ਲਾਈਕੇਨ ਪਲੇਨਸ ਚਮੜੀ ਵਿਚ ਹੋਣ ਵਾਲਾ ਵਿਕਾਰ ਹੈ| ਇਸ ਬਿਮਾਰੀ ਦੀ ਪਛਾਣ ਪੈਪੁਲਸ, ਜ਼ਖ਼ਮ ਜਾਂ ਧੱਫੜ ਦੇ ਰੂਪ ਵਿਚ ਹੁੰਦੀ ਹੈ| ਲਾਈਕੇਨ ਪਲੇਨਸ ਗੈਰ-ਛੂਤਕਾਰੀ ਬਿਮਾਰੀ ਹੈ, ਜਿਸ ਵਿਚ ਖਾਰਸ਼ ਕਾਰਣ ਹੋਣ ਵਾਲੇ ਧੱਫੜ ਬਣ ਜਾਂਦੇ ਹਨ, ਜੋ ਸਰੀਰ ਦੇ ਬਹੁਤ ਸਾਰੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ|
ਲਾਈਕੇਨ ਪਲੇਨਸ ਨੂੰ ਹੇਠ ਲਿਖੇ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ:
ਸੰਰਚਨਾ
ਐਨੁਉਲਰ ਲਾਈਕੇਨ ਪਲੇਨਸ
ਲੀਨੀਅਰ ਲਾਈਕੇਨ ਪਲੇਨਸ
ਜ਼ਖ਼ਮ ਦਾ ਆਕਾਰ:
ਹਾਈਪਰਟ੍ਰੌਫਿਕ ਲਾਈਕੇਨ ਪਲੇਨਸ
ਐਟ੍ਰੋਫਿਕ ਲਾਈਕੇਨ ਪਲੇਨਸ
ਵੈਸੀਕੀਉਲੋਬੁੱਲਸ ਲਾਈਕੇਨ ਪਲੇਨਸ
ਅਲਸ੍ਰੇਟਿਵ ਲਾਈਕੇਨ ਪਲੇਨਸ
ਫੋਲਿਕਿਉਲਰ ਲਾਈਕੇਨ ਪਲੇਨਸ
ਐਕਟਿਨਿਕ ਲਾਈਕੇਨ ਪਲੇਨਸ
ਪੀਗੀਮੇਨਟੌਸਸ ਲਾਈਕੇਨ ਪਲੇਨਸ
ਸ਼ਮੂਲੀਅਤ ਸਥਾਨ
ਹਥੇਲੀਆਂ ਅਤੇ ਤਲਵੇ (ਪਾਲਮੋਪਲਾਂਟਰ ਲਾਈਕੇਨ ਪਲੇਨਸ)
ਮਿਊਕੋਸਲ ਲਾਈਕੇਨ ਪਲੇਨਸ
ਨਹੁੰ ਦਾ ਲਾਈਕੇਨ ਪਲੇਨਸ
ਖੋਪੜੀ ਦਾ ਲਾਈਕੇਨ ਪਲੇਨਸ
ਉਲਟ ਲਾਈਕੇਨ ਪਲੇਨਸ
ਖ਼ਾਸ ਫ਼ਾਰਮ
ਨਸ਼ੀਲੇ ਪਦਾਰਥਾਂ ਦੁਆਰਾ ਲਾਈਕੇਨ ਪਲੇਨਸ
ਲੂਪਸ ਏਰੀਥੇਮੇਟੌਸਸ- ਲਾਈਕੇਨ ਪਲੇਨਸ ਓਵਰਲੇਪ ਸਿੰਡਰੋਮ
ਲਾਈਕੇਨ ਪਲੇਨਸ ਪੈਮਫ਼ੀਗੋਇਡਸ
ਕੇਰੇਟੌਸਿਸ ਲਾਇਨਨੀਓਇਡਜ਼ ਕ੍ਰੋਨਿਕਾ
ਗ੍ਰਾਫ਼ਟ-ਹੋਸਟ ਬਿਮਾਰੀ ਬਾਰੇ ਲਿਸਨੋਇਡ ਪ੍ਰਤੀਕਰਮ
ਲਿਸਨੋਇਡ ਕੈਰਾਟੌਸਿਸ
ਲਿਸਨੋਇਡ ਡਰਮਾਟਾਇਟਸ
ਹਵਾਲੇ: www.nhs.uk
ਸਰੀਰ ਦੇ ਅੰਗਾਂ ਅਨੁਸਾਰ ਲਾਈਕੇਨ ਪਲੇਨਸ ਦੇ ਲੱਛਣ ਵੱਖ-ਵੱਖ ਹੁੰਦੇ ਹਨ ਜੋ ਕਿ ਇਸ ਪ੍ਰਕਾਰ ਹਨ:
ਸਭ ਤੋਂ ਆਮ ਲੱਛਣਾਂ ਵਿੱਚ ਵੇਖਿਆ ਜਾਂਦਾ ਹੈ:
ਮੂੰਹ
ਚਮੜੀ
ਵੁਲਵਾ (ਔਰਤਾਂ ਦਾ ਬਾਹਰੀ ਸੈਕਸ ਅੰਗ) ਅਤੇ ਯੋਨੀ
