ਬੈੱਡਸੋਰ ਨੂੰ ਦਬਾਅ ਵਾਲੇ ਜ਼ਖ਼ਮ ਜਾਂ ਦਬਾਅ ਅਲਸਰ ਵੀ ਕਿਹਾ ਜਾਂਦਾ ਹੈ| ਬੈੱਡਸੋਰ ਚਮੜੀ ’ਤੇ ਹੋਣ ਵਾਲੇ ਜ਼ਖ਼ਮ ਹਨ ਜਾਂ ਇਨ੍ਹਾਂ ਨੂੰ ਲੰਮੇ ਸਮੇਂ ਤੋਂ ਚਮੜੀ ’ਤੇ ਪੈਣ ਵਾਲੇ ਦਬਾਅ ਤੋਂ ਪੈਦਾ ਹੋਣ ਵਾਲੇ ਅੰਡਰਲਾਇੰਗ ਟਿਸ਼ੂ ਵੀ ਕਿਹਾ ਜਾਂਦਾ ਹੈ| ਬੈੱਡਸੋਰ ਦਾ ਆਮ ਤੌਰ 'ਤੇ ਵਿਕਾਸ ਚਮੜੀ ਦੇ ਉਨ੍ਹਾਂ ਹਿੱਸਿਆਂ ’ਤੇ ਹੁੰਦਾ ਹੈ ਜੋ ਹੱਡੀਆਂ ਨੂੰ ਕਵਰ ਕਰਦਾ ਹੈ ਜਿਵੇਂ ਕਿ: ਅੱਡੀ, ਗਿੱਟੇ, ਕੁੱਲ੍ਹੇ ਜਾਂ ਚਿੱਤੜ ਆਦਿ|
ਜਿਹੜੇ ਲੋਕ ਦੀ ਕਿਸੇ ਮੈਡੀਕਲ ਸਥਿਤੀ ਨਾਲ ਗ੍ਰਸਤ ਹੁੰਦੇ ਹਨ ਉਨ੍ਹਾਂ ਵਿਚ ਬੈੱਡਸੋਰ ਹੋਣ ਦਾ ਖ਼ਤਰਾ ਬਹੁਤ ਵੱਧ ਜਾਂਦਾ ਹੈ ਕਿਉਂ ਕਿ ਅਜਿਹੇ ਲੋਕਾਂ ਵਿਚ ਆਪਣੇ ਸਰੀਰ ਨੂੰ ਹਿਲਾਉਣ ਦੀ ਯੋਗਤਾ ਬਹੁਤ ਹੀ ਸੀਮਿਤ ਹੋ ਜਾਂਦੀ ਹੈ| ਅਜਿਹੇ ਲੋਕ ਜਾਂ ਤਾਂ ਵੀਲਚੇਅਰ ਦਾ ਇਸਤੇਮਾਲ ਕਰਦੇ ਹਨ ਜਾਂ ਲੰਮੇ ਸਮੇਂ ਤੱਕ ਮੰਜੇ ’ਤੇ ਪਏ ਰਹਿੰਦੇ ਹਨ|
ਬੈੱਡਸੋਰ ਦਾ ਵਿਕਾਸ ਬਹੁਤ ਹੀ ਤੇਜ਼ੀ ਨਾਲ ਹੁੰਦਾ ਹੈ ਅਤੇ ਇਸ ਦਾ ਇਲਾਜ ਕਰਨਾ ਮੁਸਕਲ ਹੋ ਜਾਂਦਾ ਹੈ|
ਚਮੜੀ ’ਤੇ ਦਬਾਅ ਪੈਣ ਕਾਰਣ ਉਸ ਥਾਂ ਖ਼ੂਨ ਦਾ ਦੌਰਾ ਘੱਟ ਜਾਂਦਾ ਹੈ| ਖ਼ੂਨ ਦੀ ਘਾਟ ਕਾਰਣ ਚਮੜੀ ਮਰ ਜਾਂਦੀ ਹੈ ਜਿਸ ਕਾਰਣ ਉਸ ਅਲਸਰ ਪੈਦਾ ਹੋ ਜਾਂਦਾ ਹੈ|
ਬੈੱਡਸੋਰ ਹੋ ਸਕਦੇ ਹਨ ਜਦੋਂ:
-
ਲੰਮੇ ਸਮੇਂ ਤੱਕ ਮੰਜੇ ’ਤੇ ਪਏ ਰਹਿਣ ਕਾਰਣ ਜਾਂ ਵ੍ਹੀਲਚੇਅਰ ਵਰਤਣ ਕਾਰਣ
-
ਅਗਰ ਕੋਈ ਵਿਅਕਤੀ ਰੀੜ੍ਹ ਦੀ ਹੱਡੀ ਕਾਰਣ ਜਾਂ ਦਿਮਾਗੀ ਸੱਟ ਕਰਕੇ ਸਰੀਰ ਦਾ ਕੋਈ ਵੀ ਹਿੱਸਾ ਨਾ ਹਿੱਲਾ ਸਕਦਾ ਹੋਵੇ ਜਿਵੇਂ ਕਿ ਮਲਟੀਪਲ ਸਕੇਲੋਰੋਸਿਸ|
-
ਅਗਰ ਕਿਸੇ ਵਿਅਕਤੀ ਖ਼ੂਨ ਦੇ ਵਹਾਉ ਕਾਰਣ ਹੋਣ ਵਾਲੀ ਬਿਮਾਰੀ ਤੋਂ ਪੀੜਿਤ ਹੋਵੇ ਜਿਸ ਵਿਚ ਸ਼ੂਗਰ ਜਾਂ ਨਾੜੀ ਰੋਗ ਸ਼ਾਮਿਲ ਹਨ|
-
ਅਗਰ ਕੋਈ ਅਲਜ਼ਾਈਮਰ ਜਾਂ ਮਾਨਸਿਕ ਸਥਿਤੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਤੋਂ ਪੀੜਿਤ ਹੋਵੇ|
-
ਅਗਰ ਕਿਸੇ ਦੀ ਨਾਜ਼ੁਕ ਚਮੜੀ ਹੋਵੇ|
-
ਪਿਸ਼ਾਬ ਜਾਂ ਟੱਟੀ ਵਿਚ ਹੋਣ ਵਾਲੀ ਅਸੰਜਮਤਾ
-
ਪੋਸ਼ਣ ਜਾਂ ਕੁਪੋਸ਼ਣ ਦੀ ਕਮੀ
ਹਵਾਲੇ: www.nlm.nih.gov
ਜੇਕਰ ਕੋਈ ਵਿਅਕਤੀ ਲੰਮੇ ਸਮੇਂ ਤੋਂ ਮੰਜੇ ’ਤੇ ਜਾਂ ਵੀਲ੍ਹਚੇਅਰ ਹੋਵੇ ਤਾਂ ਬੈੱਡਸੋਰ ਦੇ ਸੰਕੇਤਾਂ ’ਤੇ ਧਿਆਨ ਦੇਣਾ ਚਾਹੀਦਾ ਹੈ|
ਹੇਠਲੇ ਨੁਕਤਿਆਂ ਰਾਹੀਂ ਚਮੜੀ ਦੇ ਨੁਕਸ ਦੀ ਤੀਬਰਤਾ ਨੂੰ ਪਛਾਣਿਆ ਜਾ ਸਕਦਾ ਹੈ :
ਪੜਾਅ 1: ਚਮੜੀ ਦਾ ਅਸਾਧਾਰਣ ਰੂਪ ਵਿਚ ਲਾਲ ਹੋਣਾ| ਚਮੜੀ ਵਿਚ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਹੀਂ ਹੁੰਦੀ| ਇਹ ਪ੍ਰਕਿਰਿਆ ਆਪਣੇ ਆਪ ਠੀਕ ਵੀ ਹੋ ਸਕਦੀ ਹੈ|
