ਗੈਂਗਰੀਨ

ਜਦੋਂ ਸਰੀਰ ਦੇ ਟਿਸ਼ੂ ਕਾਫ਼ੀ ਮਾਤਰਾ ਵਿਚ ਮਰ (ਨੈਕਰੋਸਿਸ) ਜਾਂਦੇ ਹਨ ਤਾਂ  ਅਜਿਹੀ ਸਥਿਤੀ ਵਿਚ ਗੈਂਗਰੀਨ ਹੁੰਦਾ ਹੈ| ਇਹ ਚੋਟ ਜਾਂ ਸੰਕ੍ਰਮਣ ਤੋਂ ਬਾਅਦ ਹੁੰਦਾ ਹੈ ਜਾਂ ਕਈ ਵਾਰੀ ਇਹ ਖ਼ੂਨ ਸੰਚਾਰ ਨੂੰ ਪ੍ਰਭਾਵਿਤ ਕਰਨ ਵਾਲੀ ਕਿਸੇ ਵੀ ਗੰਭੀਰ ਸਿਹਤ ਸਮੱਸਿਆ ਨਾਲ ਪੀੜਿਤ ਲੋਕਾਂ ਵਿਚ ਹੋ ਸਕਦਾ ਹੈ|  ਪ੍ਰਭਾਵਿਤ ਟਿਸ਼ੂਆਂ ਵਿਚ ਖ਼ੂਨ ਦੀ ਸਪਲਾਈ ਘੱਟ ਹੋਣ ਕਾਰਣ ਗੈਂਗਰੀਨ ਹੁੰਦਾ ਹੈ ਜਿਸ ਕਾਰਣ ਸਰੀਰ ਦੇ ਪ੍ਰਭਾਵਿਤ ਭਾਗ ਦੇ ਸੈੱਲ ਮਰ ਜਾਂਦੇ ਹਨ| ਡਾਇਬੀਟੀਜ਼ ਅਤੇ ਲੰਮੇ ਸਮੇਂ ਤੱਕ ਤਮਾਕੂਨੋਸ਼ੀ ਦੀਆਂ ਬੀਮਾਰੀਆਂ ਗੈਂਗਰੀਨ ਦੇ ਖ਼ਤਰੇ ਨੂੰ ਵਧਾਉਂਦੀਆਂ ਹਨ| ਇਹ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਪ੍ਰਭਾਵਿਤ ਕਰ ਸਕਦਾ ਹੈ ਪਰ ਆਮ ਤੌਰ ’ਤੇ ਇਹ ਪੈਰਾਂ ਦੀਆਂ ਉਂਗਲੀਆਂ, ਪੈਰ, ਉਂਗਲਾਂ ਅਤੇ ਹੱਥਾਂ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦੇ ਹਨ|