ਮਰਦਾਂ ਦਾ ਲਿੰਗ
ਮੂੰਹ ਵਿਚਲੇ ਲਾਈਕੇਨ ਪਲੇਨਸ ਦੇ ਲੱਛਣ ਇਸ ਪ੍ਰਕਾਰ ਹਨ:
ਅੰਦਰੂਨੀ ਗਲ੍ਹ ਅਤੇ ਜੀਭ ’ਤੇ ਸਫ਼ੇਦ ਪੈਟਰਨ
ਮੂੰਹ ਵਿੱਚ ਚਿੱਟੇ ਅਤੇ ਲਾਲ ਪੈਚ
ਖਾਣ ਜਾਂ ਪੀਣ ਦੌਰਾਨ ਮੂੰਹ ਵਿੱਚ ਸੜਨ ਅਤੇ ਅਸੁਵਿਧਾ
ਦਰਦਨਾਕ ਲਾਲ ਮਸੂੜੇ
ਦੁਬਾਰਾ ਹੋਣ ਵਾਲਾ ਮੂੰਹ ਦਾ ਅਲਸਰ
ਮੂੰਹ ’ਤੇ ਹੋਣ ਵਾਲੇ ਲਾਈਕੇਨ ਪਲੇਨਸ ਦੇ ਲੱਛਣ ਇਸ ਪ੍ਰਕਾਰ ਹਨ:
ਥੋੜ੍ਹੇ ਜਿਹੇ ਉਭਰੇ, ਚਮਕਦਾਰ ਅਤੇ ਫਲੈਟ ਸਤਿਹ ਵਾਲੇ ਜਾਮਨੀ-ਲਾਲ ਰੰਗ ਦੇ ਪੈਪੁਲਸ
ਪੈਪੁਲਸ ਜਿਸ ਦਾ ਵਿਆਸ ਆਮ ਤੌਰ ’ਤੇ 3-5 ਮਿਲੀਮੀਟਰ ਹੋਵੇ
ਪੈਪੁਲਸ ਜਿਨ੍ਹਾਂ ਦੇ ਅਨਿਯਮਿਤ ਚਿੱਟੇ ਸਟ੍ਰੀਕਸ ਹੋਣ
ਗਿੱਟੇ ਦੇ ਆਲੇ-ਦੁਆਲੇ ਦਿੱਸਣ ਵਾਲੇ ਮੋਟੇ ਜਿਹੇ ਪੈਚ
ਖਾਰਸ਼ਦਾਰ ਚਮੜੀ
ਵੁਲਵਾ (ਔਰਤਾਂ ਦਾ ਬਾਹਰੀ ਸੈਕਸ ਅੰਗ) ਅਤੇ ਯੋਨੀ ’ਤੇ ਹੋਣ ਵਾਲੇ ਲਾਈਕੇਨ ਪਲੇਨਸ ਦੇ ਲੱਛਣ ਇਸ ਪ੍ਰਕਾਰ ਹਨ:
ਵਲੇਵਾ ਦੇ ਆਲੇ-ਦੁਆਲੇ ਜਲਣ ਅਤੇ ਦਰਦ
ਵੁਲਵਾ ’ਤੇ ਚਿੱਟੇ ਲਾਲ, ਗੁਲਾਬੀ ਜਾਂ ਚਿੱਟੇ-ਪੀਲੇ ਰੰਗ ਸਟ੍ਰੀਕਸ ਹੋਣਾ
ਜੇਕਰ ਯੋਨੀ ਪ੍ਰਭਾਵਤ ਹੁੰਦੀ ਹੈ ਤਾਂ ਸਰੀਰਕ ਸੰਬੰਧ ਬਹੁਤ ਦੁਖਦਾਈ ਹੋ ਸਕਦੇ ਹਨ
ਜੇ ਚਮੜੀ ਦੀ ਬਾਹਰਲੀਆਂ ਪਰਤਾਂ ਸੁੱਕ ਜਾਂਦੀਆਂ ਹਨ ਤਾਂ ਚਮੜੀ ’ਤੇ ਨਮੀ ਵਾਲੇ, ਲਾਲ ਪੈਚ ਬਣ ਸਕਦੇ ਹਨ
ਸਕਾਰ ਟਿਸ਼ੂ ਬਣ ਸਕਦੇ ਹਨ, ਜੋ ਕਿ ਯੋਨੀ ਦੇ ਰੂਪ ਨੂੰ ਵਿਗਾੜਦਾ ਹੈ
ਚਿਪਚਿਪਾ, ਪੀਲੇ ਜਾਂ ਹਰੇ ਰੰਗ ਦੇ ਤਰਲ ਪਦਾਰਥ ਦਾ ਨਿਕਾਸ ਹੋਣਾ, ਜੋ ਕੀ ਖ਼ੂਨ ਦਾ ਧੱਬਾ ਵੀ ਹੋ ਸਕਦਾ ਹੈ
ਯੋਨੀ ਦਾ ਰਾਹ ਤੰਗ ਹੋ ਸਕਦਾ ਹੈ
ਮਰਦ ਦੇ ਲਿੰਗ ’ਤੇ ਹੋਣ ਵਾਲੇ ਲਾਈਕੇਨ ਪਲੇਨਸ ਦੇ ਲੱਛਣ ਇਸ ਪ੍ਰਕਾਰ ਹਨ:
ਇੰਦਰੀ ਦੀ ਨੋਕ 'ਤੇ ਜਾਮਨੀ ਜਾਂ ਚਿੱਟੇ ਰਿੰਗ-ਆਕਾਰ ਦੇ ਪੈਚ (ਗਲੇਨਸ)