ਪੜਾਅ 2: ਚਮੜੀ ਦੀ ਲਾਲੀ ਅਗਾਹ ਵੱਧ ਰਗੜ, ਛਾਲੇ ਜਾਂ ਕਛਾਰ ਜਿਹਾ ਉਭਰ ਜਾਂਦਾ ਹੈ| ਇਸ ਸਥਿਤੀ ਵਿਚ ਚਮੜੀ ਆਪਣੇ ਆਪ ਠੀਕ ਹੋ ਸਕਦੀ ਹੈ|
ਪੜਾਅ 3: ਬੈੱਡਸੋਰ ਹੋਣ ਦੇ ਇਸ ਪੜਾਅ ’ਤੇ ਦੁਖਾਵੀਂ ਮੂੰਹ ਵਾਲੇ ਦਾਣੇ ਜਾਂ ਅਲਸਰ ਜੋ ਚਮੜੀ ਦੇ ਹੇਠਲੇ ਹਿੱਸੇ ’ਤੇ ਫੈਲਣ ਲੱਗ ਪੈਂਦਾ ਹੈ| ਇਹ ਪੜਾਅਨ ਜੀਵਨ ਲਈ ਖ਼ਤਰਨਾਕ ਹੋ ਸਕਦਾ ਹੈ|
ਪੜਾਅ 4: ਵਿਆਪਕ ਰੂਪ ਵਿਚ ਚਮੜੀ ਦਾ ਜਾਂ ਮਾਸਪੇਸ਼ੀਆਂ, ਹੱਡੀਆਂ ਅਤੇ ਸਰੀਰ ਦੇ ਸਮਰਥਨ ਬਣਤਰ ਦਾ ਨੁਕਸਾਨ ਹੋ ਜਾਂਦਾ ਹੈ ਜਿਵੇਂ ਕਿ ਨਸ ਜਾਂ ਸੰਯੁਕਤ ਕੈਪਸੂਲ| ਇਹ ਪੜਾਅ ਘਾਤਕ ਹੋ ਸਕਦਾ ਹੈ
ਬੈੱਡਸੋਰ ਦਾ ਇਲਾਜ਼ ਇਸ ਦੇ ਜ਼ਖ਼ਮ ਦੀ ਗੰਭੀਰਤਾ ’ਤੇ (ਇਸ ਦੇ ਪੜਾਅ) ਨਿਰਭਰ ਕਰਦਾ ਹੈ| ਇਸ ਨੂੰ ਠੀਕ ਕਰਨ ਲਈ ਕਿਸ ਪ੍ਰਕਾਰ ਦੇ ਦ੍ਰਿਸ਼ਟੀਕੋਣ ਨੂੰ ਗੰਭੀਰਤਾ ਨਾਲ ਲਿੱਤਾ ਜਾ ਰਿਹਾ ਹੈ, ਇਸ ਗੱਲ ’ਤੇ ਨਿਰਭਰ ਕਰਦਾ ਹੈ| ਇਸ ਵਿਚ ਸਿੰਥੈਟਿਕ ਦੀ ਪੱਟੀ, ਖ਼ਾਰੀ ਪੱਟੀ, ਵੱਖ-ਵੱਖ ਪ੍ਰਕਾਰ ਦੀ ਰੋਗਾਣੂਨਾਸ਼ਕ ਪੱਟੀਆਂ ਸ਼ਾਮਿਲ ਹਨ ਕਿਉਂ ਕਿ ਬੈੱਡਸੋਰ ਖ਼ਾਸ ਤੌਰ ’ਤੇ ਸੰਕ੍ਰਮਣ ਦਾ ਹੀ ਨਤੀਜਾ ਹਨ|
