ਕਪੋਸੀ ਸਰਕੋਮਾ (ਕੇ.ਐੱਸ) ਇਕ ਕਿਸਮ ਦਾ ਕੈਂਸਰ ਹੈ ਜੋ ਚਮੜੀ ਅਤੇ ਅੰਦਰੂਨੀ ਅੰਗਾਂ ਨੂੰ ਪ੍ਰਭਾਵਿਤ ਕਰਦਾ ਹੈ| ਇਹ ਆਮ ਤੌਰ ’ਤੇ ਮਨੁੱਖੀ ਹਰਪਜ 8 ਦੇ ਕਾਰਨ ਹੁੰਦਾ ਹੈ| ਕਪੋਸੀ ਸਰਕੋਮਾ ਦੇ ਸਭ ਤੋਂ ਆਮ ਲੱਛਣਾਂ ਵਿਚ ਚਮੜੀ ’ਤੇ ਹੋਣ ਵਾਲੇ ਲਾਲ ਜਾਂ ਜਾਮਨੀ ਪੈਚ ਹੁੰਦੇ ਹਨ| ਇਸ ਤੋਂ ਬਾਅਦ ਪੈਚ ਗੰਢਾਂ ਦੇ ਰੂਪ ਵਿੱਚ ਵਧਦੇ ਹਨ, ਜਿਸ ਨੂੰ “ਨੋਡਿਉਲ” ਕਿਹਾ ਜਾਂਦਾ ਹੈ| ਕਪੋਸੀ ਸਰਕੋਮਾ ਇੱਕ ਅਜਿਹੀ ਬਿਮਾਰੀ ਹੈ ਜੋ ਬਿਨਾਂ ਕਿਸੇ ਅੰਦਰੂਨੀ ਸ਼ਮੂਲੀਅਤ ਚਮੜੀ ’ਤੇ ਹੋਣ ਵਾਲੇ ਜ਼ਖਮਾਂ ਨਾਲ ਪੇਸ਼ ਹੁੰਦੀ ਹੈ|
ਇਸ ਦੇ ਹੇਠ ਲਿਖੇ ਉਪ ਪ੍ਰਕਾਰ ਹਨ, ਜਿਵੇਂ ਕਿ:
ਕਲਾਸਿਕ ਕੇਐਸ
ਅਫਰੀਕੀ ਸਥਾਨਕ ਕੇ.ਐਸ
ਆਈਸਟਰੋਜੇਨਿਕਲੀ ਇਮਿਉਨੋਸਪਰੇਸਡ ਮਰੀਜ਼ਾਂ ਵਿੱਚ ਕੇ.ਐਸ
ਅਕਵਾਇਰਡ ਇਮਿਉਨੋ ਡਿਫ਼ੀਸ਼ਨਸੀ ਸਿੰਡ੍ਰੋਮ (ਏਡਜ਼) – ਕੇ.ਐਸ ਨਾਲ ਸੰਬੰਧਿਤ
ਹਵਾਲੇ: www.nhs.uk
ਇਹ ਆਮ ਤੌਰ ’ਤੇ ਚਮੜੀ 'ਤੇ ਪਾਏ ਜਾਂਦੇ ਹਨ, ਪਰ ਇਸ ਦੇ ਬਾਵਜੂਦ ਇਹ ਸਰੀਰ ਦੇ ਕਿਸੇ ਵੀ ਹਿੱਸੇ ਵਿਚ ਫੈਲ ਸਕਦਾ ਹੈ| ਇਹ ਕਰਕੇ ਖ਼ਾਸ ਤੌਰ 'ਤੇ ਮੂੰਹ, ਗੈਸਟਰੋ-ਇਨਟੈੱਸਟਿਨਲ ਟ੍ਰੈਕਟ ਅਤੇਰੇਸਪਰੇਟਰੀ ਟ੍ਰੈਕਟ ਪ੍ਰਭਾਵਿਤ ਹੁੰਦੇ ਹਨ|