 ਗੈਂਗਰੀਨ ਦੇ ਪ੍ਰਕਾਰ 
 

ਖੁਸ਼ਕ ਗੈਂਗਰੀਨ: ਖੁਸ਼ਕ ਗੈਂਗਰੀਨ ਇਸਕਰਮੀਆ ਕਾਰਣ ਸਰੀਰ ਦੇ ਬਾਹਰਲੇ ਅੰਗਾਂ (ਜਿੱਥੇ ਖ਼ੂਨ ਦੀ ਸਪਲਾਈ ਘੱਟ ਹੋਵੇ) ’ਤੇ ਹੁੰਦਾ ਹੈ| ਆਰਟਰੀਓਸਕਲੇਰੋਸਿਸ ਕਾਰਣ ਅਕਸਰ ਇਹ ਬੁੱਢੇ ਲੋਕਾਂ ਦੇ ਅੰਗੂਠਿਆਂ ਅਤੇ ਪੈਰਾਂ ਵਿਚ ਦਿਖਾਈ ਦਿੰਦਾ ਹੈ| ਇਸ ਲਈ ਇਸ ਨੂੰ ਸੇਨੇਇਲ ਗੈਂਗਰੀਨ ਵੀ ਕਿਹਾ ਜਾਂਦਾ ਹੈ| ਆਮ ਤੌਰ ’ਤੇ ਇਹ ਵੀ ਦੇਖਿਆ ਗਿਆ ਹੈ ਕਿ ਖੁਸ਼ਕ ਗੈਂਗਰੀਨ ਧਮਨੀਆਂ ਵਿਚ ਹੋਣ ਵਾਲੀ ਰੁਕਾਵਟ ਕਾਰਣ ਵੀ ਹੁੰਦਾ ਹੈ| ਜਿਵੇਂ ਕਿ ਖੁਸ਼ਕ ਗੈਂਗਰੀਨ ਸੀਮਤ ਘੇਰਾਬੰਦੀ ਵਿਚ ਹੁੰਦਾ ਹੈ ਅਤੇ ਇਸ ਵਿਚ ਬੈਕਟੀਰੀਆ ਬਚਣ ਵਿਚ ਅਸਫ਼ਲ ਰਹਿੰਦੇ ਹਨ, ਇਸ ਲਈ ਸੁੱਕਾ ਗੈਂਗਰੀਨ ਹੌਲੀ-ਹੌਲੀ ਫੈਲਦਾ ਹੈ| ਇਹ ਉਦੋਂ ਤੱਕ ਬਹੁਤ ਜ਼ਿਆਦਾ ਨਹੀਂ ਫੈਲਦਾ ਜਦੋਂ ਤੱਕ ਜਦੋਂ ਤੱਕ ਇਹ ਉਸ ਹੱਦ ਤਕ ਨਹੀਂ ਪਹੁੰਚਦਾ ਜਿੱਥੇ ਟਿਸ਼ੂ ਨੂੰ ਪ੍ਰਭਾਵੀ ਰੱਖਣ ਲਈ ਖ਼ੂਨ ਦੀ ਸਪਲਾਈ ਕਾਫ਼ੀ ਮਾਤਰਾ ਵਿਚ ਨਾ ਹੋਵੇ| ਇਸ ਸਥਿਤੀ ਵਿਚ ਪ੍ਰਭਾਵਿਤ ਹਿੱਸਾ ਖੁਸ਼ਕ, ਸੁੰਗੜਾ ਅਤੇ ਗੂੜ੍ਹਾ ਲਾਲ-ਕਾਲੇ ਰੰਗ ਜਿਵੇਂ ਕਿ ਮੰਮੀਫ੍ਰਾਇਡ ਮਾਸ ਵਰਗਾ ਹੁੰਦਾ ਹੈ|

