ਗੋਨੋਰੀਆ (ਸੁਜਾਕ)

ਇਹ ਆਮ ਮਨੁੱਖੀ ਜਿਨਸੀ ਨਾਲ ਸੰਬੰਧਤ ਲਾਗ ਹੈ ਜੋ ਨੀਸੇਰਿਆ ਗੋਨੋਰੀਆ ਦੇ ਬੈਕਟੀਰੀਆ ਕਾਰਣ ਹੁੰਦਾ ਹੈ| ਇਹ ਨੌਜਵਾਨ ਲੋਕਾਂ ਵਿਚ ਹੋਣ ਵਾਲੀ ਬਹੁਤ ਹੀ ਆਮ ਬਿਮਾਰੀ ਹੈ| ਗੋਨੋਰੀਆ ਕਾਰਨ ਹੋਣ ਵਾਲੇ ਬੈਕਟੀਰੀਆ ਜਣਨ ਟ੍ਰੈਕਟ, ਮੂੰਹ ਜਾਂ ਗੁਦੇ ਨੂੰ ਪ੍ਰਭਾਵਤ ਕਰ ਸਕਦੇ ਹਨ| ਗੋਨੋਰੀਆ ਆਮ ਤੌਰ ’ਤੇ ਕਿਸੇ ਲਾਗ ਵਾਲੇ ਸਾਥੀ ਨਾਲ ਯੋਨੀ, ਮੂੰਹ ਜਾਂ ਗੁਦੇ ਰਾਹੀਂ ਸੰਭੋਗ ਦੇ ਦੌਰਾਨ ਫੈਲਦਾ ਹੈ| ਇੱਥੋ ਤੱਕ ਕਿ ਇਹ ਬਿਮਾਰੀ ਗਰਭਵਤੀ ਔਰਤ ਦੁਆਰਾ ਉਸ ਦੇ ਬੱਚੇ ਦੇ ਜਨਮ ਸਮੇਂ ਉਸ ਦੇ ਬੱਚੇ ਵਿਚ ਵੀ ਫੈਲ ਸਕਦੀ ਹੈ| ਇਸ ਬਿਮਾਰੀ ਕਾਰਣ ਮਰਦਾਂ ਵਿਚ ਹੋਣ ਵਾਲੇ ਲੱਛਣਾਂ ਵਿਚ ਪਿਸ਼ਾਬ ਵਿਚ ਜਲਨ ਅਤੇ ਪਿਨਾਇਲ ਡਿਸਚਾਰਜ ਹਨ| ਦੂਜੇ ਪਾਸੇ ਔਰਤਾਂ ਵਿਚ ਯੋਨੀ ਦਾ ਡਿਸਚਾਰਜ ਅਤੇ ਪੇਲਵਿਕ ਦਰਦ ਵਰਗੇ ਲੱਛਣ ਪਾਏ ਜਾਂਦੇ ਹਨ| ਜੇਕਰ ਇਸ ਬਿਮਾਰੀ ਦਾ ਇਲਾਜ ਨਹੀਂ ਕੀਤਾ ਜਾਂਦਾ ਤਾਂ ਇਹ ਫੈਲ ਵੀ ਸਕਦੀ ਹੈ ਜਿਸ ਕਰਕੇ ਐਪੀਡਿਾਈਮਾਈਟਿਸ (epididymitis) ਜਾਂ ਪੇਲਵਿਕ ਸੋਜ਼ਸ਼ (pelvic inflammatory) ਦੀ ਬਿਮਾਰੀ ਹੋ ਸਕਦੀ ਹੈ| ਕਈ ਵਾਰੀ ਇਹ ਲਾਗ ਪੂਰੇ ਸਰੀਰ, ਜੋੜਾਂ ਅਤੇ ਦਿਲ ਦੇ ਵਾਲਵ ਨੂੰ ਵੀ ਪ੍ਰਭਾਵਿਤ ਕਰਦਾ ਹੈ|

ਹਵਾਲੇwww.nhs.uk
www.cdc.gov
www.who.int
www.nlm.nih.gov
www.niad.nih.gov

 

ਪੁਰਸ਼: ਗੋਨੋਰੀਆ ਤੋਂ ਗ੍ਰਸਤ ਪੁਰਸ਼ ਇਸ ਪ੍ਰਕਾਰ ਦੇ ਲੱਛਣਾਂ ਦਾ ਅਨੁਭਵ ਕਰ ਸਕਦੇ ਹਨ ਜਿਵੇਂ ਕਿ:

 • ਲਿੰਗ ਦੇ ਸਿਰੇ ਤੋਂ ਅਸਧਾਰਣ ਜਿਹਾ ਚਿੱਟਾ, ਪੀਲਾ ਜਾਂ ਹਰਾ ਡਿਸਚਾਰਜ ਹੋਣਾ

 • ਪਿਸ਼ਾਬ ਕਰਨ ਦੌਰਾਨ ਦਰਦ ਜਾਂ ਜਲਨ ਮਹਿਸੂਸ ਹੋਣਾ

 • ਉਪਰੀ ਚਮੜੀ ’ਤੇ ਸੋਜਸ

 • ਅੰਡਕੋਸ਼ ਜਾਂ ਪ੍ਰੋਸਟੇਟ ਗਰੰਥੀ ਵਿੱਚ ਦਰਦ ਹੋਣਾ (ਹਾਲਾਂਕਿ ਇਹ ਆਮ ਤੌਰ ’ਤੇ ਨਹੀਂ ਹੁੰਦਾ)