ਚਮੜੀ: ਇਹ ਆਮ ਤੌਰ ’ਤੇ ਚਮੜੀ ਦੇ ਉਹਨਾਂ ਖੇਤਰਾਂ ਨੂੰ ਪ੍ਰਭਾਵਤ ਕਰਦੇ ਹਨ ਜਿਨ੍ਹਾਂ ਵਿੱਚ ਹੇਠਲੇ ਅੰਗ, ਪਿੱਠ, ਚਿਹਰਾ, ਮੂੰਹ ਅਤੇ ਜਣਨ ਅੰਗ ਸ਼ਾਮਿਲ ਹਨ. ਜ਼ਖਮ ਆਮ ਤੌਰ ਤੇ ਪਲਾਕ ਵਰਗੇ ਹੁੰਦੇ ਹਨ| ਸੋਜਸ ਸਥਾਨਕ ਸੋਜਸ ਜਾਂ ਲਿੰਮੈਡੀਮਾ ਤੋਂ ਹੋ ਸਕਦੀ ਹੈ| ਚਮੜੀ ਦੇ ਜ਼ਖਮ ਬਹੁਤ ਹੀ ਬੇਆਕਰ ਹੋ ਸਕਦੇ ਹਨ ਜੋ ਕਿ ਬਹੁਤ ਜ਼ਿਆਦਾ ਮਾਨਸਿਕ ਪਰੇਸ਼ਾਨੀਆਂ ਦਾ ਕਾਰਨ ਹੋ ਸਕਦੇ ਹਨ|
ਅੰਦਰੂਨੀ ਅੰਗ: ਕਪੋਸੀ ਸਰਕੋਮਾ ਆਮ ਤੌਰ ’ਤੇ ਅੰਦਰੂਨੀ ਅੰਗ ਜਿਵੇਂ ਕਿ ਲਿੰਮਿਕ ਨੋਡਜ਼, ਫੇਫੜਿਆਂ ਅਤੇ ਪਾਚਕ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੇ ਹਨ| ਕਪੋਸੀ ਸਰਕੋਮਾ ਦੇ ਲੱਛਣ ਇਸ ਗੱਲ 'ਤੇ ਵੀ ਨਿਰਭਰ ਕਰਦੇ ਹਨ ਕਿ ਕਿਹੜੇ ਅੰਗ ਪ੍ਰਭਾਵਿਤ ਹੋਏ ਹਨ| ਜਦੋਂ ਲਿੰਮਿਫ਼ ਨੋਡ ਪ੍ਰਭਾਵਿਤ ਹੁੰਦੇ ਹਨ, ਤਾਂ ਬਾਹਵਾਂ ਅਤੇ ਲੱਤਾਂ ਵਿੱਚ ਸੋਜਸ ਹੋ ਸਕਦੀ ਹੈ ਜੋ ਬਹੁਤ ਦਰਦਨਾਕ ਅਤੇ ਅਸੁਵਿਧਾਜਨਕ ਹੋ ਸਕਦੀ ਹੈ|
ਹਵਾਲਾ: www.nhs.uk
ਕਪੋਸੀ ਸਾਰਕੋਮਾ ਇੱਕ ਵਾਇਰਸ ਕਾਰਨ ਹੁੰਦਾ ਹੈ ਜਿਸ ਨੂੰ ਮਨੁੱਖੀ ਹਰਪਜ ਵਾਇਰਸ 8 (HHV-8) ਕਿਹਾ ਜਾਂਦਾ ਹੈ| ਜਿਸ ਨੂੰ ਕਪੋਸੀ ਸਰਕੋਮਾ ਨਾਲ ਸਬੰਧਤ ਹਰਪੀਜ਼ ਵਾਇਰਸ (ਕੇ.ਐਸ.ਐਚ.ਵੀ) ਵੀ ਕਿਹਾ ਜਾਂਦਾ ਹੈ| ਇਹ ਵਾਇਰਸ ਜਨਮ ਦੌਰਾਨ, ਸੈਕਸ ਦੌਰਾਨ, ਲਾਰ ਰਾਹੀਂ ਜਾਂ ਮਾਂ ਤੋਂ ਆਪਣੇ ਬੱਚੇ ਵਿਚ ਫੈਲਦਾ ਹੈ| ਐੱਚ.ਐੱਚ.ਵੀ.-8 ਕਾਰਣ ਹਰ ਵਿਅਕਤੀ ਵਿਚ ਕਾਪੋਸੀ ਸਰਕੋਮਾ ਨਹੀਂ ਹੁੰਦਾ ਜੋ ਇਸ ਵਾਇਰਸ ਨਾਲ ਪ੍ਰਭਾਵਿਤ ਹੁੰਦਾ ਹੈ|