ਗਿੱਲਾ (ਵੈੱਟ) ਗੈਂਗਰੀਨ: ਵੈੱਟ ਗੈਂਗਰੀਨ ਗਿੱਲੇ ਟਿਸ਼ੂ ਅਤੇ ਅੰਗਾਂ ਵਿੱਚ ਹੁੰਦਾ ਹੈ ਜਿਵੇਂ ਕਿ; ਮੂੰਹ, ਆਂਦਰਾਂ, ਫੇਫੜੇ, ਸਰਵੀਕਸ ਅਤੇ ਵੁਲਵਾ| ਬੈੱਡ ਸੋਰਸ ਸਰੀਰ ਦੇ ਵਿਭਿੰਨ ਅੰਗਾਂ ਜਿਵੇਂ ਕਿ ਸੈਕ੍ਰਮ, ਚਿੱਤੜ ਅਤੇ ਏੜੀਆਂ| ਇਨ੍ਹਾਂ ਸਭ ਨੂੰ ਗੈਂਗਰੀਨ ਵਰਗੇ ਇਨਫੈਕਸ਼ਨਾਂ ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ| ਬਹੁਤ ਸਾਰੇ ਜੀਵਾਣੂਆਂ ਕਾਰਣ ਵੈੱਟ ਗੈਂਗਰੀਨ ਹੁੰਦਾ ਹੈ ਅਤੇ ਸੈਪਟੀਸੀਮੀਆ ਕਾਰਣ ਆਮ ਤੌਰ ’ਤੇ ਸੁੱਕੇ ਗੈਂਗਰੀਨ ਦੀ ਤੁਲਨਾ ਵਿਚ ਇਸ ਵਿਚ ਘੱਟ ਪ੍ਰੌਰਗੋਨੋਸਿਸ ਹੁੰਦਾ ਹੈ| ਵੈੱਟ ਗੈਂਗਰੀਨ ਵਿਚ ਟਿਸ਼ੂ ਸੂਖਮ-ਜੀਵਾਣੂਆਂ ਜਿਵੇਂ ਕਿ ਕਲੋਸਟ੍ਰਿਡਿਅਮ ਪਰਫ੍ਰੈਂਨਜ ਜਾਂ ਬੈਕਟੀਸ ਫਿਉਸੀਫਾਰਮਿਸ ਦੁਆਰਾ ਪ੍ਰਭਾਵਿਤ ਹੁੰਦੇ ਹਨ ਜਿਸ ਕਾਰਣ ਟਿਸ਼ੂ ਬੁਰੀ ਤਰ੍ਹਾਂ ਸੁੱਜ ਜਾਂਦੇ ਹਨ ਅਤੇ ਬਾਹਰ ਦੀ ਤਰਫ਼ ਨੂੰ ਨਿਕਲ ਆਉਂਦੇ ਹਨ| ਖ਼ੂਨ ਦੇ ਪ੍ਰਵਾਹ ਦੇ ਘੱਟ ਜਾਂ ਨਾ ਹੋਣ ਕਾਰਣ ਵੈੱਟ ਗੈਂਗਰੀਨ ਅਕਸਰ ਤੇਜ਼ੀ ਨਾਲ ਵਿਕਸਤ ਹੁੰਦਾ ਹੈ| ਪ੍ਰਭਾਵਿਤ ਹਿੱਸਾ ਸਥਿਤ ਖ਼ੂਨ ਨਾਲ ਸੰਤ੍ਰਿਪਤ ਹੁੰਦਾ ਹੈ|

ਗੈਸ ਗੈਂਗਰੀਨ: ਇਹ ਇੱਕ ਬੈਕਟੀਰੀਆ ਕਾਰਣ ਪੈਦਾ ਹੋਇਆ ਅਜਿਹਾ ਸੰਕ੍ਰਮਣ ਹੁੰਦਾ ਹੈ ਜਿਸ ਕਰਕੇ ਟਿਸ਼ੂ ਅੰਦਰ ਗੈਸ ਪੈਦਾ ਹੁੰਦੀ ਹੈ| ਇਹ ਗੈਂਗਰੀਨ ਦਾ ਸਭ ਤੋਂ ਗੰਭੀਰ ਰੂਪ ਹੈ ਜੋ ਕਿ ਤੌਰ 'ਤੇ ਕਲੋਸਟ੍ਰਿਡੀਅਮ ਪਰਫ੍ਰੈਂਨਜ ਬੈਕਟੀਰੀਆ ਕਾਰਣ ਹੁੰਦਾ ਹੈ| ਬੈਕਟੀਰੀਆ ਦੁਆਰਾ ਪੈਦਾ ਕੀਤੇ ਗਏ ਗੈਸਾਂ ਦਾ ਵਿਸਥਾਰ ਹੋਣ ਕਾਰਣ ਲਾਗ ਤੇਜ਼ੀ ਨਾਲ ਫੈਲਦਾ ਹੈ ਅਤੇ ਨੇੜੇ-ਤੇੜੇ ਦੇ ਤੰਦਰੁਸਤ ਟਿਸ਼ੂਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ| ਗੈਸ ਗੈਂਗਰੀਨ ਨੂੰ ਆਮ ਤੌਰ ’ਤੇ ਇੱਕ ਮੈਡੀਕਲ ਐਮਰਜੈਂਸੀ ਦੇ ਤੌਰ ’ਤੇ ਮੰਨਿਆ ਜਾਂਦਾ ਹੈ ਕਿਉਂਕਿ ਇਹ ਤੇਜ਼ੀ ਨਾਲ ਆਲੇ ਦੁਆਲੇ ਦੇ ਟਿਸ਼ੂਆਂ ਵਿੱਚ ਫੈਲ ਜਾਂਦਾ ਹੈ|