ਔਰਤਾਂ: ਗੋਨੋਰੀਆ ਤੋਂ ਗ੍ਰਸਤ ਔਰਤਾਂ ਇਸ ਪ੍ਰਕਾਰ ਦੇ ਲੱਛਣਾਂ ਦਾ ਅਨੁਭਵ ਕਰ ਸਕਦੀਆਂ ਹਨ ਜਿਵੇਂ ਕਿ:

 • ਯੋਨੀ ਵਿਚੋਂ ਅਸਧਾਰਨ ਗਾੜ੍ਹਾ ਜਿਹਾ ਡਿਸਚਾਰਜ, ਜੋ ਕਿ ਹਰੇ ਜਾਂ ਪੀਲੇ ਰੰਗ ਦਾ ਹੋ ਸਕਦਾ ਹੈ

 • ਪਿਸ਼ਾਬ ਕਰਨ ਦੌਰਾਨ ਦਰਦ ਹੋਣਾ

 • ਪੇਟ ਦੇ ਹੇਠਲੇ ਹਿੱਸੇ ਵਿੱਚ ਦਰਦ ਮਹਿਸੂਸ ਹੋਣਾ

 • ਪੀਰੀਅਡ ਸਮੇਂ ਜ਼ਿਆਦਾ ਖ਼ੂਨ ਨਿਕਲਣਾ ਜਾਂ ਜ਼ਿਆਦਾ ਪੀਰੀਅਡ ਹੋਣਾ (ਆਮ ਤੌਰ ’ਤੇ ਇਹ ਘੱਟ ਹੀ ਹੁੰਦਾ ਹੈ)

ਪੁਰਸ਼ ਅਤੇ ਔਰਤਾਂ: ਮਰਦਾਂ ਅਤੇ ਔਰਤਾਂ ਦੇ ਸਰੀਰ ਦੇ ਹੋਰਨਾਂ ਸਥਾਨਾਂ ਤੇ ਵੀ ਗੋਨੋਰੀਆ ਹੋ ਸਕਦਾ ਹੈ, ਇਨਫੈਕਸ਼ਨ ਇਸ ਪ੍ਰਕਾਰ ਹੋ ਸਕਦਾ ਹੈ:

 • ਗੁਦੇ ਵਿਚ ਦਰਦ, ਗੁਦੇ ਦੇ ਆਲੇ-ਦੁਆਲੇ ਬੇਅਰਾਮੀ ਜਾਂ ਡਿਸਚਾਰਜ ਹੋਣਾ

 • ਗਲੇ ਵਿਚ ਲਾਗ ਫੈਲਣਾ, ਜਿਸ ਵਿੱਚ ਆਮ ਤੌਰ ’ਤੇ ਕੋਈ ਲੱਛਣ ਨਹੀਂ ਹੁੰਦੇ

 • ਅੱਖਾਂ ਵਿਚ ਦਰਦ, ਸੋਜ਼ਸ਼, ਜਲਣ ਅਤੇ ਡਿਸਚਾਰਜ (ਕੰਨਜਕਟਿਵਾਇਟਿਸ)ਹੋ ਸਕਦਾ ਹੈ

ਹਵਾਲਾ www.nhs.uk

ਗੋਨੋਰੀਆ ਨੀਸੇਰਿਆ ਗੋਨੋਰੀਆ ਦੇ ਬੈਕਟੀਰੀਆ ਕਾਰਣ ਹੁੰਦਾ ਹੈ| ਯੋਨੀ, ਮੂੰਹ ਜਾਂ ਗੁਦਾ ਦੁਆਰਾ ਸੰਭੋਗ ਕਰਨ ਨਾਲ ਇਹ ਲਾਗ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਫੈਲ ਜਾਂਦੀ ਹੈ| ਇਸ ਬਿਮਾਰੀ ਦੇ ਬੈਕਟੀਰੀਆ ਆਮ ਤੌਰ ’ਤੇ ਲਾਗ ਵਾਲੇ ਮਰਦਾਂ ਜਾਂ ਔਰਤਾਂ ਦੇ ਲਿੰਗ ਅਤੇ ਯੋਨੀ ਵਿਚੋਂ ਨਿਕਲਣ ਵਾਲੇ ਤਰਲ ਦੇ ਡਿਸਚਾਰਜ ਵਿੱਚ ਪਾਇਆ ਜਾਂਦਾ ਹੈ| ਇੱਥੋ ਤੱਕ ਕਿ ਇਹ ਬਿਮਾਰੀ ਗਰਭਵਤੀ ਔਰਤਾਂ ਦੁਆਰਾ ਉਸ ਦੇ ਬੱਚੇ ਦੇ ਜਨਮ ਸਮੇਂ ਉਸ ਦੇ ਹੋਣ ਵਾਲੇ ਬੱਚੇ ਵਿਚ ਵੀ ਫੈਲ ਸਕਦੀ ਹੈ| ਇਸ ਨਾਲ ਨਵਜੰਮੇ ਬੱਚੇ ਨੂੰ ਅੱਖਾਂ ਦੀ ਲਾਗ ਹੋ ਸਕਦੀ ਹੈ (ਕੰਨਜਕਟਿਵਾਇਟਿਸ), ਜੇਕਰ ਇਸ ਦਾ ਕੋਈ ਇਲਾਜ ਨਾ ਕੀਤਾ ਜਾਵੇਂ ਤਾਂ ਇਹ ਬਿਮਾਰੀ ਅੰਨ੍ਹੇਪਣ ਦਾ ਕਾਰਨ ਬਣ ਸਕਦੀ ਹੈ|

