ਅਤੇ ਸੁਰੱਖਿਆ ਦੀ ਕੋਈ ਖ਼ਾਸ ਗਰੰਟੀ ਨਹੀਂ ਹੁੰਦੀ|

ਨਿਰਦੇਸ਼ਕ ਅਧੀਨ ਦਵਾਈਆਂ

ਫਿਨਨੈਸਾਇਰਾਈਡ (Finasteride) : ਪੁਰਸ਼ਾਂ ਦੇ ਵਾਲਾਂ ਦਾ ਇਲਾਜ ਕਰਨ ਲਈ ਐਫ.ਡੀ.ਏ ਨੇ ਇਸ ਦਵਾਈ ਦੀ ਸਿਫਾਰਸ਼ ਕੀਤੀ ਹੈ|  ਇਹ ਗੋਲੀ ਦੇ ਰੂਪ ਵਿਚ ਆਉਂਦੀ ਅਤੇ ਜ਼ਿਆਦਾਤਰ ਪੁਰਸ਼ਾਂ (ਤਕਰੀਬਨ 88%) ਦੇ ਵਾਲਾਂ ਦਾ ਨੁਕਸਾਨ ਘਟਾਉਣ ਵਿਚ ਮਦਦ ਕਰਦੀ ਹੈ| ਇਸ ਦਵਾਈ ਦੀ ਮਦਦ ਨਾਲ ਬਹੁਤ ਸਾਰੇ (ਲਗਭਗ 66%) ਪੁਰਸ਼ਾਂ ਦੇ ਵਾਲਾਂ ਦਾ ਦੁਬਾਰਾ ਵਿਕਾਸ ਸੰਭਵ ਹੋ ਪਾਇਆ ਹੈ| ਫਿਨੈਸਟਰਾਈਡ ਸਰੀਰ ਵਿਚ ਨਰ ਹਾਰਮੋਨ Dihydrotestosterone (ਡੀ ਐਚ ਟੀ) ਨੂੰ, ਬਣਾਉਣ ਤੋਂ ਰੋਕਦੀ ਹੈ|

ਕੋਰਟੀਕੋਸਟ੍ਰੋਫਾਈਡ (Corticosteroid) : ਜੇਕਰ ਸਰੀਰ ਵਿਚ ਸੋਜਸ਼ ਕਾਰਣ ਵਾਲਾਂ ਦਾ ਨੁਕਸਾਨ ਹੁੰਦਾ ਹੈ ਤਾਂ ਚਮੜੀ ਦਾ ਡਾਕਟਰ ਸਿਰ ਦੀਆਂ ਜੜ੍ਹਾਂ ਵਿਚ corticosteroid ਦਵਾਈ ਨੂੰ ਟਿਕੇ ਦੀ ਮਦਦ ਨਾਲ ਲਗਾਉਂਦਾ ਹੈ| ਅਗਰ ਕਿਸੇ ਵਿਕਤੀ ਨੂੰ alopecia areata ਹੈ ਤਾਂ ਇਹ ਦਵਾਈ ਉਸ ਦੀ ਸੋਜਸ਼ ਨੂੰ ਰੋਕਣ ਵਿਚ ਮਦਦ ਕਰਦੀ ਹੈ| ਇੱਕ corticosteroid ਇੱਕ ਐਨਾਬੋਲਿਕ ਸਟੀਰਾਇਡ ਤੋਂ ਭਿੰਨ ਹੁੰਦਾ ਹੈ|

ਪ੍ਰਕਿਰਿਆ

ਕਿਸੇ ਵੀ ਚਮੜੀ ਵਾਲੇ ਡਾਕਟਰ ਦੇ ਇਲਾਜ ਦੀ ਪ੍ਰਕਿਰਿਆ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਕਿਸੇ ਵਿਅਕਤੀ ਦੇ ਕਿੰਨੇ ਕੁ ਵਾਲ ਝੜ ਚੁੱਕੇ ਹਨ| ਵਧੀਆ ਨਤੀਜੇ ਪ੍ਰਾਪਤ ਕਰਨ ਲਈ, ਚਮੜੀ ਦਾ ਡਾਕਟਰ ਹੇਠ ਲਿਖੀਆਂ ਪਰਿਕਿਰਿਆਵਾਂ ਵਿੱਚੋਂ ਇਕ ਜਾਂ ਵਧੇਰੇ ਦੀ ਵਰਤੋਂ ਕਰ ਸਕਦਾ ਹੈ:

ਵਾਲਾਂ ਦਾ ਟਰਾਂਸਪਲਾਂਟੇਸ਼ਨ: ਸਿਰ ਦੀ ਚਮੜੀ ਜਿੱਥੇ ਵਾਲਾਂ ਦਾ ਵਿਕਾਸ ਰੁੱਕ ਗਿਆ ਹੋਵੇ, ਉੱਥੇ ਜਰੂਰਤ ਅਨੁਸਾਰ ਵਾਲਾਂ ਦਾ ਟਰਾਂਸਪਲਾਂਟੇਸ਼ਨ ਕੀਤਾ ਜਾਂਦਾ ਹੈ| 

ਸਿਰ ਦੀ ਚਮੜੀ ਵਿਚ ਕਮੀ: ਬਾੱਲਡ ਸਕੈਲਪ ਨੂੰ ਸਰਜਰੀ ਨਾਲ ਹਟਾ ਦਿੱਤਾ ਜਾਂਦਾ ਹੈ ਅਤੇ ਬਲਿਡਿੰਗ ਨੂੰ ਘੱਟ ਕਰਨ ਲਈ  ਹੇਅਰ –ਬੇਅਰਿੰਗ ਸਕੈਪਲ ਨੂੰ ਨੇੜੇ ਲਿਆਇਆ ਜਾਂਦਾ ਹੈ| ਸਕੈਪਲ ਨੂੰ ਘਟਾਉਣ ਵਾਲੀ ਸਰਜਰੀ ਇਕੱਲਿਆਂ ਜਾਂ ਵਾਲਾਂ ਦੇ ਟਰਾਂਸਪਲਾਂਟੇਸ਼ਨ ਨਾਲ ਕੀਤੀ ਜਾਂਦੀ ਹੈ|

ਸਕੈਪਲ ਦਾ ਵਿਸਥਾਰ: ਚਮੜੀ ਨੂੰ ਖਿੱਚਣ ਲਈ ਤਕਰੀਬਨ 3 ਤੋਂ 4 ਹਫਤਿਆਂ ਲਈ ਸਕੈਲਪ ਦੇ ਅੰਦਰ ਡਿਵਾਈਸਾਂ ਨੂੰ ਲਗਾਇਆ ਜਾਂਦਾ ਹੈ| ਸਕੈਲਪ ਨੂੰ ਜ਼ਿਆਦਾ ਦੇਰ ਤੱਕ ਸੁੰਨ ਕਰਨ ਲਈ ਇਸ ਪ੍ਰਕਿਰਿਆ ਨੂੰ ਸਕੈਲਪ ਰਿੱਡਕਸ਼ਨ ਤੋਂ ਪਹਿਲਾਂ ਕੀਤਾ ਜਾ ਸਕਦਾ ਹੈ|

ਸਕੈਪਲ  ਫਲੈਪ: ਸਕੈਪਲ ਦਾ ਹੇਅਰ –ਬੇਅਰਿੰਗ ਹਿੱਸਾ ਸਰਜਰੀ ਨਾਲ ਹਟਾ ਦਿੱਤਾ ਜਾਂਦਾ ਹੈ ਅਤੇ ਜਿੱਥੇ ਵਾਲਾਂ ਦੀ ਲੋੜ ਹੁੰਦੀ ਹੈ ਉੱਥੇ ਰੱਖਿਆ ਜਾਂਦਾ ਹੈ|

 • PUBLISHED DATE : Sep 25, 2017
 • PUBLISHED BY : NHP Admin
 • CREATED / VALIDATED BY : Dr. Manisha Batra
 • LAST UPDATED ON : Sep 25, 2017

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.