ਹਵਾਲੇ www.nlm.nih.gov

www.ncbi.nlm.nih.gov
www.nhs.uk
www.merckmanuals.com
www.nlm.nih.gov

ਸੁੱਕੀ ਗੈਂਗਰੀਨ, ਗੈਂਗਰੀਨ ਦੀ ਸਭ ਤੋਂ ਆਮ ਕਿਸਮ ਹੈ ਜਿਸ ਵਿਚ ਆਮ ਤੌਰ 'ਤੇ ਹੇਠ ਦਿੱਤੇ ਰੂਪ ਵਿਚ ਦਿਖਾਈ ਦਿੰਦੇ ਹਨ:

 • ਸਭ ਤੋਂ ਪਹਿਲਾਂ, ਪ੍ਰਭਾਵਿਤ ਹਿੱਸਾ ਲਾਲ ਹੋ ਜਾਂਦਾ ਹੈ

 • ਇਸ ਤੋਂ ਬਾਅਦ ਇਹ ਠੰਡਾ, ਫ਼ਿੱਕਾ ਅਤੇ ਸੁੰਨ ਹੋ ਜਾਂਦਾ ਹੈ

 

ਇਸ ਤੋਂ ਇਲਾਵਾ, ਇਲਾਜ ਨਾ ਹੋਣ ਕਾਰਣ ਸਰੀਰ ਦੇ ਅੰਗ ਲਾਲ ਅਤੇ ਭੂਰੇ ਤੋਂ ਰੰਗ ਬਦਲਣ ਤੋਂ ਬਾਅਦ ਹੋਣਾ ਸ਼ੁਰੂ ਹੋ ਜਾਂਦਾ ਹੈ| ਮਰੇ ਹੋਏ ਟਿਸ਼ੂ ਸੁੰਗੜਨ ਲੱਗ ਜਾਂਦੇ ਹਨ ਆਲੇ-ਦੁਆਲੇ ਦੇ ਤੰਦਰੁਸਤ ਟਿਸ਼ੂ ਤੋਂ ਦੂਰ ਹੋ ਜਾਂਦੇ ਹਨ|

ਵੈੱਟ ਗੈਂਗਰੀਨ ਸੁੱਕੀ ਗੈਂਗਰੀਨ ਨਾਲੋਂ ਬਹੁਤ ਤੇਜ਼ ਨਾਲ ਅੱਗੇ ਵਧਦੇ ਹਨ| ਇਸ ਦੇ ਲੱਛਣਾਂ ਵਿੱਚ ਸ਼ਾਮਲ ਹਨ:

 • ਪ੍ਰਭਾਵਿਤ ਹਿੱਸੇ ਵਿਚ ਸੋਜਨ ਅਤੇ ਲਾਲਪਨ

 • ਦਰਦ ਜੋ ਅਕਸਰ ਗੰਭੀਰ ਹੋ ਸਕਦਾ ਹੈ

 • ਜ਼ਖਮ ਵਾਲੀ ਚਮੜੀ ਵਿਚੋਂ ਨਿਕਲਣ ਵਾਲੀ ਪਸ ਵਿਚੋਂ ਬਦਬੂ ਆਉਣਾ

 • ਪ੍ਰਭਾਵਿਤ ਖੇਤਰ ਦਾ ਰੰਗ ਲਾਲ ਤੋਂ ਭੂਰਾ ਤੋਂ ਕਾਲਾ ਹੋ ਜਾਣਾ

 

ਗੈਸ ਗੈਂਗਰੀਨ ਦੇ ਲੱਛਣ ਇਸ ਪ੍ਰਕਾਰ ਹਨ:

 • ਗੰਭੀਰ ਦਰਦ ਤੋਂ ਬਾਅਦ ਭਾਰਾਪਨ

 • ਗੈਸ ਗੈਂਗਰੀਨ ਦੇ ਬਹੁਤੇ ਕੇਸਾਂ ਵਿੱਚ,

 • ਗੈਸ ਦੀ ਉਸਾਰੀ ਕਾਰਣ ਪ੍ਰਭਾਸ਼ਿਤ ਖੇਤਰ ਦੇ ਨੇੜੇ ਚਮੜੀ ਨੂੰ ਦਬਾਉਣ ਨਾਲ ਖੜਗ ਵਾਲੀ ਆਵਾਜ਼ ਪੈਦਾ ਹੁੰਦੀ ਹੈ