ਹਵਾਲਾwww.niaid.nih.gov

ਗੋਨੋਰੀਆ ਦਾ ਨਿਦਾਨ ਗ੍ਰਾਮ ਦੇ ਨਿਸ਼ਾਨ ਜਾਂ ਬੈਕਟੀਰੀਆ ਦੀ ਕੱਲਚਰ ਜਾਂਚ ਦੁਆਰਾ ਕੀਤਾ ਜਾਂਦਾ ਹੈ| ਹਾਲਾਂਕਿ ਨਵੀਂ ਪੋਲੀਮੇਰੇਜ਼ ਚੇਨ ਰੀਐਕਸ਼ਨ (ਪੀ.ਸੀ.ਆਰ) ਆਧਾਰਿਤ ਟੈਸਟ ਦੇ ਤਰੀਕੇ ਵਧੇਰੇ ਆਮ ਹੋ ਰਹੇ ਹਨ| 

ਹੋਰ ਨਿਦਾਨ ਅਤੇ ਪੁਸ਼ਟੀ ਲਈ, ਕਿਰਪਾ ਕਰਕੇ ਆਪਣੇ ਡਾਕਟਰ ਨੂੰ ਮਿਲੋ|

ਹਵਾਲਾwww.cdc.gov

www.niaid.nih.gov

ਗੋਨੋਰੀਆ ਦੀ ਬਿਮਾਰੀ ਵਿਚ ਛੇਤੀ ਤੋਂ ਛੇਤੀ ਇਲਾਜ ਪ੍ਰਾਪਤ ਕਰਨਾ ਬਹੁਤ ਮਹੱਤਵਪੂਰਨ ਹੁੰਦਾ ਹੈ| ਗੋਨੋਰੀਆ ਦਾ ਇਲਾਜ ਐਂਟੀਬਾਇਓਟਿਕਸ ਦੀ ਸਿਰਫ਼ ਇੱਕ ਖ਼ੁਰਾਕ ਨਾਲ ਕੀਤਾ ਜਾ ਸਕਦਾ ਹੈ| ਜੋ ਕਿ ਇਸ ਪ੍ਰਕਾਰ ਹਨ:

 • Ceftriaxone

 • Cefixime

 • Spectinomycin

ਸੰਭੋਗ ਸਹਿਭਾਗੀ ਨੂੰ ਵੀ ਗੋਨੋਰੀਆ ਵਰਗੀ ਬਿਮਾਰੀ ਦਾ ਇਲਾਜ ਕਰਵਾਉਣਾ ਚਾਹੀਦਾ ਹੈ, ਭਾਵੇਂ ਕਿ ਉਸ ਵਿਚ ਕਿਸੇ ਵੀ ਪ੍ਰਕਾਰ ਦੇ ਕੋਈ ਚਿੰਨ੍ਹ ਜਾਂ ਲੱਛਣ ਨਾ ਹੋਣ|

ਇਲਾਜ ਦੇ ਉਦੇਸ਼ ਲਈ ਕਿਰਪਾ ਕਰਕੇ ਆਪਣੇ ਡਾਕਟਰ ਨੂੰ ਮਿਲੋ.

ਹਵਾਲਾwww.nhs.uk

ਕੰਡੋਮ ਦੀ ਵਰਤੋਂ ਅਤੇ ਅਸੰਕ੍ਰਮਿਤ ਵਿਅਕਤੀ ਨਾਲ ਪ੍ਰਤੀਕਾਤਮਕ ਰਿਸ਼ਤੇ ਦੁਆਰਾ ਗੋਨੋਰੀਆ ਦੀਲਾਗ ਦੇ ਜੋਖਮ ਨੂੰ ਬਹੁਤ ਘੱਟ ਕੀਤਾ ਜਾ ਸਕਦਾ ਹੈ|

 

 • PUBLISHED DATE : Apr 17, 2018
 • PUBLISHED BY : NHP Admin
 • CREATED / VALIDATED BY : Dr. Manisha Batra
 • LAST UPDATED ON : Apr 17, 2018

Discussion

Write your comments

This question is for preventing automated spam submissions
The content on this page has been supervised by the Nodal Officer, Project Director and Assistant Director (Medical) of Centre for Health Informatics. Relevant references are cited on each page.