ਫਲੈਟ ਅਤੇ ਚਮਕਦਾਰ ਪੈਪੁਲਸ
ਧੱਫੜ ਅਕਸਰ ਖਾਰਸ਼ ਵਾਲੇ ਨਹੀਂ ਹੁੰਦੇ
ਹਵਾਲਾ: www.nhs.uk
ਲਾਈਕੇਨ ਪਲੇਨਸ ਦੇ ਸਹੀ ਕਾਰਣਾਂ ਦਾ ਹੁਣ ਤੱਕ ਪਤਾ ਨਹੀਂ ਲੱਗ ਪਾਇਆ ਹੈ, ਅਨੁਮਾਨ ਅਨੁਸਾਰ ਇਹ ਇਮਿਊਨ ਸਿਸਟਮ ਪ੍ਰਣਾਲੀ ਜਾਂ ਕੁਝ ਦਵਾਈਆਂ ਦੀ ਐਲਰਜੀ ਪ੍ਰਤੀਕ੍ਰਿਆ ਨਾਲ ਸਬੰਧਤ ਹੈ|
ਬੀਟਾ ਬਲੌਕਰਸ : ਦਵਾਈਆਂ, ਜੋ ਦਿਲ ਨੂੰ ਹੋਣ ਵਾਲੇ ਤਣਾਅ ਤੋਂ ਛੁਟਕਾਰਾ ਦਿੰਦਿਆਂ ਹਨ, ਦਿਲ ਦੀ ਧੜਕਣ ਨੂੰ ਹੌਲੀ ਕਰਦੀਆਂ ਹਨ, ਦਿਲ ਦੀਆਂ ਮਾਸ-ਪੇਸ਼ੀਆਂ ਦੇ ਸੁੰਗੜਨ ਦੀ ਸ਼ਕਤੀ ਨੂੰ ਘਟਾਉਂਦੀਆਂ ਹਨ; ਦਿਲ, ਦਿਮਾਗ਼ ਅਤੇ ਸਰੀਰ ਵਿਚਲੇ ਖ਼ੂਨ ਦੀਆਂ ਨਾੜਾਂ ਨੂੰ ਘਟਾਉਂਦੀਆਂ ਹਨ|
ਬਿਮਾਰੀ ਜਿਵੇਂ ਕਿ ਹੈਪੇਟਾਈਟਸ-ਸੀ
ਐਂਟੀ-ਇਨਫਲਾਮੇਟਰੀ ਦਵਾਈਆਂ
ਐਂਟੀਮਿਲਰਿਅਲਸ ਥਾਈਜਾਈਡ ਡਾਇਰੇਟੀਕ ਫਿਨੋਥਿਆਜ਼ੀਨਸ
ਹਵਾਲੇ: www.nhs.uk
www.ncbi.nlm.nih.gov
ਅਕਸਰ ਇਸ ਬਿਮਾਰੀ ਦਾ ਨਿਦਾਨ ਸਰੀਰਕ ਮੁਆਇਨੇ ਦੁਆਰਾ ਨਿਦਾਨ ਕੀਤਾ ਜਾਂਦਾ ਹੈ|
ਬਾਇਓਪਸੀ: ਬਾਇਓਪਸੀ ਵੀ ਕੀਤੀ ਜਾਂਦੀ ਹੈ, ਜਿੱਥੇ ਮਾਈਕਰੋਸਕੋਪ ਦੇ ਹੇਠਾਂ ਚਮੜੀ ਦੀ ਜਾਂਚ ਕੀਤੀ ਜਾਂਦੀ ਹੈ|
ਲਾਈਕੇਨ ਪਲੇਨਸ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਦਵਾਈਆਂ ਵਿੱਚ ਸ਼ਾਮਲ ਹਨ:
ਓਰਲ ਅਤੇ ਟੌਪੀਕਲ ਸਟਰਾਇਡ
ਓਰਲ ਰਿਟਟੋਇਡਜ਼
ਇਮੂਨੋਸਪਰੇਸੈਂਟ ਦਵਾਈਆਂ
ਹਾਈਡਰੋਕਸੀਲੋਕਲੋਕਾਈਨ ਅਤੇ ਕੋਰਟੀਸਟੋਰਾਇਡਜ਼ ਕਰੀਮ (ਨਕਲੀ ਹਾਰਮੋਨਸ) ਅਕਸਰ ਇਨ੍ਹਾਂ ਦਵਾਈਆਂ ਨੂੰ ਸੋਜਸ਼ ਚਮੜੀ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਲਈ ਵਰਤਿਆ ਜਾਂਦਾ ਹੈ|
ਇਲਾਜ ਲਈ ਤੁਹਾਨੂੰ ਡਾਕਟਰ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ.