 

ਹਵਾਲੇ: www.nhs.uk
www.nlm.nih.gov
www.merckmanuals.com

ਜਦੋਂ ਕਿਸੇ ਸੱਟ ਜਾਂ ਕਿਸੇ ਅੰਤਰੀਅਤ ਬਿਮਾਰੀ ਕਾਰਣ ਸਰੀਰ ਦੇ ਕਿਸੇ ਹਿੱਸੇ ਵਿਚ ਖ਼ੂਨ ਦੀ ਸਪਲਾਈ ਬੰਦ ਹੋ ਜਾਂਦੀ ਹੈ ਤਾਂ ਉਸ ਸਮੇਂ ਗੈਂਗਰੀਨ ਹੁੰਦਾ ਹੈ| ਹੇਠ ਦਿੱਤੀਆਂ ਸਥਿਤੀਆਂ ਨੂੰ ਗੈਂਗਰੀਨ ਪੈਦਾ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ:

 • ਡਾਇਬੀਟੀਜ਼

 • ਖ਼ੂਨ ਦੀਆਂ ਨਾੜੀਆਂ ਨਾਲ ਸੰਬੰਧਿਤ ਬਿਮਾਰੀਆਂ ਜਿਵੇਂ ਕਿ; ਆਰਟਰੀਓਸਕਲੇਰੋਸਿਸ ਜਿਸ ਕਾਰਣ ਧਮਨੀਆਂ ਸਖ਼ਤ ਹੋ ਜਾਂਦੀਆਂ ਹਨ

 • ਇਮਿਊਨ ਸਿਸਟਮ ਵਿਚ ਦਬਾਉ ਪੈਣਾ (ਉਦਾਹਰਣ ਵਜੋਂ, ਐਚ.ਆਈ.ਵੀ ਜਾਂ ਕੀਮੋਥੈਰੇਪੀ)

 • ਸਰਜਰੀ

 • ਲਾਗ ਜਾਂ ਆਇਸ਼ੇਮਿਆ ਕਾਰਣ ਜਿਵੇਂ ਕਿ; ਬੈਕਟੀਰੀਆ ਕਲੋਸਟਿਡਿਅਮ ਪਰਫ੍ਰੈਂਨਜ਼ ਦੁਆਰਾ ਜਾਂ ਥ੍ਰੋਮਬਸੌਸਿਸ ਦੁਆਰਾ (ਖ਼ੂਨ ਦੀ ਨਾੜੀ ਵਿਚ ਰੁਕਾਵਟ)

ਹਵਾਲੇwww.ncbi.nlm.nih.gov
www.nhs.uk

ਗੈਂਗਰੀਨ ਦੇ ਨਿਦਾਨ ਦੀ ਪੁਸ਼ਟੀ ਲਈ ਕਲੀਨਿਕਲ ਟੈਸਟ ਕੀਤੇ ਜਾ ਸਕਦੇ ਹਨ ਇਨ੍ਹਾਂ ਵਿੱਚ ਸ਼ਾਮਲ ਹਨ:

ਖ਼ੂਨ ਦੀ ਜਾਂਚ  - ਚਿੱਟੇ ਰਕਤਾਣੂਆਂ ਦੀ ਗਿਣਤੀ ਵਿੱਚ ਵਾਧਾ ਜਾਂ ਕਮੀ ਗੈਂਗਰੀਨ ਦੇ ਸੰਕਰਮਣ ਸੰਕੇਤ ਹੋ ਸਕਦੇ ਹਨ |