ਬਹੁਤ ਹੀ ਜ਼ਿਆਦਾ ਗੰਭੀਰ ਪ੍ਰਕਾਰ ਦੇ ਜ਼ਖ਼ਮਾਂ ਲਈ ਚਮੜੀ ਦੇ ਉਸ ਖ਼ਾਸ ਹਿੱਸੇ ਨੂੰ ਹਟਾਉਣ ਵਾਸਤੇ ਸਰਜਰੀ ਵੀ ਕੀਤੀ ਜਾਂਦੀ ਹੈ| ਬੈੱਡਸੋਰ ਦੇ ਇਲਾਜ ਅਤੇ ਰੋਕਥਾਮ ਦੋਹਾਂ ਲਈ ਸਭ ਤੋਂ ਜਰੂਰੀ ਹੈ ਕਿ ਸਰੀਰਕ ਦਬਾਅ ਤੋਂ ਰਾਹਤ ਪਾਉਣ ਲਈ ਸਰੀਰ ਦੀ ਸਥਿਤੀ ਨੂੰ ਅਕਸਰ ਪਰਿਵਰਤਿਤ ਕੀਤਾ ਜਾਵੇ|
-
ਬੈੱਡਸੋਰ ਦੀ ਰੋਕਥਾਮ ਲਈ ਜਰੂਰੀ ਹੈ ਕਿ ਸਰੀਰਕ ਦਬਾਅ ਤੋਂ ਰਾਹਤ ਪਾਉਣ ਲਈ ਸਰੀਰ ਦੀ ਸਥਿਤੀ ਨੂੰ ਅਕਸਰ ਪਰਿਵਰਤਿਤ ਕੀਤਾ ਜਾਵੇ ਅਤੇ ਸਰੀਰ ਦੇ ਵਜਨ ਨੂੰ ਵੰਡਿਆ ਜਾਵੇ| ਇਸ ਨਾਲ ਟਿਸ਼ੂ ਵਿਚਲਾ ਖ਼ੂਨ ਦਾ ਵਆਹ ਵਧਦਾ ਹੈ| ਅਗਰ ਕੋਈ ਵਿਅਕਤੀ ਬਿਲਕੁਲ ਹਿੱਲ ਨਹੀਂ ਸਕਦਾ ਤਾਂ ਹਰ ਦੋ ਘੰਟਿਆਂ ਅਤੇ ਅਗਰ ਕੋਈ ਕੁਰਸੀ ’ਤੇ ਹੋਵੇਂ ਤਾਂ ਹਰ 15 ਮਿੰਟ ਬਾਅਦ ਉਸ ਦੇ ਸਰੀਰ ਦੀ ਸਥਿਤੀ ਨੂੰ ਬਦਲਣ ਵਿਚ ਉਸ ਦੀ ਮਦਦ ਕੀਤੀ ਜਾਵੇ| ਅਗਰ ਕੋਈ ਬਿਲਕੁਲ ਵੀ ਹਿੱਲ ਨਾ ਸਕਦਾ ਹੋਵੇ ਤਾਂ ਸਰ੍ਹਾਣੇ ਜਾਂ ਫ਼ੋਮ ਦੇ ਬਣੇ ਪੱਚਰ ਉਸ ਦੇ ਵਜਨ ਨੂੰ ਹਿਲਾਉਣ ਵਿਚ ਮਦਦ ਕਰਦਾ ਹੈ| ਗਤੀ ਦੀ ਸੀਮਾ (ਕਸਰਤ ਮਸ਼ੀਨ) ਕਨਟ੍ਰੈਕਚਰ, ਪਸਾਰ ਨੂੰ ਬਹਿਤਰ ਬਣਾਉਣ, ਜੋੜਾਂ ਦੀ ਸੰਰਚਨਾ ਦੀ ਗਤੀ ਅਤੇ ਮਾਸਪੇਸ਼ੀਆਂ ਦੇ ਭਾਰ ਨੂੰ ਰੋਕਣ ਵਿਚ ਮਦਦ ਕਰਦਾ ਹੈ|
-
ਮੰਜੇ ਨੂੰ 30 ਡਿਗਰੀ ਤੋਂ ਵੱਧ ਨੂੰ ਉੱਚਾ (ਜਦੋਂ ਖਾਣਾ ਖਾ ਰਹੇ ਹੋ ਉਸ ਨੂੰ ਛੱਡ ਕੇ) ਨਹੀਂ ਕਰਨਾ ਚਾਹੀਦਾ ਹੈ|