ਹਵਾਲੇ www.nhs.uk
www.nlm.nih.gov
ਲਾਈਕੇਨ ਪਲੇਨਸ ਦੀ ਪੇਚੀਦਗੀਆਂ ਵਿਚ ਚਮੜੀ ਦਾ ਰੰਗ ਬਦਲ ਜਾਂਦਾ ਹੈ, ਕੁਝ ਮਾਮਲਿਆਂ ਵਿੱਚ, ਐਰੋਜ਼ਿਵ ਲਿਕਨ ਪਲੇਨਸ ਕੁਝ ਕਿਸਮ ਦੇ ਕੈਂਸਰ ਵਿੱਚ ਵਿਕਸਿਤ ਹੋ ਸਕਦੇ ਹਨ|
ਚਮੜੀ ਦੀ ਰੰਗਦਾਰਤਾ: ਲਾਈਕੇਨ ਪਲੇਨਸ ਕਾਰਣ ਹੋਏ ਰੈਸ਼ ਨੂੰ ਸਾਫ਼ ਕਰਨ ਤੋਂ ਬਾਅਦ, ਚਮੜੀ ਦੇ ਰੰਗ (ਇੱਕ ਭੂਰੇ ਜਾਂ ਸਲੇਟੀ ਚਿੰਨ੍ਹ) ਵਿੱਚ ਤਬਦੀਲੀ ਆ ਸਕਦੀ ਹੈ ਜੋ ਕਈ ਵਾਰ ਲੰਮੇ ਸਮੇਂ ਜਾਂ ਮਹੀਨਿਆਂ ਤੱਕ ਰਹਿ ਸਕਦੀ ਹੈ| ਇਸ ਨੂੰ ਪੋਸਟ-ਇਨਫਲਮੇਟ੍ਰੀ ਹਾਈਪਰ-ਪਿੰਗਮਟੇਸ਼ਨ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਪਛਾਣ ਗੂੜ੍ਹੀ ਚਮੜੀ ਵਾਲੇ ਲੋਕਾਂ ਵਿਚ ਕੀਤੀ ਜਾਂਦੀ ਹੈ|
ਐਰੋਸਵਿਕ ਲਾਈਕੇਨ ਪਲੇਨਸ: ਐਰੋਸਿਵ ਲਾਈਕੇਨ ਪਲੇਨਸ ਲੰਬੇ ਸਮੇਂ ਤਕ ਰਹਿਣ ਵਾਲਾ ਲਾਈਕੇਨ ਪਲੇਨਸ ਹੈ ਜਿਸ ਕਾਰਣ ਮਰਦ ਅਤੇ ਔਰਤਾਂ ਦੇ ਜਨਣ ਅੰਗਾਂ ਵਿੱਚ ਦਰਦਨਾਕ ਫੋੜੇ ਪੈਦਾ ਹੋ ਜਾਂਦੇ ਹਨ, ਜਿਨ੍ਹਾਂ ਕਾਰਣ ਜਲਣ ਅਤੇ ਬੇਆਰਾਮੀ ਹੁੰਦੀ ਹੈ| ਇਸ ਦੇ ਕਾਰਣ ਕਈ ਵਾਰ ਸਰੀਰ ਵਿਚ ਕੈਂਸਰ ਵੀ ਵਿਕਸਿਤ ਹੋ ਜਾਂਦਾ ਹੈ
ਉਦਾਹਰਣ ਲਈ:
ਮੂੰਹ ਦਾ ਕੈਂਸਰ
ਵੁਲਵਲ ਕੈਂਸਰ
ਪੇਨੀਲੇਸ਼ਨ ਕੈਂਸਰ
ਹਵਾਲਾ: www.nhs.uk