ਟਿਸ਼ੂ ਕਲਚਰ - ਬੈਕਟੀਰੀਆ ਟੈਸਟ ਲਈ ਪ੍ਰਭਾਵਤ ਖੇਤਰ ਤੋਂ ਤਰਲ (ਜਾਂ ਟਿਸ਼ੂ) ਦਾ ਇੱਕ ਛੋਟਾ ਜਿਹਾ ਨਮੂਨਾ ਲਿਆ ਜਾ ਸਕਦਾ ਹੈ| ਇਸ ਟੈਸਟ ਨੂੰ ਗ੍ਰਾਮ ਸਟੈਂਨ ਟੈਸਟ ਕਿਹਾ ਜਾਂਦਾ ਹੈ| ਬੈਕਟੀਰੀਆ ਨੂੰ ਡਾਈ ਕੀਤਾ ਜਾਂਦਾ ਹੈ ਅਤੇ ਮਾਈਕਰੋਸਕੋਪ ਹੇਠਾਂ ਇਸ ਦੀ ਜਾਂਚ ਕੀਤੀ ਜਾ ਸਕਦੀ ਹੈ| ਲਾਗ ਦੇ ਇਲਾਜ ਵਾਸਤੇ ਐਂਟੀਬਾਇਓਟਿਕ ਦੀ ਸਭ ਤੋਂ ਪ੍ਰਭਾਵਸ਼ਾਲੀ ਕਿਸਮ ਦਾ ਪਤਾ ਕਰਨ ਲਈ ਇਹ ਟੈਸਟ ਸਭ ਤੋਂ ਪ੍ਰਭਾਵੀ ਕਿਸਮ ਦੇ ਐਂਟੀਬਾਇਓਟਿਕਸ ਨੂੰ ਨਿਰਧਾਰਤ ਕਰਨ ਵਿਚ ਲਾਭਦਾਇਕ ਹੈ|

ਬਲੱਡ  ਕਲਚਰ - ਬੈਕਟੀਰੀਆ ਦੇ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਲਾਗ ਵਾਲੇ ਖ਼ੂਨ ਦੇ ਨਮੂਨੇ ਨੂੰ ਹਟਾਇਆ ਜਾਂਦਾ ਹੈ ਅਤੇ ਇੱਕ ਨਿੱਘੇ ਵਾਤਾਵਰਣ ਵਿੱਚ ਰੱਖਿਆ ਜਾਂਦਾ ਹੈ|

ਇਮੇਜਿੰਗ ਟੈੱਸਟ - ਗੈਂਗਰੀਨ ਦੀ ਮੌਜੂਦਗੀ ਅਤੇ ਫੈਲਣ ਦੀ ਪੁਸ਼ਟੀ ਕਰਨ ਲਈ ਐਮੇਜਿੰਗ ਟੈਸਟ ਜਿਵੇਂ ਕਿ ਐਕਸ-ਰੇ, ਐੱਮ.ਆਰ .ਆਈ ਸਕੈਨ (ਜਿੱਥੇ ਰੇਡੀਓ ਵੇਵ ਤੁਹਾਡੇ ਸਰੀਰ ਦੇ ਅੰਦਰਲੇ ਹਿੱਸੇ ਦਾ ਚਿੱਤਰ ਪੈਦਾ ਕਰਨ ਲਈ ਵਰਤੀਆਂ ਜਾਂਦੀਆਂ ਹਨ) ਜਾਂ ਕੰਪਿਊਟਰਾਈਜ਼ਡ ਸਮੋਗ੍ਰਾਫੀ (ਸੀ.ਟੀ) ਸਕੈਨ ਲਈ ਵਰਤੀਆਂ ਜਾਂਦੀਆਂ ਹਨ| ਰੁਕਾਵਟਾਂ ਨੂੰ ਪਛਾਣਨ ਲਈ ਇਨ੍ਹਾਂ ਟੈਸਟਾਂ ਨੂੰ ਖ਼ੂਨ ਦੀਆਂ ਨਾੜੀਆਂ ਦਾ ਅਧਿਐਨ ਕਰਨ ਲਈ ਵੀ ਵਰਤਿਆ ਜਾ ਸਕਦਾ ਹੈ|

ਸਰਜਰੀ - ਗੈਸ ਗੈਂਗਰੀਨ ਦੇ ਨਿਦਾਨ ਦੀ ਪੁਸ਼ਟੀ ਕਰਨ ਲਈ ਸਰਜੀਕਲ ਜਾਂਚ ਦੀ ਜ਼ਰੂਰਤ ਪੈ ਸਕਦੀ ਹੈ|

 