ਇਹ ਵਾਇਰਸ ਸਿਰਫ਼ ਉਹਨਾਂ ਲੋਕਾਂ ਵਿਚ ਕਪੋਸੀ ਸਰਕੋਮਾ ਦਾ ਕਾਰਨ ਬਣਦਾ ਹੈ;
ਜਿਨ੍ਹਾਂ ਦਾ ਕਮਜ਼ੋਰ ਇਮਿਊਨ ਸਿਸਟਮ ਕਮਜੋਰ ਹੁੰਦਾ ਹੈ
ਐਚ एच ਵੀ -8 ਨਾਲ ਵਿਰਾਸਤ (ਜੈਨੇਟਿਕ) ਨਿਪੁੰਨਤਾ
ਹਵਾਲਾ: www.nhs.uk
ਐਚ.ਆਈ.ਵੀ ਟੈਸਟ: ਐੱਚ.ਆਈ.ਵੀ ਦੇ ਨਿਦਾਨ ਲਈ ਬਲੱਡ ਟੈਸਟ.
ਬਾਇਓਪਸੀ: ਬਾਇਓਪਸੀ ਕਪੋਸੀ ਸਰਕੋਮਾ ਦੇ ਨਿਦਾਨ ਦੀ ਪੁਸ਼ਟੀ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ| ਇਸ ਵਿਚ ਚਮੜੀ ਦੇ ਪ੍ਰਭਾਵੀ ਖੇਤਰ ਤੋਂ ਸੈੱਲਾਂ ਦਾ ਇਕ ਛੋਟਾ ਨਮੂਨਾ ਲਿੱਤਾ ਜਾਂਦਾ ਹੈ, ਜਿਸ ਨੂੰ ਬਾਅਦ ਵਿਚ ਕਪੋਸੀ ਸਰਕੋਮਾ ਕੋਸ਼ੀਕਾਵਾਂ ਲਈ ਪ੍ਰਯੋਗਸ਼ਾਲਾ ਵਿਚ ਜਾਂਚਿਆ ਜਾਂਦਾ ਹੈ|
ਐਂਡੋਸਕੋਪੀ: ਅਗਰ ਕਪੋਸੀ ਸਰਕੋਮਾ ਪਾਚਨ ਪ੍ਰਣਾਲੀ ਵਿਚ ਹੋਵੇ ਤਾਂ ਐਂਡੋਸਕੋਪੀ ਕੀਤਾ ਜਾਂਦਾ ਹੈ| ਇਸ ਵਿੱਚ ਇਕ ਪਤਲੀ, ਲਚਕੀਲੀ ਟਿਊਬ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਸ ਨੂੰ ਗਲੇ ਰਾਹੀਂ ਸਰੀਰ ਦੇ ਅੰਦਰ ਪਾਇਆ ਜਾਂਦਾ ਹੈ ਇਸ ਨੂੰ ਐਂਡੋਸਕੋਪ ਕਿਹਾ ਜਾਂਦਾ ਹੈ| ਕਪੋਸੀ ਸਰਕੋਮਾ ਦੀਆਂ ਅਸਧਾਰਨਤਾਵਾਂ ਜਾਂ ਲੱਛਣਾਂ ਦਾ ਪਤਾ ਕਰਨ ਲਈ ਇਸ ਦੁਆਰਾ ਮਾਹਿਰ ਪਾਚਕ ਪ੍ਰਣਾਲੀ ਦੇ ਕੁਝ ਹਿੱਸਿਆਂ ਅੰਦਰ ਤੱਕ ਦੇਖ ਸਕਦੇ ਹਨ, ਜਿਵੇਂ ਕਿ ਆਂਦਰਾਂ, ਜਿਗਰ ਅਤੇ ਸਪਲੀਨ ਆਦਿ| ਜੇ ਕੋਈ ਸੰਦੇਹ ਪਾਇਆ ਗਿਆ ਹੋਵੇ ਤਾਂ ਬਾਇਓਪਸੀ ਵੀ ਕੀਤੀ ਜਾ ਸਕਦੀ ਹੈ|