ਹਵਾਲੇwww.nhs.uk
www.ncbi.nlm.nih.gov

ਹਾਲਾਂਕਿ ਗੈਂਗਰੀਨ ਨੂੰ ਇਸ ਦੇ ਲੱਛਣਾਤਮਕ ਇਲਾਜ ਦੁਆਰਾ ਪ੍ਰਬੰਧਨ ਕੀਤਾ ਜਾ ਸਕਦਾ ਹੈ ਪਰ ਫਿਰ ਵੀ ਇਸਦੇ ਮੁਢਲੇ ਕਾਰਣਾਂ ਦਾ ਨਿਦਾਨ ਅਤੇ ਇਲਾਜ ਕਰਨਾ ਜ਼ਰੂਰੀ ਹੈ|

ਇਸ ਦੇ ਲੱਛਣਾਂ ਦਾ ਇਲਾਜ ਇਸ ਪ੍ਰਕਾਰ ਹੈ:

 • ਇੰਨਫੈਕਸ਼ਨ : ਆਮ ਤੌਰ ’ਤੇ ਗੰਭੀਰ ਲਾਗਾਂ ਦਾ ਐਂਟੀਬਾਇਟਿਕਸ ਨਾਲ ਇਲਾਜ ਕੀਤਾ ਜਾਂਦਾ ਹੈ|

 • ਡੈਬ੍ਰਿਮਮੈਂਟ:  ਡੈਬ੍ਰਿਮੈਂਟੇਸ਼ਨ ਵਿਚ ਮਰੀਜ਼ ਦੇ ਮਰੀਜ ਦੇ ਮਰੇ ਹੋਏ ਟਿਸ਼ੂ ਨੂੰ ਸਰਜੀਕਲ ਦੁਆਰਾ ਹਟਾਇਆ ਜਾਂਦਾ ਹੈ ਜੋ ਗੈਂਗਰੀਨ ਤੋਂ ਨਿਕਲਦੀ ਹੈ|

 • ਵਸਕੁਲਰ ਸਰਜਰੀ : ਐਂਜੀਓਪਲਾਸਟੀ ਜਾਂ ਬਾਇਪਾਸ ਸਰਜਰੀ ਰਾਹੀਂ ਖ਼ੂਨ ਦੇ ਪ੍ਰਵਾਹ ਨੂੰ ਬਹਾਲ ਕਰਨ ਲਈ ਇਸ ਸਰਜੀਕਲ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ|

ਹਾਈਪਰ ਬਾਰੀਕ ਆਕਸੀਜਨ ਥੈਰੇਪੀ: ਵਿਕਲਪਕ ਇਲਾਜ ਪੱਖੋਂ ਗੈਂਗਰੀਨ ਦੇ ਕੁਝ ਰੂਪਾਂ ਲਈ ਹਾਈਪਰਬਰਿਕ ਆਕਸੀਜਨ ਥੈਰੇਪੀ ਹੁੰਦੀ ਹੈ|

ਇਲਾਜ ਦੇ ਇੱਕ ਹਿੱਸੇ ਵਜੋਂ, ਇਕ ਖ਼ਾਸ ਤਰੀਕੇ ਨਾਲ ਤਿਆਰ ਕੀਤਾ ਗਿਆ ਚੈਮਬਰ ਜਿਸ ਵਿਚ ਸ਼ੁੱਧ ਆਕਸੀਜਨ ਨਾਲ ਭਰਿਆ ਪਲਾਸਟਿਕ ਹੁੱਡ ਵੀ ਹੁੰਦਾ ਹੈ, ਨੂੰ ਹਵਾ ਦੇ ਦਬਾਅ ਨਾਲ ਭਰਿਆ ਜਾਂਦਾ ਹੈ| ਇਸ ਤੋਂ ਬਾਅਦ ਪਲਾਸਟਿਕ ਹੁੱਡ ਨੂੰ ਖਰਾਬ ਹੋਏ ਸਰੀਰ ਦੇ ਹਿੱਸੇ ਤੇ ਰੱਖਿਆ ਜਾਂਦਾ ਹੈ|