ਕੰਪਿਊਟਰਾਈਜ਼ਡ ਟੋਮੋਗ੍ਰਾਫੀ (ਸੀ.ਟੀ): ਇਹ ਦੇਖਣ ਲਈ ਕਿ ਕੀ ਲਿੰਫ ਨੋਡਸ ਜਾਂ ਸਰੀਰ ਦੇ ਦੂਜੇ ਭਾਗ ਪ੍ਰਭਾਵਿਤ ਹੋਏ ਜਾਂ ਨਹੀਂ ਇਹ ਸੰਕੇਤਕ ਜਾਣਕਾਰੀ ਪ੍ਰਦਾਨ ਕਰਦਾ ਹੈ| ਨਿਦਾਨ ਅਤੇ ਇਲਾਜ ਲਈ ਤੁਹਾਨੂੰ ਆਪਣੇ ਡਾਕਟਰ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ|
ਹਵਾਲਾ: www.nhs.uk
ਕਪੋਸੀ ਸਰਕੋਮਾ ਦਾ ਇਲਾਜ ਇਸ ਗੱਲ 'ਤੇ ਨਿਰਭਰ ਕਰੇਗਾ:
ਲੱਛਣਾਂ ਦੀ ਤੀਬਰਤਾ
ਕਪੋਸੀ ਸਰਕੋਮਾ ਦੀ ਕਿਸਮ
ਕੈਂਸਰ ਕਲਾਸਿਕ ਸਾਰਕੋਮਾ ਦੇ ਪੜਾਅ
ਕਲਾਸਿਕ ਕਪੋਸੀ ਸਰਕੋਮਾ ਹੌਲੀ-ਹੌਲੀ ਫੈਲਦਾ ਹੈ, ਇਸ ਵਿਚ ਕਿਸ ਵੀ ਪ੍ਰਕਾਰ ਦੇ ਤੁਰੰਤ ਇਲਾਜ ਦੀ ਲੋੜ ਨਹੀਂ ਹੁੰਦੀ| ਇਸ ਵਿਚ ਦੇਖਣ ਅਤੇ ਉਡੀਕ' ਦੀ ਨੀਤੀ ਦੀ ਸਿਫ਼ਾਰਸ਼ ਕੀਤੀ ਜਾ ਸਕਦੀ ਹੈ|
ਏਡੇਮਿਕ ਅਫ਼ਰੀਕੀ ਕਪੋਸੀ ਸਰਕੋਮਾ: ਇਸ ਵਿਚ ਆਮ ਤੌਰ ’ਤੇ ਰੇਡੀਓਥੈਰੇਪੀ ਅਤੇ ਕੀਮੋਥੈਰੇਪੀ ਦੇ ਸੁਮੇਲ ਦੀ ਵਰਤੋਂ ਕਰਕੇ ਇਲਾਜ ਕੀਤਾ ਜਾਂਦਾ ਹੈ|
ਇਮਿਊਨੋ ਸਪਰੇਸਡ ਮਰੀਜ਼ : ਇਹ ਆਮ ਤੌਰ ’ਤੇ ਇਮੂਨਾਂਸਪਰੇਸੈਂਟਸ ਨੂੰ ਘਟਾਉਣ ਜਾਂ ਰੋਕਣ ਦੁਆਰਾ ਕੀਤਾ ਜਾਂਦਾ ਹੈ|
ਐੱਚ.ਆਈ.ਵੀ ਨਾਲ ਸੰਬੰਧਿਤ ਸਰਕੋਮਾ ਲਈ: ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਲਈ ਉੱਚ ਸਕ੍ਰਿਏ ਐਂਟੀਰੋਟੋਵਾਇਰਲ ਥੈਰੇਪੀ (ਹਾਟ) ਦਾ ਪ੍ਰਯੋਗ ਕੀਤਾ ਜਾਂਦਾ ਹੈ|
ਹਵਾਲੇ: www.cancer.gov