ਹਵਾਲੇ www.ncbi.nlm.nih.gov
www.nhs.uk

ਅਜਿਹੇ ਮਰੀਜ਼ ਜਿਨ੍ਹਾਂ ਅੰਦਰ ਗੈਂਗ੍ਰੀਨ ਦੇ ਵਿਕਾਸ ਦਾ ਖ਼ਤਰਾ ਹੁੰਦਾ ਹੈ ਇਸ ਲਈ ਕਈ ਸਵੈ-ਦੇਖਭਾਲ ਦੀਆਂ ਤਕਨੀਕਾਂ ਹਨ ਜੋ ਇਸ ਪ੍ਰਕਾਰ ਹਨ:

 • ਸਮੱਸਿਆਵਾਂ ਲਈ ਰੋਜ਼ਾਨਾ ਪੈਰਾਂ ਦੀ ਜਾਂਚ ਕਰੋ ਜਿਵੇਂ ਕਿ; ਸੁੰਨ ਹੋਣਾ, ਰੰਗਬਦਲਣਾ, ਚਮੜੀ ਦਾ ਕੱਟਣਾ, ਦਰਦ ਜਾਂ ਸੋਜਸ ਤਾਂ ਅਜਿਹੀ ਸਥਿਤੀ ਵਿਚ ਨੰਗੇ ਪੈਰੀਂ ਬਾਹਰ ਚੱਲਣ ਤੋਂ ਅਤੇ ਬਿਨਾਂ ਜੁਰਾਬਾ ਜੁੱਤੇ ਪਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ|

 • ਆਪਣੇ ਪੈਰਾਂ ਨੂੰ ਹਰ ਰੋਜ਼ ਧੋਵੋ

 • ਗਰਮ ਪਾਣੀ ਦੀਆਂ ਬੋਤਲਾਂ, ਬਿਜਲੀ ਦੇ ਕੰਬਲ, ਪੈਰਾਂ ਦਾ ਸਪਾ ਅਤੇ ਅੱਗ ਦੇ ਬਹੁਤ ਨਜ਼ਦੀਕ ਬੈਠਨ ਤੋਂ ਬਚਨਾ ਚਾਹੀਦਾ ਹੈ|

 • ਕਿਉਂਕਿ ਇਹ ਗੈਂਗਰੀਨ ਕਾਰਣ ਕਮਜ਼ੋਰ ਹੋਏ ਪੈਰਾਂ ਅਤੇ ਉਨ੍ਹਾਂ ਦੇ ਟਿਸ਼ੂ ਨੂੰ ਜਲਾ ਸਕਦੇ ਹਨ|

 • ਸੈਂਟਲ, ਚੱਪਲਾਂ, ਸਲਿੱਪ-ਆਨ, ਪੁਆਇੰਟ ਟੋਸ ਵਾਲੀ ਜੁੱਤੀ ਜਾਂ ਇੱਕ ਤੋਂ ਵੱਧ ਇੰਚ ਦੀ ਹੀਲ ਪਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ|

 • ਗੋਲ ਜਾਂ ਵਰਗਾਕਾਰ ਟੋਅ ਵਾਲੇ ਜੁੱਤੇ, ਲੇਸ ਜਾਂ ਫਾਸਨਰਨ ਪੈਰ ਨੂੰ ਸਭ ਤੋਂ ਵਧੀਆ ਸਮਰਥਨ ਅਤੇ ਸੁਰੱਖਿਆ ਪ੍ਰਦਾਨ ਕਰਦੇ ਹਨ| ਨਵੇਂ ਜੁੱਤੇ ਪਾਉਣ ਵਿਚ ਅੰਤਰਾਲ ਰੱਖਣਾ ਚਾਹੀਦਾ ਹੈ|

  ਹਵਾਲੇwww.ncbi.nlm.nih.gov

  www.nhs.uk

   

 • PUBLISHED DATE : Dec 14, 2018
 • PUBLISHED BY : NHP Admin
 • CREATED / VALIDATED BY : Dr. Manisha Batra
 • LAST UPDATED ON : Dec 14, 2018

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.